ਚੀਨ ਤੋਂ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਬਾਹਰ ਜਾ ਰਹੀਆਂ ਹਨ, ਇਸੇ ਸਿਲਸਿਲੇ ’ਚ ਤਾਈਵਾਨ ਦੀ ਐਪਲ ਫੋਨ ਬਣਾਉਣ ਵਾਲੀ ਕੰਪਨੀ ਫਾਕਸਕਾਨ ਵੀ ਬਾਹਰ ਜਾ ਰਹੀ ਹੈ ਪਰ ਇਹ ਕੰਪਨੀ ਇੰਨੀ ਵੱਡੀ ਹੈ ਜਿਸ ਨੇ ਹੁਣ ਵੀ ਚੀਨ ਦੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਅਤੇ ਇਸ ਕੰਪਨੀ ਤੋਂ ਚੀਨ ਨੂੰ ਵਾਹਵਾ ਮਾਲੀਆ ਵੀ ਮਿਲਦਾ ਹੈ। ਫਾਕਸਕਾਨ ਦੇ ਮਾਲਕ ਟੇਲੀ ਕੁਓ, ਜੋ ਕੁਝ ਦਿਨ ਪਹਿਲਾਂ ਤਾਈਵਾਨ ’ਚ ਤਸਾਈ ਇੰਗ ਵਨ ਖਿਲਾਫ ਰਾਸ਼ਟਰਪਤੀ ਦੀ ਚੋਣ ਲੜਨ ਵਾਲੇ ਸਨ ਅਤੇ ਉਨ੍ਹਾਂ ਨੇ ਚੀਨ ਬਾਰੇ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਜਿਸ ਨਾਲ ਚੀਨ ਨੂੰ ਬੁਰਾ ਲੱਗਿਆ ਅਤੇ ਚੀਨੀ ਕਮਿਊਨਿਸਟ ਪਾਰਟੀ ਨੇ ਚੀਨ ਦੇ ਦੋ ਸੂਬਿਆਂ ’ਚ ਉਨ੍ਹਾਂ ਦੀ ਕੰਪਨੀ ਦੀ ਛਾਣਬੀਣ ਸ਼ੁਰੂ ਕੀਤੀ, ਜਿਸ ਨਾਲ ਫਾਕਸਕਾਨ ਦੇ 5 ਫੀਸਦੀ ਸ਼ੇਅਰ ਡਿੱਗ ਗਏ।
ਦੋ ਮਹੀਨੇ ਪਹਿਲਾਂ ਟੇਲੀ ਕੁਓ ਚੀਨ ਨੂੰ ਲੈ ਕੇ ਬਹੁਤ ਬੋਲ ਰਹੇ ਸਨ, ਜਿਹੜੀ ਗੱਲ ਚੀਨ ਦੀ ਚੋਟੀ ਦੀ ਲੀਡਰਸ਼ਿਪ ਨੂੰ ਚੁਣੌਤੀ ਭਰੀ ਲੱਗੀ ਅਤੇ ਉਨ੍ਹਾਂ ਨੇ ਟੇਲੀ ਦੇ ਖੰਭ ਕੁਤਰਣ ਦਾ ਕੰਮ ਸ਼ੁਰੂ ਕੀਤਾ। ਇਸ ਨੂੰ ਲੈ ਕੇ ਚੀਨ ਅਤੇ ਤਾਇਵਾਨ ’ਚ ਸਿਆਸਤ ਤੇਜ਼ ਹੋ ਗਈ ਹੈ। ਟੇਲੀ ਦਾ ਕਹਿਣਾ ਸੀ ਕਿ ਚੀਨ ਦੀ ਸਰਕਾਰ ਨੇ ਜਿਹੜਾ ਕੰਮ ਐਂਟ ਗਰੁੱਪ ਦੇ ਮਾਲਕ ਜੈਕ ਮਾ ਨਾਲ ਕੀਤਾ ਹੈ, ਉਹ ਹਾਲ ਚੀਨ ਸਰਕਾਰ ਮੇਰਾ ਨਹੀਂ ਕਰ ਸਕਦੀ ਕਿਉਂਕਿ ਚੀਨ ’ਚ ਇਸ ਸਮੇਂ ਢੇਰ ਸਾਰੀਆਂ ਵਿਦੇਸ਼ੀ ਕੰਪਨੀਆਂ ਆਪਣਾ ਨਿਰਮਾਣ ਦਾ ਕੰਮ ਕਰ ਰਹੀਆਂ ਹਨ, ਚੀਨ ਦੁਨੀਆ ਭਰ ਦੇ ਇਲੈਕਟ੍ਰਾਨਿਕ ਉਪਕਰਣਾਂ ਅਤੇ ਉਤਪਾਦਾਂ ਦਾ ਕੇਂਦਰ ਹੈ।
ਇਸ ਲਈ ਚੀਨ ਨਾ ਤਾਂ ਮੇਰਾ ਅਤੇ ਮੇਰੀ ਕੰਪਨੀ ਦਾ ਕੁਝ ਵਿਗਾੜ ਸਕਦਾ ਹੈ। ਬਸ ਇਹੀ ਗੱਲ ਸੀ. ਪੀ. ਸੀ. ਨੂੰ ਚੁੱਭ ਗਈ ਅਤੇ ਉਸ ਨੇ ਆਪਣੇ ਖੋਖਲੀ ਅਹੁਮੇ ’ਤੇ ਲੈ ਲਿਆ। ਇਸ ਪਿੱਛੋਂ ਟੇਲੀ ਕੁਓ ਲਈ ਮੁਸੀਬਤਾਂ ਦੀ ਸ਼ੁਰੂਆਤ ਹੋ ਗਈ।
ਕੁਓ ਨੇ ਇਸ ਤੋਂ ਅੱਗੇ ਕਿਹਾ ਸੀ ਕਿ ਜੇ ਚੀਨੀ ਕਮਿਊਨਿਸਟ ਪਾਰਟੀ ਦੀ ਸੱਤਾ ਮੈਨੂੰ ਕਹਿੰਦੀ ਹੈ ਕਿ ਤੁਸੀਂ ਜੇ ਸਾਡੀ ਗੱਲ ਨਹੀਂ ਸੁਣੋਗੇ ਤਾਂ ਮੈਂ ਫਾਕਸਕਾਨ ਦੀ ਸਾਰੀ ਜਾਇਦਾਦ ਨੂੰ ਸੀਜ਼ ਕਰ ਲਵਾਂਗਾ, ਤਦ ਮੈਂ ਉਨ੍ਹਾਂ ਨੂੰ ਕਹਾਂਗਾ ਕਿ ਮਿਹਰਬਾਨੀ ਕਰ ਕੇ ਤੁਸੀਂ ਅਜਿਹਾ ਕਰ ਲਓ, ਮੈਂ, ਤੁਹਾਡੇ ਹੁਕਮ ਨੂੰ ਨਹੀਂ ਮੰਨਾਂਗਾ ਅਤੇ ਮੈਨੂੰ ਤੁਹਾਡੇ ਤੋਂ ਕੋਈ ਡਰ ਨਹੀਂ ਲੱਗਦਾ।
ਕੁਓ ਨੇ ਕਿਹਾ ਸੀ ਕਿ ਉਨ੍ਹਾਂ ਦੇ ਵਪਾਰਕ ਹਿੱਤ ਉਨ੍ਹਾਂ ਨੂੰ ਚੀਨ ਅੱਗੇ ਝੁੱਕਣ ਨਹੀਂ ਦੇਣਗੇ ਪਰ ਹੁਣ ਚੀਨ ਨੇ ਕੁਓ ਦੇ ਇਸ ਵੱਡੇ ਬੋਲ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਟੈਕਸ ਅਧਿਕਾਰੀਆਂ ਨੇ ਫਾਕਸਕਾਨ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ ਚੀਨ ਦੇ ਦੋ ਸੂਬਿਆਂ ’ਚ ਵੱਡੇ ਪੱਧਰ ’ਤੇ ਜਾਰੀ ਹੈ। ਤਿੰਨ ਸਾਲ ਪਹਿਲਾਂ ਐਂਟ ਗਰੁੱਪ ਅਤੇ ਅਲੀ ਬਾਬਾ ਗਰੁੱਪ ਦੇ ਮਾਲਕ ਜੈਕ ਮਾ ਨੇ ਚੀਨ ’ਚ ਵਪਾਰ ਦੀਆਂ ਦੁਸ਼ਵਾਰੀਆਂ ਨੂੰ ਲੈ ਕੇ ਚੀਨ ਦੇ ਵਿੱਤੀ ਤੰਤਰ ਦੀ ਬਹੁਤ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਵਿੱਤੀ ਤੰਤਰ ਪੁਰਾਣਾ ਹੋ ਚੁੱਕਾ ਹੈ ਅਤੇ ਇਸ ਨੂੰ ਬਦਲਣ ਦੀ ਲੋੜ ਹੈ।
ਇਸ ’ਤੇ ਚੀਨ ਦੀ ਕਮਿਊਨਿਸਟ ਪਾਰਟੀ ਇੰਨੀ ਜ਼ਿਆਦਾ ਨਾਰਾਜ਼ ਹੋਈ ਸੀ ਕਿ ਐਂਟ ਗਰੁੱਪ ਦੇ ਆਈ.ਪੀ.ਓ. ਨੂੰ ਲਾਂਚ ਹੋਣ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ, ਜੇ ਐਂਟ ਗਰੁੱਪ ਨੇ ਆਪਣਾ ਆਈ.ਪੀ.ਓ. ਲਾਂਚ ਕੀਤਾ ਹੁੰਦਾ ਤਦ ਉਹ ਉਸ ਸਮੇਂ ਦਾ ਸਭ ਤੋਂ ਵੱਡਾ ਆਈ.ਪੀ.ਓ. ਲਾਂਚ ਹੁੰਦਾ। ਤਾਈਵਾਨ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਮਾਹਿਰ ਅਤੇ ਚੀਨ ’ਚ ਤਾਈਵਾਨੀ ਵਪਾਰਕ ਸਮੂਹ ਦੇ ਮੈਂਬਰ ਛਨ ਤੇ ਸ਼ੰਗ ਨੇ ਦੱਸਿਆ ਕਿ ਚੀਨ ਨੇ ਆਪਣੀ ਇਸ ਕਾਰਵਾਈ ਨਾਲ ਚੀਨ ਦੇ ਲੋਕਾਂ ਨੂੰ ਆਪਣਾ ਸਾਫ ਸੁਨੇਹਾ ਛੱਡਿਆ ਸੀ ਕਿ ਤੁਸੀਂ ਭਾਵੇਂ ਜੋ ਕੁਝ ਵੀ ਕਰੋ, ਚੀਨ ਦੀ ਕਮਿਊਨਿਸਟ ਸਰਕਾਰ ਤੋਂ ਉੱਪਰ ਤੁਹਾਨੂੰ ਨਹੀਂ ਜਾਣ ਦਿੱਤਾ ਜਾਵੇਗਾ। ਤੁਸੀਂ ਰਹੋਗੇ ਕਮਿਊਨਿਸਟ ਪਾਰਟੀ ਤੋਂ ਹੇਠਾਂ ਅਤੇ ਉਨ੍ਹਾਂ ਦੀ ਗ੍ਰਿਫਤ ’ਚ।
ਪਿਛਲੇ 3 ਦਿਨਾਂ ’ਚ ਜਦ ਤੋਂ ਚੀਨ ਦੀ ਕਮਿਊਨਿਸਟ ਪਾਰਟੀ ਨੇ ਫਾਕਸਕਾਨ ਕੰਪਨੀ ਦੇ ਖਿਲਾਫ ਜਾਂਚ ਦੀ ਗੱਲ ਮੀਡੀਆ ’ਚ ਪ੍ਰਕਾਸ਼ਿਤ ਕੀਤੀ ਹੈ ਤਦ ਤੋਂ ਹੋਨ ਹਾਈ ਪ੍ਰਿਸੀਜ਼ਨ ਇੰਡਸਟਰੀ, ਜੋ ਤਾਈਵਾਨ ਦੀ ਸੂਚੀਬੱਧ ਪ੍ਰਮੁੱਖ ਕੰਪਨੀ ਹੈ, ਨੇ ਸ਼ੇਅਰ ਬਾਜ਼ਾਰ ’ਚ 5 ਫੀਸਦੀ ਗਿਰਾਵਟ ਦਰਜ ਕੀਤੀ ਹੈ। ਇਸ ਬਾਰੇ ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਲਈ ਕੌਮਾਂਤਰੀ ਨਿਵੇਸ਼ਕਾਂ ਦੇ ਨਾਲ ਇਤਿਹਾਸਕ ਪਲ ਬਣ ਸਕਦਾ ਹੈ, ਫਾਕਸਕਾਨ, ਜਿਸ ਨੇ ਚੀਨ ’ਚ ਸਭ ਤੋਂ ਵੱਡਾ ਨਿਵੇਸ਼ ਕੀਤਾ ਹੈ।
ਪਿਛਲੇ 30 ਸਾਲਾਂ ’ਚ ਚੀਨ ਦੀ ਦੁਨੀਆ ਦਾ ਸਭ ਤੋਂ ਵੱਡਾ ਨਿਰਮਾਣ ਕੇਂਦਰ ਬਣਾਉਣ ’ਚ ਮਦਦ ਕੀਤੀ ਹੈ ਪਰ ਹੁਣ ਇਹ ਕੰਪਨੀ ਆਪਣੀਆਂ ਭੂ-ਸਿਆਸੀ ਸ਼ਕਤੀਆਂ ’ਚ ਫਸ ਗਈ ਹੈ ਜਿਸ ਨਾਲ ਚੀਨ ਦੀ ਆਰਥਿਕ ਵਿਵਸਥਾ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਚੀਨ ਦੇ ਆਰਥਿਕ ਮਾਹਿਰ ਅਤੇ ਤਾਈਵਾਨ ਜਲਡਮਰੂ (ਸਟ੍ਰੈਟ) ਮੱਧ ਦਰਮਿਆਨ ਨਿਵੇਸ਼ ਦੇ ਜਾਣਕਾਰ ਲਿਊ ਮੰਗ ਚੂ ਨੇ ਤਾਈਪੇਈ ਦੇ ਛੁੰਗ ਹਵਾ ਇੰਸਟੀਚਿਊਟ ਫਾਰ ਇਕਨਾਮਿਕ ਰਿਸਰਚ ’ਚ ਇਕ ਮੀਟਿੰਗ ’ਚ ਕਿਹਾ ਕਿ ਇਸ ਸਮੇਂ ਵਿਸ਼ਵ ਵਿਸ਼ਵੀਕਰਨ ਤੋਂ ਉਲਟੀ ਦਿਸ਼ਾ ’ਚ ਜਾ ਰਿਹਾ ਹੈ ਜਿੱਥੇ ਵਿਸ਼ਵ ਸਪਲਾਈ ਲੜੀ ਦੀ ਥਾਂ ਸੂਬਾਈ ਸਪਲਾਈ ਲੜੀ ਲੈ ਰਹੀ ਹੈ।
ਖੁਸ਼ੀ ’ਚ ਜ਼ਿੰਦਗੀ ਰਾਖ ਨਾ ਬਣਾਓ
NEXT STORY