ਬਠਿੰਡਾ (ਸੁਖਵਿੰਦਰ) : ਐੱਸ.ਐੱਸ.ਪੀ ਦੀਪਕ ਪਾਰਿਕ ਦੇ ਨਿਰਦੇਸ਼ਾਂ ਹੇਠ ਪੁਲਸ ਵਲੋਂ ਨਸ਼ਾ ਤਸਤਰਾਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਤਹਿਤ 1 ਕਰੋੜ 7 ਲੱਖ 6 ਹਜ਼ਾਰ ਦੀ ਰਾਸ਼ੀ ਨੂੰ ਫਰੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐੱਸਪੀ (ਇਨਵੈਸਟੀਗੇਸ਼ਨ) ਨੇ ਦੱਸਿਆ ਕਿ ਨਸ਼ਾ ਤਸਕਰਾਂ ਪਾਸੋਂ ਕਮਰਸ਼ੀਅਲ ਮਾਤਰਾ ਵਿਚ ਨਸ਼ੇ ਬਰਾਮਦ ਹੋਏ ਹਨ ਜਿਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ 68 ਐੱਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜਿਆ ਗਿਆ ਸੀ।
ਐੱਸ.ਐੱਸ.ਪੀ ਨੇ ਦੱਸਿਆ ਕਿ ਪੁਲਸ ਵਲੋਂ ਤਰਸੇਮ ਚੰਦ ਉਰਫ ਢਪੱਈ ਪੁੱਤਰ ਸੁਖਦੇਵ ਰਾਮ ਵਾਸੀ ਮੌੜ ਮੰਡੀ ਖ਼ਿਲਾਫ ਐੱਨ.ਡੀ.ਪੀ.ਐੱਸ ਥਾਣਾ ਮੌੜ ਜਿਸ ਪਾਸੋਂ ਕਮਰਸ਼ੀਅਲ ਮਾਤਰਾ ਦੀਆਂ ਨਸ਼ੀਲ਼ੀਆਂ ਦਵਾਈਆਂ ਜਿਵੇਂ 44000 ਨਸ਼ੀਲ਼ੀਆਂ ਗੋਲੀਆਂ, 1060 ਨਸ਼ੀਲੇ ਕੈਪਸੂਲ, 19 ਨਸ਼ੀਲੀਆਂ ਸ਼ੀਸ਼ੀਆਂ, ਇਕ ਜ਼ੈੱਨ ਕਾਰ, ਇੱਕ ਬਰੀਜਾ ਕਾਰ ਬਰਾਮਦ ਹੋਈ ਸੀ। ਇਸਦੇ 7 ਬੈਂਕ ਖਾਤਿਆਂ ਨੂੰ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫਰੀਜ ਕਰਵਾਇਆ ਗਿਆ। ਤਰਸੇਮ ਚੰਦ ਉਰਫ ਢਪੱਈ ਦੇ ਬੈਂਕ ਵਿਚ ਕੁੱਲ 7 ਖਾਤੇ ਸਨ, ਜਿਨ੍ਹਾਂ ਬੈਂਕ ਖਾਤਿਆਂ ਵਿਚ ਕੁੱਲ ਰਾਸ਼ੀ ਕਰੀਬ 1 ਕਰੋੜ 7 ਲੱਖ 6 ਹਜ਼ਾਰ ਰੁਪਏ ਸਨ।
ਜਿਨ੍ਹਾਂ ਬੈਂਕ ਖਾਤਿਆਂ ਨੂੰ ਫ੍ਰੀਜ਼ ਕੀਤਾ ਗਿਆ। ਇਸਦੇ ਨਾਲ ਹੀ ਤਰਸੇਮ ਚੰਦ ਉਰਫ ਢਪੱਈ ਖਿਲਾਫ ਥਾਣਾ ਤਲਵੰਡੀ ਸਾਬੋ ਤਹਿਤ 20,42,470 ਨਸ਼ੀਲੇ ਕੈਪਸੂਲ (ਮੈਡੀਕਲ ਐਕਟ),3,68,250 ਨਸ਼ੀਲੀਆਂ ਗੋਲੀਆਂ(ਮੈਡੀਕਲ ਐਕਟ),3580 ਕਿੱਟਾਂ, 176 ਨਸ਼ੀਲੀਆਂ ਗੋਲੀਆਂ,ਵੱਖ-ਵੱਖ ਕਰੰਸੀ ਨੋਟ ਬਰਾਮਦ ਹੋਏ ਸਨ। ਜਿਸਦਾ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜਿਆ ਗਿਆ ਹੈ , ਆਡਰ ਮੌਸੂਲ ਹੋਣ 'ਤੇ ਉੇਕਤ ਵਿਅਕਤੀ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਫਰੀਜ਼ ਕੀਤਾ ਜਾਵੇਗਾ।
ਵੱਖ-ਵੱਖ ਹਾਦਸਿਆਂ ’ਚ ਔਰਤ ਦੀ ਮੌਤ, 2 ਜ਼ਖਮੀ
NEXT STORY