ਚੇਤਾਵਨੀ: ਇਸ ਲੇਖ ਵਿੱਚ ਸ਼ਾਮਲ ਕੁਝ ਵੇਰਵੇ ਪਾਠਕਾਂ ਨੂੰ ਪ੍ਰੇਸ਼ਾਨ ਕਰ ਸਕਦੇ ਹਨ
ਪਿਛਲੇ ਹਫਤੇ ਮੱਧ ਇਜ਼ਰਾਈਲ ਵਿੱਚ ਇੱਕ ਫੌਜੀ ਬੇਸ ਦੇ ਉੱਚੇ, ਕੰਡਿਆਲੀ ਤਾਰ ਵਾਲੇ ਦਰਵਾਜ਼ਿਆਂ ਪਿੱਛੇ, ਆਮ ਲੋਕਾਂ ਦੀ ਨਜ਼ਰ ਤੋਂ ਦੂਰ, ਫੌਜੀ, ਪੁਲਿਸ ਅਧਿਕਾਰੀ ਅਤੇ ਫੋਰੈਂਸਿਕ ਮਾਹਰ ਇੱਕ ਅਜਿਹੇ ਕੰਮ ''ਤੇ ਵਿੱਚ ਰੁੱਝੇ ਹੋਏ ਸਨ ਜਿਸ ਦੀ ਬਾਹਰੋਂ ਕਲਪਨਾ ਕਰਨਾ ਵੀ ਲਗਭਗ ਅਸੰਭਵ ਸੀ।
ਇਹ ਕੰਮ ਸੀ ਹਮਾਸ ਦੇ ਕਾਤਲਾਨਾ ਹਮਲੇ ਦੇ ਪੀੜਤਾਂ ਦੀ ਵੱਡੇ ਪੱਧਰ ''ਤੇ ਪਛਾਣ ਕਰਨਾ।
ਫਲੱਡ ਲਾਈਟਾਂ ਦੀ ਤੇਜ਼ ਰੌਸ਼ਨੀ ਹੇਠ, ਦੇਰ ਰਾਤ ਤੱਕ ਉਨ੍ਹਾਂ ਸਾਰਿਆਂ ਨਾਲ ਇੱਕ ਹੋਰ ਸਮੂਹ ਵੀ ਜੁਟਿਆ ਹੋਇਆ ਸੀ, ਜਿਸ ਦੇ ਮੈਂਬਰਾਂ ਦੀ ਪਛਾਣ ਉਨ੍ਹਾਂ ਦੀਆਂ ਚਮਕਦਾਰ ਪੀਲੀਆਂ ਜੈਕਟਾਂ ਨਾਲ ਹੁੰਦੀ ਸੀ।
ਇਹ ਸਨ ਜ਼ਾਕਾ ਮੈਂਬਰ, ਇੱਕ ਅਜਿਹੀ ਧਾਰਮਿਕ ਸੰਸਥਾ ਜੋ ਹਮਲੇ ਤੋਂ ਬਾਅਦ, ਇਜ਼ਰਾਈਲ ਵਿੱਚ ਹੋ ਰਹੇ ਕੁਝ ਸਭ ਤੋਂ ਔਖੇ ਕੰਮ ਕਰ ਰਹੀ ਹੈ।
ਜ਼ਾਕਾ ਦਾ ਕੰਮ ਮੁਰਦਿਆਂ ਦੇ ਅਵਸ਼ੇਸ਼ਾਂ ਦੇ ਹਰ ਹਿੱਸੇ ਨੂੰ ਇਕੱਠਾ ਕਰਨਾ ਹੈ, ਜਿਸ ਵਿੱਚ ਖੂਨ ਵੀ ਸ਼ਾਮਲ ਹੈ, ਤਾਂ ਜੋ ਉਨ੍ਹਾਂ ਨੂੰ ਯਹੂਦੀ ਧਾਰਮਿਕ ਕਾਨੂੰਨ ਦੇ ਅਨੁਸਾਰ ਦਫ਼ਨਾਇਆ ਜਾ ਸਕੇ।
ਇਸ ਸੰਸਥਾ ਨੂੰ ਕੁਦਰਤੀ ਆਫ਼ਤਾਂ, ਇਮਾਰਤਾਂ ਤੋਂ ਖੁਦਕੁਸ਼ੀਆਂ ਅਤੇ ਅੱਤਵਾਦ ਸਮੇਤ ਸਭ ਤੋਂ ਦੁਖਦਾਈ ਘਟਨਾਵਾਂ ਨਾਲ ਨਜਿੱਠਣ ਲਈ ਬੁਲਾਇਆ ਜਾਂਦਾ ਹੈ।
ਇਸ ਦੇ ਮੈਂਬਰ ਲਗਭਗ ਸਾਰੇ ਅਤਿ-ਕੱਟੜਵਾਦੀ ਯਹੂਦੀ ਹਨ ਅਤੇ ਉਹ ਸਾਰੇ ਵਲੰਟੀਅਰ ਹਨ।
ਜਦੋਂ ਹਮਾਸ ਨੇ ਪਿਛਲੇ ਸ਼ਨੀਵਾਰ ਨੂੰ ਦੱਖਣੀ ਇਜ਼ਰਾਈਲ ਵਿੱਚ ਕਤਲੇਆਮ ਸ਼ੁਰੂ ਕੀਤਾ, ਜ਼ਾਕਾ ਦੇ 28 ਸਾਲਾ ਵਾਲੰਟੀਅਰ ਬਾਰੋਚ ਫ੍ਰੈਂਕਲ, ਤੇਲ ਅਵੀਵ ਦੇ ਨੇੜੇ ਇੱਕ ਆਰਥੋਡਾਕਸ ਸ਼ਹਿਰ, ਬਨੀ ਬ੍ਰੈਕ ਵਿੱਚ ਆਪਣੇ ਅਪਾਰਟਮੈਂਟ ਵਿੱਚ ਸਬਥ ਮਨਾ ਰਹੇ ਸਨ।
ਕੁਝ ਧਰਮਾਂ ਵਿੱਚ ਸਬਥ ਨੂੰ ਸਪਤਾਹਿਕ ਅਰਾਮ ਅਤੇ ਈਸ਼ਵਰ ਦੀ ਪ੍ਰਾਰਥਨਾ ਦਾ ਦਿਨ ਕਿਹਾ ਜਾਂਦਾ ਹੈ।
ਇਸ ਸ਼ਹਿਰ ਵਿੱਚ ਹੋਰ ਵੀ ਬਹੁਤ ਸਾਰੇ ਵਲੰਟੀਅਰ ਰਹਿੰਦੇ ਹਨ।
ਸਵੇਰ ਹੋਣ ਤੋਂ ਪਹਿਲਾਂ, ਉਨ੍ਹਾਂ ਨੇ ਆਪਣੇ ਜ਼ਾਕਾ ਵਾਕੀ-ਟਾਕੀ ਉੱਤੇ ਕਿਸੇ ਕਿਸਮ ਦੀ ਐਮਰਜੈਂਸੀ ਬਾਰੇ ਸੁਣਿਆ।
ਵਾਕੀ-ਟਾਕੀ ਨੂੰ ਚਾਲੂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ ਕਿਉਂਕਿ ਜੀਵਨ ਅਤੇ ਮੌਤ ਦੇ ਮਾਮਲਿਆਂ ਲਈ ਸਬਥ ਨੂੰ ਤੋੜਿਆ ਜਾ ਸਕਦਾ ਹੈ, ਪਰ ਇਹ ਸੂਰਜ ਡੁੱਬਣ ਤੱਕ ਫ੍ਰੈਂਕਲ ਆਪਣਾ ਫ਼ੋਨ ਨਹੀਂ ਦੇਖ ਸਕਦੇ ਸੀ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਪੂਰਾ ਮਾਮਲਾ ਸਮਝ ਆਇਆ।
ਉਨ੍ਹਾਂ ਨੇ ਆਪਣੀ ਕਿੱਟ ਚੁੱਕੀ, ਜਿਸ ਵਿੱਚ ਬਾਡੀ ਬੈਗ, ਸਰਜੀਕਲ ਦਸਤਾਨੇ, ਜੁੱਤੀਆਂ ਦੇ ਕਵਰ ਅਤੇ ਖੂਨ ਨੂੰ ਸਮੇਟਣ ਲਈ ਲੀਰਾਂ ਸਨ। ਉਹ ਤੁਰੰਤ ਆਪਣੀ ਕਰ ''ਚ ਬੈਠੇ ਅਤੇ ਕਿਹਾ, "ਮੈਂ ਬੱਸ ਆਇਆ''''।
ਕੀ ਹੈ ਜ਼ਾਕਾ
ਜ਼ਾਕਾ ਨੂੰ ਰਸਮੀ ਤੌਰ ''ਤੇ 1995 ਵਿੱਚ ਸਥਾਪਿਤ ਕੀਤਾ ਗਿਆ ਸੀ ਪਰ ਇਸ ਦੀਆਂ ਜੜ੍ਹਾਂ 1989 ਤੋਂ ਹੀ ਮੌਜੂਦ ਹਨ।
ਇਸ ਦੇ ਸੰਸਥਾਪਕ ਧਾਰਮਿਕ ਵਲੰਟੀਅਰਾਂ ਦੇ ਇੱਕ ਸਮੂਹ ਵਿੱਚੋਂ ਇੱਕ ਸਨ, ਜਿਹੜੇ ਇੱਕ ਆਤਮਘਾਤੀ ਤੋਂ ਬਾਅਦ ਮ੍ਰਿਤਕਾਂ ਦੇ ਅਵਸ਼ੇਸ਼ਾਂ ਨੂੰ ਸਮੇਟਣ ਲਈ ਇਕੱਠੇ ਹੋਏ ਸਨ।
ਇਸ ਹਮਲੇ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਇਜ਼ਰਾਈਲ ਵਿੱਚ ਇੱਕ ਬੱਸ ਨੂੰ ਕਾਬੂ ਕਰਕੇ ਉਸ ਨੂੰ ਖਾਈ ਵਿੱਚ ਸੁੱਟ ਦਿੱਤਾ ਸੀ।
ਯਹੂਦੀ ਰੀਤੀ-ਰਿਵਾਜ਼ਾਂ ਮੁਤਾਬਕ, ਲਾਸ਼ਾਂ ਨੂੰ ਪੂਰੀ ਤਰ੍ਹਾਂ ਨਾਲ, ਜਿੱਥੋਂ ਤੱਕ ਸੰਭਵ ਹੋ ਸਕੇ ਇਕੱਠਾ ਕੀਤਾ ਜਾਣਾ ਚਾਹੀਦਾ ਹੈ ਅਤੇ ਅਵਸ਼ੇਸ਼ਾਂ ਨੂੰ ਇਕੱਠੇ ਦਫ਼ਨ ਕੀਤਾ ਜਾਣਾ ਚਾਹੀਦਾ ਹੈ।
ਜ਼ਾਕਾ ਦੇ ਵਲੰਟੀਅਰ ਇਹ ਯਕੀਨੀ ਬਣਾਉਂਦੇ ਹਨ ਕਿ ਇਹ ਕੰਮ ਸਹੀ ਢੰਗ ਨਾਲ ਕੀਤਾ ਜਾਵੇ। ਜਿਵੇਂ ਕਿ ਉਨ੍ਹਾਂ ਦੇ ਇੱਕ ਅਰਸ਼ ਵਾਕ ''ਚ ਕਿਹਾ ਗਿਆ ਹੈ - ''ਸੱਚੀ ਕਿਰਪਾ ਨਾਲ''।
ਹਮਲੇ ਤੋਂ ਬਾਅਦ ਦਾ ਡਰਾਉਣਾ ਮੰਜ਼ਰ
ਸ਼ਨੀਵਾਰ ਜਿਸ ਥਾਂ ਮਿਊਜ਼ਿਕ ਫੈਸਟੀਵਲ ਸੀ, ਉਸ ਥਾਂ ''ਤੇ ਇਨ੍ਹਾਂ ਵਲੰਟੀਅਰਾਂ ਨੂੰ ਇੱਕ ਅਜਿਹੇ ਦ੍ਰਿਸ਼ ਦਾ ਸਾਹਮਣਾ ਕਰਨਾ ਪਿਆ, ਜੋ ਉਨ੍ਹਾਂ ਲਈ ਵੀ ਬਹੁਤ ਡਰਾਉਣਾ ਸੀ।
ਜਦੋਂ ਫ੍ਰੈਂਕਲ ਉਸ ਥਾਂ ਪਹੁੰਚੇ ਤਾਂ ਅਜੇ ਵੀ ਹਨ੍ਹੇਰਾ ਸੀ ਅਤੇ ਇਜ਼ਰਾਈਲੀ ਫੌਜੀ ਅਜੇ ਵੀ ਹਮਾਸ ਨਾਲ ਗੋਲੀਬਾਰੀ ਕਰ ਰਹੇ ਸਨ।
ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਫ੍ਰੈਂਕਲ ਰੇਤ ''ਤੇ ਲੇਟ ਗਏ ਅਤੇ ਸੁਰੱਖਿਅਤ ਮਹਿਸੂਸ ਹੋਣ ''ਤੇ ਫਿਰ ਉਹ ਕੰਮ ''ਤੇ ਚਲੇ ਗਏ।
ਹਮਲੇ ਤੋਂ ਬਾਅਦ ਤੋਂ ਹੀ ਜ਼ਾਕਾ ਵਾਲੰਟੀਅਰ ਸਾਰੀਆਂ ਥਾਵਾਂ ''ਤੇ ਕੰਮ ''ਚ ਲੱਗੇ ਹੋਏ ਹਨ। ਉਹ ਦੋ ਘੰਟੇ ਦੀ ਸ਼ਿਫਟ ਵਿੱਚ ਲਾਸ਼ਾਂ ਅਤੇ ਅਵਸ਼ੇਸ਼ਾਂ ਨੂੰ ਸਮੇਟਦੇ ਹਨ, ਕਿਉਂਕਿ ਇਹ ਕੰਮ ਬਹੁਤ ਔਖਾ ਹੈ।
ਫ੍ਰੈਂਕਲ ਨੇ ਕਿਹਾ ਕਿ ਸਭ ਤੋਂ ਔਖਾ ਕੰਮ ਹੈ ਬੱਚਿਆਂ ਦੇ ਅਵਸ਼ੇਸ਼ਾਂ ਨੂੰ ਇਕੱਠਾ ਕਰਨਾ।
ਜਿਵੇਂ ਹੀ ਉਹ ਸ਼ਨੀਵਾਰ ਨੂੰ ਫੈਸਟੀਵਲ ਵਾਲੀ ਥਾਂ ਤੋਂ ਨੇੜਲੇ ਕਿਬੁਟਜ਼ ਵੱਲ ਚਲੇ ਗਏ ਤਾਂ ਪੁਲਿਸ ਨੇ ਜ਼ਾਕਾ ਟੀਮਾਂ ਨੂੰ ਚੇਤਾਵਨੀ ਦਿੱਤੀ ਕਿ ਅੰਦਰ ਜੋ ਸੀ, ਉਹ ਦੇਖਣਾ ਮੁਸ਼ਕਲ ਸੀ।
ਹਾਲਾਂਕਿ ਜ਼ਾਕਾ ਮੈਂਬਰ ਅਜਿਹੇ ਕੰਮ ਦਾ ਪੂਰਾ ਤਜਰਬਾ ਰੱਖਦੇ ਹਨ, ਪਰ ਪੁਲਿਸ ਮੁਤਾਬਕ ਇਹ ਔਖੇ ਤੋਂ ਵੀ ਔਖਾ ਸੀ।
ਅੰਦਰ, ਫ੍ਰੈਂਕਲ ਨੂੰ ਬੱਚਿਆਂ ਦੀ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ, ਲੋਕਾਂ ਦੇ ਗ੍ਰਨੇਡਾਂ ਨਾਲ ਚਿੱਥੜੇ ਉੱਡੇ ਹੋਏ ਸਨ ਅਤੇ ਪੂਰੇ ਦੇ ਪੂਰੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ।
ਫ੍ਰੈਂਕਲ ਮੁਤਾਬਕ, "ਤੁਸੀਂ ਸੋਚ ਵੀ ਨਹੀਂ ਸਕਦੇ ਕਿ ਮੈਂ ਕਿੰਨੇ ਛੋਟੇ ਬੱਚੇ, ਕਿੰਨੇ ਸੜੇ ਹੋਏ ਲੋਕਾਂ ਦੀ ਗਿਣਤੀ ਕੀਤੀ। ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਮੁੜ ਉਹ ਸਾਰੀਆਂ ਤਸਵੀਰਾਂ ਮੇਰੇ ਸਾਹਮਣੇ ਆ ਰਹੀਆਂ ਹਨ।''''
:-
ਲਾਸ਼ਾਂ ਦੇ ਢੇਰ
ਬਹੁਤ ਸਾਰੇ ਲੋਕ ਜਦੋਂ ਇਨ੍ਹਾਂ ਜ਼ਾਕਾ ਵਲੰਟੀਅਰਾਂ ਨੂੰ ਆਪਣੀਆਂ ਪੀਲੀਆਂ ਜੈਕਟਾਂ ਪਹਿਨੇ ਤੇ ਗਲੀਆਂ ਵਿੱਚ ਕੰਮ ਕਰਦੇ ਦੇਖ ਰਹੇ ਹਨ ਤਾਂ ਉਹ ਉਨ੍ਹਾਂ ਦੀ ਇਸ ਹਿੰਮਤ ਦੀ ਪ੍ਰਸ਼ੰਸਾ ਕਰ ਰਹੇ ਹਨ, ਖਾਸ ਕਰ ਅਜਿਹੇ ਮੌਕੇ ''ਤੇ ਜਦੋਂ ਮੰਜ਼ਰ ਬਹੁਤ ਭਿਆਨਕ ਹੋਵੇ।
ਪਰ ਫ੍ਰੈਂਕਲ ਲਈ ਇਹ ਪ੍ਰਸ਼ੰਸਾ ਕੋਈ ਮਾਅਨੇ ਨਹੀਂ ਰੱਖਦੀ ਕਿਉਂਕਿ ਮੰਨਦੇ ਹਨ ਕਿ ''''ਜ਼ਾਕਾ ਇੱਕ ਪਵਿੱਤਰ ਕੰਮ ਹੈ ਅਤੇ ਇਸ ਦੇ ਬਦਲੇ ਕਿਸੇ ਧੰਨਵਾਦ ਦੀ ਉਮੀਦ ਨਹੀਂ ਕੀਤੀ ਜਾਂਦੀ। ਮੁਰਦਾ ਲੋਕ ਤੁਹਾਨੂੰ ਕੁਝ ਨਹੀਂ ਦੇ ਸਕਦੇ।''''
ਬੁੱਧਵਾਰ ਸ਼ਾਮ ਨੂੰ, ਜ਼ਾਕਾ ਵਾਲੰਟੀਅਰਾਂ ਨੇ ਦੱਖਣੀ ਇਜ਼ਰਾਈਲ ਵਿੱਚ ਅਵਸ਼ੇਸ਼ਾਂ ਨੂੰ ਇਕੱਠਾ ਕਰਨ ਦਾ ਆਪਣਾ ਆਖਰੀ ਕੰਮ ਪੂਰਾ ਕੀਤਾ ਅਤੇ ਫ੍ਰੈਂਕਲ ਉੱਤਰ ਵੱਲ ਮਿਲਟਰੀ ਬੇਸ ਵੱਲ ਚਲੇ ਗਏ, ਜਿੱਥੇ ਲਾਸ਼ਾਂ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਸੀ।
ਇਸ ਬੇਸ ਦੇ ਅੰਦਰ, ਸ਼ਿਪਿੰਗ ਕੰਟੇਨਰਾਂ ਵਰਗੇ ਲਗਭਗ 20 ਵਿਸ਼ਾਲ ਕੋਲਡ ਸਟੋਰੇਜ ਯੂਨਿਟ ਸਨ ਅਤੇ ਲਾਸ਼ਾਂ ਨੂੰ ਰੱਖਣ ਲਈ ਕਤਾਰਬੱਧ ਕੀਤਾ ਗਿਆ ਸੀ।
ਰਬੀਜ਼ ਅਤੇ ਜ਼ਾਕਾ ਵਾਲੰਟੀਅਰ ਮਰੇ ਹੋਏ ਲੋਕਾਂ ਨੂੰ ਇੱਜ਼ਤ ਬਖ਼ਸ਼ਣ ਲਈ ਹਰ ਉਹ ਕੰਮ ਕਰ ਰਹੇ ਸਨ, ਜੋ ਉਹ ਕਰ ਸਕਦੇ ਸਨ।
ਹਾਲਾਂਕਿ ਇਹ ਸਭ ਬਹੁਤ ਵੱਡੇ ਪੱਧਰ ''ਤੇ ਚੱਲ ਰਿਹਾ ਸੀ ਅਤੇ ਕੁਝ ਅਵਸ਼ੇਸ਼ਾਂ ਦੀ ਹਾਲਾਤ ਬਹੁਤ ਮਾੜੀ ਸੀ।
ਉਨ੍ਹਾਂ ਨੇ ਜਿੰਨਾਂ ਵੀ ਸੰਭਵ ਹੋਵੇ, ਹਰ ਇੱਕ ਵਿਅਕਤੀ ਲਈ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਾਮਿਆਂ ਵਿੱਚ ਮੌਜੂਦ ਆਰਥੋਡਾਕਸ ਹਰ 15 ਮਿੰਟਾਂ ਵਿੱਚ ਆਪਣੀਆਂ ਪ੍ਰਾਰਥਨਾਵਾਂ ਕਰਨ ਲਈ ਇਕੱਠੇ ਹੁੰਦੇ ਸਨ।
''ਕੁਝ ਬੱਚਿਆਂ ਦੇ ਹੱਥ-ਪੈਰ ਫ਼ੋਨ ਦੀਆਂ ਤਾਰਾਂ ਨਾਲ ਬੰਨ੍ਹੇ ਹੋਏ ਸਨ''
39 ਸਾਲਾ ਯਾਕੂਬ ਜ਼ਕਰੀਆ, ਫ੍ਰੈਂਕਲ ਦੇ ਗ੍ਰਹਿ ਸ਼ਹਿਰ ਬੇਨੀ ਬ੍ਰੈਕ ਦੇ ਡਿਪਟੀ ਮੇਅਰ ਹਨ।
ਇਸ ਬੇਸ ''ਤੇ ਉਹ ਜ਼ਾਕਾ ਵਲੰਟੀਅਰ ਵਜੋਂ ਲਗਾਤਾਰ ਪੰਜਵੀ ਰਾਤ ਦੀ ਸ਼ਿਫਟ ''ਤੇ ਸਨ। ਉਨ੍ਹਾਂ ਕਿਹਾ, "ਸਰੀਰਕ ਤੌਰ ''ਤੇ ਬਿਨਾਂ ਨੀਂਦ ਦੇ ਘੰਟਿਆਂ ਬੱਧੀ ਲਾਸ਼ਾਂ ਨੂੰ ਚੁੱਕਣਾ ਔਖਾ ਕੰਮ ਹੈ, ਪਰ ਅਸੀਂ ਇਹ ਕਰ ਲਿਆ।''''
ਜ਼ਕਰੀਆ ਆਪ ਵੀ ਪੰਜ ਬੱਚਿਆਂ ਦੇ ਪਿਤਾ ਹਨ ਅਤੇ ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਬੱਚਿਆਂ ਦੀਆਂ ਭਿਆਨਕ ਸੱਟਾਂ ਵਾਲੀਆਂ ਤੇ ਸੜੀਆਂ ਹੋਈਆਂ ਲਾਸ਼ਾਂ ਦੇਖੀਆਂ।
ਉਨ੍ਹਾਂ ਦੱਸਿਆ ਕਿ ਕੁਝ ਮ੍ਰਿਤਕ ਦੇ ਸਿਰ ਵੱਢ ਦਿੱਤੇ ਗਏ ਸਨ, ਹਾਲਾਂਕਿ ਇਹ ਸਪੱਸ਼ਟ ਨਹੀਂ ਸੀ ਕਿ ਕਿਵੇਂ।
ਜਦਕਿ ਮ੍ਰਿਤਕ ਬੱਚਿਆਂ ਵਿੱਚੋਂ ਕੁਝ ਦੇ ਹੱਥ-ਪੈਰ ਫ਼ੋਨ ਦੀਆਂ ਤਾਰਾਂ ਨਾਲ ਬੰਨ੍ਹੇ ਹੋਏ ਸਨ।
ਉਨ੍ਹਾਂ ਨੇ ਇੱਕ ਟਰੱਕ ਵਿੱਚੋਂ ਇੱਕ ਬਾਡੀ ਬੈਗ ਕੱਢਿਆ ਜਿਸ ਉੱਤੇ ਇੱਕ ਪਰਿਵਾਰ ਦਾ ਨਾਮ ਲਿਖਿਆ ਹੋਇਆ ਸੀ। ਉਸ ਤੋਂ ਅਗਲੇ ਬੈਗ ''ਤੇ ਵੀ ਉਹੀ ਨਾਮ ਸੀ ਅਤੇ ਉਸ ਤੋਂ ਅਗਲੇ ''ਤੇ ਵੀ।
ਇਸ ਤਰ੍ਹਾਂ ਉਨ੍ਹਾਂ ਨੇ ਇੱਕੋ ਪਰਿਵਾਰ ਦੇ ਪੰਜ ਜੀਆਂ ਦੀਆਂ ਲਾਸ਼ਾਂ ਨੂੰ ਟਰੱਕ ਵਿੱਚੋਂ ਕੱਢ ਲਿਆ।
ਉਹ ਦੋ ਮਾਤਾ-ਪਿਤਾ ਅਤੇ ਤਿੰਨ ਛੋਟੇ ਬੱਚੇ ਸਨ, ਜਿਨ੍ਹਾਂ ਨੂੰ ਹਮਾਸ ਨੇ ਕਫ਼ਰ ਅਜ਼ਾ ਦੇ ਕਿਬੁਟਜ਼ ਵਿੱਚ ਉਨ੍ਹਾਂ ਦੇ ਘਰ ਵਿੱਚ ਕਤਲ ਕਰ ਦਿੱਤਾ ਸੀ।
ਜ਼ਕਰੀਆ ਨੇ ਕਿਹਾ, "ਇਹ ਦੇਖਣਾ ਕਿ ਕਿਵੇਂ ਇੱਕ ਪੂਰੇ ਪਰਿਵਾਰ ਨੂੰ ਹੀ ਕਤਲ ਕਰ ਦਿੱਤਾ ਗਿਆ, ਇਨਸਾਨ ਨੂੰ ਅੰਦਰੋਂ ਤੋੜ ਕੇ ਰੱਖ ਦਿੰਦਾ ਹੈ। ਮੇਰੇ ਆਪਣੇ ਪੰਜ ਬੱਚੇ ਹਨ। ਅਸੀਂ ਪਰਮਾਤਮਾ ''ਚ ਵਿਸ਼ਵਾਸ ਕਰਨ ਵਾਲੇ ਲੋਕ ਹਾਂ ਅਤੇ ਮੰਨਦੇ ਹਾਂ ਕਿ ਸਭ ਕੁਝ ਰੱਬ ਦੀ ਮਰਜ਼ੀ ਨਾਲ ਹੁੰਦਾ ਹੈ, ਪਰ ਸਾਡੇ ਲਈ ਇਹ ਸਮਝਣਾ ਮੁਸ਼ਕਲ ਹੈ।"
ਜਦੋਂ ਜ਼ਕਰੀਆ ਨੇ ਪਰਿਵਾਰ ਦੇ ਚਿਹਰਿਆਂ ਦੀ ਜਾਂਚ ਕੀਤੀ ਸੀ ਅਤੇ ਉਨ੍ਹਾਂ ਨੂੰ ਸਟੋਰੇਜ ਵਿੱਚ ਲੈ ਕੇ ਜਾਇਆ ਗਿਆ, ਤਾਂ ਉਹ ਉਸ ਪਾਸੇ ਚਲੇ ਗਏ ਜਿੱਥੇ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਅਤੇ ਰੋ ਪਏ।
ਕੁਝ ਘੰਟਿਆਂ ਬਾਅਦ, 05:00 ਵਜੇ ਉਨ੍ਹਾਂ ਨੇ ਆਪਣੀ ਸ਼ਿਫਟ ਖਤਮ ਕੀਤੀ ਅਤੇ ਕੌਫੀ ਪੀਣ ਅਤੇ ਸਿਗਰਟ ਪੀਣ ਲਈ ਚੁੱਪ-ਚਾਪ ਆਪਣੀ ਕਾਰ ਵਿੱਚ ਬੈਠ ਗਏ।
ਫਿਰ ਉਹ ਅੱਧਾ ਘੰਟਾ ਕਾਰ ਚਲਾ ਕੇ ਬੇਨੀ ਬ੍ਰੈਕ ਵਿੱਚ ਆਪਣੇ ਪਰਿਵਾਰ ਕੋਲ ਘਰ ਚਲੇ ਗਏ, ਦੋ ਘੰਟੇ ਦੀ ਨੀਂਦ ਲਈ ਅਤੇ ਫਿਰ ਡਿਪਟੀ ਮੇਅਰ ਵਜੋਂ ਆਪਣੇ ਦਿਨ ਦੀ ਸ਼ੁਰੂਆਤ ਕਰਨ ਲਈ ਸਿਟੀ ਹਾਲ ਵੱਲ ਤੁਰ ਪਏ।
ਆਪਣਿਆਂ ਦੀ ਪਛਾਣ ਲਈ ਸੰਘਰਸ਼
ਅੰਦਰ ਦੀ ਦਹਿਸ਼ਤ ਤੋਂ ਦੂਰ, ਬੇਸ ਦੇ ਗੇਟਾਂ ਦੇ ਬਾਹਰ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਸੜਕ ਦੇ ਕਿਨਾਰੇ ਲਾਅਨ ਕੁਰਸੀਆਂ ''ਤੇ ਡੇਰੇ ਲਾਏ ਹੋਏ ਸਨ।
ਸਥਾਨਕ ਲੋਕ ਉਨ੍ਹਾਂ ਦੀ ਖਾਣੇ ਅਤੇ ਹੋਰ ਜ਼ਰੂਰੀ ਵਸਤਾਂ ਨਾਲ ਮਦਦ ਕਰ ਰਹੇ ਸਨ।
ਓਰਟਲ ਅਸੁਲਿਨ ਨਾਮ ਦੀ ਮਹਿਲਾ ਨੂੰ ਸ਼ਨੀਵਾਰ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਨ੍ਹਾਂ ਦਾ ਭਰਾ, ਲਿਓਰ ਅਸੁਲਿਨ ਜੋ ਕਿ ਇੱਕ ਮਸ਼ਹੂਰ ਸਾਬਕਾ ਫੁੱਟਬਾਲਰ ਹੈ, ਹਮਲੇ ਵਿੱਚ ਫਸ ਗਿਆ ਸੀ।
ਓਰਟਲ ਇਸ ਖ਼ਬਰ ਤੋਂ ਬਾਅਦ ਤੋਂ ਹੀ ਸੜਕ ''ਤੇ ਡੇਰਾ ਲਗਾ ਕੇ ਬੈਠੇ ਹਨ। ਉਹ ਸੌਂਦੇ ਵੀ ਸੜਕ ਕਿਨਾਰੇ ਹੀ ਹਨ।
ਅੰਦਰੋਂ ਪੂਰੀ ਤਰ੍ਹਾਂ ਟੁੱਟੇ ਹੋਏ ਓਰਟਲ ਕਹਿੰਦੇ ਹਨ, “ਕੋਈ ਵੀ ਸਾਨੂੰ ਜਵਾਬ ਨਹੀਂ ਦੇਵੇਗਾ, ਅੰਦਰ ਬੁਰਾ ਹਾਲ ਹੈ।”
ਉਨ੍ਹਾਂ ਕਿਹਾ, "ਅਸੀਂ ਹਰ ਪੰਜ ਮਿੰਟ ਵਿੱਚ ਪੁੱਛਣ ਜਾਂਦੇ ਹਾਂ, ਇੱਥੇ ਹਰ ਕੋਈ ਸਾਨੂੰ ਜਾਣਦਾ ਹੈ, ਸਾਡੇ ਨਾਮ, ਸਾਡਾ ਫ਼ੋਨ ਨੰਬਰ, ਮੇਰੇ ਭਰਾ ਦਾ ਨਾਮ ਅਤੇ ਉਸ ਦੀ ਤਸਵੀਰ। ਉਹ ਇੱਕ ਮਸ਼ਹੂਰ ਫੁੱਟਬਾਲਰ ਸੀ, ਉਸ ਦੀ ਪਛਾਣ ਕੋਈ ਇੱਕ ਵਿਅਕਤੀ ਵੀ ਕਰ ਸਕਦਾ ਹੈ।''''
ਉਸ ਸਮੇਂ, ਫ੍ਰੈਂਕਲ ਨੇ ਉਨ੍ਹਾਂ ਦੀ ਗੱਲ ਸੁਣੀ ਅਤੇ ਉਨ੍ਹਾਂ ਦੇ ਭਰਾ ਦਾ ਨਾਮ ਪਛਾਣ ਲਿਆ। ਫ੍ਰੈਂਕਲ ਨੇ ਕਿਹਾ "ਮੈਂ ਉਨ੍ਹਾਂ ਨੂੰ ਦੇਖਿਆ ਹੈ, ਮੈਨੂੰ ਯਕੀਨ ਹੈ ਕਿ ਮੈਂ ਉਨ੍ਹਾਂ ਦਾ ਚਿਹਰਾ ਦੇਖਿਆ ਹੈ।''''
ਇਹ ਸੁਨ ਕੇ ਓਰਟਲ ਫੁੱਟ ਪਏ। ਬਾਕੀ ਪਰਿਵਾਰ ਵੀ ਫ੍ਰੈਂਕਲ ਵੱਲ ਭੱਜਿਆ ਅਤੇ ਫ੍ਰੈਂਕਲ ਨੇ ਉਸਨੇ ਇਹ ਪੁਸ਼ਟੀ ਕਰਨ ਲਈ ਕਿ ਲਿਓਰ ਨੂੰ ਅੰਦਰ ਦੇਖਿਆ ਗਿਆ ਸੀ, ਅੰਦਰ ਇੱਕ ਸਹਿਕਰਮੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਨਾ ਪਹੁੰਚ ਸਕੇ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਪਰਿਵਾਰ ਨੂੰ ਅੰਦਰ ਨਹੀਂ ਜਾਣ ਦੇ ਸਕਦੇ।
ਇੱਕ ਥੱਕੇ ਹੋਏ ਪਰ ਦਿਆਲੂ ਪੁਲਿਸ ਮੁਲਾਜ਼ਮ ਨੇ ਕਿਹਾ, "ਇਸ ਸਮੇਂ ਲਾਸ਼ ਨੂੰ ਲੱਭਣਾ ਸੰਭਵ ਨਹੀਂ ਹੈ। ਅੰਤ ਵਿੱਚ ਉਹ ਇਸ ਨੂੰ ਹਟਾ ਦੇਣਗੇ, ਉਹ ਜੋ ਉਹ ਕਰ ਸਕਦੇ ਹਨ ਕਰ ਰਹੇ ਹਨ ਪਰ ਉਨ੍ਹਾਂ ਨੂੰ ਕੁਝ ਸਮਾਂ ਚਾਹੀਦਾ ਹੈ।''''
ਪੁਲਿਸ ਮੁਲਾਜ਼ਮ ਨੂੰ ਉਨ੍ਹਾਂ ਦਾ ਨਾਮ ਦੱਸਣ ਦੀਆਂ ਹਿਦਾਇਤਾਂ ਸਨ। ਉਨ੍ਹਾਂ ਕਿਹਾ ਕਿ ਬੇਸ ਦੇ ਬਾਹਰ ਅਜਿਹੇ ਬਹੁਤ ਸਾਰੇ ਮਾਮਲੇ ਹੋਏ ਹਨ।
ਉਨ੍ਹਾਂ ਕਿਹਾ, "ਅੰਦਰ ਬਹੁਤ ਸਾਰੇ ਮਰੇ ਹੋਏ ਲੋਕ ਹਨ ਅਤੇ ਸਾਨੂੰ ਪਰਿਵਾਰ ਨੂੰ ਦੱਸਣ ਤੋਂ ਪਹਿਲਾਂ 100 ਫੀਸਦੀ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਸਾਡੇ ਕੋਲ ਸਹੀ ਵਿਅਕਤੀ ਹੈ।''''
"ਘਟਨਾ ਨੂੰ 5 ਦਿਨ ਹੋ ਗਏ ਹਨ ਅਤੇ ਇਸ ਦਾ ਸਰੀਰਾਂ ''ਤੇ ਅਸਰ ਪੈਂਦਾ ਹੈ, ਤੁਸੀਂ ਸਮਝਦੇ ਹੋ ਨਾ? ਸਾਡੀ ਕੋਈ ਗਲਤੀ ਨਹੀਂ ਕਰ ਸਕਦੇ।"
ਯਹੂਦੀ ਲੋਕਾਂ ਲਈ, ਲਾਸ਼ ਨੂੰ ਦਫ਼ਨਾਉਣ ਵਿੱਚ ਦੇਰੀ ਨੁਕਸਾਨ ਦੇ ਦਰਦ ਨੂੰ ਹੋਰ ਵਧ ਸਕਦੀ ਹੈ ਕਉਂਕਿ ਉਹ ਮੰਨਦੇ ਹਨ ਕਿ ਇੱਕ ਵਿਅਕਤੀ ਨੂੰ ਜਲਦੀ ਤੋਂ ਜਲਦੀ ਦਫ਼ਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਸਦੀ ਆਤਮਾ ਸਵਰਗ ਵਿੱਚ ਜਾ ਸਕੇ।
ਅਤੇ ਜਦੋਂ ਤੱਕ ਮੁਰਦਿਆਂ ਨੂੰ ਦਫ਼ਨਾਇਆ ਨਹੀਂ ਜਾਂਦਾ, ਪਰਿਵਾਰ ਰਸਮੀ ਤੌਰ ''ਤੇ ਸੋਗ ਕਰਨਾ ਸ਼ੁਰੂ ਨਹੀਂ ਕਰ ਸਕਦਾ। ਮਰਨ ਵਾਲੇ ਦੀ ਆਤਮਾ ਵਾਂਗ, ਉਹ ਵੀ ਬੰਨ੍ਹੇ ਹੋਏ ਹਨ।
ਫੁੱਟਬਾਲ ਖਿਡਾਰੀ, ਲਿਓਰ ਅਸੁਲਿਨ ਨੂੰ ਆਖਰਕਾਰ ਵੀਰਵਾਰ ਨੂੰ ਪਛਾਣ ਲਿਆ ਗਿਆ ਅਤੇ ਦਫਨਾਇਆ ਗਿਆ।
ਜ਼ਾਕਾ ਵੀ ਇਨ੍ਹਾਂ ਅੰਤਿਮ ਰਸਮਾਂ ''ਚ ਸ਼ਾਮਲ ਸਨ।
ਅੰਤਿਮ ਸੰਸਕਾਰ
ਬਹੁਤ ਸਾਰੀਆਂ ਲਾਸ਼ਾਂ ਮਿਲਟਰੀ ਬੇਸ ਤੋਂ ਤੇਲ ਅਵੀਵ ਵਿੱਚ ਜ਼ਾਕਾ ਦੁਆਰਾ ਚਲਾਏ ਜਾ ਰਹੇ ਕੇਂਦਰ ਵਿੱਚ ਭੇਜੀਆਂ ਗਈਆਂ, ਜਿੱਥੇ ਵੀਰਵਾਰ ਨੂੰ ਵਾਲੰਟੀਅਰ ਇਜ਼ਰਾਈਲ ਹਸੀਦ ਨੇ ਉਨ੍ਹਾਂ ਦੇ ਲਿਆਉਣ ਦੀ ਤਿਆਰੀ ਕੀਤੀ।
ਉਨ੍ਹਾਂ ਨੂੰ ਉਮੀਦ ਸੀ ਕਿ ਇਹ ਕੰਮ ਚੌਵੀ ਘੰਟੇ ਅਤੇ ਹਫਤੇ ਦੇ ਅੰਤ ਤੱਕ ਜਾਰੀ ਰਹੇਗਾ, ਇਸ ਲਈ ਉਨ੍ਹਾਂ ਨੇ ਸਬਥ ਦੇ ਦਿਨ ਕੰਮ ਕਰਨ ਲਈ ਇੱਕ ਰੱਬੀ ਤੋਂ ਵਿਸ਼ੇਸ਼ ਆਗਿਆ ਮੰਗੀ ਸੀ। ਰੱਬੀ ਯਹੂਦੀਆਂ ਦੇ ਧਾਰਮਿਕ ਗੁਰੂ ਹੁੰਦੇ ਹਨ।
ਇਸ ਕੇਂਦਰ ''ਤੇ ਪੁਲਿਸ ਵੀ ਹੈ ਤਾਂ ਜੋ ਡੀਐਨਏ ਅਤੇ ਦੰਦਾਂ ਦੇ ਰਿਕਾਰਡਾਂ ਵਰਗੇ ਤਕਨੀਕੀ ਕੰਮ ਪੂਰੇ ਕੀਤੇ ਜਾ ਸਕਣ।
ਇਸ ਤੋਂ ਇਲਾਵਾ ਦਫ਼ਨਾਉਣ ਤੋਂ ਪਹਿਲਾਂ ਦੇ ਸਾਰੇ ਜ਼ਰੂਰੀ ਸ਼ੁੱਧੀਕਰਨ ਦੀ ਜ਼ਿੰਮੇਵਾਰੀ ਹਸੀਦ ਅਤੇ ਤੇਲ ਅਵੀਵ ਦੇ ਹੋਰ ਜ਼ਾਕਾ ਵਾਲੰਟੀਅਰਾਂ ਦੀ ਹੀ ਹੈ।
ਰਸਮਾਂ ਮੁਤਾਬਕ, ਉਹ ਇਮਾਰਤ ਦੇ ਨਾਲ-ਨਾਲ ਵਗਦੀ ਨਦੀ ਤੋਂ ਲਏ ਗਏ ਪਾਣੀ ਨਾਲ ਲਾਸ਼ਾਂ ਨੂੰ ਨਵ੍ਹਾਉਣਗੇ ਅਤੇ ਉਨ੍ਹਾਂ ਨੂੰ ਰੂੰ ਨਾਲ ਸਾਫ਼ ਕਰਨਗੇ, ਲੋੜ ਪੈਣ ''ਤੇ ਉਹ ਉਨ੍ਹਾਂ ਦੇ ਵਾਲ ਅਤੇ ਨਹੁੰ ਵੀ ਕੱਟਣਗੇ।
ਹਸੀਦ ਨੇ ਕਿਹਾ, "ਇਨ੍ਹਾਂ ਹਾਲਾਤਾਂ ਵਿੱਚ ਅਤੇ ਜਿਸ ਤਰ੍ਹਾਂ ਨਾਲ ਇਹ ਹਮਲਾ ਕੀਤਾ ਗਿਆ, ਬਹੁਤ ਸਾਰੇ ਮਾਮਲਿਆਂ ਵਿੱਚ ਇਹ ਕੰਮ ਪੂਰੀ ਤਰ੍ਹਾਂ ਨਾਲ ਨਹੀਂ ਹੋ ਸਕਦਾ, ਪਰ ਅਸੀਂ ਉਹ ਸਭ ਕੁਝ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ।''''
ਉਨ੍ਹਾਂ ਕਿ ਪ੍ਰਕਿਰਿਆ ਦੇ ਅੰਤ ਵਿੱਚ, ਜ਼ਾਕਾ ਵਾਲੰਟੀਅਰ ਹਰੇਕ ਵਿਅਕਤੀ ਦੇ ਅਵਸ਼ੇਸ਼ਾਂ ਨੂੰ ਧਿਆਨ ਨਾਲ ਇੱਕ ਚਿੱਟੇ ਲਿਨਨ ਦੀ ਚਾਦਰ ਵਿੱਚ ਲਪੇਟਣਗੇ ਅਤੇ ਉਨ੍ਹਾਂ ਨੂੰ ਦਫ਼ਨਾਉਣ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਦੇ ਦੇਣਗੇ, ਤਾਂ ਜੋ ਮ੍ਰਿਤਕਾਂ ਦੀਆਂ ਰੂਹਾਂ ਛੁੱਟ ਸਕਣ ਅਤੇ ਉਨ੍ਹਾਂ ਦੇ ਪਰਿਵਾਰ ਸੋਗ ਕਰਨ ਸਕਣ।''''
:-
ਅਗਨੀਵੀਰ ਅੰਮ੍ਰਿਤਪਾਲ ਦੀ ਮੌਤ: ''ਅਗਨੀਪਥ ਸਕੀਮ ਬੰਦ ਹੋਣੀ ਚਾਹੀਦੀ ਹੈ, ਇਹ ਨਾ ਦੇਸ਼ ਦੇ ਹਿੱਤ ਵਿੱਚ ਹੈ ਤੇ...
NEXT STORY