ਬਠਿੰਡਾ (ਕੁਨਾਲ ਬਾਂਸਲ): ਲਕਾਡਾਊਨ ਦੇ ਡੇਢ ਮਹੀਨੇ ਬਾਅਦ ਜਦੋਂ ਪੰਜਾਬ ਸਰਕਾਰ ਵਲੋਂ ਪੰਜਾਬ 'ਚ 8 ਘੰਟੇ ਦੀ ਢਿੱਲ ਦਿੱਤੀ ਗਈ ਤਾਂ ਲੋਕ ਲਗਾਤਾਰ ਬਠਿੰਡਾ 'ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾ ਰਹੇ ਹਨ। ਤਸਵੀਰਾਂ ਬਠਿੰਡਾ ਦੇ ਸੁਵਿਧਾ ਕੇਂਦਰ ਦੇ ਬਾਹਰ ਦੀਆਂ ਹਨ,ਜਿੱਥੇ ਟਰੈਵਲਿੰਗ ਪਾਸ ਬਨਵਾਉਣ ਦੇ ਲਈ ਮਜ਼ਦੂਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਪੁਲਸ ਦੀ ਮੌਜੂਦਗੀ 'ਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਲਾਈਨਾਂ 'ਚ ਇਕ ਮੀਟਰ ਦੀ ਵੀ ਦੂਰੀ ਬਣਾ ਕੇ ਨਹੀਂ ਰੱਖੀ ਜਾ ਰਹੀ।
ਇਸ ਸਮੇਂ ਸਵਾਲ ਪੁਲਸ 'ਤੇ ਖੜ੍ਹੇ ਹੋ ਰਹੇ ਹਨ ਕਿ ਆਖਰਕਾਰ ਪੁਲਸ ਕਿਉਂ ਤਮਾਸ਼ਬੀਣ ਬਣੀ ਹੋਈ ਹੈ। ਸੋਸ਼ਲ ਡਿਸਟੈਂਸ ਨੂੰ ਮੈਨਟੈਨ ਕਿਉਂ ਨਹੀਂ ਕਰਵਾਇਆ ਜਾ ਰਿਹਾ ਜੇਕਰ ਇਨ੍ਹਾਂ 'ਚੋਂ ਇਕ ਵੀ ਵਿਅਕਤੀ ਕੋਰੋਨਾ ਇਨਫੈਕਟਿਡ ਹੋਇਆ ਤਾਂ ਕੋਰੋਨਾ ਪੀੜਤਾਂ ਦਾ ਅੰਕੜਾ ਕਿਸ ਹੱਦ ਤੱਕ ਵਧ ਸਕਦਾ ਹੈ। ਇਸ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ।ਉੱਥੇ ਲਾਈਨਾਂ 'ਚ ਖੜ੍ਹੇ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜਦੋਂ ਤੋਂ ਦੇਸ਼ 'ਚ ਲਾਕਡਾਊਨ ਹੋਇਆ ਹੈ ਕੰਮਕਾਜ ਬਿਲਕੁੱਲ ਠੱਪ ਹੋ ਗਿਆ ਹੈ। ਇਸ ਲਈ ਉਹ ਆਪਣੇ ਪਿੰਡਾਂ ਨੂੰ ਜਾਣਾ ਚਾਹੁੰਦੇ ਹਨ। ਇਸ ਲਈ ਉਹ ਪਾਸ ਬਣਵਾਉਣ ਲਈ ਬਠਿੰਡਾ ਸੁਵਿਧਾ ਕੇਂਦਰ ਪਹੁੰਚੇ ਹਨ, ਤਾਂਕਿ ਜਲਦ ਤੋਂ ਜਲਦ ਉਨ੍ਹਾਂ ਦਾ ਪਾਸ ਬਣ ਜਾਵੇ ਅਤੇ ਉਹ ਆਪਣੇ ਘਰ ਜਾ ਸਕਣ।
ਮੋਫਰ ਨੇ 200 ਆਸ਼ਾ ਵਰਕਰਾਂ ਨੂੰ ਸਨਮਾਨ ਦੇ ਕੇ ਵੰਡੀ ਲੋੜੀਂਦੀ ਸਮੱਗਰੀ
NEXT STORY