ਸੀਮਾ ਸਿਰੋਹੀ
ਅਮਰੀਕਾ ’ਚ ਭਾਰਤ ਦੇ ਨਵੇਂ ਰਾਜਦੂਤ ਤਰਨਜੀਤ ਸਿੰਘ ਸੰਧੂ ਲਈ ਨਵਾਂ ਕੰਮ ਕਿਸੇ ਚੁਣੌਤੀ ਤੋਂ ਘੱਟ ਨਹੀਂ। ਅਮਰੀਕੀ ਸਰਕਾਰ ਇਕ ਵੱਡਾ ਉੱਦਮ ਹੈ, ਜਿਥੇ ਵਿਭਾਗਾਂ ਵਿਚਾਲੇ ਵਿਭਾਗਾਂ ਦੀ ਭੁੱਲ-ਭੁਲੱਈਆ ਹੈ, ਇਥੇ ਇਕ ਦੇ ਉੱਪਰ ਇਕ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ। ਅਮਰੀਕਾ ’ਚ ਦੋ ਸਮਾਨਾਂਤਰ ਸੀਮਾਵਾਂ ਕਾਰਜਕਾਰੀ ਅਤੇ ਕਾਨੂੰਨੀ ਆਪਣਾ ਵੱਖ-ਵੱਖ ਸਰੂਪ ਰੱਖਦੀਆਂ ਹਨ। ਅਮਰੀਕੀ ਕਾਂਗਰਸ ’ਚ ਨਿੱਜੀ ਸਵਾਰਥ ਤਬਾਹੀ ਦੀ ਭੂਮਿਕਾ ਅਦਾ ਕਰ ਸਕਦੇ ਹਨ। ਜਿਥੇ ਜੋੜ-ਤੋੜ ਕਰਨ ਵਾਲੇ ਸੰਸਦ ਮੈਂਬਰ ਆਪਣੇ ਏਜੰਡੇ ਨੂੰ ਨਿਸ਼ਾਨੇ ’ਤੇ ਰੱਖੇ ਗਏ ਦੇਸ਼ਾਂ ’ਤੇ ਥੋਪਦੇ ਹਨ। ਮੌਜੂਦਾ ਸਮੇਂ ’ਚ ਭਾਰਤ ਇਕ ਨਿਸ਼ਾਨਾ ਹੈ। ਇਹ ਖੂਨ ਨਾਲ ਖੇਡਣ ਵਾਲੀ ਖੇਡ ਹੈ, ਜੋ ਬਹੁਤ ਹੀ ਘੱਟ ਲੋਕ ਖੇਡ ਸਕਦੇ ਹਨ, ਜੇਕਰ ਤੁਹਾਡੇ ਕੋਲ ਸਿਆਸੀ ਐਂਟੀਨਾ ਬਹੁਤ ਤੇਜ਼ ਹੈ ਤਾਂ ਤੁਹਾਡੇ ਲਈ ਇਹ ਬਿਹਤਰ ਜਗ੍ਹਾ ਹੈ। ਕੁਝ ਲੋਕਾਂ ਨੇ ਬੈਲ ਦੇ ਸਿੰਙਾਂ ਨੂੰ ਫੜ ਕੇ ਰੱਖਣਾ ਹੁੰਦਾ ਹੈ ਅਤੇ ਆਪਣਾ ਟੀਚਾ ਸਾਧਣਾ ਹੁੰਦਾ ਹੈ। ਕੁਝ ਲੋਕ ਅਸੰਭਵ ਨੂੰ ਸੰਭਵ ਕਰ ਦਿੰਦੇ ਹਨ ਅਤੇ ਕੁਝ ਲੋਕ ਨਿਰਾਸ਼ਾ ਦੀ ਕਾਲ ਕੋਠੜੀ ’ਚੋਂ ਰਿਸ਼ਤਿਆਂ ਨੂੰ ਖਿੱਚ ਕੇ ਲੈ ਆਉਂਦੇ ਹਨ। ਅਮਰੀਕਾ ਨੂੰ ਭਾਰਤ ਦੇ 1998 ਦੇ ਨਿਊਕਲੀਅਰ ਟੈਸਟ ਅਤੇ ਦੇਵਯਾਨੀ ਖੋਬਰਾਗੜੇ ਮਾਮਲੇ (2013-14) ’ਤੇ ਗੁੱਸਾ ਸੀ। ਅਜਿਹੇ ਦੋਵੇਂ ਹੀ ਸਮੇਂ ਦੌਰਾਨ ਜਿਸ ਵਿਅਕਤੀ ਨੇ ਚੰਗਾ ਸੰਤੁਲਨ ਬਣਾ ਕੇ ਰੱਖਿਆ, ਉਹ ਸਨ ਤਰਨਜੀਤ ਸਿੰਘ ਸੰਧੂ। ਇਨ੍ਹਾਂ ਨੂੰ ਹੁਣ ਅਮਰੀਕਾ ’ਚ ਭਾਰਤ ਦਾ ਰਾਜਦੂਤ ਨਾਮਜ਼ਦ ਕੀਤਾ ਗਿਆ ਹੈ, ਇਹ ਹਰਸ਼ ਸ਼ਰੰਗਲਾ ਦੀ ਜਗ੍ਹਾ ਲੈਣਗੇ, ਜੋ ਇਸ ਮਹੀਨੇ ਭਾਰਤ ਦੇ ਨਵੇਂ ਵਿਦੇਸ਼ ਸਕੱਤਰ ਬਣ ਜਾਣਗੇ। ਤਰਨਜੀਤ ਸਿੰਘ ਸੰਧੂ ਨੂੰ 1998 ਯਾਦ ਰਹੇਗਾ। ਉਸ ਸਮੇਂ ਕਲਿੰਟਨ ਪ੍ਰਸ਼ਾਸਨ ਨੇ ਭਾਰਤ ’ਤੇ ਸਖਤ ਪਾਬੰਦੀਆਂ ਲਾਈਆਂ ਸਨ। ਸਟੇਟ ਡਿਪਾਰਟਮੈਂਟ ਦਾ ਬੁਲਾਰਾ ਰੋਜ਼ਾਨਾ ਇਸ ਮਾਮਲੇ ’ਤੇ ਬੋਲਦਾ ਸੀ। ਇਹ ਅਸਲ ’ਚ ਭਾਰਤ ਲਈ ਭਿਆਨਕ ਸਥਿਤੀ ਸੀ ਪਰ ਉਸ ਸਮੇਂ ਸੰਧੂ ਨੇ ਅਮਰੀਕਾ ’ਚ ਤੱਤਕਾਲੀ ਭਾਰਤੀ ਰਾਜਦੂਤ ਨਰੇਸ਼ ਚੰਦਰਾ ਨੂੰ ਭਰੋਸਾ ਦਿਵਾਇਆ ਕਿ ਉਹ ਅਮਰੀਕੀ ਕਾਂਗਰਸ ’ਚ ਭਾਰਤ ਦਾ ਪੱਖ ਰੱਖਣ। ਨਰੇਸ਼ ਚੰਦਰਾ ਪ੍ਰਸਿੱਧ ਨੌਕਰਸ਼ਾਹ ਸਨ, ਜੋ ਕਈ ਮੰਤਰਾਲਿਆਂ ’ਚ ਕੈਬਨਿਟ ਸਕੱਤਰ ਅਤੇ ਸਕੱਤਰ ਰਹਿ ਚੁੱਕੇ ਸਨ। ਉਨ੍ਹਾਂ ਨੇ ਇਸ ਮਾਮਲੇ ’ਤੇ ਇਕ ਜੂਨੀਅਰ ਅਧਿਕਾਰੀ ਦੀ ਗੱਲ ਨਾਲ ਸਹਿਮਤੀ ਜਤਾਈ। ਸੰਧੂ ਨੇ ਕਈ ਸੰਸਦ ਮੈਂਬਰਾਂ ਅਤੇ ਸੀਨੇਟਰਾਂ ਨਾਲ ਮੁਲਾਕਾਤ ਕੀਤੀ ਅਤੇ ਉਸ ਦਾ ਚੰਗਾ ਨਤੀਜਾ ਮਿਲਿਆ ਕਿਉਂਕਿ ਚੰਦਰਾ ਨੇ ਭਾਰਤੀ ਰਿਸ਼ਤਿਆਂ ਨੂੰ ਫਿਰ ਤੋਂ ਟਰੈਕ ’ਤੇ ਲਿਆਉਣ ਲਈ ਸਖਤ ਮਿਹਨਤ ਕੀਤੀ। ਸੰਧੂ ਨੇ ਉਸ ਦਾ ਸਾਥ ਦਿੱਤਾ।
ਸੰਧੂ ਦੀ ਨਿਯੁਕਤੀ ਘਟਨਾਵਾਂ ’ਤੇ ਮਿਲਣ ਵਾਲਾ ਅਚਾਨਕ ਲਾਭ ਹੈ ਅਤੇ ਇਥੇ ਉਨ੍ਹਾਂ ਦੀ ਯੋਗਤਾ ਖਰੀ ਉਤਰੇਗੀ। ਇਸ ਤੋਂ ਪਹਿਲਾਂ ਉਹ ਸ਼੍ਰੀਲੰਕਾ ’ਚ ਭਾਰਤੀ ਹਾਈ ਕਮਿਸ਼ਨਰ ਸਨ। ਕੋਲੰਬੋ ’ਚ ਸਾਰੇ ਪ੍ਰਮੁੱਖ ਨੀਤੀਕਾਰਾਂ ਨੂੰ ਸਮਝਣ ’ਚ ਉਹ ਸਮਰੱਥ ਸਨ। ਭਾਰਤ, ਚੀਨ ਦੀਆਂ ਹਮਲਾਵਰੀ ਕਾਰਵਾਈਆਂ ਦੇ ਬਾਵਜੂਦ ਤਰਨਜੀਤ ਭਾਰਤ ਦਾ ਪੱਖ ਯਕੀਨੀ ਤੌਰ ’ਤੇ ਰੱਖਣ ’ਚ ਕਾਮਯਾਬ ਰਹੇ। ਸ਼੍ਰੀਲੰਕਾ ਦੇ ਨਵੇਂ ਨਿਯੁਕਤ ਰਾਸ਼ਟਰਪਤੀ ਗੋਟਾਵਾਇਆ ਰਾਜਪਕਸ਼ੇ ਲਈ ਪਹਿਲਾ ਕਦਮ ਨਵੀਂ ਦਿੱਲੀ ਸੀ, ਪੇਈਚਿੰਗ ਨਹੀਂ। ਇਸ ਤੋਂ ਪਹਿਲਾਂ ਕਿ ਚੀਨ ਆਪਣੀ ਅੱਖ ਝਪਕਦਾ ਤਰਨਜੀਤ ਨੇ ਰਾਜਪਕਸ਼ੇ ਦੀ ਜਿੱਤ ਦੇ ਦੋ ਦਿਨ ਦੇ ਅੰਦਰ ਹੀ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।
ਸੰਧੂ ਅਮਰੀਕਾ ’ਚ ਸੌਂਪੇ ਗਏ ਨਵੇਂ ਕੰਮ ਲਈ ਤਿਆਰ ਹਨ ਅਤੇ ਉਨ੍ਹਾਂ ਦੇ ਅਗਲੇ ਮਹੀਨੇ ਉੱਥੇ ਪਹੁੰਚਣ ਦੀ ਉਮੀਦ ਹੈ। ਉੱਥੇ ਗੁੰਝਲਦਾਰ ਹਾਲਾਤ ਉਨ੍ਹਾਂ ਦੀ ਉਡੀਕ ਕਰ ਰਹੇ ਹਨ। ਅਮਰੀਕੀ ਸਿਆਸੀ ਖੇਤਰ ਅਨੰਤ ਹੈ। ਇਥੇ ਖਿਡਾਰੀ ਬਹੁਤ ਹਨ ਅਤੇ ਮੁਸ਼ਕਿਲ ਪੈਦਾ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਇਸ ’ਚ ਕੋਈ ਦੋ ਰਾਵਾਂ ਨਹੀਂ ਕਿ ਅਮਰੀਕਾ ’ਚ ਸੰਧੂ ਦੇ ਕੌਸ਼ਲ ਦਾ ਪ੍ਰੀਖਣ ਹੋਵੇਗਾ ਕਿਉਂਕਿ ਸਾਲ 2020 ਭਾਰਤ-ਅਮਰੀਕੀ ਰਿਸ਼ਤਿਆਂ ਲਈ ਚੁਣੌਤੀਆਂ ਨਾਲ ਭਰਿਆ ਪਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫਰਵਰੀ ’ਚ ਹੋਣ ਵਾਲੀ ਭਾਰਤ ਯਾਤਰਾ ਸਿਰ ’ਤੇ ਹੈ। ਭਾਰਤ ਦੇ ਕਸ਼ਮੀਰ ’ਤੇ ਵਾਦ-ਵਿਵਾਦ, ਘਰੇਲੂ ਫੈਸਲਿਆਂ ਅਤੇ ਨਾਗਰਿਕਤਾ ਦੇ ਕਾਨੂੰਨ ਤੋਂ ਬਾਅਦ ਭਾਰਤ-ਅਮਰੀਕੀ ਵਪਾਰਕ ਰਿਸ਼ਤਿਆਂ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ। ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਦੀ ਮੁਹਿੰਮ ਜ਼ੋਰ ਫੜਨ ਵਾਲੀ ਹੈ, ਇਸ ਲਈ ਸੰਧੂ ਨੂੰ ਉੱਥੋਂ ਦਾ ਅਮਰੀਕੀ ਮੂਡ ਸਮਝਣ ਅਤੇ ਚੋਣਾਂ ਦੇ ਨਤੀਜਿਆਂ ’ਤੇ ਨਿਗ੍ਹਾ ਰੱਖਣੀ ਹੋਵੇਗੀ ਅਤੇ ਜੇਕਰ ਡੈਮੋਕ੍ਰੇਟਸ ਵ੍ਹਾਈਟ ਹਾਊਸ ’ਤੇ ਕਬਜ਼ਾ ਜਮਾਉਂਦੇ ਹਨ ਤਾਂ ਸੰਧੂ ਨੂੰ ਆਪਣਾ ਕੌਸ਼ਲ ਦਿਖਾਉਣਾ ਹੋਵੇਗਾ ਕਿਉਂਕਿ ਭਾਰਤ ਦੇ ਡੈਮੋਕ੍ਰੇਟਸ ਨਾਲ ਰਿਸ਼ਤਿਆਂ ’ਚ ਪਿਛਲੇ ਸਾਲ ਮਨੁੱਖੀ ਅਧਿਕਾਰ ਮਾਮਲਿਆਂ ਕਰਕੇ ਖਟਾਸ ਆਈ ਸੀ।
ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਅਤੇ ਸੀਨੇਟਰ ਪਰਮਿਲਾ ਜੈਪਾਲ ਨੇ ਭਾਰਤ ਸਰਕਾਰ ਨੂੰ ਲਿਖ ਕੇ ਮੰਗ ਕੀਤੀ ਸੀ ਕਿ ਕਸ਼ਮੀਰ ’ਚੋਂ ਸਾਰੀਆਂ ਪਾਬੰਦੀਆਂ ਨੂੰ ਹਟਾਇਆ ਜਾਏ ਅਤੇ ਜਿੰਨੀ ਜਲਦੀ ਹੋ ਸਕੇ ਲੋਕਾਂ ਦੀ ਹਿਰਾਸਤ ਖਤਮ ਕੀਤੀ ਜਾਵੇ। ਪਰਮਿਲਾ ਨੂੰ ਇਸ ਮੁੱੱਦੇ ’ਤੇ ਸਮਰਥਨ ਵੀ ਮਿਲਿਆ ਸੀ, ਜਿਸ ’ਚ ਤਿੰਨ ਰਿਪਬਲਿਕਨ ਵੀ ਸ਼ਾਮਲ ਸਨ। ਮੌਜੂਦਾ ਹਾਲਾਤ ’ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਰਤ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਹਾਲਾਂਕਿ ਰਿਪਬਲਿਕਨ ਨੇ ਜੈਪਾਲ ਦੇ ਪ੍ਰਸਤਾਵ ਦਾ ਵੱਡੀ ਗਿਣਤੀ ’ਚ ਸਮਰਥਨ ਨਹੀਂ ਕੀਤਾ ਪਰ ਉਹ ਭਾਰਤ ਦਾ ਜਨਤਕ ਬਚਾਅ ਕਰਨ ਦੀ ਦੁਬਿਧਾ ’ਚ ਰਹੇ। 2014 ਦੀ ਤੁਲਨਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਲੋਕਾਂ ਦੇ ਉਤਸ਼ਾਹ ’ਚ ਕਮੀ ਆਈ ਹੈ। ਉਸ ਸਮੇਂ ਮੋਦੀ ਤੋਂ ਉਮੀਦਾਂ ਉੱਚ ਪੱਧਰ ’ਤੇ ਸਨ ਅਤੇ ਇਹ ਸੋਚਿਆ ਜਾ ਰਿਹਾ ਸੀ ਕਿ ਉਹ ਭਾਰਤ ਦੀ ਅਰਥ ਵਿਵਸਥਾ ਅਤੇ ਵਿਕਾਸ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਜਾਣਗੇ।
ਸੰਧੂ ਨੂੰ ਹੁਣ ਨਵੀਆਂ ਕਹਾਣੀਆਂ ਲਿਖਣੀਆਂ ਪੈਣਗੀਆਂ ਪਰ ਉਹ ਅਮਰੀਕਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਹ ਇਸ ਦੀਆਂ ਤਿੰਨ ਯਾਤਰਾਵਾਂ ਕਰ ਚੁੱਕੇ ਹਨ। ਦੋ ਡੀ. ਸੀ. ਦੀਆਂ ਅਤੇ ਇਕ ਨਿਊਯਾਰਕ ਦੀ। ਇਨ੍ਹਾਂ ਯਾਤਰਾਵਾਂ ਨੇ ਉਨ੍ਹਾਂ ਨੂੰ ਬਹੁਤ ਵੱਡਾ ਤਜਰਬਾ ਪ੍ਰਦਾਨ ਕੀਤਾ ਹੈ। ਇਹ ਉਨ੍ਹਾਂ ਦੀ ਚੌਥੀ ਤਾਇਨਾਤੀ ਹੋਵੇਗੀ। ਭਾਰਤੀ ਵਿਦੇਸ਼ ਸੇਵਾ ਵਿਚ ਇਹ ਇਕ ਰਿਕਾਰਡ ਹੈ। ਅਮਰੀਕੀ ਰਾਜਨੀਤੀ ਲਈ ਸੰਧੂ ਕੋਲ ਸੁਭਾਵਿਕ ਤਜਰਬਾ ਹੈ ਅਤੇ ਉਹ ਇਸ ਦਾ ਅਨੰਦ ਵੀ ਲੈਂਦੇ ਹਨ। ਜ਼ਰੂਰਤ ਪੈਣ ’ਤੇ ਉਹ ਪਿੱਛੇ ਹਟਦੇ ਵੀ ਹਨ ਪਰ ਨਤੀਜੇ ਹਾਸਿਲ ਕਰਨ ਲਈ ‘ਗਿਵ ਐਂਡ ਟੇਕ’ ਦੀ ਪਾਲਿਸੀ ’ਚ ਸ਼ਾਮਿਲ ਵੀ ਹੁੰਦੇ ਹਨ। ਉਨ੍ਹਾਂ ਨੂੰ ਮਦਦ ਮਿਲੇਗੀ ਕਿਉਂਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਉਹ ਡਿਪਟੀ ਰਹਿ ਚੁੱਕੇ ਹਨ, ਜਦੋਂ ਉਹ ਅਮਰੀਕਾ ਦੇ ਭਾਰਤ ’ਚ ਰਾਜਦੂਤ ਸਨ। ਇਸ ਜੋੜੀ ਨੇ 2014 ਵਿਚ ਮੋਦੀ ਲਈ ਵਿਸ਼ਾਲ ਮੈਡੀਸਿਨ ਸਕੁਆਇਰ ਗਾਰਡਨ ਈਵੈਂਟ ਨੂੰ ਆਯੋਜਿਤ ਕੀਤਾ ਸੀ, ਜਿਸ ਵਿਚ 40 ਸੰਸਦ ਮੈਂਬਰਾਂ ਅਤੇ ਕਈ ਸੀਨੇਟਰਾਂ ਨੇ ਹਿੱਸਾ ਲਿਆ ਸੀ। ਇਹ ਮੁਕੰਮਲ ਤੌਰ ’ਤੇ ਸਿਆਸੀ ਥੀਏਟਰ ਸੀ। ਸੰਧੂ ਦੇ ਕੰਮ ਵਿਚ ਹੋਰ ਚਾਰ ਚੰਨ ਲੱਗ ਗਏ, ਜਦੋਂ ਮੋਦੀ ਨੇ 2016 ਨੂੰ ਅਮਰੀਕੀ ਕਾਂਗਰਸ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕੀਤਾ ਸੀ। ਇਸ ਦੌਰਾਨ ਸਾਰੇ ਸੰਸਦ ਮੈਂਬਰ ਇਕ ਲਾਈਨ ਵਿਚ ਖੜ੍ਹੇ ਹੋ ਕੇ ਮੋਦੀ ਨੂੰ ਹੈਲੋ ਕਰਨ ਲਈ ਉਤਸੁਕ ਸਨ। ਸੰਧੂ ਨੇ ਮੋਦੀ ਦੀਆਂ ਚਾਰ ਅਮਰੀਕੀ ਅਤੇ ਸ਼੍ਰੀਲੰਕਾ ਦੀਆਂ ਦੋ ਯਾਤਰਾਵਾਂ ਨੂੰ ਸੰਭਾਲਿਆ ਸੀ।
ਇਸੇ ਤਰ੍ਹਾਂ ਜਦੋਂ ਭਾਰਤ ਦੀ ਡਿਪਟੀ ਕੌਂਸਲ ਜਨਰਲ ਦੇਵਯਾਨੀ ਖੋਬਰਾਗੜੇ ਉੱਤੇ ਵੀਜ਼ਾ ਫਰਾਡ ਦਾ ਦੋਸ਼ ਲੱਗਾ ਸੀ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਦੋਂ ਵੀ ਇਸ ਗੱਲ ਨੂੰ ਲੈ ਕੇ ਭਾਰਤ ਦੀ ਸਖਤ ਨਿੰਦਾ ਕੀਤੀ ਗਈ ਸੀ। ਉਸ ਸਮੇਂ ਵੀ ਸੰਧੂ ਨੇ ਆਪਣੀ ਹਿੰਮਤ ਦਿਖਾਈ ਸੀ। ਦੋਤਰਫਾ ਸਬੰਧਾਂ ਦੇ ਵਿਗੜਨ ਤੋਂ ਬਾਅਦ ਖੋਬਰਾਗੜੇ ਲਈ ਸੰਧੂ ਨੇ ਰਸਤਾ ਕੱਢਿਆ ਸੀ। ਹੁਣ ਭਾਰਤ ਦੀ ਦਿੱਖ ਖਰਾਬ ਹੋ ਰਹੀ ਹੈ। ਮੋਦੀ ਦੇ ਪ੍ਰਸ਼ੰਸਕਾਂ ਵਿਚ ਲਗਾਤਾਰ ਕਮੀ ਆ ਰਹੀ ਹੈ। ਰਿਪਬਲਿਕਨ ਅਤੇ ਡੈਮੋਕ੍ਰੇਟਸ ਸਵਾਲ ਉਠਾ ਰਹੇ ਹਨ ਕਿ ਆਖਿਰ ਭਾਰਤ ਵਿਚ ਕੀ ਹੋ ਰਿਹਾ ਹੈ? ਜੇਕਰ ਟਰੰਪ ਨੇ ਭਾਰਤ ਨਾਲ ਟ੍ਰੇਡ ਡੀਲ ਨਾ ਵਧਾਈ ਤਾਂ ਭਾਰਤ ਲਈ ਚੀਜ਼ਾਂ ਹੋਰ ਮੁਸ਼ਕਿਲ ਹੋ ਜਾਣਗੀਆਂ। ਚੰਗੀ ਗੱਲ ਇਹ ਹੈ ਕਿ ਸੰਧੂ ਚੁਣੌਤੀਆਂ ਤੋਂ ਘਬਰਾਉਂਦੇ ਨਹੀਂ, ਉਹ ਜਾਣਦੇ ਹਨ ਕਿ ਅਣਕਿਆਸੇ ਮੌਕਿਆਂ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ।
ਸਪੀਕਰ ਦੀਆਂ ਸ਼ਕਤੀਆਂ ’ਤੇ ਰੋਕ ਕੀ ਸਿਆਸੀ ਦਲ ਮੰਨਣਗੇ
NEXT STORY