ਵਿਸ਼ਣੂ ਗੁਪਤ
ਯੂਰਪ ਦਾ ਵਧਦਾ ਇਸਲਾਮੀਕਰਨ ਹੁਣ ਇਕ ਧਮਾਕੇਦਾਰ ਸਿਆਸੀ ਸਵਾਲ ਬਣ ਗਿਆ ਹੈ ਅਤੇ ਇਸ ਸਵਾਲ ਨੇ ਯੂਰਪ ਦੀ ਬਹੁਲਤਾਵਾਦੀ ਸੰਸਕ੍ਰਿਤੀ ਅਤੇ ਉਦਾਰਤਾਵਾਦ ਨੂੰ ਲੈ ਕੇ ਇਕ ਨਹੀਂ ਸਗੋਂ ਅਨੇਕਾਂ ਖਦਸ਼ੇ ਅਤੇ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸੰਕੇਤ ਬੜੇ ਹੀ ਨਫਰਤ ਭਰੇ ਹਨ, ਅਣਮਨੁੱਖੀ ਹਨ ਅਤੇ ਭਵਿੱਖ ਪ੍ਰਤੀ ਅਸਹਿਣਸ਼ੀਲਤਾ ਪ੍ਰਦਰਸ਼ਿਤ ਕਰਦੇ ਹਨ। ਜਦੋਂ ਇਸਲਾਮੀਕਰਨ ਨੂੰ ਲੈ ਕੇ ਯੂਰਪ ਦੀ ਮੁਸਲਿਮ ਆਬਾਦੀ ਖਤਰਨਾਕ ਤੌਰ
’ਤੇ ਆਪਣੀ ਭੂਮਿਕਾ ਸਰਗਰਮ ਰੱਖੇਗੀ ਅਤੇ ਯੂਰਪ ਦੀ ਮੂਲ ਆਬਾਦੀ ਆਪਣੀ ਸੰਸਕ੍ਰਿਤੀ ਪ੍ਰਤੀ ਸਹਿਣਸ਼ੀਲਤਾ ਜ਼ਾਹਿਰ ਕਰਦੇ ਹੋਏ ਪ੍ਰਤੀਕਿਰਿਆ ’ਚ ਹਿੰਸਕ ਹੋਵੇਗੀ, ਤਕਰਾਰ ਅਤੇ ਸਿਆਸੀ ਬਵਾਲ ਖੜ੍ਹਾ ਕਰੇਗੀ ਤਾਂ ਫਿਰ ਯੂਰਪ ’ਚ ਰਾਜਨੀਤੀ, ਕੂਟਨੀਤੀ ਅਤੇ ਅਰਥਵਿਵਸਥਾ ਦੀ ਸਥਿਤੀ ਕਿੰਨੀ ਅਰਾਜਕ ਹੋਵੇਗੀ, ਕਿੰਨੀ ਹਿੰਸਕ ਹੋਵੇਗੀ, ਇਸ ਦੀ ਉਮੀਦ ਕੀਤੀ ਜਾ ਸਕਦੀ ਹੈ। ਯੂਰਪ ਦੇ ਸਿਰਫ ਕੁਝ ਦੇਸ਼ ਹੀ ਨਹੀਂ ਸਗੋਂ ਕਈ ਦੇਸ਼ ਇਸਲਾਮੀਕਰਨ ਦੀ ਲਪੇਟ ’ਚ ਖੜ੍ਹੇ ਹਨ ਅਤੇ ਯੂਰਪ ਦੀ ਪੁਰਾਤਨ ਸਥਿਤੀ ਖਤਰੇ ’ਚ ਪਈ ਹੋਈ ਹੈ। ਯੂਰਪ ਨੇ ਬੀਤੇ ਸਮੇਂ ’ਚ ਦੋ-ਦੋ ਵਿਸ਼ਵ ਜੰਗਾਂ ਦਾ ਸਾਹਮਣਾ ਕੀਤਾ ਹੈ, ਯੂਰਪ ਦੇ ਲੱਖਾਂ ਲੋਕ ਦੋਵਾਂ ਵਿਸ਼ਵ ਜੰਗਾਂ ’ਚ ਮਾਰੇ ਗਏ ਸਨ। ਦੋ ਵਿਸ਼ਵ ਜੰਗਾਂ ਦਾ ਸਬਕ ਲੈ ਕੇ ਯੂਰਪ ਨੇ ਸ਼ਾਂਤੀ ਦਾ ਵਾਤਾਵਰਣ ਕਾਇਮ ਰੱਖਣ ਦੀ ਬੜੀ ਕੋਸ਼ਿਸ਼ ਕੀਤੀ ਸੀ। ਯੂਰਪ ’ਚ ਲੋਕਤੰਤਰ ਸਰਗਰਮ ਰਿਹਾ। ਸ਼ਾਂਤੀ ਅਤੇ ਸਦਭਾਵਨਾ ਵੀ ਵਿਕਸਿਤ ਹੋਈ। ਧਾਰਮਿਕ ਆਧਾਰ ’ਤੇ ਵੀ ਯੂਰਪ ਸਹਿਣਸ਼ੀਲਤਾ ਹੀ ਪ੍ਰਦਰਸ਼ਿਤ ਕਰਦਾ ਰਿਹਾ ਹੈ। ਧਾਰਮਿਕ ਆਧਾਰ ’ਤੇ ਭੇਦਭਾਵ ਯੂਰਪ ’ਚ ਹੇਠਲੇਕ੍ਰਮ ’ਤੇ ਹੀ ਰਿਹਾ। ਮੁਸਲਿਮ ਦੇਸ਼ਾਂ ਅਤੇ ਅਫਰੀਕਾ ਤੋਂ ਹਿਜਰਤ ਕਰ ਗਈ ਆਬਾਦੀ ਨੂੰ ਯੂਰਪ ’ਚ ਵਧਣ-ਫੁੱਲਣ ਦਾ ਮੌਕਾ ਦਿੱਤਾ ਗਿਆ, ਉਨ੍ਹਾਂ ਨੂੰ ਜਮਹੂਰੀ ਅਧਿਕਾਰ ਪ੍ਰਦਾਨ ਕੀਤੇ ਗਏ। ਇਸ ਦਾ ਸੁਖਦਾਈ ਨਤੀਜਾ ਇਹ ਹੋਇਆ ਕਿ ਮੁਸਲਿਮ ਦੇਸ਼ਾਂ ਅਤੇ ਅਫਰੀਕਾ ਤੋਂ ਗਈ ਆਬਾਦੀ ਵੀ ਗੋਰਿਆਂ ਦੀ ਆਬਾਦੀ ਸਾਹਮਣੇ ਖੜ੍ਹੀ ਹੋ ਗਈ, ਉਨ੍ਹਾਂ ਦੀ ਖੁਸ਼ਹਾਲੀ ਵੀ ਵਰਣਨਯੋਗ ਹੋ ਗਈ, ਉਨ੍ਹਾਂ ਦੀ ਆਬਾਦੀ ਵੀ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਹਾਸਿਲ ਕਰਨ ਲੱਗੀ। ਸਥਿਤੀ ਧਮਾਕੇਦਾਰ ਤਾਂ ਉਦੋਂ ਹੋ ਗਈ, ਜਦੋਂ ਮੁਸਲਿਮ ਅੱਤਵਾਦੀ ਸੰਗਠਨ ਇਕ ਸਾਜ਼ਿਸ਼ ਤਹਿਤ ਮੁਸਲਿਮ ਆਬਾਦੀ ਨੂੰ ਸ਼ਰਨਾਰਥੀ ਦੇ ਤੌਰ ’ਤੇ ਯੂਰਪ ਵਿਚ ਦਾਖਲ ਕਰਾਉਣ ਅਤੇ ਯੂਰਪ ਦੇ ਲੋਕਤੰਤਰ ’ਤੇ ਕਬਜ਼ਾ ਕਰਨ ਲਈ ਸਰਗਰਮ ਹੋ ਗਏ। ਅੱਜ ਪੂਰਾ ਯੂਰਪ ਮੁਸਲਿਮ ਅੱਤਵਾਦ ਅਤੇ ਇਸਲਾਮੀਕਰਨ ਦੀ ਅੱਗ ਵਿਚ ਸੜ ਰਿਹਾ ਹੈ।
ਪੂਰੀ ਦੁਨੀਆ ਨਾਰਵੇ ਦੀ ਸਥਿਤੀ ਨੂੰ ਲੈ ਕੇ ਚਿੰਤਤ
ਮੌਜੂਦਾ ਸਮੇਂ ’ਚ ਧਮਾਕੇਦਾਰ ਸਥਿਤੀ ਨਾਰਵੇ ਵਿਚ ਖੜ੍ਹੀ ਹੋਈ ਹੈ। ਨਾਰਵੇ ਦੀ ਧਮਾਕੇਦਾਰ ਸਥਿਤੀ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਪੂਰੀ ਦੁਨੀਆ ਨਾਰਵੇ ਦੀ ਸਥਿਤੀ ਨੂੰ ਲੈ ਕੇ ਚਿੰਤਤ ਹੋਈ ਹੈ ਅਤੇ ਨਾਰਵੇ ਦੀ ਘਟਨਾ ਦਾ ਯਥਾਰਥ ਲੱਭਿਆ ਜਾ ਰਿਹਾ ਹੈ ਅਤੇ ਇਹ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਨਾਰਵੇ ਦੀ ਧਮਾਕੇਦਾਰ ਘਟਨਾ ਦਾ ਮੁੜ ਦੁਹਰਾਅ ਨਾ ਸਿਰਫ ਨਾਰਵੇ ਵਿਚ ਫਿਰ ਹੋ ਸਕਦਾ ਹੈ, ਸਗੋਂ ਇਸ ਦੀ ਅੱਗ ਯੂਰਪ ਦੇ ਹੋਰਨਾਂ ਦੇਸ਼ਾਂ ਤਕ ਪਹੁੰਚ ਸਕਦੀ ਹੈ। ਸਮੇਂ-ਸਮੇਂ ਉੱਤੇ ਨਾਰਵੇ ਵਰਗੀ ਸਥਿਤੀ ਫਰਾਂਸ ’ਚ ਵੀ ਪੈਦਾ ਹੋਈ ਹੈ, ਇਟਲੀ ਵਿਚ ਵੀ ਹੋਈ ਹੈ, ਜਰਮਨੀ ਵਿਚ ਵੀ ਹੋਈ ਹੈ ਅਤੇ ਮੁਸਲਿਮ ਸ਼ਰਨਾਰਥੀਆਂ ਨੂੰ ਲੈ ਕੇ ਨਵੀਆਂ-ਨਵੀਆਂ ਧਮਾਕੇਦਾਰ, ਖਤਰਨਾਕ ਅਤੇ ਨਫਰਤ ਭਰੀਆਂ ਸੋਚਾਂ ਵਿਕਸਿਤ ਹੋ ਰਹੀਆਂ ਹਨ, ਜੋ ਕਿਸੇ ਵੀ ਤਰ੍ਹਾਂ ਸ਼ਾਂਤੀ ਅਤੇ ਸਦਭਾਵਨਾ ਲਈ ਸਾਕਾਰਾਤਮਕ ਨਹੀਂ ਮੰਨੀਆਂ ਜਾ ਸਕਦੀਆਂ। ਹੁਣ ਇਥੇ ਇਹ ਸਵਾਲ ਉੱਠਦਾ ਹੈ ਕਿ ਨਾਰਵੇ ਦੀ ਘਟਨਾ ਕਿਸ ਤਰ੍ਹਾਂ ਧਮਾਕੇਦਾਰ ਹੈ, ਨਾਰਵੇ ਦੀ ਘਟਨਾ ਕੀ ਹੈ, ਨਾਰਵੇ ਦੀ ਘਟਨਾ ਨੂੰ ਲੈ ਕੇ ਮੁਸਲਿਮ ਦੇਸ਼ਾਂ ਦੀ ਗੋਲਬੰਦੀ ਦਾ ਯਥਾਰਥ ਕੀ ਹੈ, ਨਾਰਵੇ ਦੀ ਘਟਨਾ ਨੂੰ ਲੈ ਕੇ ਮੁਸਲਿਮ ਦੇਸ਼ਾਂ ਦੀ ਗੋਲਬੰਦੀ ਕੀ ਇਸਲਾਮੀਕਰਨ ਦੇ ਪੱਖ ਦੀ ਨੀਤੀ ਮੰਨੀ ਜਾਣੀ ਚਾਹੀਦੀ ਹੈ, ਪਾਕਿਸਤਾਨ ਵਰਗੇ ਅਸਫਲ ਅਤੇ ਮੁਸਲਿਮ ਅੱਤਵਾਦ ਦੀ ਪਨਾਹਗਾਹ ਬਣਿਆ ਪਾਕਿਸਤਾਨ ਨਾਰਵੇ ਦੇ ਵਿਵਾਦ ਵਿਚ ਕਿਉਂ ਕੁੱਦਿਆ, ਕੀ ਪਾਕਿਸਤਾਨ ਇਸ ਵਿਵਾਦ ਵਿਚ ਕੁੱਦ ਕੇ ਮੁਸਲਿਮ ਅੱਤਵਾਦ ਨੂੰ ਉਤਸ਼ਾਹ ਦੇ ਰਿਹਾ ਹੈ?
ਨਾਰਵੇ ’ਚ ਅਜੇ ‘ਸਟਾਪ ਇਸਲਾਮੀਕਰਨ ਆਫ ਨਾਰਵੇ’ ਨਾਂ ਦੀ ਮੁਹਿੰਮ ਅਤੇ ਅੰਦੋਲਨ ਗੰਭੀਰ ਰੂਪ ਵਿਚ ਸਰਗਰਮ ਹੈ। ਇਹ ਮੁਹਿੰਮ ਅਤੇ ਅੰਦੋਲਨ ਹੌਲੀ-ਹੌਲੀ ਹਿੰਸਕ ਹੋ ਰਿਹਾ ਹੈ ਅਤੇ ਅਸਹਿਣਸ਼ੀਲਤਾ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਨਾਰਵੇ ਦੀ ਸਥਿਤੀ ਤਾਂ ਉਸ ਸਮੇਂ ਧਮਾਕੇਦਾਰ ਹੋ ਗਈ, ਜਦੋਂ ਨਾਰਵੇ ਦੇ ਇਕ ਸ਼ਹਿਰ ’ਚ ਕੁਰਾਨ ਸਾੜਨ ਦੀ ਮੰਦਭਾਗੀ ਅਤੇ ਅਸਹਿਣਸ਼ੀਲ ਘਟਨਾ ਵਾਪਰੀ। ‘ਸਟਾਪ ਇਸਲਾਮੀਕਰਨ ਆਫ ਨਾਰਵੇ’ ਮੁਹਿੰਮ ਦੇ ਨੇਤਾ ਲਾਰਸ ਥਾਰਸਨ ਨੇ ਕ੍ਰਿਸ਼ਚੀਅਨ ਸਟੈਂਡ ਸ਼ਹਿਰ ’ਚ ਸੈਂਕੜੇ ਪ੍ਰਦਰਸ਼ਨਕਾਰੀਆਂ ਸਾਹਮਣੇ ਕੁਰਾਨ ਸਾੜਨ ਵਰਗੀ ਮੰਦਭਾਗੀ ਘਟਨਾ ਨੂੰ ਅੰਜਾਮ ਦੇ ਦਿੱਤਾ। ਕੁਰਾਨ ਸਾੜਨ ਦੀ ਘਟਨਾ ਵਿਰੁੱਧ ਨਾਰਵੇ ਦੀ ਮੁਸਲਿਮ ਆਬਾਦੀ ਵੀ ਸਰਗਰਮ ਹੋ ਗਈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੁਸਲਿਮ ਆਬਾਦੀ ਲਈ ਕੁਰਾਨ ਦਾ ਮਹੱਤਵ ਕਿੰਨਾ ਹੈ। ਕੁਰਾਨ ਦਾ ਅਪਮਾਨ ਮੁਸਲਿਮ ਆਬਾਦੀ ਕਿਸੇ ਵੀ ਹਾਲਾਤ ਵਿਚ ਸਵੀਕਾਰ ਨਹੀਂ ਕਰਦੀ। ਦੁਨੀਆ ਵਿਚ ਜਿਸ ਨੇ ਵੀ ਕੁਰਾਨ ਦਾ ਅਪਮਾਨ ਕੀਤਾ ਜਾਂ ਫਿਰ ਇਸਲਾਮ ਦੇ ਪ੍ਰੇਰਕ ਪੁਰਸ਼ਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ, ਉਸ ਦੀ ਘਿਨਾਉਣੀ ਹੱਤਿਆ ਕਰ ਦਿੱਤੀ ਗਈ। ਇਤਿਹਾਸ ਵਿਚ ਦਰਜ ਘਟਨਾ ਅਨੁਸਾਰ ਇਸਲਾਮ ਉੱਤੇ ਆਧਾਰਿਤ ਕਾਰਟੂਨ ਛਾਪਣ ਵਾਲੀ ਪੱਤ੍ਰਿਕਾ ਦੇ ਪੱਤਰਕਾਰਾਂ ਨੂੰ ਮਾਰ ਦਿੱਤਾ ਗਿਆ, ਹੁਣੇ-ਹੁਣੇ ਭਾਰਤ ਵਿਚ ਵਾਪਰੀ ਘਟਨਾ ਨੂੰ ਵੀ ਨੋਟਿਸ ਵਿਚ ਲਿਆ ਜਾ ਸਕਦਾ ਹੈ। ਲਖਨਊ ਦੇ ਹਿੰਦੂ ਨੇਤਾ ਕਮਲੇਸ਼ ਤਿਵਾੜੀ ਨੇ ਵਾਦ-ਵਿਵਾਦ ਵਾਲੀ ਟਿੱਪਣੀ ਕੀਤੀ ਸੀ, ਉਸ ਟਿੱਪਣੀ ਨੂੰ ਲੈ ਕੇ ਤੱਤਕਾਲੀ ਅਖਿਲੇਸ਼ ਯਾਦਵ ਦੀ ਸਰਕਾਰ ਨੇ ਕਮਲੇਸ਼ ਤਿਵਾੜੀ ਨੂੰ ਰਾਸੁਕਾ ਲਾ ਕੇ ਜੇਲ ਵਿਚ ਡੱਕ ਦਿੱਤਾ ਸੀ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵਿਚ ਘਿਨਾਉਣੇ ਢੰਗ ਨਾਲ ਕਮਲੇਸ਼ ਤਿਵਾੜੀ ਦੀ ਹੱਤਿਆ ਹੋ ਗਈ, ਹੱਤਿਆ ਤਾਲਿਬਾਨੀ ਅਤੇ ਆਈ. ਐੱਸ. ਦੀ ਸ਼ੈਲੀ ’ਚ ਹੋਈ ਸੀ।
ਕੁਰਾਨ ਦਾ ਅਪਮਾਨ ਕਰਨ ਵਾਲੇ ਲਾਰਸ ਥਾਰਸਨ ਵਿਰੁੱਧ ਵੀ ਪੂਰੀ ਦੁਨੀਆ ਦੀ ਮੁਸਲਿਮ ਆਬਾਦੀ ਖੜ੍ਹੀ ਹੋ ਗਈ ਹੈ। ਲਾਰਸ ਥਾਰਸਨ ਨੂੰ ਸਜ਼ਾ ਦੇਣ ਦੀ ਮੰਗ ਖਤਰਨਾਕ ਤੌਰ ’ਤੇ ਉੱਠੀ ਹੈ। ਕਈ ਮੁਸਲਿਮ ਦੇਸ਼ ਵੀ ਇਸ ਵਿਵਾਦ ਵਿਚ ਕੁੱਦ ਚੁੱਕੇ ਹਨ, ਖਾਸ ਕਰਕੇ ਤੁਰਕੀ ਅਤੇ ਪਾਕਿਸਤਾਨ ਅੱਗ ਵਿਚ ਘਿਓ ਦਾ ਕੰਮ ਕਰ ਰਹੇ ਹਨ। ਪਾਕਿਸਤਾਨ ਵਿਚ ਇਸ ਘਟਨਾ ਨੂੰ ਲੈ ਕੇ ਖਤਰਨਾਕ ਵਿਰੋਧ ਸ਼ੁਰੂ ਹੋ ਗਿਆ ਹੈੈ। ਪਾਕਿਸਤਾਨ ਵਿਚ ਕਈ ਪ੍ਰਦਰਸ਼ਨ ਹੋ ਚੁੱਕੇ ਹਨ। ਪ੍ਰਦਰਸ਼ਨਕਾਰੀ ਲਾਰਸ ਥਾਰਸਨ ਦੀ ਮੌਤ ਦੀ ਮੰਗ ਕਰ ਰਹੇ ਹਨ। ਫਤਵੇ ’ਤੇ ਫਤਵੇ ਜਾਰੀ ਹੋ ਰਹੇ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਨਾਰਵੇ ਦੇ ਰਾਜਦੂਤ ਨੂੰ ਬੁਲਾ ਕੇ ਕੁਰਾਨ ਦਾ ਅਪਮਾਨ ਕਰਨ ਵਾਲੇ ਲਾਰਸ ਥਾਰਸਨ ’ਤੇ ਕਾਰਵਾਈ ਕਰਨ ਦੀ ਮੰਗ ਹੀ ਨਹੀਂ ਕੀਤੀ, ਸਗੋਂ ਚਿਤਾਵਨੀ ਵੀ ਦਿੱਤੀ ਕਿ ਅਜਿਹੀ ਘਟਨਾ ਨਾਰਵੇ ਲਈ ਠੀਕ ਨਹੀਂ ਹੋਵੇਗੀ। ਪਾਕਿਸਤਾਨ ਅਤੇ ਤੁਰਕੀ ਹੁਣ 2 ਅਜਿਹੇ ਦੇਸ਼ ਹਨ, ਜੋ ਮੁਸਲਿਮ ਦੁਨੀਆ ਦਾ ਨੇਤਾ ਬਣਨ ਲਈ ਮੁਸਲਿਮ ਅੱਤਵਾਦ ਨੂੰ ਨਾ ਸਿਰਫ ਹੱਲਾਸ਼ੇਰੀ ਦਿੰਦੇ ਹਨ, ਸਗੋਂ ਮੁਸਲਿਮ ਆਬਾਦੀ ਨੂੰ ਅੱਤਵਾਦੀ ਸਰਗਰਮੀਆਂ ਲਈ ਪ੍ਰੇਰਿਤ ਕਰਨ ਲਈ ਈਂਧਨ ਦਾ ਕੰਮ ਵੀ ਕਰਦੇ ਹਨ। ਪਾਕਿਸਤਾਨ ਅਤੇ ਤੁਰਕੀ ਵਰਗੇ ਦੇਸ਼ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੇ ਖਤਰਨਾਕ ਅਤੇ ਧਮਾਕੇਦਾਰ ਸਮਰਥਨ ਨਾਲ ਯੂਰਪ ’ਚ ਨਿਵਾਸ ਕਰ ਰਹੀ ਮੁਸਲਿਮ ਆਬਾਦੀ ਪ੍ਰਤੀ ਅਸਹਿਣਸ਼ੀਲਤਾ ਦੀ ਖੱਡ ਡੂੰਘੀ ਹੋਵੇਗੀ?
ਇਸ ਦੇ ਉਲਟ ਦੁਨੀਆ ਦੀਆਂ ਜਨਮਤ ਅਤੇ ਫਤਵਾ ਵਿਰੋਧੀ ਸ਼ਕਤੀਆਂ ਵੀ ਸਰਗਰਮ ਹੋ ਗਈਆਂ ਹਨ, ਸਲਮਾਨ ਰਸ਼ਦੀ ਵਰਗੀਆਂ ਹਸਤੀਆਂ ਵੀ ਹੈਰਾਨ ਹਨ। ਸਲਮਾਨ ਰਸ਼ਦੀ ਵਰਗੀਆਂ ਹਸਤੀਆਂ ਦੀ ਚਿੰਤਾ ਲਾਰਸ ਥਾਰਸਨ ਦੇ ਸੁਰੱਖਿਅਤ ਜੀਵਨ ਨੂੰ ਲੈ ਕੇ ਹੈ। ਇਕ ਵਿਚਾਰ ਇਹ ਵੀ ਸਰਗਰਮ ਹੋ ਰਿਹਾ ਹੈ ਕਿ ਆਖਿਰ ਲਾਰਸ ਥਾਰਸਨ ਅਜਿਹੀ ਘਟਨਾ ਨੂੰ ਅੰਜਾਮ ਦੇਣ ਲਈ ਮਜਬੂਰ ਕਿਉਂ ਹੋਏ ਹਨ? ਅਜਿਹੇ ਹਾਲਾਤ ਰਾਤੋ-ਰਾਤ ਤਾਂ ਪੈਦਾ ਨਹੀਂ ਹੋਏ, ਅਜਿਹੇ ਹਾਲਾਤ ਲਈ ਕਿਸੇ ਨਾ ਕਿਸੇ ਰੂਪ ’ਚ ਮੁਸਲਿਮ ਆਬਾਦੀ ਵੀ ਜ਼ਿੰਮੇਵਾਰ ਹੈ। ਨਾਰਵੇ ਦੀ ਇਹ ਅੱਗ ਬ੍ਰਿਟੇਨ ਅਤੇ ਜਰਮਨੀ ਵਰਗੇ ਦੇਸ਼ਾਂ ਤਕ ਪਹੁੰਚ ਰਹੀ ਹੈ। ਦੇਸ਼ਾਂ ਦੀਆਂ ਸ਼ਕਤੀਆਂ ਵੀ ਇਸਲਾਮੀਕਰਨ ਵਿਰੁੁੱਧ ਗੋਲਬੰਦੀ ਸ਼ੁਰੂ ਕਰ ਰਹੀਆਂ ਹਨ। ਜੇਕਰ ਅਜਿਹਾ ਹੋਇਆ ਤਾਂ ਫਿਰ ਯੂਰਪ ਦੀ ਸਥਿਤੀ ਕਿੰਨੀ ਭਿਆਨਕ ਹੋਵੇਗੀ, ਇਸ ਦੀ ਕਲਪਨਾ ਕੀਤੀ ਜਾ ਸਕਦੀ ਹੈ। ਇਕ ਪਾਸੇ ਮੁਸਲਿਮ ਆਬਾਦੀ ਤਾਂ ਦੂਜੇ ਪਾਸੇ ਈਸਾਈ ਆਬਾਦੀ ਹੋਵੇਗੀ। ਦੋਵੇਂ ਆਬਾਦੀਆਂ ਇਕ-ਦੂਜੇ ਵਿਰੁੱਧ ਕੱੁਟਮਾਰ ’ਤੇ ਉਤਾਰੂ ਹੋ ਸਕਦੀਆਂ ਹਨ।
ਸਿਰਫ ਨਾਰਵੇ ਦੀ ਹੀ ਗੱਲ ਨਹੀਂ ਹੈ, ਸਗੋਂ ਪੂਰੇ ਯੂਰਪ ਦੀ ਗੱਲ ਹੈ। ਯੂਰਪ ਦਾ ਅਤਿ-ਮਾਨਵਵਾਦ ਹੁਣ ਗੰਭੀਰ ਭੈੜੇ ਨਤੀਜੇ ਭੁਗਤਣ ਦੀ ਕਸੌਟੀ ’ਤੇ ਖੜ੍ਹਾ ਹੈ। ਅਤਿ-ਮਾਨਵਤਾਵਾਦ ਦੇ ਚੱਕਰ ਵਿਚ ਯੂਰਪ ਦੀ ਸੰਸਕ੍ਰਿਤੀ ਖਤਰੇ ’ਚ ਹੈ। ਯੂਰਪ ਨੇ ਬੀਤੇ ਵਿਚ ਇਹ ਸੋਚਿਆ-ਸਮਝਿਆ ਹੀ ਨਹੀਂ ਕਿ ਉਹ ਜਿਸ ਆਬਾਦੀ ਦਾ ਸਵਾਗਤ ਕਰ ਰਹੇ ਹਨ, ਉਹ ਆਬਾਦੀ ਉਨ੍ਹਾਂ ਦੀ ਹੋਂਦ ਲਈ ਹੀ ਭਸਮਾਸੁਰ ਬਣ ਜਾਵੇਗੀ। ਮੁਸਲਿਮ ਸ਼ਰਨਾਰਥੀ ਸਿਰਫ ਖ਼ੁਦ ਹੀ ਨਹੀਂ ਆਉਂਦੇ, ਸਗੋਂ ਆਪਣੇ ਨਾਲ ਫਤਵੇ ਅਤੇ ਕੱਟੜਤਾ ਦੀ ਸੰਸਕ੍ਰਿਤੀ ਵੀ ਲੈ ਕੇ ਆਉਂਦੇ ਹਨ, ਅਜਿਹੀ ਆਬਾਦੀ ਜਦੋਂ ਤਕ ਕਮਜ਼ੋਰ ਹੁੰਦੀ ਹੈ, ਉਦੋਂ ਤਕ ਇਨ੍ਹਾਂ ਨੂੰ ਲੋਕਤੰਤਰ ਚਾਹੀਦਾ ਹੈ, ਇਨ੍ਹਾਂ ਨੂੰ ਸ਼ਾਂਤੀ ਚਾਹੀਦੀ ਹੈ ਪਰ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਅਜਿਹੀ ਆਬਾਦੀ ਆਪਣੇ ਆਪ ਨੂੰ ਮੁਕੰਮਲ ਤੌਰ ’ਤੇ ਸ਼ਕਤੀਸ਼ਾਲੀ ਸਮਝ ਲੈਂਦੀ ਹੈ ਅਤੇ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਹਾਸਿਲ ਕਰ ਲੈਂਦੀ ਹੈ। ਉਦੋਂ ਉਹ ਸ਼ਰਨ ਦੇਣ ਵਾਲੀ ਆਬਾਦੀ ਅਤੇ ਦੇਸ਼ਾਂ ਲਈ ਕਾਲ ਬਣ ਜਾਂਦੀ ਹੈ। ਫਿਰ ਇਨ੍ਹਾਂ ਨੂੰ ਲੋਕਤੰਤਰ ਨਹੀਂ ਚਾਹੀਦਾ, ਇਨ੍ਹਾਂ ਨੂੰ ਤਾਂ ਸਿਰਫ ਤੇ ਸਿਰਫ ਮਜ਼੍ਹਬੀ ਸ਼ਾਸਨ ਚਾਹੀਦਾ, ਇਸਲਾਮਿਕ ਦੇਸ਼ ਚਾਹੀਦਾ। ਮੁਸਲਿਮ ਆਬਾਦੀ ਅਤੇ ਈਸਾਈ ਆਬਾਦੀ ਵਿਚਾਲੇ ਵਧਦੀ ਕੁੜੱਤਣ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ। ਯੂਰਪ ਨੂੰ ਇਸਲਾਮੀਕਰਨ ਅਤੇ ਦੇਸ਼ਜ਼ ਸੰਸਕ੍ਰਿਤੀ ਦੀ ਖਤਰਨਾਕ ਕੰਧ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ।
(guptvishnu@gmail.com)
ਮਨੁੱਖਾਂ ਵਾਂਗ ਕਾਂ ਚਿਹਰਿਆਂ ਨੂੰ ਪਛਾਣਦੇ ਹਨ
NEXT STORY