ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਕਾਰਨ ਦੁਨੀਆਂ ਭਰ ਵਿੱਚ ਲਾਗ ਵਧਣ ਦਾ ਕਾਫੀ ਜ਼ਿਆਦਾ ਖ਼ਤਰਾ ਪੈਦਾ ਹੋ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਦੁਨੀਆਂ ਦੇ ਕੁਝ ਇਲਾਕਿਆਂ ਨੂੰ ਇਸਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹੈ।
ਡਬਲਿਊਐੱਚਓ ਦੇ ਮੁਖੀ ਡਾ. ਟੈਡ੍ਰੋਸ ਨੇ ਇੱਕ ਵਾਰ ਫਿਰ ਅਮੀਰ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਰੀਬ ਦੇਸ਼ਾਂ ਨੂੰ ਟੀਕਾ ਮੁਹੱਈਆ ਕਰਵਾਉਣ। ਉਨ੍ਹਾਂ ਚਿਤਾਇਆ ਹੈ ਕਿ ਕੋਵਿਡ-19 ਦਾ ਖ਼ਤਰਾ ਅਜੇ ਟਲਿਆ ਨਹੀਂ ਹੈ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੱਖਣੀ ਅਫ਼ਰੀਕਾ ਵਿੱਚ ਇਸ ਨਵੇਂ ਵੇਰੀਐਂਟ ਦਾ ਪਤਾ ਲੱਗਿਆ, ਸ਼ੁਰੂਆਤੀ ਸਬੂਤਾਂ ਦੇ ਆਧਾਰ 'ਤੇ ਪਤਾ ਲੱਗਦਾ ਹੈ ਕਿ ਨਵੇਂ ਵੇਰੀਐਂਟ ਦਾ ਮਿਊਟੇਸ਼ਨ ਕਾਫੀ ਵੱਧ ਹੈ ਤੇ ਲਾਗ ਦਾ ਖ਼ਤਰਾ ਵੀ ਜ਼ਿਆਦਾ ਹੈ।
ਇਸ ਵੇਰੀਐਂਟ ਨੂੰ ਤੁਰੰਤ ਰਿਪੋਰਟ ਕਰਨ ਲਈ ਦੱਖਣੀ ਅਫ਼ਰੀਕਾ ਦੀ ਪ੍ਰਸ਼ੰਸਾ ਕੀਤੀ ਗਈ ਹੈ।
ਕੋਰੋਨਾਵਾਇਰਸ ਦਾ ਹੁਣ ਇੱਕ ਹੋਰ ਖ਼ਤਰਨਾਕ ਰੂਪ ਓਮੀਕਰੋਨ ਵੇਰੀਐਂਟ ਵਜੋਂ ਸਾਹਮਣੇ ਆਇਆ ਹੈ
ਡਬਲਿਊਐੱਚਓ ਨੇ ਆਪਣੇ ਬਿਆਨ ਵਿੱਚ ਕਿਹਾ, "ਇਹ ਵੇਰੀਐਂਟ ਕਾਫੀ ਤੇਜ਼ੀ ਨਾਲ ਮਿਊਟੈਂਟ (ਤਬਦੀਲ) ਹੋ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ ਕੁਝ ਮਿਊਟੇਸ਼ਨ ਚਿੰਤਾ ਦਾ ਕਾਰਨ ਹਨ।"
ਡਾ. ਟੈਡ੍ਰੋਸ ਨੇ ਕਿਹਾ ਕਿ ਦੁਨੀਆਂ ਦੇ ਵਿਗਿਆਨੀ ਇਹ ਪਤਾ ਲਗਾ ਰਹੇ ਹਨ ਕਿ ਨਵੇਂ ਵੇਰੀਐਂਟ ਦੇ ਟ੍ਰਾਂਸਮਿਸ਼ਨ ਦਾ ਖ਼ਤਰਾ ਕਿੰਨਾ ਵਧਿਆ ਹੈ ਅਤੇ ਵੈਕਸੀਨ 'ਤੇ ਇਹ ਨਵਾਂ ਵੇਰੀਐਂਟ ਕਿਵੇਂ ਪ੍ਰਤੀਕਿਰਿਆ ਕਰਦਾ ਹੈ।
ਉਨ੍ਹਾਂ ਨੇ ਕਿਹਾ, "ਓਮੀਕਰੋਨ ਇੱਕ ਹੋਰ ਐਮਰਜੈਂਸੀ ਹੈ, ਜਿਹੜੇ ਸੋਚਦੇ ਹਨ ਕੋਵਿਡ-19 ਨਾਲ ਅਸੀਂ ਨਜਿੱਠ ਲਿਆ ਹੈ ਪਰ ਅਜਿਹਾ ਨਹੀਂ ਹੈ।"
ਉਨ੍ਹਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਅਜੇ ਤੱਕ ਇਸ ਵੇਰੀਐਂਟ ਕਾਰਨ ਕੋਈ ਮੌਤ ਦਰਜ ਨਹੀਂ ਹੋਈ ਹੈ।
ਇਹ ਵੀ ਪੜ੍ਹੋ-
ਓਮੀਕਰੋਨ ਦਾ ਪਤਾ ਲਗਾਉਣ ਲਈ ਕਿਹੜਾ ਟੈਸਟ
ਕੋਰੋਨਾਵਾਇਰਸ ਦਾ ਪਤਾ ਲਗਾਉਣ ਲਈ ਕਿ ਲੋਕ ਕੋਰੋਨਾ ਨਾਲ ਪੀੜਤ ਹਨ ਜਾਂ ਨਹੀਂ ਪੀਸੀਆਰ ਟੈਸਟ ਰਾਹੀਂ ਸਵੈਬ ਲੈ ਕੇ ਉਸ ਨੂੰ ਲੈਬ ਵਿੱਚ ਭੇਜਿਆ ਜਾਂਦਾ ਹੈ।
ਥਰਮਲ ਸਕ੍ਰੀਨਿੰਗ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਕੋਰੋਨਾ ਵਰਗੇ ਵਿਸ਼ਾਣੂਆਂ ਦੇ ਸੰਕਰਮਣ ਦੀ ਜਾਂਚ ਕੀਤੀ ਜਾਂਦੀ ਹੈ।
ਕਈ ਲੈਬਸ ਵਿੱਚ ਵੇਰੀਐਂਟਸ ਦਾ ਪਤਾ ਲਗਾਉਣ ਦੀ ਵੀ ਸੁਵਿਧਾ ਉਪਲਬਧ ਹੁੰਦੀ ਹੈ ਅਤੇ ਇਸ ਲਈ ਇਹ ਨਿਰਭਰ ਕਰਦਾ ਹੈ ਸੈਂਪਲ ਕਿੱਥੇ ਭੇਜਿਆ ਗਿਆ ਹੈ।
ਇਸ ਤੋਂ ਇਲਾਵਾ ਰੇਪਿਡ ਫਲੋਅ ਟੈਸਟ, ਜਿਸ ਨੂੰ ਘਰ ਵਿੱਚ ਵੀ ਕੀਤਾ ਜਾ ਸਕਦਾ ਹੈ, ਉਸ ਤੋਂ ਇਹ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਤੁਸੀਂ ਕਿਹੜੇ ਵਰੀਐਂਟ ਨਾਲ ਪੀੜਤ ਹੋ।
ਪਰ ਇਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਲਾਗ ਨਾਲ ਪੀੜਤ ਹੋ ਜਾਂ ਨਹੀਂ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਕਿੱਥੇ-ਕਿੱਥੇ ਮਾਮਲੇ ਆਏ ਸਾਹਮਣੇ
ਕੈਨੇਡਾ, ਯੂਕੇ, ਪੁਰਤਗਾਲ, ਬੈਲਜੀਅਮ ਅਤੇ ਨੀਦਰਲੈਂਡ ਸਣੇ ਕਈ ਦੇਸ਼ਾਂ ਵਿੱਚ ਮਾਮਲੇ ਪਹਿਲਾਂ ਹੀ ਸਾਹਮਣੇ ਆ ਚੁੱਕੇ ਹਨ।
ਨਵਾਂ ਵੇਰੀਐਂਟ ਯੂਕੇ, ਯੂਰਪ ਅਤੇ ਅਮਰੀਕਾ ਵੱਲੋਂ ਦੱਖਣੀ ਅਫਰੀਕਾ ਦੇ ਦੇਸ਼ਾਂ 'ਤੇ ਯਾਤਰਾ ਪਾਬੰਦੀਆਂ ਦਾ ਸਬੱਬ ਬਣਿਆ।
ਅਮਰੀਕਾ ਨੇ ਲਗਾਈਆਂ ਪਾਬੰਦੀਆਂ
ਅਮਰੀਕੀ ਅਧਿਕਾਰੀਆਂ ਮੁਤਾਬਕ ਅਮਰੀਕਾ ਨੇ ਦੱਖਣੀ ਅਫਰੀਕਾ, ਬੋਟਸਵਾਨਾ, ਜ਼ਿੰਬਾਬਵੇ, ਨਾਮੀਬੀਆ ਸਣੇ ਕਈ ਦੱਖਣੀ ਅਫਰੀਕੀ ਦੇਸ਼ਾਂ ਵਿੱਚੋਂ ਆਉਣ ਵਾਲੇ ਯਾਤਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਇੱਕ ਬਿਆਨ ਵਿੱਚ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਇਹ ਜਦੋਂ ਤੱਕ ਵੇਰੀਐਂਟ ਬਾਰੇ ਹੋਰ ਜਾਣਕਾਰੀ ਨਹੀਂ ਮਿਲ ਜਾਂਦੀ ਉਦੋਂ ਤੱਕ "ਸਾਵਧਾਨੀ ਵਜੋਂ" ਚੁੱਕਿਆ ਗਿਆ ਕਦਮ ਹੈ।
ਹਾਲਾਂਕਿ, ਰਾਸ਼ਟਰਪਤੀ ਬਾਈਡਨ ਨੇ ਇਹ ਵੀ ਕਿਹਾ ਹੈ ਕਿ ਅਜੇ ਲੌਕਡਾਊਨ ਬਾਰੇ ਕੋਈ ਵਿਚਾਰ ਨਹੀਂ ਹੈ।
ਯੂਕੇ ਵਿੱਚ ਕੀ ਪਾਬੰਦੀਆਂ
ਪ੍ਰਧਾਨ ਮੰਤਰੀ ਮੁਤਾਬਕ ਯੂਕੇ ਵਿੱਚ ਹੁਣ ਪਬਲਿਕ ਟਰਾਂਸਪੋਰਟ ਅਤੇ ਦੁਕਾਨਾਂ ਉੱਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਯੁਕੇ ਆਉਣ ਵਾਲੇ ਹਰ ਸ਼ਖਸ ਦਾ ਆਰਟੀਪੀਸੀਆਰ ਟੈਸਟ ਲਾਜ਼ਮੀ ਹੋਵੇਗਾ। ਨਵੇਂ ਵੇਰੀਐਂਟ ਵਾਲੇ ਮਰੀਜ਼ ਦੇ ਸਪੰਰਕ ਵਿੱਚ ਆਏ ਲੋਕਾਂ ਨੂੰ ਸੈਲਫ ਆਈਸੋਲੇਟ ਕੀਤਾ ਜਾਵੇਗਾ ਭਾਵੇਂ ਉਨ੍ਹਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣ।
ਕੈਨੇਡਾ ਨੇ ਵੀ ਬੰਦ ਕੀਤੇ ਬਾਰਡਰ
ਉੱਧਰ ਕੈਨੇਡਾ ਨੇ ਵੀ ਉਨ੍ਹਾਂ ਵਿਦੇਸ਼ੀ ਯਾਤਰੀਆਂ ਲਈ ਆਪਣੇ ਬਾਰਡਰ ਬੰਦ ਕਰ ਦਿੱਤੇ, ਜੋ ਹਾਲ ਹੀ ਵਿੱਚ ਦੱਖਣੀ ਅਫ਼ਰੀਕਾ, ਨਾਮੀਬੀਆ, ਲਿਸੋਥੋ, ਬੋਟਸਵਾਨਾ, ਇਸਵਾਟਿਨੀ, ਜ਼ਿੰਬਾਬਵੇ ਅਤੇ ਮੌਜ਼ਾਂਬਿਕ ਹੋ ਕੇ ਆਏ ਹਨ।
ਜੇਕਰ ਵਿਦੇਸ਼ੀ ਯਾਤਰੀ ਪਿਛਲੇ 14 ਦਿਨਾਂ ਦੌਰਾਨ ਇਨ੍ਹਾਂ ਦੇਸ਼ਾਂ ਵਿੱਚ ਜਾ ਕੇ ਆਏ ਹਨ ਤਾਂ ਉਹ ਕੈਨੇਡਾ ਨਹੀਂ ਦਾਖ਼ਲ ਹੋ ਸਕਦੇ।
ਕੈਨੇਡਾ ਨੇ ਕਿਹਾ ਹੈ ਕਿ ਨਾਈਜੀਰੀਆ ਤੋਂ ਆਉਣ ਵਾਲੇ ਦੋ ਯਾਤਰੀਆਂ ਵਿੱਚ ਓਮੀਕਰੋਨ ਮਿਲਿਆ ਹੈ ਅਤੇ ਤੀਜਾ ਮਾਮਲਾ ਸੋਮਵਾਰ ਨੂੰ ਸਾਹਮਣੇ ਆਇਆ ਹੈ
ਜਾਪਾਨ ਨੇ ਕਿਹਾ ਕਿ ਉਹ ਮੰਗਲਵਾਰ ਅੱਧੀ ਰਾਤ ਤੋਂ ਵਿਦੇਸ਼ੀਆਂ ਲਈ ਆਪਣੀਆਂ ਸੀਮਾਵਾਂ ਬੰਦ ਕਰ ਰਿਹਾ ਹੈ, ਇਸ ਤੋਂ ਇਲਾਵਾ ਅਸਟਰੇਲੀਆ ਨੇ ਸਰਹੱਦੀ ਪਾਬੰਦੀਆਂ ਨੂੰ ਘਟਾਉਣ ਲਈ ਬਣਾਈ ਯੋਜਨਾ ਨੂੰ ਰੋਕ ਦਿੱਤਾ ਹੈ।
ਆਸਟਰੇਲੀਆ ਲਈ ਕੌਮਾਂਤਰੀ ਵਿਦਿਆਰਥੀਆਂ ਅਤੇ 'ਕੁਸ਼ਲ ਕਾਮਿਆਂ' ਲਈ ਯਾਤਰਾ ਬੁੱਧਵਾਰ ਨੂੰ ਸ਼ੁਰੂ ਹੋਣ ਵਾਲੀ ਸੀ ਪਰ ਹੁਣ ਇਸ ਨੂੰ 15 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ।
ਇਜ਼ਰਾਇਲ ਨੇ ਵੀ ਵਿਦੇਸ਼ੀਆਂ ਦੇ ਦੇਸ਼ ਵਿੱਚ ਦਖ਼ਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਯੂਕੇ ਵਿੱਚ ਓਮੀਕਰੋਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਟੀਕਾ ਦਿੱਤੇ ਜਾਣ ਦੀ ਤਿਆਰੀ ਕੀਤੀ ਗਈ ਹੈ।
ਇਸੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਬੂਸਟਰ ਲੈਣ ਲਈ ਕਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਘਰ ਵਿੱਚ ਵੀ ਮਾਸਕ ਪਹਿਨਣ ਲਈ ਕਿਹਾ ਹੈ।
ਭਾਰਤ ਵੱਲੋਂ ਯਾਤਰਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼
ਓਮੀਕਰੋਨ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੀ ਕੌਮਾਂਤਰੀ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਜਿਸ ਦੇ ਤਹਿਤ ਹਵਾਈ ਅੱਡਿਆਂ 'ਤੇ ਆਉਣ ਵਾਲੇ ਸਾਰੇ ਯਾਤਰੀਆਂ ਲਈ (ਟੀਕਾਕਰਨ ਹੋਣ ਦੇ ਬਾਵਜੂਦ) ਟੈਸਟਿੰਗ ਲਾਜ਼ਮੀ ਕਰ ਦਿੱਤੀ ਗਈ ਹੈ।
80 ਫੀਸਦ ਯੋਗ ਭਾਰਤੀਆਂ ਨੂੰ ਕੋਵਿਡ ਵੈਕਸੀਨ ਦੀ ਇੱਕ ਖੁਰਾਕ ਲੱਗ ਗਈ ਹੈ
'ਜੋਖ਼ਮ ਵਾਲੇ ਦੇਸ਼ਾਂ' ਤੋਂ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦਾ ਹਵਾਈ ਅੱਡਿਆਂ 'ਤੇ ਟੈਸਟ ਕੀਤਾ ਜਾਣਾ ਲਾਜ਼ਮੀ ਹੈ। ਨੈਗੇਟਿਵ ਰਿਪੋਰਟ ਆਉਣ 'ਤੇ 7 ਦਿਨਾਂ ਦਾ ਹੋਮ ਕੁਆਰੰਟੀਨ ਹੋਵੇਗਾ ਤੇ ਅਠਵੇਂ ਦਿਨ ਮੁੜ ਟੈਸਟ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਡਾਇਰੈਕਟਰ ਜਨਰਲ ਆਫ ਸਿਵਿਲ ਏਵੀਏਸ਼ਨ (ਡੀਜੀਸੀਏ) ਵੱਲੋਂ ਵੀ ਕੌਮਾਂਤਰੀ ਯਾਤਰੀਆਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜਿਸ ਦੇ ਤਹਿਤ ਯਾਤਰੀਆਂ ਨੂੰ ਏਅਰ ਸੁਵਿਧਾ ਪੋਰਟਲ ਤੋਂ ਇੱਕ ਸੈਲਫ ਡਿਕਲੈਰੇਸ਼ਨ ਫਾਰਮ ਲੈ ਕੇ ਉਸ ਨੂੰ ਭਰਨਾ ਹੋਵੇਗਾ, ਜਿਸ ਵਿੱਚ ਉਨ੍ਹਾਂ ਨੂੰ 14 ਦਿਨਾਂ ਦਾ ਬਿਓਰਾ ਦੇਣਾ ਪਵੇਗਾ ਕਿ, ਕਿੱਥੇ-ਕਿੱਥੇ ਯਾਤਰਾ ਕੀਤੀ ਹੈ।
ਯਾਤਰੀਆਂ ਨੂੰ ਆਪਣਾ ਪਤਾ ਸਹੀ-ਸਹੀ ਭਰਨਾ ਹੋਵੇਗਾ, ਤਾਂ ਜੋ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਸਕੇ ਅਤੇ ਕਾਨਟ੍ਰੇਕ ਟਰੇਸਿੰਗ ਦਾ ਪਤਾ ਲਗਾਇਆ ਜਾ ਸਕੇ।
ਹਵਾਈ ਅੱਡਿਆਂ 'ਤੇ ਆਰਟੀਪੀਸੀਆਰ ਦੀ ਵੱਖਰੀ ਸਹੂਲਤ ਹੋਣੀ ਚਾਹੀਦੀ ਹੈ, ਜਿੱਥੇ ਯਾਤਰੀਆਂ ਦੀ ਜਾਂਚ ਕੀਤੀ ਜਾ ਸਕੇ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=getI7OqWkAY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'd288191e-3c00-44d2-9647-a209cf5d7853','assetType': 'STY','pageCounter': 'punjabi.international.story.59472874.page','title': 'ਓਮੀਕਰੋਨ˸ WHO ਨੇ ਦੁਨੀਆਂ ਭਰ \'ਚ ਵੱਡੇ ਖ਼ਤਰੇ ਦੀ ਦਿੱਤੀ ਚੇਤਾਵਨੀ, ਭਾਰਤ, ਯੂਕੇ ਤੇ ਕੈਨੇਡਾ ਨੇ ਕੀ ਲਾਈਆਂ ਪਾਬੰਦੀਆਂ','published': '2021-11-30T09:02:30Z','updated': '2021-11-30T09:02:30Z'});s_bbcws('track','pageView');

ਕਰਤਾਰਪੁਰ ਸਾਹਿਬ ਗੁਰਦੁਆਰੇ ''ਚ ''ਨੰਗੇ ਸਿਰ'' ਤਸਵੀਰਾਂ ਖਿੱਚਵਾਉਣਾ ਤੇ ਫਿਰ ਮਾਫ਼ੀ ਮੰਗਣਾ, ਕੀ ਹੈ ਪੂਰਾ...
NEXT STORY