ਬਦਲਦੀ ਦੁਨੀਆਂ ਦੇ ਨਾਲ ਸੈਕਸ਼ੂਐਲਿਟੀ ਨੂੰ ਜ਼ਾਹਿਰ ਕਰਨ ਦੀ ਤਰੀਕਾ ਵੀ ਬਦਲ ਰਹੇ ਹਨ
ਸੈਕਸ਼ੁਐਲਿਟੀ ਬਾਰੇ ਸੋਚਣ ਦਾ ਸਾਡਾ ਤਰੀਕਾ ਬਦਲ ਰਿਹਾ ਹੈ।
ਇੱਕ ਸਮਾਂ ਸੀ ਜਦੋਂ ਸਿਰਫ਼ ਇੱਕ ਜਾਣਿਆ-ਪਛਾਣਿਆ ਸਤਰੰਗੀ ਝੰਡਾ ਸੀ, ਪਰ ਅੱਜ ਲਹਿਰਾਉਂਦੇ ਰੰਗ-ਬਿਰੰਗੇ ਝੰਡਿਆਂ ਦੀ ਕਤਾਰ ਹੈ, ਜੋ ਕਿ ਪਸੰਦ ਨੂੰ ਲੈ ਕੇ ਵਿਭਿੰਨਤਾ ਨੂੰ ਦਰਸਾਉਂਦੇ ਹਨ।
ਆਪਣੀ ਸੈਕਸ਼ੁਐਲਿਟੀ (ਲਿੰਗਕਤਾ) ਬਾਰੇ ਗੱਲ ਕਰਨ ਦੇ ਮਾਮਲੇ ਵਿੱਚ ਲੋਕਾਂ ਵਿੱਚ ਖੁੱਲ੍ਹਾਪਣ ਆਉਂਦਾ ਨਜ਼ਰ ਆ ਰਿਹਾ ਹੈ।
ਉਹ ਪਛਾਣ ਜੋ ਕਦੇ ਗ਼ੈਰ-ਰਵਾਇਤੀ ਜਾਂ 'ਇੱਕ ਤਰੀਕੇ ਨਾਲ ਅਦਿੱਖ ਹੀ' ਸੀ, ਉਹ ਤੇਜ਼ੀ ਨਾਲ ਆਮ ਚਰਚਾ ਦਾ ਵਿਸ਼ਾ ਬਣ ਰਹੀ ਹੈ।
ਇਹ ਸੰਵਾਦ ਖੁੱਲ੍ਹੇ ਤੌਰ 'ਤੇ ਹੋਣ ਨਾਲ, ਸੈਕਸ਼ੁਐਲਿਟੀ ਪਛਾਣ ਦੇ ਦੁਆਲੇ ਬਣਿਆ ਤੰਗ ਘੇਰਾ ਹੁਣ ਤਿੜਕ ਰਿਹਾ ਹੈ ਅਤੇ ਤੰਗ ਸੋਚ ਦੀ ਥਾਂ ਹੁਣ ਖੁੱਲ੍ਹਾਪਣ ਜ਼ਾਹਿਰ ਹੋ ਰਿਹਾ ਹੈ।
ਰਵਾਇਤਾਂ ਨੂੰ ਤੋੜਨ ਵਿੱਚ ਔਰਤਾਂ ਪੁਰਸ਼ਾਂ ਨਾਲੋਂ ਜ਼ਿਆਦਾ ਬੇਬਾਕ ਹਨ
ਪਰ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਇਹ ਬਦਲਾਅ ਸਮਾਜ ਦੇ ਇੱਕ ਵਰਗ ਵਿੱਚ ਵਧੇਰੇ ਪ੍ਰਤੱਖ ਤੌਰ 'ਤੇ ਦਿਖਾਈ ਦਿੰਦਾ ਹੈ।
ਬੀਤੇ ਦੌਰ ਦੇ ਮੁਕਾਬਲੇ ਕਈ ਦੇਸ਼ਾਂ ਵਿੱਚ ਔਰਤਾਂ ਕਿਤੇ ਜ਼ਿਆਦਾ ਵੱਡੀ ਸੰਖਿਆ ਵਿੱਚ ਆਪਣੀ ਪਸੰਦ-ਨਾਪਸੰਦ ਬਾਰੇ ਗੱਲ ਕਰ ਰਹੀਆਂ ਹਨ।
ਇਸ ਮਾਮਲੇ ਵਿੱਚ ਉਹ ਯਕੀਨੀ ਤੌਰ 'ਤੇ ਪੁਰਸ਼ਾਂ ਦੇ ਮੁਕਾਬਲੇ ਅੱਗੇ ਦਿਖਾਈ ਦਿੰਦਿਆਂ ਹਨ।
ਇਹ ਵੀ ਪੜ੍ਹੋ-
ਹੁਣ ਸਵਾਲ ਹੈ ਕਿ ਇਸ ਅਸਮਾਨਤਾ ਦਾ ਕਾਰਨ ਕੀ ਹੈ?
ਬਹੁਤ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਬਦਲਾਅ ਦੇ ਕਈ ਕਾਰਨ ਹਨ, ਜਿਨ੍ਹਾਂ ਕਾਰਨ ਸਮਾਜਿਕ ਮਾਹੌਲ ਬਦਲਦਾ ਦਿਖਾਈ ਦੇ ਰਿਹਾ ਹੈ ਅਤੇ ਔਰਤਾਂ ਲਿੰਗ ਦੇ ਆਧਾਰ 'ਤੇ ਤੈਅ ਕੀਤੀ ਗਈ ਭੂਮਿਕਾ ਅਤੇ ਪਛਾਣ ਦੇ ਦਾਇਰੇ ਨੂੰ ਤੋੜ ਰਹੀਆਂ ਹਨ।
ਹਾਲਾਂਕਿ, ਇਹ ਨਵੀਂ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਵੀ, ਇੱਕ ਪ੍ਰਸ਼ਨ ਜਿਉਂ ਦਾ ਤਿਉਂ ਬਣਿਆ ਹੋਇਆ ਹੈ।
ਮਹਿਲਾ ਹੋਵੇ ਜਾਂ ਪੁਰਸ਼, ਭਵਿੱਖ ਵਿੱਚ ਉਨ੍ਹਾਂ ਲਈ ਸੈਕਸ਼ੂਅਲ ਫਲੂਇਡਿਟੀ ਭਾਵ ਪਸੰਦ ਜਾਂ ਜਿਨਸੀ ਰੁਝਾਨ ਨੂੰ ਲੈ ਕੇ ਲਚਕਦਾਰ ਰਹਿਣ ਦਾ ਕੀ ਅਰਥ ਹੋਵੇਗਾ?
ਸਪਸ਼ਟ ਤਬਦੀਲੀ
ਸੀਨ ਮੈਸੀ, ਨਿਊਯਾਰਕ ਦੀ ਬਿੰਘਮਟਨ ਹਿਊਮਨ ਸੈਕਸ਼ੂਐਲਿਟੀਜ਼ ਰਿਸਰਚ ਲੈਬ ਨਾਲ ਮਿਲ ਕੇ ਲਗਭਗ ਇੱਕ ਦਹਾਕੇ ਤੋਂ ਸੈਕਸ਼ੂਅਲ ਵਿਵਹਾਰ ਨੂੰ ਲੈ ਕੇ ਅਧਿਐਨ ਕਰ ਰਹੇ ਹਨ।
ਆਪਣੇ ਹਰ ਅਧਿਐਨ ਦੌਰਾਨ, ਉਨ੍ਹਾਂ ਨੇ ਹਿੱਸਾ ਲੈਣ ਵਾਲੇ ਲੋਕਾਂ ਨੂੰ ਆਪਣੇ ਸੈਕਸ਼ੂਅਲ ਔਰਇੰਟੇਸ਼ਨ ਅਤੇ ਲਿੰਗ ਬਾਰੇ ਜਾਣਕਾਰੀ ਦੇਣ ਲਈ ਕਿਹਾ।
ਮੈਸੀ ਨੇ ਪਹਿਲਾਂ ਇਸ ਗੱਲ 'ਤੇ ਧਿਆਨ ਹੀ ਨਹੀਂ ਦਿੱਤਾ ਸੀ ਕਿ ਸਮੇਂ ਦੇ ਨਾਲ ਇਹ ਅੰਕੜੇ ਕਿਵੇਂ ਬਦਲ ਰਹੇ ਹਨ।
ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਾਲ ਹੀ ਵਿੱਚ ਮਹਿਸੂਸ ਕੀਤਾ ਹੈ ਕਿ ਉਹ ਜਿਨਸੀ ਆਕਰਸ਼ਣ ਬਾਰੇ ਸੂਚਨਾ ਦਾ ਇੱਕ 'ਲੁਕਿਆ ਖਜ਼ਾਨਾ' ਲਈ ਬੈਠੇ ਹਨ।
ਪ੍ਰੋਫੈਸਰ ਮੈਸੀ ਨੇ ਦੱਸਿਆ, "ਸਾਨੂੰ ਲੱਗਿਆ, ਹੇ ਪਰਮਾਤਮਾ, ਅਸੀਂ ਦਸ ਸਾਲਾਂ ਤੱਕ ਇਹ ਅੰਕੜੇ ਇਕੱਠੇ ਕੀਤੇ ਹਨ। ਅਸੀਂ ਇਨ੍ਹਾਂ ਨੂੰ ਦੇਖ ਕੇ ਇਹ ਜਾਣਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਕਿ ਕੀ ਇਨ੍ਹਾਂ ਵਿੱਚ ਕੋਈ ਰੁਝਾਨ ਦਿਖਾਈ ਦਿੰਦਾ ਹੈ?"
ਉਨ੍ਹਾਂ ਨੂੰ ਪਤਾ ਲਗਿਆ ਕਿ ਸਾਲ 2011 ਤੋਂ 2019 ਦੇ ਵਿਚਕਾਰ, ਕਾਲਜ ਜਾਣ ਵਾਲੀ ਉਮਰ ਦੀਆਂ ਔਰਤਾਂ ਕੇਵਲ 'ਹੇਟ੍ਰੋਸੈਕਸ਼ੂਐਲਿਟੀ' ਮਤਲਬ ਵਿਸ਼ਮਲੈਂਗਿਕ ਵੱਲ ਆਕਰਸ਼ਣ ਰੱਖਣ ਵਾਲੇ ਸਾਂਚੇ ਵਿੱਚੋਂ ਤੇਜ਼ੀ ਨਾਲ ਬਾਹਰ ਆ ਰਹੀਆਂ ਹਨ।
ਬੀਤੇ ਦੌਰ ਦੇ ਮੁਕਾਬਲੇ ਕਈ ਦੇਸ਼ਾਂ ਵਿੱਚ ਔਰਤਾਂ ਕਿਤੇ ਜ਼ਿਆਦਾ ਵੱਡੀ ਸੰਖਿਆ ਵਿੱਚ ਆਪਣੀ ਪਸੰਦ-ਨਾਪਸੰਦ ਬਾਰੇ ਗੱਲ ਕਰ ਰਹੀਆਂ ਹਨ
ਸਾਲ 2019 ਵਿੱਚ, ਸਿਰਫ਼ 65% ਔਰਤਾਂ ਨੇ ਕਿਹਾ ਕਿ ਉਹ ਸਿਰਫ਼ ਪੁਰਸ਼ਾਂ ਪ੍ਰਤੀ ਆਕਰਸ਼ਣ ਮਹਿਸੂਸ ਕਰਦੀਆਂ ਹਨ।
ਸਾਲ 2011 ਵਿੱਚ ਇਹ ਸੰਖਿਆ 77 ਫ਼ੀਸਦੀ ਸੀ, ਮਤਲਬ ਇੱਥੇ ਬਹੁਤ ਵੱਡਾ ਅੰਤਰ ਦਿਖਾਈ ਦੇ ਰਿਹਾ ਸੀ।
ਪਰ ਇਸ ਸਮੇਂ ਦੇ ਅੰਤਰਾਲ ਦੌਰਾਨ ਪੁਰਸ਼ਾਂ ਦਾ ਜਿਨਸੀ ਵਿਵਹਾਰ ਅਤੇ ਉਨ੍ਹਾਂ ਦੇ ਆਕਰਸ਼ਣ ਦਾ ਕੇਂਦਰ ਲਗਭਗ ਇੱਕੋ ਜਿਹਾ ਸੀ।
ਲਗਭਗ 85 ਪ੍ਰਤੀਸ਼ਤ ਨੇ ਕਿਹਾ ਕਿ ਉਹ ਸਿਰਫ਼ ਔਰਤਾਂ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਲਗਭਗ 90 ਪ੍ਰਤੀਸ਼ਤ ਨੇ ਸਿਰਫ਼ ਔਰਤਾਂ ਨਾਲ ਸੈਕਸ ਕਰਨ ਦੀ ਜਾਣਕਾਰੀ ਦਿੱਤੀ।
ਬ੍ਰਿਟੇਨ ਅਤੇ ਨੀਦਰਲੈਂਡਸ ਸਮੇਤ ਦੁਨੀਆਂ ਭਰ ਵਿੱਚ ਕੀਤੇ ਗਏ ਸਰਵੇਖਣ ਦੇ ਨਤੀਜੇ ਵੀ ਲਗਭਗ ਇਹੋ-ਜਿਹੇ ਹੀ ਮਿਲੇ।
ਸਾਰੇ ਸਰਵੇਖਣਾਂ ਵਿੱਚ, ਸਾਲ ਦਰ ਸਾਲ ਮਰਦਾਂ ਦੇ ਮੁਕਾਬਲੇ ਇਹ ਕਹਿਣ ਵਾਲੀਆਂ ਔਰਤਾਂ ਦੀ ਸੰਖਿਆ ਜ਼ਿਆਦਾ ਸੀ ਕਿ ਉਹ ਆਪਣੇ ਹੀ ਲਿੰਗ ਦੇ ਲੋਕਾਂ ਵੱਲ ਆਕਰਸ਼ਿਤ ਹੁੰਦੀਆਂ ਹਨ।
ਤਾਕਤ ਅਤੇ ਆਜ਼ਾਦੀ
ਅਮਰੀਕਾ ਵਿੱਚ ਮੈਸਾਚੁਸੇਟਸ ਦੇ ਸਪਰਿੰਗਫੀਲਡ ਕਾਲਜ ਦੀ ਐਸੋਸੀਏਟ ਪ੍ਰੋਫੈਸਰ ਐਲਿਜ਼ਾਬੈਥ ਮੋਰਗਨ ਕਹਿੰਦੇ ਹਨ, "ਕਿਸੇ ਇੱਕ ਬਿੰਦੂ 'ਤੇ ਕੇਂਦਰਿਤ ਹੋਣ ਦੇ ਤੌਰ 'ਤੇ ਇਹ ਬਹੁਤ ਗੁੰਝਲਦਾਰ ਗੱਲ ਹੈ।"
ਪਰ, ਲਿੰਗਕ ਭੂਮਿਕਾ ਅਤੇ ਕੀ ਦੋਵੇਂ ਲਿੰਗਾਂ ਦੇ ਲੋਕਾਂ ਵਿੱਚ ਬਦਲਾਅ ਹੋਇਆ ਹੈ ਜਾਂ ਨਹੀਂ, ਇਹ ਅੱਗੇ ਵਾਸਤੇ ਇੱਕ ਅਹਿਮ ਕਾਰਕ ਬਣ ਸਕਦਾ ਹੈ।
ਮੈਸੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਤਬਦੀਲੀਆਂ 'ਤੇ ਧਿਆਨ ਦਿੱਤਾ।
ਭਾਵੇਂ ਇਹ ਤਬਦੀਲੀਆਂ ਸੱਭਿਆਚਾਰਕ ਤੌਰ 'ਤੇ ਹੋਈਆਂ ਹੋਣ, ਜਿਵੇਂ ਕਿ ਨਾਰੀਵਾਦ ਅਤੇ ਮਹਿਲਾ ਅੰਦੋਲਨਾਂ ਦੀ ਗਿਣਤੀ ਵਿੱਚ ਵਾਧੇ ਦੀ ਗੱਲ ਹੋਵੇ ਜਿਸ ਨਾਲ ਪਿਛਲੇ ਦਹਾਕਿਆਂ ਵਿੱਚ ਸਮਾਜਿਕ ਅਤੇ ਰਾਜਨੀਤਿਕ ਦ੍ਰਿਸ਼ ਵਿੱਚ ਪਰਿਵਰਤਨ ਆਇਆ ਹੈ।
ਸਾਲ 2019 ਵਿੱਚ, ਸਿਰਫ਼ 65% ਔਰਤਾਂ ਨੇ ਕਿਹਾ ਕਿ ਉਹ ਸਿਰਫ਼ ਪੁਰਸ਼ਾਂ ਪ੍ਰਤੀ ਆਕਰਸ਼ਣ ਮਹਿਸੂਸ ਕਰਦੀਆਂ ਹਨ
ਹਾਲਾਂਕਿ, ਇਨ੍ਹਾਂ ਤਬਦੀਲੀਆਂ ਨੇ ਔਰਤਾਂ ਅਤੇ ਮਰਦਾਂ 'ਤੇ ਵੱਖ-ਵੱਖ ਤਰੀਕੇ ਨਾਲ ਪ੍ਰਭਾਵ ਪਾਇਆ ਹੈ।
ਮੈਸੀ ਕਹਿੰਦੇ ਹਨ, "ਭੂਮਿਕਾ ਦੇ ਮਾਮਲੇ ਵਿੱਚ, ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦਾ ਜ਼ਿਆਦਾ ਵਿਕਾਸ ਹੋਇਆ ਹੈ।"
ਹਾਲਾਂਕਿ, ਉਹ ਐਲਜੀਬੀਟੀ (ਲੇਸਬੀਅਨ, ਗੇਅ, ਬਾਇਸੈਕਸ਼ੁਅਲ ਅਤੇ ਟ੍ਰਾਂਸਜੈਂਡਰ) ਅੰਦੋਲਨ ਦੇ ਪ੍ਰਭਾਵ ਨੂੰ ਘੱਟ ਨਹੀਂ ਸਮਝਦੇ, ਜਿਸ ਦੇ ਕਾਰਨ ਵਧੇਰੇ ਲੋਕ ਆਪਣੀ ਸੈਕਸ਼ੁਅਲ ਪਛਾਣ ਅਤੇ ਪਸੰਦ ਦਾ ਪ੍ਰਗਟਾਵਾ ਕਰ ਰਹੇ ਹਨ।
ਮੈਸੀ ਦਾ ਵਿਚਾਰ ਹੈ ਕਿ ਨਾਰੀਵਾਦ ਅਤੇ ਔਰਤਾਂ ਦੇ ਅੰਦੋਲਨਾਂ ਨੇ ਇਸ ਤੱਥ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਕਿ ਅੱਜ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਔਰਤਾਂ ਇਸ ਤਰੀਕੇ ਨਾਲ ਆਪਣੀ ਪਛਾਣ ਜਾਹਿਰ ਕਰ ਰਹੀਆਂ ਹਨ।
ਪੁਰਸ਼ਾਂ ਦਾ ਅਜਿਹਾ ਕੋਈ ਅਭਿਆਨ ਨਹੀਂ ਰਿਹਾ ਹੈ ਜਿਸ ਦੇ ਜ਼ਰੀਏ ਉਹ ਲਿੰਗ ਆਧਾਰਿਤ ਇਤਿਹਾਸਕ ਰੂੜੀਵਾਦੀ ਸੋਚ ਨੂੰ ਤੋੜ ਸਕਦੇ ਹੋਣ।
ਐਲਿਜ਼ਾਬੈਥ ਮੌਰਗਨ ਕਹਿੰਦੇ ਹਨ, "15 ਸਾਲ ਪਹਿਲਾਂ ਤੁਸੀਂ ਅਜਿਹੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ ਸੀ ਜਿੱਥੇ ਤੁਸੀਂ ਇੱਕ ਪੁਰਸ਼ ਨਾਲ ਵਿਆਹ ਨਹੀਂ ਕਰਾਉਂਦੇ ਅਤੇ ਘਰ ਨਹੀਂ ਵਸਾਉਂਦੇ ਕਿਉਂਕਿ ਤੁਹਾਨੂੰ ਦੱਸਿਆ ਜਾਂਦਾ ਸੀ ਕਿ ਉਸ ਪੁਰਸ਼ ਦੀ ਤੁਹਾਨੂੰ ਜ਼ਰੂਰਤ ਹੈ।"
ਅਜਿਹੀ ਸਥਿਤੀ ਵਿੱਚ, ਰਵਾਇਤੀ ਸੈਕਸ ਸਬੰਧਾਂ ਤੋਂ ਪਰੇ ਜਾਣ ਨੂੰ ਔਰਤਾਂ ਦੁਆਰਾ ਉਨ੍ਹਾਂ ਰੂੜੀਵਾਦੀ ਸੋਚਾਂ ਨੂੰ ਤੋੜਨ ਵਜੋਂ ਵੇਖਿਆ ਜਾ ਸਕਦਾ ਹੈ, ਜੋ ਲਿੰਗ ਦੇ ਅਧਾਰ 'ਤੇ ਬਣਾਈਆਂ ਗਈਆਂ ਹਨ।
ਇਸ ਦੌਰਾਨ, ਔਰਤਾਂ ਆਜ਼ਾਦੀ ਪ੍ਰਾਪਤ ਕਰਨ ਵਿੱਚ ਕਾਫੀ ਜ਼ਿਆਦਾ ਅੱਗੇ ਰਹੀਆਂ ਹਨ, ਪਰ ਮਰਦਾਂ ਦੀ ਭੂਮਿਕਾ ਲਗਭਗ ਇਕੋ ਜਿਹੀ ਹੀ ਰਹੀ ਹੈ। ਸਮਾਜ ਵਿੱਚ ਤਾਕਤ ਹਾਲੇ ਵੀ ਉਨ੍ਹਾਂ ਦੇ ਹੀ ਹੱਥ ਵਿੱਚ ਹੈ।
ਇਹ ਵੀ ਪੜ੍ਹੋ-
ਸੈਕਸ ਕੋਚ ਅਤੇ ਸਿੱਖਿਅਕ ਵਾਯਲੇਟ ਟਰਨਿੰਗ 'ਫੈਟਿਸ਼ਾਈਜੇਸ਼ਨ' ਦੀ ਗੱਲ ਕਰਦੇ ਹਨ, ਜੋ ਦੋ ਔਰਤਾਂ ਦੇ ਸੈਕਸ ਸੰਬੰਧਾਂ ਜਾਂ ਫਿਰ ਨਾਲ ਘੁੰਮਣ-ਫਿਰਨ ਨੂੰ ਦਰਸਾਉਂਦਾ ਹੈ, ਉਹ ਵੀ ਇੱਕ ਪੁਰਸ਼ਵਾਦੀ ਸਮਾਜ ਦੇ ਵਿੱਚ।
ਇਸ ਨੂੰ ਲੈ ਕੇ, ਔਰਤਾਂ ਵਿੱਚ ਸਮਲਿੰਗੀ ਆਕਰਸ਼ਣ ਨੂੰ ਵਧੇਰੇ ਸਮਾਜਿਕ ਮਾਨਤਾ ਪ੍ਰਾਪਤ ਹੋਈ ਹੈ।
ਲੋਕਾਂ ਲਈ ਦੋ ਪੁਰਸ਼ਾਂ ਵਿਚਕਾਰ ਸੈਕਸ ਦੀ ਗੱਲ ਨੂੰ ਹਜ਼ਮ ਕਰਨਾ ਕਿਤੇ ਜ਼ਿਆਦਾ ਮੁਸ਼ਕਿਲ ਹੁੰਦਾ ਹੈ।
ਸਾਲ 2019 ਵਿੱਚ, 23 ਦੇਸ਼ਾਂ ਵਿੱਚ ਇੱਕ ਅਧਿਐਨ ਕੀਤਾ ਗਿਆ ਸੀ। ਇਸ ਅਧਿਐਨ ਵਿੱਚ ਸਮਾਨ ਲਿੰਗ ਨਾਲ ਸੰਬੰਧ ਬਣਾਉਣ ਵਾਲੇ ਪੁਰਸ਼ਾਂ ਅਤੇ ਔਰਤਾਂ ਪ੍ਰਤੀ ਵਿਵਹਾਰ ਨੂੰ ਦੇਖਿਆ ਗਿਆ ਸੀ।
ਨਤੀਜੇ ਨੇ ਖੁਲਾਸਾ ਕੀਤਾ, "ਲੈਸਬੀਅਨ ਔਰਤਾਂ ਦੀ ਤੁਲਨਾ ਵਿੱਚ ਗੇਅ ਪੁਰਸ਼ਾਂ ਨੂੰ ਨਾਪਸੰਦ ਕਰਨ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਸੀ।"
ਖੁੱਲ੍ਹੀ ਗੱਲਬਾਤ
ਸਮੇਂ ਦੇ ਨਾਲ, ਉਨ੍ਹਾਂ ਥਾਵਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਜਿੱਥੇ ਔਰਤਾਂ ਜਿਨਸੀ ਵਿਵਹਾਰ ਬਾਰੇ ਆਪਣੀ ਪਸੰਦ ਅਤੇ ਨਾਪਸੰਦ ਬਾਰੇ ਗੱਲ ਕਰ ਸਕਦੀਆਂ ਹਨ।
ਅਮਰੀਕਾ ਦੀ ਯੂਨੀਵਰਸਿਟੀ ਆਫ ਯੂਟਾ ਵਿੱਚ ਮਨੋਵਿਗਿਆਨ ਦੀ ਪ੍ਰੋਫੈਸਰ ਲੀਜ਼ਾ ਡਾਇਮੰਡ ਨੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਸੈਕਸ ਰੁਝਾਨਾਂ 'ਤੇ ਅਧਿਐਨ ਕਰਨਾ ਸ਼ੁਰੂ ਕੀਤਾ ਸੀ।
ਉਨ੍ਹਾਂ ਦੇ ਅਧਿਐਨ ਵਿੱਚ, ਪੁਰਸ਼ਾਂ 'ਤੇ ਵਧੇਰੇ ਧਿਆਨ ਦਿੱਤਾ ਗਿਆ ਸੀ।
ਉਹ ਦੱਸਦੇ ਹਨ ਕਿ ਅਧਿਐਨ ਵਿੱਚ ਹਿੱਸਾ ਲੈਣ ਵਾਲੇ ਵਧੇਰੇ ਲੋਕ 'ਗੇਅ ਸਹਾਇਕ ਸਮੂਹਾਂ' ਤੋਂ ਆਏ ਸਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਪੁਰਸ਼ ਸਨ। 'ਖੋਜਕਾਰਾਂ ਲਈ ਪੁਰਸ਼ਾਂ ਤੱਕ ਪਹੁੰਚ ਆਸਾਨ ਸੀ।'
ਪਰ ਡਾਇਮੰਡ ਔਰਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਸਨ।
ਔਰਤਾਂ ਮਰਦਾਂ ਦੇ ਮੁਕਾਬਲੇ ਆਪਣੀ ਸੈਕਸ ਲਾਈਫ ਬਾਰੇ ਜ਼ਿਆਦਾ ਖੁੱਲ੍ਹ ਕੇ ਗੱਲ ਕਰਦੀਆਂ ਹਨ
ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਦੇ ਦੌਰਾਨ, ਉਨ੍ਹਾਂ ਨੇ 100 ਔਰਤਾਂ 'ਤੇ ਹਰ ਦੋ ਸਾਲਾਂ ਲਈ ਉਨ੍ਹਾਂ ਦੇ ਸੈਕਸ ਰੁਝਾਨ ਅਤੇ ਵਿਵਹਾਰ ਬਾਰੇ ਅਧਿਐਨ ਸ਼ੁਰੂ ਕੀਤਾ।
ਉਨ੍ਹਾਂ ਨੇ 'ਸੈਕਸ਼ੁਅਲ ਫਲੂਇਡਿਟੀ: ਅੰਡਰਸਟੈਂਡਿੰਗ ਵੂਮੇਨਸ ਲਵ ਐਂਡ ਡਿਜ਼ਾਇਰ' ਨਾਂ ਦੀ ਇੱਕ ਕਿਤਾਬ ਲਿਖੀ ਹੈ, ਜੋ ਕਿ ਸਾਲ 2008 ਵਿੱਚ ਪ੍ਰਕਾਸ਼ਿਤ ਹੋਈ ਸੀ।
ਇਹ ਕਿਤਾਬ ਦੱਸਦੀ ਹੈ ਕਿ ਕਿਵੇਂ ਸਮੇਂ ਦੇ ਨਾਲ ਔਰਤਾਂ ਦਾ ਪਿਆਰ ਅਤੇ ਆਕਰਸ਼ਣ ਬਦਲਦਾ ਰਹਿੰਦਾ ਹੈ।
ਇਹ ਗੱਲ ਪੁਰਾਣੀ ਸੋਚ ਤੋਂ ਵੱਖਰੀ ਸੀ। ਪਹਿਲਾਂ, ਸੈਕਸ ਰੁਝਾਨ ਨੂੰ ਅਜਿਹੀ ਚੀਜ਼ ਕਿਹਾ ਜਾਂਦਾ ਸੀ ਜੋ ਕਦੇ ਬਦਲਦੀ ਹੀ ਨਹੀਂ ਅਤੇ ਡਾਇਮੰਡ ਕਹਿੰਦੇ ਹਨ ਕਿ ਇਹ ਰਾਏ ਮਰਦਾਂ ਦੇ ਅਧਾਰ 'ਤੇ ਤੈਅ ਕੀਤੀ ਗਈ ਹੋਣੀ।
ਜਿਸ ਸਮੇਂ ਉਨ੍ਹਾਂ ਦੀ ਕਿਤਾਬ ਪ੍ਰਕਾਸ਼ਿਤ ਹੋਈ ਸੀ, ਲਗਭਗ ਉਸੇ ਸਮੇਂ ਸਿੰਥੀਆ ਨਿਕਸਨ ਅਤੇ ਮਾਰੀਆ ਬੇਲੋ ਵਰਗੀਆਂ ਅਮਰੀਕੀ ਮਸ਼ਹੂਰ ਹਸਤੀਆਂ ਨੇ ਜਨਤਕ ਤੌਰ 'ਤੇ ਔਰਤਾਂ ਪ੍ਰਤੀ ਆਕਰਸ਼ਿਤ ਹੋਣ ਦੀ ਗੱਲ ਕਹੀ ਸੀ।
ਉਸ ਤੋਂ ਪਹਿਲਾਂ, ਉਨ੍ਹਾਂ ਦੀਆਂ ਕੇਵਲ ਪੁਰਸ਼ਾਂ ਨਾਲ ਡੇਟਿੰਗ ਦੀਆਂ ਗੱਲਾਂ ਹੀ ਸਾਹਮਣੇ ਆਈਆਂ ਸਨ।
ਓਪਰਾ ਵਿਨਫਰੇ ਨੇ ਡਾਇਮੰਡ ਨੂੰ ਆਪਣੇ ਸ਼ੋਅ 'ਤੇ ਬੁਲਾਇਆ ਅਤੇ ਔਰਤਾਂ ਦੇ ਸੈਕਸ ਸੰਬੰਧੀ ਰੁਝਾਨ ਬਾਰੇ ਗੱਲ ਕਰਨ ਲਈ ਕਿਹਾ। ਇਸ ਬਾਰੇ ਅਧਿਕਾਰਤ ਤੌਰ 'ਤੇ ਮੁੱਖ-ਧਾਰਾ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ।
ਟਰਨਿੰਗ ਦੱਸਦੇ ਹਨ ਕਿ ਔਰਤਾਂ ਦੀ ਸੈਕਸ਼ੁਅਲ ਪਛਾਣ ਲਈ ਇੱਕ ਵੱਖਰੀ ਭਾਸ਼ਾ ਤਿਆਰ ਕੀਤੀ ਜਾਣ ਲੱਗੀ।
ਉਹ ਦੱਸਦੇ ਹਨ ਕਿ ਉਨ੍ਹਾਂ ਦੀ ਲੈਸਬੀਅਨ ਸਾਥੀ ਸਾਲ 2007 ਵਿੱਚ ਜਦੋਂ ਹਾਈ ਸਕੂਲ ਵਿੱਚ ਸਨ ਤਾਂ ਉਹ 'ਗੇ ਸਟ੍ਰੇਟ ਅਲਾਇੰਸ' ਨਾਲ ਜੁੜੇ ਹੋਏ ਸਨ।
ਇਸ ਤੋਂ ਇਹ ਸਪੱਸ਼ਟ ਹੈ ਕਿ ਜੋੜਿਆਂ ਨੂੰ ਲੈ ਕੇ ਜੋ ਸਮੂਹ ਬਣਨਗੇ, ਉਸ ਦੇ ਮੈਂਬਰ ਜਾਂ ਤਾਂ ਦੂਜੇ ਲਿੰਗ ਨਾਲ ਸੰਪਰਕ ਰੱਖਦੇ ਹੋਣਗੇ ਜਾਂ ਫਿਰ ਉਹ ਗੇਅ ਹੋਣਗੇ। ਔਰਤਾਂ ਵਿੱਚ ਸੰਬੰਧ ਲਈ ਕੋਈ ਸ਼ਬਦ ਨਹੀਂ ਸੀ।
ਟਰਨਿੰਗ ਕਹਿੰਦੇ ਹਨ, "ਹੁਣ ਹਰ ਕਿਸੇ ਨੂੰ ਕੁਇਰ (ਸਮਲਿੰਗੀ) ਕਿਹਾ ਜਾ ਸਕਦਾ ਹੈ। ਸ਼ਬਦ ਦੀ ਵਿਆਪਕ ਮਾਨਤਾ ਹੈ।"
ਔਰਤਾਂ ਸਮੇਤ ਹਰ ਕਿਸੇ ਨੂੰ ਸ਼ਾਮਲ ਕਰਨ ਲਈ ਨਵੇਂ ਸ਼ਬਦ ਬਣਾਏ ਜਾ ਰਹੇ ਹਨ।
ਟਰਨਿੰਗ ਦੱਸਦੇ ਹਨ ਕਿ ਔਰਤਾਂ ਦੀ ਸੈਕਸ਼ੁਅਲ ਪਛਾਣ ਲਈ ਇੱਕ ਵੱਖਰੀ ਭਾਸ਼ਾ ਤਿਆਰ ਕੀਤੀ ਜਾਣ ਲੱਗੀ
ਭਵਿੱਖ ਵਿੱਚ ਕੀ ਹੋਵੇਗਾ?
ਹੁਣ ਇਹ ਰੁਝਾਨ ਪੁਰਸ਼ਾਂ ਵਿੱਚ ਪ੍ਰਵੇਸ਼ ਕਰਨ ਲਈ ਤਿਆਰ ਹੈ।
ਅਜਿਹੇ ਨੌਜਵਾਨ ਜੋ ਉਲਟ ਲਿੰਗ ਵੱਲ ਆਕਰਸ਼ਿਤ ਹੁੰਦੇ ਹਨ, ਉਹ ਟਿਕਟੌਕ 'ਤੇ ਵੀਡੀਓ ਬਣਾਉਂਦੇ ਸਮੇਂ ਆਪਣੇ ਆਪ ਨੂੰ ਗੇਅ ਦੱਸਦੇ ਹਨ।
ਨਿਊਯਾਰਕ ਟਾਈਮਜ਼ ਦੇ ਇੱਕ ਲੇਖ ਦੇ ਅਨੁਸਾਰ, ਉਨ੍ਹਾਂ ਦੀਆਂ ਜ਼ਿਆਦਾਤਰ ਮਹਿਲਾ ਫਲੋਅਰਜ਼ ਇਸਨੂੰ ਪਸੰਦ ਕਰਦੀਆਂ ਹਨ।
ਇਹ ਇੱਕ ਵੱਖਰੀ ਗੱਲ ਹੈ ਕਿ ਵੀਡੀਓ ਬਣਾਉਣ ਵਾਲੇ ਇਹ ਪੁਰਸ਼ ਇਸ ਭੂਮਿਕਾ ਨੂੰ ਨਿਭਾਉਂਦੇ ਹੋਏ ਸਹਿਜ ਮਹਿਸੂਸ ਕਰਦੇ ਹਨ ਜਾਂ ਨਹੀਂ, ਜਾਂ ਫਿਰ ਉਹ ਕੇਵਲ ਕਲਿਕਸ ਪ੍ਰਾਪਤ ਕਰਨ ਲਈ ਅਜਿਹਾ ਕਰਦੇ ਹਨ, ਇਹ ਪਤਾ ਨਹੀਂ ਹੈ।
ਪਰ ਇਹ ਰੁਝਾਨ ਦਰਸਾਉਂਦਾ ਹੈ ਕਿ ਮਰਦਾਨਗੀ ਨੂੰ ਲੈ ਕੇ ਸੋਚ ਬਦਲ ਰਹੀ ਹੈ। ਇਸ ਤੋਂ ਇਹ ਲੱਗਦਾ ਹੈ ਕਿ ਆਉਣ ਵਾਲੇ ਦੌਰ ਵਿੱਚ ਜ਼ਿਆਦਾ ਸੰਖਿਆ ਵਿੱਚ ਪੁਰਸ਼ ਬਦਲਦੇ ਰੁਝਾਨ ਨਾਲ ਜੁੜ ਸਕਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਜਿਹੜੀਆਂ ਔਰਤਾਂ ਇਸ ਮਾਮਲੇ ਵਿੱਚ ਵਧੇਰੇ ਲਚਕਦਾਰ ਰਵੱਈਆ ਅਪਣਾਉਂਦੀਆਂ ਹਨ ਉਹ ਵੀ ਰਸਤਾ ਦਿਖਾਉਣ ਵਿੱਚ ਮਦਦਗਾਰ ਹੋ ਸਕਦੀਆਂ ਹਨ।
ਵਧੇਰੇ ਔਰਤਾਂ ਦੇ ਆਪਣੇ ਰੁਝਾਨਾਂ ਬਾਰੇ ਗੱਲ ਕਰਨ ਦਾ ਮਤਲਬ ਇਹ ਹੈ ਕਿ ਹੁਣ ਵਧੇਰੇ ਲੋਕ ਨਿਸ਼ਚਤ ਦਾਇਰੇ ਤੋਂ ਬਾਹਰ ਨਿੱਕਲ ਕੇ ਬਦਲਾਂ ਬਾਰੇ ਗੱਲ ਕਰ ਰਹੇ ਹਨ।
ਡਾਇਮੰਡ ਕਹਿੰਦੇ ਹਨ , "ਸੈਕਸ਼ੁਐਲਿਟੀ ਨੂੰ ਲੈ ਕੇ ਸਾਡੇ ਸੱਭਿਆਚਾਰ ਨੇ ਸ਼ਰਮ ਦਾ ਇੱਕ ਵੱਡਾ ਘੇਰਾ ਬਣਾਇਆ ਹੋਇਆ ਹੈ।"
"ਇਸ ਨੂੰ ਸੌਖਾ ਬਣਾਉਣ ਅਤੇ ਸਮਾਜ ਲਈ ਵਧੇਰੇ ਸਵੀਕਾਰ ਲਾਇਕ ਬਣਾਉਣ ਦਾ ਤਰੀਕਾ ਉਹੀ ਹੋ ਸਕਦਾ ਹੈ ਜਿਸ ਵਿੱਚ ਲੋਕ ਸ਼ਰਮ ਮਹਿਸੂਸ ਨਾ ਕਰਨ।"
ਉਹ ਕਹਿੰਦੇ ਹਨ ਕਿ ਇਸੇ ਤਰ੍ਹਾਂ ਲੋਕ ਵਧੇਰੇ ਖੁੱਲ੍ਹ ਕੇ ਬਾਹਰ ਆ ਸਕਦੇ ਹਨ।
ਮੈਸੀ ਨੇ ਕਿਹਾ, "ਪੁਰਸ਼ਾਂ ਨੂੰ ਹੇਟ੍ਰੋਸੈਕਸ਼ੁਐਲਿਟੀ ਅਤੇ ਰਵਾਇਤੀ ਮਰਦਾਨਗੀ ਤੋਂ ਮੁਕਤ ਕਰਨ ਦੀ ਜ਼ਰੂਰਤ ਹੈ। (ਫਿਰ ਸਾਨੂੰ) ਵਿਭਿੰਨਤਾ ਦੇ ਲਿਹਾਜ਼ ਨਾਲ ਇਸ ਮਾਮਲੇ ਵਿੱਚ (ਔਰਤਾਂ ਦੇ ਮੁਕਾਬਲੇ) ਵੱਖਰੇ ਜਾਂ ਸਮਾਨ ਨਤੀਜੇ ਪ੍ਰਾਪਤ ਹੋ ਸਕਦੇ ਹਨ।"
ਇਹ ਵੀ ਪੜ੍ਹੋ:
https://www.youtube.com/watch?v=5Sx3u4Dv9ic
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '0cde92ca-1cf6-46b0-ab18-b852bce8a4d1','assetType': 'STY','pageCounter': 'punjabi.international.story.58664110.page','title': 'ਔਰਤਾਂ ਮਰਦਾਂ ਦੇ ਮੁਕਾਬਲੇ ਸੈਕਸ਼ੁਐਲਿਟੀ ਬਾਰੇ ਜ਼ਿਆਦਾ ਖੁੱਲ੍ਹ ਕੇ ਗੱਲ ਕਿਵੇਂ ਕਰ ਲੈਂਦੀਆਂ ਹਨ','author': 'ਜੇਸਿਕਾ ਕਲੇਨ','published': '2021-09-24T11:24:05Z','updated': '2021-09-24T11:24:05Z'});s_bbcws('track','pageView');

ਮਾੜੇ ਵਾਲ ਕੱਟਣ ਕਾਰਨ ਸਲੂਨ ਨੂੰ 2 ਕਰੋੜ ਦਾ ਜੁਰਮਾਨਾ, ਇਹ ਸੀ ਪੂਰਾ ਮਾਮਲਾ
NEXT STORY