ਪਹਿਲੀ ਵਿਸ਼ਵ ਜੰਗ ਵਿੱਚ ਲੜਨ ਵਾਲੇ ਪੰਜਾਬ ਦੇ 3, 20,000 ਹਜ਼ਾਰ ਫੌਜੀਆਂ ਦਾ ਰਿਕਾਰਡ 97 ਸਾਲਾਂ ਤੱਕ ਇੱਕ ਬੇਸਮੈਂਟ ਵਿੱਚ ਬਿਨਾਂ ਪੜ੍ਹੇ ਹੀ ਪਿਆ ਰਿਹਾ।
ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਇਸ ਗੱਲ ਦਾ ਖ਼ੁਲਾਸਾ ਯੂਕੇ ਸਥਿਤ ਇਤਿਹਾਸਤਕਾਰਾਂ ਨੇ ਕੀਤਾ ਹੈ। ਇਹ ਖ਼ੁਲਾਸਾ ਜੰਗ ਵਿੱਚ ਕੀਤੇ ਗਏ ਯਤਨਾਂ ਵਿੱਚ ਭਾਰਤੀ ਫੌਜੀਆਂ ਦੇ ਯੋਗਦਾਨ ਬਾਰੇ ਨਵੀਂ ਸਮਝ ਪ੍ਰਦਾਨ ਕਰਨ ਲਈ ਕੀਤਾ ਗਿਆ ਹੈ।
ਪਾਕਿਸਤਾਨ ਦੇ ਲਾਹੌਰ ਮਿਊਜ਼ੀਅਮ ਦੇ ਹੇਠਾਂ ਇਹ ਫਾਈਲਾਂ ਮਿਲੀਆਂ ਹਨ, ਜਿਨ੍ਹਾਂ ਨੂੰ ਵੀਰਵਾਰ ਨੂੰ ਆਰਮੀਸਟਾਈਸ ਦਿਹਾੜੇ ਮੌਕੇ ਡਿਜੀਟਲ ਰੂਪ ਦਿੰਦਿਆਂ ਵੈੱਬਸਾਈਟ ਉੱਤੇ ਅਪਲੋਡ ਕੀਤਾ ਗਿਆ ਹੈ।
ਹੁਣ ਇਤਿਹਾਸਕਾਰ ਅਤੇ ਬ੍ਰਿਟਿਸ਼ ਤੇ ਆਈਰਿਸ਼ ਫੌਜੀਆਂ ਦੇ ਵਾਰਿਸ ਡਾਟਾਬੇਸ ਵਿੱਚ ਉਨ੍ਹਾਂ ਦੀ ਸਰਵਿਸ ਦਾ ਰਿਕਾਰਡ ਭਾਲ ਸਕਦੇ ਹਨ, ਹੁਣ ਤੱਕ ਇਹ ਸਹੂਲਤ ਭਾਰਤੀ ਫੌਜੀਆਂ ਦੇ ਪਰਿਵਾਰਾਂ ਲਈ ਨਹੀਂ ਸੀ।
ਪੰਜਾਬੀ ਮੂਲ ਦੇ ਕੁਝ ਬਰਤਾਨਵੀ ਨਾਗਰਿਕਾਂ ਨੂੰ ਆਪਣੇ ਬਜ਼ੁਰਗਾਂ ਬਾਰੇ ਡਾਟਾਬੇਸ ਵਿੱਚ ਜਾਣਕਾਰੀ ਭਾਲਣ ਲਈ ਸੱਦਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਦੇਖਿਆ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਪਿੰਡਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ, ਮੱਧ ਪੂਰਬ, ਗੈਲੀਪੋਲੀ, ਅਡੇਨ ਅਤੇ ਪੂਰਬੀ ਅਫ਼ਰੀਕਾ ਦੇ ਨਾਲ-ਨਾਲ ਬ੍ਰਿਟਿਸ਼ ਭਾਰਤ ਦੇ ਹੋਰ ਹਿੱਸਿਆਂ ਵਿੱਚ ਸੇਵਾ ਕਰਨ ਵਾਲੇ ਫੌਜੀ ਪ੍ਰਦਾਨ ਕੀਤੇ ਸਨ।
ਪੰਜਾਬ 1947 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਵੰਡਿਆ ਗਿਆ ਸੀ।
ਇਹ ਵੀ ਪੜ੍ਹੋ:
ਪਾਕਿਸਤਾਨ, ਭਾਰਤ ਵੱਲੋਂ ਅਫ਼ਗਾਨਿਸਤਾਨ ਨੂੰ ਜਾਣ ਵਾਲੀ ਮਦਦ ਨੂੰ ਰਾਹ ਦੇਵੇਗਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਇਸਲਾਮਾਬਾਦ 50 ਹਜ਼ਾਰ ਟਨ ਕਣਕ ਦੀ ਭਾਰਤ ਵੱਲੋਂ ਅਫ਼ਗਾਨਿਸਤਾਨ ਨੂੰ ਜਾਣ ਵਾਲੀ ਮਦਦ ਨੂੰ ਰਾਹ ਦੇਵੇਗਾ।
ਪਾਕਿਸਤਾਨ ਦੇ ਐਲਾਨ ਦਾ ਇਹ ਮਤਲਬ ਨਹੀਂ ਹੋ ਸਕਦਾ ਕਿ ਭਾਰਤੀ ਸਹਾਇਤਾ ਤੁਰੰਤ ਪਾਕਿਸਤਾਨ ਰਾਹੀਂ ਲੰਘਣੀ ਸ਼ੁਰੂ ਹੋ ਜਾਵੇਗੀ
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਨਵੇਂ ਸਥਾਪਿਤ ਹੋਏ ਅਫ਼ਗਾਨਿਸਤਾਨ ਇੰਟਰ-ਮਨਿਸਟਰੀਅਲ ਕੋਆਡੀਨੇਸ਼ਨ ਸੈੱਲ ਦੀ ਫੇਰੀ ਤੋਂ ਬਾਅਦ ਇਮਰਾਨ ਖ਼ਾਨ ਵੱਲੋਂ ਕੀਤੇ ਗਏ ਕਈ ਐਲਾਨਾਂ ਵਿੱਚ ਇਹ ਇੱਕ ਐਲਾਨ ਵੀ ਸ਼ਾਮਲ ਸੀ।
ਇਮਰਾਨ ਖ਼ਾਨ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੇ ਅਫ਼ਗਾਨ ਮਰੀਜ਼ ਭਾਰਤ ਆਪਣੇ ਇਲਾਜ ਲਈ ਗਏ ਹਨ, ਉਨ੍ਹਾਂ ਦੀ ਵਾਪਸੀ ਉੱਤੇ ਪਾਕਿਸਤਾਨ ਉਨ੍ਹਾਂ ਦਾ ਖ਼ਿਆਲ ਕਰੇਗਾ।
ਹਾਲਾਂਕਿ ਭਾਰਤ ਵੱਲੋ ਅਫ਼ਗਾਨਿਸਤਾਨ ਦੀ ਮਦਦ ਸਬੰਧੀ ਪਾਕਿਸਤਾਨ ਦੇ ਐਲਾਨ ਦਾ ਇਹ ਮਤਲਬ ਨਹੀਂ ਹੋ ਸਕਦਾ ਕਿ ਭਾਰਤੀ ਸਹਾਇਤਾ ਤੁਰੰਤ ਪਾਕਿਸਤਾਨ ਰਾਹੀਂ ਲੰਘਣੀ ਸ਼ੁਰੂ ਹੋ ਜਾਵੇਗੀ।
ਪਾਕਿਸਤਾਨੀ ਅਧਿਕਾਰੀਆਂ ਨੇ ਇਹ ਅਜੇ ਦੱਸਣਾ ਹੈ ਕਿ ਭਾਰਤੀ ਟਰੱਕਾਂ ਨੂੰ ਅਫ਼ਗਾਨਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਉਹ ਕਣਕ ਨੂੰ ਲਾਹੁਣ ਅਤੇ ਪਾਕਿਸਤਾਨ ਜਾਂ ਅਫ਼ਗਾਨ ਮਾਲ ਕੈਰੀਅਰਾਂ ਉੱਤੇ ਲੋਡ ਕਰਨ ਦੀ ਵਧੇਰੇ ਮੁਸ਼ਕਲ ਪ੍ਰਕਿਰਿਆ ਉੱਤੇ ਜ਼ੋਰ ਦੇਣਗੇ।
ਕੋਵਿਡ ਮਹਾਂਮਾਰੀ ਵਿੱਚ ਕੇਰਲ 'ਚ ਜਨਮ ਦਰ ਕਾਫ਼ੀ ਹੇਠਾਂ ਗਈ
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕੇਰਲ ਸੂਬੇ ਨੇ 2021 ਦੇ ਪਹਿਲੇ ਨੌਂ ਮਹੀਨਿਆਂ ਵਿੱਚ ਜਨਮ ਦਰ ਵਿੱਚ ਤੇਜ਼ੀ ਨਾਲ ਗਿਰਾਵਟ ਦੇਖੀ ਹੈ।
ਖ਼ਬਰ ਮੁਤਾਬਕ ਇਹ ਅੰਕੜਾ ਸੂਬੇ ਦੇ ਚੀਫ਼ ਰਜਿਸਟਰਾਰ ਆਫ਼ ਬਰਥ ਐਂਡ ਡੈਂਥਸ ਵੱਲੋਂ ਮਿਲਿਆ ਹੈ।
ਕੇਰਲ ਵਿੱਚ ਜਨਮ ਸੰਖਿਆ ਵਿੱਚ ਇਸ ਸਾਲ ਗਿਰਾਵਟ ਸਭ ਤੋਂ ਤੇਜ਼ ਰਹੀ ਹੈ
ਅੰਕੜੇ ਦਰਸਾਉਂਦੇ ਹਨ ਕਿ ਜਦੋਂ ਕੇਰਲ ਵਿੱਚ ਜਨਮ ਸੰਖਿਆ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਤਾਂ ਇਸ ਸਾਲ ਗਿਰਾਵਟ ਸਭ ਤੋਂ ਤੇਜ਼ ਰਹੀ ਹੈ - ਮਹਾਂਮਾਰੀ ਤੋਂ ਪਹਿਲਾਂ ਦੇ ਸਾਲ ਵਿੱਚ 4.80 ਲੱਖ ਜਨਮ ਦਰਜ ਕੀਤੇ ਗਏ, ਜੋ 2020 ਵਿੱਚ 4.53 ਲੱਖ ਰਹਿ ਗਏ। ਇਸ ਸਾਲ 30 ਸਤੰਬਰ ਤੱਕ ਇਹ ਜਨਮ ਗਿਣਤੀ 2.17 ਲੱਖ ਰਹੀ।
ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਦਰਜ ਕੀਤੇ ਗਏ ਜਨਮ ਫਰਵਰੀ ਵਿੱਚ ਸਭ ਤੋਂ ਘੱਟ 27,534 ਅਤੇ ਸਭ ਤੋਂ ਵੱਧ ਜੂਨ ਵਿੱਚ 32,969 ਰਹੇ। ਉਸ ਤੋਂ ਬਾਅਦ ਜੁਲਾਈ, ਅਗਸਤ ਵਿੱਚ ਜਨਮ ਦੀ ਔਸਤਨ ਗਿਣਤੀ 10 ਹਜ਼ਾਰ ਰਹੀ।
ਇਹ ਵੀ ਪੜ੍ਹੋ:
https://www.youtube.com/watch?v=Ejy9YrKBt3Y&t=8s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'b73672ff-1327-491d-96b3-dcf847f1f95d','assetType': 'STY','pageCounter': 'punjabi.india.story.59383474.page','title': 'ਵਿਸ਼ਵ ਜੰਗ-1: 3 ਲੱਖ ਤੋਂ ਵੱਧ ਪੰਜਾਬੀ ਫ਼ੌਜੀਆਂ ਦਾ ਰਿਕਾਰਡ 97 ਸਾਲ ਤੱਕ ਪੜ੍ਹਿਆ ਹੀ ਨਹੀਂ ਗਿਆ- ਪ੍ਰੈੱਸ ਰਿਵੀਊ','published': '2021-11-23T03:20:27Z','updated': '2021-11-23T03:20:27Z'});s_bbcws('track','pageView');

ਕਿਸਾਨ ਅੰਦੋਲਨ : ਨਰਿੰਦਰ ਮੋਦੀ ਦੇ ਰਾਜ ਵਿਚ ਕਿਸਾਨਾਂ ਦੀ ਆਮਦਨ ਚ ਕਿੰਨਾ ਵਾਧਾ ਹੋਇਆ, ਜਾਣੋ ਕੀ ਕਹਿੰਦੇ...
NEXT STORY