ਸ਼ੈਫਾਲੀ ਜਰੀਵਾਲਾ ਦੀ ਮੌਤ ਬਾਰੇ ਬਹੁਤ ਚਰਚਾ ਹੋਈ ਹੈ। ਉਹ ਆਪਣੇ ਡਾਂਸ ‘‘ਕਾਂਟਾ ਲਗਾ’’ ਲਈ ਮਸ਼ਹੂਰ ਹੋਈ। ਉਹ ਕਈ ਸ਼ੋਅ ’ਚ ਹਿੱਸਾ ਲੈਂਦੀ ਸੀ। ਉਹ ਫਿਲਮਾਂ ’ਚ ਵੀ ਭੂਮਿਕਾਵਾਂ ਨਿਭਾਉਂਦੀ ਸੀ। ਉਸ ਬਾਰੇ ਖ਼ਬਰਾਂ ’ਚ ਵਾਰ-ਵਾਰ ਕਿਹਾ ਗਿਆ ਹੈ ਕਿ ਉਸਦੀ ਜ਼ਿੰਦਗੀ ਦਿਲ ਦੇ ਦੌਰੇ ਕਾਰਨ ਖਤਮ ਹੋ ਗਈ। ਹਾਲ ਹੀ ’ਚ ਬਹੁਤ ਸਾਰੇ ਨੌਜਵਾਨਾਂ ਨੇ ਦਿਲ ਦੇ ਦੌਰੇ ਕਾਰਨ ਆਪਣੀ ਜਾਨ ਗੁਆ ਦਿੱਤੀ ਹੈ। ਸਿਧਾਰਥ ਸ਼ੁਕਲਾ ਵੀ ਇਸ ਦਾ ਸ਼ਿਕਾਰ ਹੋਇਆ ਸੀ। ਕਈ ਹੋਰ ਲੋਕ ਵੀ। ਗਾਜ਼ੀਆਬਾਦ ਦਾ ਇਕ ਮੁੰਡਾ ਛੋਲੇ ਭਠੂਰੇ ਖਾਣ ਲਈ ਇਕ ਦੁਕਾਨ ’ਤੇ ਗਿਆ ਸੀ, ਉਸ ਦੀ ਉੱਥੇ ਖੜ੍ਹੇ ਖੜ੍ਹੇ ਮੌਤ ਹੋ ਗਈ। ਕੀ ਅਮੀਰ ਕੀ ਗਰੀਬ ਸਭ ਇਸ ਦੇ ਸ਼ਿਕਾਰ ਹੋ ਰਹੇ ਹਨ। ਇਸ ਦਾ ਵੱਡਾ ਕਾਰਨ ਸਾਡੀ ਬਦਲੀ ਜੀਵਨਸ਼ੈਲੀ, ਖਾਣ-ਪੀਣ ਦੇ ਪ੍ਰਤੀ ਲਾਪਰਵਾਹੀ ਦੱਸਿਆ ਜਾ ਰਿਹਾ ਹੈ।
ਸ਼ੈਫਾਲੀ ਬਾਰੇ ਇਕ ਗੱਲ ਹੋਰ ਵਾਰ-ਵਾਰ ਕਹੀ ਗਈ ਕਿ ਉਹ ਐਂਟੀ ਏਜਿੰਗ ਦਵਾਈਆਂ ਲੈਂਦੀ ਸੀ। ਜ਼ਾਹਿਰ ਹੈ ਕਿ ਸੁਨਹਿਰੇ ਪਰਦੇ ’ਤੇ ਕੰਮ ਕਰਨ ਵਾਲਾ ਕੋਈ ਵੀ ਭਾਵੇਂ ਉਹ ਇਸਤਰੀ ਹੋਵੇ ਜਾਂ ਮਰਦ ਹਮੇਸ਼ਾ ਨੌਜਵਾਨ ਦਿਸਣਾ ਚਾਹੁੰਦਾ ਹੈ। ਬੁੱਢੇ ਹੁੰਦੇ ਹੀ ਤੁਸੀਂ ਖਦੇੜ ਕੇ ਬਾਹਰ ਕਰ ਦਿੱਤੇ ਜਾਂਦੇ ਹਨ। ਇਸ ਪ੍ਰਸੰਗ ’ਚ ਮਹਾਨ ਹਿੰਦੀ ਲੇਖਕ ਭਗਵਤੀ ਚਰਨ ਵਰਮਾ ਦਾ ਚਿੱਤਰਲੇਖਾ ਨਾਵਲ ਯਾਦ ਆਉਂਦਾ ਹੈ। ਚਿਤਰਲੇਖਾ ਜਿਸ ਦੀ ਸੁੰਦਰਤਾ ਦੀ ਚਰਚਾ ਹਰ ਪਾਸੇ ਹੈ। ਉਹ ਇਕ ਮਸ਼ਹੂਰ ਨ੍ਰਿਤਕੀ ਵੀ ਹੈ। ਇਕ ਦਿਨ ਉਹ ਸ਼ਿੰਗਾਰ ਕਰ ਰਹੀ ਹੁੰਦੀ ਹੈ ਤਾਂ ਉਸ ਦੀ ਸੇਵਿਕਾ ਚਿਲਾ ਕੇ ਕਹਿੰਦੀ ਹੈ-ਦੇਵੀ ਚਿੱਟੇ ਵਾਲ। ਚਿੱਟੇ ਵਾਲ ਬੁਢਾਪੇ ਦੇ ਸੂਚਕ ਹੁੰਦੇ ਹਨ। ਇਸ ਲਈ ਇਨ੍ਹੀਂ ਦਿਨੀਂ ਬਹੁਤ ਸਾਰੇ ਵੱਡੀ ਉਮਰ ਦੇ ਲੋਕਾਂ ਦੇ ਚਿੱਟੇ ਵਾਲ ਨਹੀਂ ਦਿਸਦੇ।
ਸ਼ੈਫਾਲੀ ਵਾਂਗ ਹੀ ਮਾਈਕਲ ਜੈਕਸਨ ਦਾ ਨਾਂ ਆਉਂਦਾ ਹੈ। ਉਨ੍ਹਾਂ ਨੇ ਪਤਾ ਨਹੀਂ ਕਿੰਨੀ ਵਾਰ ਪਲਾਸਟਿਕ ਸਰਜਰੀ ਕਰਵਾਈ ਸੀ। ਐਂਟੀ ਏਜਿੰਗ ਦਵਾਈਆਂ ਦਾ ਭਰਪੂਰ ਸੇਵਨ ਕਰਦੇ ਸਨ। ਸੌ ਤੋਂ ਵੱਧ ਡਾਕਟਰ ਦਿਨ-ਰਾਤ ਉਨ੍ਹਾਂ ਦੀ ਦੇਖਭਾਲ ਕਰਦੇ ਸਨ। ਦੱਸਿਆ ਜਾਂਦਾ ਹੈ ਕਿ ਉਹ 100 ਤੋਂ ਵੱਧ ਸਾਲ ਜਿਊਣਾ ਚਾਹੁੰਦੇ ਸਨ। ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਬੇਸ਼ੁਮਾਰ ਸੀ ਪਰ ਉਹ ਹਮੇਸ਼ਾ ਆਪਣੀ ਸਫਲਤਾ ਅਤੇ ਉਮਰ ਨੂੰ ਲੈ ਕੇ ਚਿੰਤਿਤ ਰਹਿੰਦੇ ਸਨ ਪਰ ਅਚਾਨਕ ਖਤਮ ਹੋ ਗਏ।
ਇਨ੍ਹਾਂ ਪ੍ਰਸੰਗਾਂ ’ਚ ਆਪਣੇ ਬਜ਼ੁਰਗਾਂ ਦੀ ਯਾਦ ਆਉਂਦੀ ਹੈ ਜੋ ਕਹਿੰਦੇ ਸਨ ਕਿ ਮੌਤ ਤੋਂ ਕੀ ਡਰਨਾ। ਉਹ ਜ਼ਰੂਰੀ ਹੈ। ਕਦੋਂ ਆਵੇ ਇਹ ਪਤਾ ਨਹੀਂ। ਭਗਵਾਨ ਕਹੇ ਜਾਣ ਵਾਲੇ ਲੋਕ ਵੀ ਇਸ ਤੋਂ ਨਹੀਂ ਬਚ ਸਕੇ।
ਪਰ ਅੱਜ ਦੇ ਦੌਰ ’ਚ ਦਵਾਈ ਉਦਯੋਗ ਨੇ ਲੋਕਾਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਜੇਕਰ ਸਮੇਂ ਸਿਰ ਦਵਾਈਆਂ ਖਾਦੀਆਂ ਜਾਣ ਤਾਂ ਮੌਤ ਨੂੰ ਮਾਤ ਦਿੱਤੀ ਜਾ ਸਕਦੀ ਹੈ। ਇਹੀ ਗੱਲ ਐਂਟੀ ਏਜਿੰਗ ਡਰੱਗਜ਼ ਬਾਰੇ ਹੈ ਕਿ ਇਨ੍ਹਾਂ ਨੂੰ ਖਾ ਕੇ ਬੁਢਾਪੇ ਨੂੰ ਦੂਰ ਭਜਾਇਆ ਜਾ ਸਕਦਾ ਹੈ। ਹਮੇਸ਼ਾ ਜਵਾਨ ਦਿਸਿਆ ਜਾ ਸਕਦਾ ਹੈ ਪਰ ਸਰੀਰ ਦੀ ਆਪਣੀ ਪ੍ਰਕਿਰਿਆ ਹੁੰਦੀ ਹੈ। ਹਰ ਕੋਸ਼ਿਕਾ ਦਾ ਜੀਵਨ ਨਿਰਧਾਰਿਤ ਹੁੰਦਾ ਹੈ। ਅਜਿਹੀਆਂ ਦਵਾਈਆਂ ਇਸ ’ਚ ਹੇਰ-ਫੇਰ ਕਰਦੀਆਂ ਹਨ ਅਤੇ ਕਈ ਵਾਰ ਕਾਲ ਨੂੰ ਸੱਦਾ ਦਿੰਦੀਆਂ ਹਨ।
ਇਨ੍ਹਾਂ ਦੇ ਮਾੜੇ ਪ੍ਰਭਾਵ ਵੀ ਬਹੁਤ ਹਨ ਜਿਵੇਂ ਕਿ ਅਜਿਹੀਆਂ ਕਈ ਦਵਾਈਆਂ ਨਾਲ ਚਮੜੀ ਰੋਗਾਂ ਦੀ ਸਮੱਸਿਆ ਹੋ ਸਕਦੀ ਹੈ। ਸੂਰਜ ਦੀ ਰੌਸ਼ਨੀ ਅਤੇ ਧੁੱਪ ਪ੍ਰੇਸ਼ਾਨ ਕਰ ਸਕਦੀ ਹੈ। ਚਮੜੀ ’ਤੇ ਚਕੌਤੇ ਉੱਭਰ ਸਕਦੇ ਹਨ। ਜੇਕਰ ਇਨ੍ਹਾਂ ਦਾ ਸੇਵਨ ਲਗਾਤਾਰ ਕੀਤਾ ਜਾਏ ਤਾਂ ਡਾਇਬਿਟੀਜ਼, ਦਿਲ ਦੇ ਰੋਗ ਅਤੇ ਕੈਂਸਰ ਵੀ ਹੋ ਸਕਦਾ ਹੈ। ਪੇਟ ਦੀਆਂ ਸਮੱਸਿਆਵਾਂ ਵੀ ਹੁੰਦੀਅਾਂ ਹਨ। ਲੀਵਰ ਖਰਾਬ ਹੋ ਸਕਦਾ ਹੈ। ਸਰੀਰ ਦੇ ਦੂਸਰੇ ਅੰਗ ਵੀ ਖਰਾਬ ਹੋ ਸਕਦੇ ਹਨ ਪਰ ਜਿਹੜੇ ਨੌਜਵਾਨ ਇਨ੍ਹਾਂ ਦੀ ਵਰਤੋਂ ਕਰਦੇ ਹਨ ਉਹ ਇਸ ਬਾਰੇ ਨਹੀਂ ਸੋਚਦੇ। ਸ਼ਾਇਦ ਕੋਈ ਉਨ੍ਹਾਂ ਨੂੰ ਦੱਸਦਾ ਵੀ ਨਹੀਂ ਹੈ।
ਹਾਲਾਂਕਿ ਇਨ੍ਹੀਂ ਦਿਨੀਂ ਗੂਗਲ ਨੇ ਇੰਨੀ ਸਹੂਲਤ ਪ੍ਰਦਾਨ ਕੀਤੀ ਹੈ ਕਿ ਜੇਕਰ ਕਿਸੇ ਦਵਾਈ ਨੂੰ ਖਾਦਾ ਜਾ ਰਿਹਾ ਹੈ ਤਾਂ ਉਸ ਦੇ ਸਾਈਡ ਇਫੈਕਟ ਕੀ ਹੋਣਗੇ, ਉਨ੍ਹਾਂ ਦਾ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਕੁਝ ਲੋਕ ਪਤਾ ਵੀ ਕਰਦੇ ਹਨ ਅਤੇ ਡਾਕਟਰਾਂ ਤੋਂ ਪੁੱਛਦੇ ਹਨ ਤਾਂ ਕਈ ਵਾਰ ਉਨ੍ਹਾਂ ਨੂੰ ਸਹੀ ਸਲਾਹ ਵੀ ਨਹੀਂ ਮਿਲਦੀ। ਸਭ ਕੁਝ ਵਪਾਰ ਨਾਲ ਜੁੜਿਆ ਹੈ। ਜੇਕਰ ਕੋਈ ਦਵਾਈ ਨੁਕਸਾਨ ਦੇਣ ਵਾਲੀ ਦਵਾਈ ਦੇ ਰੂਪ ’ਚ ਪ੍ਰਸਿੱਧ ਹੋ ਜਾਏ ਤਾਂ ਉਸ ਕੰਪਨੀ ਨੂੰ ਭਾਰੀ ਨੁਕਸਾਨ ਹੁੰਦਾ ਹੈ। ਇਸ ਲਈ ਅਕਸਰ ਇਨ੍ਹਾਂ ਗੱਲਾਂ ਨੂੰ ਲੁਕਾ ਲਿਆ ਜਾਂਦਾ ਹੈ।
ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਇਨ੍ਹਾਂ ਨੂੰ ਲੈਣ ਤੋਂ ਪਹਿਲਾਂ ਡਾਕਟਰਾਂ ਨਾਲ ਸਲਾਹ ਕਰਨ ਪਰ ਕਿੰਨੇ ਲੋਕ ਇਸ ’ਤੇ ਧਿਆਨ ਦਿੰਦੇ ਹਨ ਕਿਉਂਕਿ ਆਪਣੇ ਦੇਸ਼ ’ਚ ਹੁਣ ਵੀ ਦਵਾਈਆਂ ਅਤੇ ਡਾਕਟਰਾਂ ਨੂੰ ਭਗਵਾਨ ਦਾ ਦਰਜਾ ਪ੍ਰਾਪਤ ਹੈ। ਇਹ ਮੰਨਿਆ ਜਾਂਦਾ ਹੈ ਕਿ ਡਾਕਟਰ ਨੇ ਦਿੱਤੀ ਹੈ ਤਾਂ ਠੀਕ ਹੀ ਹੋਵੇਗੀ ।
ਫਿਲਮੀ ਪਰਦੇ ਦੇ ਲੋਕਾਂ ਦੀ ਤਾਂ ਸ਼ਾਇਦ ਮਜਬੂਰੀ ਹੋ ਸਕਦੀ ਹੈ ਕਿ ਉਨ੍ਹਾਂ ਨੇ ਹਮੇਸ਼ਾ ਨੌਜਵਾਨ ਦਿਸਣਾ ਹੈ। ਨੌਜਵਾਨ ਨਹੀਂ ਦਿਸਣਗੇ ਤਾਂ ਕੰਮ ਮਿਲਣਾ ਬੰਦ ਹੋ ਜਾਵੇਗਾ। ਇਕ ਵਾਰ ਤੁਸੀਂ ਸਰਕਟ ’ਚੋਂ ਬਾਹਰ ਹੋਏ ਤਾਂ ਹਮੇਸ਼ਾ ਲਈ ਭੁਲਾ ਦਿੱਤੇ ਜਾਂਦੇ ਹਨ। ਇਸ ਲਈ ਜਿਵੇਂ ਵੀ ਹੋਵੇ ਭਾਵੇਂ ਜ਼ਿੰਦਗੀ ਦੀ ਕੀਮਤ ’ਤੇ ਹੀ ਕਿਉਂ ਨਾ ਹੋਵੇ ਕੰਮ ਮਿਲਦਾ ਰਹਿਣਾ ਚਾਹੀਦਾ ਹੈ ਪਰ ਆਮ ਲੋਕਾਂ ਦੀ ਤਾਂ ਕੋਈ ਮਜਬੂਰੀ ਨਹੀਂ । ਫਿਰ ਵੀ ਅਜਿਹੀਆਂ ਦਵਾਈਆਂ ਆਮ ਲੋਕਾਂ ’ਚ ਆਪਣੀ ਜਗ੍ਹਾ ਬਣਾਉਂਦੀਆਂ ਹਨ। ਹਾਰਸ਼ ਮਾਰਕੀਟਿੰਗ ਦੇ ਜ਼ਰੀਏ ਇਨ੍ਹਾਂ ਨੂੰ ਲੋਕਪ੍ਰਿਯ ਵੀ ਕੀਤਾ ਜਾਂਦਾ ਹੈ।
ਫਿਲਮੀ ਪਰਦੇ ’ਤੇ ਜੋ ਅਭਿਨੇਤਾ-ਅਭਿਨੇਤਰੀਆਂ ਨੱਚਦੇ-ਗਾਉਂਦੇ, ਖਿੜਖਿੜਾਉਂਦੇ ਨਜ਼ਰ ਆਉਂਦੇ ਹਨ ਆਮ ਲੋਕ ਉਸੇ ਤਰ੍ਹਾਂ ਹੀ ਬਣਨਾ ਚਾਹੁੰਦੇ ਹਨ। ਉਸ ਦਾ ਫਲ ਵੀ ਭੋਗਦੇ ਹਨ। ਅਭਿਨੇਤਾ, ਅਭਿਨੇਤਰੀਆਂ ਦੀ ਸਫਲਤਾ ਹੀ ਦਿਸਦੀ ਹੈ, ਉਨ੍ਹਾਂ ਦੇ ਦੁਖ ਅਤੇ ਪ੍ਰੇਸ਼ਾਨੀਆਂ ਦਿਖਾਈ ਨਹੀਂ ਦਿੰਦੀਆਂ। ਦਿਸਣ ਵੀ ਤਾਂ ਕਿਵੇਂ ਇਹ ਕਦੇ ਦੱਸੀਆਂ ਵੀ ਨਹੀਂ ਜਾਂਦੀਆਂ। ਇਕ ਤਰ੍ਹਾਂ ਨਾਲ ਤਾਂ ਸਾਡੇ ਜੀਵਨ ਦੇ ਹਰ ਪੱਖ ’ਤੇ ਭਾਵੇਂ ਵਿਆਹ ਹੋਵੇ, ਸੰਗੀਤ ਹੋਵੇ, ਨਾਚ-ਗਾਣਾ ਹੋਵੇ ਜੀਵਨਸ਼ੈਲੀ ਹੋਵੇ, ਸਭ ਕੁਝ ਬਾਲੀਵੁੱਡ ਹੀ ਤੈਅ ਕਰ ਰਿਹਾ ਹੈ। ਅਸੀਂ ਉਨ੍ਹਾਂ ਦੀ ਨਕਲ ਕਰ ਕੇ ਖੁਸ਼ ਹੋ ਰਹੇ ਹਾਂ। ਇਸ ਦੇ ਲਈ ਜੀਵਨ ਦੀ ਬਾਜ਼ੀ ਲੱਗ ਵੀ ਜਾਵੇ ਤਾਂ ਕੀ ਹੈ।
ਸ਼ਮਾ ਸ਼ਰਮਾ
ਅਗਲੇ ਮਹੀਨੇ ਨਵਾਂ ਅਕਾਲੀ ਦਲ ਬਣਨ ਦੀ ਸੰਭਾਵਨਾ
NEXT STORY