2018 ਵਿੱਚ ਆਸਟਰੇਲੀਆ ਵਿੱਚ ਇੱਕ ਔਰਤ ਦੇ ਕਤਲ ਕੇਸ ਵਿੱਚ ਫਰਾਰ ਐਲਾਨੇ ਗਏ ਮੁਲਜ਼ਮ ਰਾਜਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਆਸਟੇਰਲੀਆ ਦੀ ਪੁਲਿਸ ਮੁਲਜ਼ਮ ਰਾਜਵਿੰਦਰ ਸਿੰਘ ਦੀ 4 ਸਾਲਾ ਤੋਂ ਭਾਲ ਕਰ ਰਹੀ ਸੀ। ਉਸ ''ਤੇ ਆਸਟਰੇਲੀਆ ਸਰਕਾਰ ਇੱਕ ਨੇ ਮਿਲੀਅਨ ਡਾਲਰ (ਅਸਟਰੇਲੀਆਈ) ਯਾਨਿ ਕਰੀਬ 5.5 ਕਰੋੜ ਰੁਪਏ ਦਾ ਇਨਾਮ ਵੀ ਰੱਖਿਆ ਸੀ।
ਇਹ ਇਨਾਮ ਰਾਸ਼ੀ ਕੁਈਨਜ਼ਲੈਂਡ ਵਿੱਚ ਹੁਣ ਤੱਕ ਦੀ ਸਭ ਤੋਂ ਉੱਚੀ ਪੇਸ਼ਕਸ਼ ਹੈ।
ਰਾਜਵਿੰਦਰ ''ਤੇ ਸਾਲ 2018 ਵਿੱਚ 24 ਸਾਲਾ ਟੋਯਾਹ ਕੋਰਡਿੰਗਲੇ ਦੇ ਕਤਲ ਦਾ ਇਲਜ਼ਾਮ ਹੈ। ਪੁਲਿਸ ਮੁਤਾਬਕ ਰਾਜਵਿੰਦਰ ਟੋਯਾਹ ਦੇ ਕਤਲ ਤੋਂ ਬਾਅਦ ਆਸਟਰੇਲੀਆ ਛੱਡ ਭਾਰਤ ਭੱਜ ਆਇਆ ਸੀ।
38 ਸਾਲ ਦੇ ਰਾਜਵਿੰਦਰ ਸਿੰਘ ਆਸਟੇਰਲੀਆ ਦੇ ਕੁਈਨਜ਼ਲੈਂਡ ਵਿੱਚ ਰਹਿੰਦੇ ਸਨ ਪਰ ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਪਿੰਡ ਬੁੱਟਰ ਕਲਾਂ ਪਿੰਡ ਨਾਲ ਹੈ।
ਉਹ ਉੱਥੇ ਇੱਕ ਨਰਸ ਵਜੋਂ ਕੰਮ ਕਰਦੇ ਸਨ ਅਤੇ ਕਥਿਤ ਕਤਲ ਤੋਂ ਬਾਅਦ ਆਪਣੀ ਨੌਕਰੀ, ਪਤਨੀ ਅਤੇ ਬੱਚਿਆਂ ਨੂੰ ਉੱਥੇ ਹੀ ਛੱਡ ਆਏ ਸੀ।
ਇਸ ਮਹੀਨੇ ਦੇ ਸ਼ੁਰੂ ਵਿੱਚ ਕੁਈਨਜ਼ਲੈਂਡ ਸਰਕਾਰ ਨੇ ਰਾਜਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਸਬੰਧੀ ਜਾਣਕਾਰੀ ਦੇਣ ਵਾਲੇ ਲਈ ਇੱਕ ਮਿਲੀਅਨ ਆਸਟੇਲੀਆਈ ਡਾਲਰ ਦਾ ਇਨਾਮ ਰੱਖਿਆ ਸੀ।
ਟੋਯਾਹ ਦੀ ਲਾਸ਼ ਅਕਤੂਬਰ 2018 ਵਿੱਚ ਮਿਲੀ ਸੀ, ਜਿਸ ਨੂੰ "ਗ਼ੈਰ-ਮਨੁੱਖੀ ਅਤੇ ਬੇਰਹਿਮੀ ਭਰਿਆ ਅਤੇ ਦੁਖਦਾਈ" ਹਮਲਾ ਦੱਸਿਆ ਗਿਆ ਹੈ।
ਕੁਈਨਜ਼ਲੈਂਡ ਦੀ ਪੁਲਿਸ ਮੁਤਾਬਕ ਰਾਜਵਿੰਦਰ ਨੂੰ ਨਵੀਂ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਆਸ ਹੈ ਕਿ ਉਹ ਅਦਾਲਤ ਵਿੱਚ ਉਸ ਦੀ ਹਵਾਲਗੀ ''ਤੇ ਸੁਣਵਾਈ ਹੋ ਸਕਦੀ ਹੈ।
ਉਸ ਤੋਂ ਬਾਅਦ ਉਸ ਨੂੰ ਕਾਨੂੰਨੀ ਪ੍ਰਕਿਰਿਆ ਲਈ ਆਸਟਰੇਲੀਆ ਲਿਆਂਦਾ ਜਾਵੇਗਾ।
ਕੁਈਨਜ਼ਲੈਂਡ ਪੁਲਿਸ ਕਮਿਸ਼ਨਰ ਕੈਟਰੀਨਾ ਕੈਰੋਲ ਨੇ ਕਿਹਾ ਹੈ, "ਇੱਥੇ ''ਜੇਕਰ'' ਦੀ ਕੋਈ ਗੁੰਜਾਇਸ਼ ਨਹੀਂ ਹੈ ਪਰ ਇਹ ਦਿਨ ਕਦੋਂ ਆਵੇਗਾ।"
"ਮੈਨੂੰ ਪੂਰਾ ਵਿਸ਼ਵਾਸ਼ ਹੈ ਕਿ ਸਾਡੇ ਕੋਲ ਅਦਾਲਤ ਸਾਹਮਣੇ ਪੇਸ਼ ਕਰਨ ਲਈ ਠੋਸ ਜਾਣਕਾਰੀ ਹੈ।"
ਕੀ ਹੈ ਮਾਮਲਾ
- ਆਸਟਰੇਲੀਆਈ ਔਰਤ ਦੇ ਕਤਲ ਕੇਸ ਵਿੱਚ ਫਰਾਰ ਐਲਾਨੇ ਗਏ ਮੁਲਜ਼ਮ ਰਾਜਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ
- ਆਸਟੇਰਲੀਆ ਦੀ ਪੁਲਿਸ ਮੁਲਜ਼ਮ ਰਾਜਵਿੰਦਰ ਸਿੰਘ ਦੀ 4 ਸਾਲਾ ਤੋਂ ਭਾਲ ਕਰ ਰਹੀ ਸੀ
- ਰਾਜਵਿੰਦਰ ਸਿੰਘ ਦੀ ਆਸਟਰੇਲੀਆ ਨੂੰ ਹਵਾਲਗੀ ਵੀ ਹੋ ਸਕਦੀ ਹੈ
- ਰਾਜਵਿੰਦਰ ''ਤੇ ਸਾਲ 2018 ਵਿੱਚ 24 ਸਾਲਾ ਟੋਯਾਹ ਕੋਰਡਿੰਗਲੇ ਦੇ ਕਤਲ ਦਾ ਇਲਜ਼ਾਮ ਹੈ
- 38 ਸਾਲ ਦੇ ਰਾਜਵਿੰਦਰ ਸਿੰਘ ਆਸਟੇਰਲੀਆ ਦੇ ਕੁਈਨਜ਼ਲੈਂਡ ਵਿੱਚ ਰਹਿੰਦੇ ਸਨ
- ਆਸਟਰੇਲੀਆ ਸਰਕਾਰ ਨੇ ਉਸ ਉੱਤੇ ਕਰੀਬ 5.5 ਕਰੋੜ ਰੁਪਏ ਦਾ ਇਨਾਮ ਵੀ ਰੱਖਿਆ ਸੀ
- ਇਹ ਇਨਾਮ ਰਾਸ਼ੀ ਕੁਈਨਜ਼ਲੈਂਡ ਵਿੱਚ ਹੁਣ ਤੱਕ ਦੀ ਸਭ ਤੋਂ ਉੱਚੀ ਪੇਸ਼ਕਸ਼ ਹੈ
30 ਨਵੰਬਰ ਤੱਕ ਦਿੱਲੀ ਪੁਲਿਸ ਨੂੰ ਰਿਮਾਂਡ
ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਹਾਈ ਕਮਿਸ਼ਨ ਦੇ ਇੱਕ ਬਿਆਨ ਅਨੁਸਾਰ, ਨਵੀਂ ਦਿੱਲੀ ਸਥਿਤ ਆਸਟ੍ਰੇਲੀਅਨ ਫੈਡਰਲ ਪੁਲਿਸ ਇਸ ਕੇਸ ਦੇ ਸਬੰਧ ਵਿੱਚ ਕੇਂਦਰੀ ਜਾਂਚ ਬਿਊਰੋ ਨਾਲ ਕੰਮ ਕਰ ਰਹੀ ਹੈ।
ਕੁਈਨਜ਼ਲੈਂਡ ਸਰਕਾਰ ਦੁਆਰਾ ਪੇਸ਼ ਕੀਤਾ ਗਿਆ ਇਨਾਮ ਭਾਰਤੀ ਅਧਿਕਾਰੀਆਂ ਦੁਆਰਾ ਖੋਜ ਅਤੇ ਖੋਜ ਲਈ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰੇਗਾ। ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ਵਿੱਚ ਪੇਸ਼ ਕਰ ਕੇ 30 ਨਵੰਬਰ ਤੱਕ ਪੁਲਿਸ ਹਿਰਾਸਤ ਲੈ ਲਈ ਹੈ।
ਏਜੰਸੀ ਨੇ ਪੁਲਿਸ ਬਿਆਨ ਦਾ ਹਵਾਲਾ ਦਿੰਦਿਆ ਲਿਖਿਆ ਹੈ, "ਇੰਟਰਪੋਲ ਨੇ ਉਕਤ (ਰਾਜਵਿੰਦਰ ਸਿੰਘ) ਮੁਲਜ਼ਮ ਸਬੰਧੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਸੀਬੀਆਈ/ਇੰਟਰਪੋਲ ਨਵੀਂ ਦਿੱਲੀ ਨੇ 21 ਨਵੰਬਰ, 2022 ਨੂੰ ਪਟਿਆਲਾ ਹਾਊਸ ਅਦਾਲਤ ਵੱਲੋਂ ਉਨ੍ਹਾਂ ਖ਼ਿਲਾਫ਼ ਹਵਾਲਗੀ ਨਿਯਮ ਤਹਿਤ ਗ਼ੈਰ-ਜ਼ਮਾਨਤੀ ਵਾਰੰਟ ਜੀਰਾ ਕੀਤਾ ਸੀ।"
"25 ਨਵੰਬਰ, 2022 ਨੂੰ ਸ਼ਾਮੀਂ 6 ਵਜੇ ਸੀਬੀਆਈ/ਇੰਟਰਪੋਲ ਅਤੇ ਆਸਟਰੇਲੀਆਈ ਦੇ ਹਮਰੁਤਬਾ ਅਧਿਕਾਰੀਆਂ ਵੱਲੋਂ ਸਾਂਝੇ ਇਨਪੁਟ ਦੇ ਆਧਾਰ ''ਤੇ ਮੁਲਜ਼ਮ ਨੂੰ ਜੀਟੀ ਕਰਨਾਲ ਰੋਡ ਤੋਂ ਗ੍ਰਿਫ਼ਤਾਰ ਕੀਤਾ ਗਿਆ।"
ਕਿਸ ਹਾਲਾਤ ’ਚ ਹੋਇਆ ਸੀ ਕਤਲ
ਟੋਯਾਹ ਕੋਰਡਿੰਗਲੇ 21 ਅਕਤੂਬਰ 2018 ਨੂੰ ਆਪਣੇ ਕੁੱਤੇ ਨਾਲ ਬੀਚ ''ਤੇ ਗਈ ਸੀ ਪਰ ਵਾਪਸ ਨਹੀਂ ਆਈ।
ਉਸ ਪਿਤਾ ਨੂੰ ਅਗਲੇ ਦਿਨ ਉਸ ਦੀ ਲਾਸ਼ ਮਿਲੀ, ਜੋ ਅੱਧੀ ਰੇਤ ਵਿੱਚ ਦੱਬੀ ਹੋਈ ਸੀ।
ਰਾਜਵਿੰਦਰ ਦੇ ਆਸਟਰੇਲੀਆ ਛੱਡਣ ਦੇ ਕੁਝ ਘੰਟਿਆਂ ਬਾਅਦ ਹੀ ਟੋਯਾਹ ਦੀ ਲਾਸ਼ ਬਰਾਮਦ ਹੋਈ ਸੀ। ਇਸ ਤੋਂ ਪਹਿਲਾਂ ਰਾਜਵਿੰਦਰ ਸਿੰਘ ਨੂੰ ਸਿਡਨੀ ਏਅਰੋਪਰਟ ''ਤੇ ਦੇਖਿਆ ਗਿਆ ਸੀ।
ਜਾਸੂਸਾਂ ਨੇ ਟੋਯਾਹ ਦੀ ਮੌਤ ਬਾਰੇ ਕਈ ਵੇਰਵੇ ਪੇਸ਼ ਕੀਤੇ ਹਨ। ਪਰ ਇਹ ਸਾਹਮਣੇ ਆਇਆ ਹੈ ਕਿ ਆਸਟੇਰਲੀਆ ਵਿੱਚ ਕੈਰਨਸ ਅਤੇ ਪੋਰਟ ਡਗਲਸ ਦੇ ਸੈਰ-ਸਪਾਟੇ ਲਈ ਮਸ਼ਹੂਰ ਵਾਂਗੇਟੀ ਬੀਚ ਮਿਲੀ ਲਾਸ਼ ''ਤੇ ਕਈ ਬੇਰਹਿਮੀ ਭਰੇ ਅਤੇ ਨਜ਼ਰ ਆਉਣ ਵਾਲੇ ਜ਼ਖ਼ਮ ਸਨ।
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਸਟਰੇਲੀਆਈ ਓਥੋਰਿਟੀਜ਼ ਨੇ ਮੁਲਜ਼ਮ ਨੂੰ ਲੱਭਣ ਲਈ ਅੰਤਰਰਾਸ਼ਟਰੀ ਖੋਜ ਵਿੱਚ ਲੋਕਾਂ ਦੀ ਮਦਦ ਦੀ ਅਪੀਲ ਕੀਤੀ ਸੀ।
ਕਤਲ ਵੇਲੇ ਉਹ ਅਪਰਾਧ ਵਾਲੇ ਥਾਂ ਤੋਂ ਲਗਭਗ ਦੋ ਘੰਟੇ ਦੀ ਦੂਰੀ ''ਤੇ ਇਨਿਸਫੈਲ ਵਿੱਚ ਰਹਿ ਰਿਹਾ ਸੀ।
ਕਮਿਸ਼ਨਰ ਕੈਰੋਲ ਨੇ ਕਿਹਾ ਕਿ ਉਹ ਸਮਝਦੀ ਹੈ ਕਿ ਰਾਜਵਿੰਦਰ ਭੱਜਣ ਤੋਂ ਬਾਅਦ ਪੰਜਾਬ ਵਿੱਚ ਗ੍ਰਿਫ਼ਤਾਰੀ ਤੋਂ ਬਚਿਆ ਰਿਹਾ ਹੈ।
ਆਸਟਰੇਲੀਆਈ ਸਰਕਾਰ ਨੇ ਮਾਰਚ 2021 ਵਿੱਚ ਇੱਕ ਹਵਾਲਗੀ ਆਰਡਰ ਦੀ ਮੰਗ ਕੀਤੀ - ਜਿਸ ਵਿੱਚ ਭਾਰਤੀ ਅਧਿਕਾਰੀ ਪਿਛਲੇ ਮਹੀਨੇ ਸਹਿਮਤ ਹੋਏ ਸਨ। ਪਰ ਹੁਣ ਤੱਕ ਉਹ 38 ਸਾਲਾ ਨੌਜਵਾਨ ਦਾ ਪਤਾ ਨਹੀਂ ਲਗਾ ਸਕੇ ਸਨ।
ਕੁਈਨਜ਼ਲੈਂਡ ਪੁਲਿਸ ਦਾ ਇੱਕ ਜਾਸੂਸ ਹਾਲ ਹੀ ਵਿੱਚ ਭਾਰਤ ਤੋਂ ਪਰਤਿਆ ਹੈ, ਸਥਾਨਕ ਪੁਲਿਸ ਨਾਲ ਜਾਂਚ ਵਿੱਚ ਕੰਮ ਕਰ ਰਿਹਾ ਹੈ।
ਆਸਟਰੇਲੀਅਨ ਮੀਡੀਆ ਨੇ ਦੱਸਿਆ ਹੈ ਕਿ ਕੁਈਨਜ਼ਲੈਂਡ ਦੇ ਪੰਜ ਪੁਲਿਸ ਅਧਿਕਾਰੀ ਜੋ ਹਿੰਦੀ ਅਤੇ ਪੰਜਾਬੀ ਬੋਲਦੇ ਹਨ, ਵਟਸਐਪ ਰਾਹੀਂ ਜਾਣਕਾਰੀ ਹਾਸਿਲ ਕਰ ਰਹੇ ਹਨ।
ਕੀ ਬੋਲਿਆ ਟੋਯਾਹ ਦਾ ਪਰਿਵਾਰ
ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜਦੋਂ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ ਤਾਂ ਟੋਯਾਹ ਦੇ ਪਿਤਾ ਟਰੋਏ ਕੋਰਡਿੰਗਲੇ ਨੇ ਕਿਹਾ ਹੈ, "ਮੇਰੀ ਧੀ ਅੱਲ੍ਹੜ ਉਮਰ ਵਿੱਚ ਅਤੇ ਉਸ ਨੂੰ ਕਦੇ ਵੀ ਆਪਣੀ ਪੂਰੀ ਜ਼ਿੰਦਗੀ ਜੀਉਣ ਦਾ ਮੌਕਾ ਨਹੀਂ ਮਿਲੇਗਾ ਅਤੇ ਇਹ ਸਭ ਉਸ ਤੋਂ ਖੋਹ ਲਿਆ ਗਿਆ।"
"ਹਾਲਾਂਕਿ ਨਿਆਂ ਟੋਯਾਹ ਨੂੰ ਵਾਪਸ ਨਹੀਂ ਲਿਆਏਗਾ, ਨਿਆਂ ਸਭ ਤੋਂ ਘੱਟ ਹੈ ਜਿਸ ਸਭ ਦੀ ਉਹ ਹੱਕਦਾਰ ਹੈ।"
ਇਹ ਇਨਾਮ ਕੁਈਨਜ਼ਲੈਂਡ ਵਿੱਚ ਹੁਣ ਤੱਕ ਦਾ ਸਭ ਤੋਂ ਉੱਚੀ ਪੇਸ਼ਕਸ਼ ਹੈ।
ਕਮਿਸ਼ਨਰ ਕੈਰੋਲ ਨੇ ਕਿਹਾ ਕਿ ਜੇ ਇਹ ਪਤਾ ਚਲਦਾ ਹੈ ਕਿ ਗ੍ਰਿਫ਼ਤਾਰੀ ਦੀ ਅਗਵਾਈ ਕਰਨ ਵਾਲੀ ਜਾਣਕਾਰੀ ਇਨਾਮ ਲਈ ਯੋਗ ਸੀ, ਤਾਂ ਉਹ "ਖੁਸ਼ੀ ਨਾਲ ਚੈੱਕ ਆਪਣੇ ਆਪ ਲਿਖ ਦੇਵੇਗੀ।"
ਉਸ ਨੇ ਭਾਰਤੀ ਪੁਲਿਸ ਨਾਲ ਸਹਿਯੋਗ ਦੀ ਪ੍ਰਸ਼ੰਸਾ ਕਰਦਿਆਂ ਉਸ ਨੇ ਇਸ ਨੂੰ "ਬੇਮਿਸਾਲ" ਦੱਸਿਆ।
ਕੁਈਨਜ਼ਲੈਂਡ ਗ੍ਰਹਿ ਮਾਮਲਿਆਂ ਦੇ ਮੰਤਰੀ ਮਾਰਕ ਰਿਆਨ ਨੇ ਕਿਹਾ, "ਗ੍ਰਿਫ਼ਤਾਰੀ ਲਈ ਲੰਬਾ ਸਮਾਂ ਲੱਗਾ।"
"ਟੋਯਾਹ ਲਈ ਨਿਆਂ ਦੇਣ ਵਾਲੇ ਅਗਲੇ ਪੜਾਅ ਵਿੱਚ ਇਹ ਬਹੁਤ ਸ਼ੁਰੂਆਤੀ ਦਿਨ ਹਨ। ਮੈਂ ਜਾਣਦਾ ਹਾਂ ਕਿ ਲੋਕ ਇਸ ਵਿਕਾਸ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਲੋਕਾਂ ਨੂੰ ਰਾਹਤ ਮਿਲੀ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਫੀਫਾ ਵਿਸ਼ਵ ਕੱਪ 2022: ਮਛੇਰਿਆਂ ਦਾ ਦੇਸ ਮੰਨਿਆ ਜਾਂਦਾ ਕਤਰ ਕਿਵੇਂ ਅਮੀਰ ਬਣ ਗਿਆ
NEXT STORY