ਸੰਕੇਤਕ ਤਸਵੀਰ
ਜਦੋਂ ਜਾਗ੍ਰਿਤੀ ਐਡਾਲਾ ਨੂੰ ਫਰਵਰੀ ਵਿੱਚ ਪਤਾ ਲੱਗਿਆ ਕਿ ਉਹ ਗਰਭਵਤੀ ਹਨ, ਤਾਂ ਜਾਗ੍ਰਿਤੀ ਅਤੇ ਉਨ੍ਹਾਂ ਦੇ ਪਤੀ ਨੇ ਛੁੱਟੀਆਂ 'ਤੇ ਜਾ ਕੇ ਇਸ ਦਾ ਜਸ਼ਨ ਮਨਾਇਆ। ਇਹ ਉਨ੍ਹਾਂ ਦੀ ਵਿਆਹ ਦੀ ਵਰ੍ਹੇਗੰਢ ਨਾਲ ਮੇਲ ਖਾਂਦਾ ਸੀ ਅਤੇ ਭਾਰਤ ਵਿੱਚ ਕੋਵਿਡ ਦਾ ਪ੍ਰਭਾਵ ਵੀ ਘੱਟ ਹੁੰਦਾ ਦਿਖਾਈ ਦੇ ਰਿਹਾ ਸੀ।
ਪਰ ਇੱਕ ਮਹੀਨੇ ਦੇ ਅੰਦਰ-ਅੰਦਰ ਇਸ 29 ਸਾਲਾ ਔਰਤ ਨੂੰ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਨਾ ਪਿਆ ਅਤੇ ਘਰ ਤੋਂ ਬਾਹਰ ਜਾਣ ਤੋਂ ਡਰ ਲੱਗਣ ਲੱਗਿਆ।
ਵਾਇਰਸ ਚਿੰਤਾਜਨਕ ਪੱਧਰ ਨਾਲ ਵਾਪਸ ਆ ਗਿਆ ਸੀ। ਜਾਗ੍ਰਿਤੀ ਦੇ ਪਤੀ ਨੂੰ ਕੰਮ 'ਤੇ ਜਾਣਾ ਜਾਰੀ ਰੱਖਣਾ ਪਿਆ, ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਘਰ ਦੇ ਹਰ ਇੱਕ ਮੈਂਬਰ ਤੋਂ ਅਲੱਗ ਕਰ ਲਿਆ।
ਉਸ ਸਮੇਂ ਤੱਕ ਭਾਰਤ ਨੇ ਕੋਵਿਡ ਵਿਰੁੱਧ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਸੀ, ਪਰ ਜਾਗ੍ਰਿਤੀ ਲਈ ਇਹ ਵਿਕਲਪ ਨਹੀਂ ਸੀ। ਕਿਉਂਕਿ ਦੇਸ਼ ਵਿੱਚ ਗਰਭਵਤੀ ਔਰਤਾਂ ਲਈ ਵੈਕਸੀਨ ਨੂੰ ਮਨਜ਼ੂਰੀ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ:
ਸਰਕਾਰ ਨੇ ਹਾਲ ਹੀ ਵਿੱਚ ਨਰਸਿੰਗ ਮਾਵਾਂ ਲਈ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ, ਪਰ ਗਰਭਵਤੀ ਔਰਤਾਂ ਨੂੰ ਕੀ ਉਮੀਦ ਕਰਨੀ ਚਾਹੀਦੀ ਹੈ ਇਸ ਬਾਰੇ ਕੋਈ ਸ਼ਬਦ ਤੱਕ ਨਹੀਂ ਕਿਹਾ, ਜਿਸ ਨਾਲ ਉਹ ਚਿੰਤਤ ਅਤੇ ਡਰੀਆਂ ਹੋਈਆਂ ਹਨ।
ਜਾਗ੍ਰਿਤੀ ਕਹਿੰਦੀ ਹਨ, "ਨਵੰਬਰ ਵਿੱਚ ਕੋਵਿਡ ਹੋ ਗਿਆ ਸੀ ਅਤੇ ਮੇਰਾ ਐਂਟੀਬੌਡੀ ਪੱਧਰ ਚੰਗਾ ਸੀ, ਪਰ ਮੇਰੇ ਡਾਕਟਰ ਨੇ ਕਿਹਾ ਕਿ ਮੈਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਮੈਂ ਬਹੁਤ ਪਾਗਲ ਹਾਂ।"
ਜਾਗ੍ਰਿਤੀ ਨੇ ਅੱਗੇ ਕਿਹਾ ਕਿ ਉਹ ਕਿਸੇ ਅਜਿਹੀ ਔਰਤ ਨੂੰ ਜਾਣਦੇ ਹਨ ਜਦੋਂ ਉਹ ਨੌ ਮਹੀਨਿਆਂ ਦੀ ਗਰਭਵਤੀ ਸੀ, ਉਸ ਨੂੰ ਉਦੋਂ ਕੋਵਿਡ ਹੋ ਗਿਆ। ਬੱਚੇ ਦਾ ਜਨਮ ਸੀ-ਸੈਕਸ਼ਨ ਰਾਹੀਂ ਹੋਇਆ ਸੀ, ਪਰ ਮਾਂ ਵੈਂਟੀਲੇਟਰ 'ਤੇ ਚਲੀ ਗਈ ਸੀ। ਉਹ ਬਚ ਗਈ, ਪਰ ਜਾਗ੍ਰਿਤੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਉਸ ਨੂੰ ਡਰਾਉਂਦੀਆਂ ਹਨ।
ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਹਨ, ਜਿਨ੍ਹਾਂ ਦਾ ਅਕਸਰ ਦਿਲ ਦਹਿਲਾ ਦੇਣ ਵਾਲਾ ਅੰਤ ਹੁੰਦਾ ਹੈ। ਦਿੱਲੀ ਵਿੱਚ ਇੱਕ 35 ਸਾਲਾ ਵਿਅਕਤੀ ਨੇ ਇੱਕ ਬੱਚੇ ਨੂੰ ਜਨਮ ਦੇਣ ਤੋਂ ਦੋ ਹਫ਼ਤਿਆਂ ਬਾਅਦ ਆਪਣੀ ਪਤਨੀ ਨੂੰ ਕੋਵਿਡ ਕਾਰਨ ਗੁਆ ਦਿੱਤਾ ਸੀ।
ਸੰਕੇਤਕ ਤਸਵੀਰ
ਉਹ ਕਹਿੰਦੇ ਹਨ ਕਿ ਉਹ ਅਜੇ ਵੀ ਸਦਮੇ ਵਿੱਚ ਹਨ, ਇਹ ਜਾਣਨ ਵਿੱਚ ਅਸਮਰੱਥ ਹਨ ਕਿ ਉਹ ਆਪਣੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰਨਗੇ - ਉਨ੍ਹਾਂ ਦੀਆਂ ਦੋ ਹੋਰ ਛੋਟੀਆਂ ਧੀਆਂ ਹਨ - ਇਹ ਸਭ ਬਿਨਾਂ ਕਿਸੇ ਔਰਤ ਦੇ ਕਰਨਾ ਹੈ।
ਇੱਕ ਨੌਜਵਾਨ ਕੋਵਿਡ ਪੌਜ਼ੀਟਿਵ ਡਾਕਟਰ ਨੇ ਕਿਹਾ, "ਕੋਰੋਨਾ ਨੂੰ ਹਲਕੇ ਵਿੱਚ ਨਾ ਲਓ।"
ਇੱਕ ਵੀਡੀਓ ਵਿੱਚ ਬੋਲਣ ਦੀ ਜੱਦੋਜਹਿਦ ਕਰਦੀ ਇਸ ਡਾਕਟਰ ਦੀ ਵੀਡਿਓ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਸ਼ੇਅਰ ਕੀਤਾ ਗਿਆ। ਉਹ ਸੱਤ ਮਹੀਨਿਆਂ ਦੀ ਗਰਭਵਤੀ ਸਨ, ਪਰ ਮੌਤ ਤੋਂ ਇੱਕ ਦਿਨ ਪਹਿਲਾਂ ਹੀ ਬੱਚੇ ਦੀ ਗਰਭ ਵਿੱਚ ਹੀ ਮੌਤ ਹੋ ਗਈ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਅਧਿਐਨ ਦੱਸਦੇ ਹਨ ਕਿ ਕੋਵਿਡ ਪੌਜ਼ੀਟਿਵ ਗਰਭਵਤੀ ਔਰਤਾਂ ਦਾ ਗੈਰ-ਗਰਭਵਤੀ ਔਰਤਾਂ ਦੀ ਤੁਲਨਾ ਵਿੱਚ ਵਾਇਰਸ ਤੋਂ ਮਰਨ ਦਾ ਵਧੇਰੇ ਖ਼ਤਰਾ ਹੈ।
ਉਨ੍ਹਾਂ ਦੀ ਆਈਸੀਯੂ ਵਿੱਚ ਦਾਖਲ ਹੋਣ ਦੀ ਵੀ ਵਧੇਰੇ ਸੰਭਾਵਨਾ ਹੁੰਦੀ ਹੈ, ਵੈਂਟੀਲੇਟਰ 'ਤੇ ਰੱਖਿਆ ਜਾਂਦਾ ਹੈ, ਖਤਰਨਾਕ ਗਰਭ ਅਵਸਥਾ ਦੀਆਂ ਪੇਚੀਦਗੀਆਂ ਦਾ ਵਿਕਾਸ ਹੁੰਦਾ ਹੈ ਜਾਂ ਸਮੇਂ ਤੋਂ ਪਹਿਲਾਂ ਡਿਲੀਵਰੀ ਹੋ ਜਾਂਦੀ ਹੈ।
ਭਾਰਤ ਵਿੱਚ ਸੈਂਕੜੇ ਗਰਭਵਤੀ ਔਰਤਾਂ ਦੀ ਵਾਇਰਸ ਨਾਲ ਮੌਤ ਹੋ ਗਈ ਹੈ, ਪਰ ਇਸ ਦਾ ਅਧਿਕਾਰਤ ਕੋਈ ਅੰਕੜਾ ਨਹੀਂ ਹੈ। ਸੰਭਾਵਿਤ ਤੌਰ 'ਤੇ ਪੇਂਡੂ ਖੇਤਰਾਂ ਵਿੱਚ ਇਸ ਤੋਂ ਵੀ ਬਦਤਰ ਸਥਿਤੀ ਹੈ, ਜਿੱਥੇ ਮਾੜੀ ਨਿਗਰਾਨੀ, ਦੇਰੀ ਨਾਲ ਟੈਸਟ ਕਰਨੇ ਅਤੇ ਗੰਭੀਰ ਦੇਖਭਾਲ ਤੱਕ ਪਹੁੰਚ ਨਾ ਹੋਣ ਕਾਰਨ ਵਾਇਰਸ ਨਾਲ ਮੌਤਾਂ ਦੀ ਗਿਣਤੀ ਵੱਧ ਗਈ ਹੈ।
ਕੀ ਵੈਕਸੀਨ ਉਨ੍ਹਾਂ ਨੂੰ ਬਚਾ ਸਕਦੀ ਸੀ?
ਦਿੱਲੀ ਦੇ ਫੋਰਟਿਸ ਲਾ ਫੇਮੇ ਹਸਪਤਾਲ ਦੇ ਪ੍ਰਸੂਤੀ ਅਤੇ ਇਸਤਰੀ ਰੋਗਾਂ ਦੀ ਡਾਇਰੈਕਟਰ ਡਾ. ਮੀਨਾਕਸ਼ੀ ਆਹੂਜਾ ਕਹਿੰਦੇ ਹਨ, "ਮੇਰੀ ਰਾਇ ਵਿੱਚ ਵੈਕਸੀਨ ਸਹੀ ਕਾਰਨਾਂ ਕਰਕੇ ਤੇਜ਼ੀ ਨਾਲ ਵਿਕਸਤ ਕੀਤੀ ਗਈ ਹੈ - ਪਰ ਆਮਤੌਰ 'ਤੇ ਜ਼ਿਆਦਾਤਰ ਵੈਕਸੀਨਜ਼ ਗਰਭਵਤੀ ਔਰਤਾਂ ਲਈ ਸੁਰੱਖਿਅਤ ਐਲਾਨਣ ਤੋਂ ਪਹਿਲਾਂ 10 ਸਾਲ ਲੱਗਦੇ ਹਨ।”
“ਸਰਕਾਰ ਸੁਰੱਖਿਅਤ ਢੰਗ ਨਾਲ ਵਿਚਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਅਤੇ ਲੱਖਾਂ ਗਰਭਵਤੀ ਔਰਤਾਂ ਇਸ ਦੀ ਚਪੇਟ ਵਿੱਚ ਹਨ। ਸਾਨੂੰ ਉਮੀਦ ਹੈ ਕਿ ਜਲਦੀ ਹੀ ਸਰਕਾਰ ਵੱਲੋਂ ਸਕਾਰਾਤਮਕ ਹੁੰਗਾਰਾ ਮਿਲੇਗਾ।''
ਭਾਰਤ ਦੇ ਗਾਇਨੀਕੋਲੋਜਿਸਟਸ ਫੈਡਰੇਸ਼ਨ ਨੇ ਵੀ ਸਿਫਾਰਸ਼ ਕੀਤੀ ਹੈ ਕਿ ਗਰਭਵਤੀ ਔਰਤਾਂ ਨੂੰ ਆਪਣੇ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਨ ਅਤੇ ਫੈਸਲਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ।
ਆਮ ਤੌਰ 'ਤੇ ਗਰਭ ਅਵਸਥਾ ਦੇ ਦੌਰਾਨ ਇਮਿਊਨਿਟੀ ਨਾਲ ਸਮਝੌਤਾ ਕੀਤਾ ਜਾਂਦਾ ਹੈ, ਪਰ ਡਾਕਟਰ ਅਹੂਜਾ ਦਾ ਕਹਿਣਾ ਹੈ ਕਿ ਕੋਵਿਡ ਪੌਜ਼ੀਟਿਵ ਗਰਭਵਤੀ ਔਰਤਾਂ ਤੀਜੀ ਤਿਮਾਹੀ ਵਿੱਚ ਖਾਸ ਤੌਰ 'ਤੇ ਕਮਜ਼ੋਰ ਹੁੰਦੀਆਂ ਹਨ। ਵਧਦਾ ਗਰਭਸ਼ਯ ਡਾਇਆਫ੍ਰਾਮ ਵਿਰੁੱਧ ਧੱਕਦਾ ਹੈ, ਫੇਫੜਿਆਂ ਨੂੰ ਛੋਟਾ ਕਰਦਾ ਹੈ ਅਤੇ ਹਵਾ ਦੀ ਆਮ ਮਾਤਰਾ ਵਿੱਚ ਸਾਹ ਲੈਣਾ ਮੁਸ਼ਕਿਲ ਬਣਾਉਂਦਾ ਹੈ।
ਡਾਕਟਰ ਅਹੂਜਾ ਕਹਿੰਦੀ ਹਨ, "ਤਾਂ ਪਹਿਲੀ ਚੀਜ਼ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਇਹ ਹੈ ਕਿ ਬੱਚੇ ਨੂੰ ਸਮੇਂ ਤੋਂ ਪਹਿਲਾਂ ਹੀ ਜਨਮ ਦਿੱਤਾ ਜਾਵੇ। ਇਹ ਇੱਕ ਕਾਰਨ ਹੈ ਕਿ ਅਸੀਂ ਨਵਜਾਤ ਮੌਤਾਂ ਵਿੱਚ ਵਾਧਾ ਵੇਖਿਆ ਹੈ।"
ਦੂਜੀ ਚਿੰਤਾ ਡਿਲੀਵਰੀ ਦੀ ਹੈ
ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੀ ਡਾ. ਰੂਮਾ ਸਾਤਵਿਕ ਕਹਿੰਦੇ ਹਨ, ''ਯੋਨੀ ਪ੍ਰਸਵ ਲਈ ਔਰਤ ਨੂੰ ਆਪਣੀ ਪਿੱਠ ਦੇ ਭਾਰ ਲੇਟਣਾ ਪੈਂਦਾ ਹੈ। ਸਿੱਧਾ ਲੇਟਣ ਨਾਲ ਡਾਇਆਫ੍ਰਾਮ ਅਤੇ ਫੇਫੜੇ ਅੱਗੇ ਵੱਲ ਨੂੰ ਵਧਦੇ ਹਨ, ਫੇਫੜਿਆਂ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਅਤੇ ਉਸ ਦੇ ਆਕਸੀਜਨ ਦੇ ਪੱਧਰ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਹਲਕੇ ਜਾਂ ਬਿਨਾਂ ਲੱਛਣ ਵਾਲੀਆਂ ਗਰਭਵਤੀ ਔਰਤਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ - ਪਰ "ਛੋਟੇ ਉਪ ਸਮੂਹ" ਵਿੱਚੋਂ ਜਿਨ੍ਹਾਂ ਨੂੰ ਦਰਮਿਆਨੇ ਤੋਂ ਗੰਭੀਰ ਲਾਗ ਨਾਲ ਦਾਖਲ ਕੀਤਾ ਜਾਂਦਾ ਹੈ, "ਮੌਤ ਦਰ ਪਹਿਲਾਂ ਦੇ ਕੋਵਿਡ ਅੰਕੜਿਆਂ ਦੀ ਤੁਲਨਾ ਨਾਲੋਂ ਵੱਧ ਪ੍ਰਤੀਤ ਹੁੰਦੀ ਹੈ।"
ਇਹ ਵੀ ਪੜ੍ਹੋ:
"ਅਸੀਂ ਪਹਿਲੀ ਵਾਰ []ਪਹਿਲੀ ਲਹਿਰ] ਦੌਰਾਨ ਇੱਕ ਵੀ ਅਜਿਹੀ ਮੌਤ ਨਹੀਂ ਵੇਖੀ ਸੀ, ਪਰ ਇਸ ਵਾਰ ਇਹ ਸਥਿਤੀ ਬਹੁਤ ਬਦਤਰ ਹੋ ਗਈ ਹੈ।"
ਡਾ. ਸਾਤਵਿਕ ਦਾ ਕਹਿਣਾ ਹੈ ਕਿ ਕੋਈ ਸਪਸ਼ਟ ਅੰਕੜੇ ਜਾਂ ਅਧਿਐਨ ਦੀ ਅਣਹੋਂਦ ਵਿੱਚ ਉਹ ਅਜੇ ਵੀ ਆਪਣੇ ਮਰੀਜ਼ਾਂ ਨੂੰ ਵੈਕਸੀਨ ਦੀ ਸਿਫਾਰਸ਼ ਕਰਨ ਪ੍ਰਤੀ ਅਸਪਸ਼ਟ ਹਨ। ਉਨ੍ਹਾਂ ਇਸ ਤੱਥ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕੋਵੀਸ਼ੀਲਡ ਅਤੇ ਕੋਵੈਕਸਿਨ, ਦੋਵੇਂ ਵੈਕਸੀਨ ਜੋ ਇਸ ਸਮੇਂ ਭਾਰਤ ਵਿੱਚ ਦਿੱਤੀਆਂ ਜਾ ਰਹੀਆਂ ਹਨ, ਦਾ ਗਰਭਵਤੀ ਔਰਤਾਂ 'ਤੇ ਟੈਸਟ ਨਹੀਂ ਕੀਤਾ ਗਿਆ।
ਇਜ਼ਰਾਈਲ ਨੇ ਗਰਭਰਵਤੀ ਔਰਤਾਂ ਨੂੰ ਵੈਕਸੀਨ ਦੀ ਇਜਾਜ਼ਤ ਦੇ ਦਿੱਤੀ ਹੈ
ਪਿਛਲੇ ਮਹੀਨੇ ਬ੍ਰਾਜ਼ੀਲ ਨੇ ਗਰਭਵਤੀ ਔਰਤਾਂ ਲਈ ਕੋਵੀਸ਼ੀਲਡ ਦੇਣ ਨੂੰ ਰੋਕ ਦਿੱਤਾ ਸੀ ਕਿਉਂਕਿ ਵੈਕਸੀਨ ਲੈਣ ਵਾਲੀ ਇੱਕ ਔਰਤ ਦੀ ਮੌਤ ਹੋ ਗਈ ਸੀ। ਖੂਨ ਦੇ ਥੱਕੇ ਜੰਮਣ ਨਾਲ ਜੁੜੇ ਹੋਣ ਦੀਆਂ ਵਧਦੀਆਂ ਖ਼ਬਰਾਂ ਵਿਚਕਾਰ ਕੁਝ ਦੇਸ਼ਾਂ ਨੇ ਇਸ ਨੂੰ ਦੇਣਾ ਵੀ ਬੰਦ ਕਰ ਦਿੱਤਾ ਹੈ।
ਡਾਕਟਰ ਅਹੂਜਾ ਕਹਿੰਦੇ ਹਨ ਕਿ ਇਸਤਰੀ ਰੋਗ ਮਾਹਿਰਾਂ ਵਿੱਚ ਇੱਕ ਡਰ ਇਹ ਵੀ ਹੈ ਕਿਉਂਕਿ ਗਰਭਵਤੀ ਔਰਤਾਂ ਨੂੰ ਖੂਨ ਦੇ ਥੱਕੇ ਬਣਨ ਦਾ ਵੱਧ ਖ਼ਤਰਾ ਹੁੰਦਾ ਹੈ।
ਉਹ ਦੇਸ਼ ਜੋ ਗਰਭਵਤੀ ਔਰਤਾਂ ਦਾ ਟੀਕਾਕਰਨ ਕਰ ਰਹੇ ਹਨ - ਅਮਰੀਕਾ, ਯੂਕੇ, ਈਯੂ, ਆਸਟਰੇਲੀਆ ਹਨ, ਉਹ ਫਾਈਜ਼ਰ ਜਾਂ ਮੌਡਰਨਾ ਵੈਕਸੀਨ ਦੇ ਰਹੇ ਹਨ, ਦੋਵਾਂ ਨੂੰ ਇੱਕ ਨਵੇਂ ਅਧਿਐਨ ਰਾਹੀਂ ਸੁਰੱਖਿਅਤ ਮੰਨਿਆ ਗਿਆ ਹੈ।
ਪਰ ਵੈਕਸੀਨ ਦੀ ਅਣਹੋਂਦ ਵਿੱਚ ਆਲੋਚਕ ਕਹਿੰਦੇ ਹਨ ਕਿ ਲੱਗਦਾ ਹੈ ਕਿ ਭਾਰਤ ਦੀ ਸੰਘੀ ਸਰਕਾਰ ਕੋਲ ਗਰਭਵਤੀ ਔਰਤਾਂ ਦੇ ਇਲਾਜ ਲਈ ਕੋਈ ਰਣਨੀਤੀ ਨਹੀਂ ਹੈ - ਜੇਕਰ ਅਜਿਹੀਆਂ ਔਰਤਾਂ ਪੌਜ਼ੀਟਿਵ ਹਨ ਤਾਂ ਵੱਡੇ ਸ਼ਹਿਰਾਂ ਵਿੱਚ ਸਿਰਫ਼ ਮੁੱਠੀ ਭਰ ਹਸਪਤਾਲ ਹਨ ਜੋ ਉਨ੍ਹਾਂ ਨੂੰ ਦਾਖਲ ਕਰ ਰਹੇ ਹਨ।
ਸਰਕਾਰ ਗਰਭਵਤੀ ਔਰਤਾਂ ਨੂੰ ਤਰਜੀਹ ਦੇਣ ਵਿੱਚ ਅਸਫਲ ਰਹੀ - ਜਿਨ੍ਹਾਂ ਦੀ ਗਿਣਤੀ ਹਰ ਸਾਲ ਲੱਖਾਂ ਵਿੱਚ ਹੁੰਦੀ ਹੈ - ਇਹ ਇੱਕ ਉੱਚ-ਜੋਖਮ ਵਾਲੀ ਸ਼੍ਰੇਣੀ ਹੁੰਦੀ ਹੈ। ਡਾਕਟਰਾਂ ਨੂੰ ਹੁਣ ਡਰ ਹੈ ਕਿ ਉਹ ਅਜੇ ਵੀ ਨੁਕਸਾਨ ਵਿੱਚ ਹੋਣਗੇ ਕਿਉਂਕਿ ਦੇਰੀ ਅਤੇ ਪ੍ਰਤੀਬੰਧਿਤ ਲਾਗਤ ਬਹੁਤੇ ਭਾਰਤੀਆਂ ਨੂੰ ਵੈਕਸੀਨ ਲੈਣ ਤੋਂ ਰੋਕਦੀ ਹੈ।
ਜੋ ਲੋਕ ਇਸ ਦਾ ਖਰਚ ਚੁੱਕ ਸਕਦੇ ਹਨ ਉਹ ਵਿਕਲਪ ਦੀ ਭਾਲ ਕਰ ਰਹੇ ਹਨ - ਬੀਬੀਸੀ ਨੇ ਦਿੱਲੀ ਦੇ ਇੱਕ ਪਰਿਵਾਰ ਨਾਲ ਗੱਲਬਾਤ ਕੀਤੀ ਜੋ ਕਹਿੰਦੇ ਹਨ ਕਿ ਉਹ ਆਪਣੇ ਪਰਿਵਾਰ ਦੀ ਔਰਤ ਮੈਂਬਰ ਨੂੰ ਵੈਕਸੀਨ ਲਗਵਾਉਣ ਲਈ ਅਮਰੀਕਾ ਗਏ ਸਨ ਕਿਉਂਕਿ ਉਹ ਅੰਤਹੀਣ ਇੰਤਜ਼ਾਰ ਨਹੀਂ ਕਰ ਸਕਦੇ ਸਨ।
29 ਸਾਲਾ ਅਵਨੀ ਰੈਡੀ ਕਹਿੰਦੇ ਹਨ, "ਇਹ ਸਪਸ਼ਟ ਹੈ ਕਿ ਗਰਭਵਤੀ ਔਰਤਾਂ ਜਾਂ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਕੋਈ ਸੁਰੱਖਿਆ ਨਹੀਂ ਹੈ।"
ਉਨ੍ਹਾਂ ਅਤੇ ਉਨ੍ਹਾਂ ਦੇ ਚਾਰ ਮਹੀਨੇ ਦੇ ਬੱਚੇ ਨੂੰ ਅਪ੍ਰੈਲ ਵਿੱਚ ਕੋਵਿਡ ਹੋ ਗਿਆ। ਉਹ ਹਲਕੇ ਲੱਛਣਾਂ ਤੋਂ ਬਾਅਦ ਠੀਕ ਹੋ ਗਏ, ਪਰ ਸ੍ਰੀਮਤੀ ਰੈਡੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ਼ ਦਰਦ ਨਿਵਾਰਕ ਹੀ ਦਿੱਤੀ ਗਈ ਸੀ ਕਿਉਂਕਿ ਉਹ ਦੁੱਧ ਚੁੰਘਾਉਣ ਦੌਰਾਨ ਕੁਝ ਵੀ ਸੰਟਰੌਂਗ ਨਹੀਂ ਲੈ ਸਕਦੀ ਸੀ।
"ਮੈਂ ਖੁਸ਼ਕਿਸਮਤ ਸੀ ਕਿਉਂਕਿ ਲਾਗ ਬਹੁਤ ਘੱਟ ਸੀ, ਪਰ ਜੇ ਮੈਨੂੰ ਗੰਭੀਰ ਲਾਗ ਲੱਗ ਜਾਂਦੀ ਤਾਂ ਕੀ ਹੁੰਦਾ?''
ਇਹ ਵੀ ਪੜ੍ਹੋ:
https://www.youtube.com/watch?v=4ld1QyTNPu8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '3ba74df5-5cc7-4fb1-b172-44dddcca16ea','assetType': 'STY','pageCounter': 'punjabi.india.story.57369203.page','title': 'ਕੋਰੋਨਾਵਾਇਰਸ: ਭਾਰਤ ਦੀਆਂ ਗਰਭਵਤੀ ਤੇ ਮਾਂ ਬਣਨ ਵਾਲੀਆਂ ਔਰਤਾਂ ਫ਼ਿਕਰਮੰਦ ਕਿਉਂ','author': 'ਅਪਰਨਾ ਅਲੂਰੀ ਅਤੇ ਵਿਕਾਸ ਪਾਂਡੇ','published': '2021-06-07T02:16:11Z','updated': '2021-06-07T02:16:11Z'});s_bbcws('track','pageView');

ਮਲੇਰਕੋਟਲਾ ਸ਼ਹਿਰ ਦਾ ਨਾਂ ਕਿਵੇਂ ਪਿਆ ਤੇ ਸ਼ੇਰ ਮੁਹੰਮਦ ਖ਼ਾਨ ਨੇ ਔਰੰਗਜ਼ੇਬ ਨੂੰ ਕੀ ਚਿੱਠੀ ਲਿਖੀ ਸੀ
NEXT STORY