ਹਾਲ ਹੀ ’ਚ ਅਮਰੀਕੀ ਖ਼ੁਫੀਆ ਏਜੰਸੀ ਸੀ. ਆਈ. ਏ. ਦੇ ਇਕ ਸਾਬਕਾ ਅਧਿਕਾਰੀ ‘ਜੌਨ ਕਿਰਿਆਕੂ’ ਨੇ ਇਕ ਇੰਟਰਵਿਊ ’ਚ ਕਿਹਾ ਕਿ ਸੀ. ਆਈ. ਏ. ’ਚ ਨੌਕਰੀ ਦੌਰਾਨ ਉਸ ਨੂੰ 2009 ’ਚ ਅਫ਼ਗਾਨਿਸਤਾਨ ਭੇਜਿਆ ਗਿਆ। ਉੱਥੇ ਲਸ਼ਕਰਗਾਹ ’ਚ ਇਕ ਕਿਸਾਨ ਨੂੰ ਇਹ ਪੁੱਛਣ ’ਤੇ ਕਿ ਉਹ ਸਬਜ਼ੀਆਂ ਆਦਿ ਉਗਾਉਣ ਦੀ ਬਜਾਏ ਅਫ਼ੀਮ ਕਿਉਂ ਉਗਾ ਰਿਹਾ ਹੈ, ਤਾਂ ਕਿਸਾਨ ਨੇ ਦੱਸਿਆ ਕਿ ਤੁਸੀਂ ਅਮਰੀਕੀਆਂ ਨੇ ਹੀ ਤਾਂ ਸਾਨੂੰ 2001 ’ਚ ਕਿਹਾ ਸੀ ਕਿ ਜੇਕਰ ਤੁਸੀਂ ਸਾਨੂੰ ਦੱਸੋਗੇ ਕਿ ਤਾਲਿਬਾਨੀ ਕਿੱਥੇ ਹਨ, ਤਾਂ ਮੈਂ ਅਫ਼ੀਮ ਉਗਾ ਸਕਦਾ ਹਾਂ। ਮੈਂ ਉਦੋਂ ਤੋਂ ਹੀ ਅਫ਼ੀਮ ਉਗਾਉਣੀ ਸ਼ੁਰੂ ਕਰ ਦਿੱਤੀ ਹੈ।
ਉੱਥੋਂ ਵਾਪਸ ਆ ਕੇ ਜਦੋਂ ਉਸ ਨੇ ਆਪਣੇ ਇੰਚਾਰਜ ਤੋਂ ਇਹ ਸਭ ਕਰਨ ਦਾ ਕਾਰਨ ਪੁੱਛਿਆ, ਤਾਂ ਉਸ ਨੂੰ ਦੱਸਿਆ ਗਿਆ ਕਿ ਇਹ ਅਸੀਂ ਲੋਕ ਈਰਾਨ ਅਤੇ ਰੂਸ ’ਚ ਭੇਜਣ ਲਈ ਕਰ ਰਹੇ ਹਾਂ ਤਾਂ ਜੋ ਉੱਥੋਂ ਦੇ ਲੋਕਾਂ ਨੂੰ ਇਸਦਾ ਆਦੀ ਅਤੇ ਆਲਸੀ ਬਣਾ ਕੇ ਈਰਾਨ ਅਤੇ ਰੂਸ ਨੂੰ ਕਮਜ਼ੋਰ ਕਰ ਸਕੀਏ।
ਉਪਰੋਕਤ ਉਦਾਹਰਣ ਤੋਂ ਸਪੱਸ਼ਟ ਹੈ ਕਿ ਇਹ ਨੀਤੀ ਕੋਈ ਨਵੀਂ ਨਹੀਂ ਸਗੋਂ ਉਦੋਂ ਦੀ ਹੈ ਜਦੋਂ ਅੰਗਰੇਜ਼ ਭਾਰਤ ’ਚ ਸਨ। ਕਿਉਂਕਿ ਉਨ੍ਹਾਂ ਨੇ ਚੀਨ ਨੂੰ ਵੀ ਹਰਾਉਣਾ ਸੀ, ਇਸ ਲਈ ਉਨ੍ਹਾਂ ਨੇ ਅਫ਼ਗਾਨਿਸਤਾਨ ’ਚ ਅਫ਼ੀਮ ਦੀ ਖੇਤੀ ਕਰਵਾ ਕੇ ਭਾਰਤ ਦੇ ਰਸਤੇ ਚੀਨ ਪਹੁੰਚਾ ਕੇ ਸਾਰੇ ਲੋਕਾਂ ਨੂੰ ‘ਅਫ਼ੀਮਚੀ’ ਬਣਾ ਦਿੱਤਾ ਸੀ।
ਇਸੇ ਨੀਤੀ ’ਤੇ ਚੱਲਦੇ ਹੋਏ ਪਹਿਲੀ ਅਤੇ ਦੂਜੀ ਅਫ਼ੀਮ ਜੰਗ (1839-42) ਲੜੀ ਗਈ ਸੀ, ਜਿਸ ’ਚ ਚੀਨ ਨੂੰ ਹਰਾ ਕੇ ਇੰਗਲੈਂਡ ਨੇ ਹਾਂਗਕਾਂਗ ਅਤੇ ਹੋਰ ਇਲਾਕੇ ਖੋਹ ਕੇ ਉੱਥੇ ਆਪਣੀਆਂ ਕਾਲੋਨੀਆਂ ਵਸਾ ਲਈਆਂ ਸਨ। ਇਸ ਲਈ, ਇਹ ਪੱਛਮੀ ਦੁਨੀਆ ਦੇ ਦੇਸ਼ਾਂ ਨੂੰ ਨਸ਼ੇੜੀ ਬਣਾ ਕੇ ਕਮਜ਼ੋਰ ਕਰ ਕੇ ਉਨ੍ਹਾਂ ’ਤੇ ਕਬਜ਼ਾ ਕਰ ਲੈਣ ਦੀ ਪੁਰਾਣੀ ਨੀਤੀ ਹੈ।
ਅਜਿਹੇ ਮਾਮਲਿਆਂ ’ਚ ਜੋ ‘ਰੂਟ’ ਹੁੰਦਾ ਹੈ, ਉਹੀ ਸਮਾਂ ਆਉਣ ’ਤੇ ‘ਯੂਜ਼ਰ’ ਵੀ ਬਣ ਜਾਂਦਾ ਹੈ। ਇਸ ਲਈ ਸਾਨੂੰ ਆਪਣੇ ਨਾਗਰਿਕਾਂ ਦੀ ਵੀ ਸੁਰੱਖਿਆ ਕਰਨੀ ਹੋਵੇਗੀ, ਕਿਉਂਕਿ ਜੇਕਰ ਉੱਤਰ-ਪੱਛਮ ਤੋਂ ਬਾਅਦ ਉੱਤਰ-ਪੂਰਬ ’ਚ ਵੀ ਨਸ਼ਾ ਆਉਣਾ ਸ਼ੁਰੂ ਹੋ ਗਿਆ ਤਾਂ ਸਮੱਸਿਆ ਹੋਰ ਵਧ ਜਾਵੇਗੀ।
ਇਸ ਸਮੇਂ ਹਾਲਤ ਇਹ ਹੈ ਕਿ ਅਫ਼ਗਾਨਿਸਤਾਨ ’ਚ ਤਾਲਿਬਾਨ ਵੱਲੋਂ ਨਸ਼ੀਲੇ ਪਦਾਰਥਾਂ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਮਿਆਂਮਾਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਅਫ਼ੀਮ ਦੀ ਸਪਲਾਈ ਕਰਨ ਦਾ ਕੇਂਦਰ ਬਣ ਗਿਆ ਹੈ, ਜਿਸ ਦਾ ਪ੍ਰਭਾਵ ਭਾਰਤ ਦੇ ਉੱਤਰ-ਪੂਰਬੀ ਹਿੱਸਿਆਂ ’ਤੇ ਦਿਖਾਈ ਦੇਣ ਵੀ ਲੱਗ ਪਿਆ ਹੈ।
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਨੇ 2026 ਦੀ ਆਪਣੀ ਸਾਲਾਨਾ ਰਿਪੋਰਟ ’ਚ ਕਿਹਾ ਹੈ ਕਿ ਮਣੀਪੁਰ, ਮਿਜ਼ੋਰਮ ਅਤੇ ਨਾਗਾਲੈਂਡ ਰਾਜ ਮਿਆਂਮਾਰ ਤੋਂ ਵੱਡੀ ਮਾਤਰਾ ’ਚ ਅਫ਼ੀਮ ਭੇਜੇ ਜਾਣ ਦਾ ਸ਼ਿਕਾਰ ਹੋ ਰਹੇ ਹਨ ਅਤੇ ਮਣੀਪੁਰ ਕੋਰੀਡੋਰ ਤੋਂ ਸਭ ਤੋਂ ਵੱਧ ਮਾਤਰਾ ’ਚ ਨਸ਼ਾ ਆ ਰਿਹਾ ਹੈ। ਇਸ ਲਈ, ਅਫ਼ੀਮ ਦੀ ਸਮੱਗਲਿੰਗ ਦੇ ਇਸ ਰੂਟ ’ਤੇ ਤੁਰੰਤ ਸਖ਼ਤ ਪਾਬੰਦੀ ਲਗਾਉਣ ਦੀ ਲੋੜ ਹੈ।
‘ਥਾਣਿਆਂ ’ਚ ਰੱਖਿਆ ਜ਼ਬਤ ਸਾਮਾਨ’ ਹੁਣ ਚੋਰੀ ਹੋਣ ਲੱਗਾ!
NEXT STORY