ਬਠਿੰਡਾ (ਪਰਮਜੀਤ)-ਰਾਮਾਂ-ਰਿਫਾਇਨਰੀ ਰੋਡ ਤੋਂ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕੀਤੇ ਗਏ ਮੁਨਸ਼ੀ ਨੂੰ ਕਿੱਲਿਆਵਾਲੀ ਬੱਸ ਸਟੈਂਡ ਨੇਡ਼ੇ ਲੱਭ ਕੇ ਮੁਨਸ਼ੀ ਨੂੰ ਪਰਿਵਾਰ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਰ ਅਜੇ ਤੱਕ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਕਤ ਮੁਨਸ਼ੀ ਨੂੰ ਕਿਹਡ਼ੇ ਵਿਅਕਤੀਆਂ ਨੇ ਅਗਵਾ ਕੀਤਾ ਸੀ। ਰਾਮਾਂ ਪੁਲਸ ਨੇ ਫਿਲਹਾਲ ਉਕਤ ਮੁਨਸ਼ੀ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਅਤੇ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਵਿਚ ਜੁਟੀ ਹੋਈ ਹੈ। ਕੀ ਕਹਿੰਦੇ ਨੇ ਐੱਸ. ਐੱਚ. ਓ.ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਰਿਫਾਇਨਰੀ ਪੁਲਸ ਚੌਕੀ ਇੰਚਾਰਜ ਗੁਰਮੇਜ ਸਿੰਘ ਅਤੇ ਰਾਮਾਂ ਪੁਲਸ ਥਾਣਾ ਦੇ ਐੱਸ. ਐੱਚ. ਓ. ਗੁਰਮੇਜ ਸਿੰਘ ਨੇ ਦੱਸਿਆ ਕਿ ਅਗਵਾ ਹੋਇਆ ਮੁਨਸ਼ੀ ਅਜੇ ਕਾਫੀ ਡਰਿਆ ਅਤੇ ਸਹਿਮਿਆ ਹੋਣ ਕਾਰਨ ਉਸ ਨੂੰ ਪਰਿਵਾਰਕ ਹਵਾਲੇ ਕਰ ਦਿੱਤਾ ਗਿਆ ਹੈ, ਅਜੇ ਤੱਕ ਮੁਨਸ਼ੀ ਨੇ ਪੁਲਸ ਨੂੰ ਅਗਵਾਕਾਰਾਂ ਬਾਰੇ ਕੋਈ ਵੀ ਬਿਆਨ ਦਰਜ ਨਹੀਂ ਕਰਵਾਏ ਹਨ, ਪੁਲਸ ਵਲੋਂ ਮਾਮਲੇ ਦੀ ਜਾਂਚ ਚੱਲ ਰਹੀ ਹੈ, ਭਲਕੇ ਪੁਲਸ ਵਲੋਂ ਉਕਤ ਮੁਨਸ਼ੀ ਤੋਂ ਪੁੱਛਗਿੱਛ ਕਰਨ ਉਪਰੰਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਨਸ਼ਿਆਂ ਦਾ ਕੋਹਡ਼੍ਹ ਸਾਨੂੰ ਇਕੱਠੇ ਹੋ ਕੇ ਖਤਮ ਕਰਨਾ ਚਾਹੀਦੈ : ਐੱਸ. ਐੱਸ. ਪੀ
NEXT STORY