ਪੰਜਾਬ ਕਿੰਗਸ ਤੇ ਰਾਜਸਥਾਨ ਆਈਪੀਐੱਲ 2021 ਦਾ ਆਪਣਾ ਪਹਿਲਾ ਮੈਚ ਖੇਡ ਰਹੇ ਸਨ। ਮੈਚ ਦਾ ਆਖ਼ਰੀ ਓਵਰ ਚੱਲ ਰਿਹਾ ਸੀ। ਰਾਜਸਥਾਨ ਨੂੰ ਜਿੱਤ ਲਈ 13 ਦੌੜਾਂ ਚਾਹੀਦੀਆਂ ਸਨ।
ਗੇਂਦਬਾਜ਼ੀ ਕਰ ਰਹੇ ਸਨ ਅਰਸ਼ਦੀਪ ਸਿੰਘ ਦੇ ਸਾਹਮਣੇ ਸਨ ਰਾਜਸਥਾਨ ਰੌਇਲਜ਼ ਦੇ ਕਪਤਾਨ ਸੰਜੂ ਸੈਮਸਨ ਜੋ ਕਪਤਾਨ ਵਜੋਂ ਪਹਿਲੇ ਮੈਚ ਵਿੱਚ ਵੀ ਸੈਂਕੜਾ ਬਣਾ ਕੇ ਆਈਪੀਐੱਲ ਦਾ ਨਵਾਂ ਰਿਕਾਰਡ ਬਣਾ ਚੁੱਕੇ ਸਨ।
ਵਿਕਟਾਂ ਦੇ ਪਿੱਛੇ ਕੀਪਿੰਗ ਕਰ ਰਹੇ ਸਨ ਪੰਜਾਬ ਦੇ ਕਪਤਾਨ ਕੇ ਐੱਲ ਰਾਹੁਲ ਜਿਨ੍ਹਾਂ ਨੇ ਸੰਜੂ ਸੈਮਸਨ ਦਾ ਕੈਚ ਅਰਸ਼ਦੀਪ ਦੀ ਗੇਂਦ ਉੱਤੇ ਉਨ੍ਹਾਂ ਦੀ ਪਾਰੀ ਦੀ ਸ਼ੁਰੂਆਤ ਵਿੱਚ ਹੀ ਛੱਡ ਦਿੱਤਾ ਸੀ।
ਇਹ ਵੀ ਪੜ੍ਹੋ-
ਅਰਸ਼ਦੀਪ ਦੀ ਪਹਿਲੀ ਗੇਂਦ ਸੰਜੂ ਸੈਮਸਨ ਨੇ ਮਿਸ ਕਰ ਦਿੱਤੀ। ਦੂਜੀ ਗੇਂਦ ਉੱਤੇ ਜ਼ੋਰਦਾਰ ਸ਼ੌਟ ਲਗਾਇਆ ਜੋ ਸਿੱਧਾ ਫੀਲਡਰ ਕੋਲ ਗਿਆ ਤੇ ਸੈਮਸਨ ਨੇ ਇੱਕ ਰਨ ਲਿਆ।
ਓਵਰ ਦੀ ਤੀਜੀ ਗੇਂਦ ਉੱਤੇ ਕ੍ਰਿਸ ਮੌਰਿਸ ਨੇ ਸ਼ੌਟ ਮਾਰਿਆ ਪਰ ਮਿਲਿਆ ਕੇਵਲ ਇੱਕ ਰਨ। ਹੁਣ ਤਿੰਨ ਗੇਂਦਾਂ ਉੱਤੇ 11 ਦੌੜਾਂ ਚਾਹੀਦੀਆਂ ਸਨ। ਸੈਮਸਨ ਨੇ ਅਰਸ਼ਦੀਪ ਦੀ ਗੇਂਦ ਉੱਤੇ ਸ਼ਾਨਦਾਰ ਛੱਕਾ ਮਾਰਿਆ। ਹੁਣ 2 ਗੇਂਦਾਂ ਉੱਤੇ 5 ਦੌੜਾਂ ਚਾਹੀਦੀਆਂ ਸਨ।
ਸੈਮਸਨ ਨੇ ਇੱਕ ਸ਼ੌਟ ਮਾਰਿਆ ਕ੍ਰਿਸ ਮੌਰਿਸ ਸੈਮਸਨ ਦੇ ਨੇੜੇ ਤੱਕ ਪਹੁੰਚ ਗਏ ਪਰ ਸੈਮਸਨ ਸਟਰਾਈਕ ਆਪਣੇ ਕੋਲ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਕ੍ਰਿਸ ਮੌਰਿਸ ਨੂੰ ਵਾਪਸ ਭੇਜਿਆ।
ਹੁਣ ਆਖ਼ਰੀ ਗੇਂਦ ਉੱਤੇ ਪੰਜ ਦੌੜਾਂ ਚਾਹੀਦੀਆਂ ਸਨ, ਅਰਸ਼ਦੀਪ ਨੇ ਭੱਜਣਾ ਸ਼ੁਰੂ ਕੀਤਾ, ਸੈਮਸਨ ਨੇ ਜ਼ੋਰਦਾਰ ਸ਼ੌਟ ਫਿਰ ਮਾਰਿਆ ਤੇ ਇਸ ਵਾਰ ਗੇਂਦ ਡੀਪ ਐਕਸਟਰਾ ਕਵਰ ਬਾਊਂਡਰੀ ਉੱਤੇ ਖੜ੍ਹੇ ਖਿਡਾਰੀ ਨੇ ਕੈਚ ਕਰ ਲਈ।
ਸੰਜੂ ਸੈਮਸਨ ਦੀ ਸ਼ਾਨਦਾਰ 63 ਗੇਂਦਾਂ ਉੱਤੇ 119 ਦੌੜਾਂ ਦਾ ਪਾਰੀ ਦਾ ਅੰਤ ਹੋ ਗਿਆ ਤੇ ਅਰਸ਼ਦੀਪ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਮੈਚ ਜਿੱਤ ਚੁੱਕਿਆ ਸੀ।
ਇਸ ਮੈਚ ਵਿੱਚ ਅਰਸ਼ਦੀਪ ਨੇ 4 ਓਵਰਾਂ ਵਿੱਚ 35 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਕੇ ਐੱਲ ਰਾਹੁਲ ਤੇ ਹੁੱਡਾ ਦੀ ਸ਼ਾਨਦਾਰ ਪਾਰੀ
ਰਾਜਸਥਾਨ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਤੀਜੇ ਓਵਰ ਵਿੱਚ ਪੰਜਾਬ ਨੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦਾ ਵਿਕਟ ਗੁਆ ਦਿੱਤਾ।
ਤੀਜੇ ਨੰਬਰ ਉੱਤੇ ਬੱਲੇਬਾਜ਼ੀ ਕਰਨ ਆਏ ਕ੍ਰਿਸ ਗੇਲ। ਰਾਹੁਲ ਤੇ ਗੇਲ ਨੇ ਸ਼ਾਨਦਾਰ ਸਾਝੇਦਾਰੀ ਬਣਾਈ । ਦੋਵਾਂ ਨੇ ਟੀਮ ਦਾ ਸਕੋਰ 90 ਦੇ ਨੇੜੇ ਪਹੁੰਚਾ ਦਿੱਤਾ। ਕ੍ਰਿਸ ਗੇਲ 28 ਗੇਂਦਾਂ ਉੱਤੇ 40 ਦੌੜਾਂ ਬਣਾ ਕੇ ਆਊਟ ਹੋਏ. ਉਨ੍ਹਾਂ ਨੇ ਆਪਣੀ ਪਾਰੀ ਵਿੱਚ 4 ਚੌਕੇ ਤੇ 2 ਛੱਕੇ ਲਗਾਏ।
ਹੁਣ ਸਾਰਿਆਂ ਨੂੰ ਉਮੀਦ ਸੀ ਕਿ ਪੰਜਾਬ ਦੇ ਅਗਲੇ ਸਿਤਾਰੇ ਨਿਕੋਲਸ ਪੂਰਨ ਬੱਲੇਬਾਜ਼ੀ ਕਰਨ ਆਉਣਗੇ। ਪਰ ਪੰਜਾਬ ਨੇ ਹੁਣ ਦੀਪਕ ਹੁੱਡਾ ਨੂੰ ਭੇਜਿਆ।
ਦੀਪਕ ਹੁੱਡਾ ਨੇ ਮੈਦਾਨ ਦੇ ਹਰ ਪਾਸੇ ਸ਼ੌਟ ਲਗਾਉਣੇ ਸ਼ੁਰੂ ਕਰ ਦਿੱਤੇ। ਦੀਪਕ ਹੁੱਡਾ ਨੇ 28 ਗੇਂਦਾਂ ਉੱਤੇ 64 ਦੌੜਾਂ ਦੀ ਪਾਰੀ ਖੇਡੀ। ਅਸਲ ਵਿੱਚ ਉਨ੍ਹਾਂ ਨੇ ਪੰਜਾਬ ਲਈ ਵੱਡੇ ਸਕੋਰ ਦਾ ਰਾਹ ਪੱਧਰ ਕੀਤਾ। ਆਪਣੀ ਪਾਰੀ ਵਿੱਚ ਉਨ੍ਹਾਂ ਨੇ 6 ਛੱਕੇ ਲਗਾਏ।
ਰਾਹੁਲ ਦੂਜੇ ਪਾਸੇ ਤੋਂ ਸ਼ਾਨਦਾਰ ਫੌਰਮ ਨੂੰ ਜਾਰੀ ਰੱਖੇ ਹੋਏ ਸਨ। ਉਨ੍ਹਾਂ ਨੇ 51 ਗੇਂਦਾਂ ਉੱਤੇ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਪੰਜਾਬ ਨੇ 222 ਦੌੜਾਂ ਦਾ ਵੱਡਾ ਟੀਚਾ ਰਾਜਸਥਾਨ ਦੇ ਸਾਹਮਣੇ ਰੱਖਿਆ।
ਰਾਜਸਥਾਨ ਦੀ ਸ਼ੁਰੂਆਤ ਮਾੜੀ ਰਹੀ। ਉਨ੍ਹਾਂ ਦੇ ਸਟਾਰ ਬੱਲੇਬਾਜ਼ ਬੈਨ ਸਟ੍ਰੋਕ ਦਾ ਵਿਕਟ ਮੁਹਮੰਦ ਸ਼ਮੀ ਨੇ ਲਿਆ। ਸਟਰੋਕਸ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ।
ਚੰਗੀ ਫੌਰਮ ਵਿੱਚ ਨਜ਼ਰ ਆ ਰਹੇ ਮਨਨ ਵੋਹਰਾ ਦਾ ਵਿਕਟ ਮਨਦੀਪ ਸਿੰਘ ਨੇ ਲਿਆ। ਫਿਰ ਸੰਜੂ ਸੈਮਸਨ ਨੇ ਮੋਰਚਾ ਸਾਂਭਿਆ ਤਾਂ ਉਨ੍ਹਾਂ ਨੇ ਰਾਜਸਥਾਨ ਨੂੰ ਆਖਰੀ ਓਵਰ ਤੱਕ ਮੈਚ ਵਿੱਚ ਰੱਖਿਆ। ਰਾਜਸਥਾਨ ਚਾਰ ਦੌੜਾਂ ਪਿੱਛੇ ਰਹਿ ਗਿਆ ਤੇ ਪੰਜਾਬ ਨੇ ਮੈਚ ਜਿੱਤ ਲਿਆ।
ਸੰਜੂ ਸੈਮਸਨ ਮੈਨ ਆਫ ਦੀ ਮੈਚ ਰਹੇ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਔਖੇ ਦੌਰ ਤੋਂ ਨਿਕਲ ਕੇ ਵੀ ਸ਼ਾਨਦਾਰ ਪਰਫੌਰਮੈਂਸ
ਰਾਜਸਥਾਨ ਵੱਲੋਂ ਚੇਤਨ ਸਕਾਰੀਆ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 31 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਨ੍ਹਾਂ ਨੇ ਸ਼ੌਰਟ ਫਾਈਨ ਲੈਗ ਉੱਤੇ ਖੜ੍ਹੇ ਹੋ ਕੇ ਨਿਕੋਲਸ ਪੂਰਨ ਦਾ ਸ਼ਾਨਦਾਰ ਕੈਚ ਫੜ੍ਹਿਆ ਜੋ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।
ਚੇਤਨ ਸਕਾਰੀਆ ਦੇ ਛੋਟੇ ਭਰਾ ਦਾ ਇੱਕ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ। ਪਰਿਵਾਰ ਨੇ ਇਹ ਗੱਲ ਕਾਫੀ ਦੇਰ ਤੱਕ ਚੇਤਨ ਨੂੰ ਨਹੀਂ ਦੱਸੀ ਸੀ ਤਾਂ ਜੋ ਉਸਦੇ ਸਈਦ ਮੁਸਤਾਕ ਟ੍ਰਾਫੀ ਵਿੱਚ ਪਰਫੌਰਮੈਂਸ ਉੱਤੇ ਅਸਰ ਨਾ ਪਵੇ।
ਅਰਾਊਂਡ ਦਿ ਵਿਕਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਚੇਤਨ ਦੀ ਮਾਂ ਨੇ ਦੱਸਿਆ ਕਿ ਜਦੋਂ ਇੱਕ ਵਾਰ ਫੋਨ ਉੱਤੇ ਖੁਦ ਨੂੰ ਰੋਕ ਨਹੀਂ ਸਕੇ ਤੇ ਦੱਸ ਦਿੱਤਾ ਕਿ ਉਨ੍ਹਾਂ ਦੇ ਭਰਾ ਨੇ ਖੁਦਕੁਸ਼ੀ ਕਰ ਲਈ ਹੈ ਤਾਂ ਚੇਤਨ ਨੇ ਇੱਕ ਹਫ਼ਤਾ ਕਿਸੇ ਨਾਲ ਗੱਲ ਨਹੀਂ ਕੀਤੀ ਸੀ।
ਭਰਾ ਦੀ ਮੌਤ ਮਗਰੋਂ ਚੇਤਨ ਨੂੰ ਰਾਜਸਥਾਨ ਨੇ 1 ਕਰੋੜ 20 ਲੱਖ ਰੁਪਏ ਵਿੱਚ ਖਰੀਦ ਲਿਆ। ਹੁਣ ਇਸ ਸੀਜ਼ਨ ਵਿੱਚ ਚੇਤਨ ਰਾਜਸਥਾਨ ਲਈ ਇੱਕ ਅਹਿਮ ਗੇਂਦਬਾਜ਼ ਵਜੋਂ ਕੰਮ ਆ ਸਕਦੇ ਹਨ।
ਕੈਨੇਡਾ ਜਾਣ ਵਾਲੇ ਸਨ ਅਰਸ਼ਦੀਪ
ਪਿਛਲੇ ਸਾਲ ਈਐੱਸਪੀਐੱਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਰਸ਼ਦੀਪ ਨੇ ਦੱਸਿਆ ਸੀ ਕਿ 12ਵੀਂ ਤੋਂ ਬਾਅਦ ਉਨ੍ਹਾਂ ਨੇ ਵੀ ਆਪਣੇ ਵੱਡੇ ਭਰਾ ਵਾਂਗ ਕੈਨੇਡਾ ਜਾਣਾ ਸੀ।
2017 ਵਿੱਚ ਉਨ੍ਹਾਂ ਨੇ ਆਪਣੇ ਪਿਤਾ ਤੋਂ ਇੱਕ ਸਾਲ ਮੰਗਿਆ ਤਾਂ ਜੋ ਕ੍ਰਿਕਟ ਵਿੱਚ ਉਹ ਆਪਣੀ ਇੱਕ ਵਾਰ ਪੂਰੀ ਕੋਸ਼ਿਸ਼ ਕਰ ਲੈਣ। ਪਿਤਾ ਨੇ ਮਨਜ਼ੂਰੀ ਦਿੱਤੀ ਤੇ ਜ਼ਿਲ੍ਹਾ ਪੱਧਰੀ ਕ੍ਰਿਕਟ ਵਿੱਚ ਮਨਦੀਪ ਸਿੰਘ ਨੇ ਸ਼ਾਨਦਾਰ ਪਰਫੌਰਮੈਂਸ ਕਰਕੇ ਪੰਜਾਬ ਦੀ ਟੀਮ ਵਿੱਚ ਥਾਂ ਬਣਾਈ। ਉਸ ਮਗਰੋਂ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
2018 ਵਿੱਚ ਅਰਸ਼ਦੀਪ ਸਿੰਘ ਭਾਰਤ ਦੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ ਦਾ ਵੀ ਹਿੱਸਾ ਰਹੇ। ਅਰਸ਼ਦੀਪ ਹੁਣ ਇਸ ਸੀਜ਼ਨ ਵਿੱਚ ਪੰਜਾਬ ਕਿੰਗਸ ਨੂੰ ਟ੍ਰਾਫੀ ਜਿਤਾਉਣ ਦਾ ਇਰਾਦਾ ਰੱਖਦੇ ਹਨ।
ਇਹ ਵੀ ਪੜ੍ਹੋ:
https://www.youtube.com/watch?v=f4y7ggp1ihI&t=24s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '42ebfbc5-305f-4352-b990-7538e3e020d6','assetType': 'STY','pageCounter': 'punjabi.india.story.56728364.page','title': 'IPL 2021: Punjab Kings ਦਾ ਅਰਸ਼ਦੀਪ ਕੈਨੇਡਾ ਨਹੀਂ ਗਿਆ ਤੇ ਪਿਓ ਨੂੰ ਕਿਹਾ, \'ਮੈਨੂੰ ਇੱਕ ਸਾਲ ਕ੍ਰਿਕਟ ਖੇਡਣ ਦਿਓ\'','published': '2021-04-13T03:16:06Z','updated': '2021-04-13T03:16:06Z'});s_bbcws('track','pageView');

ਕੁੰਭ ਮੇਲੇ ’ਚ ਨਾ ਥਰਮਲ ਸਕ੍ਰੀਨਿੰਗ ਨਾ ਮਾਸਕ ਨਾ ਪਹਿਨਣ ''ਤੇ ਕਾਰਵਾਈ, 102 ਲੋਕ ਆਏ ਪੌਜ਼ੀਟਿਵ - ਪ੍ਰੈੱਸ...
NEXT STORY