ਮਹਾਰਾਸ਼ਟਰ ਦੇ ਨਾਸਿਕ ਵਿਚ ਇਕ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋਣ ਕਾਰਨ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਦੀ ਪੁਸ਼ਟੀ ਨਾਸਿਕ ਨਗਰ ਨਿਗਮ ਦੇ ਕਮਿਸ਼ਨਰ ਨੇ ਕੀਤੀ ਹੈ। ਹਸਪਤਾਲ ਵਿੱਚ ਕੁੱਲ 150 ਮਰੀਜ਼ ਸਨ, ਜਿਨ੍ਹਾਂ ਵਿੱਚ 23 ਵਿਅਕਤੀਆਂ ਨੂੰ ਵੈਂਟੀਲੇਟਰਾਂ 'ਤੇ ਰੱਖਿਆ ਗਿਆ ਸੀ।
ਆਕਸੀਜਨ ਲੀਕ ਹੋਣ ਕਾਰਨ ਹਸਪਤਾਲ ਵਿੱਚ ਅੱਧਾ ਘੰਟਾ ਸਪਲਾਈ ਠੱਪ ਰਹੀ।
ਇਹ ਵੀ ਪੜ੍ਹੋ
ਨਾਸਿਕ ਨਗਰ ਨਿਗਮ ਦੇ ਕਮਿਸ਼ਨਰ ਕੈਲਾਸ਼ ਜਾਧਵ ਨੇ ਕਿਹਾ, "ਤਕਨੀਕੀ ਇੰਜੀਨੀਅਰ ਦੀ ਮਦਦ ਨਾਲ ਲੀਕੇਜ ਨੂੰ ਬੰਦ ਕਰ ਦਿੱਤਾ ਗਿਆ ਹੈ। ਪਰ ਹੁਣ ਹਸਪਤਾਲ ਵਿੱਚ ਸਿਰਫ 25 ਪ੍ਰਤੀਸ਼ਤ ਆਕਸੀਜਨ ਬਚੀ ਹੈ। 10-11 ਵਿਅਕਤੀਆਂ ਦੀ ਮੌਤ ਹੋ ਗਈ ਹੈ। ਆਕਸੀਜਨ ਦੀ ਸਪਲਾਈ ਘੱਟ ਹੋਣ ਕਾਰਨ ਲੋਕ ਬਚ ਸਕਦੇ ਹਨ ਪਰ ਜਿਹੜੇ ਲੋਕ ਵੈਂਟੀਲੇਟਰ 'ਤੇ ਹਨ ਉਹ ਘੱਟ ਆਕਸੀਜਨ ਨਾਲ ਨਹੀਂ ਬਚ ਸਕਦੇ। ਅਸੀਂ ਘਟਨਾ ਦੀ ਜਾਂਚ ਕਰਾਂਗੇ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ। "
ਨਿਉਜ਼ ਏਜੰਸੀ ਏਐਨਆਈ ਦੇ ਅਨੁਸਾਰ, ਨਾਸਿਕ ਦੇ ਡਾਕਟਰ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਜਦੋਂ ਟੈਂਕਰਾਂ ਦੇ ਜ਼ਰਿਏ ਆਕਸੀਜਨ ਨਾਲ ਭਰਿਆ ਜਾ ਰਿਹਾ ਸੀ, ਤਾਂ ਇਹ ਲੀਕ ਹੋਈ।
https://twitter.com/ANI/status/1384776784818757633?s=20
ਏਜੰਸੀ ਦੇ ਅਨੁਸਾਰ, ਅਧਿਕਾਰੀ ਘਟਨਾ ਵਾਲੀ ਥਾਂ 'ਤੇ ਮੌਜੂਦ ਹਨ ਅਤੇ ਹੋਰ ਜਾਣਕਾਰੀ ਆਉਣੀ ਬਾਕੀ ਹੈ।
ਇਹ ਵੀ ਪੜ੍ਹੋ:
https://www.youtube.com/watch?v=WFQqvJ8r1pM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6241b304-5755-428a-89be-dabbacb46ec4','assetType': 'STY','pageCounter': 'punjabi.india.story.56830408.page','title': 'ਕੋਰੋਨਾਵਾਇਰਸ: ਨਾਸਿਕ ਦੇ ਇੱਕ ਹਸਪਤਾਲ ਵਿੱਚ ਆਕਸੀਜਨ ਲੀਕ ਹੋਣ ਕਾਰਨ 11 ਮੌਤਾਂ','published': '2021-04-21T09:32:14Z','updated': '2021-04-21T09:32:14Z'});s_bbcws('track','pageView');
ਕੋਰੋਨਾਵਾਇਰਸ: ਪੈਰੀਮੈਡੀਕਸ ਅਤੇ ਡਾਕਟਰਾਂ ਦਾ ਤਜਰਬਾ, ''ਕਈ ਵਾਰੀ ਮਰੀਜ਼ ਸਾਡੇ ਨਾਲ ਉੱਚੀ ਆਵਾਜ਼ ਜਾਂ ਗਲਤ...
NEXT STORY