ਜਦੋਂ ਮਹਾਨ ਵਿਗਿਆਨੀ ਐਲਬਰਟ ਆਇਨਸਟਾਈਨ ਨੂੰ ਉਨ੍ਹਾਂ ਦੀ ਪ੍ਰਤਿਭਾ ਦੇ ਸਰੋਤ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ "ਮੈਂ ਆਪਣੇ ਮਨ ਦੇ ਫੁਰਨਿਆਂ ਅਤੇ ਪ੍ਰੇਰਨਾਵਾਂ ਵਿੱਚ ਵਿਸ਼ਵਾਸ ਕਰਦਾ ਹਾਂ। ਮੈਨੂੰ ਕਈ ਵਾਰ ਲੱਗਦਾ ਹੈ ਕਿ ਮੈਂ ਸਹੀ ਹਾਂ। ਹਾਲਾਂਕਿ ਮੈਂ ਨਹੀਂ ਜਾਣਦਾ ਹੁੰਦਾ ਕਿ ਮੈਂ ਹਾਂ।''
ਇਹ ਗੱਲ ਆਇਨਸਟਾਈਨ ਨੇ ਸਾਲ 1929 ਵਿੱਚ ਸੈਟਰਡੇ ਈਵਨਿੰਗ ਪੋਸਟ ਨੂੰ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਮਨ ਵਿਚ ਆਏ ਫੁਰਨੇ ਨੂੰ ਸਿਰੇ ਤੋਂ ਰੱਦ ਕਰਨ ਨਾਲੋਂ ਬਿਹਤਰ ਹੈ ਕਿ ਉਨ੍ਹਾਂ ਉੱਪਰ ਭਰੋਸਾ ਕੀਤਾ ਜਾਵੇ ਅਤੇ ਉਸ ਦੀ ਜਾਂਚ ਕੀਤੀ ਜਾਵੇ।
ਅਜਿਹੇ ਵਿਚਾਰ ਰੱਖਣ ਵਾਲੇ ਆਇਨਸਟਾਈਨ ਕੋਈ ਇੱਕਲੇ ਨਹੀਂ ਸਨ। ਦੁਨੀਆਂ ਵਿੱਚ ਕਈ ਹੋਰ ਵੀ ਲੋਕਾਂ ਦੇ ਵਿਚਾਰ ਅਤੇ ਕਥਨ ਇਸ ਦੀ ਪੁਸ਼ਟੀ ਕਰਦੇ ਹਨ।
ਮਨ ਦੇ ਫੁਰਨੇ ਤੁਹਾਡੀ ਕੁਦਰਦੀ ਸਮਝ ਹੁੰਦੀ ਹੈ। ਜਦੋਂ ਤੁਸੀਂ ਕਿਸੇ ਸਥਿਤੀ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਆਪਣੇ-ਆਪ ਹੀ ਮਹਿਸੂਸ ਹੋ ਜਾਂਦਾ ਹੈ ਕਿ ਕੀ ਗਲਤ ਹੈ। ਇਹ ਕਰਾਮਾਤ ਸਹਿਜ ਬੋਧ ( ਮਨ ਦੇ ਫੁਰਨੇ) ਕਾਰਨ ਹੀ ਸੰਭਵ ਹੋ ਪਾਉਂਦੀ ਹੈ।
ਜਦੋਂ ਤੁਸੀਂ ਕੋਈ ਨਵਾਂ ਘਰ ਦੇਖਣ ਜਾਂਦੇ ਹੋ, ਕਿਸੇ ਸੰਭਾਵੀ ਨਵੀਂ ਨੌਕਰੀ ਬਾਰੇ ਸੋਚਦੇ ਹੋ ਜਾਂ ਕਿਸੇ ਦੀ ਇਮਾਨਦਾਰੀ ਬਾਰੇ ਨਿਰਣਾ ਕਰਨ ਬਾਰੇ ਸੋਚਦੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਡੇ ਮਨ 'ਚ ਇਨ੍ਹਾਂ ਗੱਲਾਂ ਪ੍ਰਤੀ ਸਹੀ ਜਾਂ ਗਲਤ ਦਾ ਵਿਚਾਰ ਆਪਣੇ ਆਪ ਆ ਜਾਂਦੇ ਹਨ।
ਇਸਦੇ ਲਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਕੋਈ ਕਾਰਨ ਹੋਵੇ, ਇਹ ਇੱਕ ਅਹਿਸਾਸ ਹੁੰਦਾ ਹੈ, ਜੋ ਬਸ ਸਹਿਜੇ ਹੀ ਹੋ ਜਾਂਦਾ ਹੈ।
ਸਾਡੀਆਂ ਅਜਿਹੀਆਂ ਪ੍ਰਵਿਰਤੀਆਂ ਨੂੰ ਇੱਕ ਕਿਸਮ ਦੀ ਰਹੱਸਮਈ 'ਛੇਵੀਂ ਰਗ' ਜਾਂ 'ਤੀਜੇ ਨੇਤਰ' ਦੇ ਰੂਪ ਵਿੱਚ ਵੀ ਦੇਖਿਆ ਜਾ ਸਕਦਾ ਹੈ, ਪਰ ਮਨ ਦੇ ਫੁਰਨੇ ਨੂੰ ਸਮਝਾਉਣ ਲਈ ਕਿਸੇ ਅਲੌਕਿਕ ਤਰੀਕੇ ਦੀ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ।
ਪਿਛਲੇ ਦੋ ਦਹਾਕਿਆਂ ਵਿੱਚ ਮਨੋਵਿਗਿਆਨੀਆਂ ਅਤੇ ਤੰਤੂ-ਵਿਗਿਆਨੀਆਂ ਨੇ ਸਾਡੀਆਂ ਅਜਿਹੀਆਂ ਭਾਵਨਾਵਾਂ ਦੇ ਸਰੋਤਾਂ ਅਤੇ ਸਾਡੇ ਜੀਵਨ ਵਿੱਚ ਉਨ੍ਹਾਂ ਦੀ ਜ਼ਰੂਰੀ ਭੂਮਿਕਾ ਦੀ ਪਛਾਣ ਕਰਨ ਲਈ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ ਹਨ।
ਇਹ ਵੀ ਪੜ੍ਹੋ:
ਇਸ ਦੇ ਨਾਲ-ਨਾਲ, ਉਨ੍ਹਾਂ ਦੀ ਖੋਜ ਨੇ ਅਜਿਹੀਆਂ ਖਾਸ ਸਥਿਤੀਆਂ ਦੀ ਵੀ ਪਛਾਣ ਕੀਤੀ ਹੈ ਜਿਨ੍ਹਾਂ ਵਿੱਚ ਸਾਡੀ ਸਮਝ ਜਾਂ ਫੁਰਨਿਆਂ ਨੇ (ਇੰਟਿਊਸ਼ਨ) ਸਾਨੂੰ ਸਹੀ ਮਾਰਗ 'ਤੇ ਲੈ ਜਾਣ ਦੀ ਸੰਭਾਵਨਾ ਰੱਖਦੀ ਹੈ।
ਜਦੋਂ ਇਹ ਸਾਨੂੰ ਸਹੀ ਰਾਹ 'ਤੇ ਨਹੀਂ ਲਿਜਾਂਦੀ, ਉਦੋਂ ਸਾਨੂੰ ਜੋ ਅਨੁਭਵ ਮਿਲਦੇ ਹਨ ਉਹ ਭਵਿੱਖ ਵਿੱਚ ਸਾਨੂੰ ਬਿਹਤਰ ਫੈਸਲੇ ਲੈਣ 'ਚ ਮਦਦ ਕਰਦੇ ਹਨ।
ਫੁਰਨਿਆਂ ਬਾਰੇ ਇੱਕ ਅਹਿਮ ਪ੍ਰਯੋਗ
ਮਨ ਦੇ ਫੁਰਨਿਆਂ ਦੀ ਵਿਗਿਆਨਕ ਸਮਝ, ਆਈਓਵਾ ਗੈਂਬਲਿੰਗ ਟਾਸਕ ਵਜੋਂ ਜਾਣੀ ਜਾਂਦੀ ਇੱਕ ਪ੍ਰਯੋਗਸ਼ਾਲਾ ਵਾਲੀ ਖੇਡ ਨਾਲ ਸ਼ੁਰੂ ਹੁੰਦੀ ਹੈ।
ਇਸ ਖੇਡ ਦੇ ਭਾਗੀਦਾਰਾਂ ਨੂੰ ਇੱਕ ਕੰਪਿਊਟਰ ਸਕ੍ਰੀਨ 'ਤੇ ਤਾਸ਼ ਦੇ ਪੱਤਿਆਂ ਦੀਆਂ ਚਾਰ ਢੇਰੀਆਂ ਦਿਖਾਈਆਂ ਜਾਂਦੀਆਂ ਹਨ, ਇਨ੍ਹਾਂ ਢੇਰੀਆਂ ਨੂੰ ਡੈੱਕ ਕਿਹਾ ਜਾਂਦਾ ਹੈ।
ਹਰ ਵਾਰ ਜਦੋਂ ਉਹ ਕਿਸੇ ਇੱਕ ਕਾਰਡ ਨੂੰ ਚੁਣਦੇ ਅਤੇ ਪਲਟਦੇ ਹਨ, ਤਾਂ ਉਨ੍ਹਾਂ ਨੂੰ ਇਨਾਮ ਵਜੋਂ ਇੱਕ ਇਨਾਮ ਜਾਂ ਜੁਰਮਾਨਾ ਮਿਲਦਾ ਹੈ।
ਕਾਰਡਾਂ ਜਾਂ ਤਾਸ਼ ਦੇ ਇਨ੍ਹਾਂ ਡੈੱਕਾਂ ਵਿੱਚੋਂ ਦੋ ਵਿੱਚ ਵੱਡੇ ਇਨਾਮ ਹੁੰਦੇ ਹਨ, ਪਰ ਨਾਲ ਹੀ ਇਨ੍ਹਾਂ ਵਿੱਚ ਵੱਡੇ ਜੁਰਮਾਨੇ ਵੀ ਹੁੰਦੇ ਹਨ। ਇਸਦਾ ਅਰਥ ਇਹ ਹੈ ਕਿ ਕਈ ਵਾਰ ਕਾਰਡ ਪਲਟਨ 'ਤੇ ਖਿਡਾਰੀਆਂ ਨੂੰ ਨੁਕਸਾਨ ਝੱਲਣਾ ਪਏਗਾ।
ਬਾਕੀ ਦੇ ਦੋ ਡੈੱਕਾਂ ਵਿੱਚ ਪਹਿਲਿਆਂ ਦੇ ਮੁਕਾਬਲੇ ਛੋਟੇ ਇਨਾਮ ਹੋਣਗੇ, ਪਰ ਇਨ੍ਹਾਂ ਵਿੱਚ ਜੁਰਮਾਨੇ ਵੀ ਛੋਟੇ ਹੋਣਗੇ, ਮਤਲਬ ਕਿ ਇਹ ਵਧੇਰੇ ਸੁਰੱਖਿਅਤ ਹਨ ਅਤੇ ਨੁਕਸਾਨ ਘੱਟ ਹੋਵੇਗਾ।
ਖਿਡਾਰੀਆਂ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਕਿਹੜੇ ਡੈੱਕ ਲਾਭਦਾਇਕ ਹੋਣਗੇ, ਪਰ ਲਗਭਗ 40 ਕੋਸ਼ਿਸ਼ਾਂ ਤੋਂ ਬਾਅਦ, ਬਹੁਤ ਸਾਰੇ ਲੋਕ ਇਹ ਮਹਿਸੂਸ, ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਕਿਹੜੇ ਡੈੱਕ ਵਿੱਚੋਂ ਉਨ੍ਹਾਂ ਨੂੰ ਵਧੇਰੇ ਲਾਭ ਹੋਵੇਗਾ।
ਇੰਝ ਜਾਪਦਾ ਹੈ ਕਿ ਖਿਡਾਰੀਆਂ ਦਾ ਅਚੇਤ ਮਨ, ਜਿੱਤਾਂ ਅਤੇ ਹਾਰਾਂ ਦੇ ਪੈਟਰਨਾਂ ਨੂੰ ਧਿਆਨ ਵਿੱਚ ਰੱਖਣਾ ਸ਼ੁਰੂ ਕਰ ਦਿੰਦਾ ਹੈ। ਭਾਵੇਂ ਉਹ ਪ੍ਰਯੋਗ ਵਿੱਚ ਸ਼ਾਮਲ ਲੋਕ ਇਹ ਨਹੀਂ ਦੱਸ ਸਕੇ ਕਿ ਉਹ ਅਜਿਹਾ ਆਪਣੇ ਫੁਰਨੇ ਕਾਰਨ ਕਰ ਰਹੇ ਹਨ।
ਇਹ ਸਮਝਣਾ ਮਹੱਤਵਪੂਰਨ ਹੈ ਕਿ ਪ੍ਰਯੋਗ ਵਿੱਚ ਸ਼ਾਮਲ ਲੋਕਾਂ ਦੇ ਫੈਸਲਿਆਂ ਅਨੁਸਾਰ, ਯੋਜਨਾਬੱਧ ਸਰੀਰਕ ਤਬਦੀਲੀਆਂ ਦੀ ਪਾਲਣਾ ਕਰਦੇ ਹੋਏ ਕਾਰਗੁਜ਼ਾਰੀ ਵਿੱਚ ਸੁਧਾਰ ਹੁੰਦਾ ਜਾਂਦਾ ਹੈ।
ਮਿਸਾਲ ਵਜੋਂ, ਜਦੋਂ ਉਹ ਜ਼ੋਖਮ ਭਰੇ ਡੈੱਕ ਚੁਣਨਾ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਤਣਾਅ ਵਿੱਚ ਨਜ਼ਰ ਆਉਣ ਲੱਗਦੇ ਹਨ।
ਮਿਸਾਲ ਵਜੋਂ ਦਿਲ ਦੀ ਧੜਕਣ ਵਿੱਚ ਮਾਮੂਲੀ ਤਬਦੀਲੀ ਅਤੇ ਪਸੀਨਾ ਆਉਣਾ ਆਦਿ। ਇਨ੍ਹਾਂ ਤਬਦੀਲੀਆਂ ਨੂੰ "ਸੋਮੈਟਿਕ ਮਾਰਕਰ" ਕਿਹਾ ਜਾਂਦਾ ਹੈ।
ਇਹ ਇੱਕ ਚੇਤਾਵਨੀ ਦੇ ਤੌਰ 'ਤੇ ਕੰਮ ਕਰਦੀਆਂ ਜਾਪਦੀਆਂ ਹਨ, ਜੋ ਕਿ ਲੋਕਾਂ ਨੂੰ ਗਲਤ ਚੋਣ ਕਰਨ ਤੋਂ ਰੋਕਦੀਆਂ ਹਨ ਅਤੇ ਉਹ ਅਹਿਸਾਸ ਦੀ ਤੀਬਰਤਾ ਨੂੰ ਵੀ ਘੱਟ ਕਰ ਸਕਦੀਆਂ ਹਨ।
ਜਦੋਂ ਉਹ ਕੋਈ ਫੈਸਲਾ ਲੈਂਦੇ ਹਨ, ਤਾਂ ਉਹ ਉਸ ਨਾਲ ਸਬੰਧਿਤ ਜ਼ੋਖ਼ਮਾਂ ਨੂੰ ਵੇਖਣ ਵਿੱਚ ਅਸਫ਼ਲ ਰਹਿੰਦੇ ਹਨ। ਉਦਾਹਰਣ ਦੇ ਤੌਰ 'ਤੇ, ਉਹ ਆਪਣਾ ਸਾਰਾ ਪੈਸਾ ਕਿਸੇ ਮਾੜੇ ਕਾਰੋਬਾਰ ਵਿੱਚ ਨਿਵੇਸ਼ ਕਰ ਸਕਦੇ ਹਨ, ਜਦਕਿ ਦੂਜੇ ਇਸ ਕਾਰੋਬਾਰ 'ਤੇ ਆਸਾਨੀ ਨਾਲ ਭਰੋਸਾ ਨਹੀਂ ਦਿਖਾਉਂਦੇ।
ਅਜਿਹੇ ਪ੍ਰਯੋਗ ਸੁਝਾਅ ਦਿੰਦੇ ਹਨ ਕਿ ਸਾਡੇ ਫੁਰਨਿਆਂ, ਸਾਡੀ ਫ਼ੈਸਲੇ ਲੈਣ ਵਾਲੀ ਟੂਲਕਿੱਟ ਦਾ ਇੱਕ ਜ਼ਰੂਰੀ ਹਿੱਸਾ ਹਨ।
ਮਾਹਰਾਂ ਵਾਲੀ ਨਜ਼ਰ
ਇਸ ਕਿਸਮ ਦੀ ਸੂਝ ਤੋਂ ਬਿਨਾਂ, ਲੋਕ ਅਸਲ ਜੀਵਨ ਵਿੱਚ ਅਕਸਰ ਗੰਭੀਰ ਸਮੱਸਿਆਵਾਂ ਵਿੱਚ ਫ਼ਸ ਸਕਦੇ ਹਨ। ਮਿਸਾਲ ਵਜੋਂ, ਕੁਝ ਨਿਊਰੋਲੋਜੀਕਲ ਮਰੀਜ਼ ਸੋਮੈਟਿਕ ਮਾਰਕਰ ਬਣਾਉਣ ਵਿੱਚ ਅਸਮਰੱਥ ਹੁੰਦੇ ਹਨ।
ਇਸ ਲਈ ਉਨ੍ਹਾਂ ਵਿੱਚ 'ਮਨ ਵਿਚ ਫੁਰਨੇ' ਨਾ ਅਹੁੜਨ ਕਾਰਨ, ਜਦੋਂ ਉਨ੍ਹਾਂ ਨੂੰ ਕੋਈ ਫੈਸਲਾ ਲੈਣ ਲਈ ਕਿਹਾ ਜਾਂਦਾ ਹੈ ਤਾਂ ਉਹ ਅਕਸਰ 'ਵਿਸ਼ਲੇਸ਼ਣ ਅਧਰੰਗ' ਵਿੱਚ ਫਸੇ ਰਹਿੰਦੇ ਹਨ, ਸਾਧਾਰਨ ਭਾਸ਼ਾ ਵਿੱਚ ਕਹੀਏ ਤਾਂ ਉਨ੍ਹਾਂ ਤੋਂ ਫ਼ੈਸਲਾ ਨਹੀਂ ਲਿਆ ਜਾਂਦਾ।
ਜਦੋਂ ਉਹ ਕੋਈ ਫੈਸਲਾ ਲੈਂਦੇ ਹਨ, ਤਾਂ ਉਹ ਉਸ ਨਾਲ ਸਬੰਧਿਤ ਜੋਖ਼ਮ ਨੂੰ ਵੇਖਣ ਵਿੱਚ ਅਸਫ਼ਲ ਰਹਿੰਦੇ ਹਨ। ਉਦਾਹਰਣ ਵਜੋਂ, ਉਹ ਆਪਣਾ ਸਾਰਾ ਪੈਸਾ ਕਿਸੇ ਮਾੜੇ ਕਾਰੋਬਾਰ ਵਿੱਚ ਨਿਵੇਸ਼ ਕਰ ਸਕਦੇ ਹਨ, ਜਦਕਿ ਦੂਜੇ ਇਸ ਕਾਰੋਬਾਰ 'ਤੇ ਆਸਾਨੀ ਨਾਲ ਭਰੋਸਾ ਨਹੀਂ ਜਤਾਉਂਦੇ।
ਅਜਿਹੇ ਨਿਰੀਖਣ ਸੁਝਾਅ ਦਿੰਦੇ ਹਨ ਕਿ ਸਾਡੇ ਅਹਿਸਾਸ, ਸਾਡੇ ਫੈਸਲੇ ਲੈਣ ਵਾਲੀ ਟੂਲਕਿੱਟ ਦਾ ਇੱਕ ਜ਼ਰੂਰੀ ਹਿੱਸਾ ਹਨ।
ਲਾਈ ਡਿਟੈਕਸ਼ਨ (ਝੂਠ ਨੂੰ ਫੜ੍ਹਨ ਦੀ ਤਕਨੀਕ) ਸਬੰਧੀ ਹੋਏ ਅਧਿਐਨਾਂ ਵਿੱਚ ਵੀ ਅਹਿਸਾਸਾਂ (ਗਟ ਫੀਲਿੰਗ) ਦੀ ਮਹੱਤਤਾ ਦੇ ਸਬੂਤ ਮਿਲਦੇ ਹਨ।
ਮਾਹਰਾਂ ਵਾਲੀ ਨਜ਼ਰ
ਜੇਕਰ ਲੋਕਾਂ ਨੂੰ ਉਨ੍ਹਾਂ ਦੇ ਅਹਿਸਾਸ ਦੇ ਆਧਾਰ 'ਤੇ ਪੁੱਛਿਆ ਜਾਵੇ ਤਾਂ ਉਹ ਕਿਸੇ ਵਿਅਕਤੀ ਦੀ ਇਮਾਨਦਾਰੀ ਦਾ ਨਿਰਣਾ ਵਧੇਰੇ ਸਟੀਕਤਾ ਨਾਲ ਕਰਦੇ ਹਨ। ਹਾਲਾਂਕਿ ਜੇਕਰ ਉਨ੍ਹਾਂ ਨੂੰ ਇਸ ਬਾਰੇ ਸੋਚਣ ਅਤੇ ਫਿਰ ਕਾਰਨ ਦੱਸਣ ਲਈ ਕਿਹਾ ਜਾਵੇ ਤਾਂ ਸ਼ਾਇਦ ਉਹ ਓਨੀ ਸਟੀਕਤਾ ਨਾਲ ਨਾ ਦੱਸ ਸਕਣ।
ਕੁਝ ਹੋਰ ਸਥਿਤੀਆਂ ਵਿੱਚ, ਸਾਡੇ ਅਹਿਸਾਸ ਕਿੰਨੇ ਮਜ਼ਬੂਤ ਹਨ ਇਹ ਇਸ ਗੱਲ 'ਤੇ ਨਿਰਭਰ ਕਰ ਸਕਦਾ ਹੈ ਕਿ ਸਾਡੇ ਅਨੁਭਵ ਕਿਹੋ ਜਿਹੇ ਹਨ। ਬੇਸ਼ੱਕ ਦਿਮਾਗ ਸਾਡੀਆਂ ਸਮੱਸਿਆਵਾਂ ਦਾ ਸਭ ਤੋਂ ਵਧੀਆ ਜਵਾਬ ਲੱਭਣ ਲਈ ਆਪਣੇ ਪੂਰਬ-ਗਿਆਨ ਦਾ ਇਸਤੇਮਾਲ ਕਰਦਾ ਹੈ ਅਤੇ ਸਾਨੂੰ ਚੇਤਨ ਤੌਰ 'ਤੇ ਉਨ੍ਹਾਂ ਯਾਦਾਂ ਨੂੰ ਯਾਦ ਕਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ।
ਇਸ ਪ੍ਰਸੰਗ ਵਿੱਚ ਟੈਕਸਾਸ ਵਿੱਚ ਰਾਈਸ ਯੂਨੀਵਰਸਿਟੀ ਵਿੱਚ ਮੈਨੇਜਮੈਂਟ ਦੇ ਪ੍ਰੋਫੈਸਰ, ਏਰਿਕ ਡੇਨ ਦੀ ਅਗਵਾਈ ਵਿੱਚ ਕੀਤੇ ਗਏ ਇੱਕ ਪ੍ਰਯੋਗ 'ਤੇ ਵਿਚਾਰ ਕਰਦੇ ਹਾਂ।
ਸਾਲ 2012 ਵਿੱਚ ਉਨ੍ਹਾਂ ਦੀ ਖੋਜ ਟੀਮ ਨੇ ਵਿਦਿਆਰਥੀਆਂ ਨੂੰ ਡਿਜ਼ਾਈਨਰ ਹੈਂਡਬੈਗਾਂ ਦੀ ਇੱਕ ਸੀਰੀਜ਼ ਦੇਖਣ ਲਈ ਕਿਹਾ - ਜਿਨ੍ਹਾਂ ਵਿੱਚੋਂ ਕੁਝ ਅਸਲੀ ਉਤਪਾਦ ਸਨ ਅਤੇ ਕੁਝ ਉਨ੍ਹਾਂ ਦੀ ਨਕਲ ਸਨ।
ਅਧਿਐਨ ਵਿੱਚ ਸ਼ਾਮਲ ਅੱਧੇ ਜਣਿਆਂ ਨੂੰ ਕਿਹਾ ਗਿਆ ਕਿ ਉਹ ਆਪਣੇ ਮਨ ਦੇ ਵਿਚਾਰ ਨੂੰ ਨਜ਼ਰਅੰਦਾਜ਼ ਕਰਨ ਅਤੇ ਅਜਿਹੀਆਂ ਸਾਰੀਆਂ ਵਿਸ਼ੇਸ਼ਤਾਵਾਂ ਦੀ ਸੂਚੀ ਬਣਾਉਣ, ਜਿਨ੍ਹਾਂ ਦੇ ਆਧਾਰ 'ਤੇ ਉਹ ਇਹ ਤੈਅ ਕਰਨਗੇ ਕਿ ਹੈਂਡਬੈਗ ਅਸਲੀ ਸਨ ਜਾਂ ਨਕਲੀ।
ਬਾਕੀ ਸਾਰਿਆਂ ਨੂੰ ਕਿਹਾ ਗਿਆ ਕਿ ਉਹ ਆਪਣੇ ਅਹਿਸਾਸਾਂ (ਗਟ ਫੀਲਿੰਗ) ਦੇ ਆਧਾਰ 'ਤੇ ਨਿਰਣਾ ਕਰਨ। ਇਸ ਦੇ ਨਾਲ ਹੀ ਖੋਜਕਾਰਾਂ ਨੇ ਭਾਗੀਦਾਰਾਂ ਨੂੰ ਉਨ੍ਹਾਂ ਦੀਆਂ ਖਰੀਦਦਾਰੀ ਦੀਆਂ ਆਦਤਾਂ ਬਾਰੇ ਵੀ ਸਵਾਲ ਕੀਤੇ ਅਤੇ ਇਹ ਵੀ ਪੁੱਛਿਆ ਕਿ ਕੀ ਉਹਨਾਂ ਕੋਲ ਕਈ ਡਿਜ਼ਾਈਨਰ ਵਸਤੂਆਂ ਹਨ।
ਜਿਹੜੇ ਭਾਗੀਦਾਰ ਵਿਸ਼ਲੇਸ਼ਣ ਕਰਕੇ ਨਤੀਜੇ ਤੱਕ ਪਹੁੰਚੇ, ਉਨ੍ਹਾਂ ਉੱਪਰ ਪਿਛਲੇ ਤਜ਼ਰਬੇ ਦਾ ਬਹੁਤ ਘੱਟ ਫਰਕ ਪਿਆ: ਉਨ੍ਹਾਂ ਸਾਰਿਆਂ ਨੇ ਲਗਭਗ ਇੱਕੋ ਜਿਹੀ ਕਾਰਗੁਜ਼ਾਰੀ ਦਿਖਾਈ।
ਜਿਨ੍ਹਾਂ ਨੂੰ ਆਪਣੀ ਸੂਝ ਅਤੇ ਗਟ ਫੀਲਿੰਗ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ, (ਹਾਲਾਂਕਿ, ਮੁਹਾਰਤ ਨੇ ਇੱਕ ਬਹੁਤ ਵੱਡਾ ਫ਼ਰਕ ਪਾਇਆ) ਫਿਰ ਵੀ ਉਨ੍ਹਾਂ ਦੇ ਅਹਿਸਾਸਾਂ ਦੀ ਪ੍ਰਤੀਕਿਰਿਆ ਦੀ ਸ਼ੁੱਧਤਾ ਵਿੱਚ ਬਹੁਤ ਵਾਧਾ ਹੋਇਆ।
ਦਰਅਸਲ, ਜਿਨ੍ਹਾਂ ਲੋਕਾਂ ਨੇ ਆਪਣੇ ਮਨ ਦੇ ਫੁਰਨਿਆਂ ਦੀ ਵਰਤੋਂ ਕਰਕੇ ਫ਼ੈਸਲੇ ਲਏ ਉਨ੍ਹਾਂ ਦੇ ਫ਼ੈਸਲੇ ਬਾਕੀਆਂ ਦੇ ਮੁਕਾਬਲੇ ਲਗਭਗ 20% ਵਧੇਰੇ ਸਹੀ ਸਨ।
ਇਸ ਨੂੰ ਜ਼ਿਆਦਾ ਨਾ ਸੋਚੋ
ਮਨ ਦੇ ਫੁਰਨਿਆਂ ਦੇ ਆਧਾਰ 'ਤੇ ਫੈਸਲੇ ਲੈਣ ਦੀ ਤਾਕਤ ਉਸ ਸਮੇਂ ਵਧੇਰੇ ਮਹੱਤਵਪੂਰਨ ਹੋ ਸਕਦੀ ਹੈ ਜਦੋਂ ਅਸੀਂ ਬਹੁਤ ਜ਼ਿਆਦਾ ਗੁੰਝਲਦਾਰ ਹਾਲਾਤ ਵਿਚ ਕੰਮ ਕਰ ਰਹੇ ਹੁੰਦੇ ਹਾਂ, ਅਜਿਹੀ ਜਾਣਕਾਰੀ ਜਿਸ ਨੂੰ ਸਹੀ ਢੰਗ ਨਾਲ ਯਾਦ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ।
ਇਹ ਵੀ ਪੜ੍ਹੋ:
ਅਜਿਹੇ ਮਾਮਲਿਆਂ ਵਿੱਚ ਅਸੀਂ ਆਪਣੇ ਦਿਮਾਗ ਨੂੰ ਕਿਸੇ ਹੋਰ ਗੈਰ-ਸੰਬੰਧਿਤ ਗਤੀਵਿਧੀ ਵਿੱਚ ਲਗਾ ਕੇ ਕੰਮ ਕਰ ਸਕਦੇ ਹਾਂ - ਕਿਉਂਕਿ ਬੇਹੋਸ਼ ਜਾਂ ਅਚੇਤਨ ਦਿਮਾਗ ਸਾਡੇ ਲਈ ਆਪ ਫੈਸਲਾ ਲੈਂਦਾ ਹੈ।
ਪ੍ਰਯੋਗਾਂ ਦੀ ਇੱਕ ਲੜੀ ਵਿੱਚ ਕੁਝ ਲੋਕਾਂ ਨੂੰ ਬਹੁਤ ਸਾਰੇ ਘਰਾਂ ਵਿਚੋਂ ਸਭ ਤੋਂ ਵੱਧ ਆਕਰਸ਼ਕ ਵਿਸ਼ੇਸ਼ਤਾਵਾਂ ਵਾਲੇ ਘਰ ਚੁਣਨ ਲਈ ਕਿਹਾ ਗਿਆ।
ਇਨ੍ਹਾਂ ਵਿਚੋਂ ਅੱਧਿਆਂ ਨੂੰ ਕਿਹਾ ਗਿਆ ਕਿ ਉਹ ਪੂਰੀ ਤਰ੍ਹਾਂ ਵਿਸ਼ਲੇਸ਼ਣ ਕਰਕੇ ਆਪਣੇ ਨਤੀਜੇ 'ਤੇ ਪਹੁੰਚਣ, ਜਦਕਿ ਬਾਕੀਆਂ ਨੂੰ ਕਿਹਾ ਗਿਆ ਕਿ ਉਹ ਮਨ ਦੇ ਫੁਰਨਿਆਂ ਅਤੇ ਅਹਿਸਾਸਾਂ ਦੇ ਆਧਾਰ 'ਤੇ ਨਤੀਜੇ ਦੇਣ।
ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਨੇ ਵਿਸ਼ਲੇਸ਼ਣ ਕੀਤਾ ਸੀ, ਕਿਉਂਕਿ ਉਨ੍ਹਾਂ ਕੋਲ ਵਿਸ਼ਲੇਸ਼ਣ ਕਰਨ ਲਈ ਬਹੁਤ ਸਾਰਾ ਡਾਟਾ ਅਤੇ ਸਮੱਗਰੀ ਸੀ, ਇਸ ਲਈ ਵਿਸ਼ਲੇਸ਼ਣ ਵਿੱਚ ਹੀ ਉਲਝਣ ਕਾਰਨ ਉਨ੍ਹਾਂ ਨੇ ਸਭ ਤੋਂ ਘੱਟ ਵਿਸ਼ੇਸ਼ਤਾਵਾਂ ਵਾਲੇ ਘਰ ਚੁਣੇ ਜਦਕਿ ਮਨ ਦੇ ਫੁਰਨਿਆਂ ਅਤੇ ਸੂਝ ਨਾਲ ਕੰਮ ਕਰਨ ਵਾਲਿਆਂ ਦੇ ਨਤੀਜੇ ਵਧੇਰੇ ਸਟੀਕ ਸਨ।
ਕੁਝ ਅਧਿਐਨਾਂ ਮੁਤਾਬਕ ਸਾਨੂੰ ਆਪਣੇ ਤੁਰੰਤ ਅਤੇ ਪਹਿਲੇ ਫੁਰਨੇ ਮੁਤਾਬਕ ਫ਼ੈਸਲਾ ਲੈਣਾ ਚਾਹੀਦਾ ਹੈ, ਪਰ ਕਿਉਂਕਿ ਅਸੀਂ ਕਿਸੇ ਹੋਰ ਗਤੀਵਿਧੀ ਵੱਲ ਧਿਆਨ ਦੇ ਰਹੇ ਹੁੰਦੇ ਹਾਂ ਤਾਂ ਅਕਸਰ ਫੈਸਲਾ ਲੈਣ ਵਿੱਚ ਦੇਰੀ ਕਰਨ ਵਿੱਚ ਵੀ ਫਾਇਦਾ ਰਹਿੰਦਾ ਹੈ।
ਦੱਖਣੀ ਫਰਾਂਸ ਵਿੱਚ ਆਈਕਸ-ਮਾਰਸੇਲੀ ਯੂਨੀਵਰਸਿਟੀ ਵਿੱਚ ਇੱਕ ਕੋਗਨਿਟਿਵ ਮਨੋਵਿਗਿਆਨੀ, ਮਾਰਲੇਨ ਐਬਦੀ ਦੇ ਅਨੁਸਾਰ, ਇਸ ਤਰ੍ਹਾਂ ਨਾਲ ਥੋੜ੍ਹਾ ਰੁਕਣਾ ਜਾਂ ਦੇਰੀ ਕਰਨਾ ਸਾਡੇ ਅਚੇਤ ਦਿਮਾਗ ਲਈ ਮਦਦਗਾਰ ਸਾਬਿਤ ਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਨਾਲ ਸਾਡੇ ਦਿਮਾਗ ਨੂੰ, ਪੇਸ਼ ਕੀਤੀ ਗਈ ਗੁੰਝਲਦਾਰ ਜਾਣਕਾਰੀ ਵਿਚੋਂ ਇੱਕ ਸਹੀ ਜਾਣਕਾਰੀ ਛਾਂਟਣ ਦਾ ਸਮਾਂ ਮਿਲ ਜਾਂਦਾ ਹੈ।
ਉਹ ਕਹਿੰਦੇ ਹਨ ਕਿ ਜਦੋਂ ਤੁਸੀਂ ਕਿਸੇ ਅਜਿਹੀ ਚੀਜ਼ ਦੀ ਖਰੀਦਦਾਰੀ ਕਰਦੇ ਹੋ ਜੋ ਕਈ ਤਰ੍ਹਾਂ ਨਾਲ ਅਤੇ ਕਈ ਵਿਕਰੇਤਾਵਾਂ ਦੁਆਰਾ ਉਪਲੱਬਧ ਹੋਵੇ - ਜਿਵੇਂ ਕਿ ਮੋਬਾਈਲ, ਟੀਵੀ ਆਦਿ, ਤਾਂ ਅਜਿਹੀ ਪ੍ਰਕਿਰਿਆ ਤੁਹਾਨੂੰ ਫੈਸਲਾ ਲਿਆਂ ਵਿੱਚ ਬਹੁਤ ਮਦਦ ਕਰਦੀ ਹੈ।
ਭਾਵਨਾਤਮਕ ਬੁੱਧੀ
ਇੱਕ ਤਾਜ਼ਾ ਖੋਜ ਦੇ ਅਨੁਸਾਰ, ਕਿਸੇ ਦੀ ਗਟ ਫੀਲਿੰਗ ਜਾਂ ਅਹਿਸਾਸ ਦੀ ਗੁਣਵੱਤਾ ਉਨ੍ਹਾਂ ਸਮੁੱਚੀ ਭਾਵਨਾਤਮਕ ਸਿਆਣਪ (ਇਮੋਸ਼ਨਲ ਇੰਟੈਲੀਜੈਂਸ) 'ਤੇ ਨਿਰਭਰ ਹੋ ਸਕਦੀ ਹੈ ਅਤੇ ਆਪਣੇ ਇਮੋਸ਼ਨਲ ਇੰਟੈਲੀਜੈਂਸ ਨੂੰ ਵਧਾਉਣਾ ਸਿੱਖ ਕੇ, ਅਸੀਂ ਇਸ ਸਹਿਜ ਬੁੱਧੀ ਦੇ ਆਧਾਰ 'ਤੇ ਫੈਸਲੇ ਲੈਣ ਦੀ ਤਾਕਤ ਨੂੰ ਵਧ ਸਕਦੇ ਹਾਂ।
ਮਨੋਵਿਗਿਆਨੀ, ਇਮੋਸ਼ਨਲ ਇੰਟੈਲੀਜੈਂਸ ਨੂੰ ਮਾਪਣ ਲਈ ਪ੍ਰਸ਼ਨਾਂ ਦੀ ਇੱਕ ਲੜੀ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਦੂਜਿਆਂ ਦੇ ਚਿਹਰਿਆਂ 'ਤੇ ਆਏ ਜਜ਼ਬਾਤਾਂ ਦੀ ਪਛਾਣ ਕਰਨ ਦੀ ਸਮਰੱਥਾ ਅਤੇ ਉਨ੍ਹਾਂ ਦੇ ਹਾਲਾਤਾਂ ਦੇ ਮੱਦੇਨਜ਼ਰ ਕਿਸੇ ਦੇ ਵਿਵਹਾਰ ਵਿੱਚ ਤਬਦੀਲੀਆਂ ਬਾਰੇ ਭਵਿੱਖਬਾਣੀ ਕਰਨ ਦੀ ਸਮਰੱਥਾ ਆਦਿ।
ਵਾਸ਼ਿੰਗਟਨ, ਡੀਸੀ ਵਿੱਚ ਜੌਰਜ ਟਾਊਨ ਯੂਨੀਵਰਸਿਟੀ ਵਿੱਚ ਮੈਨੇਜਮੈਂਟ ਦੇ ਇੱਕ ਸਹਾਇਕ ਪ੍ਰੋਫੈਸਰ, ਜੇਰੇਮੀ ਯਿੱਪ ਨੇ ਹਾਲ ਹੀ ਵਿੱਚ ਲੋਕਾਂ ਦੇ ਇਮੋਸ਼ਨਲ ਇੰਟੈਲੀਜੈਂਸ ਦੇ ਸਕੋਰਾਂ ਦੀ ਤੁਲਨਾ ਕੀਤੀ।
ਇਸਦੇ ਲਈ ਉਨ੍ਹਾਂ ਨੇ ਆਇਓਵਾ (ਤਾਸ਼ ਦੇ ਪੱਤਿਆਂ ਦੀ ਇੱਕ ਖੇਡ) ਟਾਸਕ ਦੀ ਵਰਤੋਂ ਕੀਤੀ।
ਇਸ ਖੇਡ ਦੇ ਜ਼ਿਆਦਾਤਰ ਭਾਗੀਦਾਰ "ਮਾੜੇ" ਡੈੱਕ ਦੀ ਚੋਣ ਕਰਨ 'ਤੇ ਵਧੇਰੇ ਤਣਾਅ ਵਾਲੀ ਪ੍ਰਤੀਕ੍ਰਿਆ ਦਿਖਾਉਂਦੇ ਜਾਪਦੇ ਸਨ ਜਦਕਿ ਘੱਟ ਇਮੋਸ਼ਨਲ ਇੰਟੈਲੀਜੈਂਸ ਵਾਲੇ ਲੋਕ ਲਗਾਤਾਰ ਆਪਣੇ ਹੀ ਸਰੀਰ ਦੇ ਸੰਕੇਤਾਂ ਨੂੰ ਗਲਤ ਸਮਝ ਰਹੇ ਸਨ।
ਘੱਟ ਭਾਵਨਾਤਮਕ ਸਿਆਣਪ ਵਾਲੇ ਇਹਨਾਂ ਭਾਗੀਦਾਰਾਂ ਲਈ, ਇੱਕ ਵਧੇਰੇ ਤਣਾਅ ਪ੍ਰਤੀਕਿਰਿਆ ਜੋਖਮ ਭਰੇ - ਅਤੇ ਅੰਤ ਵਿੱਚ ਗੈਰ-ਲਾਭਕਾਰੀ - ਕਾਰਡ ਲੈਣ ਲਈ ਇੱਕ ਉਤਸ਼ਾਹ ਵਜੋਂ ਕੰਮ ਕਰਦੀ ਜਾਪਦੀ ਹੈ।
ਉਹ ਸਿਰਫ਼ ਇੱਕ ਚੇਤਾਵਨੀ ਵਜੋਂ ਭਾਵਨਾ ਨੂੰ ਪਛਾਣਦੇ ਨਹੀਂ ਜਾਪਦੇ ਸਨ. ਯਿੱਪ ਕਹਿੰਦਾ ਹੈ, "ਉਨ੍ਹਾਂ ਨੇ ਆਪਣੇ ਸਰੀਰਕ ਉਤਸ਼ਾਹ ਨੂੰ ਉਤੇਜਨਾ ਵਜੋਂ ਗਲਤ ਸਮਝਿਆ ਹੋ ਸਕਦਾ ਹੈ, ਤਾਂ ਜੋ ਉਹ ਵਧੇਰੇ ਜੋਖ਼ਮ ਲੈਣ ਵਾਲੇ ਬਣ ਗਏ,"।
ਘੱਟ ਇਮੋਸ਼ਨਲ ਇੰਟੈਲੀਜੈਂਸ ਵਾਲੇ ਲੋਕ ਆਪਣੇ ਤਣਾਅ ਕਾਰਨ ਵਧੇਰੇ ਜੋਖਮ ਵਾਲੇ ਕਾਰਡ ਚੁਣਨ ਲਈ ਪ੍ਰੇਰਿਤ ਹੋ ਰਹੇ ਸਨ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਸੀ।
ਯਿਪ ਕਹਿੰਦੇ ਹਨ, ''ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੀ ਇਸ ਸਰੀਰਿਕ ਪ੍ਰਤੀਕਿਰਿਆ ਨੂੰ ਜੋਸ਼ ਸਮਝ ਲਿਆ ਅਤੇ ਵਧੇਰੇ ਜੋਖਮ ਲੈ ਲਏ।''
ਚੰਗੀ ਗੱਲ ਇਹ ਹੈ ਕਿ ਇਮੋਸ਼ਨਲ ਇੰਟੈਲੀਜੈਂਸ ਨੂੰ ਬਿਹਤਰ ਕੀਤਾ ਜਾ ਸਕਦਾ ਹੈ। ਯੂਐੱਸ, ਟਕਸਨ ਦੀ ਐਰਿਜ਼ੋਨਾ ਯੂਨੀਵਰਸਿਟੀ ਵਿੱਚ ਐਨਾ ਅਲਕੋਜੇ ਨੇ ਇੱਕ ਆਨਲਾਈਨ ਕੋਰਸ ਤਿਆਰ ਕੀਤਾ ਹੈ ਜੋ ਕਿ ਟ੍ਰੇਨੀ ਨੂੰ ਵੱਖ-ਵੱਖ ਭਾਵਨਾਵਾਂ ਬਾਰੇ ਵਧੇਰੇ ਧਿਆਨ ਨਾਲ ਸੋਚਣ ਵਿੱਚ ਮਦਦ ਕਰਦਾ ਹੈ, ਤਾਂ ਜੋ ਉਹ ਆਪਣੀ ਸਰੀਰਿਕ ਪ੍ਰਤੀਕਿਰਿਆ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣ ਅਤੇ ਫ਼ੈਸਲੇ ਲੈ ਸਕਣ।
ਅਲਕੋਜੇ ਨੇ ਦਿਖਾਇਆ ਕਿ ਦੋ ਜਾਂ ਤਿੰਨ ਹਫ਼ਤਿਆਂ ਲਈ, ਹਫ਼ਤੇ ਭਰ ਵਿੱਚ ਦੋ ਕਲਾਸਾਂ ਲੈ ਕੇ, ਭਾਗੀਦਾਰਾਂ ਨੇ ਇਮੋਸ਼ਨਲ ਇੰਟੈਲੀਜੈਂਸ ਦੇ ਇੱਕ ਟੈਸਟ ਵਿੱਚ ਮਹੱਤਵਪੂਰਨ ਸੁਧਾਰ ਦਿਖਾਇਆ।
ਜੇ ਤੁਸੀਂ ਆਪਣੇ ਅਹਿਸਾਸ ਅਤੇ ਸੂਝ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪ ਤੌਰ 'ਤੇ ਹੀ ਆਪਣੀਆਂ ਭਾਵਨਾਵਾਂ ਨਾਲ ਸੰਪਰਕ ਕਰਨ ਦੀ ਵਧੇਰੇ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਧਿਆਨ ਦੇਣਾ ਚਾਹੀਦਾ ਹੈ ਕਿ ਤੁਸੀਂ ਅਸਲ ਵਿੱਚ ਕੀ ਮਹਿਸੂਸ ਕਰ ਰਹੇ ਹੋ ਅਤੇ ਉਸ ਮੂਡ ਦਾ ਸਰੋਤ ਕੀ ਹੈ।
ਸਮੇਂ ਦੇ ਨਾਲ, ਜਦੋਂ ਤੁਹਾਨੂੰ ਇੱਕ ਅਸਲ ਅਤੇ ਸਹੀ ਸੰਕੇਤ ਪ੍ਰਾਪਤ ਹੋਵੇਗਾ, ਤਾਂ ਤੁਹਾਡੇ ਲਈ ਇਸਨੂੰ ਸਮਝਣਾ ਆਸਾਨ ਹੋ ਸਕਦਾ ਹੈ। ਤੁਹਾਡੇ ਅਹਿਸਾਸ ਕਦੇ ਵੀ ਪੂਰੀ ਤਰ੍ਹਾਂ ਮੂਰਖ ਸਾਬਿਤ ਨਹੀਂ ਹੋਣਗੇ, ਪਰ ਹਾਂ.. ਅਭਿਆਸ ਦੇ ਨਾਲ ਉਹ ਇੱਕ ਅਹਿਮ ਮਾਰਗਦਰਸ਼ਕ ਬਣ ਸਕਦੇ ਹਨ।
ਇਹ ਵੀ ਪੜ੍ਹੋ:
https://www.youtube.com/watch?v=7tAVcyIsQTs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਡੇਵਿਡ ਰੌਬਸਨ ਇੱਕ ਵਿਗਿਆਨ ਲੇਖਕ ਹਨ ਅਤੇ 'ਦਿ ਐਕਸਪੈਕਟੇਸ਼ਨ ਇਫ਼ੈਕਟ: ਹਾਓ ਯੂਅਰ ਮਾਈਂਡਸੈਟ ਕੈਨ ਟ੍ਰਾੰਸਫੋਰਮ ਯੂਅਰ ਲਾਈਫ਼' ਦੇ ਲੇਖਕ ਹਨ। ਇਸ ਕਿਤਾਬ ਨੂੰ ਸਾਲ 2022 ਦੇ ਸ਼ੁਰੂ ਵਿੱਚ ਕੈਨੋਗੇਟ (ਯੂਕੇ) ਅਤੇ ਹੈਨਰੀ ਹੋਲਟ (ਯੂਐੱਸਏ) ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ।
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '139e83a9-7f43-44b8-9a1b-530aa5fe726a','assetType': 'STY','pageCounter': 'punjabi.international.story.61210524.page','title': 'ਆਪਣੇ ਮਨ ਦੇ ਫੁਰਨਿਆਂ ਉੱਤੇ ਭਰੋਸਾ ਕਰਨਾ ਕਿੰਨਾ ਕੂ ਸਹੀ ਹੈ, ਕੀ ਕਹਿੰਦੇ ਹਨ ਮਾਹਰ','author': 'ਡੇਵਿਡ ਰੈਬਸਨ','published': '2022-04-25T06:21:29Z','updated': '2022-04-25T06:21:29Z'});s_bbcws('track','pageView');

ਜਹਾਂਗੀਰਪੁਰੀ ਹਿੰਸਾ ਤੋਂ ਬਾਅਦ ਸਥਾਨਕ ਲੋਕਾਂ ਨੇ ਮਿਲ ਕੇ ਕੱਢੀ ''ਤਿਰੰਗਾ ਯਾਤਰਾ''
NEXT STORY