Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 25, 2026

    10:49:20 AM

  • threat to blow up ludhiana mayor s office and diljit dosanjh s house with a bomb

    ਵੱਡੀ ਖ਼ਬਰ : ਲੁਧਿਆਣਾ ਮੇਅਰ ਦਫ਼ਤਰ ਤੇ ਦਿਲਜੀਤ...

  • under construction building collapse

    ਨਿਰਮਾਣ ਅਧੀਨ ਇਮਾਰਤ ਡਿੱਗੀ! 4 ਹਲਾਕ, 17 ਅਜੇ ਵੀ...

  • iran statement on nuclear program

    ਨਹੀਂ ਛੱਡਾਂਗੇ ਪਰਮਾਣੂ ਪ੍ਰੋਗਰਾਮ ! ਮੁੜ ਅੜ ਗਿਆ...

  • stock market  investors earned 5 lakh crores  reasons for the boom

    ਸ਼ੇਅਰ ਬਾਜ਼ਾਰ 'ਚ ਰੌਣਕ: ਨਿਵੇਸ਼ਕਾਂ ਨੇ ਮਿੰਟਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ

BLOG News Punjabi(ਬਲਾਗ)

‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ

  • Edited By Rakesh,
  • Updated: 29 Apr, 2026 04:14 PM
Blog
defections in aap ideology and principles
  • Share
    • Facebook
    • Tumblr
    • Linkedin
    • Twitter
  • Comment

ਰਾਜਨੀਤੀ ਬਦਮਾਸ਼ਾਂ ਦਾ ਅੰਤਿਮ ਅੱਡਾ ਹੈ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਦੇ 7 ਮੈਂਬਰਾਂ ਵੱਲੋਂ ਭਾਜਪਾ ’ਚ ਦਲਬਦਲੀ ਨੇ ਇਸ ਗੱਲ ਦੀ ਮੁੜ ਪੁਸ਼ਟੀ ਕਰ ਦਿੱਤੀ ਹੈ। ਇਨ੍ਹਾਂ ਸੰਸਦ ਮੈਂਬਰਾਂ ਨੇ ਇਸ ਸਿਧਾਂਤ ਦਾ ਪਾਲਣ ਕੀਤਾ ਕਿ ਸੱਤਾ ਭ੍ਰਿਸ਼ਟ ਬਣਾਉਂਦੀ ਹੈ ਅਤੇ ਪਰਮ ਸੱਤਾ ਪਰਮ ਭ੍ਰਿਸ਼ਟ ਬਣਾਉਂਦੀ ਹੈ। ਇਨ੍ਹਾਂ ਸੰਸਦ ਮੈਂਬਰਾਂ ਵੱਲੋਂ ਜੋ ਸਪੱਸ਼ਟੀਕਰਨ ਦਿੱਤਾ ਗਿਆ, ਉਹ ਆਮ ਹੈ। ‘ਆਪ’ ਰਸਤਾ ਭਟਕ ਗਈ ਹੈ। ਲੀਡਰਸ਼ਿਪ ’ਤੇ ਜਨਤਾ ਭਰੋਸਾ ਨਹੀਂ ਕਰਦੀ ਅਤੇ ਅੰਤਰ-ਆਤਮਾ ਕਹਿੰਦੀ ਹੈ ਕਿ ਇਸ ’ਚ ਸੁਧਾਰ ਕੀਤਾ ਜਾਵੇ। ਕੀ ਅਸਲ ’ਚ ਅਜਿਹਾ ਹੈ?

ਇਹ ਸੱਚ ਹੈ ਕਿ 10 ’ਚੋਂ 7 ਸੰਸਦ ਮੈਂਬਰ, ਜਿਨ੍ਹਾਂ ਨੇ ਰਾਜ ਸਭਾ ’ਚ ‘ਆਪ’ ਦੀ ਤਾਕਤ ਨੂੰ ਘਟਾ ਕੇ ਸਿਰਫ਼ 3 ਕਰ ਦਿੱਤਾ, ਉਨ੍ਹਾਂ ਨੇ ਦਲਬਦਲ ਵਿਰੋਧੀ ਕਾਨੂੰਨ ਦੇ ਤਹਿਤ ਦੋ-ਤਿਹਾਈ ਦੀ ਹੱਦ ਨੂੰ ਪਾਰ ਕਰ ਲਿਆ ਸੀ। ਕਾਂਗਰਸ, ਤ੍ਰਿਣਮੂਲ ਕਾਂਗਰਸ, ਰਾਜਦ, ਡੀ. ਐੱਮ. ਕੇ. ਅਤੇ ਐੱਨ. ਸੀ. ਪੀ. ਦੇ ਨੇਤਾਵਾਂ ਨੇ ਵੀ ਅਜਿਹਾ ਹੀ ਕੀਤਾ, ਜੋ ਉਸੇ ਹਾਲਾਤ ਅਤੇ ਸਮੇਂ ਦੇ ਨਾਲ ਭਾਜਪਾ ’ਚ ਸ਼ਾਮਲ ਹੋ ਗਏ।

ਸਾਫ਼ ਹੈ ਕਿ ਇਹ ਸਿਰਫ਼ ਕਿਸੇ ਇਕ ਪਾਰਟੀ ਦੇ ਆਪਣੀ ਵਿਚਾਰਧਾਰਾ ਤੋਂ ਭਟਕਣ ਦਾ ਮਾਮਲਾ ਨਹੀਂ ਹੈ। ਇਹ ਇਕ ਅਜਿਹੇ ਰਾਜਨੀਤਕ ਮਾਹੌਲ ਦਾ ਮਾਮਲਾ ਹੈ, ਜਿੱਥੇ ਵਿਚਾਰਧਾਰਾ ਖ਼ੁਦ ਹੀ ਲਚੀਲੀ, ਸੌਦੇਬਾਜ਼ੀ ਵਾਲੀ ਅਤੇ ਕਦੇ-ਕਦੇ ਤਾਂ ਗੌਣ ਹੁੰਦੀ ਜਾ ਰਹੀ ਹੈ। ਇਹ ਸਿਲਸਿਲਾ ਇੰਨਾ ਪੁਰਾਣਾ ਅਤੇ ਅਜ਼ਮਾਇਆ ਹੋਇਆ ਹੈ ਕਿ ਹੁਣ ਇਸ ’ਤੇ ਹੈਰਾਨੀ ਵੀ ਨਹੀਂ ਹੁੰਦੀ। ਬਾਹਰੀ ਦਬਾਅ, ਅੰਦਰੂਨੀ ਕਲੇਸ਼, ਲਹਿਜ਼ੇ ’ਚ ਸਾਫ਼ ਬਦਲਾਅ ਅਤੇ ਉਸ ਤੋਂ ਬਾਅਦ ਬਿਨਾਂ ਕਿਸੇ ਰੁਕਾਵਟ ਦੇ ਰਾਜਨੀਤਕ ਪਾਲਾ ਬਦਲਣਾ।

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਦੇ ਇਕੋ-ਇਕ ਸੱਤਾਧਾਰੀ ਰਾਜ ਤੋਂ ਨੇਤਾਵਾਂ ਦਾ ਇਸ ਤਰ੍ਹਾਂ ਪਾਰਟੀ ਛੱਡ ਕੇ ਜਾਣਾ, ਉਸ ਦੀ ਯਾਤਰਾ ’ਚ ਇਕ ਫ਼ੈਸਲਾਕੁੰਨ ਮੋੜ ਮੰਨਿਆ ਜਾਣਾ ਚਾਹੀਦਾ ਹੈ। ਯਾਦ ਕਰੋ, 2012 ’ਚ ਭ੍ਰਿਸ਼ਟਾਚਾਰ ਮੁਕਤ ਭਾਰਤ ਦੇ ਆਪਣੇ ਨਾਅਰੇ ਦੇ ਦਮ ’ਤੇ ‘ਆਪ’ ਨੇ ਦਿੱਲੀ ’ਚ ਜ਼ਬਰਦਸਤ ਜਿੱਤ ਹਾਸਲ ਕੀਤੀ ਸੀ ਅਤੇ ਬਹੁਤ ਤੇਜ਼ੀ ਨਾਲ ਇਕ ਵਿਰੋਧ ਅੰਦੋਲਨ ਤੋਂ ਦਿੱਲੀ ਦੀ ਸੱਤਾਧਾਰੀ ਪਾਰਟੀ ਬਣ ਗਈ ਸੀ।

ਪਰ ਪਾਰਟੀ ਦਾ ਢਾਂਚਾ ਜ਼ਿਆਦਾ ਕੇਂਦਰੀਕ੍ਰਿਤ ਹੋ ਗਿਆ। ਫ਼ੈਸਲੇ ਲੈਣ ਦੀ ਸ਼ਕਤੀ ਹੌਲੀ-ਹੌਲੀ ਇਕ ਛੋਟੇ ਜਿਹੇ ਲੀਡਰਸ਼ਿਪ ਸਮੂਹ ਤੱਕ ਸਿਮਟ ਗਈ, ਜਿਸ ’ਚ ਰਣਨੀਤਕ, ਚੁਣਾਵੀ ਅਤੇ ਜਥੇਬੰਦਕ ਮਾਮਲਿਆਂ ’ਤੇ ਕੇਜਰੀਵਾਲ ਦਾ ਪੂਰਾ ਕੰਟਰੋਲ ਸੀ। ਜਿੱਥੇ ਇਕ ਪਾਸੇ ਇਸ ਨਾਲ ‘ਆਪ’ ਨੂੰ ਆਪਣੀ ਇਕਜੁੱਟਤਾ ਅਤੇ ਚੁਣਾਵੀ ਤਾਕਤ ਬਣਾਈ ਰੱਖਣ ’ਚ ਮਦਦ ਮਿਲੀ, ਉੱਥੇ ਹੀ ਦੂਜੇ ਪਾਸੇ ਇਸ ਨਾਲ ਪਾਰਟੀ ਦੇ ਅੰਦਰ ਅਸਹਿਮਤੀ ਜਾਂ ਵਿਰੋਧ ਦੀ ਗੁੰਜਾਇਸ਼ ਵੀ ਘੱਟ ਹੋ ਗਈ।

ਫ਼ਰਵਰੀ 2025 ’ਚ ਉਸ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਾ, ਜਦੋਂ ਘਮੰਡ ਅਤੇ ਈ. ਡੀ. ਤੇ ਸੀ. ਬੀ. ਆਈ. ਦੇ ਸਖ਼ਤ ਰੁਖ਼ ਦੀ ਵਜ੍ਹਾ ਕਰ ਕੇ ਉਸ ਨੂੰ ਦਿੱਲੀ ’ਚ ਭਾਜਪਾ ਦੇ ਹੱਥੋਂ ਸੱਤਾ ਗੁਆਉਣੀ ਪਈ। ਇਸ ਦੇ ਨਤੀਜੇ ਵਜੋਂ, ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਇਸ ਹਾਰ ਪ੍ਰਤੀ ਇਕ ਤਰ੍ਹਾਂ ਦਾ ਉਦਾਸੀਨ ਜਾਂ ਹਾਰ ਮੰਨ ਲੈਣ ਵਾਲਾ ਰਵੱਈਆ ਅਪਣਾ ਲਿਆ। ਇਸ ਨਾਲ ਪਾਰਟੀ ਦੇ ਭਵਿੱਖ ’ਤੇ ਸਵਾਲ ਉੱਠਣ ਲੱਗੇ ਅਤੇ ਉਸ ਦੀਆਂ ਅੰਦਰੂਨੀ ਕਮਜ਼ੋਰੀਆਂ ਉਜਾਗਰ ਹੋ ਗਈਆਂ।

ਜਦੋਂ ‘ਆਪ’ ਪੰਜਾਬ ’ਚ ਸੱਤਾ ’ਚ ਆਈ, ਤਾਂ ਸਾਫ਼-ਸੁਥਰੀ ਸਰਕਾਰ, ਭ੍ਰਿਸ਼ਟਾਚਾਰ-ਮੁਕਤ ਸ਼ਾਸਨ ਅਤੇ ਆਰਥਿਕ ਰਾਹਤ ਦੇਣ ਪ੍ਰਤੀ ਉਸ ਦਾ ਉਤਸ਼ਾਹ ਹੋਰ ਵੀ ਘੱਟ ਹੋ ਗਿਆ। ਇਸ ਦੇ ਨਾਲ ਹੀ, ਰਾਜਨੀਤੀ ਪ੍ਰਤੀ ਉਸ ਦਾ ਨਜ਼ਰੀਆ ਵਿਚਾਰਧਾਰਾ-ਰਹਿਤ ਹੁੰਦਾ ਗਿਆ। ਉਹ ਥੋੜ੍ਹੇ ਸਮੇਂ ਦੇ ਫ਼ਾਇਦਿਆਂ ਪਿੱਛੇ ਭੱਜਣ ਲੱਗੀ। ਕਦੇ ਸਹਿਮਤੀ ਨਾਲ ਸੰਚਾਲਿਤ ਅੰਦੋਲਨ ਦੇ ਢਾਂਚੇ ’ਚ ਕੰਮ ਕਰਨ ਵਾਲੇ ਨੇਤਾ ਖ਼ੁਦ ਨੂੰ ਤੇਜ਼ੀ ਨਾਲ ਆਦੇਸ਼-ਆਧਾਰਿਤ ਰਾਜਨੀਤਕ ਸੰਗਠਨ ’ਚ ਪਾਉਂਦੇ ਰਹੇ, ਜੋ ਪਿਛਲੇ ਕੁਝ ਸਾਲਾਂ ’ਚ ਹੋਏ ਅਸਤੀਫ਼ਿਆਂ ’ਚ ਸਪੱਸ਼ਟ ਰੂਪ ’ਚ ਦਿਖਾਈ ਦਿੰਦਾ ਹੈ। ਅਸਤੀਫ਼ਾ ਦੇਣ ਵਾਲਿਆਂ ਨੇ ਅਕਸਰ ਅੰਦਰੂਨੀ ਲੋਕਤੰਤਰ ਦੀ ਕਮੀ, ਸੀਮਤ ਸੰਵਾਦ ਜਾਂ ਬੁਨਿਆਦੀ ਸਿਧਾਂਤਾਂ ਤੋਂ ਵਿਚਾਰਕ ਭਟਕਣ ਦਾ ਹਵਾਲਾ ਦਿੱਤਾ।

ਪਾਰਟੀ ਲੀਡਰਸ਼ਿਪ ਦੀ ਇਕ ਮਜ਼ਬੂਤ ਟੀਮ ਨੂੰ ਸੰਸਥਾਗਤ ਰੂਪ ਦੇਣ ਲਈ ਸੰਘਰਸ਼ ਕਰ ਰਹੀ ਹੈ। ਇਸ ਨੂੰ ਅੰਦਰੂਨੀ ਲੋਕਤੰਤਰ, ਉੱਤਰਾਧਿਕਾਰ ਯੋਜਨਾ ਅਤੇ ਜਥੇਬੰਦਕ ਸਥਿਰਤਾ ਬਾਰੇ ਵੀ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਨੇਤਾ ਇਸ ਗੱਲ ਤੋਂ ਅਸਹਿਜ ਹਨ ਕਿ ਪਾਰਟੀ ਕੇਜਰੀਵਾਲ ਅਤੇ ਉਨ੍ਹਾਂ ਦੇ ਛੋਟੇ ਜਿਹੇ ਕਰੀਬੀ ਸਮੂਹ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਜਲਦੀ ਹੀ ਤਣਾਅ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ, ਅਖਿਲ ਭਾਰਤੀ ਸ਼ਕਤੀ ਬਣਨ ਦੀ ਇਸ ਦੀ ਇੱਛਾ ਕੁਝ ਰਾਜਾਂ ਨੂੰ ਛੱਡ ਕੇ ਪੂਰੀ ਤਰ੍ਹਾਂ ਸਾਕਾਰ ਨਹੀਂ ਹੋ ਸਕੀ ਹੈ।

ਦਿੱਲੀ ਦੀ ਸ਼ਰਾਬ ਨੀਤੀ ਦੇ ਮਾਮਲੇ ’ਚ ਈ. ਡੀ.-ਸੀ. ਬੀ. ਆਈ. ਦੀ ਲਗਾਤਾਰ ਜਾਂਚ ਨਾਲ ਪਾਰਟੀ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ ਅਤੇ ਰਾਜਨੀਤਕ ਸਥਿਰਤਾ ਚਾਹੁਣ ਵਾਲੇ ਨੇਤਾਵਾਂ ’ਚ ਝਿਜਕ ਹੈ, ਜਿਸ ਨਾਲ ਸੀਮਤ ਪ੍ਰਭਾਵ ਮਹਿਸੂਸ ਹੋਣ ’ਤੇ ਟਕਰਾਅ ਪੈਦਾ ਹੋ ਸਕਦਾ ਹੈ। ਨਾ ਸਿਰਫ ਪੰਜਾਬ ’ਚ, ਸਗੋਂ ਦਿੱਲੀ ’ਚ ਵੀ ਹੋਰ ਜ਼ਿਆਦਾ ਦਲਬਦਲ ਦੇਖਣ ਨੂੰ ਮਿਲ ਸਕਦੇ ਹਨ, ਵਿਧਾਇਕ ਅਤੇ ਐੱਮ. ਸੀ. ਡੀ. ਕੌਂਸਲਰ ਭਾਜਪਾ ਦੇ ਕਰੀਬ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।

ਜਾਣਕਾਰ ਚਿਤਾਵਨੀ ਦੇ ਰਹੇ ਹਨ ਕਿ ‘ਆਪ’ ਨੂੰ ਆਪਣੀ ਹੋਂਦ ਦਾ ਸੰਕਟ ਝੱਲਣਾ ਪੈ ਸਕਦਾ ਹੈ। ਦਿੱਲੀ ਦੇ ਉਲਟ, ਜਿੱਥੇ ਇਹ ਆਪਣਾ ਸ਼ਾਸਨ ਦਾ ਮਾਡਲ ਦਿਖਾ ਸਕਦੀ ਹੈ, ਪੰਜਾਬ ਤੋਂ ਅਜਿਹਾ ਕੋਈ ਵੀ ਹਾਂਪੱਖੀ ਨੈਰੇਟਿਵ ਸਾਹਮਣੇ ਨਹੀਂ ਆ ਰਿਹਾ। ਇਸ ਦੇ ਕੰਮਕਾਜ ਦੀ ਲਗਾਤਾਰ ਆਲੋਚਨਾ ਹੁੰਦੀ ਰਹੀ ਹੈ ਅਤੇ ਦੋਸ਼ ਲੱਗਦੇ ਰਹੇ ਹਨ ਕਿ ਕੇਜਰੀਵਾਲ ਸੁਪਰ ਮੁੱਖ ਮੰਤਰੀ ਦੀ ਤਰ੍ਹਾਂ ਕੰਮ ਕਰਦੇ ਹਨ, ਜਦਕਿ ਮਾਨ ਨੂੰ ਕਿਨਾਰੇ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਪਾਰਟੀ ’ਚ ਕੋਈ ਖ਼ਾਸ ਠੋਸ ਵਾਧਾ ਵੀ ਦੇਖਣ ਨੂੰ ਨਹੀਂ ਮਿਲਿਆ ਹੈ।

ਅਫ਼ਸੋਸ ਦੀ ਗੱਲ ਹੈ ਕਿ ਨੇਤਾਵਾਂ ਦੇ ਦਲਬਦਲ ਤੋਂ ਬਾਅਦ, ਪਾਰਟੀ ਦੇ ਅੰਦਰ ਇਸ ਗੱਲ ’ਤੇ ਹੋਰ ਜ਼ਿਆਦਾ ਜੀਵੰਤ ਬਹਿਸ ਦੀ ਉਮੀਦ ਸੀ ਕਿ ਕੀ ਗ਼ਲਤ ਹੋਇਆ ਅਤੇ ਹੁਣ ਕੀ ਕੀਤਾ ਜਾਣਾ ਚਾਹੀਦਾ ਹੈ ਪਰ ਇਸ ਦੀ ਬਜਾਏ ਹਮੇਸ਼ਾ ਦੀ ਤਰ੍ਹਾਂ ਇਕ-ਦੂਜੇ ’ਤੇ ਦੋਸ਼-ਜਵਾਬੀਦੋਸ਼ ਦਾ ਸਿਲਸਿਲਾ ਜਾਰੀ ਹੈ।

ਨਿਸ਼ਚਿਤ ਰੂਪ ’ਚ ਸੱਤਾ ਜਾਣ ਅਤੇ ਦਲਬਦਲ ਦੇ ਕਾਰਨ ਕਿਸੇ ਪਾਰਟੀ ਨੂੰ ਕਦੇ ਵੀ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾ ਸਕਦਾ ਪਰ ਕਿਉਂਕਿ ਇਸ ਨੇ ਭ੍ਰਿਸ਼ਟਾਚਾਰ ਮੁਕਤ ਭਾਰਤ ਦੇ ਆਪਣੇ ਮੂਲ ਸਿਧਾਂਤਾਂ ਤੋਂ ਹਟ ਕੇ ਮੁਫ਼ਤ ਅਤੇ ਵੈੱਲਫੇਅਰ ਯੋਜਨਾਵਾਂ ਵੱਲ ਰੁਖ਼ ਕੀਤਾ ਹੈ, ਇਸ ਲਈ ਸਿਰਫ ਆਰਥਿਕ ਰਾਹਤ ਉਪਾਵਾਂ ਨਾਲ ਆਮ ਆਦਮੀ ਪਾਰਟੀ ਨੂੰ ਉਹ ਵਿਲੱਖਣਤਾ ਨਹੀਂ ਮਿਲ ਸਕੇਗੀ ਜੋ ਕਦੇ ਉਸ ਕੋਲ ਸੀ।

ਪੂਨਮ ਆਈ. ਕੌਸ਼ਿਸ਼

  • Defections
  • AAP
  • Ideology
  • Principles

‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!

NEXT STORY

Stories You May Like

  • aakhri sawal is not just a film  it is a topic related to history  amit sadh
    ‘ਆਖ਼ਰੀ ਸਵਾਲ’ ਸਿਰਫ਼ ਫਿਲਮ ਨਹੀਂ, ਇਤਿਹਾਸ ਅਤੇ ਵਿਚਾਰਧਾਰਾ ਨਾਲ ਜੁੜਿਆ ਵਿਸ਼ਾ ਹੈ : ਅਮਿਤ ਸਾਧ
  • ruckus at bjp office in balachaur
    ਬਲਾਚੌਰ ਵਿਖੇ ਭਾਜਪਾ ਦਫ਼ਤਰ 'ਚ ਹੰਗਾਮਾ, 'ਆਪ' ਵਿਧਾਇਕ 'ਤੇ ਲੱਗੇ ਬਦਸਲੂਕੀ ਤੇ ਕੁੱਟਮਾਰ ਦੇ ਦੋਸ਼
  • assembly elections  p chidambaram  assam  puducherry
    ਤਿੰਨ ਰਾਜਾਂ ’ਚ ਉਥਲ-ਪੁਥਲ ਅਤੇ ਬਦਲਾਅ
  • thieves steal cash and mobile phone from medical store
    ਮੈਡੀਕਲ ਸਟੋਰ ’ਚੋਂ ਚੋਰਾਂ ਵੱਲੋਂ 15 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਫੋਨ ਕੀਤਾ ਚੋਰੀ
  • buying solar panels   electric vehicles will be cheaper  buses and trucks
    ਇਲੈਕਟ੍ਰਿਕ ਗੱਡੀ ਤੇ ਸੋਲਰ ਪੈਨਲ ਖ਼ਰੀਦਣਾ ਹੋਵੇਗਾ ਸਸਤਾ, ਬੱਸਾਂ ਅਤੇ ਟਰੱਕਾਂ 'ਤੇ ਮਿਲੇਗੀ ਵੱਡੀ ਰਾਹਤ
  • accident case
    ਜਗਾੜੂ ਰੇਹੜੀ ਅਤੇ ਮੋਟਰਸਾਈਕਲ ਦੀ ਟੱਕਰ ’ਚ ਪਤੀ-ਪਤਨੀ ਜ਼ਖਮੀ
  • man fly with storm
    'ਟੀਨ' ਨੂੰ ਬਚਾਉਂਦਾ ਆਪ ਵੀ ਤੇਜ਼ ਹਨੇਰੀ 'ਚ ਉੱਡ ਗਿਆ ਬੰਦਾ ! ਵੀਡੀਓ ਵੇਖ ਹਰ ਕੋਈ ਰਹਿ ਗਿਆ ਹੈਰਾਨ
  • whatsapp  s new exciting feature is coming
    ਹੁਣ Message ਪੜ੍ਹਦੇ ਹੀ ਆਪਣੇ-ਆਪ ਹੋ ਜਾਵੇਗਾ ਗਾਇਬ ! ਆ ਰਿਹੈ WhatsApp ਦਾ ਨਵਾਂ ਧਮਾਕੇਦਾਰ ਫੀਚਰ
  • changed timings of government offices
    ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਲੋਕਾਂ ਤੇ ਮੁਲਾਜ਼ਮਾਂ ਦੀਆਂ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: MP ਹਰਭਜਨ ਸਿੰਘ ਦੇ ਘਰ ਕੋਲ ਬੈਂਕ ਮੈਨੇਜਰ ਦਾ ਹੱਥ ਵੱਢ...
  • punjab weather changes heat wave thunderstorm yellow alert issue
    ਪੰਜਾਬ 'ਚ ਇਸ ਤਾਰੀਖ਼ ਤੋਂ ਬਦਲੇਗਾ ਮੌਸਮ! 9 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • tuesday and wednesday will be government holiday in punjab
    ਪੰਜਾਬ 'ਚ ਮੰਗਲਵਾਰ ਤੇ ਬੁੱਧਵਾਰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਾਰੇ...
  • municipal corporation elections to be held in punjab on tuesday
    ਪੰਜਾਬ 'ਚ ਮੰਗਲਵਾਰ ਨੂੰ ਪੈਣਗੀਆਂ ਵੋਟਾਂ! ਮਿਊਂਸੀਪਲ ਚੋਣਾਂ ਲਈ ਕੁੱਲ੍ਹ 7,555...
  • jalandhar administration ready for municipal council panchayat elections
    ਜਲੰਧਰ 'ਚ ਨਗਰ ਪ੍ਰੀਸ਼ਦ-ਪੰਚਾਇਤ ਚੋਣਾਂ ਲਈ ਪ੍ਰਸ਼ਾਸਨ ਤਿਆਰ, 342 ਉਮੀਦਵਾਰ ਚੋਣ...
  • funny video of pinkoo tv bholi bakri
    ਬੱਚਿਆਂ ਲਈ ਆ ਗਈ Pinkoo TV ਦੀ ਇਕ ਹੋਰ ਮਜ਼ੇਦਾਰ ਵੀਡੀਓ! ਵੇਖੋ ਕਿਵੇਂ 'ਭੋਲੀ...
  • pspcl issues strict orders regarding uninterrupted power supply
    ਨਿਰਵਿਘਨ ਬਿਜਲੀ ਸਪਲਾਈ ਨੂੰ ਲੈ ਕੇ PSPCL ਨੇ ਚੁੱਕਿਆ ਵੱਡਾ ਕਦਮ! ਜਾਰੀ ਕੀਤੇ...
Trending
Ek Nazar
mother in law pension daughter in law video viral

ਪੈਨਸ਼ਨ ਦੀ ਖ਼ਾਤਰ 9 ਕਿਲੋਮੀਟਰ ਤੱਕ ਸੱਸ ਨੂੰ ਪਿੱਠ 'ਤੇ ਬੰਨ੍ਹ ਕੇ ਬੈਂਕ ਪਹੁੰਚੀ...

heavy rains expected for next 2 days

ਅਗਲੇ 2 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ ਜਾਰੀ...

good news for cbse students

CBSE ਵਿਦਿਆਰਥੀਆਂ ਲਈ Good News ! ਕੇਂਦਰੀ ਸਿੱਖਿਆ ਮੰਤਰਾਲੇ ਨੇ ਲਿਆ ਵੱਡਾ ਫੈਸਲਾ

russisa attack on ukraine

ਰੂਸੀ ਹਮਲੇ 'ਚ ਚਾਰ ਯੂਕਰੇਨੀ ਨਾਗਰਿਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ

actress sanya thakur embodies radha rani

'ਰਾਧਾ ਰਾਣੀ' ਬਣ ਰੈੱਡ ਕਾਰਪੇਟ 'ਤੇ ਉਤਰੀ ਅਦਾਕਾਰਾ ! ਕਾਨਸ 'ਚ ਦਿਸੀ ਸਨਾਤਨ...

russia uses hypersonic oreshnik missile

ਰੂਸ ਦਾ ਯੂਕਰੇਨ 'ਤੇ ਭਿਆਨਕ ਹਮਲਾ; ਹਾਈਪਰਸੋਨਿਕ 'ਓਰੇਸ਼ਨਿਕ' ਮਿਜ਼ਾਈਲ ਦੀ...

nine story building collapses in philippines

ਫਿਲੀਪੀਨਜ਼ 'ਚ ਉਸਾਰੀ ਅਧੀਨ 9 ਮੰਜ਼ਿਲਾ ਇਮਾਰਤ ਡਿੱਗੀ, ਕਈ ਮਜ਼ਦੂਰ ਫਸੇ

when salman khan revealed why he does not contest elections

ਸਭ ਤੋਂ ਮਸ਼ਹੂਰ ਹੋਣ ਦੇ ਬਾਵਜੂਦ ਸਲਮਾਨ ਕਿਉਂ ਹਨ ਰਾਜਨੀਤੀ ਤੋਂ ਦੂਰ? ਜਾਣੋ...

cm samrat chaudharys helicopter landing

ਬਿਹਾਰ ਦੇ CM ਸਮਰਾਟ ਚੌਧਰੀ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

icc new cricket rules

ਕ੍ਰਿਕਟ ਦੇ ਨਿਯਮਾਂ 'ਚ ਹੋਣਗੇ ਵੱਡੇ ਬਦਲਾਅ! ICC ਨੇ ਤਿਆਰ ਕੀਤਾ ਪਲਾਨ

guru gochar 2026 rashi 2 june all zodiac signs

2 ਜੂਨ ਨੂੰ ਬਦਲੇਗੀ ਬ੍ਰਹਿਸਪਤੀ ਦੀ ਚਾਲ, ਇਨ੍ਹਾਂ 5 ਰਾਸ਼ੀਆਂ ਦੇ ਹੋਣਗੇ...

seven killed due to heavy rainfall in china  s hunan

ਚੀਨ ਦੇ ਹੁਨਾਨ 'ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ, 14 ਲਾਪਤਾ; ਰਾਹਤ ਕਾਰਜ...

fashion designer anjali phogat arrives at cannes

ਪ੍ਰੇਮਾਨੰਦ ਮਹਾਰਾਜ ਦੀ ਤਸਵੀਰ ਵਾਲਾ ਪਰਸ ਲੈ ਕੇ ਕਾਨਸ ਦੇ ਰੈੱਡ ਕਾਰਪੇਟ 'ਤੇ...

fake pictures of famous actress go viral

ਮਸ਼ਹੂਰ ਅਦਾਕਾਰਾ ਦੀਆਂ 'ਫੇਕ' ਤਸਵੀਰਾਂ ਹੋ ਗਈਆਂ ਵਾਇਰਲ ! ਅੱਕ ਕੇ ਲਿਆ ਵੱਡਾ ਐਕਸ਼ਨ

coal mine accident

ਜ਼ੋਰਦਾਰ ਧਮਾਕਾ ਤੇ ਚਲੀ ਗਈ 82 ਲੋਕਾਂ ਦੀ ਜਾਨ, ਸ਼ਾਂਕਸੀ ਸੂਬੇ 'ਚ ਮਚੀ ਹਾਹਾਕਾਰ

this market will be closed from july 2 to 4

ਅੰਮ੍ਰਿਤਸਰ: ਗਰਮੀ ਦੇ ਮੱਦੇਨਜ਼ਰ 2 ਤੋਂ 4 ਜੁਲਾਈ ਤੱਕ ਬੰਦ ਰਹੇਗੀ ਇਹ ਮੰਡੀ

bobby deol gets teary eyed recalling life after father dharmendra s demise

'ਉਨ੍ਹਾਂ ਵਰਗਾ ਕੋਈ ਨਹੀਂ ਹੋ ਸਕਦਾ...'; ਪਿਤਾ ਧਰਮਿੰਦਰ ਨੂੰ ਯਾਦ ਕਰ ਰੋ ਪਏ ਬੌਬੀ...

incident at cannes film festival miss venezuela attacked by stylist

ਕਾਨਸ ਫ਼ਿਲਮ ਫੈਸਟੀਵਲ 'ਚ 'ਖ਼ੂਨੀ' ਵਾਰਦਾਤ ! ਮਿਸ ਵੈਨੇਜ਼ੁਏਲਾ ਦੇ ਕਮਰੇ 'ਚੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • divisive forces are dominant in the country
      ਦੇਸ਼ ’ਚ ਫੁੱਟਪਾਊ ਤਾਕਤਾਂ ਦਾ ਬੋਲਬਾਲਾ
    • education policy at a crossroads
      ਚੌਰਾਹੇ ’ਤੇ ਖੜ੍ਹੀ ਸਿੱਖਿਆ ਨੀਤੀ : ਭਾਸ਼ਾ ਵਿਵਾਦ, ਪੇਪਰ ਲੀਕ, ਪ੍ਰੇਸ਼ਾਨ...
    • purification campaign in the chinese army
      ‘ਚੀਨੀ ਫੌਜ ’ਚ ਸ਼ੁੱਧੀਕਰਨ ਮੁਹਿੰਮ’ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਹੋਈ ਫਾਂਸੀ...
    • biological balance in crisis
      ਅੱਜ ਵਿਸ਼ਵ ਜੈਵ-ਭਿੰਨਤਾ ਦਿਵਸ ’ਤੇ ਵਿਸ਼ੇਸ਼- ਸੰਕਟ ’ਚ ਜੈਵਿਕ ਸੰਤੁਲਨ
    • why are conversions like the one in tcs nashik not stopping
      ਟੀ. ਸੀ. ਐੱਸ. ਨਾਸਿਕ ਵਰਗੀਆਂ ਧਰਮ-ਤਬਦੀਲੀਆਂ ਰੁਕ ਕਿਉਂ ਨਹੀਂ ਰਹੀਆਂ?
    • the current education a trap from which liberation is necessary
      ਮੌਜੂਦਾ ਸਿੱਖਿਆ ਪ੍ਰਣਾਲੀ : ਇਕ ਜਾਲ, ਜਿਸ ਤੋਂ ਮੁਕਤੀ ਜ਼ਰੂਰੀ
    • opposition and criticism of modi s call is merely political
      ਮੋਦੀ ਦੇ ਸੱਦੇ ਦਾ ਵਿਰੋਧ ਅਤੇ ਆਲੋਚਨਾਵਾਂ ਸਿਰਫ਼ ਸਿਆਸੀ
    • unbridled trump surrounded in his own country
      ਬੇਲਗਾਮ ਟਰੰਪ ਆਪਣੇ ਹੀ ਦੇਸ਼ ’ਚ ਘਿਰੇ, ਨਾਟੋ ਸਮੇਤ ਸਮਰਥਕ ਦੇਸ਼ਾਂ ਨੇ ਵੀ ਪਿੱਛੇ...
    • supreme court bail rules
      ਸੁਪਰੀਮ ਕੋਰਟ ਨੂੰ ਜ਼ਮਾਨਤ ਸਬੰਧੀ ਨਿਯਮ ਤੈਅ ਕਰਨੇ ਚਾਹੀਦੇ ਹਨ
    • high court judge recruitment
      ਜ਼ਿਲਾ ਅਦਾਲਤਾਂ ਅਤੇ ਹਾਈਕੋਰਟਾਂ ’ਚ ਜੱਜਾਂ ਦੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +