Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 28, 2026

    7:08:28 PM

  • no relief to companies in case of wrong branding of energy drinks  fssai

    ਐਨਰਜੀ ਡ੍ਰਿੰਕ ਦੀ ਗਲਤ ਬ੍ਰਾਂਡਿੰਗ ਮਾਮਲੇ ’ਚ...

  • kangana ranaut s controversial statement on young hindu girls

    ਨੌਜਵਾਨ ਹਿੰਦੂ ਕੁੜੀਆਂ 'ਤੇ ਕੰਗਨਾ ਰਣੌਤ ਦਾ ਵਿਵਾਦਤ...

  • big news indian coach resigns

    ਵੱਡੀ ਖਬਰ! ਭਾਰਤੀ ਕੋਚ ਨੇ ਦਿੱਤਾ ਅਸਤੀਫਾ! IPL...

  • central government gift to punjab

    ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅੱਜ ਵਿਸ਼ਵ ਕੁਦਰਤ ਸੰਭਾਲ ਦਿਵਸ ’ਤੇ ਵਿਸ਼ੇਸ਼: ਕੁਦਰਤ ਦੀ ਸੰਭਾਲ ਨਾਲ ਹੀ ਬਚੇਗੀ ਜ਼ਿੰਦਗੀ

BLOG News Punjabi(ਬਲਾਗ)

ਅੱਜ ਵਿਸ਼ਵ ਕੁਦਰਤ ਸੰਭਾਲ ਦਿਵਸ ’ਤੇ ਵਿਸ਼ੇਸ਼: ਕੁਦਰਤ ਦੀ ਸੰਭਾਲ ਨਾਲ ਹੀ ਬਚੇਗੀ ਜ਼ਿੰਦਗੀ

  • Edited By Anmol Tagra,
  • Updated: 28 Jul, 2026 05:07 PM
Blog
life will be saved only by preserving nature
  • Share
    • Facebook
    • Tumblr
    • Linkedin
    • Twitter
  • Comment

ਬਦਲਦੇ ਹੋਏ ਸਮੇਂ ’ਚ ਅਸੀਂ ਕੁਦਰਤ ਅਤੇ ਵਾਤਾਵਰਣ ਦੀ ਮਹੱਤਤਾ ਨੂੰ ਸਮਝ ਤਾਂ ਗਏ ਹਾਂ ਪਰ ਗੰਭੀਰਤਾ ਨਾਲ ਕੁਦਰਤ ਨੂੰ ਬਚਾਉਣ ਦੇ ਯਤਨ ਨਹੀਂ ਕਰ ਰਹੇ। ਹੁਣ ਸਾਨੂੰ ਇਹ ਸਮਝਣਾ ਹੋਵੇਗਾ ਕਿ ਕੁਦਰਤ ਸਾਡੀ ਜ਼ਿੰਦਗੀ ਦਾ ਆਧਾਰ ਹੈ।

ਖਿੜਦੇ ਹੋਏ ਫੁੱਲ, ਸੁਹਾਵਣੀ ਹਵਾ, ਰੁੱਖ-ਪੌਦੇ, ਜੀਵ-ਜੰਤੂ, ਉਚਾਈ ਤੋਂ ਡਿੱਗਦੇ ਝਰਨੇ, ਵਗਦਾ ਹੋਇਆ ਪਾਣੀ, ਨਦੀਆਂ ਅਤੇ ਪਹਾੜ, ਸੂਰਜ, ਚੰਦ ਅਤੇ ਤਾਰੇ—ਇਹ ਸਭ ਕੁਦਰਤ ਦੇ ਹੀ ਅੰਗ ਹਨ।

ਸੰਸਾਰ ਦਾ ਬਹੁਤਾ ਸਾਹਿਤ ਕੁਦਰਤ, ਪਿਆਰ ਅਤੇ ਸੁੰਦਰਤਾ ਨੂੰ ਵਿਸ਼ਾ ਬਣਾ ਕੇ ਹੀ ਰਚਿਆ ਗਿਆ ਹੈ। ਕੁਦਰਤ ਸਾਨੂੰ ਇਕ ਨਵਾਂ ਸੁੰਦਰਤਾ ਬੋਧ ਮੁਹੱਈਆ ਕਰਦੀ ਹੈ। ਧਰਤੀ ਨੂੰ ਸੁੰਦਰਤਾ ਮੁਹੱਈਆ ਕਰਨ ’ਚ ਕੁਦਰਤ ਨੇ ਬੇਮਿਸਾਲ ਯੋਗਦਾਨ ਪਾਇਆ ਹੈ। ਰੁੱਖ-ਪੌਦੇ, ਫੁੱਲ-ਪੱਤੀਆਂ, ਝਰਨੇ ਅਤੇ ਪਹਾੜ ਧਰਤੀ ਦੇ ਗਹਿਣੇ ਹੀ ਹਨ। ਕਲਪਨਾ ਕਰੋ ਕਿ ਇਨ੍ਹਾਂ ਗਹਿਣਿਆਂ ਤੋਂ ਬਿਨਾਂ ਧਰਤੀ ਸਾਨੂੰ ਕਿਵੇਂ ਦਿਖਾਈ ਦੇਵੇਗੀ। ਇਹ ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਅਸੀਂ ਧਰਤੀ ਦੇ ਇਨ੍ਹਾਂ ਗਹਿਣਿਆਂ ਦੀ ਚਮਕ ਫਿੱਕੀ ਨਾ ਪੈਣ ਦੇਈਏ। ਸਾਨੂੰ ਇਹ ਸਮਝਣਾ ਹੋਵੇਗਾ ਕਿ ਇਹ ਧਰਤੀ ਸੁੰਦਰ ਰਹੇਗੀ ਤਾਂ ਸਾਡੀ ਜ਼ਿੰਦਗੀ ਵੀ ਸੁੰਦਰ ਰਹੇਗੀ।

ਸਵਾਲ ਇਹ ਹੈ ਕਿ ਸਾਡੇ ਨਾਲ ਪਿਆਰ ਕਰਨ ਅਤੇ ਸਾਡੇ ਅੰਦਰ ਪਿਆਰ ਦੇ ਬੀਜ ਪੁੰਘਰਨ ਵਾਲੀ ਕੁਦਰਤ ਨਾਲ ਕੀ ਅਸੀਂ ਪਿਆਰ ਕਰਦੇ ਹਾਂ? ਸ਼ਾਇਦ ਨਹੀਂ। ਉਦੋਂ ਤੋਂ ਅਸੀਂ ਕੁਦਰਤ ਪ੍ਰਤੀ ਪੱਥਰ-ਦਿਲ ਹੋ ਗਏ ਹਾਂ। ਕਦੇ ਅਸੀਂ ਕੁਦਰਤ ਦੇ ਵੱਖ-ਵੱਖ ਅੰਗਾਂ ਦਾ ਨੁਕਸਾਨ ਕਰ ਕੇ ਪ੍ਰਦੂਸ਼ਣ ਵਧਾਉਂਦੇ ਹਾਂ ਤਾਂ ਕਦੇ ਜਲਵਾਯੂ ਤਬਦੀਲੀ ਲਈ ਖੁਦ ਜ਼ਿੰਮੇਵਾਰ ਹੁੰਦੇ ਹੋਏ ਵੀ ਕੁਦਰਤ ਨੂੰ ਕੋਸਦੇ ਹਾਂ। ਇਹ ਦੁੱਖ ਦੀ ਗੱਲ ਹੈ ਕਿ ਕਦੇ ਧਰਤੀ ਦਾ ਵਧਦਾ ਤਾਪਮਾਨ ਕੁਦਰਤ ਨੂੰ ਜ਼ਖ਼ਮ ਦੇ ਰਿਹਾ ਹੈ ਤਾਂ ਕਦੇ ਸਾਡਾ ਵਤੀਰਾ ਕੁਦਰਤ ਦੇ ਜ਼ਖ਼ਮਾਂ ਨੂੰ ਹਰਾ ਕਰ ਰਿਹਾ ਹੈ। ਕੁੱਲ ਮਿਲਾ ਕੇ ਅਸੀਂ ਉਸੇ ਕੁਦਰਤ ਨਾਲ ਬੇਵਫ਼ਾਈ ਕਰ ਰਹੇ ਹਾਂ ਜੋ ਸਾਨੂੰ ਹਮੇਸ਼ਾ ਵਫ਼ਾਦਾਰੀ ਦੀ ਸਿੱਖ ਦਿੰਦੀ ਹੈ।

ਵੱਖ-ਵੱਖ ਅਧਿਐਨਾਂ ਰਾਹੀਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪ੍ਰਦੂਸ਼ਣ ਅਤੇ ਧਰਤੀ ਦਾ ਤਾਪਮਾਨ ਵਧਣ ਕਾਰਨ ਪੂਰੀ ਦੁਨੀਆ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਇਨ੍ਹਾਂ ਸਮੱਸਿਆਵਾਂ ’ਚ ਸੋਕਾ, ਹੜ੍ਹ, ਤਾਪਮਾਨ ਵਧਣਾ, ਗਲੇਸ਼ੀਅਰਾਂ ਦਾ ਪਿਘਲਣਾ, ਸਮੁੰਦਰ ਦਾ ਪੱਧਰ ਵਧਣਾ, ਕਈ ਜੀਵ-ਜੰਤੂਆਂ ਅਤੇ ਰੁੱਖਾਂ-ਪੌਦਿਆਂ ਦਾ ਅਲੋਪ ਹੋਣਾ ਆਦਿ ਸ਼ਾਮਲ ਹਨ। ਵਿਚਾਰਨ ਯੋਗ ਸਵਾਲ ਇਹ ਹੈ ਕਿ ਜਦੋਂ ਅਸੀਂ ਇਨ੍ਹਾਂ ਕੁਦਰਤੀ ਸਮੱਸਿਆਵਾਂ ਨਾਲ ਜੂਝਣ ’ਚ ਰੁੱਝੇ ਹੋਵਾਂਗੇ ਤਾਂ ਪਿਆਰ ਬਾਰੇ ਸੋਚਣ ਦਾ ਸਮਾਂ ਕਿਸ ਕੋਲ ਹੋਵੇਗਾ?

ਹਾਲਾਂਕਿ ਪੁਰਾਣੇ ਸਮੇਂ ’ਚ ਅਸੀਂ ਕੁਦਰਤ ਨਾਲ ਕਈ ਰਿਸ਼ਤੇ ਜੋੜੇ। ਕੁਦਰਤ ਦੇ ਵੱਖ-ਵੱਖ ਅੰਗਾਂ ਨੂੰ ਅਸੀਂ ਆਪਣੇ ਪਰਿਵਾਰ ਵਾਂਗ ਮੰਨਿਆ।

ਕੁਦਰਤ ਦੇ ਇਨ੍ਹਾਂ ਅੰਗਾਂ ਨੂੰ ਅਸੀਂ ਰੱਬ ਦਾ ਦਰਜਾ ਵੀ ਦਿੱਤਾ। ਉਦੋਂ ਤਾਂ ਅਸੀਂ ਅੱਜ ਤੱਕ ਧਰਤੀ ਨੂੰ ਧਰਤੀ ਮਾਂ, ਤੁਲਸੀ ਨੂੰ ਤੁਲਸੀ ਮਾਂ, ਗਾਂ ਨੂੰ ਗਾਂ ਮਾਂ, ਸੱਪ ਨੂੰ ਨਾਗ ਦੇਵਤਾ, ਗੰਗਾ ਨੂੰ ਗੰਗਾ ਮਈਆ, ਚੰਦ ਨੂੰ ਚੰਦਾ ਮਾਮਾ ਅਤੇ ਸੂਰਜ ਨੂੰ ਸੂਰਜ ਦੇਵਤਾ ਕਹਿ ਰਹੇ ਹਾਂ। ਕਿਉਂ ਨਾ ਅਸੀਂ ਇਸ ਦੌਰ ’ਚ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਕੁਦਰਤ ਨਾਲ ਪਿਆਰ ਦਾ ਇਕ ਨਵਾਂ ਰਿਸ਼ਤਾ ਜੋੜੀਏ? ਜਿਵੇਂ ਇਕ ਔਰਤ ਮਾਂ, ਭੈਣ, ਪਤਨੀ ਅਤੇ ਧੀ—ਕਿਸੇ ਵੀ ਰੂਪ ’ਚ ਸਾਡੇ ਸਾਹਮਣੇ ਹੋ ਸਕਦੀ ਹੈ, ਉਸੇ ਤਰ੍ਹਾਂ ਕੁਦਰਤ ਵੀ ਵੱਖ-ਵੱਖ ਰੂਪਾਂ ’ਚ ਸਾਡੇ ਸਾਹਮਣੇ ਹੋ ਸਕਦੀ ਹੈ।

ਕੁਦਰਤ ਮਾਨਸਿਕ ਤਣਾਅ ਦੂਰ ਕਰਨ ’ਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਕਈ ਵਾਰ ਡਾਕਟਰ ਵੀ ਮਾਨਸਿਕ ਤਣਾਅ ਦੂਰ ਕਰਨ ਲਈ ਸਾਨੂੰ ਕੁਦਰਤ ਦੇ ਵਿਚਾਲੇ ਰਹਿਣ ਦੀ ਸਲਾਹ ਦਿੰਦੇ ਹਨ। ਇਹ ਦੁੱਖ ਦੀ ਗੱਲ ਹੈ ਕਿ ਕੁਦਰਤ ਜੋ ਸਾਨੂੰ ਸ਼ਾਂਤੀ ਮੁਹੱਈਆ ਕਰਨਾ ਚਾਹੁੰਦੀ ਹੈ, ਅਸੀਂ ਆਪਣੇ ਵਿਵਹਾਰ ਨਾਲ ਉਸ ਸ਼ਾਂਤੀ ਨੂੰ ਭੰਗ ਕਰ ਦੇਣਾ ਚਾਹੁੰਦੇ ਹਾਂ। ਮਾਨਸਿਕ ਤਣਾਅ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਇਸ ਦੌਰ ’ਚ ਅਸੀਂ ਲਗਾਤਾਰ ਕੁਦਰਤ ਤੋਂ ਦੂਰ ਹੋ ਕੇ ਮਸ਼ੀਨੀ ਹੁੰਦੇ ਜਾ ਰਹੇ ਹਾਂ। ਕੁਦਰਤ ਤੋਂ ਦੂਰ ਹੋਣਾ ਸਾਨੂੰ ਜਜ਼ਬਾਤੀ ਪੱਧਰ ’ਤੇ ਵੀ ਕਮਜ਼ੋਰ ਕਰ ਰਿਹਾ ਹੈ। ਮਹਾਨਗਰਾਂ ’ਚ ਰਹਿਣ ਵਾਲੇ ਲੋਕ ਤਾਂ ਕਈ-ਕਈ ਦਿਨਾਂ ਤੱਕ ਕੁਦਰਤ ਦੇ ਦਰਸ਼ਨ ਵੀ ਨਹੀਂ ਕਰ ਪਾਉਂਦੇ। ਸਵੇਰੇ ਫਲੈਟ ਤੋਂ ਬਾਹਰ ਨਿਕਲ ਕੇ ਜਾਮ ਨਾਲ ਜੂਝਦੇ ਹੋਏ ਦਫ਼ਤਰ ਪਹੁੰਚਣਾ ਅਤੇ ਸ਼ਾਮ ਨੂੰ ਮੁੜ ਜਾਮ ਨਾਲ ਜੂਝਦੇ ਹੋਏ ਘਰ ਪਹੁੰਚਣਾ ਉਨ੍ਹਾਂ ਦੀ ਕਿਸਮਤ ਬਣ ਗਈ ਹੈ।

ਅਜਿਹੇ ਹਾਲਾਤ ’ਚ ਸਰੀਰ ਦੇ ਅੰਦਰ ਪਹੁੰਚੀ ਪ੍ਰਦੂਸ਼ਿਤ ਹਵਾ ਜੀਵਨ ਦੀ ਤਾਲ ਵਿਗਾੜ ਦਿੰਦੀ ਹੈ। ਜੀਵਨ ਦੀ ਇਸ ਤਾਲ ਨੂੰ ਸੁਧਾਰਨ ਲਈ ਅਸੀਂ ਕੁਦਰਤ ਦੀ ਸੰਗਤ ’ਚ ਸਮਾਂ ਬਿਤਾਉਣਾ ਚਾਹੁੰਦੇ ਹਾਂ। ਇਹ ਕੁਦਰਤ ਦੀ ਉਦਾਰਤਾ ਅਤੇ ਸਹਿਣਸ਼ੀਲਤਾ ਹੀ ਹੈ ਕਿ ਉਹ ਉਸ ਨੂੰ ਜ਼ਖ਼ਮ ਦੇਣ ਵਾਲੇ ਇਨਸਾਨ ਨੂੰ ਆਪਣੀ ਸੰਗਤ ਦੇ ਕੇ ਉਸ ’ਤੇ ਸਭ ਕੁਝ ਨਿਛਾਵਰ ਕਰ ਦੇਣਾ ਚਾਹੁੰਦੀ ਹੈ। ਜਦੋਂ ਅਸੀਂ ਚੁਫੇਰਿਓਂ ਹਾਰ ਮੰਨ ਲੈਂਦੇ ਹਾਂ ਤਾਂ ਕੁਦਰਤ ਹੀ ਸਾਨੂੰ ਆਸ ਦੀ ਕਿਰਨ ਦਿਖਾ ਕੇ ਇਕ ਨਵੀਂ ਊਰਜਾ ਦਿੰਦੀ ਹੈ। ਕੁਦਰਤ ਦੀ ਪਿਆਰ ਭਰੀ ਅਤੇ ਠੰਡੀ ਛੋਹ ਸਾਨੂੰ ਡਿਪਰੈਸ਼ਨ ਦੇ ਡੂੰਘੇ ਹਨੇਰੇ ’ਚੋਂ ਬਾਹਰ ਕੱਢਣ ’ਚ ਮਦਦ ਮੁੱਹਈਆ ਕਰਦੀ ਹੈ।

ਦਰਅਸਲ ਅਸੀਂ ਅੱਜ ਤੱਕ ਕੁਦਰਤ ਦਾ ਧਿਆਨ ਇਸ ਲਈ ਨਹੀਂ ਰੱਖਿਆ ਕਿਉਂਕਿ ਅਸੀਂ ਕੁਦਰਤ ਨਾਲ ਪਿਆਰ ਦਾ ਰਿਸ਼ਤਾ ਨਹੀਂ ਜੋੜ ਸਕੇ। ਅੱਜ ਕੁਦਰਤ ਨੂੰ ਬਚਾਉਣ ਲਈ ਵੱਖ-ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ ਪਰ ਕੁਦਰਤ ਦੇ ਜ਼ਖ਼ਮ ਵਧਦੇ ਹੀ ਜਾ ਰਹੇ ਹਨ। ਇਹ ਪ੍ਰੋਗਰਾਮ ਸਿਰਫ਼ ਕੁਝ ਲੋਕਾਂ ਦੀਆਂ ਜੇਬਾਂ ਭਰ ਰਹੇ ਹਨ। ਇਨ੍ਹਾਂ ਰਾਹੀਂ ਸਿਰਫ਼ ਖਾਨਾਪੂਰਤੀ ਨਿਭਾਈ ਜਾ ਰਹੀ ਹੈ।

ਇਹੀ ਕਾਰਨ ਹੈ ਕਿ ਅੱਜ ਕੁਦਰਤ ਨੂੰ ਬਚਾਉਣ ਲਈ ਰੌਲਾ ਤਾਂ ਪੈ ਰਿਹਾ ਹੈ ਪਰ ਉਸ ਨਾਲ ਪਿਆਰ ਦਾ ਰਿਸ਼ਤਾ ਕਾਇਮ ਨਹੀਂ ਹੋ ਰਿਹਾ। ਹਾਲਾਂਕਿ ਕੁਦਰਤ ਦੇ ਵੱਖ-ਵੱਖ ਅੰਗਾਂ ਨਾਲ ਸਾਡਾ ਰਿਸ਼ਤਾ ਲਗਾਤਾਰ ਬਣਿਆ ਰਹਿੰਦਾ ਹੈ। ਕੁਦਰਤ ਸਿਹਤਮੰਦ ਹੋਵੇਗੀ ਤਾਂ ਸਾਡਾ ਪਿਆਰ ਵੀ ਤੰਦਰੁਸਤ ਹੋਵੇਗਾ। ਤਾਂ ਆਓ ਕੁਦਰਤ ਨਾਲ ਆਪਣੇ ਪਿਆਰ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰੀਏ। ਆਪਣੀ ਹੋਂਦ ਲਈ ਸਾਨੂੰ ਕੁਦਰਤ ਨਾਲ ਪਿਆਰ ਕਰਨਾ ਹੀ ਹੋਵੇਗਾ।

-ਰੋਹਿਤ ਕੌਸ਼ਿਕ

  • Nature
  • Nature Care
  • Plants
  • Environment

ਪਰਿਵਾਰ ਤੋਂ ਬਿਨਾਂ ਜਾਨ ਦੇ ਜੋਖ਼ਮ 'ਚ ਬਜ਼ੁਰਗ

NEXT STORY

Stories You May Like

  • banyan tree  birthday  student  cake cutting  nature
    107 ਸਾਲ ਪੁਰਾਣੇ ਬੋਹੜ ਦੇ ਦਰੱਖਤ ਦਾ ਜਨਮ ਦਿਨ, ਅਨੋਖੇ ਅੰਦਾਜ 'ਚ ਰੁੱਖਾਂ ਦੀ ਸੰਭਾਲ ਦਾ ਸੁਨੇਹਾ
  • moon is a symbol of the triumph of science
    ਅੱਜ ਕੌਮਾਂਤਰੀ ਚੰਦਰਮਾ ਦਿਵਸ ’ਤੇ ਵਿਸ਼ੇਸ਼: ਕਲਪਨਾਵਾਂ ਦਾ ਨਹੀਂ, ਵਿਗਿਆਨ ਦੀ ਜਿੱਤ ਦਾ ਪ੍ਰਤੀਕ ਹੈ ਚੰਦਰਮਾ
  • 8 people killed due to landslides nagaland
    ਕੁਦਰਤ ਦਾ ਕਹਿਰ ! ਨਾਗਾਲੈਂਡ 'ਚ ਕਈ ਥਾਵਾਂ 'ਤੇ ਲੈਂਡਸਲਾਈਡ ਕਾਰਨ 8 ਲੋਕਾਂ ਦੀ ਮੌਤਾਂ
  • 7 people died due to landslide and flash flood
    ਪੁੰਛ 'ਚ ਕੁਦਰਤ ਦਾ ਕਹਿਰ ! ਲੈਂਡਸਲਾਈਡ ਤੇ ਫਲੈਸ਼ ਫਲੱਡ ਕਾਰਨ 7 ਲੋਕਾਂ ਦੀ ਮੌਤ
  • today itself 3 zodiac signs will be lucky
    ਅੱਜ ਹੀ 3 ਰਾਸ਼ੀਆਂ ਹੋਣਗੀਆਂ ਮਾਲੋਮਾਲ ! ਚੰਦਰਮਾ ਗੋਚਰ ਨਾਲ ਇਨ੍ਹਾਂ ਘਰ ਹੋਵੇਗੀ ਨੋਟਾਂ ਦੀ ਬਾਰਿਸ਼
  • assistant commissioner gurdaspur holds meeting
    ਸਹਾਇਕ ਕਮਿਸ਼ਨਰ ਗੁਰਦਾਸਪੁਰ ਵਲੋਂ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮਨਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
  • special camps will be held at 568 polling stations of pathankot
    25 ਅਤੇ 26 ਜੁਲਾਈ ਨੂੰ ਜ਼ਿਲ੍ਹਾ ਪਠਾਨਕੋਟ ਦੇ 568 ਪੋਲਿੰਗ ਸਟੇਸ਼ਨਾਂ 'ਤੇ ਲੱਗਣਗੇ ਵਿਸ਼ੇਸ਼ ਕੈਂਪ: ਡਾ. ਪੱਲਵੀ
  • greetings on independence day
    ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ ਦਿੱਤੀਆਂ ਸ਼ੁਭਕਾਮਨਾਵਾਂ
  • nia court nbw
    ਜਲੰਧਰ 'ਚ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਵੱਡਾ ਐਕਸ਼ਨ!
  • powercom s decision electricity connection
    ਪਾਵਰਕਾਮ ਦਾ ਵੱਡਾ ਫ਼ੈਸਲਾ, ਬਿਜਲੀ ਕਨੈਕਸ਼ਨਾਂ ਦੇ ਨਿਯਮ ਬਦਲੇ
  • hanging electric wires shakti park in jalandhar are inviting major accidents
    ਜਲੰਧਰ ਦੇ ਸ਼ਕਤੀ ਪਾਰਕ ਨੇੜੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਵੱਡੇ ਹਾਦਸੇ...
  • punjabi youth dies of heart attack in america
    ਮੰਦਭਾਗੀ ਖਬਰ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
  • punjab weather heavy raining yellow alert
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਮਚਾਏਗਾ ਕਹਿਰ! ਪਵੇਗਾ ਭਾਰੀ ਮੀਂਹ, 13 ਜ਼ਿਲ੍ਹਿਆਂ...
  • illicit liquor seized in jalandhar  driver arrested 37 boxes of liquor
    ਜਲੰਧਰ 'ਚ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ, 37 ਪੇਟੀਆਂ ਸ਼ਰਾਬ ਸਣੇ ਡਰਾਈਵਰ...
  • heavy collision between two trucks
    ਦੋ ਟਰੱਕਾਂ ਦੀ ਜ਼ਬਰਦਸਤ ਟੱਕਰ, ਇਕ ਟਰੱਕ ਪੁੱਲ ਤੋਂ ਹੇਠਾਂ ਡਿੱਗਿਆ, ਡਰਾਈਵਰ...
  • passengers troubled by train delays in the middle of summer
    ਗਰਮੀ ਵਿਚਾਲੇ ਟਰੇਨਾਂ ਦੀ ਲੇਟ-ਲਤੀਫ਼ੀ ਤੋਂ ਯਾਤਰੀ ਪ੍ਰੇਸ਼ਾਨ: ਮਾਲਵਾ ਐਕਸਪ੍ਰੈੱਸ...
Trending
Ek Nazar
pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

historic hindu festival

ਸ਼੍ਰੀਲੰਕਾ ਦੇ ਇਤਿਹਾਸਕ ਹਿੰਦੂ ਤਿਉਹਾਰ ਦੀ ਇੱਕ ਵੱਡੀ ਰਸਮ ਰੱਦ, ਇਹ ਰਹੀ ਵਜ੍ਹਾ

heavy rain next 14 hours monsoon

Heavy Rain: ਅਗਲੇ 14 ਘੰਟੇ ਖ਼ਤਰਨਾਕ! ਪਵੇਗਾ ਭਾਰੀ ਮੀਂਹ, IMD ਵਲੋਂ ਤੇਜ਼...

announcement of byelections

ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ'ਤਾ ਐਲਾਨ

meth seized

ਅਫਗਾਨ ਪੁਲਸ ਨੂੰ ਵੱਡੀ ਸਫਲਤਾ, 42 ਕਿਲੋ ਨਸ਼ੀਲਾ ਪਦਾਰਥ ਕੀਤਾ ਜ਼ਬਤ

missing person  funeral  returned alive

ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ, ਹੋਸ਼ ਉਡਾ...

big forecast from the meteorological department there will be heavy rain

ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪਵੇਗਾ ਭਾਰੀ ਮੀਂਹ ! ਪੰਜਾਬ ਤੇ ਹਰਿਆਣਾ ’ਚ...

cwg 2026 mirabai chanu wins gold medal

CWG 2026: ਮੀਰਾਬਾਈ ਚਾਨੂ ਨੇ ਜਿੱਤਿਆ Gold ਮੈਡਲ, ਬਣਾਇਆ ਨਵਾਂ ਰਿਕਾਰਡ

greetings on independence day

ਸ਼ੀ ਜਿਨਪਿੰਗ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੂੰ ਸੁਤੰਤਰਤਾ ਦਿਵਸ 'ਤੇ...

us russian space crew

ਅਮਰੀਕਾ-ਰੂਸੀ ਪੁਲਾੜ ਚਾਲਕ ਦਲ ਕਜ਼ਾਕਿਸਤਾਨ 'ਚ ਸੁਰੱਖਿਅਤ ਉਤਰਿਆ

akram bhatti honored

’ਬਿਲਾਲ ਭੱਟੀ’ ਦੀ 19ਵੀਂ ਪੀੜ੍ਹੀ ਦੇ ਵਾਰਿਸ ਰਾਏ ਅਕਰਮ ਭੱਟੀ ਨੂੰ ਸਿੱਖਸ ਆਫ਼...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • footpath encroachments
      ਫੁੱਟਪਾਥ ’ਤੇ ਕਿਸ ਦਾ ਅਧਿਕਾਰ...?
    • the problem of obesity growing among indian children is worrying
      ‘ਭਾਰਤੀ ਬੱਚਿਆਂ ’ਚ ਵਧ ਰਹੀ’ ਮੋਟਾਪੇ ਦੀ ਸਮੱਸਿਆ ਚਿੰਤਾਜਨਕ!
    • time for a complete overhaul of the indian education and examination
      ਸਮਾਂ ਹੈ ਭਾਰਤੀ ਸਿੱਖਿਆ ਤੇ ਪ੍ਰੀਖਿਆ ਪ੍ਰਣਾਲੀ ਦੇ ਮੁਕੰਮਲ ਕਾਇਆਕਲਪ ਦਾ
    • jantar mantar protest
      ਜੰਤਰ-ਮੰਤਰ ਅੰਦੋਲਨ ਕਈ ਖਤਰਨਾਕ ਸਵਾਲ ਵੀ ਖੜ੍ਹੇ ਕਰਦਾ ਹੈ
    • iran escalation
      ਈਰਾਨ ਦੀ ਜੰਗ : ਖੇਤਰੀ ਸਥਿਰਤਾ ਬਾਹਰੀ ਸਰਪ੍ਰਸਤੀ ਨੂੰ ਆਊਟਸੋਰਸ ਨਹੀਂ ਕੀਤੀ ਜਾ...
    • what is the legal dispute related to the taj mahal
      ਤਾਜ ਮਹੱਲ ਨਾਲ ਜੁੜਿਆ ਕਾਨੂੰਨੀ ਵਿਵਾਦ ਕੀ ਹੈ?
    • party change is actually the end of the people king
      ‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’
    • the blood of relationships that are becoming strangers
      ‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!
    • not only the movement  the country is also watching your language
      ਅੰਦੋਲਨ ਹੀ ਨਹੀਂ, ਤੁਹਾਡੀ ਭਾਸ਼ਾ ਵੀ ਦੇਖ ਰਿਹਾ ਹੈ ਦੇਸ਼
    • the issue free movement ends
      ਮੁੱਦਾ ਰਹਿਤ ਅੰਦੋਲਨ ਖਤਮ ਹੋ ਜਾਂਦਾ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +