ਭਾਰਤ ਸਰਕਾਰ ਨਾਲ ਜੁੜੀਆਂ ਲੈਬੋਰਟਰੀਆਂ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਦੇ ਓਮੀਕਰੋਨ ਵੇਰੀਐਂਟ ਦਾ ਨਵਾਂ ਸਬ ਵੇਰੀਐਂਟ ਪਾਇਆ ਗਿਆ ਹੈ।
ਇਸ ਦੀ ਪੁਸ਼ਟੀ ਇੰਡੀਅਨ ਸਾਰਸ ਜਨੋਮਿਕਸ ਸੀਕੁਐਂਸਿੰਗ ਕੰਸਟੋਰੀਅਮ (INSACOG) ਵੱਲੋਂ ਕੀਤੀ ਗਈ ਹੈ ਜੋ ਭਾਰਤ ਸਰਕਾਰ ਦੇ ਲੈਬੋਰਟਰੀ ਨੈੱਟਵਰਕ ਦਾ ਹਿੱਸਾ ਹੈ।
ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕੁਝ ਹਫ਼ਤੇ ਪਹਿਲਾਂ ਮਹਾਰਾਸ਼ਟਰ ਤੇ ਗੁਜਰਾਤ ਵਿੱਚ ਦੋ ਕੇਸ ਸਾਹਮਣੇ ਆਏ ਸਨ।
ਮਾਹਰਾਂ ਮੁਤਾਬਕ ਫਿਲਹਾਲ ਇਹ ਨਵਾਂ ਵੇਰੀਅੰਟ ਓਮੀਕਰੋਨ ਐਕਸ ਈ ਖ਼ਤਰਨਾਕ ਨਹੀਂ ਹੈ। ਜਦੋਂ ਤੱਕ ਇਹ ਵੱਡੀ ਸੰਖਿਆ ਵਿੱਚ ਲੋਕਾਂ ਨੂੰ ਪ੍ਰਭਾਵਿਤ ਨਾ ਕਰੇ ਜਾਂ ਬਹੁਤ ਬੁਰੇ ਪ੍ਰਭਾਵ ਨਾ ਪਾਵੇ, ਇਹ ਖ਼ਤਰਨਾਕ ਨਹੀਂ ਹੈ।
ਇਹ ਵੀ ਆਖਿਆ ਗਿਆ ਹੈ ਕਿ ਓਮੀਕਰੋਨ ਦੇ ਮੁਕਾਬਲੇ ਇਹ 10 ਫ਼ੀਸਦ ਜ਼ਿਆਦਾ ਫੈਲ ਸਕਦਾ ਹੈ।
ਸਰਕਾਰੀ ਨੁਮਾਇੰਦਿਆਂ ਮੁਤਾਬਕ 25 ਅਪ੍ਰੈਲ ਤੱਕ ਦੇ ਅੰਕੜਿਆਂ ਮੁਤਾਬਕ 12 ਸੂਬਿਆਂ ਵਿੱਚ ਕੋਰੋਨਾਵਾਇਰਸ ਦੇ ਕੇਸ ਵਧ ਰਹੇ ਹਨ ਜਦੋਂਕਿ 19 ਸੂਬੇ ਵਿੱਚ ਇਸ ਬਾਰੇ ਕਮੀ ਦੇਖਣ ਨੂੰ ਮਿਲੀ ਹੈ।
ਭਾਰਤ ਵਿੱਚ ਖਾਦ ਦੀ ਨਹੀਂ ਕਮੀ-ਕੇਂਦਰ ਸਰਕਾਰ
ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸਾਉਣੀ ਦੀਆਂ ਫ਼ਸਲਾਂ ਲਈ ਦੇਸ਼ ਵਿੱਚ ਖਾਦ ਦੀ ਕਮੀ ਨਹੀਂ ਹੈ।
ਇਹ ਵੀ ਪੜ੍ਹੋ:
ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਕੇਂਦਰੀ ਖਾਦ ਮੰਤਰੀ ਮਨਸੁਖ ਮਾਂਡਵੀਆ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਇਸ ਸਬੰਧੀ ਇੱਕ ਬੈਠਕ ਕੀਤੀ ਗਈ।
ਬੈਠਕ ਤੋਂ ਬਾਅਦ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਫਿਲਹਾਲ ਦੇਸ਼ ਵਿੱਚ ਰਸਾਇਣਕ ਖਾਦ ਅਤੇ ਖਾਦ ਦੀ ਕਮੀ ਨਹੀਂ ਹੈ ਇਸ ਲਈ ਘਬਰਾਉਣ ਦੀ ਲੋੜ ਨਹੀਂ।
ਦੇਸ਼ ਵਿੱਚ ਰਸਾਇਣਕ ਖਾਦ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਦੇਸ਼ ਵਿੱਚ ਰਸਾਇਣਕ ਖਾਦ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਦੁਨੀਆਂ ਭਰ ਵਿੱਚ ਰਸਾਇਣਕ ਖਾਦ ਦੇ ਉਤਪਾਦਨ ਦਾ 13 ਫ਼ੀਸਦ ਹਿੱਸਾ ਰੂਸ ਤੋਂ ਆਉਂਦਾ ਹੈ ਅਤੇ ਇਹ ਭਾਰਤ ਨੂੰ ਵੀ ਸਪਲਾਈ ਕਰਦਾ ਹੈ।
ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਤੋਂ ਬਾਅਦ ਰੂਸ ਨੇ ਮਾਰਚ 'ਚ ਇਸ ਦੀ ਸਪਲਾਈ ਰੋਕ ਦਿੱਤੀ ਸੀ। ਇਸ ਤੋਂ ਬਾਅਦ ਕੀਮਤਾਂ 'ਚ ਲਗਾਤਾਰ ਵਾਧਾ ਵੀ ਹੋਇਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਕੇਂਦਰ ਸਰਕਾਰ ਵੱਲੋਂ ਆਖਿਆ ਗਿਆ ਹੈ ਕਿ ਫਰਵਰੀ ਦੇ ਅਖੀਰ ਤੱਕ ਭਾਰਤ ਵਿੱਚ 8 ਕਰੋੜ ਟਨ ਡੀਏਪ, ਤਕਰੀਬਨ ਇੱਕ ਕਰੋੜ ਟਨ ਐਮਓਪੀ ਅਤੇ ਤਕਰੀਬਨ ਸੱਤ ਕਰੋੜ ਟਨ ਹੋਰ ਰਸਾਇਣਿਕ ਖਾਦਾਂ ਮੌਜੂਦ ਹਨ ਜੋ ਸਾਉਣੀ ਦੀ ਫਸਲ ਲਈ ਕਾਫੀ ਹਨ।
ਪਿਛਲੇ ਹਫਤੇ ਕੇਂਦਰ ਸਰਕਾਰ ਵੱਲੋਂ ਸਾਉਣੀ ਦੀ ਫਸਲ ਲਈ ਸੱਠ ਹਜਾਰ ਕਰੋੜ ਦੀ ਸਬਸਿਡੀ ਨੂੰ ਮਨਜ਼ੂਰੀ ਵੀ ਦਿਤੀ ਗਈ।
ਰੂਸ ਯੂਕਰੇਨ ਜੰਗ ਵਿੱਚ ਕੋਈ ਨਹੀਂ ਜਿੱਤੇਗਾ-ਨਰਿੰਦਰ ਮੋਦੀ
ਜਰਮਨੀ ਦੇ ਬਰਲਿਨ ਵਿਖੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਵਿੱਚ ਕੋਈ ਜੇਤੂ ਨਹੀਂ ਹੋਵੇਗਾ।
ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਨੇ ਆਖਿਆ ਕਿ ਇਸ ਜੰਗ ਦਾ ਨੁਕਸਾਨ ਸਭ ਨੂੰ ਭੁਗਤਣਾ ਪਵੇਗਾ ਅਤੇ ਸਿਰਫ਼ ਗੱਲਬਾਤ ਰਾਹੀਂ ਹੀ ਵਿਵਾਦ ਹੱਲ ਹੋ ਸਕਦਾ ਹੈ।
ਜਰਮਨ ਚਾਂਸਲਰ ਓਲਫ਼ ਸ਼ੁਲਜ਼ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਯੂਕਰੇਨ ਸੰਕਟ ਨਾਲ ਪੈਦਾ ਹੋਏ ਹਾਲਾਤਾਂ ਤੋਂ ਬਾਅਦ ਤੇਲ ਦੀਆਂ ਕੀਮਤਾਂ ਵੀ ਵਧ ਗਈਆਂ ਹਨ।
''ਅਨਾਜ ਅਤੇ ਖਾਦ ਦੀ ਕਮੀ ਹੋ ਰਹੀ ਹੈ ਜਿਸ ਦਾ ਅਸਰ ਦੁਨੀਆਂ ਦੇ ਹਰ ਪਰਿਵਾਰ ਉੱਪਰ ਪੈ ਰਿਹਾ ਹੈ। ਦੁਨੀਆਂ ਦੇ ਗ਼ਰੀਬ ਅਤੇ ਵਿਕਾਸਸ਼ੀਲ ਮੁਲਕਾਂ ਉੱਪਰ ਇਸ ਦਾ ਅਸਰ ਜ਼ਿਆਦਾ ਪਵੇਗਾ।"
ਜ਼ਿਆਦਾਤਰ ਯੂਰਪੀ ਦੇਸ਼ ਰੂਸ ਦੇ ਵਿਰੋਧ ਵਿੱਚ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਤਿੰਨ ਦਿਨਾਂ ਦੇ ਯੂਰਪ ਦੌਰੇ 'ਤੇ ਹਨ ਅਤੇ ਜਰਮਨੀ ਤੋਂ ਬਾਅਦ ਉਹ ਡੈਨਮਾਰਕ ਅਤੇ ਫਰਾਂਸ ਜਾਣਗੇ।
ਇਹ ਵੀ ਪੜ੍ਹੋ:
https://www.youtube.com/watch?v=N3pOcKNSgBM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'ecb4eeae-b23e-4ba9-9990-e398c94785b9','assetType': 'STY','pageCounter': 'punjabi.india.story.61303207.page','title': 'ਭਾਰਤ \'ਚ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਐਕਸ ਈ ਦੀ ਪੁਸ਼ਟੀ, ਓਮੀਕਰੋਨ ਤੋਂ 10 ਗੁਣਾ ਵੱਧ ਫੈਲਣ ਦਾ ਖਦਸ਼ਾ- ਪ੍ਰੈੱਸ ਰਿਵੀਊ','published': '2022-05-03T02:15:11Z','updated': '2022-05-03T02:15:11Z'});s_bbcws('track','pageView');

ਅੱਤ ਦੀ ਗਰਮੀ ਦਾ ਤੁਹਾਡੀ ਸਿਹਤ ਉੱਤੇ ਕੀ ਅਸਰ ਪੈ ਰਿਹਾ ਹੈ, ਕੀ ਹੈ ਬਚਾਅ ਦਾ ਤਰੀਕਾ
NEXT STORY