ਗੁਆਚਿਆ ਕੈਪਸੂਲ 8 ਮਿਲੀਮੀਟਰ ਲੰਬਾ ਤੇ 6 ਮਿਲੀਮੀਟਰ ਚੌੜ੍ਹਾ ਸੀ।
ਅਸੀਂ ਸਭ ਨੇ ਆਪਣੇ ਹੀ ਘਰ ਵਿੱਚ ਗੁਆਚੀ ਚੀਜ਼ ਨੂੰ ਕਈ ਵਾਰ ਘੰਟਿਆਂ ਬੱਧੀ ਲੱਭਿਆ ਹੋਵੇਗਾ ਤੇ ਕਈ ਵਾਰ ਦਿਨ ਮਹੀਨੇ ਵੀ ਲਾਏ ਹੋਣਗੇ। ਆਲਮ ਇਹ ਵੀ ਹੁੰਦਾ ਹੈ ਕਿ ਕੋਈ ਛੋਟੀ ਚੀਜ਼ ਹੱਥੋਂ ਡਿੱਗ ਜਾਵੇ ਤਾਂ ਫ਼ਿਰ ਲੱਭੀ ਹੀ ਨਾ ਹੋਵੇ।
ਆਸਟ੍ਰੇਲੀਆ ਵਿੱਚ ਵੀ ਇਸੇ ਤਰ੍ਹਾਂ ਹੋਇਆ ਇੱਕ ਮਟਰ ਦੇ ਦਾਣੇ ਜਿੱਡਾ ਖ਼ਤਰਨਾਕ ਰੇਡਿਓਐਕਟਿਵ ਕੈਪਸੂਲ ਜਨਵਰੀ ਦੇ ਦੂਜੇ ਹਫ਼ਤੇ ਰੀਓ ਟਿੰਟੋ ਖਦਾਨ ਤੋਂ ਪਰਥ ਲੈ ਕੇ ਜਾਇਆ ਜਾ ਰਿਹਾ ਸੀ। ਇਹ ਸਫ਼ਰ 1400 ਕਿਲੋਮੀਟਰ ਦਾ ਸੀ।
ਇਸੇ ਦੌਰਾਨ 25 ਫ਼ਰਵਰੀ ਨੂੰ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੈਪਸੂਲ ਰਾਹ ਵਿੱਚ ਕਿਤੇ ਡਿੱਗ ਗਿਆ ਹੈ।
ਇਸ ਦੇ ਗੁਆਚਣ ਦੀ ਖ਼ਬਰ ਨੇ ਹਰ ਪਾਸੇ ਭਾਜੜ ਪਾ ਦਿੱਤੀ ਅਤੇ ਇਸੇ ਇੰਨੇ ਲੰਬੇ ਖੇਤਰ ਵਿੱਚ ਇਸ ਦੀ ਭਾਲ ਕੀਤੀ ਜਾਣ ਲੱਗੀ।
ਖੁਦਾਈ ਕਰਨ ਵਾਲੀ ਨਾਮੀ ਕੰਪਨੀ ਰੀਓ ਟਿੰਟੋ ਨੇ ਇਸ ਕੈਪਸੂਲ ਦੇ ਗੁਆਚਣ ’ਤੇ ਮਾਫ਼ੀ ਮੰਗੀ ਸੀ।
ਇਸ ਦੇ ਨੇੜੇ ਜਾਣ ’ਤੇ ਇਹ ਕੈਪਸੂਲ ਇਨਸਾਨਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਸੀ।
ਹੁਣ ਅਧਿਕਾਰੀਆਂ ਨੇ ਇਸ ਨੂੰ ਲੱਭਣ ਵਿੱਚ ਸਫ਼ਲਤਾ ਹਾਸਿਲ ਕਰ ਲਈ ਹੈ।
ਕੈਪਸੂਲ ਕਿੰਨਾ ਵੱਡਾ ਸੀ?
ਆਸਟ੍ਰੇਲੀਆ ਦੀਆਂ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੂੰ ਕੈਪਸੂਲ ਦੀ ਭਾਲ ਲਈ ਤਾਇਨਾਤ ਕੀਤਾ ਗਿਆ ਸੀ
ਕੈਪਸੂਲ 8 ਮਿਲੀਮੀਟਰ ਲੰਬਾ ਸੀ ਤੇ 6 ਮਿਲੀਮੀਟਰ ਚੌੜ੍ਹਾ ਹੈ। ਇਸ ਕੈਪਸੂਲ ਵਿੱਚ ਕੈਸੀਅਮ-137 ਸੀ ਜਿਸ ਨਾਲ ਚਮੜੀ ਨੂੰ ਨੁਕਸਾਨ ਹੋ ਸਕਦਾ ਹੈ, ਜਲਣ ਪੈਦਾ ਹੋ ਸਕਦੀ ਹੈ ਤੇ ਰੇਡੀਏਸ਼ਨ ਕਾਰਨ ਹੋਰ ਦਿੱਕਤਾਂ ਵੀ ਹੋ ਸਕਦੀਆਂ ਹਨ।
ਐਮਰਜੈਂਸੀ ਸੇਵਾਵਾਂ ਦਾ ਕਹਿਣਾ ਹੈ ਕਿ ਇਸ ਕੈਪਸੂਲ ਦੀ ਖੋਜ ਦੌਰਾਨ ਖ਼ਾਸ ਤਰ੍ਹਾਂ ਦੇ ਉਪਕਰਣਾਂ ਦੀ ਵਰਤੋਂ ਕੀਤੀ ਗਈ ਹੈ।
ਇਸ ਖੋਜ ਦੀ ਸ਼ੁਰੂਆਤ ਬੁੱਧਵਾਰ ਨੂੰ ਹੋਈ ਸੀ। ਇਹ ਕੈਪਸੂਲ ਜਿੰਨਾਂ ਖ਼ਤਰਨਾਕ ਸੀ ਉਨਾਂ ਹੀ ਇਸ ਨੂੰ ਇੰਨੇ ਵੱਡੇ ਖੇਤਰਫ਼ਲ ਵਿੱਚੋਂ ਲੱਭਣਾ ਔਖਾ ਸੀ।
ਇੱਕ ਮਦਰ ਦੇ ਦਾਣੇ ਜਿੱਡੇ ਕੈਪਸੂਲ ਨੂੰ ਲੱਭਣ ਲਈ ਦੇਸ਼ ਭਰ ਤੋਂ ਮਾਹਰ ਬੁਲਾਏ ਗਏ
ਜਦੋਂ ਕੈਪਸੂਲ ਗੁਆਚਿਆ
ਸੈਨਾ ਇਸ ਕੈਪਸੂਲ ਦੀ ਜਾਂਚ ਕਰ ਰਹੀ ਹੈ। ਤੇ ਇਸ ਨੂੰ ਪਰਥ ਵਿੱਚ ਇੱਕ ਸੁਰੱਖਿਅਤ ਥਾਂ ਪਹੁੰਚਾਇਆ ਗਿਆ ਹੈ।
ਇਸ ਤੋਂ ਪਹਿਲਾਂ ਕੈਪਸੂਲ ਨੂੰ ਪੱਛਮੀ ਆਸਟ੍ਰੇਲੀਆ ਵਿੱਚ ਕਿਮਬਰਲੀ ਨਾਮ ਦੀ ਇੱਕ ਜਗ੍ਹਾਂ ਵਿੱਚ ਇੱਕ ਖਾਨ ’ਚ ਰੱਖਿਆ ਗਿਆ ਸੀ। ਕੰਪਨੀ ਇਸ ਦੇ ਗੁਆਚਣ ਦੇ ਕਾਰਨ ਜਾਣਨ ਲਈ ਜਾਂਚ ਕਰੇਗੀ।
ਪੱਛਮੀ ਆਸਟ੍ਰੇਲੀਆ ਦੇ ਪ੍ਰਮੁੱਖ ਸਿਹਤ ਅਧਿਕਾਰੀ ਐਂਡਰਿਉ ਰਾਬਰਟਸਨ ਨੇ ਇਸ ਨੂੰ ਖ਼ਤਰਨਾਕ ਦੱਸਦਿਆਂ ਕਿਹਾ ਸੀ, “ਇਹ ਕੈਪਸੂਲ ਦੇ ਨੇੜਿਓਂ ਲੰਘਣਾ ਬਹੁਤ ਨੁਕਸਾਨਦੇਹ ਹੋ ਸਕਦਾ ਹੈ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਇਸ ਨੇੜੇ ਜਾਣ ਦਾ ਅਰਥ ਹੈ 10 ਐਕਸਰੇ ਇੱਕੋ ਵਾਰ ਕਰਵਾਉਣਾ।
ਇਹ ਹੀ ਵਜ੍ਹਾ ਸੀ ਕਿ ਦੀ ਇਸ ਦੀ ਤਲਾਸ਼ ਇੰਨੇ ਵੱਡੇ ਪੱਧਰ ’ਤੇ ਵਿੱਢੀ ਗਈ।
ਇਸ ਤਰ੍ਹਾਂ ਦੇ ਬਕਸੇ ਵਿੱਚ ਕੈਪਸੂਲ ਨੂੰ ਲੈ ਜਾਇਆ ਜਾ ਰਿਹਾ ਸੀ।
ਕਿਵੇਂ ਲੱਭਿਆ ਗਿਆ
ਜਿਵੇਂ ਹੀ ਕੈਪਸੂਲ ਗੁਆਚਣ ਦਾ ਪਤਾ ਲੱਗਿਆ ਸੰਬਧਿਤ ਅਧਿਕਾਰੀ ਸਤਰਕ ਹੋ ਗਏ।
ਦੇਸ਼ ਭਰ ਤੋਂ ਮਾਹਰ ਬੁਲਾਏ ਗਏ। ਨਿਉਕਲੀਅਰ ਵਿਗਿਆਨ ਦੇ ਮਾਹਰ, ਐਮਰਜੈਂਸੀ ਸਥਿਤੀ ਨਾਲ ਨਜਿੱਠਣ ਵਾਲੀਆਂ ਏਜੰਸੀਆਂ ਤੇ ਰੇਡੀਏਸ਼ਨ ਪ੍ਰੋਟੈਕਸ਼ਨ ਅਧਿਕਾਰੀ ਹਰ ਇੱਕ ਨੂੰ ਬੁਲਾਇਆ ਗਿਆ ਸੀ।
ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਸਮੇਂ ਬੋਤਲਾਂ ਖੁੱਲ੍ਹ ਗਈਆਂ ਹੋਣ ਤੇ ਕਿਤੇ ਬਾਰੀਕ ਥਾਂ ਤੋਂ ਹੀ ਇਹ ਕੈਪਸੂਲ ਟਰੱਕ ਵਿੱਚੋਂ ਹੇਠਾਂ ਡਿੱਗ ਗਿਆ ਹੋਵੇ।
ਜਿਸ ਡੱਬੇ ਵਿੱਚ ਇਸ ਨੂੰ ਰੱਖਿਆ ਗਿਆ ਸੀ ਉਸ ਦੇ ਚਾਰ ਪੇਚ ਵੀ ਗਵਾਚੇ ਮਿਲੇ ਸਨ।
25 ਫ਼ਰਵਰੀ ਨੂੰ ਬਹੁਤ ਤੇਜ਼ੀ ਨਾਲ ਖੋਜ ਸ਼ੁਰੂ ਹੋਈ।
ਬਹੁਤ ਤੇਜ਼ੀ ਨਾਲ ਕੈਪਸੂਲ ਦੀ ਭਾਲ ’ਚ ਲੱਗੀਆਂ ਖੋਜ ਟੀਮਾਂ ਆਪਣੀਆਂ ਅੱਖਾਂ ਨਾਲ ਇਸ ਨੂੰ ਨਹੀਂ ਸਨ ਦੇਖ ਰਹੀਆਂ। ਉਨ੍ਹਾਂ ਨੇ ਇਸ ਕੰਮ ਲਈ ਰੇਡੀਏਸ਼ਨ ਸਰਵੇ ਮੀਟਰਾਂ ਦੀ ਵਰਤੋਂ ਕੀਤੀ ਸੀ।
ਇਹ ਸਰਵੇ ਮੀਟਰ 20 ਮੀਟਰ ਦੇ ਦਾਇਰੇ ਵਿੱਚ ਰੇਡੀਓਐਕਟਿਵ ਤਰੰਗਾਂ ਦਾ ਪਤਾ ਲਗਾ ਸਕਦਾ ਸੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਸੀ,“ਅਸੀਂ ਛੋਟੇ ਜਿਹੇ ਕੈਪਸੂਲ ਨੂੰ ਇਨਸਾਨੀ ਅੱਖਾਂ ਨਾਲ ਤਲਾਸ਼ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਆਸ ਸੀ ਰੇਡੀਏਸ਼ਨ ਯੰਤਰ ਸਾਨੂੰ ਉਸ ਤੱਕ ਪਹੁੰਚਾ ਦੇਵੇ।”
ਪੁਲਿਸ ਉਨ੍ਹਾਂ ਥਾਵਾਂ ’ਤੇ ਹੀ ਤਲਾਸ਼ ਕਰ ਰਹੀ ਸੀ ਜਿਨ੍ਹਾਂ ਤੋਂ ਟਰੱਕ ਲੰਘਿਆ ਸੀ।
ਇਸ ਸਭ ਤੋਂ ਕੁਝ ਜ਼ਿਆਦਾ ਹਾਸਿਲ ਨਾ ਹੋਣ ਤੋਂ ਬਾਅਦ ਸਰਕਾਰ ਕੋਲੋਂ ਰੇਡੀਏਸ਼ਨ ਤਲਾਸ਼ ਵਿੱਚ ਮਦਦ ਕਰਨ ਵਾਲੇ ਕੁਝ ਖ਼ਾਸ ਉਪਕਰਣ ਮੰਗਵਾਏ ਗਏ ਤੇ 30 ਜਨਵਰੀ ਨੂੰ ਉਨ੍ਹਾਂ ਨਾਲ ਤਲਾਸ਼ ਜਾਰੀ ਕੀਤੀ ਗਈ।
ਸਥਾਨਕ ਮੀਡੀਆ ਮੁਤਾਬਕ ਇਹ ਉਪਕਰਣ ਰੇਡੀਏਸ਼ਨ ਪੋਰਟਲ ਮੌਨੀਟਰ ਤੇ ਗਾਮਾ-ਰੇਅ ਸਪੈਕਟੋਮੀਟਰ ਸਨ।
ਰੇਡੀਓਐਕਟਿਵ ਕੈਪਸੂਲ ਦੀ ਭਾਲ 1400 ਕਿਲੋਮੀਟਰ ਲੰਬੇ ਖੇਤਰ ਵਿੱਚ ਕੀਤੀ ਗਈ।
ਰੇਡੀਏਸ਼ਨ ਪੋਰਟਲ ਮੌਨੀਟਰ ਗਾਮਾ ਰੇਡੀਏਸ਼ਨ ਦਾ ਪਤਾ ਲਗਾਉਣ ਦਾ ਕੰਮ ਕਰਦੇ ਹਨ ਤੇ ਇਨ੍ਹਾਂ ਦੀ ਵਰਤੋਂ ਏਅਰਪੋਰਟ ’ਤੇ ਸਕੈਨ ਕਰਨ ਲਈ ਵੀ ਕੀਤੀ ਜਾਂਦੀ ਹੈ। ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੋਈ ਵਿਅਕਤੀ ਰੇਡੀਓਐਕਟਿਵ ਚੀਜ਼ ਨਾ ਲਿਜਾ ਰਿਹਾ ਹੋਵੇ।
ਗਾਮਾ-ਰੇਅ ਸਪੈਕਟੋਮੀਟਰ ਰੇਡੀਏਸ਼ਨ ਦੀ ਗਣਤਾ ਮਾਪਦਾ ਹੈ।
ਫ਼ਾਇਰ ਤੇ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਕਿਹਾ ਕਿ ਹੁਣ ਤੱਕ 660 ਕਿਲੋਮੀਟਰ ਤੱਕ ਤਲਾਸ਼ ਕੀਤਾ ਜਾ ਚੁੱਕੀ ਹੈ।
ਇਸ ਵਿੱਚ ਮਦਦ ਕਰਨ ਵਾਲੀਆਂ ਸਾਰੀਆਂ ਏਜੰਸੀਆਂ ਦਾ ਧੰਨਵਾਦ।
ਅਗਲੀ ਸਵੇਰ ਸਰਕਾਰ ਨੇ ਜਾਣਕਾਰੀ ਦਿੱਤੀ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵੱਜ ਕੇ 13 ਮਿੰਟਾਂ ਤੇ ਬੁੱਧਵਾਰ ਨੂੰ ਨਾਮੁਮਕਿਨ ਸਮਝਿਆ ਜਾਂਦਾ ਕੰਮ ਹੋ ਗਿਆ ਹੈ।
ਇੱਕ ਕਾਰ ਜਿਸ ਵਿੱਚ ਰੇਡੀਏਐਕਟਿਵ ਖੋਜ ਕਰਨ ਵਾਲਾ ਉਪਕਰਨ ਲੱਗਿਆ ਹੋਇਆ ਸੀ ਜ਼ਰੀਏ ਇਸ ਕੈਪਸੂਲ ਦੇ
ਲੱਭਣ ਤੋਂ ਬਾਅਦ ਕੈਪਸੂਲ ਦਾ ਸੀਰੀਅਲ ਨੰਬਰ ਦੇਖਿਆ ਗਿਆ ਤੇ ਇਹ ਪੁਖ਼ਤਾ ਕੀਤਾ ਗਿਆ ਕਿ ਇਹ ਉਹ ਹੀ ਕੈਪਸੂਲ ਸੀ ਜੋ ਗੁਆਚ ਗਿਆ ਸੀ।
ਪੱਛਮੀ ਆਸਟ੍ਰੇਲੀਆ ਦੀ ਕੁਰਟਿਨ ਯੁਨੀਵਰਸਿਟੀ ਦੇ ਐਸੋਸੀਏਟ ਪ੍ਰੋਫ਼ੈਸਰ ਨੀਜ਼ਲ ਮਾਰਕਸ ਨੇ ਇਸ ਨੂੰ ‘ਵਿਗਿਆਨ ਦੀ ਜਿੱਤ’ ਦੱਸਿਆ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਆਮ ਤੌਰ ’ਤੇ ਇਸ ਤਰ੍ਹਾਂ ਗੁਆਚੇ ਰੇਡੀਓਐਕਟਿਵ ਕੈਪਸੂਲ ਨੂੰ ਲੱਭਣਾ ਲਗਭਗ ਅਸੰਭਵ ਹੀ ਹੁੰਦਾ ਹੈ।
-
ਕੈਪਸੂਲ ਦੇ ਸੀਰੀਅਲ ਤੋਂ ਪਛਾਣ ਕੀਤੀ ਗਈ
ਆਮ ਲੋਕਾਂ ਨੂੰ ਸੁਚੇਤ ਕਰਨਾ
25 ਜਵਨਰੀ ਨੂੰ ਅਧਿਕਾਰੀਆਂ ਨੇ ਇਸ ਦੀ ਤਲਾਸ਼ ਸ਼ੁਰੂ ਕੀਤੀ ਸੀ। 27 ਜਨਵਰੀ ਨੂੰ ਜਨਤਾ ਲਈ ਇੱਕ ਚੇਤਾਵਨੀ ਜਾਰੀ ਕੀਤੀ ਗਈ। ਜਿਸ ਵਿੱਚ ਰੇਡੀਓ ਐਕਟਿਵ ਕੈਪਸੂਲ ਦੇ ਸਿਹਤ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਗਿਆ ਸੀ।
ਮੁੱਖ ਸਿਹਤ ਅਫ਼ਸਰ ਐਂਡੀ ਰੋਬਰਟਸਨ ਨੇ ਚੇਤਾਨਵੀ ਦਿੱਤੀ ਸੀ,"ਇਹ ਬੇਟਾ ਤੇ ਗਾਮਾ ਦੋਵਾਂ ਤਰੰਗਾਂ ਨੂੰ ਬਾਹਰ ਛੱਡਦਾ ਹੈ। ਜੇ ਇਹ ਤੁਹਾਡੇ ਨੇੜੇ ਆ ਜਾਵੇ ਤਾਂ ਚਮੜੀ ਸਾੜ ਸਕਦਾ ਹੈ।”
ਅਧਿਕਾਰੀ ਸ਼ੱਕ ਕਰ ਰਹੇ ਸਨ ਕਿ ਹੋ ਸਕਦਾ ਹੈ ਇਹ ਸੜਕ ਤੋਂ ਕਿਸੇ ਕਾਰ ਦੇ ਟਾਇਰ ਵਿੱਚ ਧੱਸ ਗਿਆ ਹੋਵੇ।
ਇਸ ਤਰ੍ਹਾਂ ਖ਼ਤਰਾ ਸੀ ਕਿ ਇਹ ਰਿਹਾਇਸ਼ੀ ਇਲਾਕੇ ਵਿੱਚ ਪਹੁੰਚ ਸਕਦਾ ਹੈ ਤੇ ਹੋ ਸਕਦਾ ਹੈ ਕਿ ਲੋਕ ਇਸ ਦੇ ਨੇੜਿਓਂ ਲੰਘਣ। ਜੋ ਕਿ ਖ਼ਤਰਨਾਕ ਸਾਬਤ ਹੋ ਸਕਦਾ ਸੀ।
ਪੱਛਮ ਆਸਟ੍ਰੇਲੀਆ ਵਿੱਚ ਸਥਿਤ ਰੀਏ ਟਿੰਟੋ ਦੀ ਖਾਨ
ਰੀਓ ਟਿੰਟੋ ਕੰਪਨੀ
ਰੀਓ ਟਿੰਟੋ ਕੰਪਨੀ ਆਸਟ੍ਰੇਲੀਆ ਦੀ ਇੱਕ ਮਸ਼ਹੂਰ ਪਰ ਬਦਨਾਮ ਕੰਪਨੀ ਹੈ।
ਇਸ ਕੈਪਸੂਲ ਦੇ ਲੱਭ ਜਾਣ ਨੂੰ ਮਾਹਰ ਰੀਓ ਟਿੰਟੋ ਦੇ ਆਪਣਾ ਅਕਸ ਸੁਧਾਰਨ ਦੀ ਕੋਸ਼ਿਸ਼ ਦੱਸ ਰਹੇ ਹਨ।
ਸਾਲ 2020 ਵਿੱਚ ਰੀਓ ਟਿੰਟੋ ਨੇ ਪੱਛਮੀ ਆਸਟ੍ਰੇਲੀਆ ਦੇ ਸੂਬੇ ਜੂਕਨ ਗੋਰਜ ਇਲਾਕੇ ਵਿੱਚ 46 ਹਜ਼ਾਰ ਸਾਲ ਪੁਰਾਣੀਆਂ ਗੁਫ਼ਾਵਾਂ ਨਸ਼ਟ ਕਰ ਦਿੱਤੀਆਂ ਸਨ ਤਾਂ ਜੋ ਕੋਲੇ ਦੀਆਂ ਖਾਨਾਂ ਨੂੰ ਵੱਡਾ ਕੀਤਾ ਸਕੇ।
ਇਸ ਤੋਂ ਬਾਅਦ ਕੰਪਨੀ ਦੇ ਕਈ ਅਧਿਕਾਰੀਆਂ ਨੂੰ ਆਪਣੀਆਂ ਨੌਕਰੀਆਂ ਗਵਾਉਣੀਆਂ ਪਈਆਂ ਸਨ।
ਪਿਛਲੇ ਸਾਲ ਇੱਕ ਸੰਸਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਕੰਪਨੀ ਵਿੱਚ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ।
ਕੰਪਨੀ ਨੇ ਆਪ ਇੱਕ ਰਿਵਿਉ ਵਿੱਚ ਪਾਇਆ ਸੀ ਕਿ ਬੀਤੇ ਪੰਜ ਸਾਲਾਂ ਵਿੱਚ ਰੀਓ ਟਿੰਟੋ ਕੰਪਨੀ ਵਿੱਚ 20 ਔਰਤਾਂ ਨੇ ਬਲਾਤਕਾਰ ਜਾਂ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦਰਜ ਕਰਵਾਈਆਂ ਸਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਨਵੀਂ ਵਿਆਹੀ ਕੁੜੀ ਨੇ ਫੰਗਸ ਦੀ ਅਜਿਹੀ ਮਾਰ ਝੱਲੀ ਕਿ ਕਿਸੇ ਤਰ੍ਹਾਂ ਜਾਨ ਬਚੀ
NEXT STORY