ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ, ਇਟਲੀ ਦੀ ਜਾਰਜੀਆ ਮੇਲੋਨੀ ਇਕ ਸੱਜੇ-ਪੱਖੀ ਸਿਆਸਤਦਾਨ ਸੀ ਜੋ ਅਮਰੀਕੀ ਰਾਸ਼ਟਰਪਤੀ ਦੀ ਬਹੁਤ ਪ੍ਰਸ਼ੰਸਾ ਕਰਦੀ ਸੀ ਪਰ ਘਰ ਵਿਚ ਉਸਦਾ ਕੋਈ ਪ੍ਰਭਾਵ ਨਹੀਂ ਸੀ, ਯੂਰਪ ਵਿਚ ਤਾਂ ਬਿਲਕੁੱਲ ਨਹੀਂ। ਟਰੰਪ ਨੇ ਕਿਹਾ ਕਿ ਜਾਰਜੀਆ ਮੇਲੋਨੀ ਇਕ ‘ਸ਼ਾਨਦਾਰ ਔਰਤ’ ਹੈ।
ਹੁਣ, ਯੂਰਪੀਅਨ ਨੇਤਾ ਮੇਲੋਨੀ ’ਤੇ ਭਰੋਸਾ ਕਰ ਰਹੇ ਹਨ ਕਿ ਉਹ ਅਮਰੀਕੀ ਰਾਸ਼ਟਰਪਤੀ ਨੂੰ ਯੂਰਪੀਅਨ ਯੂਨੀਅਨ ’ਤੇ ਟੈਰਿਫ ਲਗਾਉਣ ਦੀ ਆਪਣੀ ਧਮਕੀ ਨੂੰ ਵਾਪਸ ਲੈਣ ਲਈ ਮਨਾਉਣਗੇ ਤਾਂ ਜੋ ਉਹ ਰੱਖਿਆ ਅਤੇ ਅਮਰੀਕੀ ਊਰਜਾ ’ਤੇ ਵਧੇਰੇ ਖਰਚ ਕਰਨ ਲਈ ਮਜਬੂਰ ਹੋਣ। ਈਰਾਨ ਨਾਲ ਕੈਦੀਆਂ ਦੀ ਅਦਲਾ-ਬਦਲੀ ਲਈ ਉਨ੍ਹਾਂ ਦੀ ਹਮਾਇਤ ਹਾਸਲ ਕਰਨ ਲਈ ਮਾਰ-ਏ-ਲਾਗੋ ਵਿਖੇ ਰਿਪਬਲਿਕਨਾਂ ਨਾਲ ਰਾਤ ਦਾ ਖਾਣਾ ਖਾਣ ਦੇ ਕੁਝ ਹੀ ਹਫਤਿਆਂ ਪਿੱਛੋਂ, ਇਤਾਲਵੀ ਪ੍ਰਧਾਨ ਮੰਤਰੀ ਸੋਮਵਾਰ ਨੂੰ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਮੌਜੂਦ ਇਕਲੌਤੀ ਯੂਰਪੀ ਸੰਘ ਦੀ ਨੇਤਾ ਸੀ, ਜਿਸ ਨੇ ਟਰੰਪ ਨਾਲ ਆਪਣੀ ਵਿਚਾਰਧਾਰਕ ਅਤੇ ਨਿੱਜੀ ਸਾਂਝ ਦਾ ਪ੍ਰਗਟਾਵਾ ਕੀਤਾ।
ਰੋਮ ਦੀ ਲੁਈਸ ਯੂਨੀਵਰਸਿਟੀ ਦੇ ਰਾਜਨੀਤਿਕ ਵਿਗਿਆਨੀ ਜਿਓਵਨੀ ਓਰਸੀਨਾ ਨੇ ਕਿਹਾ, “ਯੂਰਪ ਬਹੁਤ ਕਮਜ਼ੋਰੀ ਦੀ ਸਥਿਤੀ ਵਿਚ ਹੈ ਅਤੇ ਸੰਯੁਕਤ ਰਾਜ ਅਮਰੀਕਾ ਦੀ ਸੁਰੱਖਿਆ ਗੁਆਉਣ ਤੋਂ ਬਹੁਤ ਡਰਦਾ ਹੈ। ਟਰੰਪ ਕੁਝ ਅਜਿਹਾ ਕਰ ਸਕਦੇ ਹਨ ਜੋ ਯੂਰਪ ਲਈ ਬਹੁਤ ਨੁਕਸਾਨਦੇਹ ਹੋਵੇਗਾ।’’
ਓਰਸੀਨਾ ਨੇ ਕਿਹਾ ਕਿ ਉਹੀ ਯੂਰਪੀਅਨ ਸਥਾਪਨਾ ਜੋ ਕਦੇ ਮੇਲੋਨੀ ਨੂੰ ਇਕ ਖਤਰਨਾਕ ਕੱਟੜਪੰਥੀ ਹੋਣ ਲਈ ਨਫ਼ਰਤ ਕਰਦੀ ਸੀ, ਹੁਣ ਟਰੰਪ ਨਾਲ ‘ਸੰਚਾਰ ਦੇ ਚੈਨਲ’ ਵਜੋਂ ਉਸ ’ਤੇ ਆਪਣੀਆਂ ਉਮੀਦਾਂ ਲਾ ਰਹੀ ਹੈ।
ਇਕ ਸੰਭਾਵੀ ਵਪਾਰ ਯੁੱਧ ਤੋਂ ਪਰ੍ਹੇ, ਯੂਰਪੀ ਨੇਤਾਵਾਂ ਨੂੰ ਡਰ ਹੈ ਕਿ ਟਰੰਪ ਯੂਕ੍ਰੇਨ ਦੀ ਕਿਸਮਤ ’ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇਕ ਸਮਝੌਤਾ ਕਰ ਸਕਦੇ ਹਨ ਪਰ ਮਹਾਦੀਪ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ ਅਤੇ ਨਾਟੋ ਸਹਿਯੋਗੀਆਂ ਨੂੰ ਛੱਡ ਸਕਦੇ ਹਨ ਜੋ ਰੱਖਿਆ ਖਰਚ ਵਧਾਉਣ ਵਿਚ ਅਸਫਲ ਰਹਿੰਦੇ ਹਨ।
ਇਟਲੀ ਖਾਸ ਤੌਰ ’ਤੇ ਟਰੰਪ ਦੇ ਗੁੱਸੇ ਦਾ ਸ਼ਿਕਾਰ ਹੈ ਕਿਉਂਕਿ ਇਹ 2024 ਵਿਚ ਜੀ. ਡੀ. ਪੀ. ਦੇ 2 ਫੀਸਦੀ ਦੇ ਨਾਟੋ ਰੱਖਿਆ ਖਰਚ ਦੇ ਟੀਚੇ ਨੂੰ ਪੂਰਾ ਕਰਨ ਵਿਚ ਅਸਫਲ ਰਿਹਾ ਹੈ ਪਰ ਅਮਰੀਕੀ ਰਾਸ਼ਟਰਪਤੀ ਨੇ ਹੁਣ ਤੱਕ ਇਸ ਮੁੱਦੇ ’ਤੇ ਰੋਮ ਨੂੰ ਨਜ਼ਰਅੰਦਾਜ਼ ਕੀਤਾ ਹੈ।
ਟਰੰਪ ਨੇ ਕਿਹਾ ਹੈ ਕਿ ਨਾਟੋ ਦਾ ਨਵਾਂ ਖਰਚ ਟੀਚਾ ਕੁੱਲ ਘਰੇਲੂ ਉਤਪਾਦ ਦਾ 5 ਫੀਸਦੀ ਹੋਣਾ ਚਾਹੀਦਾ ਹੈ, ਜੋ ਕਿ ਇਟਲੀ, ਫਰਾਂਸ ਅਤੇ ਜਰਮਨੀ ਵਰਗੇ ਦੇਸ਼ਾਂ ਲਈ ਇਕ ਮੁਸ਼ਕਲ ਟੀਚਾ ਹੈ, ਜਿਨ੍ਹਾਂ ਦੀਆਂ ਅਰਥਵਿਵਸਥਾਵਾਂ ਮੁਸ਼ਕਲ ਨਾਲ ਵਧ ਰਹੀਆਂ ਹਨ ਅਤੇ ਜੋ ਜਨਤਕ ਖਰਚਿਆਂ ਅਤੇ ਕਰਜ਼ੇ ’ਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮੇਲੋਨੀ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਅਮਰੀਕੀ ਪ੍ਰਸ਼ਾਸਨ ਨਾਲ ਉਸਦਾ ‘ਵਿਸ਼ੇਸ਼ ਅਧਿਕਾਰ ਪ੍ਰਾਪਤ ਰਿਸ਼ਤਾ’ ਉਸ ਨੂੰ ਟੈਰਿਫ ਅਤੇ ਹੋਰ ਦੰਡਕਾਰੀ ਉਪਾਵਾਂ ਵਿਰੁੱਧ ਕੇਸ ਕਰਨ ਲਈ ਉਸ ਦੇ ਕਿਸੇ ਵੀ ਯੂਰਪੀ ਸੰਘ ਦੇ ਸਹਿਯੋਗੀਆਂ ਨਾਲੋਂ ਬਿਹਤਰ ਮੌਕਾ ਦਿੰਦਾ ਹੈ।
ਇਟਲੀ ਅਤੇ ਯੂਰਪ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਮਹੱਤਵਪੂਰਨ ਫੈਸਲੇ ਨਾਲ, ਜਾਰਜੀਆ ਮੇਲੋਨੀ ਨੂੰ ਸੁਣਨ ਦਾ ਮੌਕਾ ਮਿਲੇਗਾ। ਉਨ੍ਹਾਂ ਦੀ ਸੱਜੇ-ਪੱਖੀ ‘ਬ੍ਰਦਰਜ਼ ਆਫ਼ ਇਟਲੀ’ ਪਾਰਟੀ ਦੇ ਸੈਨੇਟਰ ਲੂਸੀਓ ਮਾਲਨ ਨੇ ਕਿਹਾ, ‘‘ਇਟਲੀ ਦੀ ਆਵਾਜ਼ ਸੁਣੀ ਜਾਵੇਗੀ... ਇਹ ਕੁਝ ਖਾਸ ਹੈ।’’
ਪਰ ਅਟਲਾਂਟਿਕ ਕੌਂਸਲ ਦੇ ਇਕ ਸੀਨੀਅਰ ਫੈਲੋ ਬੇਨਿਆਮਿਨੋ ਇਰਦੀ ਨੇ ਕਿਹਾ ਕਿ ਮੇਲੋਨੀ ਨੂੰ ਅਜੇ ਵੀ ਟਰੰਪ ਨਾਲ ਯੂਰਪ ਦੇ ਵਿਚੋਲੇ ਵਜੋਂ ਕੰਮ ਕਰਨ ਲਈ ਸੰਘਰਸ਼ ਕਰਨਾ ਪੈ ਸਕਦਾ ਹੈ।
ਇਸ ਮਹੀਨੇ ਦੇ ਸ਼ੁਰੂ ਵਿਚ ਮਾਰ-ਏ-ਲਾਗੋ ਵਿਖੇ ਰਿਪਬਲਿਕਨਾਂ ਨਾਲ ਮੁਲਾਕਾਤ ਤੋਂ ਬਾਅਦ, ਮੇਲੋਨੀ ਨੇ ਈਰਾਨ ਤੋਂ ਇਕ ਇਤਾਲਵੀ ਪੱਤਰਕਾਰ ਦੀ ਰਿਹਾਈ ਨੂੰ ਯਕੀਨੀ ਬਣਾਇਆ। ਬਦਲੇ ਵਿਚ, ਇਟਲੀ ਨੇ ਮੁਹੰਮਦ ਅਬੇਦੀਨੀ ਨੂੰ ਰਿਹਾਅ ਕਰ ਦਿੱਤਾ।
ਬ੍ਰਦਰਜ਼ ਆਫ ਇਟਲੀ ਦੇ ਲੰਬੇ ਸਮੇਂ ਤੋਂ ਅਮਰੀਕੀ ਰਿਪਬਲਿਕਨਾਂ ਅਤੇ ਟਰੰਪ ਦੀ ਦੁਨੀਆ ਨਾਲ ਸਬੰਧ ਰਹੇ ਹਨ। ਮੇਲੋਨੀ ਨੇ ਟਰੰਪ ਦੇ ਪਹਿਲੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਰਾਸ਼ਟਰੀ ਪ੍ਰਾਰਥਨਾ ਨਾਸ਼ਤੇ ਵਿਚ ਸ਼ਿਰਕਤ ਕੀਤੀ।
2018 ਵਿਚ, ਟਰੰਪ ਦੇ ‘ਅਮਰੀਕਾ ਫਸਟ’ ਵਿਚਾਰਕ ਸਟੀਵ ਬੈਨਨ ਰੋਮ ਵਿਚ ਪਾਰਟੀ ਦੇ ਸਾਲਾਨਾ ਰਾਜਨੀਤਿਕ ਤਿਉਹਾਰ ਵਿਚ ਇਕ ਮੁੱਖ ਖਿੱਚ ਸਨ। 2023 ਵਿਚ, ਅਮਰੀਕੀ ਅਰਬਪਤੀ ਅਤੇ ਤਕਨੀਕੀ ਦੁਨੀਆ ਦੇ ਧਨੰਤਰ ਐਲੋਨ ਮਸਕ ਮੁੱਖ ਮਹਿਮਾਨ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਅਤੇ ਮੇਲੋਨੀ ਨੇ ਇਕ ਮਜ਼ਬੂਤ ਨਿੱਜੀ ਅਤੇ ਰਾਜਨੀਤਿਕ ਸਬੰਧ ਬਣਾਏ ਹਨ।
ਨਾਟੋ ਵਿਚ ਇਟਲੀ ਦੇ ਸਾਬਕਾ ਰਾਜਦੂਤ ਸਟੀਫਨੋ ਸਟੀਫਨੀਨੀ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ, ਮੇਲੋਨੀ ਸੰਭਾਵੀ ਤੌਰ ’ਤੇ ਯੂਕ੍ਰੇਨ ਅਤੇ ਸੁਰੱਖਿਆ ’ਤੇ ਟਰੰਪ ਨਾਲ ਆਪਣੀ ਗੱਲਬਾਤ ਵਿਚ ‘ਲਾਭਦਾਇਕ ਸੰਜਮੀ ਭੂਮਿਕਾ’ ਨਿਭਾਅ ਸਕਦੀ ਹੈ, ਜਿਸ ਵਿਚ ਰੱਖਿਆ ਖਰਚ ਵਿਚ ਹੋਰ ਹੌਲੀ-ਹੌਲੀ ਵਾਧੇ ਨੂੰ ਸਵੀਕਾਰ ਕਰਨਾ ਵੀ ਸ਼ਾਮਲ ਹੈ। ਇਸ ਵਿਚ ਉਨ੍ਹਾਂ ਨੂੰ ਮਨਾਉਣ ਲਈ ਕੋਸ਼ਿਸ਼ ਕਰਨਾ ਵੀ ਸ਼ਾਮਲ ਹੈ।
ਉਨ੍ਹਾਂ ਨੇ ਕਿਹਾ, ‘‘ਇਟਲੀ ਵੱਲੋਂ ਜੀ. ਡੀ. ਪੀ. ਦਾ 5 ਫੀਸਦੀ ਰੱਖਿਆ ’ਤੇ ਖਰਚ ਕਰਨ ਦਾ ਕੋਈ ਤਰੀਕਾ ਨਹੀਂ ਹੈ। ਇਟਲੀ 2 (ਫੀਸਦੀ) ਜਾਂ 3 ਫੀਸਦੀ ਤੱਕ ਵੀ ਪਹੁੰਚ ਸਕਦਾ ਹੈ ਅਤੇ ਇਹ ਟਰੰਪ ਨੂੰ ਇਹ ਭਰੋਸਾ ਦੇ ਕੇ ਬਚ ਸਕਦਾ ਹੈ ਕਿ ਇਟਲੀ ਦੇ ਨਾਲ-ਨਾਲ ਹੋਰ ਯੂਰਪੀਅਨ ਦੇਸ਼ ਹੌਲੀ-ਹੌਲੀ ਟੀਚੇ ਵੱਲ ਵਧ ਰਹੇ ਹਨ ਪਰ ਰੂਸ ਅਤੇ ਯੂਕ੍ਰੇਨ ਵਿਚਕਾਰ ਜੰਗਬੰਦੀ ਸਮਝੌਤੇ ਵਰਗੇ ਮੁੱਦਿਆਂ ’ਤੇ, ਇਹ ਸਪੱਸ਼ਟ ਨਹੀਂ ਸੀ ਕਿ ਅਮਰੀਕੀ ਰਾਸ਼ਟਰਪਤੀ ਉਨ੍ਹਾਂ ਦੀ ਗੱਲ ਕਿਸ ਹੱਦ ਤੱਕ ਸੁਣਨਗੇ।’’
ਸਟੇਫਨੀਨੀ ਨੇ ਕਿਹਾ, ‘‘ਵਾਸ਼ਿੰਗਟਨ ਨਾਲ ਸਫਲ ਦੁਵੱਲੇ ਸਬੰਧ ਬਣਾ ਕੇ, ਮੇਲੋਨੀ ਦੂਜੇ ਯੂਰਪੀਅਨ ਨੇਤਾਵਾਂ ਨੂੰ ਦਿਖਾ ਸਕਦੀ ਹੈ ਕਿ ਇਹ ਟਰੰਪ ਪ੍ਰਸ਼ਾਸਨ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਹੈ... ਬ੍ਰਸੇਲਜ਼ ਰਾਹੀਂ ਨਹੀਂ।’’ ਇਹ ਯੂਰਪੀਅਨ ਯੂਨੀਅਨ ਨੂੰ ਕਮਜ਼ੋਰ ਕਰੇਗਾ ਪਰ ਇਕ ਕਮਜ਼ੋਰ ਯੂਰਪੀਅਨ ਯੂਨੀਅਨ ਕੁਝ ਅਜਿਹੀ ਹੈ ਜੋ ਟਰੰਪ ਚਾਹੁੰਦਾ ਹੈ।
ਐਮੀ ਕਾਜ਼ਮਿਨ
ਸਿੱਧਰਮਈਆ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਕਾਂਗਰਸ ਚੁੱਪ ਕਿਉਂ?
NEXT STORY