ਸਥਿਤੀ ਨੇ ਖਤਰਨਾਕ ਮੋੜ ਉਦੋਂ ਲੈ ਲਿਆ ਜਦੋਂ ਸੌਂਦਰ ਕੀਰਤੀ ਦੇ ਪਰਿਵਾਰ ਤੋਂ ਉਸ ਨਾਲ ਵਿਆਹ ਕਰਨ ਦੀ ਇਜਾਜ਼ਤ ਮੰਗਣ ਗਿਆ।
‘‘ਮੇਰੀ ਮਾਂ ਨੇ ਮੈਨੂੰ ਆਪਣੇ ਹੱਥਾਂ ਅਤੇ ਡੰਡਿਆਂ ਨਾਲ ਕੁੱਟਿਆ। ਉਸ ਨੇ ਮੇਰੇ ਪੈਰਾਂ ਦੀਆਂ ਤਲੀਆਂ ਸਾੜ ਕੇ ਮੈਨੂੰ ਤਸੀਹੇ ਦਿੱਤੇ। ਮੇਰੇ ਪਿਤਾ ਜੀ ਨੇ ਮੈਨੂੰ ਅਰੁਵਮਨਈ (ਸਬਜ਼ੀ ਕੱਟਣ ਵਾਲਾ ਔਜ਼ਾਰ) ਨਾਲ ਮਾਰਨ ਦੀ ਕੋਸ਼ਿਸ਼ ਕੀਤੀ।’’
ਕੀਰਤੀ ਆਪਣੇ ਮਾਤਾ-ਪਿਤਾ ਦੇ ਗੁੱਸੇ ਨੂੰ ਯਾਦ ਕਰਦੀ ਹੋਈ ਅਜੇ ਵੀ ਕੰਬ ਜਾਂਦੀ ਹੈ ਜਦੋਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇੱਕ ਵਾਨਿਆਰ ਲੜਕੀ ਹੋਣ ’ਤੇ ਦਲਿਤ ਲੜਕੇ ਸੌਂਦਰ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ।
ਤਮਿਲਨਾਡੂ ਵਿੱਚ ਵਾਨਿਆਰਾਂ ਨੂੰ ਸਭ ਤੋਂ ਪੱਛੜੇ ਵਰਗ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਇਸ ਨੇ ਉਨ੍ਹਾਂ ਦੇ ਜਾਤੀ ਮਾਣ ਨੂੰ ਠੇਸ ਪਹੁੰਚਾਈ ਅਤੇ ਕੀਰਤੀ ਨੂੰ 2018 ਵਿੱਚ ਲਗਭਗ 6 ਮਹੀਨਿਆਂ ਤੱਕ ਬਹੁਤ ਜ਼ਿਆਦਾ ਭਾਵਨਾਤਮਕ ਅਤੇ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਆਪਣੇ ਹੀ ਮਾਤਾ-ਪਿਤਾ ਵੱਲੋਂ ਇਸ ਤਰ੍ਹਾਂ ਦਾ ਵਿਵਹਾਰ ਕਰਨਾ ਦੁਖਦਾਈ ਸੀ।
ਪਰ ਸਥਿਤੀ ਨੇ ਖਤਰਨਾਕ ਮੋੜ ਉਦੋਂ ਲੈ ਲਿਆ ਜਦੋਂ ਸੌਂਦਰ ਕੀਰਤੀ ਦੇ ਪਰਿਵਾਰ ਤੋਂ ਉਸ ਨਾਲ ਵਿਆਹ ਕਰਨ ਦੀ ਇਜਾਜ਼ਤ ਮੰਗਣ ਗਿਆ।
ਸੌਂਦਰ ਨੇ ਕਿਹਾ, ‘‘ਉਸ ਦੇ ਪਿਤਾ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਨਿਊਜ਼ ਚੈਨਲ ਦੇਖਦਾ ਹਾਂ, ਅਤੇ ਕੀ ਤੂੰ ਸੋਚਿਆ ਹੈ ਕਿ ਮੈਂ ਕਿਸੇ ਖੁੱਲ੍ਹੀ ਸੜਕ ’ਤੇ ਜਾਂ ਰੇਲਵੇ ਪਟੜੀਆਂ ''ਤੇ ਖੂਨ ਨਾਲ ਲੱਥਪੱਥ ਹੋ ਕੇ ਮਰਨਾ ਚਾਹੁੰਦਾ ਹਾਂ?’’
ਉਸ ਦੇ ਵਾਪਸ ਜਾਣ ਤੋਂ ਬਾਅਦ, ਕੀਰਤੀ ਕਹਿੰਦੀ ਹੈ ਕਿ ਉਸ ਦੇ ਪਿਤਾ ਨੇ ਉਸ ਦੀ ਮਾਂ ਨੂੰ ਉਨ੍ਹਾਂ ਕੁਰਸੀਆਂ ਨੂੰ ਘਰ ਤੋਂ ਬਾਹਰ ਸੁੱਟਣ ਲਈ ਕਿਹਾ ਜਿਸ ’ਤੇ ਸੁੰਦਰ ਅਤੇ ਉਸ ਦੇ ਪਿਤਾ ਬੈਠੇ ਸਨ।
ਉਨ੍ਹਾਂ ਵੱਲੋਂ ਲਿਆਂਦੇ ਗਏ ਫ਼ਲ, ਮਠਿਆਈਆਂ ਅਤੇ ਫੁੱਲ ਡਸਟਬਿਨ ਵਿੱਚ ਸੁੱਟ ਦਿੱਤੇ ਗਏ।
ਫਿਰ ਉਹ ਕੀਰਤੀ ਨੂੰ ਸੁਸਾਈਡ ਨੋਟ ਲਿਖਣ ਲਈ ਮਜਬੂਰ ਕਰਨ ਲੱਗੇ।
ਸੌਂਦਰ ਦੱਸਦਾ ਹੈ, ‘‘ਉਨ੍ਹਾਂ ਨੇ ਸੋਚਿਆ ਕਿ ਉਹ ਇਸ ਨੂੰ ਬਾਅਦ ਵਿੱਚ ਵਰਤ ਸਕਦੇ ਹਨ। ਕੀਰਤੀ ਨੇ ਮਹਿਸੂਸ ਕੀਤਾ ਕਿ ਅਸੀਂ ਜਿਉਂਦੇ ਨਹੀਂ ਬਚ ਸਕਾਂਗੇ ਅਤੇ ਸੁਰੱਖਿਆ ਦਾ ਰਸਤਾ ਵਿਆਹ ਕਰਨਾ ਹੈ।’’
ਉਨ੍ਹਾਂ ਦੀ ਜਾਨ ਨੂੰ ਖਤਰਾ ਅਸਲੀ ਰੂਪ ਵਿੱਚ ਪ੍ਰਤੀਤ ਹੋਣ ਲੱਗਾ।
(ਦੇ ਨਾਲ ਮਿਲ ਕੇ ਕੀਤੀ ਗਈ ਇਹ ਕਹਾਣੀ BBCShe ਪ੍ਰੋਜੈਕਟ ਦੇ ਤਹਿਤ ਹੋਈ ਹੈ। ਇਸ ਪ੍ਰਾਜੈਕਟ ਵਿੱਚ ਅਸੀਂ ਮਹਿਲਾ ਪਾਠਕਾਂ ਤੇ ਸਰੋਕਾਰਾਂ ਨੂੰ ਕੇਂਦਰ ਵਿੱਚ ਰੱਖ ਕੇ ਪੱਤਰਕਾਰਤਾ ਕਰ ਰਹੇ ਹਾਂ। BBCShe ਪ੍ਰੋਜੈਕਟ ਦੇ ਬਾਰੇ ਵਧੇਰੇ ਜਣਕਾਰੀ ਲਈ ਇੱਥੇ ਕਲਿੱਕ ਕਰੋ)
2006 ਵਿੱਚ ਲਤਾ ਸਿੰਘ ਬਨਾਮ ਯੂਪੀ ਰਾਜ ਦੇ ਮਾਮਲੇ ਵਿੱਚ ਆਪਣੇ ਇਤਿਹਾਸਕ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ‘‘ਅਣਖ ਲਈ ਕਤਲ’’ ਵਿੱਚ ਕੁਝ ਵੀ ਸਨਮਾਨਯੋਗ ਨਹੀਂ ਹੈ।
ਇੱਜ਼ਤ ਬਚਾਉਣ ਦੇ ਨਾਂ ’ਤੇ ਕਤਲ
2006 ਵਿੱਚ ਲਤਾ ਸਿੰਘ ਬਨਾਮ ਯੂਪੀ ਰਾਜ ਦੇ ਮਾਮਲੇ ਵਿੱਚ ਆਪਣੇ ਇਤਿਹਾਸਕ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ‘‘ਅਣਖ ਲਈ ਕਤਲ’’ ਵਿੱਚ ਕੁਝ ਵੀ ਸਨਮਾਨਯੋਗ ਨਹੀਂ ਹੈ।
ਫੈਸਲੇ ਵਿੱਚ ਕਿਹਾ ਗਿਆ, ‘‘ਬੇਰਹਿਮ, ਜਗੀਰੂ ਵਿਚਾਰਧਾਰਾ ਵਾਲੇ ਵਿਅਕਤੀਆਂ ਦੁਆਰਾ ਕੀਤੇ ਗਏ ਕਤਲ ਦੀ ਸ਼ਰਮਨਾਕ ਕਾਰਵਾਈ ਵਾਲੇ ਸਖ਼ਤ ਸਜ਼ਾ ਦੇ ਹੱਕਦਾਰ ਹਨ।’’
ਸੁਪਰੀਮ ਕੋਰਟ ਨੇ ਅੰਤਰਜਾਤੀ ਜੋੜਿਆਂ ਨੂੰ ਧਮਕੀਆਂ ਦੇਣ ਜਾਂ ਤੰਗ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਸੀ।
ਸਤਾਰਾਂ ਸਾਲਾਂ ਬਾਅਦ ਵੀ ਦੇਸ਼ ਵਿੱਚ ਧਮਕਾਉਣ, ਡਰਾਉਣ ਅਤੇ ਬੇਰਹਿਮੀ ਨਾਲ ਹਿੰਸਾ ਕਰਨ ਦਾ ਵਰਤਾਰਾ ਮੌਜੂਦ ਹੈ।
ਸੁਰੱਖਿਅਤ ਰਹਿਣ ਲਈ ਕੀਰਤੀ ਅਤੇ ਸੌਂਦਰ ਨੇ ਰਜਿਸਟਰਾਰ ਦੇ ਦਫ਼ਤਰ ਜਾ ਕੇ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਦਾ ਫੈਸਲਾ ਕੀਤਾ।
ਦੋਵੇਂ ਆਪਣੀ ਕੰਮ ਵਾਲੀ ਥਾਂ ''ਤੇ ਵਾਪਸ ਆ ਗਏ ਅਤੇ ਕਿਸੇ ਨੂੰ ਕੁਝ ਦੱਸੇ ਬਿਨਾਂ ਆਪਣੀ ਨੌਕਰੀ ਮੁੜ ਸ਼ੁਰੂ ਕਰ ਦਿੱਤੀ।
ਪਰ ਇਹ ਗੱਲ ਗੁੱਝੀ ਨਾ ਰਹੀ ਅਤੇ ਇਸ ਦੇ ਨਤੀਜੇ ਮਾੜੇ ਸਨ।
ਕੀਰਤੀ ਯਾਦ ਕਰਦੀ ਹੋਈ ਦੱਸਦੀ ਹੈ, ‘‘ਮੇਰੇ ਪਿਤਾ ਨੇ ਮੈਨੂੰ ਲੋਹੇ ਦੀ ਰਾਡ ਨਾਲ ਕੁੱਟਿਆ ਅਤੇ ਘੰਟਿਆਂ ਬੱਧੀ ਮੇਰਾ ਖੂਨ ਵਹਿੰਦਾ ਰਿਹਾ।’’
ਉਸ ਨੂੰ ਇਹ ਕਹਿੰਦੇ ਹੋਏ ਇੱਕ ਪੱਤਰ ਲਿਖਣ ਲਈ ਕਿਹਾ ਗਿਆ ਸੀ ਕਿ ਉਹ ਕਦੇ ਵੀ ਆਪਣੇ ਮਾਤਾ-ਪਿਤਾ ਦੀ ਮਾਲਕੀ ਵਾਲੀ ਜਾਇਦਾਦ ’ਤੇ ਆਪਣੇ ਹੱਕ ਦਾ ਦਾਅਵਾ ਨਹੀਂ ਕਰੇਗੀ। ਜੇਕਰ ਉਸ ਦਾ ਵਿਆਹ ਅਸਫਲ ਹੋ ਜਾਂਦਾ ਹੈ ਤਾਂ ਉਹ ਕਦੇ ਵੀ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕਰੇਗੀ।
ਹੱਥ ਵਿੱਚ ਸਿਰਫ਼ 100 ਰੁਪਏ ਲੈ ਕੇ ਕੀਰਤੀ ਨੂੰ ਆਪਣੇ ਮਾਤਾ-ਪਿਤਾ ਦਾ ਘਰ ਛੱਡਣ ਲਈ ਮਜਬੂਰ ਕੀਤਾ ਗਿਆ। ਉਹ ਅਤੇ ਸੌਂਦਰ ਦੋਵੇਂ ਸਰਕਾਰੀ ਨੌਕਰੀਆਂ ਵਿੱਚ ਸਨ। ਇਸ ਵਿੱਤੀ ਸੁਤੰਤਰਤਾ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਵਿੱਚ ਮਦਦ ਕੀਤੀ।
ਉਹ ਬਚ ਗਏ।
ਕੰਨਗੀ, ਮੁਰੂਗੇਸਨ, ਵਿਮਲਾਦੇਵੀ, ਸ਼ੰਕਰ, ਇਲਾਵਰਾਸਨ ਦੇ ਉਲਟ... ਤਾਮਿਲਨਾਡੂ ਵਿੱਚ ‘‘ਜਾਤ ’ਤੇ ਮਾਣ’’ ਅਤੇ ‘‘ਇੱਜ਼ਤ’’ ਦੇ ਨਾਮ ’ਤੇ ਮਾਰੇ ਗਏ ਲੋਕਾਂ ਦੀ ਸੂਚੀ ਲੰਬੀ ਹੈ।
ਜ਼ਿਆਦਾਤਰ ਅੰਤਰਜਾਤੀ ਵਿਆਹਾਂ ਵਿੱਚ ਹਮਲੇ ਅਤੇ ਹਿੰਸਾ ਉਦੋਂ ਹੁੰਦੀ ਹੈ ਜਦੋਂ ਜੋੜੇ ਵਿੱਚ ਕੋਈ ਵੀ ਦਲਿਤ ਭਾਈਚਾਰੇ ਨਾਲ ਸਬੰਧਤ ਹੁੰਦਾ ਹੈ।
ਤਾਮਿਲਨਾਡੂ ਵਿੱਚ ਅੰਤਰ-ਜਾਤੀ ਵਿਆਹਾਂ ਨੂੰ ਚੁਣਨ ਵਾਲੀ ਆਬਾਦੀ ਦਾ ਅਨੁਪਾਤ ਬਹੁਤ ਘੱਟ ਹੈ।
ਤਾਮਿਲਨਾਡੂ ਵਿੱਚ ਜਾਤੀ ਹਿੰਸਾ, ਸਵੈ-ਮਾਣ ਅੰਦੋਲਨ ਦਾ ਘਰ
ਤਾਮਿਲਨਾਡੂ ਵਿੱਚ ਅੰਤਰ-ਜਾਤੀ ਵਿਆਹਾਂ ਨੂੰ ਚੁਣਨ ਵਾਲੀ ਆਬਾਦੀ ਦਾ ਅਨੁਪਾਤ ਬਹੁਤ ਘੱਟ ਹੈ।
2015 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ ਰਾਜ ਦੀ ਸਿਰਫ਼ ਤਿੰਨ ਪ੍ਰਤੀਸ਼ਤ ਆਬਾਦੀ ਨੇ ਆਪਣੀ ਜਾਤ ਤੋਂ ਬਾਹਰ ਵਿਆਹ ਕੀਤਾ ਸੀ।
ਸੀਨੀਅਰ ਅਕਾਦਮਿਕ ਅਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਸਾਇੰਸਜ਼ (IIPS) ਦੇ ਸਾਬਕਾ ਡਾਇਰੈਕਟਰ ਕੇ. ਸ਼੍ਰੀਨਿਵਾਸਨ ਦੁਆਰਾ ਸਹਿ-ਲੇਖਕ ਵਜੋਂ ਲਿਖੀ ਰਿਪੋਰਟ ਦੇ ਅਨੁਸਾਰ, ਰਾਸ਼ਟਰੀ ਪੱਧਰ ’ਤੇ ਇਹ ਅਨੁਪਾਤ 10% ਤੋਂ ਬਹੁਤ ਜ਼ਿਆਦਾ ਸੀ।
ਇਹ ਤਾਮਿਲਨਾਡੂ ਦੇ ਪੇਰੀਆਰ ਦੇ ਜਾਤ-ਵਿਰੋਧੀ ਸਵੈ-ਮਾਣ ਅੰਦੋਲਨ ਦੇ ਇਤਿਹਾਸ ਦੇ ਬਾਵਜੂਦ ਹੈ।
ਇਹ ਇੱਕ ਅਜਿਹਾ ਸਮਾਨਤਾਵਾਦੀ ਅੰਦੋਲਨ ਸੀ ਜਿਸ ਨੇ ਸਾਰਿਆਂ ਲਈ ਬਰਾਬਰ ਅਧਿਕਾਰਾਂ ਦੀ ਮੰਗ ਕੀਤੀ ਅਤੇ ਜਾਤ ਵੰਡ ਦੀ ਸ਼੍ਰੇਣੀ ਨੂੰ ਨਸ਼ਟ ਕਰਨ ਦੀ ਮੰਗ ਕੀਤੀ।
ਸਵੈ-ਮਾਣ ਅੰਦੋਲਨ ਨੇ ਜਾਤੀ ਭੇਦਭਾਵ ਨੂੰ ਖਤਮ ਕਰਨ ਦੇ ਇੱਕ ਤਰੀਕੇ ਵਜੋਂ ਅੰਤਰ-ਜਾਤੀ ਵਿਆਹਾਂ ਨੂੰ ਉਤਸ਼ਾਹਿਤ ਕੀਤਾ।
ਆਪਣੇ ਪਰਿਵਾਰਾਂ ਦੇ ਗੁੱਸੇ ਤੋਂ ਬਚਣ ਲਈ, ਬਹੁਤ ਸਾਰੇ ਜੋੜੇ ਦੂਜੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਜਾਂਦੇ ਹਨ ਅਤੇ ਮੰਦਰਾਂ ਵਿੱਚ ਵਿਆਹ ਕਰਦੇ ਹਨ।
1968 ਵਿੱਚ ਹਿੰਦੂ ਮੈਰਿਜ (ਤਾਮਿਲਨਾਡੂ ਸੋਧ) ਐਕਟ ਦੁਆਰਾ ਸਵੈ-ਮਾਣ ਦੇ ਵਿਆਹਾਂ ਨੂੰ ਤਾਮਿਲਨਾਡੂ ਵਿੱਚ ਕਾਨੂੰਨੀ ਤੌਰ ’ਤੇ ਜਾਇਜ਼ ਬਣਾਇਆ ਗਿਆ ਸੀ।
ਅੱਜ, ਤਾਮਿਲਨਾਡੂ ਵਿੱਚ ਕਈ ਲੋਕ ਸਦੀਆਂ ਪੁਰਾਣੀਆਂ ਬ੍ਰਾਹਮਣਵਾਦੀ ਰੀਤਾਂ ਤੇ ਰਿਵਾਜਾਂ ਨੂੰ ਰੱਦ ਕਰਦੇ ਹੋਏ ਸਵੈ-ਮਾਣ ਵਾਲੇ ਵਿਆਹ ਕਰਵਾਉਂਦੇ ਹਨ।
ਪਰ ਕਿਸੇ ਵੀ ਕੋਸ਼ਿਸ਼ ਨੇ ਅੰਤਰ-ਜਾਤੀ ਜੋੜਿਆਂ ਨੂੰ ਹਿੰਸਾ ਪ੍ਰਤੀ ਘੱਟ ਸੰਵੇਦਨਸ਼ੀਲ ਨਹੀਂ ਬਣਾਇਆ ਹੈ।
ਅੰਤਰ-ਜਾਤੀ ਵਿਆਹਾਂ ਨੂੰ ਰਜਿਸਟਰ ਕਰਨ ਵਿੱਚ ਮਦਦ ਕਰਨ ਵਾਲੇ ਵਕੀਲ ਰਮੇਸ਼ ਅਨੁਸਾਰ ਜੋੜਿਆਂ ਦੇ ਅਸੁਰੱਖਿਅਤ ਰਹਿਣ ਦੇ ਕਈ ਕਾਰਨਾਂ ਵਿੱਚੋਂ ਇੱਕ ਇਹ ਹੈ ਕਿ ਉਹ ਅਕਸਰ ਆਪਣੇ ਵਿਆਹਾਂ ਨੂੰ ਅਧਿਕਾਰਤ ਤੌਰ ''ਤੇ ਦਰਜ ਨਹੀਂ ਕਰਵਾਉਣਾ ਚਾਹੁੰਦੇ।
ਆਪਣੇ ਪਰਿਵਾਰਾਂ ਦੇ ਗੁੱਸੇ ਤੋਂ ਬਚਣ ਲਈ, ਬਹੁਤ ਸਾਰੇ ਜੋੜੇ ਦੂਜੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਜਾਂਦੇ ਹਨ ਅਤੇ ਮੰਦਰਾਂ ਵਿੱਚ ਵਿਆਹ ਕਰਦੇ ਹਨ।
ਰਮੇਸ਼ ਦੱਸਦੇ ਹਨ, ‘‘ਪਰ ਫਿਰ, ਨਤੀਜਾ ਇਹ ਹੁੰਦਾ ਹੈ ਕਿ ਜਦੋਂ []]ਪ੍ਰਮੁੱਖ ਜਾਤ] ਲੜਕੀ ਦੇ ਮਾਤਾ-ਪਿਤਾ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਂਦੇ ਹਨ, ਤਾਂ ਪੁਲਿਸ ਅਕਸਰ ਜੋੜੇ ਨੂੰ ਲੱਭ ਲੈਂਦੀ ਹੈ। ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਕੋਲ ਭੇਜ ਦਿੰਦੀ ਹੈ ਕਿਉਂਕਿ ਉਨ੍ਹਾਂ ਦਾ ਵਿਆਹ ਕਾਨੂੰਨੀ ਤੌਰ ’ਤੇ ਜਾਇਜ਼ ਨਹੀਂ ਹੈ।’’
ਦਲਿਤ ਲੇਖਕ ਅਤੇ ਕਾਰਕੁਨ ਜਯਾਰਾਣੀ ਦਾ ਕਹਿਣਾ ਹੈ ਕਿ ਤਾਮਿਲਨਾਡੂ ਦੇ ਲੋਕ ਆਪਣੇ ਕਬੀਲੇ/ਭਾਈਚਾਰੇ (ਐਂਡੋਗੈਮੀ) ਵਿੱਚ ਵਿਆਹ ਕਰਨ ਲਈ ਦ੍ਰਿੜ ਹਨ
ਅੰਤਰ-ਜਾਤੀ ਵਿਆਹਾਂ ਲਈ ਮੈਟਰੀਮੋਨੀਅਲ ਵੈੱਬਸਾਈਟ
ਅੰਤਰ-ਜਾਤੀ ਵਿਆਹ ਰਜਿਸਟਰ ਕਰਵਾਉਣਾ ਆਸਾਨ ਨਹੀਂ ਹੈ।
ਰਮੇਸ਼ ਦਾ ਕਹਿਣਾ ਹੈ ਕਿ ਅਧਿਕਾਰੀ ਅਕਸਰ ਜੋੜਿਆਂ ਨੂੰ ਆਪਣੇ ਮਾਤਾ-ਪਿਤਾ ਨੂੰ ਰਜਿਸਟਰਾਰ ਦੇ ਦਫ਼ਤਰ ਲੈ ਕੇ ਆਉਣ ਲਈ ਕਹਿੰਦੇ ਹਨ ਤਾਂ ਜੋ ਉਨ੍ਹਾਂ ਦੀ ਸਹਿਮਤੀ ਨੂੰ ਯਕੀਨੀ ਬਣਾਈ ਜਾ ਸਕੇ।
ਜਦੋਂ ਕਿ ਕਿਸੇ ਵੀ ਵਿਆਹ ਕਾਨੂੰਨ ਤਹਿਤ ਅਜਿਹੀ ਕੋਈ ਲੋੜ ਨਹੀਂ ਹੈ।
ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਸਬੂਤ ਦੇ ਤੌਰ ’ਤੇ ਜਵਾਬਾਂ ਨਾਲ ਰਮੇਸ਼ ਅਧਿਕਾਰੀਆਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਾਨੂੰਨ ਵਿਆਹ ਨੂੰ ਰਜਿਸਟਰ ਕਰਨ ਲਈ ਮਾਪਿਆਂ ਦੀ ਸਹਿਮਤੀ ਨੂੰ ਲਾਜ਼ਮੀ ਨਹੀਂ ਕਰਦਾ, ਜਦੋਂਕਿ ਕਈ ਜੋੜਿਆਂ ਨੂੰ ਟੈਕਸ ਲਗਾਉਣ ਦੀ ਪ੍ਰਕਿਰਿਆ ਵਿੱਚ ਮਦਦ ਕਰਦਾ ਹੈ।
ਪਰ ਇਹ ਅੰਤਰ-ਜਾਤੀ ਵਿਆਹਾਂ ਨੂੰ ਉਤਸ਼ਾਹਿਤ ਕਰਨ ਅਤੇ ਜੋੜਿਆਂ ਦੀ ਸੁਰੱਖਿਆ ਦੀ ਦਿਸ਼ਾ ਵਿੱਚ ਇੱਕ ਛੋਟਾ ਜਿਹਾ ਕਦਮ ਹੈ।
ਰਮੇਸ਼ ਵੱਖ-ਵੱਖ ਜਾਤਾਂ ਦੇ ਮਰਦਾਂ ਅਤੇ ਔਰਤਾਂ ਲਈ ਸੁਰੱਖਿਅਤ ਸਥਾਨ ਬਣਾਉਣ ਲਈ ਗੱਲਬਾਤ ਕਰਨ ਅਤੇ ਸਾਥੀ ਲੱਭਣ ਲਈ ਹੋਰ ਬਹੁਤ ਕੁਝ ਕਰਨਾ ਚਾਹੁੰਦਾ ਸੀ, ਜਿਵੇਂ ਕਿ ਹੋਰ ਲੋਕ ਆਮ ਤੌਰ ’ਤੇ ਆਪਣੀਆਂ ਜਾਤਾਂ ਵਿੱਚ ਕਰਦੇ ਹਨ।
ਇਸ ਲਈ ਉਨ੍ਹਾਂ ਨੇ ਦੋ ਮਹੀਨੇ ਪਹਿਲਾਂ ਇੱਕ ਮੈਟਰੀਮੋਨੀਅਲ ਵੈੱਬਸਾਈਟ ‘ਮਨੀਦਮ’ ਸਥਾਪਤ ਕੀਤੀ ਹੈ ਜਿਸ ਦਾ ਅਰਥ ਹੈ ਮਨੁੱਖਤਾ।
ਕਰੀਬ ਸੌ ਲੋਕ ਇਸ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
ਇਹ ਇੱਕ ਵਿਆਪਕ ਸਮੱਸਿਆ ਦਾ ਮੁਕਾਬਲਾ ਕਰਨ ਲਈ ਇੱਕ ਛੋਟੀ ਜਿਹੀ ਸ਼ੁਰੂਆਤ ਹੈ।
ਇੱਥੋਂ ਤੱਕ ਕਿ ਮਾਮੇ ਅਤੇ ਚਚੇਰੇ ਭਰਾਵਾਂ ਨਾਲ ਵਿਆਹ ਕਰਨ ਦੀ ਪ੍ਰਥਾ ਵੀ ਲੜਕੀਆਂ ਨੂੰ ਆਪਣੀ ਜਾਤ ਤੋਂ ਬਾਹਰ ਵਿਆਹ ਕਰਨ ਤੋਂ ਰੋਕਣ ਲਈ ਹੀ ਹੈ।
ਦਲਿਤ ਲੇਖਕ ਅਤੇ ਕਾਰਕੁਨ ਜਯਾਰਾਣੀ ਦਾ ਕਹਿਣਾ ਹੈ ਕਿ ਤਾਮਿਲਨਾਡੂ ਦੇ ਲੋਕ ਆਪਣੇ ਕਬੀਲੇ/ਭਾਈਚਾਰੇ (ਐਂਡੋਗੈਮੀ) ਵਿੱਚ ਵਿਆਹ ਕਰਨ ਲਈ ਦ੍ਰਿੜ ਹਨ।
ਇੱਥੋਂ ਤੱਕ ਕਿ ਮਾਮੇ ਅਤੇ ਚਚੇਰੇ ਭਰਾਵਾਂ ਨਾਲ ਵਿਆਹ ਕਰਨ ਦੀ ਪ੍ਰਥਾ ਵੀ ਲੜਕੀਆਂ ਨੂੰ ਆਪਣੀ ਜਾਤ ਤੋਂ ਬਾਹਰ ਵਿਆਹ ਕਰਨ ਤੋਂ ਰੋਕਣ ਲਈ ਹੀ ਹੈ।
ਨੈਸ਼ਨਲ ਫੈਮਿਲੀ ਹੈਲਥ ਸਰਵੇ (ਐੱਨਐੱਫਐੱਚਐੱਸ-5) 2019-21 ਦੇ ਅਨੁਸਾਰ, ਤਾਮਿਲਨਾਡੂ ਵਿੱਚ 28% ਔਰਤਾਂ ਦੇ ਆਪਣੇ ਕਬੀਲੇ/ਭਾਈਚਾਰੇ ਵਿੱਚ ਵਿਆਹ (ਜਿੱਥੇ ਪਤਨੀ ਅਤੇ ਪਤੀ ਖੂਨ ਨਾਲ ਸਬੰਧਤ ਹਨ) ਹੋਣ ਦੀ ਰਿਪੋਰਟ ਕੀਤੀ ਹੈ।
ਇਹ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀਸ਼ਤਤਾ ਹੈ।
ਉਨ੍ਹਾਂ ਨੇ ਅੱਗੇ ਕਿਹਾ, ‘‘ਅੰਤਰਵਿਆਹ (ਐਂਡੋਗੈਮੀ) ਦੀ ਵਿਆਪਕ ਪਾਲਣਾ ਨਾਲ ਰਾਜ ਵਿੱਚ ਇੱਜ਼ਤ ਨੂੰ ਬਰਕਰਾਰ ਰੱਖਣ ਦੇ ਨਾਮ ''ਤੇ ਵੱਡੀ ਗਿਣਤੀ ਵਿੱਚ ਕਤਲ ਹੁੰਦੇ ਹਨ।’’
ਪਰ ਇਨ੍ਹਾਂ ਅਪਰਾਧਾਂ ਲਈ ਦਰਜ ਮਾਮਲੇ ਘੱਟ ਹਨ।
ਸਟੇਟ ਕ੍ਰਾਈਮ ਰਿਕਾਰਡ ਬਿਊਰੋ ਨੇ ਰਾਜ ਵਿੱਚ 2013 ਤੋਂ ਲੈ ਕੇ ਹੁਣ ਤੱਕ ਦੋ ‘ਆਨਰ ਕਿਲਿੰਗ’ ਦਰਜ ਕੀਤੀਆਂ ਹਨ। ਦੋਵੇਂ ਮਾਮਲੇ 2017 ਵਿੱਚ ਦਰਜ ਕੀਤੇ ਗਏ ਸਨ।
ਪਰ ਦਲਿਤਾਂ ਦੇ ਅਧਿਕਾਰਾਂ ਅਤੇ ''ਆਨਰ ਕਿਲਿੰਗ'' ਦੇ ਵਿਰੁੱਧ ਕੰਮ ਕਰਨ ਵਾਲੀ ਐੱਨਜੀਓ ਏਵੀਡੈਂਸ ਦੁਆਰਾ ਇਕੱਠੇ ਕੀਤੇ ਗਏ ਅੰਕੜੇ 2020 ਤੋਂ 2022 ਦਰਮਿਆਨ ਆਨਰ ਕਿਲਿੰਗ ਦੀਆਂ 18 ਘਟਨਾਵਾਂ ਨੂੰ ਦਰਸਾਉਂਦੇ ਹਨ।
ਤਾਮਿਲਨਾਡੂ ਅਛੂਤਤਾ ਖਾਤਮਾ ਮੋਰਚੇ ਦੇ ਸੈਮੂਅਲ ਰਾਜ ਦਾ ਕਹਿਣਾ ਹੈ ਕਿ ਜ਼ਿਆਦਾਤਰ ''ਆਨਰ ਕਿਲਿੰਗ'' ਜੋੜਿਆਂ ਲਈ ਸੁਰੱਖਿਅਤ ਦੀ ਘਾਟ ਕਾਰਨ ਹੁੰਦੀਆਂ ਹਨ।
ਨਿਆਂ ਲਈ ਲੰਬਾ ਇੰਤਜ਼ਾਰ
ਤਾਮਿਲਨਾਡੂ ਅਛੂਤਤਾ ਖਾਤਮਾ ਮੋਰਚੇ (ਟੀਐੱਨਯੂਈਐੱਫ) ਦੇ ਜਨਰਲ ਸਕੱਤਰ ਸੈਮੂਅਲ ਰਾਜ ਦਾ ਕਹਿਣਾ ਹੈ ਕਿ ਜ਼ਿਆਦਾਤਰ ''ਆਨਰ ਕਿਲਿੰਗ'' ਜੋੜਿਆਂ ਲਈ ਸੁਰੱਖਿਅਤ ਆਸਰਾ ਅਤੇ ਸਰਕਾਰ ਤੋਂ ਸੁਰੱਖਿਆ ਦੀ ਘਾਟ ਕਾਰਨ ਹੁੰਦੀਆਂ ਹਨ।
ਅਪਰੈਲ 2016 ਵਿੱਚ ਦਲਿਤ ਵਿਅਕਤੀ ਦਲੀਪ ਕੁਮਾਰ ਨਾਲ ਵਿਆਹ ਕਰਨ ਵਾਲੀ ਕੱਲਰ ਜਾਤ ਨਾਲ ਸਬੰਧਿਤ ਲੜਕੀ ਵਿਮਲਾਦੇਵੀ ਦੀ ਮੌਤ ਤੋਂ ਬਾਅਦ, ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ।
ਇਨ੍ਹਾਂ ਵਿੱਚ ਹਰ ਜ਼ਿਲ੍ਹੇ ਵਿੱਚ ਵਿਸ਼ੇਸ਼ ਸੈੱਲ ਸਥਾਪਤ ਕਰਨ, 24 ਘੰਟੇ ਹੈਲਪਲਾਈਨ ਨੰਬਰ, ਮੋਬਾਈਲ ਐਪਸ ਬਣਾਉਣ ਅਤੇ ਅੰਤਰ-ਜਾਤੀ ਜੋੜਿਆਂ ਦੀ ਮਦਦ ਲਈ ਆਨਲਾਈਨ ਸ਼ਿਕਾਇਤ ਰਜਿਸਟ੍ਰੇਸ਼ਨ ਸੁਵਿਧਾਵਾਂ ਦੇ ਨਿਰਦੇਸ਼ ਜਾਰੀ ਕਰਨਾ ਸ਼ਾਮਲ ਸੀ।
ਅਸੀਂ ਚਾਰ ਜ਼ਿਲ੍ਹਿਆਂ ਵਿੱਚ ਹਰੇਕ ਜ਼ੋਨ ਵਿੱਚ ਇੱਕ ਹੈਲਪਲਾਈਨ ਨੰਬਰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਨੂੰ ਕੋਈ ਜਵਾਬ ਨਹੀਂ ਮਿਲਿਆ।
ਕਾਰਕੁਨਾਂ ਨੇ ਪੁਲਿਸ ’ਤੇ ਅੰਤਰ-ਜਾਤੀ ਸਬੰਧਾਂ ਨਾਲ ਜੁੜੇ ਮਾਮਲਿਆਂ ਨੂੰ ਅਕਸਰ ਗਲਤ ਤਰੀਕੇ ਨਾਲ ਨਜਿੱਠਣ ਦਾ ਦੋਸ਼ ਵੀ ਲਗਾਇਆ।
ਸੈਮੂਅਲ ਰਾਜ ਨੇ ਕਿਹਾ, ‘‘ਜਦੋਂ ਮਾਪੇ ਪੁਲਿਸ ਕੋਲ ਪਹੁੰਚਦੇ ਹਨ, ਤਾਂ ਉਹ ਅਕਸਰ ''ਕੱਟਾ ਪੰਚਾਇਤਾਂ'' (ਕੰਗਾਰੂ ਅਦਾਲਤਾਂ) ਦੇ ਤਰੀਕੇ ਨਾਲ ਗੈਰ ਰਸਮੀ ਰੂਪ ਨਾਲ ਮਾਮਲੇ ਦਾ ਨਿਪਟਾਰਾ ਕਰਦੇ ਹਨ ਅਤੇ ਜੋੜੇ ਨੂੰ ਵੱਖ ਕਰਦੇ ਹਨ।’’
‘‘ਲੜਕੀਆਂ []]ਪ੍ਰਮੁੱਖ ਜਾਤ] ਨੂੰ ਆਮ ਤੌਰ ''ਤੇ ਉਨ੍ਹਾਂ ਦੇ ਪਰਿਵਾਰਾਂ ਕੋਲ ਵਾਪਸ ਭੇਜਿਆ ਜਾਂਦਾ ਹੈ ਅਤੇ ਅਕਸਰ, ਉਹ ਜ਼ਿੰਦਾ ਨਹੀਂ ਬਚਦੀਆਂ।’’
ਵਿਮਲਾਦੇਵੀ ਦੀ 2014 ਵਿੱਚ ਮੌਤ ਹੋ ਗਈ ਸੀ। ਕਰੀਬ ਇੱਕ ਦਹਾਕੇ ਬਾਅਦ ਵੀ ਇਸ ਕੇਸ ਦੀ ਸੁਣਵਾਈ ਜਾਰੀ ਹੈ।
ਜਦੋਂ ਅਸੀਂ ਦਲੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਵੀ ਆਪਣੀ ਮ੍ਰਿਤਕ ਪਤਨੀ ਲਈ ਇਨਸਾਫ਼ ਲਈ ਆਸਵੰਦ ਹਨ।
ਅਜਿਹੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਉਣ ਦੀ ਦਰ ਘੱਟ ਹੈ।
ਸੈਮੂਅਲ ਦਾ ਕਹਿਣਾ ਹੈ, ‘‘ਆਮ ਤੌਰ ’ਤੇ ਜਦੋਂ ਕੋਈ ਕਤਲ ਹੁੰਦਾ ਹੈ, ਤਾਂ ਪੀੜਤ ਪਰਿਵਾਰ ਦੁਆਰਾ ਇਨਸਾਫ਼ ਦੀ ਲੜਾਈ ਸ਼ੁਰੂ ਕੀਤੀ ਜਾਂਦੀ ਹੈ। ਪਰ ਜਾਤੀ ਆਧਾਰਿਤ ਕਤਲ ਕੇਸਾਂ ਵਿੱਚ ਅਕਸਰ ਪਰਿਵਾਰਕ ਮੈਂਬਰ ਹੀ ਕਾਤਲ ਹੁੰਦੇ ਹਨ।’’
‘‘ਸਜ਼ਾ ਯਕੀਨੀ ਬਣਾਉਣ ਬਾਰੇ ਤਾਂ ਭੁੱਲ ਹੀ ਜਾਓ, ਨਿਆਂ ਲਈ ਲੜਾਈ ਸ਼ੁਰੂ ਕਰਨ ਦੀ ਵੀ ਕੋਈ ਇੱਛਾ ਨਹੀਂ ਹੈ।’’
''''ਇਹ ਇੱਕ ਮੁਸ਼ਕਲ, ਲੰਬੀ ਅਤੇ ਨਿਰੰਤਰ ਚੱਲਣ ਵਾਲੀ ਲੜਾਈ ਹੈ।''''
ਉਮੀਦ ਦੀ ਕਿਰਨ
ਕੀਰਤੀ ਨੇ ਜਦੋਂ ਸੌਂਦਰ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ ਤਾਂ ਉਹ 25 ਸਾਲਾਂ ਦੀ ਸੀ ਅਤੇ ਵਿੱਤੀ ਤੌਰ ’ਤੇ ਸੁਤੰਤਰ ਸੀ। ਪਰ ਉਸ ਦੇ ਮਾਪਿਆਂ ਨੂੰ ਇਹ ਨਹੀਂ ਲੱਗਿਆ ਕਿ ਉਹ ਆਪਣੇ ਫੈਸਲੇ ਲੈਣ ਲਈ ਪੂਰੀ ਸਮਝਦਾਰ ਹੈ।
ਉਨ੍ਹਾਂ ਦੇ ਪੱਖਪਾਤ ਅਤੇ ਜਾਤੀ ਦੇ ਹੰਕਾਰ ਨੂੰ ਮਿੱਥਾਂ ਅਤੇ ਗਲਤ ਜਾਣਕਾਰੀ ਦੁਆਰਾ ਹਵਾ ਦਿੱਤੀ ਗਈ।
ਕੀਰਤੀ ਦੱਸਦੀ ਹੈ, ‘‘ਮੇਰੀ ਮਾਂ ਦੇ ਬ੍ਰੇਨਵਾਸ਼ ਕਰਨ ਵਾਲੇ ਭਾਸ਼ਣਾਂ ਵਿੱਚੋਂ ਇੱਕ ਵਿੱਚ, ਉਨ੍ਹਾਂ ਨੇ ਮੈਨੂੰ ਦੱਸਿਆ ਕਿ ਦਲਿਤ ਰੋਜ਼ਾਨਾ ਅੱਤਿਆਚਾਰੀ-ਜਾਤੀ ਦੀਆਂ ਲੜਕੀਆਂ ਨੂੰ ਲੱਭ ਕੇ ਉਨ੍ਹਾਂ ਨਾਲ ਵਿਆਹ ਕਰਾਉਣ ਲਈ ਸਹੁੰ ਖਾਂਦੇ ਹਨ।’’
‘‘ਇਹ ਸਭ ਤੋਂ ਹਾਸੋਹੀਣੀ ਗੱਲ ਸੀ ਜੋ ਮੈਂ ਕਦੇ ਕਿਸੇ ਤੋਂ ਸੁਣੀ ਹੈ ਅਤੇ ਮੈਨੂੰ ਹੈਰਾਨੀ ਹੋਈ ਕਿ ਇੱਕ ਸਕੂਲ ਅਧਿਆਪਕ ਇਸ ਤਰ੍ਹਾਂ ਕਿਵੇਂ ਸੋਚ ਸਕਦੀ ਹੈ।’’
ਇਹ ਇੱਕ ਮੁਸ਼ਕਲ, ਲੰਬੀ ਅਤੇ ਨਿਰੰਤਰ ਚੱਲਣ ਵਾਲੀ ਲੜਾਈ ਹੈ।
2022 ਵਿੱਚ ਦਲਿਤ ਹਿਊਮਨ ਰਾਈਟਸ ਡਿਫੈਂਡਰ ਨੈੱਟਵਰਕ, ਜਾਤੀ-ਵਿਰੋਧੀ ਕਾਰਕੁਨਾਂ ਅਤੇ ਸੰਗਠਨਾਂ ਦੇ ਗੱਠਜੋੜ ਨੇ ‘ਦਿ ਫਰੀਡਮ ਆਫ ਮੈਰਿਜ ਐਂਡ ਐਸੋਸੀਏਸ਼ਨ ਐਂਡ ਪ੍ਰੋਹਿਬਿਸ਼ਨ ਆਫ ਕ੍ਰਾਈਮਜ਼ ਇਨ ਦਿ ਨੇਮ ਆਫ ਆਨਰ ਐਕਟ 2022’ ਸਿਰਲੇਖ ਵਾਲਾ ਇੱਕ ਖਰੜਾ ਬਿੱਲ ਪੇਸ਼ ਕੀਤਾ।
ਇਹ ਸਨਮਾਨ ਦੇ ਨਾਂ ’ਤੇ ਪੀੜਤ ਹੋਣ ਤੋਂ ਸੁਰੱਖਿਆ ਦੀ ਮੰਗ ਕਰਦਾ ਹੈ।
ਅਜਿਹੇ ਅਪਰਾਧ ਦੀ ਸਥਿਤੀ ਵਿੱਚ ਦੋਸ਼ੀਆਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਦੀ ਸੀਮਾ ਅਤੇ ਬਚੇ ਲੋਕਾਂ ਲਈ ਮੁਆਵਜ਼ੇ ਅਤੇ ਮੁੜ ਵਸੇਬੇ ਦੀ ਰੂਪਰੇਖਾ ਨੂੰ ਦਰਸਾਉਂਦਾ ਹੈ।
ਕੀਰਤੀ ਹੁਣ ਦੋ ਸਾਲ ਦੇ ਬੱਚੇ ਦੀ ਮਾਂ ਹੈ। ਪਿਛਲੇ ਚਾਰ ਸਾਲਾਂ ਵਿੱਚ ਉਸ ਦੀ ਮਾਂ ਨੇ ਆਪਣੇ ਦੋਹਤੇ ਦੇ ਜਨਮ ਤੋਂ ਬਾਅਦ ਸਿਰਫ਼ ਦੋ ਵਾਰ ਉਸ ਨਾਲ ਗੱਲ ਕੀਤੀ ਹੈ।
ਉਸ ਦੇ ਪਿਤਾ ਅਜੇ ਵੀ ਗੁੱਸੇ ਵਿੱਚ ਹਨ ਅਤੇ ਉਨ੍ਹਾਂ ਨੇ ਵਿਆਹ ਤੋਂ ਬਾਅਦ ਕਦੇ ਵੀ ਕੀਰਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਉਸ ਨੂੰ ਉਮੀਦ ਹੈ, ‘‘ਇੱਕ ਦਿਨ ਉਹ ਮੈਨੂੰ ਸਮਝਣਗੇ।’’
ਪਛਾਣ ਛੁਪਾਉਣ ਲਈ ਉਨ੍ਹਾਂ ਦੇ ਨਾਂ ਬਦਲੇ ਗਏ ਹਨ
(BBCShe ਸੀਰੀਜ਼ ਨਿਰਮਾਤਾ - ਦਿਵਿਆ ਆਰੀਆ, ਬੀਬੀਸੀ)
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

ਅਮ੍ਰਿਤਪਾਲ ਨੇ ਕੀ ਗ਼ਲਤੀਆਂ ਕੀਤੀਆਂ, ਜੋ ਉਸ ਉੱਤੇ ਹੁਣ ਭਾਰੀ ਪੈ ਗਈਆਂ -ਨਜ਼ਰੀਆ
NEXT STORY