ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਰੋਸ ਪ੍ਰਦਰਸ਼ਨ ਖ਼ਤਮ ਕਰ ਦੇਣ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਅੰਦੋਲਨ ਤੋਂ ਅਤੇ ਅੰਦੋਲਨ ਤੱਕ ਜਾਣ ਦੀ ਆਵਾਜਾਈ ਕਾਰਨ ਪਿੰਡਾਂ ਵਿੱਚ ਵੀ ਲਾਗ ਫੈਲ ਰਹੀ ਹੈ।
ਉਨ੍ਹਾਂ ਨੇ ਕਿਹਾ, "ਹੁਣ ਜੋ ਸਾਹਮਣੇ ਆ ਰਿਹਾ ਹੈ ਕਿ ਉਹ ਇਹ ਹੈ ਕਿ ਧਰਨੇ ਕਾਰਨ ਲਾਗ ਫੈਲ ਰਹੀ ਹੈ। ਕਈ ਪਿੰਡਾਂ 'ਚ ਹੌਟਸਪੌਟ ਉਭਰੇ ਹਨ ਕਿਉਂਕਿ ਲੋਕ ਲਗਾਤਾਰ ਧਰਨੇ ਤੋਂ ਆ-ਜਾ ਰਹੇ ਹਨ।"
ਇਹ ਵੀ ਪੜ੍ਹੋ-
ਖੱਟਰ ਨੇ ਕਿਹਾ ਹੈ ਕਿ ਜੇਕਰ ਕਿਸਾਨ ਚਾਹੁਣ ਤਾਂ ਉਹ ਆਪਣੇ ਅੰਦੋਲਨ ਨੂੰ ਮੁੜ ਸ਼ੁਰੂ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਇਸ ਵੇਲੇ ਬੰਦ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਮਹੀਨਾ ਪਹਿਲਾਂ ਵੀ ਅਪੀਲ ਕੀਤੀ ਸੀ ਕਿ ਧਰਨਾ ਖ਼ਤਮ ਕਰ ਦੇਣ ਤਾਂ ਜੋ ਬਿਮਾਰੀ ਨਾਲ ਫੈਲ ਸਕੇ।
ਪੰਜਾਬ ਨੂੰ ਦਿੱਤੇ ਵੈਂਟੀਲੇਟਰ ਖ਼ਰਾਬ ਨਹੀਂ, ਬੱਸ ਉਨ੍ਹਾਂ ਨੂੰ ਵਰਤਣੇ ਨਹੀਂ ਆ ਰਹੇ- ਕੇਂਦਰ
ਪੰਜਾਬ ਵਿੱਚ ਖ਼ਰਾਬ ਵੈਂਟੀਲੇਟਰਾਂ ਪਹੁੰਚਣ ਦੇ ਮਾਮਲੇ ਉੱਤੇ ਕੇਂਦਰ ਸਰਕਾਰ ਨੇ ਆਪਣੀ ਪ੍ਰਤਿਕਿਰਿਆ ਦਿੰਦਿਆ ਕਿਹਾ ਕਿ ਵੈਂਟੀਲੇਟਰਾਂ 'ਚ ਕੋਈ ਖ਼ਰਾਬੀ ਨਹੀਂ ਹੈ।
ਪੰਜਾਬ ਨੂੰ ਦਿੱਤੇ ਵੈਂਟੀਲੇਟਰਾਂ ਬਾਰੇ ਕੇਂਦਰ ਸਰਕਾਰ ਨੇ ਦਿੱਤੀ ਆਪਣੀ ਪ੍ਰਤਿਕਿਰਿਆ
ਦਿ ਟ੍ਰਿਬਿਊਨ ਦੀ ਖ਼ਬਰ ਮੁਤਬਕ ਸਰਕਾਰ ਨੇ ਕਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿੱਚ ਸਪਲਾਈ ਕੀਤੇ ਵੈਂਟੀਲੇਟਰਾਂ 'ਚ ਕੋਈ ਦਿੱਕਤ ਨਹੀਂ ਹੈ ਅਤੇ ਵੈਂਟੀਲੇਟਰ ਚਾਲੂ ਕਰਨ ਦੇ ਮਸਲਿਆਂ ਕਾਰਨ ਉਹ ਬੇਕਾਰ ਪਏ ਹਨ।
ਸਿਹਤ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਦੇ ਕਈ ਹਸਪਤਾਲ ਅਤੇ ਮੈਡੀਕਲ ਕਾਲਜ ਵੈਂਟੀਲੇਟਰ ਵਰਤਣ ਵਾਲੇ ਮੈਨੂਅਲ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਬਿਨਾਂ ਕਿਸੇ ਆਧਾਰ 'ਤੇ ਵੈਂਟੀਲੇਟਰਾਂ ਨੂੰ ਖ਼ਰਾਬ ਦੱਸ ਰਹੇ ਹਨ।
ਮੰਤਰਾਲੇ ਨੇ ਅੱਗੇ ਕਿਹਾ, "ਮੈਨੂਅਲ ਵਿੱਚ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤੋਂ ਇਲਾਵਾ, ਬੁਨਿਆਦੀ ਸਹੂਲਤਾਂ ਦੀਆਂ ਲੋੜਾਂ, ਉਚਿਤ ਵਰਤੋਂ ਅਤੇ CV200 ਵੈਂਟੀਲੇਟਰ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਕੋਰੋਨਾਵਾਇਰਸ: ਕੇਸਾਂ ਵਿੱਚ ਆਈ ਗਿਰਾਵਟ ਪਰ ਮੌਤ ਦਰ ਅਜੇ ਵੀ ਜ਼ਿਆਦਾ
ਪਿਛਲੇ ਹਫ਼ਤੇ ਆਪਣੇ ਸਭ ਤੋਂ ਉਪਰਲੇ ਪੱਧਰ 'ਤੇ ਪਹੁੰਚਣ ਤੋਂ ਬਾਅਦ ਕੇਸਾਂ ਵਿੱਚ ਗਿਰਾਵਟ ਜਾਰੀ ਹੈ ਪਰ ਵੀਰਵਾਰ ਨੂੰ ਦਰਜ ਹੋਈਆਂ 4 ਹਜ਼ਾਰ ਮੌਤਾਂ ਨਾਲ ਮੌਤ ਦਰ ਅਜੇ ਵੀ ਜ਼ਿਆਦਾ ਬਣੀ ਹੋਈ ਹੈ।
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ ਦਰਜ ਕੀਤੇ ਗਏ ਲਾਗ ਵਾਲੇ ਕੇਸਾਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਸੀ।
ਕੇਸਾਂ ਵਿੱਚ ਗਿਰਾਵਟ ਜਾਰੀ ਹੈ ਪਰ ਮੌਤ ਦਰ ਅਜੇ ਵੀ ਜ਼ਿਆਦਾ
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 3,994 ਮੌਤਾਂ ਦਰਜ ਹੋਈਆਂ ਹਨ। ਭਾਰਤ ਵਿੱਚ ਮੰਗਲਵਾਰ ਨੂੰ 4,205 ਮੌਤਾਂ ਦਰਜ ਕੀਤੀਆਂ, ਜੋ ਹੁਣ ਤੱਕ ਇੱਕ ਦਿਨ ਵਿੱਚ ਆਉਣ ਵਾਲੀ ਸਭ ਤੋਂ ਵੱਡ ਗਿਣਤੀ ਹੈ।
ਜਦ ਕਿ ਰੋਜ਼ਾਨਾ ਮਾਮਲਿਆਂ ਦਾ 7 ਦਿਨ ਦਾ ਔਸਤ ਸ਼ਨੀਵਾਰ (8 ਮਈ) ਨੂੰ 3.91 ਲੱਖ ਦੇ ਸਿਖ਼ਰ ਤੋਂ ਡਿੱਗ ਕੇ ਵੀਰਵਾਰ 12 ਮਈ ਨੂੰ 3.64 ਲੱਖ ਹੋ ਗਿਆ ਹੈ।
ਔਸਤ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵਿੱਚ ਵੀ ਵਾਧਾ ਦਰਜ ਹੋਇਆ ਹੈ।
ਕਾਲਰ ਟਿਊਨ 'ਤੇ ਚੜ੍ਹਿਆ ਹਾਈ ਕੋਰਟ ਦਾ ਪਾਰਾ
ਕੇਂਦਰ ਦੇ ਮੋਬਾਈਲ ਕਾਲਰ ਟਿਊਨ 'ਤੇ ਦਿੱਲੀ ਹਾਈ ਕੋਰਟ ਨੇ ਤਿੱਖੀ ਟਿੱਪਣੀ ਕੀਤੀ ਹੈ।
ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਜਸਟਿਸ ਵਿਪਿਨ ਸਿੰਘਈ ਅਤੇ ਜਸਟਿਸ ਰੇਖਾ ਪੱਲੀ ਦੀ ਬੈਂਚ ਨੇ ਕਿਹਾ ਹੈ ਕਿ ਜਦੋਂ ਵੀ ਕੋਈ ਫੋਨ ਲਗਾਉਂਦਾ ਹੈ ਤਾਂ ਉਸ ਨੂੰ ਚਿੜ੍ਹਾਉਣ ਵਾਲੀ ਟਿਊਨ ਸੁਣਾਈ ਦਿੰਦੀ ਹੈ ਕਿ ਵੈਕਸੀਨ ਲਗਵਾਏ, ਕੌਣ ਲਗਾਏਗਾ ਵੈਕਸੀਨ, ਜਦੋਂ ਇਹ ਹੈ ਹੀ ਨਹੀਂ।
ਦਿੱਲੀ ਹਾਈ ਕੋਰਟ ਦੀ ਕੇਂਦਰ ਸਰਕਾਰ ਦੇ ਮੌਬਾਈਲ ਕਾਲਰ ਟਿਊਨ 'ਤੇ ਤਿੱਖੀ ਟਿੱਪਣੀ
ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੰਦੇਸ਼ ਦਾ ਕੀ ਮਤਲਬ ਹੈ। ਅਦਾਲਤ ਨੇ ਕਿਹਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਵੈਕਸੀਨ ਦੇਣੀ ਚਾਹੀਦੀ ਹੈ।
ਜੇਕਰ ਤੁਸੀਂ ਇਸ ਲਈ ਪੈਸੇ ਲੈਣ ਜਾ ਰਹੇ ਹੋ ਤਾਂ ਵੀ ਇਸ ਨੂੰ ਦਿਓ। ਬੱਚੇ ਵੀ ਕਹਿ ਰਹੇ ਹਨ ਕਿ ਇਹ ਕੀ ਹੈ। ਅਜਿਹੇ ਮਾਮਲਿਆਂ ਵਿੱਚ ਸਰਕਾਰ ਨੂੰ ਥੋੜ੍ਹਾ ਇਨੋਵੈਟਿਵ ਹੋਣਾ ਚਾਹੀਦਾ ਹੈ।
ਸਰਕਾਰ ਨੂੰ ਹੋਰ ਵੀ ਸੰਦੇਸ਼ ਬਣਾਉਣੇ ਚਾਹੀਦੇ ਹਨ ਅਜਿਹਾ ਨਹੀਂ ਕਿ ਇੱਕ ਸੰਦੇਸ਼ ਬਣਾਇਆ ਤੇ ਉਸ ਨੂੰ ਹੀ ਚਲਾਉਂਦੇ ਰਹੇ। ਜਿਵੇਂ ਇੱਕ ਟੇਪ ਜਦੋਂ ਤੱਕ ਖ਼ਰਾਬ ਨਹੀਂ ਹੋ ਜਾਂਦਾ ਉਦੋਂ ਤੱਕ ਵੱਜਦਾ ਰਹਿੰਦਾ ਹੈ। ਕੀ ਤੁਸੀਂ ਵੀ ਇਸ ਸੰਦੇਸ਼ ਨੂੰ 10 ਸਾਲ ਚਲਾਓਗੇ।
ਇਹ ਵੀ ਪੜ੍ਹੋ:
https://www.youtube.com/watch?v=DEGNpIV0XfM&t=8s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'fe00b255-2e8e-4b41-ad85-fbfed3c7d0c5','assetType': 'STY','pageCounter': 'punjabi.india.story.57110835.page','title': 'ਕਿਸਾਨ ਅੰਦੋਲਨ ਕਾਰਨ ਪਿੰਡਾਂ \'ਚ ਵਧ ਰਹੇ ਕੋਰੋਨਾਵਾਇਰਸ ਦੇ ਕੇਸ- ਖੱਟਰ- ਪ੍ਰੈੱਸ ਰਿਵੀਊ','published': '2021-05-14T03:24:24Z','updated': '2021-05-14T03:24:24Z'});s_bbcws('track','pageView');

ਇਜ਼ਰਾਈਲ-ਫਲਸਤੀਨ ਝਗੜਾ: ਗਜ਼ਾ ਸਰਹੱਦ ''ਤੇ ਇਜ਼ਰਾਈਲ ਤੈਨਾਤ ਕੀਤੇ ਟੈਂਕ, ਹਮਾਸ ਗਰੁੱਪ ਬਾਰੇ ਵੀ ਜਾਣੋ - 5...
NEXT STORY