Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 07, 2026

    7:08:50 PM

  • man from sultanpur lodhi dies in abu dhabi

    ਵਿਦੇਸ਼ੋਂ ਆਈ ਖ਼ਬਰ ਨੇ ਪੁਆਏ ਵੈਣ! ਆਬੂਧਾਬੀ 'ਚ...

  • punjab weather imd alert

    ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ...

  • punjab police head constable video

    ਪੰਜਾਬ ਪੁਲਸ ਦਾ ਹੈੱਡ ਕਾਂਸਟੇਬਲ ਗ੍ਰਿਫ਼ਤਾਰ, ਜਿਸ...

  • army indian army soldier

    ਫੌਜ ਦਾ ਜਵਾਨ ਪਟਿਆਲਾ 'ਚ ਗ੍ਰਿਫ਼ਤਾਰ, ਕਾਰਨਾਮਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੁੰਬਈ ਦੀਆਂ ਲੁਕਵੀਆਂ ਰਸੋਈਆਂ ਤੋਂ ਪੰਜਾਬ ਦੇ ਖੁੱਲ੍ਹੇ ਢਾਬਿਆਂ ਤੱਕ : ਖੁਰਾਕ ਸੁਰੱਖਿਆ ਦਾ ਕੀ ਬਣਿਆ ?

BLOG News Punjabi(ਬਲਾਗ)

ਮੁੰਬਈ ਦੀਆਂ ਲੁਕਵੀਆਂ ਰਸੋਈਆਂ ਤੋਂ ਪੰਜਾਬ ਦੇ ਖੁੱਲ੍ਹੇ ਢਾਬਿਆਂ ਤੱਕ : ਖੁਰਾਕ ਸੁਰੱਖਿਆ ਦਾ ਕੀ ਬਣਿਆ ?

  • Edited By Harpreet Singh,
  • Updated: 07 Sep, 2026 04:58 PM
Blog
food security
  • Share
    • Facebook
    • Tumblr
    • Linkedin
    • Twitter
  • Comment

ਪੰਜਾਬ-ਹਰਿਆਣਾ ਹਾਈਵੇਅ ’ਤੇ ਸੜਕ ਕੰਢੇ ਕਿਸੇ ਚੰਗੇ ਢਾਬੇ ’ਤੇ ਰੁਕਣ ’ਚ ਇਕ ਵੱਖਰਾ ਹੀ ਸਕੂਨ ਮਿਲਦਾ ਹੈ। ਤੁਸੀਂ ਬੈਠਦੇ ਹੋ ਅਤੇ ਲਗਭਗ ਤੁਰੰਤ ਹੀ, ਤੁਹਾਡੀਆਂ ਅੱਖਾਂ ਦੇ ਸਾਹਮਣੇ ਖਾਣਾ ਪੱਕਣਾ ਸ਼ੁਰੂ ਹੋ ਜਾਂਦਾ ਹੈ। ਆਟਾ ਗੁੰਨ੍ਹਿਆ ਜਾਂਦਾ ਹੈ, ਪਰੌਂਠਾ ਗਰਮ ਤਵੇ ’ਤੇ ਪੈਂਦਾ ਹੈ, ਰੋਟੀ ਤੰਦੂਰ ’ਚ ਜਾਂਦੀ ਹੈ, ਕੜਾਹੀ ’ਚ ਸਬਜ਼ੀਆਂ ਪੱਕਦੀਆਂ ਹਨ ਅਤੇ ਗਰਮਾ-ਗਰਮ ਖਾਣਾ ਤੁਹਾਡੀ ਮੇਜ਼ ’ਤੇ ਆ ਜਾਂਦਾ ਹੈ। ਇਸ ’ਚ ਸ਼ਾਇਦ ਹੀ ਕੋਈ ਭੇਤ ਹੁੰਦਾ ਹੈ ਅਤੇ ਸ਼ਾਇਦ ਇਹੋ ਵਜ੍ਹਾ ਹੈ ਕਿ ਮੁੰਬਈ ਤੋਂ ਸਾਹਮਣੇ ਆਏ ਹਾਲੀਆ ਖੁਰਾਕ ਸੁਰੱਖਿਆ ਦੇ ਖੁਲਾਸੇ ਇੰਨੇ ਪ੍ਰੇਸ਼ਾਨ ਕਰਨ ਵਾਲੇ ਹਨ।

ਮਹਾਰਾਸ਼ਟਰ ਦੇ ਐੱਫ. ਡੀ. ਏ. ਕਮਿਸ਼ਨਰ ਤੁਕਾਰਾਮ ਮੁੰਡੇ ਦੀ ਅਗਵਾਈ ਹੇਠ ਕੀਤੀ ਗਈ ਇਕ ਵੱਡੀ ਕਾਰਵਾਈ ਨੇ ਖੁਰਾਕ ਸੁਰੱਖਿਆ ਨੂੰ ਰਾਸ਼ਟਰੀ ਚਰਚਾ ਦਾ ਹਿੱਸਾ ਬਣਾ ਦਿੱਤਾ ਹੈ। ਚੈਕਿੰਗ ਦੌਰਾਨ ਰੈਸਟੋਰੈਂਟਾਂ ਅਤੇ ਖਾਣ-ਪੀਣ ਵਾਲੀਆਂ ਥਾਵਾਂ ’ਚ ਸਫ਼ਾਈ ਦੀਆਂ ਗੰਭੀਰ ਉਲੰਘਣਾਵਾਂ ਸਾਹਮਣੇ ਆਈਆਂ ਹਨ, ਜਦਕਿ ਨਵੀਂ ਮੁੰਬਈ ਦੀ ਇਕ ਵੱਖਰੀ ਜਾਂਚ ’ਚ ਪੈਕਡ ਖਾਣ ਵਾਲੀਆਂ ਚੀਜ਼ਾਂ ’ਤੇ ਬਣਾਉਣ ਦੀ ਮਿਤੀ ਅਤੇ ਖ਼ਰਾਬ ਹੋਣ ਦੀ ਮਿਤੀ ਬਦਲਣ ਦੇ ਕਥਿਤ ਗੋਰਖਧੰਦੇ ਦਾ ਪਰਦਾਫਾਸ਼ ਹੋਇਆ ਹੈ। ਆਮ ਭਾਰਤੀ ਪਰਿਵਾਰ ਲਈ ਇਹ ਸਿਰਫ਼ ਨਿਯਮਾਂ ਨਾਲ ਜੁੜੀ ਕਹਾਣੀ ਨਹੀਂ ਹੈ। ਇਹ ਨਿੱਜੀ ਮਾਮਲਾ ਹੈ। ਇਕ ਪਿਤਾ ਆਪਣੀ ਮਹੀਨੇ ਦੀ ਕਮਾਈ ’ਚੋਂ ਬੱਚਤ ਕਰਦਾ ਹੈ ਤਾਂ ਜੋ ਆਪਣੇ ਪਰਿਵਾਰ ਨੂੰ ਰਾਤ ਦੇ ਖਾਣੇ ’ਤੇ ਬਾਹਰ ਲੈ ਕੇ ਜਾ ਸਕੇ। ਇਕ ਮਾਂ ਨੂੰ ਆਖਿਰਕਾਰ ਰਸੋਈ ਤੋਂ ਇਕ ਸ਼ਾਮ ਦੀ ਛੁੱਟੀ ਮਿਲਦੀ ਹੈ। ਬੱਚੇ ਆਪਣੇ ਪਸੰਦੀਦਾ ਖਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹਨ। ਉਹ ਇਸ ਭਰੋਸੇ ਨਾਲ ਰੈਸਟੋਰੈਂਟ ’ਚ ਜਾਂਦੇ ਹਨ ਕਿ ਖਾਣਾ ਸਾਫ਼ ਅਤੇ ਸੁਰੱਖਿਅਤ ਹੈ। ਉਹ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਕਿ ਉਸ ਚਮਕਦੇ ਹੋਏ ਡਾਇਨਿੰਗ ਰੂਮ ਦੇ ਪਿੱਛੇ ਗੰਦਗੀ, ਕੀੜੇ-ਮਕੌੜੇ, ਮਰੇ ਹੋਏ ਕਾਕਰੋਚ ਜਾਂ ਐਕਸਪਾਇਰ ਹੋ ਚੁੱਕੀ ਸਮੱਗਰੀ ਹੋ ਸਕਦੀ ਹੈ।

ਇਹੀ ਅਸਲ ਧੋਖਾ ਹੈ। ਥਾਲੀ ਸਿਰਫ਼ ਅੱਧੀ ਕਹਾਣੀ ਦੱਸਦੀ ਹੈ। ਇਕ ਰੈਸਟੋਰੈਂਟ ਦਾ ਅੰਦਰੂਨੀ ਹਿੱਸਾ ਸੁੰਦਰ ਹੋ ਸਕਦਾ ਹੈ, ਹਲਕੀ ਰੋਸ਼ਨੀ, ਮਹਿੰਗੇ ਬਰਤਨ ਅਤੇ ਇਕ ਪ੍ਰਭਾਵਸ਼ਾਲੀ ਮੇਨਿਊ ਹੋ ਸਕਦਾ ਹੈ ਪਰ ਇਨ੍ਹਾਂ ’ਚੋਂ ਕੋਈ ਵੀ ਚੀਜ਼ ਗਾਹਕ ਨੂੰ ਇਹ ਨਹੀਂ ਦੱਸਦੀ ਕਿ ਰਸੋਈ ’ਚ ਕੀ ਹੋ ਰਿਹਾ ਹੈ। ਕੀ ਰੈਫਰੀਜਰੇਟਰ ਸਾਫ਼ ਹੈ? ਕੀ ਸਮੱਗਰੀ ਤਾਜ਼ੀ ਹੈ? ਕੀ ਮਿਆਦ ਪੁੱਗ ਚੁੱਕੀਆਂ ਚੀਜ਼ਾਂ ਨੂੰ ਸੁੱਟਿਆ ਜਾ ਰਿਹਾ ਹੈ? ਕੀ ਕੱਚੇ ਅਤੇ ਪੱਕੇ ਹੋਏ ਖਾਣੇ ਨੂੰ ਅੱਡ-ਅੱਡ ਰੱਖਿਆ ਗਿਆ ਹੈ? ਕੀ ਅਸਲ ’ਚ ਪੈਸਟ ਕੰਟਰੋਲ ਕੀਤਾ ਜਾ ਰਿਹਾ ਹੈ? ਕੀ ਬਚੇ ਹੋਏ ਖਾਣੇ ਦੀ ਦੁਬਾਰਾ ਵਰਤੋਂ ਕੀਤੀ ਜਾ ਰਹੀ ਹੈ? ਗਾਹਕ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਸਕਦਾ।

ਇਸੇ ਲਈ ਇਹੋ ਵਜ੍ਹਾ ਹੈ ਕਿ ਖੁਰਾਕ ਸੁਰੱਖਿਆ ਨੂੰ ਲਾਗੂ ਕਰਨਾ ਇੰਨਾ ਮਹੱਤਵਪੂਰਨ ਹੈ। ਮੁੰਬਈ ’ਚ ਕੀਤੀ ਗਈ ਹਾਲੀਆ ਕਾਰਵਾਈ ਨੇ ਉਸ ਅਧਿਕਾਰੀ ਦੀ ਅਹਿਮੀਅਤ ਨੂੰ ਦਰਸਾਇਆ ਹੈ ਜੋ ਸਿਰਫ਼ ਕਾਗਜ਼ੀ ਕਾਰਵਾਈ ਦੀ ਜਾਂਚ ਕਰਨ ਦੀ ਬਜਾਏ ਰਸੋਈ ਦੇ ਦਰਵਾਜ਼ੇ ਤੋਂ ਅੰਦਰ ਜਾਣ ਲਈ ਤਿਆਰ ਹੈ। ਇਸ ਦੇ ਨਾਲ ਹੀ, ਕਾਰਵਾਈ ਹਮੇਸ਼ਾ ਤੱਥਾਂ ’ਤੇ ਆਧਾਰਿਤ ਹੋਣੀ ਚਾਹੀਦੀ ਹੈ ਅਤੇ ਉਚਿਤ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਦਾ ਮਨੋਰਥ ਅਸਲ ਵਿਚ ਲੋਕ-ਸਿਹਤ ਦੀ ਸੁਰੱਖਿਆ ਹੋਣਾ ਚਾਹੀਦਾ ਹੈ, ਨਾ ਕਿ ਮਨਮਾਨੀਆਂ ਸਜ਼ਾਵਾਂ ਦੇਣਾ।

ਅਤੇ ਫਿਰ ਉਹ ਆਮ ਜਿਹਾ ਢਾਬਾ ਹੈ, ਜਿੱਥੋਂ ਤੁਹਾਡੀ ਗੱਡੀ ਦੇ ਤੇਜ਼ੀ ਨਾਲ ਲੰਘਣ ’ਤੇ ਵੀ ਖਾਣੇ ਦੀ ਖੁਸ਼ਬੂ ਮੀਲਾਂ ਤੱਕ ਜਾਂਦੀ ਹੈ। ਪੰਜਾਬ-ਹਰਿਆਣਾ ਹਾਈਵੇਅ ਦੇ ਇਕ ਚੰਗੇ ਢਾਬੇ ਨਾਲ ਇਹ ਫ਼ਰਕ ਹੈਰਾਨ ਕਰਨ ਵਾਲਾ ਹੈ। ਢਾਬਾ ਫਾਈਵ-ਸਟਾਰ ਰੈਸਟੋਰੈਂਟ ਹੋਣ ਦਾ ਦਿਖਾਵਾ ਨਹੀਂ ਕਰਦਾ। ਉੱਥੇ ਕੋਈ ਡਿਜ਼ਾਈਨਰ ਫਰਨੀਚਰ ਜਾਂ ਕੋਈ ਖ਼ਾਸ ਸਜਾਵਟ ਨਹੀਂ ਹੁੰਦੀ ਪਰ ਜ਼ਿਆਦਾਤਰ ਖਾਣਾ ਖੁੱਲ੍ਹੇ ’ਚ ਪਕਾਇਆ ਜਾਂਦਾ ਹੈ। ਤੁਸੀਂ ਆਟਾ ਗੁੰਨ੍ਹਦੇ ਹੋਏ ਦੇਖਦੇ ਹੋ। ਤੁਸੀਂ ਰੋਟੀ ਵੇਲੀ ਜਾਂਦੀ ਦੇਖਦੇ ਹੋ। ਤੁਸੀਂ ਉਸ ਨੂੰ ਤੰਦੂਰ ’ਚ ਜਾਂਦੇ ਦੇਖਦੇ ਹੋ। ਤੁਸੀਂ ਰਸੋਈਏ ਨੂੰ ਆਪਣੀਆਂ ਸਬਜ਼ੀਆਂ ਜਾਂ ਦਾਲ ਤਿਆਰ ਕਰਦੇ ਦੇਖਦੇ ਹੋ। ਤੁਸੀਂ ਖਾਣਾ ਗਰਮਾ-ਗਰਮ ਪਰੋਸੇ ਜਾਂਦੇ ਦੇਖਦੇ ਹੋ।

ਜਿੱਥੇ ਪਾਰਦਰਸ਼ਤਾ ਹੈ, ਉੱਥੇ ਜਵਾਬਦੇਹੀ ਹੈ। ਬੇਸ਼ੱਕ, ਹਰ ਢਾਬਾ ਵਧੀਆ ਨਹੀਂ ਹੁੰਦਾ ਅਤੇ ਸੜਕ ਕਿਨਾਰੇ ਦੀਆਂ ਖਾਣ-ਪੀਣ ਵਾਲੀਆਂ ਥਾਵਾਂ ਨੂੰ ਵੀ ਰੈਸਟੋਰੈਂਟਾਂ ਅਤੇ ਹੋਟਲਾਂ ਵਾਂਗ ਹੀ ਖੁਰਾਕ ਸੁਰੱਖਿਆ ਦੇ ਨਿਯਮਾਂ ਅਧੀਨ ਹੋਣਾ ਚਾਹੀਦਾ ਹੈ ਪਰ ਵਧੀਆ ਢਾਬਿਆਂ ਨੇ ਇਕ ਪੁਰਾਣੇ ਜ਼ਮਾਨੇ ਦੇ ਉਸ ਸਿਧਾਂਤ ਨੂੰ ਕਾਇਮ ਰੱਖਿਆ ਹੈ, ਜਿਸ ਨੂੰ ਆਧੁਨਿਕ ਫੂਡ ਇੰਡਸਟਰੀ ਕਦੇ-ਕਦੇ ਭੁੱਲਦੀ ਜਾਪਦੀ ਹੈ—ਤਾਜ਼ਾ ਖਾਣਾ ਤਾਜ਼ਾ ਪਕਾਇਆ ਜਾਣਾ ਚਾਹੀਦਾ ਹੈ, ਠੀਕ ਢੰਗ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ ਅਤੇ ਇਮਾਨਦਾਰੀ ਨਾਲ ਪਰੋਸਿਆ ਜਾਣਾ ਚਾਹੀਦਾ ਹੈ। ਸ਼ਾਇਦ ਸਾਡੇ ਮਹਿੰਗੇ ਰੈਸਟੋਰੈਂਟ ਉਸ ਸਾਦਗੀ ਤੋਂ ਕੁਝ ਸਿੱਖ ਸਕਦੇ ਹਨ।

ਪੈਕਡ ਖਾਣਾ : ਗਾਹਕ ਕੋਲ ਸੱਚਾਈ ਜਾਣਨ ਦਾ ਕੋਈ ਤਰੀਕਾ ਨਹੀਂ ਹੁੰਦਾ, ਪੈਕਡ ਖਾਣੇ ਨਾਲ ਇਹ ਚਿੰਤਾ ਹੋਰ ਵੀ ਵੱਡੀ ਹੋ ਜਾਂਦੀ ਹੈ। ਜਦੋਂ ਅਸੀਂ ਨੂਡਲਜ਼, ਚਿਪਸ, ਬਿਸਕੁਟ ਜਾਂ ਤਿਆਰ ਮਿਲਣ ਵਾਲੀਆਂ ਚੀਜ਼ਾਂ ਦਾ ਪੈਕਟ ਖਰੀਦਦੇ ਹਾਂ, ਤਾਂ ਅਸੀਂ ਲੇਬਲ ’ਤੇ ਭਰੋਸਾ ਕਰਦੇ ਹਾਂ। ਅਸੀਂ ਬਣਨ ਦੀ ਮਿਤੀ ’ਤੇ ਭਰੋਸਾ ਕਰਦੇ ਹਾਂ। ਅਸੀਂ ਐਕਸਪਾਇਰੀ ਡੇਟ ’ਤੇ ਭਰੋਸਾ ਕਰਦੇ ਹਾਂ। ਅਸੀਂ ਪੈਕਟ ’ਤੇ ਛਪੀਆਂ ਸਮੱਗਰੀਆਂ ’ਤੇ ਭਰੋਸਾ ਕਰਦੇ ਹਾਂ। ਗਾਹਕ ਇਨ੍ਹਾਂ ਵਿਚੋਂ ਕਿਸੇ ਦੀ ਵੀ ਜਾਂਚ ਨਹੀਂ ਕਰ ਸਕਦਾ।

ਇਹੀ ਵਜ੍ਹਾ ਹੈ ਕਿ ਨਵੀ ਮੁੰਬਈ ਦਾ ਕਥਿਤ ਮਾਮਲਾ ਵਿਸ਼ੇਸ਼ ਤੌਰ ’ਤੇ ਚਿੰਤਾਜਨਕ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਿਆਦ ਪੁੱਗ ਚੁੱਕੀਆਂ ਜਾਂ ਮਿਆਦ ਪੂਰੀ ਹੋਣ ਦੇ ਨੇੜੇ ਵਾਲੀਆਂ ਬ੍ਰਾਂਡਡ ਖਾਣ-ਪੀਣ ਦੀਆਂ ਚੀਜ਼ਾਂ ’ਤੇ ਬਦਲੀਆਂ ਹੋਈਆਂ ਤਰੀਕਾਂ ਅਤੇ ਲੇਬਲ ਲਗਾਏ ਜਾ ਰਹੇ ਸਨ ਅਤੇ ਜਾਂਚ ਦੌਰਾਨ ਮੰਨੇ-ਪ੍ਰਮੰਨੇ ਬ੍ਰਾਂਡਾਂ ਦੇ ਉਤਪਾਦ ਜ਼ਬਤ ਕੀਤੇ ਗਏ। ਰਿਪੋਰਟਾਂ ਅਨੁਸਾਰ, ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਫਰਮ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਹੈ।

ਸਰਕਾਰ ਨੂੰ ਇਹ ਸੁਰੱਖਿਆ ਦੇਣੀ ਪਵੇਗੀ। ਭਾਰਤ ਨੂੰ ਇਕ ਖੁਰਾਕ-ਜਾਂਚ ਫੋਰਸ ਦੀ ਲੋੜ ਹੈ, ਇੱਥੇ ਹੀ ਮੁੰਬਈ ਦੀ ਕਾਰਵਾਈ ਨੂੰ ਇਕ ਰਾਸ਼ਟਰੀ ਮਾਡਲ ਬਣਨਾ ਚਾਹੀਦਾ ਹੈ। ਹਰ ਰਾਜ ’ਚ ਇਕ ਸ਼ਕਤੀਸ਼ਾਲੀ ਫੂਡ ਇੰਸਪੈਕਸ਼ਨ ਅਤੇ ਐਨਫੋਰਸਮੈਂਟ ਵਿੰਗ ਹੋਣਾ ਚਾਹੀਦਾ ਹੈ, ਜਿਸ ’ਚ ਸਹੀ ਢੰਗ ਨਾਲ ਸਿਖਲਾਈ ਪ੍ਰਾਪਤ ਅਧਿਕਾਰੀ, ਆਧੁਨਿਕ ਲੈਬਾਰਟਰੀਆਂ ਅਤੇ ਅਜਿਹੀਆਂ ਟੀਮਾਂ ਹੋਣ ਜੋ ਸਿਰਫ਼ ਰਾਜ ਦੀਆਂ ਰਾਜਧਾਨੀਆਂ ’ਚ ਹੀ ਨਹੀਂ, ਸਗੋਂ ਜ਼ਿਲਿਆਂ ਅਤੇ ਕਸਬਿਆਂ ’ਚ ਵੀ ਕੰਮ ਕਰ ਰਹੀਆਂ ਹੋਣ। ਰੈਸਟੋਰੈਂਟ, ਹੋਟਲ, ਢਾਬੇ, ਕਲਾਊਡ ਕਿਚਨ, ਬੇਕਰੀਆਂ, ਖਾਣ-ਪੀਣ ਦੀਆਂ ਫੈਕਟਰੀਆਂ, ਗੋਦਾਮ, ਸੁਪਰ ਮਾਰਕੀਟਾਂ, ਕੈਟਰਰ ਅਤੇ ਵਿਕਰੇਤਾ, ਸਾਰਿਆਂ ਨੂੰ ਅਸਲ ’ਚ ਅਚਾਨਕ ਚੈਕਿੰਗ ਦਾ ਸਾਹਮਣਾ ਕਰਨਾ ਚਾਹੀਦਾ ਹੈ।

ਸ਼ਿਕਾਇਤਾਂ ਡਿਜੀਟਲ ਰੂਪ ’ਚ ਦਰਜ ਅਤੇ ਲੱਭਣਯੋਗ ਹੋਣੀਆਂ ਚਾਹੀਦੀਆਂ ਹਨ। ਸੈਂਪਲਾਂ ਦੀ ਸੁਤੰਤਰ ਤੌਰ ’ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਪਰ ਜੇਕਰ ਕੋਈ ਅਧਿਕਾਰੀ ਉਸ ਉਲੰਘਣਾ ਨੂੰ ਜਾਣਬੁੱਝ ਕੇ ਇਸ ਲਈ ਅਣਦੇਖਾ ਕਰ ਦਿੰਦਾ ਹੈ ਕਿਉਂਕਿ ਕਿਸੇ ਨੇ ਉਸ ਨੂੰ ਪੈਸੇ ਦਿੱਤੇ ਹਨ, ਤਾਂ ਇਹ ਬਹੁਤ ਵੱਡਾ ਧੋਖਾ ਹੈ। ਰਿਸ਼ਵਤ ਲੈਣ ਵਾਲਾ ਵਿਅਕਤੀ ਅਸੁਰੱਖਿਅਤ ਤਰੀਕਿਆਂ ਦੀ ਇਕ ਪੂਰੀ ਲੜੀ ਦੀ ਰੱਖਿਆ ਕਰ ਰਿਹਾ ਹੋ ਸਕਦਾ ਹੈ।

ਇਸ ਦੇ ਬਿਲਕੁਲ ਉਲਟ, ਹਜ਼ਾਰਾਂ ਇਮਾਨਦਾਰ ਰੈਸਟੋਰੈਂਟ ਅਤੇ ਹੋਟਲ ਮਾਲਕ ਹਨ, ਜੋ ਸਫ਼ਾਈ, ਰੈਫਰੀਜਰੇਸ਼ਨ, ਪੈਸਟ ਕੰਟਰੋਲ, ਸਾਫ਼ ਪਾਣੀ ਅਤੇ ਵਧੀਆ ਸਮੱਗਰੀ ’ਤੇ ਪੈਸਾ ਖ਼ਰਚ ਕਰਦੇ ਹਨ। ਇਕ ਮਜ਼ਬੂਤ ਰੈਗੂਲੇਟਰ ਇਮਾਨਦਾਰ ਵਪਾਰੀ ਦੀ ਵੀ ਓਨੀ ਹੀ ਰੱਖਿਆ ਕਰਦਾ ਹੈ ਜਿੰਨੀ ਉਹ ਗਾਹਕ ਦੀ ਕਰਦਾ ਹੈ। ਸ਼ਾਇਦ ਅਸਲ ਸਬਕ ਪਾਰਦਰਸ਼ਤਾ ਹੈ।

ਢਾਬਾ ਸਾਨੂੰ ਇਕ ਦਿਲਚਸਪ ਸਬਕ ਦਿੰਦਾ ਹੈ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਖਾਣਾ ਇਸ ਲਈ ਸੁਰੱਖਿਅਤ ਨਹੀਂ ਹੋ ਜਾਂਦਾ ਕਿਉਂਕਿ ਉਹ ਮਹਿੰਗਾ ਹੈ। ਇਹ ਸੁਰੱਖਿਅਤ ਉਦੋਂ ਬਣਦਾ ਹੈ ਜਦੋਂ ਇਹ ਤਾਜ਼ਾ, ਸਾਫ਼, ਠੀਕ ਤਰ੍ਹਾਂ ਸੰਭਾਲਿਆ ਗਿਆ ਅਤੇ ਇਮਾਨਦਾਰੀ ਨਾਲ ਤਿਆਰ ਕੀਤਾ ਗਿਆ ਹੋਵੇ।

ਰਾਤ ਦੇ ਖਾਣੇ ’ਤੇ 3,000 ਰੁਪਏ ਖ਼ਰਚ ਕਰਨ ਵਾਲੇ ਪਰਿਵਾਰ ਅਤੇ ਹਾਈਵੇਅ ਦੇ ਢਾਬੇ ’ਤੇ 300 ਰੁਪਏ ਖ਼ਰਚ ਕਰਨ ਵਾਲੇ ਟਰੱਕ ਡਰਾਈਵਰ, ਦੋਵਾਂ ਨੂੰ ਬਿਲਕੁਲ ਇਕੋ ਜਿਹਾ ਹੱਕ ਹੈ, ਬਿਨਾਂ ਕਿਸੇ ਡਰ ਦੇ ਖਾਣ ਦਾ, ਕਿਉਂਕਿ ਹਰ ਖਾਣੇ ਦੇ ਪਿੱਛੇ ਕਿਸੇ ਦੀ ਮਿਹਨਤ ਦੀ ਕਮਾਈ ਹੁੰਦੀ ਹੈ ਅਤੇ ਖਾਣਾ ਖਾਣ ਤੋਂ ਬਾਅਦ ਕਿਸੇ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਇਕ ਸ਼ਾਮ ਦੇ ਮਨੋਰੰਜਨ ਦੀ ਕੀਮਤ ਇਕ ਗੰਭੀਰ ਸਿਹਤ ਸਮੱਸਿਆ ਹੋ ਸਕਦੀ ਹੈ।

-ਦੇਵੀ ਚੇਰੀਅਨ

  • Food Security
  • Mumbai
  • Punjab
  • Food

ਸਰਕਾਰੀ ਸਕੂਲਾਂ ਦੀ ਗਿਣਤੀ ਘੱਟ ਹੋਈ, ਪਰ ਘਬਰਾਉਣ ਦੀ ਗੱਲ ਨਹੀਂ

NEXT STORY

Stories You May Like

  • india becomes supplier of diesel from europe to moscow
    ਯੂਰਪ ਤੋਂ ਮਾਸਕੋ ਤੱਕ ਭਾਰਤੀ ਡੀਜ਼ਲ ਦਾ ਜਲਵਾ, India ਬਣਿਆ ਮੁੱਖ ਸਪਲਾਇਰ
  • the case of ed sending a letter to dgp punjab
    ED ਵੱਲੋਂ DGP ਪੰਜਾਬ ਨੂੰ ਪੱਤਰ ਭੇਜਣ ਦਾ ਮਾਮਲਾ : ਪਟੀਸ਼ਨਕਰਤਾ ਨੇ ਹਾਈਕੋਰਟ ਤੋਂ ਮੰਗੀ ਸੁਰੱਖਿਆ
  • new on da of punjab employees
    ਪੰਜਾਬ ਦੇ ਮੁਲਾਜ਼ਮਾਂ ਦੇ DA ਬਾਰੇ ਨਵੀਂ ਅਪਡੇਟ, ਸੁਪਰੀਮ ਕੋਰਟ ਪੁੱਜਿਆ ਮਾਮਲਾ, ਕਲਰਕ ਤੋਂ ਕਾਂਸਟੇਬਲ ਤੱਕ...
  • civil hospital s emergency ward two parties clashed
    ਪੰਜਾਬ: ਜੰਗ ਦਾ ਮੈਦਾਨ ਬਣਿਆ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ! ਪਈਆਂ ਭਾਜੜਾਂ
  • malik demands railway minister to run amritsar mumbai vande bharat sleeper train
    ਮਲਿਕ ਨੇ ਰੇਲ ਮੰਤਰੀ ਤੋਂ ਪੰਜਾਬ ਲਈ ਅੰਮ੍ਰਿਤਸਰ-ਮੁੰਬਈ ਵੰਦੇ ਭਾਰਤ ਸਲੀਪਰ ਟ੍ਰੇਨ ਚਲਾਉਣ ਦੀ ਕੀਤੀ ਮੰਗ
  • the true heart of indian innovation
    ਭਾਰਤੀ ਨਵੀਨਤਾ ਦਾ ਅਸਲੀ ਦਿਲ : ਖੋਜ ਪ੍ਰਯੋਗਸ਼ਾਲਾਵਾਂ ਤੋਂ ‘ਵਿਕਸਿਤ ਭਾਰਤ’ ਦੀਆਂ ਜਮਾਤਾਂ ਤੱਕ
  • mumbai  gsb seva mandal  ganesh utsav  insurance
    ਮੁੰਬਈ ਦੇ ਜੀਸੀਬੀ ਸੇਵਾ ਮੰਡਲ ਨੇ ਗਣੇਸ਼ ਉਤਸਵ ਲਈ 703 ਕਰੋੜ ਰੁਪਏ ਦਾ ਬੀਮਾ ਕਰਵਾਇਆ
  • tension among teachers of punjab
    ਟੈਨਸ਼ਨ 'ਚ ਪੰਜਾਬ ਦੇ ਅਧਿਆਪਕ! ਬਦਲੀਆਂ ਦੇ ਹੁਕਮਾਂ ਮਗਰੋਂ ਵੀ ਰਾਹਤ ਨਹੀਂ, ਪੜ੍ਹੋ ਕੀ ਹੈ ਖ਼ਬਰ
  • punjab weather imd alert
    ਪੰਜਾਬ ਦੇ ਮੌਸਮ ਬਾਰੇ 11 ਤਾਰੀਖ਼ ਤੱਕ ਤਾਜ਼ਾ ਅਪਡੇਟ ਜਾਰੀ! ਜਾਣੋ ਕਿਹੜੇ...
  • snatching in jalandhar west constituency  people of the area in panic
    ਜਲੰਧਰ ਵੈਸਟ ਹਲਕੇ 'ਚ ਦਿਨ-ਦਿਹਾੜੇ ਸਨੈਚਿੰਗ, ਦਹਿਸ਼ਤ 'ਚ ਇਲਾਕੇ ਦੇ ਲੋਕ
  • punjab congress protest in jalandhar
    ਖੜਗੇ ਦੀ ਰੈਲੀ ਮਗਰੋਂ ਮੰਚ ਸ਼ੁੱਧੀਕਰਨ ਨੂੰ ਲੈ ਕੇ ਵਿਰੋਧ, ਜਲੰਧਰ 'ਚ ਕਾਂਗਰਸ ਨੇ...
  • elderly woman dies after surgery
    ਚੂਲੇ ਦਾ ਆਪਰੇਸ਼ਨ ਕਰਵਾਉਣ ਮਗਰੋਂ ਬਜ਼ੁਰਗ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਾਏ...
  • fake cia personnel threatened the operator of padrino restaurant
    ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...
  • boys armed with weapons committed hooliganism in jalandhar
    ਜਲੰਧਰ 'ਚ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਵੀਡੀਓ ਹੋਈ ਵਾਇਰਲ
  • nhrc takes notice of alleged custodial beating in punjab
    ਪੰਜਾਬ 'ਚ ਕਥਿਤ ਹਿਰਾਸਤ 'ਚ ਕੁੱਟਮਾਰ ਦਾ NHRC ਨੇ ਲਿਆ ਨੋਟਿਸ, ਦੋ ਹਫ਼ਤਿਆਂ ਦੇ...
  • new scam chemical purse scam in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
Trending
Ek Nazar
sniffer dogs involved in rescue operation

ਨੇਪਾਲ: ਹੜ੍ਹ ਦੇ ਮਲਬੇ 'ਚੋਂ ਸੁੰਘ ਕੇ ਲਾਸ਼ਾਂ ਦੀ ਭਾਲ ਕਰ ਰਹੇ 'ਖੋਜੀ ਕੁੱਤੇ'

snowstorm hits

ਰੂਸ 'ਚ ਆਇਆ ਬਰਫ਼ੀਲਾ ਤੂਫਾਨ, 11 ਮੌਤਾਂ ਅਤੇ ਕਈ ਲਾਪਤਾ

special  arrangements for opposition leader

ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ...

road incidents

ਪਾਕਿਸਤਾਨ  : ਸੜਕ ਹਾਦਸਿਆਂ 'ਚ 16 ਲੋਕਾਂ ਨੇ ਗਵਾਈ ਜਾਨ, 70 ਤੋਂ ਵੱਧ ਜ਼ਖਮੀ

china support russia

ਚੀਨ ਦੀ ਚਲਾਕੀ, ਰੂਸ ਨੂੰ ਭੇਜੀ ਡਰੋਨ ਸਮੱਗਰੀ

maulana fazlur rehman big claim

'ਚੀਨ ਪਾਕਿਸਤਾਨ ਤੋਂ ਖ਼ੁਸ਼ ਨਹੀਂ ': ਮੌਲਾਨਾ ਫਜ਼ਲੁਰ ਰਹਿਮਾਨ ਦਾ ਵੱਡਾ ਦਾਅਵਾ

flood in nepal

ਨੇਪਾਲ ਨੇ ਹੜ੍ਹ ਆਫ਼ਤ ਦੇ 13ਵੇਂ ਦਿਨ ਮਨਾਇਆ ਰਾਸ਼ਟਰੀ ਸੋਗ ਦਿਵਸ

heavy rain alert  weather

7 ਤੋਂ 12 ਸਤੰਬਰ ਤੱਕ ਪਵੇਗਾ ਭਾਰੀ ਮੀਂਹ! IMD ਨੇ ਹਨ੍ਹੇਰੀ-ਝੱਖੜ ਨੂੰ ਲੈ ਕੇ ਕਰ...

fake cia personnel threatened the operator of padrino restaurant

ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...

dosanjh show entry

ਦੁਸਾਂਝ ਦੇ ਸ਼ੋਅ ਦੀ ਟਿਕਟ ਖਰੀਦਣ ਦੇ ਬਾਵਜੂਦ ਨਹੀਂ ਮਿਲੀ ਐਂਟਰੀ, ਦੱਸਿਆ ਇਹ ਕਾਰਨ

us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • wars
      ਕਦੇ ਨਾ ਖ਼ਤਮ ਹੋਣ ਵਾਲੀਆਂ ਜੰਗਾਂ ਦੇ ਸਿੱਟੇ
    • growing network of banned chemical drugs in the country
      ‘ਦੇਸ਼ ’ਚ ਪਾਬੰਦੀਸ਼ੁਦਾ ਕੈਮੀਕਲ ਨਸ਼ਿਆਂ ਦਾ ਵਧਦਾ ਜਾਲ’ ਨਾਜਾਇਜ਼ ਫੈਕਟਰੀਆਂ...
    • jauhar
      ਜੌਹਰ ਦੀ ਜਵਾਲਾ ’ਚ ਡਰਪੋਕਪਨ ਨਹੀਂ, ਅਣਖ ਦੀ ਆਖ਼ਰੀ ਲੜਾਈ ਸੀ
    • indias future in teachers hands
      ਅਧਿਆਪਕ ਦੇ ਹੱਥਾਂ ’ਚ ਭਾਰਤ ਦਾ ਭਵਿੱਖ
    • a new solution to the population problem sir
      ਆਬਾਦੀ ਸਮੱਸਿਆ ਦਾ ਇਕ ਨਵਾਂ ਹੱਲ – ਐੱਸ.ਆਈ.ਆਰ.
    • chhatron ki gunj will be held in bjp stronghold indore
      ਭਾਜਪਾ ਦੇ ਗੜ੍ਹ ਇੰਦੌਰ ’ਚ ਹੋਵੇਗੀ ‘ਛਾਤਰੋਂ ਕੀ ਗੂੰਜ’
    • negligence in aircraft maintenance
      ‘ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ’ਚ ਲਾਪ੍ਰਵਾਹੀ’ ਮੁਸਾਫਰਾਂ ਦੀ ਜਾਨ ਨੂੰ ਬਣ ਰਿਹਾ...
    • the changing nature of protests will the general public get relief
      ਧਰਨੇ-ਵਿਖਾਵਿਆਂ ਦਾ ਬਦਲਦਾ ਸਰੂਪ : ਕੀ ਆਮ ਜਨਤਾ ਨੂੰ ਮਿਲੇਗੀ ਰਾਹਤ?
    • foreign degrees on indian campuses
      ਭਾਰਤੀ ਕੈਂਪਸਾਂ ’ਚ ਵਿਦੇਸ਼ੀ ਡਿਗਰੀਆਂ : ਕੀ ਉਹ ਕੰਮ ਕਰਨਗੀਆਂ?
    • bjp journey
      ਕੇਂਦਰ ’ਚ ਭਾਜਪਾ ਦੇ ਉਭਾਰ ਦਾ ਸਫਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +