ਚੀਨ ’ਚ 29 ਸਤੰਬਰ ਨੂੰ ਸਰਦ ਰੁੱਤ ਦਾ ਤਿਉਹਾਰ ਮਨਾਇਆ ਗਿਆ ਜਿਸ ਨੂੰ ਅੰਗਰੇਜੀ ’ਚ ਮਿਡ ਆਟਮ ਫੈਸਟੀਵਲ ਕਹਿੰਦੇ ਹਨ ਅਤੇ ਚੀਨੀ ਭਾਸ਼ਾ ’ਚ ਇਸ ਨੂੰ ਚੁੰਗਤਸਚਿਏ ਨਾਂ ਨਾਲ ਜਾਣਿਆ ਜਾਂਦਾ ਹੈ। ਸਰਦੀਆਂ ਦੇ ਆਉਣ ਦੀਆਂ ਤਿਆਰੀਆਂ ਅਤੇ ਉਸ ਦੇ ਸਵਾਗਤ ਲਈ ਚੁੰਗਤਸਚਿਏ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਦਿਨ ਚੀਨੀ ਲੋਕ ਪ੍ਰਾਚੀਨ ਸਮੇਂ ਤੋਂ ਬੜੇ ਚਾਅ ਨਾਲ ਮੂਨ ਕੇਕ ਖਾਂਦੇ ਹਨ, ਜਿਸ ਨੂੰ ਚੀਨੀ ਭਾਸ਼ਾ ’ਚ ਯੂਏਫਿੰਗ ਕਹਿੰਦੇ ਹਨ। ਚੀਨੀ ਲੋਕ ਇਸ ਸਮੇਂ ਕਈ ਤਰ੍ਹਾਂ ਦੇ ਮੂਨ ਕੇਕ ਬਣਾਉਂਦੇ ਹਨ, ਇਸ ’ਚ ਆਂਡੇ, ਮਾਸ, ਸਬਜ਼ੀਆਂ ਅਤੇ ਮਠਿਆਈ ਵਾਲੇ ਮੂਨ ਕੇਕ ਹੁੰਦੇ ਹਨ, ਜਿਨ੍ਹਾਂ ਨੂੰ ਬਣਾਉਣ ’ਚ ਬਹੁਤ ਮਿਹਨਤ ਲੱਗਦੀ ਹੈ ਅਤੇ ਸਮੇਂ ਦੇ ਨਾਲ ਇਨ੍ਹਾਂ ਨੂੰ ਹੁਣ ਕਾਰੋਬਾਰੀ ਤੌਰ ’ਤੇ ਬਹੁਤ ਵੱਡੇ ਪੱਧਰ ’ਤੇ ਫੈਕਟਰੀਆਂ ’ਚ ਬਣਾਇਆ ਜਾਣ ਲੱਗਾ ਹੈ, ਉਂਝ ਵੀ ਚੀਨ ’ਚ ਫੂਡ ਪ੍ਰਾਸੈਸਿੰਗ ਇਕ ਬਹੁਤ ਵੱਡਾ ਉਦਯੋਗ ਹੈ ਪਰ ਇਸ ਦੇ ਨਾਲ ਹੀ ਚੀਨ ’ਚ ਇਕ ਵੱਡੀ ਪ੍ਰੇਸ਼ਾਨੀ ਵੀ ਹੈ, ਉਹ ਇਹ ਕਿ ਲੰਬੇ ਸਮੇਂ ਤੋਂ ਚੀਨ ’ਚ ਖਾਣ-ਪੀਣ ਦੇ ਸਾਮਾਨ ’ਚ ਮਿਲਾਵਟ ਹੁੰਦੀ ਹੈ ਜਿਸ ਤੋਂ ਚੀਨੀ ਜਨਤਾ ਪ੍ਰੇਸ਼ਾਨ ਹੈ।
ਮਿਡ ਆਟਮ ਫੈਸਟੀਵਲ ਦੌਰਾਨ ਚੀਨ ’ਚ ਵੱਡੇ ਪੱਧਰ ’ਤੇ ਮੂਨ ਕੇਕ ਬਾਜ਼ਾਰ ’ਚ ਵਿਕਦੇ ਹਨ ਅਤੇ ਚੀਨੀ ਲੋਕ ਇਸ ਨੂੰ ਆਪਣੇ ਮਿੱਤਰਾਂ, ਸਬੰਧੀਆਂ ਅਤੇ ਦਫਤਰ ’ਚ ਆਪਣੇ ਨਾਲ ਦੇ ਮੁਲਾਜ਼ਮਾਂ ਨੂੰ ਤੋਹਫੇ ਵਜੋਂ ਦਿੰਦੇ ਹਨ। ਬਾਜ਼ਾਰ ’ਚ ਇਨ੍ਹਾਂ ਦੀ ਕੀਮਤ ਬਹੁਤ ਵੱਧ ਹੁੰਦੀ ਹੈ। ਕਈ ਵਾਰ 4 ਤੋਂ 6 ਮੂਨ ਕੇਕ ਦਾ ਇਕ ਪੈਕੇਜ ਇਕ ਹਜ਼ਾਰ ਯੁਆਨ ਦਾ ਵੀ ਮਿਲਦਾ ਹੈ। ਇਸ ਤੋਂ ਮੂਨ ਕੇਕ ਦਾ ਮਹੱਤਵ ਸਮਝਿਆ ਜਾ ਸਕਦਾ ਹੈ। ਮੂਨ ਕੇਕ ’ਚ ਸਭ ਤੋਂ ਵੱਧ ਪ੍ਰਸਿੱਧ ਅਤੇ ਸਵਾਦੀ ਨਮਕੀਨ ਆਂਡੇ ਦੀ ਜਰਦੀ ਵਾਲਾ ਹੁੰਦਾ ਹੈ, ਜਿਸ ਨੂੰ ਚੀਨੀ ਲੋਕ ਬਹੁਤ ਪਸੰਦ ਕਰਦੇ ਹਨ ਪਰ ਇਹੀ ਮੂਨ ਕੇਕ ਇਨ੍ਹੀਂ ਦਿਨੀਂ ਚੀਨੀਆਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਕਿਉਂਕਿ ਚੀਨ ’ਚ ਇਨ੍ਹੀਂ ਦਿਨੀਂ ਨਕਲੀ ਆਂਡੇ ਦੀ ਜਰਦੀ ਮੂਨ ਕੇਕ ’ਚ ਪਾਈ ਜਾ ਰਹੀ ਹੈ, ਜਿਸ ਨੂੰ ਸੋਇਆਬੀਨ ਦੇ ਤੇਲ, ਸਟਾਰਚ, ਖਾਣ ਵਾਲੇ ਫਲੇਵਰ, ਖਾਣੇ ਦਾ ਸਵਾਦ ਵਧਾਉਣ ਵਾਲੇ, ਉਸ ਨੂੰ ਵੱਧ ਸਮੇਂ ਤੱਕ ਤਾਜ਼ਾ ਰੱਖਣ ਲਈ ਰਸਾਇਣ ਮਿਲਾਇਆ ਜਾਂਦਾ ਹੈ, ਪੋਟਾਸ਼ੀਅਮ ਸੋਰਬੇਟ ਪ੍ਰਿਜ਼ਰਵੇਟਿਵ, ਖਾਣ ਵਾਲੇ ਰੰਗ ਨਾਲ ਕੁਝ ਹੋਰ ਰਸਾਇਣ ਮਿਲਾ ਕੇ ਬਣਾਇਆ ਜਾਂਦਾ ਹੈ। ਇਸ ਨੂੰ ਜਿਸ ਮਸ਼ੀਨ ’ਚ ਬਣਾਇਆ ਜਾਂਦਾ ਹੈ ਉਹ ਮਸ਼ੀਨ ਇਕ ਘੰਟੇ ’ਚ 1 ਲੱਖ ਨਮਕੀਨ ਆਂਡੇ ਦੀ ਜਰਦੀ ਬਣਾ ਲੈਂਦੀ ਹੈ ਅਤੇ 20 ਨਕਲੀ ਆਂਡੇ ਦੀ ਜਰਦੀ ਦਾ ਪੈਕੇਟ ਸਿਰਫ 9 ਯੁਆਨ 90 ਮਾਓ ’ਚ ਆ ਜਾਂਦਾ ਹੈ। ਇਸ ਨੂੰ ਬਣਾਉਣ ਵਾਲੇ ਖੁਦ ਕਹਿੰਦੇ ਹਨ ਕਿ ਚੁੰਗਤਸਚਿਏ ਤਿਉਹਾਰ ਦੌਰਾਨ ਇਸ ਦੀ ਮੰਗ ਬਹੁਤ ਜ਼ਿਆਦਾ ਵਧ ਜਾਂਦੀ ਹੈ ਕਿਉਂਕਿ ਨਾ ਸਿਰਫ ਇਸ ਨੂੰ ਮੂਨ ਕੇਕ ’ਚ ਪਾਇਆ ਜਾਂਦਾ ਹੈ ਸਗੋਂ ਇਸ ਨੂੰ ਪੇਸਟਰੀ ਨਾਲ ਦੂਜੇ ਪਕਵਾਨਾਂ ’ਚ ਵੀ ਪਾਇਆ ਜਾਂਦਾ ਹੈ। ਨਾਲ ਹੀ ਕਈ ਰੇਸਤਰਾਂ ਮਾਲਿਕ ਵੀ ਇਨ੍ਹਾਂ ਨਕਲੀ ਆਂਡਿਆਂ ਦੀ ਜਰਦੀ ਨੂੰ ਖਰੀਦਦੇ ਹਨ।
ਇਨ੍ਹੀਂ ਦਿਨੀਂ ਚੀਨ ਦੇ ਸੋਸ਼ਲ ਮੀਡੀਆ ਸੀਨਾ ਵੇਈਬੋ, ਵੀ ਚੈਟ ਵੀਡੀਓ, ਰੇਨਰੇਨ, ਯੂਖੋਊ ਸਮੇਤ ਕਈ ਦੂਜੇ ਮੀਡੀਆ ’ਚ ਵੀ ਇਹ ਵੀਡੀਓ ਬਹੁਤ ਵਾਰ ਦੇਖਿਆ ਜਾ ਰਿਹਾ ਹੈ। ਇਸ ਵੀਡੀਓ ’ਤੇ ਲੋਕਾਂ ਦੀ ਗੁੱਸੇ ਭਰੀ ਪ੍ਰਤੀਕਿਰਿਆ ਵੀ ਦੇਖਣ ਨੂੰ ਮਿਲ ਰਹੀ ਹੈ। ਲੋਕ ਕਮਿਊਨਿਸਟ ਸਰਕਾਰ ਨੂੰ ਇਹ ਸਵਾਲ ਕਰ ਰਹੇ ਹਨ ਕਿ ਕੀ ਸਰਕਾਰ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਜੋ ਉਸ ਨੂੰ ਬਾਜ਼ਾਰਾਂ ’ਚ ਧੜੱਲੇ ਨਾਲ ਵਿਕਣ ਵਾਲੀ ਨਕਲੀ ਆਂਡਿਆਂ ਦੀ ਜਰਦੀ ਵੀ ਦਿਖਾਈ ਨਹੀਂ ਦੇ ਰਹੀ ਜਾਂ ਫਿਰ ਇਨ੍ਹਾਂ ਨਕਲੀ ਆਂਡਿਆਂ ਦੀ ਜਰਦੀ ਬਣਾਉਣ ਵਾਲੀਆਂ ਫੈਕਟਰੀਆਂ ਵੀ ਸੀ. ਪੀ. ਸੀ. ਦੇ ਆਗੂਆਂ ਦੀਆਂ ਹਨ?
ਪਰ ਇਸ ਪੂਰੇ ਮੁੱਦੇ ’ਤੇ ਚੀਨ ਦੀ ਕਮਿਊਨਿਸਟ ਸਰਕਾਰ ਨੇ ਚੁੱਪ ਧਾਰੀ ਹੋਈ ਹੈ, ਨਾ ਤਾਂ ਇਸ ਨਕਲੀ ਆਂਡੇ ਦੀ ਜਰਦੀ ਬਣਾਉਣ ਵਾਲੀਆਂ ਫੈਕਟਰੀਆਂ ਵਿਰੁੱਧ ਕੋਈ ਕਾਰਵਾਈ ਹੋਈ ਹੈ ਅਤੇ ਨਾ ਹੀ ਬਾਜ਼ਾਰ ਤੋਂ ਅਜਿਹੇ ਮੂਨ ਕੇਕ ਦੇ ਪੈਕੇਟਾਂ ਨੂੰ ਜ਼ਬਤ ਕੀਤਾ ਗਿਆ ਹੈ। ਚੀਨ ਦੇ ਲੋਕਾਂ ਦਾ ਭਰੋਸਾ ਹੁਣ ਹਰ ਪਾਸਿਓਂ ਉੱਠਦਾ ਜਾ ਰਿਹਾ ਹੈ। ਇਸ ਸਮੇਂ ਉਹ ਜਿਸ ’ਤੇ ਸਭ ਤੋਂ ਵੱਧ ਬੇਭਰੋਸਗੀ ਕਰ ਰਹੇ ਹਨ ਉਹ ਹੈ ਉਨ੍ਹਾਂ ਦੀ ਸਰਕਾਰ-ਚੀਨ ਦੀ ਕਮਿਊਨਿਸਟ ਪਾਰਟੀ। ਚੀਨੀ ਆਗੂ ਅਤੇ ਵੱਡੇ ਨੌਕਰਸ਼ਾਹ ਇੰਨੇ ਵੱਧ ਭ੍ਰਿਸ਼ਟ ਹੋ ਚੁੱਕੇ ਹਨ ਜਿਸ ਦਾ ਨਤੀਜਾ ਚੀਨ ਦੀ ਜਨਤਾ ਅੱਜ ਭੁਗਤ ਰਹੀ ਹੈ। ਚੀਨ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਕੋਰੋਨਾ ਮਹਾਮਾਰੀ ਤਾਂ ਲਗਭਗ ਹਰ ਦੇਸ਼ ’ਚ ਫੈਲੀ ਸੀ, ਫਿਰ ਅਜਿਹਾ ਕਿਵੇਂ ਹੋ ਰਿਹਾ ਹੈ ਕਿ ਬਾਕੀ ਦੁਨੀਆ ਦੀ ਅਰਥਵਿਵਸਥਾ ਹੌਲੀ-ਹੌਲੀ ਵਾਪਸ ਲੀਹ ’ਤੇ ਪਰਤ ਰਹੀ ਹੈ ਪਰ ਚੀਨ ਦੀ ਅਰਥਵਿਵਸਥਾ ਹੁਣ ਵੀ ਬਦਹਾਲੀ ’ਚ ਹੈ, ਸਗੋਂ ਦਿਨੋਂ-ਦਿਨ ਹਾਲਾਤ ਹੋਰ ਵੀ ਵੱਧ ਖਰਾਬ ਹੁੰਦੇ ਜਾ ਰਹੇ ਹਨ।
ਚੀਨ ਦੇ ਲੋਕ ਇਸ ਦਾ ਦੋਸ਼ ਆਪਣੀ ਭ੍ਰਿਸ਼ਟ ਸਰਕਾਰ ਉਪਰ ਲਾ ਰਹੇ ਹਨ। ਕੁਝ ਨੈਟੀਜ਼ਨਾਂ ਦਾ ਇਹ ਵੀ ਸਵਾਲ ਹੈ ਕਿ ਸਾਡੀ ਸਰਕਾਰ ਜੋ ਜਨਤਾ ਦੀ ਭਲਾਈ ਦਾ ਦੰਭ ਭਰਦੀ ਹੈ, ਉਹ ਹੋਰ ਕਿੰਨਾ ਡਿੱਗੇਗੀ? ਕੀ ਚੀਨ ਦੀ ਸਰਕਾਰ ਸਾਡੀ ਮੌਤ ਤੋਂ ਵੀ ਪੈਸਾ ਕਮਾਉਣਾ ਚਾਹੁੰਦੀ ਹੈ? ਇਸ ਸਮੇਂ ਚੀਨ ’ਚ ਪਾਣੀ ਦੇ ਹੇਠਾਂ ਦੀ ਧਾਰਾ ਉਲਟ ਦਿਸ਼ਾ ’ਚ ਵਹਿ ਰਹੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜਿਸ ਦਿਨ ਲੋਕਾਂ ’ਚ ਉਬਾਲ ਵਧਿਆ, ਉਸ ਦਿਨ ਸੀ. ਪੀ. ਸੀ. ਨੂੰ ਇਕ ਹੋਰ ਤਿਨਾਨਮਿਨ ਚੌਰਾਹਾ ਦੇਖਣ ਨੂੰ ਮਿਲੇਗਾ।
ਵਿਸ਼ਵ ਜੇਤੂ ਬਣਨ ਦਾ ਚੀਨ ਦਾ ਸੁਪਨਾ ਅਧੂਰਾ ਰਹਿ ਗਿਆ
NEXT STORY