ਰੂਸ ਦੀ ਕੋਵਿਡ ਵੈਕਸੀਨ ਸਪੂਤਨਿਕ ਨੂੰ ਵੀ ਭਾਰਤ ਵਿੱਚ ਮਿਲਣ ਜਾ ਰਹੀ ਹੈ ਮਨਜ਼ੂਰੀ
ਰੂਸ ਦੀ ਕੋਵਿਡ ਵੈਕਸੀਨ ਸਪੂਤਨਿਕ ਨੂੰ ਵੀ ਭਾਰਤ ਦੀ ਇੱਕ ਮਾਹਿਰਾਂ ਦੀ ਕਮੇਟੀ ਨੇ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ।
ਰੂਸੀ ਭਾਸ਼ਾ ਵਿੱਚ ਸਪੂਤਨਿਕ ਦਾ ਮਤਲਬ ਹੁੰਦਾ ਹੈ ਸੈਟੇਲਾਈਟ। ਰੂਸ ਨੇ ਹੀ ਦੁਨੀਆਂ ਦਾ ਪਹਿਲਾ ਸੈਟੇਲਾਈਟ ਬਣਾਇਆ ਸੀ। ਉਸ ਦਾ ਨਾਮ ਵੀ ਸਪੂਤਨਿਕ ਰੱਖਿਆ ਸੀ।
ਪਿੱਛੇ ਜਿਹੇ ਦੂਨੀਆਂ ਦੇ ਵੱਕਾਰੀ ਸਿਹਤ ਮੈਗਜ਼ੀਨ ਲੈਂਸੇਟ ਵਿੱਚ ਛਪੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਟਰਾਇਲ ਮੁਤਾਬਕ ਇਹ ਵੈਕਸੀਨ ਕੋਵਿਡ-19 ਖਿਲਾਫ਼ 92 ਫੀਸਦ ਕਾਰਗਰ ਸਾਬਿਤ ਹੋਈ ਹੈ।
ਇਹ ਵੀ ਪੜ੍ਹੋ-
ਇਸ ਵੈਕਸੀਨ ਨੂੰ ਸੁਰੱਖਿਅਤ ਵੀ ਮੰਨਿਆ ਗਿਆ ਹੈ। ਆਖਰੀ ਟਰਾਇਲ ਦੇ ਅੰਕੜੇ ਜਾਰੀ ਹੋਣ ਤੋਂ ਪਹਿਲਾਂ ਇਹ ਟੀਕਾ ਸ਼ੁਰੂ ਵਿੱਚ ਵਿਵਾਦਾਂ ਨਾਲ ਘਿਰਿਆ ਰਿਹਾ। ਪਰ ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਹੁਣ ਇਸ ਦਾ ਫਾਇਦਾ ਨਜ਼ਰ ਆਉਣ ਲੱਗਿਆ ਹੈ। ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਪੰਜਾਬ ਦੀ ਕਾਰਗੁਜ਼ਾਰੀ ਤੇ ਕੇਂਦਰ
ਸਿਹਤ ਮਾਮਲਿਆਂ ਦੇ ਮਾਹਿਰ ਡਾ. ਪਿਆਰੇ ਲਾਲ ਗਰਗ ਨੇ ਕਿਹਾ, "ਪੰਜਾਬ ਨੇ ਸ਼ੁਰੂਆਤ ਵਿੱਚ ਕੋਵਿਡ ਨੂੰ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ। ਦੋ ਹੀ ਸੂਬੇ ਸਨ, ਜਿਨ੍ਹਾਂ ਨੇ ਉਦੋਂ ਚੰਗਾ ਕੰਟਰੋਲ ਕੀਤਾ ਸੀ- ਪੰਜਾਬ ਅਤੇ ਕੇਰਲ। ਪੰਜਾਬ ਵਿੱਚ 22 ਫਰਵਰੀ ਨੂੰ ਦੋ ਹਵਾਈ ਅੱਡਿਆਂ 'ਤੇ ਸਰਵੇਲੈਂਸ ਸ਼ੁਰੂ ਕਰ ਦਿੱਤਾ ਸੀ, ਜਦੋਂ ਕੇਂਦਰ ਸਰਕਾਰ ਸੋ ਰਹੀ ਸੀ।"
ਡਾ. ਪਿਆਰੇ ਲਾਲ ਗਰਗ ਮੁਤਾਬਕ ਭਾਰਤ ਸਰਕਾਰ ਕੋਰੋਨਾ ਸਬੰਧੀ ਸਿਆਸਤ ਕਰ ਰਹੀ ਹੈ
"ਪੰਜਾਬ ਦੇ ਰੋਜ਼ਾਨਾ ਤਕਰਬੀਨ 3000 ਕੇਸ ਤਾਂ ਅਨੁਪਾਤ ਵਿੱਚ ਹੀ ਹਨ। ਉਸ ਨੂੰ ਵਧਾ ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। ਪੰਜਾਬ ਵਿੱਚ ਮੌਤ ਦਰ ਜ਼ਿਆਦਾ ਪਰ ਕੋਵਿਡ ਕੇਸ ਨਹੀਂ।"
ਦਰਅਸਲ ਕੇਂਦਰ ਸਰਕਾਰ ਦੀ ਪੰਜਾਬ ਦੌਰੇ 'ਤੇ ਗਈ ਕੋਵਿਡ ਦੀ ਕਮੇਟੀ ਨੇ ਕੋਵਿਡ ਨਾਲ ਜੁੜੇ ਹੋਏ ਪੰਜਾਬ ਦੇ ਸਿਹਤ ਢਾਂਚੇ ਵਿੱਚ ਕਈ ਖਾਮੀਆਂ ਕੱਢੀਆਂ ਹਨ। ਇਸ ਬਾਰੇ ਡਾ. ਪਿਆਰੇ ਲਾਲ ਗਰਗ ਦੀ ਟਿੱਪਣੀ ਨੂੰ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕਿਸਾਨਾਂ ਨੂੰ ਕਿਵੇਂ ਹੋਵੇਗੀ ਸਿੱਧੀ ਅਦਾਇਗੀ
ਪੰਜਾਬ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਆੜ੍ਹਤੀਆਂ ਦੇ ਵਿਰੋਧ ਦੇ ਬਾਵਜੂਦ ਸਰਕਾਰ ਵੱਲੋਂ ਫ਼ਸਲ ਦੀ ਅਦਾਇਗੀ ਇਸ ਵਾਰ ਕਿਸਾਨਾਂ ਨੂੰ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਰਾਹੀਂ ਕੀਤੀ ਜਾ ਰਹੀ ਹੈ।
ਕਿਸਾਨਾਂ ਨੂੰ ਫ਼ਸਲ ਦੀ ਸਿੱਧੀ ਅਦਾਇਗੀ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਉੱਤੇ ਕਰ ਰਹੀ ਹੈ।
ਸੂਬਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਮੁਤਾਬਕ ਕਿਸਾਨਾਂ ਨੂੰ 48 ਘੰਟਿਆਂ ਵਿੱਚ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਅਦਾਇਗੀ ਮਿਲ ਜਾਵੇਗੀ ਪਰ ਇਸ ਦੇ ਨਾਲ ਹੀ ਸਰਕਾਰ ਨੇ ਆੜ੍ਹਤੀਆਂ ਨੂੰ ਸਿਸਟਮ ਵਿੱਚ ਕਾਇਮ ਰੱਖਿਆ ਹੈ। ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
DSGMC ਚੋਣਾਂ: ਕੌਣ ਪਾ ਸਕਦਾ ਹੈ ਵੋਟ ਤੇ ਕੌਣ ਹੋ ਸਕਦਾ ਉਮੀਦਵਾਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 25 ਅਪ੍ਰੈਲ 2021 ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਇਸ ਵਾਰ 6 ਪਾਰਟੀਆਂ ਚੋਣ ਮੈਦਾਨ ਵਿੱਚ ਆਪੋ-ਆਪਣੇ ਉਮੀਦਵਾਰਾਂ ਨਾਲ ਉਤਰੀਆਂ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਿੱਖਾਂ ਦੀ ਧਾਰਮਿਕ ਸੰਸਥਾ ਹੈ, ਜਿਹੜੀ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਹੈ। ਇਸ ਵਲੋਂ ਕਈ ਸਿੱਖਿਆ ਅਤੇ ਸਿਹਤ ਅਦਾਰੇ ਵੀ ਚਲਾਏ ਜਾ ਰਹੇ ਹਨ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਕ ਖੁਦਮੁਖਤਿਆਰ ਸੰਸਥਾ ਹੈ ਅਤੇ ਇਸ ਦੀਆਂ ਪਹਿਲੀ ਵਾਰ ਚੋਣਾਂ 1974 ਵਿੱਚ ਹੋਈਆਂ ਸਨ।
ਦਿੱਲੀ ਸਰਕਾਰ ਦੇ ਡਾਇਰੈਟੋਰੇਟ ਆਫ ਗੁਰਦੁਆਰਾ ਇਲੈਕਸ਼ਨਜ਼ ਦੀ ਸਥਾਪਨਾ 1974 ਵਿੱਚ ਹੋਈ ਸੀ। ਇਸ ਲਈ ਦੇਸ ਦੀ ਸੰਸਦ ਵਿੱਚ ਐਕਟ ਪਾਸ ਕੀਤਾ ਗਿਆ ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਵਜੋਂ ਜਾਣਿਆ ਜਾਣ ਲੱਗਾ। ਤਫ਼ਸੀਲ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਮਿਸਰ 'ਚ ਲੱਭਿਆ 3000 ਸਾਲ ਪੁਰਾਣਾ 'ਸੁਨਹਿਰੀ ਸ਼ਹਿਰੀ', ਜਾਣੋ ਕੀ ਹੈ ਇਹ ਅਨੋਖੀ ਖੋਜ
ਪ੍ਰਾਚੀਨ ਮਿਸਰ ਦੇ ਇਤਿਹਾਸ ਦੇ ਮੰਨੇ-ਪ੍ਰਮੰਨੇ ਜਾਣਕਾਰ ਜ਼ਹੀ ਹਵਾਸ ਨੇ ਵੀਰਵਾਰ ਨੂੰ ਲਕਸਰ ਨੇੜੇ ਇਹ "ਗੁਆਚਿਆ ਸੁਨਹਿਰੀ ਸ਼ਹਿਰ" ਮਿਲਣ ਦਾ ਐਲਾਨ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਇਹ ਮਿਸਰ ਵਿੱਚ ਹੁਣ ਤੱਕ ਮਿਲਿਆ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਨਾਂ ਏਟਨ ਹੈ।
ਸ਼ਹਿਰ ਦਾ ਸਮਾਂ 1391 ਤੋਂ 1353 ਈ.ਪੂ. ਦੌਰਾਨ ਰਹੇ ਰਾਦੇ ਐਮਿਨਹੋਟੈਪ-III ਦਾ ਹੈ। ਉਹ ਮਿਸਰ ਦੇ ਕੁਝ ਸਭ ਤੋਂ ਤਾਕਤਵਰ ਫੈਰੋ ਬਾਦਸ਼ਾਹਾਂ ਵਿੱਚੋਂ ਇੱਕ ਸਨ।
ਇਸ ਦੀ ਭਾਲ ਪਿਛਲੇ ਸਾਲ ਸਤੰਬਰ ਵਿੱਚ ਖੁਦਾਈ ਕਰਨ ਨਾਲ ਸ਼ੁਰੂ ਹੋਈ ਸੀ ਅਤੇ ਇਹ ਕੁਝ ਹਫ਼ਤਿਆਂ ਦੇ ਅੰਦਰ ਹੀ ਪੁਰਾਸਰੀ ਮਹਿਕਮੇ ਨੂੰ ਮਿਲ ਗਿਆ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
https://www.youtube.com/watch?v=HAPRh_iQ5-Y&t=15s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'bc691544-cd2b-4955-81a0-8fbb51f69744','assetType': 'STY','pageCounter': 'punjabi.india.story.56728148.page','title': 'ਕੋਰੋਨਾਵਾਇਰਸ ਦੀ ਰੂਸੀ ਵੈਕਸੀਨ ਸਪੁਤਨਿਕ ਵਾਇਰਸ ਖਿਲਾਫ਼ ਕਿੰਨੀ ਕਾਰਗਰ ਹੈ- ਅਹਿਮ ਖ਼ਬਰਾਂ','published': '2021-04-13T02:34:22Z','updated': '2021-04-13T02:34:22Z'});s_bbcws('track','pageView');

ਕਿਸਾਨਾਂ ਨੂੰ ਕਿਵੇਂ ਕੀਤੀ ਜਾਵੇਗੀ ਫ਼ਸਲ ਦੀ ਸਿੱਧੀ ਅਦਾਇਗੀ ਤੇ ਆੜ੍ਹਤੀਏ ਕਿਵੇਂ ਸਿਸਟਮ ਵਿੱਚ ਰਹਿਣਗੇ
NEXT STORY