ਦੇਸ਼ ਦੇ ਅਨੇਕ ਹਿੱਸਿਆਂ ’ਚ ‘ਜਬਰੀ ਵਸੂਲੀ ਗਿਰੋਹ’ (ਫਿਰੌਤੀ ਜਾਂ ਰੰਗਦਾਰੀ ਮੰਗਣ ਵਾਲੇ) ਸਰਗਰਮ ਹਨ, ਜੋ ਮੰਗੀ ਗਈ ਰਕਮ ਨਾ ਮਿਲਣ ’ਤੇ ਹੱਤਿਆ ਤੱਕ ਕਰ ਦੇਣ ਤੋਂ ਝਿਜਕਦੇ ਨਹੀਂ। ਇਹ ਗਿਰੋਹ ਵਪਾਰੀਆਂ ਆਦਿ ਤੋਂ ਇਲਾਵਾ ਆਮ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਨਿਸ਼ਾਨਾ ਬਣਾ ਕੇ ਬਲੈਕਮੇਲ ਕਰਦੇ ਹਨ। ਜਿਸ ਦੀਆਂ ਪਿਛਲੇ ਛੇ ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ:
* 9 ਮਈ 2025 ਨੂੰ ਪੁਲਸ ਨੇ ‘ਬਿਜਨੌਰ’ (ਉੱਤਰ ਪ੍ਰਦੇਸ਼) ਦੇ ਪਿੰਡ ‘ਹੁਸੈਨਪੁਰ ਕਲਾਂ’ ’ਚ 5 ਲੱਖ ਰੁਪਏ ਦੀ ਫਿਰੌਤੀ ਲਈ 7ਵੀਂ ਕਲਾਸ ਦੇ ਵਿਦਿਆਰਥੀ ‘ਆਯੁਸ਼’ ਦੇ ਅਗਵਾ ਅਤੇ ਹੱਤਿਆ ਦੇ ਦੋਸ਼ ’ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ।
* 8 ਜੁਲਾਈ ਨੂੰ ‘ਪ੍ਰਯਾਗਰਾਜ’ (ਉੱਤਰ ਪ੍ਰਦੇਸ਼) ’ਚ 15 ਲੱਖ ਰੁਪਏ ਫਿਰੌਤੀ ਨਾ ਮਿਲਣ ’ਤੇ ਇਕ ਬਾਲਗ ਦੀ ਹੱਤਿਆ ਦੇ ਦੋਸ਼ ’ਚ 2 ਮੁਲਜ਼ਮਾਂ ‘ਸੁਖਦੇਵ’ ਅਤੇ ‘ਸੰਜੇ’ ਨੂੰ ਇਕ ਸਥਾਨਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ।
* 1 ਅਗਸਤ ਨੂੰ ‘ਬੈਂਗਲੁਰੂ’ ’ਚ ਜਬਰੀ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਮੈਂਬਰਾਂ ਨੇ ਇਕ 13 ਸਾਲਾ ਬਾਲਗ ਨੂੰ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਘਰੋਂ ਿਟਊਸ਼ਨ ਪੜ੍ਹਨ ਦੇ ਲਈ ਨਿਕਲਿਆ ਸੀ।
ਕੁਝ ਹੀ ਦੇਰ ਬਾਅਦ ਬੱਚੇ ਦੀ ਭਾਲ ਕਰ ਰਹੇ ਉਸ ਦੇ ਮਾਤਾ-ਪਿਤਾ ਨੂੰ ਫੋਨ ਆਉਣ ਲੱਗੇ, ਜਿਨ੍ਹਾਂ ’ਚ ਉਨ੍ਹਾਂ ਤੋਂ 5 ਲੱਖ ਰੁਪਏ ਫਿਰੌਤੀ ਮੰਗੀ ਗਈ ਸੀ। ਬਾਲਗ ਦੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦੇ ਫੋਨਾਂ ਦਾ ਜਵਾਬ ਨਾ ਦੇਣ ’ਤੇ ਮੁਲਜ਼ਮਾਂ ਨੇ ਕੁੱਟ-ਕੁੱਟ ਕੇ ਬੱਚੇ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਫੋਨਾਂ ਤੋਂ ਪ੍ਰਾਪਤ ਲੋਕੇਸ਼ਨ ਦੇ ਆਧਾਰ ’ਤੇ ਅਪਰਾਧੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
* 18 ਸਤੰਬਰ ਨੂੰ ‘ਨਾਗਪੁਰ’ (ਮਹਾਰਾਸ਼ਟਰ) ਦੇ ‘ਖਾਪਰਖੇੜਾ’ ਪਿੰਡ ’ਚ 5 ਲੱਖ ਰੁਪਏ ਦੀ ਫਿਰੌਤੀ ਲਈ ‘ਜੀਤ ਯੁਵਰਾਜ ਸੋਨੇਕਰ’ ਨਾਂ ਦੇ ਇਕ ਮਾਸੂਮ ਬੱਚੇ ਦੀ ਹੱਤਿਆ ਕਰ ਦੇਣ ਦੇ ਦੋਸ਼ ’ਚ ਪੀੜਤ ਪਰਿਵਾਰ ਦੇ ਗੁਆਂਢ ’ਚ ਹੀ ਰਹਿਣ ਵਾਲੇ ਇਕ ਵਿਅਕਤੀ ‘ਰਾਹੁਲ ਪਾਲ’ ਅਤੇ ਉਸ ਦੇ ਦੋ ਸਾਥੀਆਂ ‘ਯਸ਼ ਵਰਮਾ’ ਅਤੇ ‘ਅਰੁਣ ਭਾਰਤੀ’ ਨੂੰ ਗ੍ਰਿਫਤਾਰ ਕੀਤਾ ਿਗਆ।
* 28 ਸਤੰਬਰ ਨੂੰ ‘ਬੁਲੰਦਸ਼ਹਿਰ’ (ਉੱਤਰ ਪ੍ਰਦੇਸ਼) ਦੇ ‘ਖਾਨਪੁਰ’ ਦੇ ਪਿੰਡ ‘ਅਮਰਪੁਰ’ ’ਚ 5 ਲੱਖ ਰੁਪਏ ਦੀ ਰੰਗਦਾਰੀ ਦੇ ਲਈ ‘ਮੁਜੱਮਿਲ’ ਨਾਂ ਦੇ ਇਕ ਨੌਜਵਾਨ ਨੂੰ ਇਕ ਬਿਜਲੀ ਮਕੈਨਿਕ ‘ਰਸ਼ੀਦ’ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ।
‘ਮੁਜੱਮਿਲ’ ਨੇ ਬਿਜਲੀ ਠੀਕ ਕਰਵਾਉਣ ਦੇ ਬਹਾਨੇ ‘ਰਸ਼ੀਦ’ ਦਾ ਅਗਵਾ ਕਰਨ ਤੋਂ ਬਾਅਦ ਉਸ ਦੇ ਬੇਟੇ ਨੂੰ ਮੈਸੇਜ ਭੇਜ ਕੇ 5 ਲੱਖ ਰੁਪਏ ਰੰਗਦਾਰੀ ਮੰਗੀ ਅਤੇ ਮੈਸੇਜ ਦਾ ਕੋਈ ਜਵਾਬ ਨਾ ਮਿਲਣ ’ਤੇ ਮੁਜੱਮਿਲ ਨੇ ‘ਰਸ਼ੀਦ’ ਦੀ ਹੱਤਿਆ ਕਰਕੇ ਉਸ ਦੀ ਲਾਸ਼ ਇਕ ਅੰਬ ਦੇ ਬਗੀਚੇ ’ਚ ਦਬਾਅ ਦਿੱਤੀ।
* 22 ਅਕਤੂਬਰ ਨੂੰ ‘ਪਟਨਾ’ (ਬਿਹਾਰ) ਪੁਲਸ ਵਲੋਂ ‘ਵਿੱਕੀ ਕੁਮਾਰ ਸ਼ੇਖਰ’ ਅਤੇ ‘ਛੋਟੂ ਕੁਮਾਰ’ ਨੂੰ ‘ਬੇਊਰ’ ਜੇਲ ’ਚ ਬੰਦ ਗੈਂਗਸਟਰ ‘ਅਜੇ ਵਰਮਾ’ ਦੇ ਨਾਂ ’ਤੇ ਇਕ ਬੈਂਕ ਮੈਨੇਜਰ ਅਤੇ ਇਕ ਪ੍ਰਾਈਵੇਟ ਸਕੂਲ ਚਲਾਉਣ ਵਾਲੇ ਨੂੰ ਧਮਕੀਆਂ ਦੇ ਕੇ ਉਨ੍ਹਾਂ ਤੋਂ 10 ਲੱਖ ਰੁਪਏ ਦੀ ਜਬਰੀ ਵਸੂਲੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 6 ਨਵੰਬਰ ਨੂੰ ‘ਗੁਰੂਗ੍ਰਾਮ’ (ਹਰਿਆਣਾ) ਦੀ ਪੁਲਸ ਨੇ ‘ਜਬਰ-ਜ਼ਨਾਹ’ ਦੇ ਝੂਠੇ ਕੇਸ ’ਚ ਫਸਾਏ ਗਏ ਇਕ ਵਿਅਕਤੀ ਤੋਂ ਨਕਦੀ ਅਤੇ ਸੋਨੇ ਦੇ ਗਹਿਣਿਆਂ ਅਤੇ ਸਿੱਕਿਆਂ ਦੇ ਰੂਪ ’ਚ ਕੁੱਲ 2.84 ਕਰੋੜ ਰੁਪਏ ਦੀ ਜਬਰੀ ਵਸੂਲੀ ਕਰਨ ਦੇ ਦੋਸ਼ ’ਚ ਇਕ ਮਹਿਲਾ ਵਕੀਲ, ਉਸ ਦੇ ਪਤੀ ਅਤੇ ਇਕ ਬੈਲੂਨ ਵਿਕਰੇਤਾ ਨੂੰ ਗ੍ਰਿਫਤਾਰ ਕੀਤਾ।
* 7 ਨਵੰਬਰ ਨੂੰ ‘ਹਰਿਦੁਆਰ’ (ਉੱਤਰਾਖੰਡ) ਜ਼ਿਲੇ ਦੀ ‘ਕਲਿਆਰ’ ਥਾਣਾ ਪੁਲਸ ਨੇ ‘ਧਨੌਰੀ’ ਿਪੰਡ ਿਨਵਾਸੀ ਇਕ ਵਿਅਕਤੀ ਨੂੰ ਗੈਂਗਸਟਰ ‘ਲਾਰੈਂਸ ਬਿਸ਼ਨੋਈ’ ਦੇ ਨਾਂ ’ਤੇ ਧਮਕੀ ਭਰੀ ਕਾਲ ਕਰ ਕੇ ਉਸ ਤੋਂ 30 ਲੱਖ ਰੁਪਏ ਰੰਗਦਾਰੀ ਮੰਗਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 7 ਨਵੰਬਰ ਨੂੰ ਹੀ ‘ਮੈਂਗਲੁਰੂ’ (ਕਰਨਾਟਕ) ਪੁਲਸ ਨੇ ‘ਪ੍ਰਸ਼ਾਂਤ’, ‘ਗਣੇਸ਼’ ਅਤੇ ‘ਅਸ਼ਵਤੱਥ’ ਨੂੰ ਇਕ ਪਟਾਕਾ ਵਪਾਰੀ ਨੂੰ ਹੱਤਿਆ ਦੀ ਧਮਕੀ ਦੇ ਕੇ ਉਸ ਤੋਂ ਨਾਜਾਇਜ਼ ਵਸੂਲੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
ਫਿਰੌਤੀ ਅਤੇ ਜਬਰੀ ਵਸੂਲੀ ਕਰਨ ਵਾਲੇ ਗਿਰੋਹਾਂ ਦੀ ਲੋਕਾਂ ’ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਇਸ ਲਈ ਅਜਿਹੇ ਗਿਰੋਹਾਂ ਨੂੰ ਸਖਤੀ ਨਾਲ ਕੁਚਲਣ ਦੀ ਲੋੜ ਹੈ ਤਾਂ ਕਿ ਲੋਕ ਨਿਡਰਤਾ ਨਾਲ ਆਪਣਾ ਕੰਮਕਾਜ ਕਰ ਸਕਣ ਅਤੇ ਚੈਨ ਦੇ ਨਾਲ ਆਪਣਾ ਜੀਵਨ ਗੁਜ਼ਾਰ ਸਕਣ।
–ਵਿਜੇ ਕੁਮਾਰ
ਕਾਬੁਲ ਦੇ ਨਾਲ ਵਿਗੜਦੇ ਰਿਸ਼ਤੇ, ਇਸਲਾਮਾਬਾਦ ਦੇ ਲਈ ਖਤਰਾ
NEXT STORY