Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 29, 2026

    8:51:34 PM

  • cough syrup becomes new poison in punjab

    ਪੰਜਾਬ 'ਚ ਵੱਡੇ ਖ਼ਤਰੇ ਦੀ ਘੰਟੀ! ਕਫ਼ ਸਿਰਪ ਬਣਿਆ...

  • several people killed after shooting in stade city of germany

    ਵੱਡੀ ਖਬਰ! ਜਰਮਨੀ ਦੇ ਸਟੇਡ 'ਚ ਗੋਲੀਬਾਰੀ 'ਚ 5...

  • police party attack on police

    ਵੱਡੀ ਖ਼ਬਰ : ਡੀ. ਜੇ. ਬੰਦ ਕਰਵਾਉਣ ਗਈ ਪੁਲਸ ਪਾਰਟੀ...

  • farmer dies tragically due to electrocution

    Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪੰਜਾਬ ’ਚ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੇ ਚਰਚੇ ਅਤੇ ਸੰਭਾਵਨਾ

BLOG News Punjabi(ਬਲਾਗ)

ਪੰਜਾਬ ’ਚ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੇ ਚਰਚੇ ਅਤੇ ਸੰਭਾਵਨਾ

  • Edited By Rakesh,
  • Updated: 29 May, 2026 04:21 PM
Blog
discussions and possibility of early assembly elections in punjab
  • Share
    • Facebook
    • Tumblr
    • Linkedin
    • Twitter
  • Comment

ਪੰਜਾਬ ਦੀ ਰਾਜਨੀਤੀ ’ਚ ਇਹ ਚਰਚਾ ਜ਼ੋਰਾਂ ’ਤੇ ਚੱਲ ਰਹੀ ਹੈ ਕਿ ਕੀ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਕਰਵਾਈਆਂ ਜਾ ਸਕਦੀਆਂ ਹਨ। ਹਾਲਾਂਕਿ ਅਜੇ ਤੱਕ ਸਰਕਾਰੀ ਤੌਰ ’ਤੇ ਅਜਿਹਾ ਕੋਈ ਐਲਾਨ ਸਾਹਮਣੇ ਨਹੀਂ ਆਇਆ ਪਰ ਸਿਆਸੀ ਗਲਿਆਰਿਆਂ , ਟੀ. ਵੀ. ਬਹਿਸਾਂ ਅਤੇ ਸੋਸ਼ਲ ਮੀਡੀਆ ’ਚ ਇਹ ਮੁੱਦਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਅਗਾਊਂ ਚੋਣਾਂ ਹੋਣ ਦੇ ਚਰਚੇ ਲਈ ਸਿਆਸੀ ਆਗੂਆਂ ਦੀ ਬਿਆਨਬਾਜ਼ੀ ਹੀ ਜ਼ਿੰਮੇਵਾਰ ਨਹੀਂ ਸਗੋਂ ਦੇਸ਼ ਅੰਦਰ ਚੱਲ ਰਹੀ ਐੱਸ. ਆਈ. ਆਰ. , ਮਰਦਮਸ਼ੁਮਾਰੀ ਅਤੇ ਮੌਸਮ ਵੀ ਸ਼ਾਮਲ ਹੈ। ਇਹ ਚਰਚਾ ਕਿਉਂ ਸ਼ੁਰੂ ਹੋਈ ਇਸ ਨੂੰ ਸਮਝਣ ਲਾਈ ਸਾਨੂੰ ਉਪਰ ਦਿੱਤੇ ਨੁਕਤਿਆਂ ਨੂੰ ਵਿਚਾਰਨ ਦੀ ਜ਼ਰੂਰਤ ਹੈ।

ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਤੋ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਣਾਂ ਅਗਾਊਂ ਹੋ ਸਕਦੀਆਂ ਹਨ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਆਪ ਵੱਲੋਂ ਪੰਜਾਬ’ਚ 16000 ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ, ਕਾਂਗਰਸ ਵੀ ਵੱਡੀਆਂ ਰੈਲੀਆਂ ਕਰ ਰਹੀ ਹੈ ਅਤੇ ਭਾਜਪਾ ਵੀ ਮੋਗਾ ਵਿਖੇ ਅਮਿਤ ਸ਼ਾਹ ਦੀ ਅਗਵਾਈ ਵਿਚ ਵੱਡੀ ਰੈਲੀ ਕਰ ਕੇ ਚੋਣ ਬਿਗੁਲ ਵਜਾ ਚੁੱਕੀ ਹੈ। ਬਾਕੀ ਸਿਆਸੀ ਪਾਰਟੀਆਂ ਵੀ ਆਪਣੇ ਆਪਣੇ ਤੌਰ ’ਤੇ ਤਿਆਰੀ ਕਰ ਰਹੀਆਂ ਹਨ। ਸਿਆਸੀ ਪਾਰਟੀਆਂ ਦੀਆ ਇਨ੍ਹਾਂ ਕਾਰਵਾਈਆਂ ਨੂੰ ਦੇਖ ਕੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਪੰਜਾਬ ’ਚ ਚੋਣਾਂ ਜਲਦੀ ਹੋ ਸਕਦੀਆਂ ਹਨ । ਇਸ ਤੋ ਇਲਾਵਾ ਐੱਸ. ਆਈ .ਆਰ . ਦੀ ਪ੍ਰੀਕਿਰਿਆ ਸ਼ੁਰੂ ਹੋਣ ਨੂੰ ਵੀ ਜਲਦੀ ਚੋਣਾਂ ਕਰਵਾਉਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਭਾਰਤੀ ਸੰਵਿਧਾਨ ਅਨੁਸਾਰ ਚੋਣਾਂ ਵਿਧਾਨ ਸਭਾ ਦੀ ਮਿਆਦ ਖ਼ਤਮ ਹੋਣ ਤੋਂ 6 ਮਹੀਨੇ ਪਹਿਲਾਂ ਵੀ ਕਰਵਾਈਆਂ ਜਾ ਸਕਦੀਆਂ ਹਨ ਪਰ ਇਲੈਕਸ਼ਨ ਕਮਿਸ਼ਨ ਚੋਣਾਂ ਦੀ ਤਾਰੀਖ਼ ਦਾ ਐਲਾਨ ਕਰਨ ਤੋ ਪਹਿਲਾਂ ਮੌਸਮ ਕਾਰਨ ਪੇਸ਼ ਆਉਣ ਵਾਲੀਆਂ ਪ੍ਰਸ਼ਾਸਨਿਕ ਦਿੱਕਤਾਂ ਅਤੇ ਵਿਦਿਆਰਥੀਆਂ ਦੀ ਇਮਤਿਹਾਨਾਂ ਦੀ ਸਮਾਂ ਸੂਚੀ ਨੂੰ ਵੀ ਧਿਆਨ ’ਚ ਰੱਖਦਾ ਹੈ ਜਿਵੇਂ ਕਿ ਜੁਲਾਈ-ਅਗਸਤ ਦੇ ਮਹੀਨੇ ਵਿਚ ਹੜ੍ਹਾਂ ਦੇ ਆਉਣ ਅਤੇ ਕ਼ਈ ਇਲਾਕਿਆਂ ’ਚ ਪਾਣੀ ਭਰਨ ਦੀਆਂ ਸਮੱਸਿਆਂਵਾ ਆ ਜਾਣ ਕਾਰਨ ਬਰਸਾਤੀ ਮੌਸਮ ਵਿਚ ਚੋਣਾਂ ਕਰਵਾਉਣ ਤੋਂ ਬਚਿਆ ਜਾਂਦਾ ਹੈ। ਸਰਦੀ ਦੇ ਮੌਸਮ ਦੇ ਸਿਖਰਲੇ ਸਮੇਂ ਵਿਚ ਵੀ ਆਮ ਤੌਰ ’ਤੇ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਕਿਉਂਕੇ ਇਸ ਮੌਸਮ ’ਚ ਧੁੰਦ ਪੈਣ ਕਾਰਨ ਸੁਰੱਖਿਆ ਅਤੇ ਆਵਾਜਾਈ ਦੀ ਸਮੱਸਿਆ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਮਰਦਮਸ਼ੁਮਾਰੀ ਦਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਤੇ ਵੀ ਪ੍ਰਭਾਵ ਪੈ ਸਕਦਾ ਹੈ ਜਾਂ ਨਹੀਂ, ਹੁਣ ਇਸ ਬਾਰੇ ਵਿਚਾਰ ਕਰਦੇ ਹਾਂ । ਜਨਗਣਨਾ ਦਾ ਦੂਜਾ ਤੇ ਆਖ਼ਰੀ ਮਹੱਤਵਪੂਰਨ ਪੜਾਅ 9 ਫਰਵਰੀ ਨੂੰ ਸ਼ੁਰੂ ਹੋਵੇਗਾ। ਜਨਗਣਨਾ ਦੀ ਪ੍ਰਕਿਰਿਆ 28 ਫਰਵਰੀ ਤੱਕ ਪੂਰੀ ਕੀਤੀ ਜਾਣੀ ਹੈ । ਇਕ ਮਾਰਚ ਦੀ ਰਾਤ ਨੂੰ 12 ਵਜੇ ਸਰਕਾਰ ਦੇਸ਼ ਦੀ ਜਨਸੰਖਿਆ ਦੀ ਗਿਣਤੀ ਦਾ ਅਧਿਕਾਰਿਤ ਤੌਰ ’ਤੇ ਐਲਾਨ ਕਰੇਗੀ ਪਰ ਇਹ ਪ੍ਰਕਿਰਿਆ ਪੰਜ ਮਾਰਚ ਤੱਕ ਵੀ ਚੱਲ ਸਕਦੀ ਹੈ ਕਿਉਂਕਿ ਕਈ ਥਾਵਾਂ ’ਤੇ ਰਵੀਜ਼ਨ ਰਾਊਂਡ ਦੀ ਜ਼ਰੂਰਤ ਪੈਂਦੀ ਹੈ। ਜਿਸ ਕਾਰਨ ਸਰਕਾਰੀ ਤੰਤਰ ਦਾ ਵੱਡਾ ਹਿੱਸਾ ਪੰਜ ਮਾਰਚ ਤੱਕ ਇਸ ਕੰਮ ’ਚ ਰੁੱਝਿਆ ਹੋਵੇਗਾ।

ਜੇਕਰ ਉੱਪਰ ਦਿੱਤੇ ਗਏ ਕਾਰਨਾਂ ਵੱਲ ਨਜ਼ਰ ਮਾਰੀਏ ਤਾਂ ਇਹ ਲੱਗਦਾ ਹੈ ਕਿ ਪਿਛਲੀਆਂ ਚੋਣਾਂ ਮੁਤਾਬਿਕ ਫਰਵਰੀ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਲਗਭਗ ਮੁਸ਼ਕਿਲ ਲਗਦੀਆਂ ਹਨ ਕਿਉਂਕਿ ਜਨਗਣਨਾ ਦਾ ਦੂਜਾ ਪੜਾਅ ਜੋ 9 ਫਰਵਰੀ ਨੂੰ ਸ਼ੁਰੂ ਹੋਣ ਕਾਰਨ ਮੁਲਾਜ਼ਮਾਂ (ਸਟਾਫ ) ਨੂੰ ਘੱਟ ਤੋਂ ਘੱਟ ਜਨਵਰੀ ਦੇ ਆਖਰੀ ਹਫਤੇ ’ਚ ਜਨਗਣਨਾ ਦੇ ਕੰਮ ਲਈ ਟ੍ਰੇਨਿੰਗ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਾ ਪਵੇਗਾ।

ਇਸ ਤਰ੍ਹਾਂ 5 ਮਾਰਚ ਨੂੰ ਜਨਗਣਨਾ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਚੋਣ ਕਰਵਾਉਣੀ ਸੰਵਿਧਾਨਕ ਮੁਸ਼ਕਲ ਖੜ੍ਹੀ ਕਰ ਸਕਦੀ ਹੈ ਕਿਉਂਕਿ ਪੰਜ ਮਾਰਚ ਤੋਂ ਬਾਅਦ ਜੇ ਚੋਣ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਪਿਛਲੀ ਵਿਧਾਨ ਸਭਾ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਚੋਣ ਪ੍ਰਕਿਰਿਆ ਪੂਰੀ ਨਹੀਂ ਹੋ ਸਕੇਗੀ।

ਜਨਗਣਨਾ 9 ਫਰਵਰੀ ਨੂੰ ਸ਼ੁਰੂ ਹੋਣੀ ਹੈ। ਉਸ ਤੋਂ ਠੀਕ ਪਹਿਲਾਂ ਵੀ ਚੋਣ ਕਰਵਾਉਣ ’ਚ ਮੁਸ਼ਕਿਲ ਆ ਸਕਦੀ ਹੈ ਕਿਉਂਕਿ ਜਨਵਰੀ ’ਚ ਸਰਦੀ ਦਾ ਮੌਸਮ ਸਿਖਰ ’ਤੇ ਹੋਣ ਕਾਰਨ ਧੁੰਦ ਸੁਰੱਖਿਆ, ਚੋਣ ਅਮਲੇ ਅਤੇ ਵੋਟਰਾਂ ਦੀ ਆਵਾਜਾਈ ਨੂੰ ਪ੍ਰਭਾਵਤ ਕਰ ਸਕਦੀ ਹੈ। ਇਸ ਕਾਰਨ ਚੋਣ ਪ੍ਰਕਿਰਿਆ ਵੀ ਪ੍ਰਭਾਵਤ ਹੋ ਸਕਦੀ ਹੈ।

ਇਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਕੋਲ ਚੋਣ ਕਰਵਾਉਣ ਲਈ ਐੱਸ. ਆਈ. ਆਰ. ਦੀ ਪ੍ਰਕਿਰਿਆ ਖਤਮ ਹੋਣ ’ਤੇ ਜੋ ਕਿ 1 ਅਕਤੂਬਰ ਤੱਕ ਹੋਣੀ ਹੈ ਤੇ ਜਨਵਰੀ ’ਚ ਸਰਦੀ ਦਾ ਮੌਸਮ ਸਿਖਰ’ਤੇ ਪਹੁੰਚ ਜਾਣ ਕਾਰਨ ਇਹ ਸਮਾਂ ਚੋਣ ਕਰਵਾਉਣ ਲਈ ਢੁਕਵਾਂ ਨਹੀਂ ਰਹੇਗਾ । ਇਸ ਲਈ ਚੋਣ ਕਮਿਸ਼ਨ ਕੋਲ ਚੋਣ ਕਰਵਾਉਣ ਲਈ ਅਕਤੂਬਰ ਤੋ ਲੈ ਕੇ ਨਵੰਬਰ ਮਹੀਨੇ ਦਾ ਹੀ ਬਚਦਾ ਹੈ। ਇਸ ਲਈ ਇਹ ਪ੍ਰਬਲ ਸੰਭਾਵਨਾ ਹੈ ਕਿ ਪੰਜਾਬ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਅਕਤੂਬਰ ਜਾਂ ਨਵੰਬਰ ਵਿਚ ਕਰਵਾ ਦਿੱਤੀਆਂ ਜਾਣ।

ਇਕਬਾਲ ਸਿੰਘ ਚੰਨੀ

  • Punjab
  • Discussions
  • assembly elections

ਆਪਣੇ ਹੀ ਹੱਥੀਂ ਕੀਤੀ ਜਾ ਰਹੀ ਧੀਆਂ ਦੀ ਹੱਤਿਆ!

NEXT STORY

Stories You May Like

  • assembly elections may be held in november this year
    ਪੰਜਾਬ ਸਮੇਤ 5 ਸੂਬਿਆਂ ’ਚ ਇਸ ਸਾਲ ਨਵੰਬਰ ’ਚ ਹੋ ਸਕਦੀਆਂ ਹਨ ਵਿਧਾਨ ਸਭਾ ਚੋਣਾਂ
  • aaps block president gurjit singh jhamka joins bjp
    'ਆਪ' ਦੇ ਬਲਾਕ ਪ੍ਰਧਾਨ ਵਿਧਾਨ ਸਭਾ ਹਲਕਾ ਤਰਨਤਾਰਨ ਗੁਰਜੀਤ ਸਿੰਘ ਝਾਮਕਾ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ
  • tamil nadu  chief minister  vijay  mekedatu dam  assembly  proposal
    ਮੇਕੇਦਾਤੂ ਬੰਨ੍ਹ ਖ਼ਿਲਾਫ਼ ਵਿਧਾਨ ਸਭਾ 'ਚ ਪ੍ਰਸਤਾਵ ਪੇਸ਼ ਕਰਨਗੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ
  • tamil nadu assembly passes resolution against karnataka  s dam
    ਤਾਮਿਲਨਾਡੂ ਵਿਧਾਨ ਸਭਾ 'ਚ ਮੇਕੇਦਾਤੂ 'ਚ ਕਰਨਾਟਕ ਦੀ ਬੰਨ੍ਹ ਬਨਾਉਣ ਦੀ ਯੋਜਨਾ ਖਿਲਾਫ ਪ੍ਰਸਤਾਵ ਪਾਸ
  • bjp leaders 4 state early assembly election
    ਜਨਗਣਨਾ ਕਾਰਨ ਸਮੇਂ ਤੋਂ ਪਹਿਲਾਂ ਪੈਣਗੀਆਂ ਵੋਟਾਂ! ਪੰਜਾਬ-UP ਸਣੇ BJP ਨੇ ਇਨ੍ਹਾਂ ਸੂਬਿਆਂ 'ਚ ਖਿੱਚੀ ਤਿਆਰੀ
  • punjab congress calls important meeting
    ਪੰਜਾਬ ਕਾਂਗਰਸ ਨੇ ਬੁਲਾਈ ਅਹਿਮ ਮੀਟਿੰਗ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਤੋਂ ਪਹਿਲਾਂ...
  • rahul narvekar marathi language  apology
    ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੇ ਗਲਤ ਮਰਾਠੀ ਬੋਲਣ 'ਤੇ ਮੰਗੀ ਮੁਆਫ਼ੀ
  • the ill effects of the war in iran will be felt for a long
    ਈਰਾਨ ’ਚ ਯੁੱਧ ਖਤਮ ਹੋਣ ਤੋਂ ਬਾਅਦ ਵੀ ਇਸ ਦਾ ਬੁਰਾ ਪ੍ਰਭਾਵ ਲੰਮੇ ਸਮੇਂ ਤੱਕ ਮਹਿਸੂਸ ਕੀਤਾ ਜਾਵੇਗਾ
  • farmer dies tragically due to electrocution
    Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ...
  • mp amritpal singh associate produced in jalandhar court police remand
    MP ਅੰਮ੍ਰਿਤਪਾਲ ਦੇ ਸਾਥੀ ਦੀ ਜਲੰਧਰ ਕੋਰਟ 'ਚ ਪੇਸ਼ੀ, ਮਿਲਿਆ 3 ਦਿਨਾਂ ਦਾ ਰਿਮਾਂਡ
  • heartbreaking accident in punjab
    ਪੰਜਾਬ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ,...
  • sacrilage cases investigation
    ਬੇਅਦਬੀ ਮਾਮਲਿਆਂ ਦੀ ਜਾਂਚ ਲਈ ਪੁਲਸ ਦੀ ਸ਼ਬਦਾਵਲੀ 'ਚ ਵੱਡਾ ਬਦਲਾਅ
  • pre monsoon rains begin  drainage arrangements incomplete
    ਪ੍ਰੀ-ਮਾਨਸੂਨ ਦੀਆਂ ਬਰਸਾਤਾਂ ਸ਼ੁਰੂ ਪਰ ਸ਼ਹਿਰ 'ਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ...
  • boy dies under suspicious circumstances in jalandhar family suspects murder
    ਘਰੋਂ ਕੰਮ ਲਈ ਨਿਕਲਿਆ ਮਾਪਿਆਂ ਦਾ ਜਵਾਨ ਪੁੱਤ, ਹੁਣ ਮਿਲੀ ਲਾਸ਼ ਨੂੰ ਵੇਖ ਪਰਿਵਾਰ...
  • cp satinder singh will soon conduct surprise inspections of police stations
    CP ਸਤਿੰਦਰ ਸਿੰਘ ਜਲਦ ਕਰਨਗੇ ਥਾਣਿਆਂ, ਨਾਕਿਆਂ ਤੇ ਸੰਵੇਦਨਸ਼ੀਲ ਸਥਾਨਾਂ ਦਾ...
  • grievance redressal cell set up for voters   convenience
    ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਤੇ ਵਿਧਾਨ ਸਭਾ ਪੱਧਰ ’ਤੇ ਸ਼ਿਕਾਇਤ ਨਿਵਾਰਨ ਸੈੱਲ...
Trending
Ek Nazar
father  death  son  home  family

ਪਿਤਾ ਦੀ ਲਾਸ਼ ਦੇਖਦੇ ਹੀ ਬੇਹੋਸ਼ ਹੋ ਕੇ ਡਿੱਗਿਆ ਪੁੱਤ, ਇਕ ਹੀ ਘਰ 'ਚੋਂ ਨਿਕਲੀਆਂ...

illegal nationals

ਕਾਲ ਕੋਠਰੀ 'ਚ ਭੇਜੇ ਜਾਣਗੇ ਗੈਰ ਕਾਨੂੰਨੀ ਨਾਗਰਿਕ, ਪਾਕਿਸਤਾਨ ਸਰਕਾਰ ਨੇ ਜਾਰੀ...

supreme court  ram temple  petition  hearing  ayodhya

ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ...

pregnant woman  child  dna  husband  mother in law

ਪਤਨੀ ਦੀ ਕੁੱਖ 'ਚ ਪਲ ਰਹੀ 'ਜਾਨ' ਦਾ DNA ਟੈਸਟ ਕਰਵਾਉਣਾ ਚਾਹੁੰਦਾ ਸੀ ਪਤੀ,...

parents charged

ਜਵਾਕ ਨੂੰ ਖੁਆਉਂਦੇ ਸੀ ਚਿਪਸ-ਫ੍ਰਾਈਜ਼ ! 116 ਕਿਲੋ ਵਜ਼ਨ ਹੋਣ ਕਾਰਨ ਹੋਈ ਮੌਤ,...

the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

flight services

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

family  4 members  river

ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ...

young man was shot during a fight between two groups in ranjit avenue market

ਰਣਜੀਤ ਐਵੇਨਿਊ ਮਾਰਕੀਟ ’ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ...

gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • when will we finally learn to treat women with respect
      ‘ਔਰਤਾਂ ਨਾਲ ਸਤਿਕਾਰਯੋਗ ਵਿਵਹਾਰ’ ਆਖਿਰ ਅਸੀਂ ਕਦੋਂ ਕਰਨਾ ਸਿੱਖਾਂਗੇ!
    • manipur has become the easiest entry point for drugs from myanmar
      ‘ਮਣੀਪੁਰ ਬਣਿਆ ਮਿਆਂਮਾਰ ਤੋਂ ਭਾਰਤ ’ਚ ਨਸ਼ੇ’ ਦੀ ਆਮਦ ਦਾ ਸਭ ਤੋਂ ਸੁਖਾਲਾ...
    • confiscated goods kept in police stations are now being stolen
      ‘ਥਾਣਿਆਂ ’ਚ ਰੱਖਿਆ ਜ਼ਬਤ ਸਾਮਾਨ’ ਹੁਣ ਚੋਰੀ ਹੋਣ ਲੱਗਾ!
    • young bankers
      ਨੌਜਵਾਨ ਬੈਂਕਰ ‘ਸਰਕਾਰੀ ਬੈਂਕਾਂ’ ਨੂੰ ਕਿਉਂ ਛੱਡ ਰਹੇ ਹਨ
    • cabinet shuffle
      ਕੇਂਦਰੀ ਮੰਤਰੀ ਪ੍ਰੀਸ਼ਦ ’ਚ ਸੰਭਾਵਿਤ ਫੇਰਬਦਲ ਦੀਆਂ ਅਟਕਲਾਂ
    • culture of patka and momento is increasing in name of religion in society
      ਸਮਾਜ ’ਚ ਧਰਮ ਦੇ ਨਾਂ ’ਤੇ ਵਧ ਰਹੀ ਪਟਕਾ ਤੇ ਮੋਮੈਂਟੋ ਸੰਸਕ੍ਰਿਤੀ
    • from the spinning wheel of khadi to the server of enterprise
      ਖਾਦੀ ਦੇ ਚਰਖੇ ਤੋਂ ਉੱਦਮ ਦੇ ਸਰਵਰ ਤੱਕ
    • the cause of death people becoming manufacturers of fake medicines
      ‘ਨਕਲੀ ਦਵਾਈਆਂ ਦੇ ਨਿਰਮਾਤਾ’ ਬਣ ਰਹੇ ਲੋਕਾਂ ਦੀ ਮੌਤ ਦਾ ਕਾਰਨ!
    • online content and kids
      ਆਨਲਾਈਨ ਅਸ਼ਲੀਲ ਸਮੱਗਰੀ ਨਾਲ ਵਿਗੜਦੇ ਬੱਚੇ
    • indian medical sector
      ਬੇਹੱਦ ਗੰਭੀਰ ਦੌਰ ’ਚੋਂ ਲੰਘ ਰਿਹਾ ਭਾਰਤ ਦਾ ਸਿਹਤ ਖੇਤਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +