Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 14, 2026

    2:50:40 PM

  • moga rally amit shah s rally

    ਮੋਗਾ ਰੈਲੀ ਵਿਚ ਅਮਿਤ ਸ਼ਾਹ ਦਾ ਵੱਡਾ ਐਲਾਨ, ਭਾਜਪਾ...

  • ravneet singh bittu

    ਜਿਹੜੇ ਮੁਲਾਜ਼ਮਾਂ ਦਾ DA ਨਹੀਂ ਦੇ ਸਕੇ, ਪੰਜਾਬ ਦੀ...

  • sunil jakhar makes serious allegations against aap government

    ਸੁਨੀਲ ਜਾਖੜ ਦੇ 'ਆਪ' ਸਰਕਾਰ 'ਤੇ ਗੰਭੀਰ...

  • bjp rally in moga

    ਮਨੋਰੰਜਨ ਕਾਲੀਆ ਦਾ 'ਆਪ' ਸਰਕਾਰ 'ਤੇ ਹਮਲਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੋਦੀ ਰਾਜ ਦੇ 7 ਸਾਲ, ਕਿਸਾਨ ਦੇ 7 ਸਵਾਲ

BLOG News Punjabi(ਬਲਾਗ)

ਮੋਦੀ ਰਾਜ ਦੇ 7 ਸਾਲ, ਕਿਸਾਨ ਦੇ 7 ਸਵਾਲ

  • Updated: 26 May, 2021 03:32 AM
Blog
7 years of modi rule  7 questions of farmers
  • Share
    • Facebook
    • Tumblr
    • Linkedin
    • Twitter
  • Comment

ਯੋਗੇਂਦਰ ਯਾਦਵ 
ਅੱਜ 26 ਮਈ ਨੂੰ ਮੋਦੀ ਸਰਕਾਰ ਸੱਤਾ ’ਚ ਸੱਤ ਸਾਲ ਪੂਰੇ ਕਰ ਰਹੀ ਹੈ। ਇਸ ਮੌਕੇ ’ਤੇ ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਦੇਸ਼ ’ਚ ਕਿਸਾਨਾਂ ਨੂੰ ਕਾਲੇ ਝੰਡਿਆਂ ਨਾਲ ਵਿਰੋਧ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ। ਸੰਜੋਗ ਨਾਲ ਅੱਜ ਹੀ ਦੇ ਦਿਨ ਕਿਸਾਨ ਅੰਦੋਲਨ ਨੂੰ ਦਿੱਲੀ ਦੀਆਂ ਹੱਦਾਂ ’ਤੇ ਮੋਰਚਾ ਲਾਇਆਂ 6 ਮਹੀਨੇ ਪੂਰੇ ਹੋ ਰਹੇ ਹਨ ਪਰ ਕਿਸਾਨਾਂ ਦਾ ਇਹ ਵਿਰੋਧ ਦਿਵਸ ਸਿਰਫ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੱਕ ਸੀਮਤ ਨਹੀਂ ਹੈ। 7 ਸਾਲ ਦੇ ਮੋਦੀ ਰਾਜ ’ਚ ਕਿਸਾਨਾਂ ਨਾਲ ਹੋਏ ਵਤੀਰੇ ਦੇ ਆਧਾਰ ’ਤੇ ਕਿਸਾਨ ਇਹ ਮੰਨਣ ਲਈ ਮਜਬੂਰ ਹਨ ਕਿ ਮੋਦੀ ਸਰਕਾਰ ਅੱਜ ਤੱਕ ਦੇਸ਼ ਦੀ ਸਭ ਤੋਂ ਵੱਧ ਕਿਸਾਨ ਵਿਰੋਧੀ ਸਰਕਾਰ ਹੈ। ਕਿਸਾਨ ਮੋਦੀ ਸਰਕਾਰ ਦੇ ਸੱਤ ਸਾਲ ਦੇ ਰਾਜ ਸਬੰਧੀ ਸਵਾਲ ਪੁੱਛਦੇ ਹਨ।

ਪਹਿਲਾ : ਮੋਦੀ ਜੀ ਵੱਲੋਂ ਕਿਸਾਨਾਂ ਦੀ ਆਮਦਨ 6 ਸਾਲ ’ਚ ਦੁੱਗਣੀ ਕਰਨ ਦੇ ਐਲਾਨ ਦਾ ਕੀ ਹੋਇਆ? ਇਹ ਐਲਾਨ ਪ੍ਰਧਾਨ ਮੰਤਰੀ ਨੇ 28 ਫਰਵਰੀ 2016 ਨੂੰ ਕੀਤਾ ਸੀ। ਹੁਣ ਛੇਵਾਂ ਸਾਲ ਲੱਗ ਗਿਆ ਹੈ। ਕਿਸਾਨ ਜਾਣਨਾ ਚਾਹੁੰਦਾ ਹੈ ਕਿ ਹੁਣ ਤੱਕ ਉਸ ਦੀ ਆਮਦਨ ’ਚ ਕਿੰਨਾ ਵਾਧਾ ਹੋਇਆ ਹੈ ਪਰ ਇਹ ਪੁੱਛਣ ’ਤੇ ਸਰਕਾਰ ਨੂੰ ਸੱਪ ਸੁੰਘ ਜਾਂਦਾ ਹੈ। ਆਮਦਨ ਦੁੱਗਣੀ ਕਰਨੀ ਤਾਂ ਦੂਰ ਦੀ ਗੱਲ ਹੈ, ਸਰਕਾਰ ਕਿਸਾਨ ਦੀ ਆਮਦਨ ਦੇ ਅੰਕੜੇ ਤੱਕ ਦੇਣ ਤੋਂ ਕੰਨੀ ਕਤਰਾ ਰਹੀ ਹੈ। ਇਸ ਮਿਸ਼ਨ ਲਈ ਬਣੀ ਸਰਕਾਰੀ ਕਮੇਟੀ ਨੇ ਦੱਸਿਆ ਸੀ ਕਿ 6 ਸਾਲ ’ਚ ਆਮਦਨ ਦੁੱਗਣੀ ਕਰਨ ਲਈ ਹਰ ਸਾਲ ਕਿਸਾਨ ਦੀ ਅਸਲ ਆਮਦਨ 104 ਫੀਸਦੀ ਵਧਣੀ ਚਾਹੀਦੀ ਹੈ। ਪਿਛਲੇ ਸੱਤ ਸਾਲਾਂ ’ਚ ਖੇਤੀਬਾੜੀ ਖੇਤਰ ’ਚ ਔਸਤ ਵਾਧੇ ਦੀ ਦਰ ਸਿਰਫ 3.3 ਫੀਸਦੀ ਪ੍ਰਤੀ ਸਾਲ ਵਧੀ ਹੈ ਜਦੋਂ ਕਿ ਉਸ ਤੋਂ ਪਹਿਲਾਂ ਮਨਮੋਹਨ ਸਿੰਘ ਸਰਕਾਰ ਦੇ 10 ਸਾਲਾਂ ’ਚ ਇਹ ਔਸਤ 4.6 ਫੀਸਦੀ ਪ੍ਰਤੀ ਸਾਲ ਸੀ।

ਦੂਸਰਾ : ਸਰਕਾਰ ਸਵਾਮੀਨਾਥਨ ਕਮਿਸ਼ਨ ਦੇ ਸੁਝਾਏ ਫਾਰਮੂਲੇ ਮੁਤਾਬਕ ਲਾਗਤ ਦੇ ਡੇਢ ਗੁਣਾ ਮੁੱਲ ਦੇ ਵਾਅਦੇ ਤੋਂ ਮੁੱਕਰ ਕਿਉਂ ਗਈ ਹੈ? ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਪੂਰੇ ਦੇਸ਼ ਦੇ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਸੀ ਪਰ ਸੱਤਾ ’ਚ ਆਉਂਦਿਆਂ ਹੀ ਫਰਵਰੀ 2015 ’ਚ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕਰ ਕੇ ਸਰਕਾਰ ਆਪਣੇ ਇਸ ਵਾਅਦੇ ਤੋਂ ਬਿਲਕੁਲ ਮੁੱਕਰ ਗਈ। ਬਾਅਦ ’ਚ ਕਿਸਾਨਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਲਈ ਮੋਦੀ ਸਰਕਾਰ ਨੇ ਲਾਗਤ ਦੀ ਪਰਿਭਾਸ਼ਾ ਦੀ ਬਦਲ ਦਿੱਤੀ। ਸਵਾਮੀਨਾਥਨ ਕਮਿਸ਼ਨ ਮੁਤਾਬਕ ਸੰਪੂਰਨ (ਸੀ 2) ਲਾਗਤ ਦੀ ਬਜਾਏ ਮੋਦੀ ਸਰਕਾਰ ਨੇ ਅੰਸ਼ਿਕ (ਏ 2+ਐੱਫ. ਐੱਲ.) ਲਾਗਤ ਦਾ ਡੇਢ ਗੁਣਾ ਐੱਮ. ਐੱਸ. ਪੀ. ਤੈਅ ਕਰ ਕੇ ਪ੍ਰਚਾਰ ਕਰ ਦਿੱਤਾ ਕਿ ਕਿਸਾਨਾਂ ਨੂੰ ਵੱਡੀ ਸੌਗਾਤ ਮਿਲ ਗਈ ਹੈ। ਸੱਚ ਇਹ ਹੈ ਕਿ ਪਿਛਲੇ ਸੱਤ ਸਾਲਾਂ ’ਚ ਐੱਮ. ਐੱਸ. ਪੀ. ਦੇ ਸਾਲਾਨਾ ਵਾਧੇ ਦੀ ਦਰ ਯੂ. ਪੀ. ਏ. ਸਰਕਾਰ ਤੋਂ ਬਹੁਤ ਘੱਟ ਰਹੀ ਹੈ।

ਤੀਸਰਾ : ਸਰਕਾਰੀ ਧੂਮ-ਧੜੱਕੇ ਨਾਲ ਐਲਾਨੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਫੇਲ ਕਿਉਂ ਹੋ ਗਈ? ਇਸ ਦਾ ਐਲਾਨ ਕਰਦੇ ਸਮੇਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਪੁਰਾਣੀਆਂ ਫਸਲ ਬੀਮਾ ਯੋਜਨਾਵਾਂ ’ਚ ਸਿਰਫ 23 ਫੀਸਦੀ ਕਿਸਾਨਾਂ ਨੂੰ ਬੀਮੇ ਦਾ ਕਵਚ ਮਿਲਦਾ ਸੀ। ਨਵੀਂ ਯੋਜਨਾ ਰਾਹੀਂ 3 ਸਾਲ ’ਚ 2018 ਤੱਕ 50 ਫੀਸਦੀ ਕਿਸਾਨ ਫਸਲ ਬੀਮਾ ਦਾ ਲਾਭ ਉਠਾ ਸਕਣਗੇ ਪਰ ਹੋਇਆ ਬਿਲਕੁਲ ਉਲਟ। 5 ਸਾਲ ਬਾਅਦ 2020 ’ਚ ਫਸਲ ਬੀਮਾ ਦਾ ਲਾਭ ਉਠਾਉਣ ਵਾਲੇ ਕਿਸਾਨ ਘੱਟ ਕੇ 13 ਫੀਸਦੀ ਰਹਿ ਗਏ ਹਨ। ਲਾਭ ਹਾਸਲ ਕਰਨ ਵਾਲੇ ਕਿਸਾਨਾਂ ਦੀ ਗਿਣਤੀ 4.9 ਕਰੋੜ ਤੋਂ ਘੱਟ ਕੇ 2.7 ਕਰੋੜ ਰਹਿ ਗਈ ਹੈ। ਬੀਮੇ ਵਾਲੀ ਫਸਲ ਦਾ ਰਕਬਾ 5.2 ਤੋਂ ਘੱਟ ਕੇ 4.3 ਕਰੋੜ ਹੈਕਟੇਅਰ ਰਹਿ ਗਿਆ ਹੈ। ਹੋਰ ਤਾਂ ਹੋਰ ਖੁਦ ਭਾਜਪਾ ਦੀ ਗੁਜਰਾਤ ਸਰਕਾਰ ਨੇ ਇਸ ਯੋਜਨਾ ਤੋਂ ਪਿੱਛਾ ਛੁਡਵਾ ਲਿਆ ਹੈ।

ਚੌਥਾ : ਪਿਛਲੇ ਸੱਤ ਸਾਲਾਂ ’ਚ ਕਿਸਾਨਾਂ ’ਤੇ ਆਈਆਂ ਮੁਸ਼ਕਲਾਂ ’ਚ ਕੇਂਦਰ ਸਰਕਾਰ ਨੇ ਆਪਣੇ ਹੱਥ ਪਿੱਛੇ ਕਿਉਂ ਕਰ ਲਏ। ਪਿਛਲੇ 7 ਸਾਲਾਂ ’ਚ 2 ਵਾਰ ਦੇਸ਼ ਪੱਧਰੀ ਸੋਕਾ ਪਿਆ। ਅਸਾਮ ਅਤੇ ਬਿਹਾਰ ’ਚ ਬੇਮਿਸਾਲ ਹੜ੍ਹ ਆਏ। ਤਾਮਿਲਨਾਡੂ ’ਚ ਇਤਿਹਾਸਕ ਸੋਕਾ ਪਿਆ। 2016 ’ਚ ਨੋਟਬੰਦੀ ਅਤੇ 2020 ਤੇ 2021 ’ਚ ਕੋਰੋਨਾ ਲਾਕਡਾਊਨ ਵੀ ਕਿਸਾਨਾਂ ਲਈ ਆਫਤ ਦੇ ਬਰਾਬਰ ਸੀ ਪਰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਹਲਫਨਾਮਾ ਦੇ ਕੇ ਸੋਕਾ ਰਾਹਤ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ। ਇਸ ਨੂੰ ਸੂਬਿਆਂ ਦਾ ਕੰਮ ਦੱਸਿਆ। ਸੂਬਾ ਸਰਕਾਰਾਂ ਕੋਲ ਪੈਸਾ ਨਹੀਂ ਸੀ। ਕੇਂਦਰ ਨੇ ਉਨ੍ਹਾਂ ਨੂੰ ਰਾਹਤ ਦੀ ਰਕਮ ਦੇਣ ਸਮੇਂ ਕੰਜੂਸੀ ਵਰਤੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ‘ਸ਼ੁਤਰਮੁਰਗ ਵਾਲੇ ਰੁਖ’ ਨੂੰ ਲੰਬੇ ਹੱਥੀਂ ਲਿਆ, ਫਿਰ ਵੀ ਸਰਕਾਰ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਲਾਕਡਾਊਨ ਦੇ ਵਿਸ਼ੇਸ਼ ਪੈਕੇਜ ’ਚ ਸਿੱਧਾ ਕਿਸਾਨਾਂ ਦੇ ਖਾਤੇ ’ਚ ਇਕ ਪੈਸਾ ਵੀ ਨਹੀਂ ਗਿਆ।

ਪੰਜਵਾਂ : ਖੇਤੀਬਾੜੀ ਦੀ ਲਾਗਤ ਨੂੰ ਘਟਾਉਣ ਦਾ ਵਾਅਦਾ ਕਰ ਕੇ ਸੱਤਾ ’ਚ ਆਈ ਮੋਦੀ ਸਰਕਾਰ ਦੇ ਕਾਰਜਕਾਲ ’ਚ ਖਾਦ, ਡੀਜ਼ਲ, ਪੈਟਰੋਲ ਦੀਆਂ ਕੀਮਤਾਂ ’ਚ ਇੰਨੀ ਤੇਜ਼ੀ ਨਾਲ ਵਾਧਾ ਕਿਉਂ ਹੋਇਆ? ਇਸ ਲਈ ਕੌਮਾਂਤਰੀ ਬਾਜ਼ਾਰ ਨੂੰ ਦੋਸ਼ ਦੇਣਾ ਗਲਤ ਹੈ। ਮਈ 2014 ’ਚ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀ ਕੀਮਤ 106 ਡਾਲਰ ਪ੍ਰਤੀ ਬੈਰਲ ਸੀ। ਦਿੱਲੀ ’ਚ ਡੀਜ਼ਲ 55 ਰੁਪਏ ਲਿਟਰ ਸੀ। ਅੱਜ ਕੱਚਾ ਤੇਲ 67 ਡਾਲਰ ਪ੍ਰਤੀ ਬੈਰਲ ’ਚ ਮਿਲ ਰਿਹਾ ਹੈ ਜਦੋਂ ਕਿ ਡੀਜ਼ਲ ਦੀ ਕੀਮਤ 84 ਰੁਪਏ ਪ੍ਰਤੀ ਲਿਟਰ ਤੱਕ ਹੋ ਚੁੱਕੀ ਹੈ। ਇਸੇ ਸਰਕਾਰ ਦੇ ਕਾਰਜਕਾਲ ’ਚ ਯੂਰੀਆ ਦੀ ਭਾਰੀ ਕਿੱਲਤ ਹੋਈ ਅਤੇ ਡੀ. ਏ. ਪੀ. ਅਤੇ ਪੋਟਾਸ਼ ਖਾਦ ਦੀ ਕੀਮਤ ’ਚ ਭਾਰੀ ਵਾਧਾ ਹੋਇਆ।

ਛੇਵਾਂ : ਸਰਕਾਰ ਨੇ ਕਿਸਾਨਾਂ ਨੂੰ ਬਰਬਾਦ ਕਰਨ ਵਾਲੀ ਬਰਾਮਦ-ਦਰਾਮਦ ਨੀਤੀ ਕਿਉਂ ਅਪਣਾਈ? ਖੇਤੀਬਾੜੀ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਸਰਕਾਰ ਨੇ ਆਲੂ ਅਤੇ ਪਿਆਜ਼ ਦੀ ਬਰਾਮਦ ’ਤੇ ਪਾਬੰਦੀ ਲਾ ਦਿੱਤੀ। ਅਰਹਰ ਅਤੇ ਛੋਲਿਆਂ ਦੀ ਦਾਲ ਦੀ ਦਰਾਮਦ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਗਈ, ਇਸ ਕਾਰਨ ਮੰਡੀ ’ਚ ਸਾਡੇ ਆਪਣੇ ਕਿਸਾਨਾਂ ਨੂੰ ਫਸਲ ਦਾ ਮੁੱਲ ਨਹੀਂ ਮਿਲਿਆ। ਸਾਲ 2013-14 ’ਚ ਭਾਰਤ ਨੂੰ ਕੌਮਾਂਤਰੀ ਖੇਤੀਬਾੜੀ ਵਪਾਰ ’ਚ 1 ਲੱਖ 59 ਹਜ਼ਾਰ ਕਰੋੜ ਰੁਪਏ ਦਾ ਨਫਾ ਹੋਇਆ ਸੀ ਪਰ ਉਸ ਪਿੱਛੋਂ ਬਰਾਮਦ ਵਧੀ ਨਹੀਂ ਪਰ ਦਰਾਮਦ ਵੱਧ ਗਈ। 2019-20 ਤੱਕ ਆਉਂਦੇ-ਆਉਂਦੇ ਇਹ ਨਫਾ 1 ਲੱਖ 5 ਹਜ਼ਾਰ ਕਰੋੜ ਰਹਿ ਗਿਆ।

ਸੱਤਵਾਂ : ਜਿਨ੍ਹਾਂ 3 ਖੇਤੀਬਾੜੀ ਕਾਨੂੰਨਾਂ ਦੀ ਕਿਸਾਨਾਂ ਨੇ ਕਦੀ ਮੰਗ ਨਹੀਂ ਕੀਤੀ, ਉਨ੍ਹਾਂ ਨੂੰ ਕਿਸਾਨਾਂ ਕੋਲੋਂ ਬਿਨਾਂ ਪੁੱਛੇ ਉਨ੍ਹਾਂ ’ਤੇ ਠੋਸ ਦਿੱਤਾ ਗਿਆ? ਪਰਾਲੀ ਦੇ ਕਾਨੂੰਨ ’ਚ ਕਿਸਾਨਾਂ ’ਤੇ ਇਕ ਕਰੋੜ ਰੁਪਏ ਤੱਕ ਦਾ ਜੁਰਮਾਨਾ ਅਤੇ ਪੰਜ ਸਾਲ ਦੀ ਸਜ਼ਾ ਦੀ ਵਿਵਸਥਾ ਕਿਉਂ ਕੀਤੀ ਗਈ? ਬਿਜਲੀ ਕਾਨੂੰਨ ਦੇ ਡਰਾਫਟ ’ਚ ਕਿਸਾਨ ਦੀ ਸਸਤੀ ਬਿਜਲੀ ’ਤੇ ਹਮਲਾ ਕਿਉਂ? ਕਿਸਾਨਾਂ ਦੇ ਇਤਿਹਾਸਕ ਅੰਦੋਲਨ ਤੋਂ ਬਾਅਦ ਵੀ ਸਰਕਾਰ ਨੇ ਕੰਨ ਬੰਦ ਕਿਉਂ ਕੀਤੇ ਹੋਏ ਹਨ? ਇਸ ਇਤਿਹਾਸਕ ਅੰਦੋਲਨ ਨੂੰ ਤੋੜਨ, ਥਕਾਉਣ, ਝੁਕਾਉਣ ਅਤੇ ਬਦਨਾਮ ਕਰਨ ਦੇ ਯਤਨਾਂ ’ਚ ਸਰਕਾਰ ਕਿਉਂ ਜੁਟੀ ਹੋਈ ਹੈ?

ਅੱਜ ਕਿਸਾਨ ਇਨ੍ਹਾਂ ਸਵਾਲਾਂ ਦਾ ਜਵਾਬ ਮੰਗ ਰਹੇ ਹਨ। ‘‘ਨਰਿੰਦਰ ਮੋਦੀ ਕਿਸਾਨ ਵਿਰੋਧੀ’’ ਵਰਗੇ ਨਾਅਰੇ ਕਿਸਾਨ ਦੇ ਮੂਡ ਦਾ ਇਸ਼ਾਰਾ ਕਰਦੇ ਹਨ। ਇਸ ਸਰਕਾਰ ਨੂੰ ਕਾਲੇ ਝੰਡੇ ਦਿਖਾਉਣ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਕਿਸਾਨ ਇਸ ਤੋਂ ਪਿਛਲੀਆਂ ਸਰਕਾਰਾਂ ਦੇ ਮੁਰੀਦ ਹਨ। ਉਹ ਜਾਣਦੇ ਹਨ ਕਿ ਇਸ ਦੇਸ਼ ਦੀ ਕੋਈ ਵੀ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਕਹਾਉਣ ਦੀ ਹੱਕਦਾਰ ਨਹੀਂ ਹੈ।

  • Modi rule
  • farmers questions
  • ਮੋਦੀ ਰਾਜ
  • ਕਿਸਾਨ ਸਵਾਲ

ਅਰਬ-ਇਜ਼ਰਾਈਲ : ਭਾਰਤ ਦੀ ਪਹਿਲ

NEXT STORY

Stories You May Like

  • 7 mobile phones and drugs recovered from central jail
    ਕੇਂਦਰੀ ਜੇਲ੍ਹ ’ਚੋਂ 7 ਮੋਬਾਇਲ ਅਤੇ ਨਸ਼ੀਲੇ ਪਦਾਰਥ ਬਰਾਮਦ
  • explosion gas cylinder 7 people burnt
    ਦਿੱਲੀ 'ਚ ਵੱਡਾ ਧਮਾਕਾ : ਗੈਸ ਸਿਲੰਡਰ ਫਟਣ ਕਾਰਨ 7 ਲੋਕ ਝੁਲਸੇ, ਇਲਾਕੇ 'ਚ ਫੈਲੀ ਦਹਿਸ਼ਤ
  • akali dal waris punjab appoints 7 more constituency in charges
    ਅਕਾਲੀ ਦਲ ਵਾਰਿਸ ਪੰਜਾਬ ਵੱਲੋਂ 7 ਹੋਰ ਹਲਕਾ ਇੰਚਾਰਜਾਂ ਦੀਆਂ ਨਿਯੁਕਤੀਆਂ
  • amelia kerr breaks 44 year old record by taking 7 wickets
    ਅਮੇਲੀਆ ਕੇਰ ਨੇ ਰਚਿਆ ਇਤਿਹਾਸ; 7 ਵਿਕਟਾਂ ਲੈ ਕੇ ਤੋੜਿਆ 44 ਸਾਲ ਪੁਰਾਣਾ ਰਿਕਾਰਡ
  • 3 people arrested with 7 grams of heroin
    7 ਗ੍ਰਾਮ ਹੈਰੋਇਨ ਸਣੇ 3 ਵਿਅਕਤੀ ਗ੍ਰਿਫ਼ਤਾਰ, ਮੁਕੱਦਮਾ ਦਰਜ
  • light a lamp at these 7 places on holi
    Vastu : ਹੋਲੀ ਵਾਲੇ ਦਿਨ ਇਨ੍ਹਾਂ 7 ਥਾਵਾਂ 'ਤੇ ਜਗਾਓ ਦੀਵਾ, ਬਦਲ ਜਾਵੇਗੀ ਕਿਸਮਤ
  • iran attacks 7 countries simultaneously
    ਈਰਾਨ ਦਾ ਇਕੋ ਸਮੇਂ 7 ਦੇਸ਼ਾਂ 'ਚ ਹਮਲਾ! ਅਮਰੀਕੀ ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
  • gang of thieves busted  7 arrested
    ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, 7 ਗ੍ਰਿਫ਼ਤਾਰ
  • ravneet singh bittu
    ਜਿਹੜੇ ਮੁਲਾਜ਼ਮਾਂ ਦਾ DA ਨਹੀਂ ਦੇ ਸਕੇ, ਪੰਜਾਬ ਦੀ ਜਨਤਾ ਨੂੰ 1000-1000 ਕੀ...
  • bjp rally in moga
    ਮਨੋਰੰਜਨ ਕਾਲੀਆ ਦਾ 'ਆਪ' ਸਰਕਾਰ 'ਤੇ ਹਮਲਾ! ਕਿਹਾ-ਪੰਜਾਬ 'ਤੇ ਚੜ੍ਹਿਆ ਸਭ ਤੋਂ...
  • death of a student of cambridge school in jalandhar cctv viral
    ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ!...
  • collision between a fortuner and another vehicle on bus stand flyover
    ਜਲੰਧਰ ਬੱਸ ਸਟੈਂਡ ਫਲਾਈਓਵਰ 'ਤੇ ਫਾਰਚੂਨਰ ਤੇ ਛੋਟਾ ਹਾਥੀ ਵਿਚਾਲੇ ਜ਼ਬਰਦਸਤ...
  • man attacked with baseball bat  mobile phone stolen
    ਸੈਰ ਕਰਨ ਨਿਕਲੇ ਵਿਅਕਤੀ ’ਤੇ ਬੇਸਬੈਟ ਨਾਲ ਹਮਲਾ ਕਰਕੇ ਮੋਬਾਇਲ ਲੁੱਟਿਆ, ਨੱਕ ਦੀ...
  • giani harpreet singh  s big statement
    ਸੇਵਾ ਤੇ ਸਿਮਰਨ ਦੇ ਵਿਲੱਖਣ ਯੋਗਦਾਨ ਦੀ ਪ੍ਰਤੀਕ ਹਰਖੋਵਾਲ ਸੰਪ੍ਰਦਾਇ ਸਿੱਖ ਪੰਥ ਦੀ...
  • jalandhar municipal corporation will spend rs 9 50 crore on sweeping machines
    ਜਲੰਧਰ ਨਿਗਮ 2 ਸਵੀਪਿੰਗ ਮਸ਼ੀਨਾਂ ਨੂੰ 2 ਸਾਲ ਚਲਾਉਣ ’ਤੇ 9.50 ਕਰੋੜ ਕਰੇਗਾ ਖ਼ਰਚ
  • body of 9th class student found in jalandhar heights
    ਜਲੰਧਰ ਹਾਈਟਸ 'ਚ ਮਿਲੀ 9ਵੀਂ ਦੀ ਵਿਦਿਆਰਥਣ ਦੀ ਲਾਸ਼, ਪਰਿਵਾਰ ਨੇ ਸਕੂਲ ਪ੍ਰਸ਼ਾਸਨ...
Trending
Ek Nazar
nitish kumar helipad area cow entered

CM ਨਿਤੀਸ਼ ਕੁਮਾਰ ਦੀ ਸੁਰੱਖਿਆ 'ਚ ਵੱਡੀ ਚੂਕ! ਰੈਲੀ ਵਾਲੀ ਥਾਂ ਆ ਵੜਿਆ ਸਾਨ੍ਹ,...

lambi judai   fame actress madhu malhotra passes away

ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ; ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ

youtuber anurag dobhal  s condition turns  serious  after car crash incident

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਮਸ਼ਹੂਰ Youtuber ਦੀ ਵਿਗੜੀ...

police officers holidays cancel

ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, LPG ਗੈਸ ਦੀ ਕਿੱਲਤ ਕਾਰਨ ਦਿੱਲੀ ਪੁਲਸ ਨੇ...

weather update

ਅਗਲੇ 72 ਘੰਟਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ...

anjali rattu from nawanshahr got degree in italy

ਇਟਲੀ 'ਚ ਨਵਾਂਸ਼ਹਿਰ ਦੀ ਅੰਜਲੀ ਰੱਤੂ ਨੇ ਪੰਜਾਬੀਆਂ ਦਾ ਨਾਂਅ ਕੀਤਾ ਰੌਸ਼ਨ, ਹਾਸਲ...

gold silver price fall 24k 22k and 18k gold

8300 ਰੁਪਏ ਡਿੱਗੀ ਚਾਂਦੀ ਤੇ Gold ਵੀ ਹੋਇਆ ਸਸਤਾ! ਜਾਣੋ ਆਪਣੇ ਸ਼ਹਿਰ ਦੇ ਤਾਜ਼ਾ...

jammu and kashmir bowler s luck shines

ਜੰਮੂ-ਕਸ਼ਮੀਰ ਦੇ ਧਾਕੜ ਗੇਂਦਬਾਜ਼ ਦੀ ਚਮਕੀ ਕਿਸਮਤ! BCCI ਹੋਈ ਮਿਹਰਬਾਨ

board exams girl students missing police

ਬੋਰਡ ਪ੍ਰੀਖਿਆ ਦੇ ਕੇ ਨਿਕਲੀਆਂ 6 ਵਿਦਿਆਰਥਣਾਂ ਲਾਪਤਾ, ਇਲਾਕੇ 'ਚ ਮਚਿਆ ਹੜਕੰਪ

banned cricketer

16 ਕ੍ਰਿਕਟਰਾਂ 'ਤੇ ਲੱਗ ਗਿਆ ਬੈਨ! ਜਾਣੋ ਕਿਉਂ ਲਿਆ ਗਿਆ ਸਖ਼ਤ ਫੈਸਲਾ

kc 135 aircraft four crew members

KC-135 ਜਹਾਜ਼ 'ਚ ਸਵਾਰ ਚਾਲਕ ਦਲ ਦੇ ਚਾਰ ਮੈਂਬਰਾਂ ਦੀ ਮੌਤ

no free electricity rules change

ਹੁਣ ਨਹੀਂ ਮਿਲੇਗੀ ਮੁਫ਼ਤ ਬਿਜਲੀ! ਬਦਲੇਗਾ ਨਿਯਮ, 44 ਲੱਖ ਖਪਤਕਾਰਾਂ ਨੂੰ ਦਿੱਲੀ...

ipl 2026  chennai super kings in trouble

IPL 2026: ਮੈਦਾਨ 'ਚ ਉਤਰਨ ਤੋਂ ਪਹਿਲਾਂ ਹੀ ਮੁਸੀਬਤ 'ਚ ਫਸੀ CSK ! ਜਾਣੋ ਕੀ...

us kc 135 tanker aircraft crashes in iraq

ਇਰਾਕ 'ਚ ਅਮਰੀਕੀ KC-135 ਟੈਂਕਰ ਜਹਾਜ਼ ਹਾਦਸਾਗ੍ਰਸਤ; ਇਹ ਸੀ ਹਾਦਸੇ ਦੀ ਵਜ੍ਹਾ

nancy grewal canadian leader s claim

ਖਾਲਿਸਤਾਨ ਦਾ ਵਿਰੋਧ ਬਣਿਆ ਨੈਂਸੀ ਦੇ ਕਤਲ ਦੀ ਵਜ੍ਹਾ, ਕੈਨੇਡੀਅਨ ਆਗੂ ਦਾ ਦਾਅਵਾ

amitabh bachchan mourns passing of very dear friend

'ਇੱਕ-ਇੱਕ ਕਰਕੇ ਸਭ ਜਾ ਰਹੇ...'; ਕਰੀਬੀ ਦੋਸਤ ਦੀ ਮੌਤ ਨਾਲ ਟੁੱਟੇ ਅਮਿਤਾਭ ਬੱਚਨ

winter returns due to rain in guru nagar

ਗੁਰੂ ਨਗਰੀ ’ਚ ਮੀਂਹ ਪੈਣ ਕਾਰਨ ਮੁੜ ਪਰਤੀ ਸਰਦੀ, ਖੇਤੀਬਾੜੀ ਮਾਹਰਾਂ ਨੇ ਦੱਸਿਆ...

rajvir jawanda s wife shares emotional post

'ਬੱਚੇ ਅੱਜ ਵੀ ਕਰ ਰਹੇ ਨੇ ਪਾਪਾ ਦੀ ਉਡੀਕ...'; ਰਾਜਵੀਰ ਜਵੰਦਾ ਦੀ ਪਤਨੀ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • the end of the red terror
      ਲਾਲ ਅੱਤਵਾਦ ਦਾ ਅੰਤ
    • women should get equal opportunities not show off
      ਔਰਤਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ, ਨਾ ਕਿ ਦਿਖਾਵਾ
    • cases of drug and gold smuggling   increasing at airports
      ‘ਏਅਰਪੋਰਟਸ ’ਤੇ ਵਧ ਰਹੇ’ ਨਸ਼ੇ ਅਤੇ ਸੋਨੇ ਦੀ ਸਮੱਗਲਿੰਗ ਦੇ ਮਾਮਲੇ!
    • national security
      ਰਾਸ਼ਟਰੀ ਸੁਰੱਖਿਆ ਨੂੰ ਆਊਟਸੋਰਸ ਨਹੀਂ ਕੀਤਾ ਜਾ ਸਕਦਾ
    • punjab industrial policy
      ਨਵੀਂ ਇੰਡਸਟ੍ਰੀਅਲ ਪਾਲਿਸੀ ਨਾਲ ਪੰਜਾਬ ’ਚ ਨਿਵੇਸ਼ ਨੂੰ ਨਵੀਂ ਉਡਾਣ
    • why the hurry to stop discussion of corruption in the judiciary
      ਨਿਆਪਾਲਿਕਾ ’ਚ ਭ੍ਰਿਸ਼ਟਾਚਾਰ ਦੀ ਚਰਚਾ ਰੋਕਣ ਦੀ ਹੜਬੜੀ ਕਿਉਂ?
    • politics on the president a hollow heavy noise
      ਰਾਸ਼ਟਰਪਤੀ ’ਤੇ ਰਾਜਨੀਤੀ : ‘ਥੋਥਾ ਚਨਾ, ਬਾਜੇ ਘਨਾ’
    • crime incidents increasing on trains
      ‘ਰੇਲਾਂ ’ਚ ਵਧ ਰਹੀਆਂ’ ਅਪਰਾਧ ਦੀਆਂ ਘਟਨਾਵਾਂ!
    • cancer medicines
      ਕੈਂਸਰ ਦੀਆਂ ਦਵਾਈਆਂ ’ਤੇ ਡਿਊਟੀ ’ਚ ਕਟੌਤੀ ਨਾਲ ਕਿਵੇਂ ਹੋਵੇਗਾ ਮਰੀਜ਼ਾਂ ਦਾ ਬੋਝ...
    • iran s new leader
      ਈਰਾਨ ਨੂੰ ਮਿਲਿਆ ਨਵਾਂ ਲੀਡਰ, ਕਿੰਨੀ ਬਦਲੇਗੀ ਤਸਵੀਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +