ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਚੰਡੀਗੜ੍ਹ ਵਿਖੇ 'ਜਨਤਾ ਮਿਲਣੀ' ਸਮਾਗਮ ਉਲੀਕਿਆ ਗਿਆ।
ਪੰਜਾਬ ਸਰਕਾਰ ਦੇ ਦੋ ਮਹੀਨੇ ਪੂਰੇ ਹੋਣ 'ਤੇ ਇਸ 'ਜਨਤਾ ਮਿਲਣੀ' ਦੀ ਸ਼ੁਰੂਆਤ ਕੀਤੀ ਗਈ। ਇੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਮੁੱਖ ਮੰਤਰੀ ਨੂੰ ਮਿਲਣ ਪਹੁੰਚੇ।
ਮੁੱਖ ਮੰਤਰੀ ਨੇ ਟਵੀਟ ਕਰ ਕੇ ਆਖਿਆ ਕਿ ਭਵਿੱਖ ਵਿੱਚ ਵੀ ਇਹ ਜਨਤਾ ਮਿਲਣੀ ਜਾਰੀ ਰਹੇਗੀ।
https://twitter.com/BhagwantMann/status/1526067618662486016?s=20&t=GVTPnaF3NQuC8f2dHWhVSA
ਮੁੱਖ ਮੰਤਰੀ ਨੂੰ ਮਿਲਣ ਆਏ ਕੁਝ ਲੋਕਾਂ ਨਾਲ ਬੀਬੀਸੀ ਪੰਜਾਬੀ ਨੇ ਗੱਲ ਕੀਤੀ। ਕੁਝ ਲੋਕਾਂ ਨੂੰ ਤਾਂ ਅੰਦਰ ਭਗਵੰਤ ਮਾਨ ਨਾਲ ਬੈਠਕ ਕਰਨ ਲਈ ਜਾਣ ਦਿੱਤਾ ਪਰ ਕਈ ਲੋਕ ਬਾਹਰ ਇੰਤਜ਼ਾਰ ਕਰ ਰਹੇ ਸਨ।
ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਅੰਦਰ ਨਾ ਜਾਣ ਦੇਣ ਦੇ ਵਿਰੋਧ ਵਿੱਚ ਕੁਝ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ।
'ਨਸ਼ਿਆਂ ਦੇ ਮਾਮਲੇ ਚ ਹੋਵੇ ਇਨਸਾਫ਼'
ਫਤਿਹਗੜ੍ਹ ਸਾਹਿਬ ਤੋਂ ਆਏ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪੋਤੇ ਦੀ ਨਸ਼ਿਆਂ ਕਾਰਨ ਮੌਤ ਹੋ ਗਈ ਹੈ।
"ਸਾਡੇ ਪਿੰਡ ਵਿੱਚ ਚਿੱਟਾ ਵਿਕਦਾ ਹੈ ਅਤੇ ਪੁਲਿਸ ਕੁਝ ਨਹੀਂ ਕਰ ਰਹੀ। ਉਹ ਇਨ੍ਹਾਂ ਨੂੰ ਫੜ ਲੈਂਦੇ ਅਤੇ ਫੇਰ ਛੱਡ ਦਿੰਦੇ ਹਨ। ਸਾਨੂੰ ਕੋਈ ਇੱਥੇ ਲੈ ਕੇ ਆਉਣ ਵਾਲਾ ਵੀ ਨਹੀਂ ਸੀ। ਮੈਂ ਪਿੰਡ ਵਾਲਿਆਂ ਨਾਲ ਆਈ ਹਾਂ।"
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਵੀ ਵਿਕ ਗਈ ਹੈ।
ਭਾਵੁਕ ਹੁੰਦੇ ਹੋਏ ਇਨ੍ਹਾਂ ਔਰਤਾਂ ਨੇ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਹੋ ਸਕਦੇ ਹਨ।
ਫਤਿਹਗੜ੍ਹ ਸਾਹਿਬ ਤੋਂ ਆਏ ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪੋਤੇ ਦੀ ਨਸ਼ਿਆਂ ਕਾਰਨ ਮੌਤ ਹੋ ਗਈ ਹੈ।
ਰਾਜਪੁਰਾ ਤੋਂ ਆਏ ਕਿਸਾਨ ਸਵਰਨ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੋਲ ਕਰਜ਼ੇ ਦੀ ਸਮੱਸਿਆ ਦਾ ਮੁੱਦਾ ਚੁੱਕਣਾ ਚਾਹੁੰਦੇ ਸਨ।
ਉਨ੍ਹਾਂ ਨੇ ਦੱਸਿਆ,"2015 ਵਿੱਚ ਮੈਂ ਕਰਜ਼ਾ ਲਿਆ ਸੀ। 2017 ਵਿੱਚ ਨਵੀਂ ਸਰਕਾਰ ਆਉਣ ਤੋਂ ਬਾਅਦ ਆਖਿਆ ਗਿਆ ਕਿ ਕਰਜ਼ਾ ਮਾਫ ਹੋ ਗਿਆ।”
“ਕਰਜ਼ਾ ਮੁਆਫ਼ ਨਹੀਂ ਹੋਇਆ ਸੀ ਅਤੇ ਬੈਂਕ ਵੱਲੋਂ ਰਕਮ ਨੂੰ ਵਧਾ ਦਿੱਤਾ ਗਿਆ ਹੈ ਅਤੇ ਪੁਲਿਸ ਕੇਸ ਵੀ ਕਰ ਦਿੱਤਾ ਗਿਆ ਹੈ।"
ਸਵਰਨ ਸਿੰਘ ਅੱਗੇ ਦੱਸਦੇ ਹਨ,"ਪੰਜਾਬ ਸਰਕਾਰ ਵੱਲੋਂ ਹਰ ਰੋਜ਼ ਟੀ ਵੀ ਉਪਰ ਜਨਤਾ ਦਰਬਾਰ ਦੀ ਮਸ਼ਹੂਰੀ ਕੀਤੀ ਜਾ ਰਹੀ ਸੀ ਉਸ ਨੂੰ ਦੇਖ ਕੇ ਹੀ ਮੈਂ ਇੱਥੇ ਆਇਆ ਹਾਂ। ਹੁਣ ਪੰਜਾਬ ਪੁਲਿਸ ਮੈਨੂੰ ਅੰਦਰ ਜਾਣ ਤੋਂ ਰੋਕ ਰਹੀ ਹੈ।"
ਦਿੜ੍ਹਬਾ ਤੋਂ ਆਏ ਮਿੱਠੂ ਰਾਮ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਭੂ ਮਾਫੀਆ ਹੈ।
"ਸਾਡੇ ਇਲਾਕੇ ਵਿੱਚ ਭੂ ਮਾਫ਼ੀਆ ਜ਼ਮੀਨਾਂ 'ਤੇ ਕਬਜ਼ਾ ਕਰਦਾ ਹੈ।ਸਾਡੀ ਮੰਗ ਹੈ ਕਿ ਪੰਜਾਬ ਪੁਲੀਸ ਇਨ੍ਹਾਂ ਲੋਕਾਂ 'ਤੇ ਕਾਰਵਾਈ ਕਰੇ।"
ਪੰਜਾਬ 'ਚ ਬਾਦਲ ਪਿੰਡ ਦੇ ਆਈਟੀਆਈ ਵਿਖੇ ਮੁਲਾਜ਼ਮ ਆਪਣੀ ਸਮੱਸਿਆ ਲੈ ਕੇ ਜਨਤਾ ਮਿਲਣੀ ਵਿਖੇ ਪਹੁੰਚੇ ਸਨ।
ਠੇਕੇ 'ਤੇ ਭਰਤੀ ਹੋਏ ਹੋਏ ਆਈ ਟੀ ਆਈ ਕਰਮਚਾਰੀ ਵੀ ਇੱਥੇ ਪਹੁੰਚੇ ਸਨ ਤੇ ਉਨ੍ਹਾਂ ਨੇ ਇਲਜ਼ਾਮ ਲਗਾਏ ਗਏ ਉਨ੍ਹਾਂ ਨੂੰ ਪਹਿਲਾਂ ਸਰਕਾਰ ਵੱਲੋਂ ਬੁਲਾਇਆ ਗਿਆ ਅਤੇ ਹੁਣ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, “ਅਸੀਂ ਠੇਕੇ ਉੱਤੇ ਕੰਮ ਕਰਦੇ ਹਾਂ, ਸਰਕਾਰ ਪੱਕੇ ਮੁਲਾਜ਼ਮ ਰੱਖਣ ਲਈ ਨੌਕਰੀ ਤਾਂ ਕੱਢ ਰਹੀ ਹੈ ਪਰ ਪੱਕਿਆਂ ਦੀ ਥਾਂ ਜੋ ਕੱਚੇ ਮੁਲਾਜ਼ਮ ਹਟਣਗੇ, ਉਨ੍ਹਾਂ ਬਾਰੇ ਸਰਕਾਰ ਕੁਝ ਨਹੀਂ ਕਰ ਰਹੀ ਹੈ। ਸਾਨੂੰ ਵਿਭਾਗ ਵਿੱਚ ਰੱਖਿਆ ਜਾਵੇ।”
ਇਹ ਵੀ ਪੜ੍ਹੋ:
https://www.youtube.com/watch?v=-scLaTM3LrE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '27b221b0-8b3e-4510-af7e-1c6de7764347','assetType': 'STY','pageCounter': 'punjabi.india.story.61461402.page','title': 'ਭਗਵੰਤ ਮਾਨ ਦੀ ਜਨਤਾ ਮਿਲਣੀ: ‘ਨਸ਼ੇ ਕਾਰਨ ਮੇਰੇ ਪੋਤੇ ਦੀ ਮੌਤ ਹੋਈ, ਸਰਕਾਰ ਨਸ਼ਾ ਖ਼ਤਮ ਕਰੇ’','author': 'ਅਰਵਿੰਦ ਛਾਬੜਾ','published': '2022-05-16T07:58:54Z','updated': '2022-05-16T07:58:54Z'});s_bbcws('track','pageView');

ਵਾਰਾਣਸੀ ਦੀ ਗਿਆਨਵਾਪੀ ਮਸਜਿਦ ਦਾ ਜੋ ਸਰਵੇਖਣ ਹੋ ਰਿਹਾ ਹੈ, ਉਹ ਪੂਰਾ ਮਾਮਲਾ ਕੀ ਹੈ
NEXT STORY