ਹਰਿਆਣਾ ਦੇ ਸੋਨੀਪਤ ਵਿੱਚ ਪੈਂਦੇ ਗੋਹਾਨਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਪੁਲਿਸ ਨੇ ਕੁਝ ਸਰਪੰਚਾਂ ਅਤੇ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਹੈ।
ਇਹਨਾਂ ਸਰਪੰਚਾਂ ਨੇ ਅੰਮਿਤ ਸ਼ਾਹ ਦੀ ਐਤਵਾਰ ਨੂੰ ਹੋਣ ਵਾਲੀ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ।
ਪੁਲਿਸ ਵੱਲੋਂ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨਵੀਨ ਜੈਹਿੰਦ ਨੂੰ ਵੀ ਸ਼ਨੀਵਾਰ ਰਾਤ ਨੂੰ ਰੋਹਤਕ ਤੋਂ ਹਿਰਾਸਤ ਵਿੱਚ ਲੈ ਲਿਆ।
ਨਵੀਨ ਜੈਹਿੰਦ ਨੇ ਵੀ ਇਸ ਰੈਲੀ ਦਾ ਵਿਰੋਧ ਕਰਨ ਦੀ ਗੱਲ ਆਖੀ ਸੀ। ਅਮਿਤ ਸ਼ਾਹ ਦੀ ਰੈਲੀ ਨੂੰ ਦੇਖਦੇ ਹੋਏ ਸੋਨੀਪਤ ਵਿੱਚ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ।
ਕਿਉਂ ਵਿਰੋਧ ਕਰ ਰਹੇ ਨੇ ਸਰਪੰਚ ?
ਗ੍ਰਹਿ ਮੰਤਰੀ ਅੰਮਿਤ ਸ਼ਾਹ ਦੀ ਰੈਲੀ ਦਾ ਵਿਰੋਧ ਕਰ ਰਹੇ ਸਰਪੰਚ ਅਸਲ ਵਿੱਚ ਸੂਬੇ ਵਿੱਚ ਈ-ਟੈਂਡਰਿੰਗ ਦੇ ਖਿਲਾਫ਼ ਹਨ।
ਹਰਿਆਣਾ ਸਰਕਾਰ ਨੇ ਹਾਲ ਹੀ ਵਿੱਚ ਈ-ਟੈਂਡਰਿੰਗ ਪ੍ਰਣਾਲੀ ਲਾਗੂ ਕੀਤੀ ਹੈ।
ਇਸ ਨਵੀਂ ਪ੍ਰਣਾਲੀ ਤਹਿਤ ਪਿੰਡ ਵਿੱਚ ਵਿਕਾਸ ਦਾ ਜੋ ਵੀ ਕੰਮ ਦੋ ਲੱਖ ਰੁਪਏ ਤੋਂ ਉਪਰ ਹੋਵੇਗਾ, ਉਹ ਈ-ਟੈਂਡਰਿੰਗ ਰਾਹੀਂ ਹੀ ਹੋਵੇਗਾ।
ਹਾਲਾਂਕਿ ਇਸ ਤੋਂ ਪਹਿਲਾਂ 50 ਲੱਖ ਰੁਪਏ ਤੱਕ ਦਾ ਕੰਮ ਸਰਪੰਚ ਆਪਣੇ ਆਪ ਕਰਵਾ ਸਕਦਾ ਸੀ। ਇਸ ਲਈ ਆਨ ਲਾਈਨ ਟੈਂਡਰਿੰਗ ਦੀ ਲੋੜ ਨਹੀਂ ਹੁੰਦੀ ਸੀ।
ਨਵੇਂ ਚੁਣੇ ਗਏ ਸਰਪੰਚਾਂ ਦਾ ਕਹਿਣਾ ਹੈ ਕਿ ਈ-ਟੈਂਡਰਿੰਗ ਨਾਲ ਵਿਕਾਸ ਕਾਰਜ ਰੁਕ ਜਾਣਗੇ ਅਤੇ ਇਸ ਨਾਲ ਉਹਨਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਸਰਪੰਚ ਅਜਿਹੇ ਹਨ ਜੋ ਇਸ ਈ-ਟੈਂਡਰਿੰਗ ਨੂੰ ਜਾਣਦੇ ਨਹੀਂ ਹਨ।
ਇਹ ਸਰਪੰਚ ਮੰਗ ਕਰ ਰਹੇ ਹਨ ਕਿ ਪਹਿਲਾਂ ਵਾਲੀ ਪ੍ਰਣਾਲੀ ਨੂੰ ਹੀ ਲਾਗੂ ਰੱਖਿਆ ਜਾਵੇ। ਉਹ ਈ-ਟੈਂਡਰਿੰਗ ਪ੍ਰਣਾਲੀ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਸਰਪੰਚਾਂ ਵੱਲੋਂ ਰੋਡ ਜਾਮ
ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਰਪੰਚਾਂ ਨੇ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ’ਤੇ ਰੋਡ ਜਾਮ ਕਰਨ ਦਾ ਐਲਾਨ ਕੀਤਾ ਹੈ।
ਫਤਹਿਆਬਾਦ ਦੇ ਭੱਟੂ ਇਲਾਕੇ ਵਿੱਚ ਸਰਪੰਚਾਂ ਨੇ ਚੌਪਟਾ ਫਤਹਿਆਬਾਦ ਮਾਰਗ ਦੀ ਸੜਕ ਜਾਮ ਕਰ ਦਿੱਤੀ।
ਇਸ ਮੌਕੇ ਸਰਪੰਚਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਹਿਸਾਰ ਵਿੱਚ ਪ੍ਰਦਰਸ਼ਨਕਾਰੀ ਮਆਡ ਅਤੇ ਲਾਂਧਡੀ ਸੜਕਾਂ ਦੇ ਟੋਲ ਉੱਤੇ ਲੋਕਾਂ ਨੂੰ ਬਗੈਰ ਪਰਚੀ ਦੇ ਲੰਘਣ ਦੇ ਰਹੇ ਹਨ।
ਟੋਲ ਪਲਾਜੇ ਉਪਰ ਕਰਮਚਾਰੀਆਂ ਤੋਂ ਫਾਸਟ ਟੈਂਗ ਮਸ਼ੀਨਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਰਾਹੁਲ ਗਾਂਧੀ ਦੀ ਪਹਿਲੀ ਨੌਕਰੀ ਕਿਹੜੀ ਤੇ ਤਨਖਾਹ ਕਿੰਨੀ ਸੀ, ਮਨ੍ਹਾ ਕਰਨ ਦੇ ਬਾਵਜੂਦ ਦਾੜ੍ਹੀ ਕਿਉਂ ਰੱਖੀ
NEXT STORY