Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 07, 2026

    5:42:15 AM

  • india defeats west indies by 8 wickets

    ਅਈਅਰ ਦੇ ਤੂਫਾਨੀ ਸੈਂਕੜੇ ਨਾਲ ਭਾਰਤ ਨੇ ਵੈਸਟਇੰਡੀਜ਼...

  • earthquake tremors delhi ncr

    ਦੇਰ ਰਾਤ ਲੱਗੇ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ...

  • fir on osd to cm punjab

    Big Breaking: CM ਮਾਨ ਦੇ OSD ਸਣੇ 6 ਖ਼ਿਲਾਫ਼...

  • rahul and priyanka detained

    ਵੱਡੀ ਕਾਰਵਾਈ: ਆਕਾਸ਼ਵਾਣੀ ਭਵਨ ਦੇ ਬਾਹਰ ਧਰਨੇ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤੀ ਸੈਲਾਨੀਆਂ ਨੂੰ ਵਿਦੇਸ਼ ’ਚ ਢੁੱਕਵਾਂ ਵਤੀਰਾ ਅਪਣਾਉਣਾ ਚਾਹੀਦਾ ਹੈ

BLOG News Punjabi(ਬਲਾਗ)

ਭਾਰਤੀ ਸੈਲਾਨੀਆਂ ਨੂੰ ਵਿਦੇਸ਼ ’ਚ ਢੁੱਕਵਾਂ ਵਤੀਰਾ ਅਪਣਾਉਣਾ ਚਾਹੀਦਾ ਹੈ

  • Edited By Rakesh,
  • Updated: 04 Jun, 2026 06:18 PM
Blog
indian tourists should adopt appropriate behavior abroad
  • Share
    • Facebook
    • Tumblr
    • Linkedin
    • Twitter
  • Comment

ਅੱਜਕੱਲ ਇੰਟਰਨੈੱਟ ਅਜਿਹੀਆਂ ਪੋਸਟਾਂ ਨਾਲ ਭਰਿਆ ਪਿਆ ਹੈ ਜੋ ਭਾਰਤੀਆਂ ਦੇ ਇਕ ਵਰਗ ਦੇ ਉਸ ਹੁੱਲੜਬਾਜ਼ ਅਤੇ ਰੌਲੇ-ਰੱਪੇ ਵਾਲੇ ਵਿਵਹਾਰ ਨੂੰ ਦਿਖਾਉਂਦੀਆਂ ਹਨ, ਜਦੋਂ ਉਹ ਵਿਦੇਸ਼ ਜਾਂਦੇ ਹਨ ਅਤੇ ਖੁਦ ਨੂੰ ਮੂਰਖ ਸਾਬਤ ਕਰਨ ਦੇ ਨਾਲ-ਨਾਲ ਦੇਸ਼ ਦੇ ਵੱਕਾਰ ਨੂੰ ਵੀ ਠੇਸ ਪਹੁੰਚਾਉਂਦੇ ਹਨ।

ਵਿਦੇਸ਼ਾਂ ’ਚ ਅਕਸਰ ਯਾਤਰਾ ਕਰਨ ਵਾਲੇ ਲੱਗਭਗ ਸਾਰੇ ਲੋਕਾਂ ਦਾ ਸਾਹਮਣਾ ਭਾਰਤੀਆਂ ਦੇ ਅਜਿਹੇ ਗਰੁੱਪਾਂ ਨਾਲ ਹੋਇਆ ਹੋਵੇਗਾ, ਜੋ ਜ਼ਰੂਰੀ ਨਹੀਂ ਕਿ ਸਿਰਫ ਗੁਜਰਾਤ ਤੋਂ ਹੀ ਹੋਣ, ਜੋ ਦੂਜਿਆਂ ਦਾ ਥੋੜ੍ਹਾ ਵੀ ਲਿਹਾਜ਼ ਕੀਤੇ ਬਿਨਾਂ ਜਨਤਕ ਥਾਵਾਂ ’ਤੇ ਹੁੜਦੰਗ ਜਾਂ ਬੇਹੱਦ ਅਭੱਦਰ ਵਿਵਹਾਰ ਕਰਦੇ ਹਨ। ਇਸ ਤਰ੍ਹਾਂ ਦੇ ਵਿਵਹਾਰ ’ਚ ਹਵਾਈ ਅੱਡਿਆਂ, ਹੋਟਲ ਦੇ ਰਿਸੈਪਸ਼ਨ ਏਰੀਆ ਜਾਂ ਹੋਰ ਜਨਤਕ ਥਾਵਾਂ ’ਤੇ ਅਚਾਨਕ ਜ਼ੋਰ-ਜ਼ੋਰ ਨਾਲ ਗਾਉਣਾ ਅਤੇ ਨੱਚਣਾ ਸ਼ੁਰੂ ਕਰ ਦੇਣਾ, ਯਾਤਰਾ ਦੌਰਾਨ ਫ਼ੋਨ ’ਤੇ ਜ਼ੋਰ-ਜ਼ੋਰ ਨਾਲ ਗੱਲ ਕਰਨਾ ਅਤੇ ਕਤਾਰਾਂ ਤੋੜਨਾ ਸ਼ਾਮਲ ਹੈ।

ਇਨ੍ਹੀਂ ਦਿਨੀਂ ਇੰਟਰਨੈੱਟ ’ਤੇ ਵਾਇਰਲ ਹੋ ਰਹੇ ਵੀਡੀਓਜ਼ ’ਚੋਂ ਇਕ ’ਚ ਗੁਜਰਾਤੀ ਸੈਲਾਨੀਆਂ ਦੇ ਇਕ ਗਰੁੱਪ ਨੂੰ ਵਿਦੇਸ਼ ’ਚ ਕਿਸੇ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਜਹਾਜ਼ ਦੇ ਬਿਲਕੁਲ ਨਾਲ ਟਾਰਮੈਕ ’ਤੇ ਖੁਸ਼ੀ-ਖੁਸ਼ੀ ਗਰਬਾ ਨਾਚ ਕਰਦੇ ਹੋਏ ਦਿਖਾਇਆ ਗਿਆ ਹੈ। ਉਨ੍ਹਾਂ ਨੂੰ ਸਪੱਸ਼ਟ ਰੂਪ ’ਚ ਦੂਜੇ ਯਾਤਰੀਆਂ ਦੀ ਨਿੱਜਤਾ ਜਾਂ ਭਾਵਨਾਵਾਂ ਦੀ ਕੋਈ ਪ੍ਰਵਾਹ ਨਹੀਂ ਸੀ, ਜਿਨ੍ਹਾਂ ’ਚ ਛੋਟੇ ਬੱਚੇ ਅਤੇ ਬਜ਼ੁਰਗ ਤੇ ਬਿਮਾਰ ਲੋਕ ਵੀ ਸ਼ਾਮਲ ਹੋ ਸਕਦੇ ਹਨ, ਜੋ ਉਨ੍ਹਾਂ ਦੇ ਇਸ ਹੁੜਦੰਗ ਤੋਂ ਪ੍ਰੇਸ਼ਾਨ ਹੋ ਰਹੇ ਹੋਣ।

ਅਕਸਰ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਹਨ ਕਿ ਕਿਵੇਂ ਭਾਰਤੀ ਸੈਲਾਨੀ ਹੋਟਲ ਦੇ ਕਮਰਿਆਂ ’ਚ ਓਨੇ ਪੈਸੇ ਦਿੱਤੇ ਬਿਨਾਂ, ਜਿੰਨੇ ਲੋਕਾਂ ਲਈ ਭੁਗਤਾਨ ਕੀਤਾ ਹੈ, ਉਸ ਤੋਂ ਵੱਧ ਲੋਕਾਂ ਨੂੰ ਲੁਕਾ ਕੇ ਲੈ ਜਾਣ ਜਾਂ ਦੁਪਹਿਰ ਦੇ ਖਾਣੇ ਦੇ ਇੰਤਜ਼ਾਮ ਲਈ ਮੁਫ਼ਤ ਨਾਸ਼ਤੇ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਆਪਣੇ ਬੈਗਾਂ ’ਚ ਤੁੰਨ ਕੇ ‘ਜ਼ਿਆਦਾ ਸਮਝਦਾਰ’ ਬਣਨ ਦੀ ਕੋਸ਼ਿਸ਼ ਕਰਦੇ ਹਨ। ਇਹ ਚੀਜ਼ਾਂ ਬਿਨਾਂ ਧਿਆਨ ਦਿੱਤੇ ਨਹੀਂ ਰਹਿ ਜਾਂਦੀਆਂ। ਕੋਈ ਹੈਰਾਨੀ ਨਹੀਂ ਕਿ ਕਈ ਹੋਟਲ ਭਾਰਤੀਆਂ ਤੋਂ ਬੁਕਿੰਗ ਸਵੀਕਾਰ ਨਹੀਂ ਕਰਦੇ ਹਨ ਜਾਂ ਉਨ੍ਹਾਂ ਨੇ ਭਾਰਤੀ ਸੈਲਾਨੀਆਂ ਲਈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ, ਦੇ ਨੋਟਿਸ ਲਗਾ ਦਿੱਤੇ ਹਨ। ਕੁਝ ਸਾਲ ਪਹਿਲਾਂ ਥਾਈਲੈਂਡ ਤੋਂ ਇਕ ਵੀਡੀਓ ਸਾਹਮਣੇ ਆਇਆ ਸੀ ਜਿੱਥੇ ਹੋਟਲ ਦੇ ਕਰਮਚਾਰੀਆਂ ਨੇ ਚੈੱਕ-ਆਊਟ ਕਰ ਰਹੇ ਭਾਰਤੀਆਂ ਦੇ ਇਕ ਗਰੁੱਪ ਨੂੰ ਰੋਕਿਆ ਸੀ। ਉਸ ਟੇਪ ’ਚ ਦਿਖਾਇਆ ਗਿਆ ਸੀ ਕਿ ਉਨ੍ਹਾਂ ਦੇ ਸਾਮਾਨ ’ਚ ਬਾਥਰੂਮ ਦੀਆਂ ਫਿਟਿੰਗਸ, ਤੌਲੀਏ, ਬੈੱਡਸ਼ੀਟਾਂ, ਪਰਦੇ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਕਮਰਿਆਂ ਤੋਂ ਉਖਾੜੀਆਂ ਗਈਆਂ ਟਿਊਬਲਾਈਟਾਂ ਵੀ ਸਨ। ਇਸ ਤੋਂ ਬਾਅਦ ਪਰਿਵਾਰ ਦੇ ਮੁਖੀ ਨੂੰ ਆਪਣੇ ਬੱਚਿਆਂ ਦੀ ਮੌਜੂਦਗੀ ’ਚ ਇਹ ਗੁਹਾਰ ਲਗਾਉਂਦੇ ਦੇਖਿਆ ਗਿਆ ਕਿ ਉਹ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਪੈਸੇ ਦੇਣ ਲਈ ਤਿਆਰ ਹਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਅਜਿਹੇ ਕਈ ਵੀਡੀਓ ਸਾਹਮਣੇ ਆ ਚੁੱਕੇ ਹਨ।

ਬਾਹਰ ਯਾਤਰਾ ਕਰਨ ਵਾਲੇ ਜ਼ਿਆਦਾਤਰ ਲੋਕ, ਮੁੱਖ ਤੌਰ ’ਤੇ ਪਹਿਲੀ ਵਾਰ ਜਾਣ ਵਾਲੇ, ਇਹ ਮਹਿਸੂਸ ਨਹੀਂ ਕਰਦੇ ਕਿ ਉਹ ਹੱਥ ’ਚ ਭਾਰਤੀ ਪਾਸਪੋਰਟ ਲੈ ਕੇ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ। ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਗਲਤਫ਼ਹਿਮੀ ’ਚ ਰਹਿੰਦੇ ਹਨ ਕਿ ਇਕ ਵਾਰ ਹਵਾਈ ਕਿਰਾਇਆ ਜਾਂ ਹੋਟਲ ਦਾ ਟੈਰਿਫ ਚੁਕਾਉਣ ਤੋਂ ਬਾਅਦ ਉਹ ਪੂਰਾ ਮਜ਼ਾ ਲੈਣ ਦੇ ਹੱਕਦਾਰ ਹਨ। ਉਹ ਯਕੀਨੀ ਤੌਰ ’ਤੇ ਇਸ ਦੇ ਹੱਕਦਾਰ ਹਨ, ਪਰ ਦੂਜਿਆਂ ਨੂੰ ਪ੍ਰੇਸ਼ਾਨ ਜਾਂ ਅਸੁਵਿਧਾ ’ਚ ਪਾ ਕੇ ਨਹੀਂ।

ਉਹ ਇਸ ਕਹਾਵਤ ਦੀ ਪਾਲਣਾ ਕਰਨਾ ਭੁੱਲ ਜਾਂਦੇ ਹਨ ਕਿ ‘ਜੈਸਾ ਦੇਸ਼ ਵੈਸਾ ਭੇਸ’ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਦੇਖ ਕੇ ਸਿੱਖਣ ਦੀ ਜ਼ਹਿਮਤ ਤੱਕ ਨਹੀਂ ਉਠਾਉਂਦੇੇ ਹਨ, ਜਿਹੜੀ ਗੱਲ ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲੀ ਹੈ, ਉਹ ਇਹ ਹੈ ਕਿ ਇੰਟਰਨੈੱਟ ’ਤੇ ਲੋਕਾਂ ਦਾ ਇਕ ਅਜਿਹਾ ਵਰਗ ਵੀ ਹੈ ਜਿਸ ਨੂੰ ਇਸ ਤਰ੍ਹਾਂ ਦੇ ਹੁੱਲੜਬਾਜ਼ੀ ਵਾਲੇ ਵਿਵਹਾਰ ’ਚ ਕੁਝ ਵੀ ਗਲਤ ਨਹੀਂ ਲੱਗਦਾ। ਅਸਲ ’ਚ ਉਹ ਅਜਿਹੇ ਲੋਕਾਂ ਦਾ ਸਮਰਥਨ ਕਰਦੇ ਹੋਏ ਦਿਖਾਈ ਦਿੰਦੇ ਹਨ। ਜ਼ਾਹਿਰ ਹੈ ਕਿ ਉਨ੍ਹਾਂ ’ਚੋਂ ਜ਼ਿਆਦਾਤਰ ਲੋਕ ‘ਖੂਹ ਦੇ ਡੱਡੂ’ ਹਨ, ਜਿਨ੍ਹਾਂ ਨੂੰ ਸ਼ਿਸ਼ਟਾਚਾਰ ਜਾਂ ਜ਼ਿੰਮੇਵਾਰ ਸਮਾਜਿਕ ਵਿਵਹਾਰ ਦਾ ਕੋਈ ਤਜਰਬਾ ਨਹੀਂ ਹੈ।

ਵਿਦੇਸ਼ ਯਾਤਰਾਵਾਂ ਦੌਰਾਨ ਧਿਆਨ ’ਚ ਆਉਣ ਵਾਲੇ ਉਲਟ ਵਿਵਹਾਰਾਂ ’ਚੋਂ ਇਕ ਜਨਤਕ ਥਾਵਾਂ ’ਤੇ ਅਨੁਸ਼ਾਸਨ ਹੈ। ਵਿਦੇਸ਼ਾਂ ’ਚ ਕੋਈ ਵੀ ਕਤਾਰਾਂ ਨਹੀਂ ਤੋੜਦਾ ਜਾਂ ਟ੍ਰੇਨਾਂ ਜਾਂ ਹੋਰ ਜਨਤਕ ਵਾਹਨਾਂ ’ਚ ਚੜ੍ਹਨ ਲਈ ਦੂਜਿਆਂ ਨੂੰ ਧੱਕਾ ਨਹੀਂ ਦਿੰਦਾ। ਪੈਦਲ ਚੱਲਣ ਵਾਲਿਆਂ ਨੂੰ ਉਚਿਤ ਸਨਮਾਨ ਦਿੱਤਾ ਜਾਂਦਾ ਹੈ ਅਤੇ ਨਿਸ਼ਾਨਬੱਧ ਥਾਵਾਂ (ਜ਼ੈਬਰਾ ਕਰਾਸਿੰਗ) ’ਤੇ ਸੜਕ ਪਾਰ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ। ਚਾਲਕ ‘ਸਟਾਪ’ ਲਿਖੀਆਂ ਥਾਵਾਂ ’ਤੇ ਪੂਰੀ ਤਰ੍ਹਾਂ ਰੁਕ ਜਾਂਦੇ ਹਨ, ਭਾਵੇਂ ਕੋਈ ਉਨ੍ਹਾਂ ਨੂੰ ਨਾ ਦੇਖ ਰਿਹਾ ਹੋਵੇ।

ਜਿੱਥੋਂ ਤੱਕ ਜਨਤਕ ਸ਼ਿਸ਼ਟਾਚਾਰ ਦਾ ਸਵਾਲ ਹੈ, ਜਾਪਾਨੀ ਇਸ ’ਚ ਸਭ ਤੋਂ ਅੱਗੇ ਹਨ। ਜੋ ਵੀਡੀਓ ਬਹੁਤ ਪ੍ਰਸਿੱਧ ਹੋਇਆ ਸੀ, ਉਹ ਜਾਪਾਨੀ ਫੁੱਟਬਾਲ ਪ੍ਰਸ਼ੰਸਕਾਂ ਬਾਰੇ ਸੀ ਜੋ ਖੇਡ ਤੋਂ ਬਾਅਦ ਦੂਜੇ ਦਰਸ਼ਕਾਂ ਦੁਆਰਾ ਛੱਡੇ ਗਏ ਕੂੜੇ ਨੂੰ ਸਾਫ਼ ਕਰਨ ਲਈ ਰੁਕੇ ਸਨ। ਕੋਈ ਵੀ ਛੋਟੇ ਬੱਚਿਆਂ ਨੂੰ ਦੇਖ ਸਕਦਾ ਹੈ, ਜਿਨ੍ਹਾਂ ’ਚੋਂ ਕੁਝ ਤਿੰਨ ਸਾਲ ਜਿੰਨੇ ਛੋਟੇ ਵੀ ਹੁੰਦੇ ਹਨ, ਜੋ ਉਨ੍ਹਾਂ ਕਾਰ ਚਾਲਕਾਂ ਦੇ ਸਾਹਮਣੇ ਝੁਕ ਕੇ ਧੰਨਵਾਦ ਜਤਾਉਂਦੇ ਹਨ ਜੋ ਉਨ੍ਹਾਂ ਨੂੰ ਸੜਕ ਪਾਰ ਕਰਨ ਦੇਣ ਲਈ ਰੁਕੇ ਸਨ। ਜਾਪਾਨੀਆਂ ’ਚ ਜਨਤਕ ਅਨੁਸ਼ਾਸਨ ਉੱਚ ਪੱਧਰ ਦਾ ਹੈ।

ਬਦਕਿਸਮਤੀ ਨਾਲ ਭਾਰਤ ’ਚ ਲਗਾਤਾਰ ਆਈਆਂ ਸਰਕਾਰਾਂ ਆਪਣੇ ਨਾਗਰਿਕਾਂ ’ਚ ਇਸ ਤਰ੍ਹਾਂ ਦਾ ਅਨੁਸ਼ਾਸਨ ਜਾਂ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ’ਚ ਅਸਫ਼ਲ ਰਹੀਆਂ ਹਨ। ਸ਼ਾਇਦ ਸਰਕਾਰ ਘੱਟੋ-ਘੱਟ ਇੰਨਾ ਤਾਂ ਕਰ ਹੀ ਸਕਦੀ ਹੈ ਕਿ ਉਹ ਭਾਰਤੀ ਸੈਲਾਨੀਆਂ, ਮੁੱਖ ਤੌਰ ’ਤੇ ਪਹਿਲੀ ਵਾਰ ਵਿਦੇਸ਼ ਜਾਣ ਵਾਲਿਆਂ ਲਈ ‘ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ’ ਦੀ ਇਕ ਸੂਚੀ ਜਾਰੀ ਕਰੇ ਤਾਂ ਜੋ ਉਹ ਗੈਰ-ਜ਼ਿੰਮੇਵਾਰਾਨਾ ਵਿਵਹਾਰ ਨਾ ਕਰਨ ਅਤੇ ਦੂਜਿਆਂ ਨੂੰ ਸ਼ਰਮਿੰਦਗੀ ਤੋਂ ਬਚਾਉਣ। ਹਵਾਈ ਅੱਡੇ ’ਤੇ ਗਰਬਾ ਨਾਚ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਸ਼ਾਮਲ ਕੀਤੇ ਜਾਣ ਲਈ ਇਹ ਸ਼ਾਇਦ ਇਕ ਬੇਹੱਦ ਢੁੱਕਵਾਂ ਵਿਸ਼ਾ ਸੀ।

ਵਿਪਿਨ ਪੱਬੀ

  • Indian tourists
  • adopt
  • appropriate behavior
  • abroad

ਬੁਢਾਪਾ ਪੈਨਸ਼ਨ ਤੋਂ ‘ਪ੍ਰਾਣ ਵਾਯੂ ਦੇਵਤਾ ਪੈਨਸ਼ਨ’ ਤੱਕ : ਅਨੋਖੀ ਪਹਿਲ

NEXT STORY

Stories You May Like

  • statement of iranian president
    UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ
  • driver  tipper  video
    ਪੰਜਾਬ : ਵਿਅਕਤੀ ਨਾਲ ‘ਅਣਮਨੁੱਖੀ ਵਤੀਰਾ’, ਕੁੱਤੇ ਵਾਲੇ ਪਿੰਜਰੇ ’ਚ ਬੰਦ ਕਰ ਕੇ ਕੁੱਟਮਾਰ
  • alleged fraud of  50 lakh on the pretext of sending abroad
    ਵਿਦੇਸ਼ ਭੇਜਣ ਦੇ ਨਾਂ ’ਤੇ 50 ਲੱਖ ਦੀ ਕਥਿਤ ਠੱਗੀ, ਪਤੀ-ਪਤਨੀ ਖ਼ਿਲਾਫ਼ ਕੇਸ ਦਰਜ
  • an indian in norway asked   are farmers in india getting the right price
    ਖੀਰੇ ਦੀ ਕੀਮਤ 300 ਰੁਪਏ! ਨਾਰਵੇ 'ਚ ਇੱਕ ਭਾਰਤੀ ਨੇ ਪੁੱਛਿਆ, "ਕੀ ਭਾਰਤ 'ਚ ਕਿਸਾਨਾਂ ਨੂੰ ਮਿਲ ਰਿਹੈ ਮਿਹਨਤ ਦਾ...
  • indian it service provider jailed
    ਸਿੰਗਾਪੁਰ 'ਚ ਭਾਰਤੀ ਆਈਟੀ ਸੇਵਾ ਪ੍ਰਦਾਤਾ ਨੂੰ ਸੁਣਾਈ ਗਈ ਸਜ਼ਾ
  • indian youth in canada
    ਕੈਨੇਡਾ : ਗੱਡੀ 'ਚ ਬੈਠੇ ਭਾਰਤੀ ਨੌਜਵਾਨ ਨੂੰ ਮਾਰ'ਤੀ ਗੋਲੀ
  • election commission  mallikarjun kharge  congress  citizen  vote
    ਚੋਣ ਕਮਿਸ਼ਨ ਨੂੰ ਕਠਪੁਤਲੀ ਬਣ ਕੇ ਕੰਮ ਨਹੀਂ ਕਰਨਾ ਚਾਹੀਦਾ : ਮਲਿਕਾਰਜੁਨ ਖੜਗੇ
  • trump lashes out at cnn
    ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"
  • action against corruption
    ਪੰਜਾਬ: ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸਰਕਾਰੀ ਮੁਲਾਜ਼ਮ ਗ੍ਰਿਫ਼ਤਾਰ
  • famous punjabi singer buta mohammad
    ਪੰਜਾਬੀ ਗਾਇਕ ਬੂਟਾ ਮੁਹੰਮਦ ਨਾਲ ਸੜਕੀ ਹਾਦਸੇ ਦੀ ਅਫਵਾਹ, ਸਹੀ ਸਲਾਮਤ ਹਨ ਗਾਇਕ
  • raid in jalandhar
    ਜਲੰਧਰ ਦੇ 3 ਮਸ਼ਹੂਰ ਹੋਟਲਾਂ 'ਤੇ ਪੈ ਗਈ RAID! ਜਾਣੋ ਪੂਰੀ ਅਪਡੇਟ
  • consumer commission deals a  31 lakh blow to the improvement trust
    ਖਪਤਕਾਰ ਕਮਿਸ਼ਨ ਨੇ ਇੰਦਰਾਪੁਰਮ ਸਕੀਮ ਦੇ 2 ਮਾਮਲਿਆਂ 'ਚ ਇੰਪਰੂਵਮੈਂਟ ਟਰੱਸਟ ਨੂੰ...
  • festival special train will run from october 8 to purnia
    8 ਅਕਤੂਬਰ ਤੋਂ ਪੂਰਨੀਆ ਲਈ ਚੱਲੇਗੀ ਤਿਉਹਾਰ ਸਪੈਸ਼ਲ ਟ੍ਰੇਨ, ਨਕੋਦਰ-ਫਿਲੌਰ ਤੋਂ...
  • power cut in punjab
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ...
  • two crore fine collected from ticketless rail passengers in september
    ਰੇਲਵੇ ਵਿਭਾਗ ਦਾ ਸਖ਼ਤ ਐਕਸ਼ਨ! ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ 2 ਕਰੋੜ ਰੁਪਏ...
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
Trending
Ek Nazar
hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

famous actor lost his battle with cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

kiran rao on how today  s youth perceive romantic relationships

'ਵਿਆਹ ਤੋਂ ਪਹਿਲਾਂ ਫਿਜ਼ੀਕਲ ਹੋਣਾ 'ਨਾਰਮਲ'; ਆਮਿਰ ਖ਼ਾਨ ਦੀ Ex-Wife ਨੇ...

pakistan cricket team eliminated from the tournament india

ਪਾਕਿਸਤਾਨ ਕ੍ਰਿਕਟ Team ਨਾਲ ਹੋ ਗਿਆ 'ਮੋਏ-ਮੋਏ' ! India ਨਾਲ ਮੈਚ ਤੋਂ...

flood search in nepal

ਨੇਪਾਲ 'ਚ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ, 1,455 ਮੌਤਾਂ ਤੋਂ ਬਾਅਦ...

rakul preet singh breaks silence on it raid reports

'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ...

air strikes by ukraine

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

raf fairford airbase

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

indian restaurant in uk

ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦਾ ਮਾਮਲਾ, ਦੋ ਨਾਬਾਲਗਾਂ ਨੂੰ...

houthis in yemen

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

woman arrested for spying

ਚੀਨ ਲਈ ਤਾਈਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • pilot and passengers safety
      ਪਾਇਲਟ ਅਤੇ ਯਾਤਰੀ ਦੀ ਸੁਰੱਖਿਆ ਇਕ-ਦੂਜੇ ਤੋਂ ਵੱਖ ਨਹੀਂ
    • viksit bharat and gst
      'ਵਿਕਸਿਤ ਭਾਰਤ' ਦੀ ਆਰਥਿਕ ਸ਼ਕਤੀ ਦੇ ਨਿਰਮਾਣ 'ਚ ਸਹਾਇਕ GST
    • captain samit machar
      ਹਿੰਮਤ ਅਤੇ ਜ਼ਿੰਮੇਵਾਰੀ ਦੇ ਪ੍ਰਤੀਕ ਕੈਪਟਨ ਸਮਿਤ ਮੱਛਾਰ
    • china s belt and road initiative is becoming a headache for it
      ‘ਚੀਨ ਦੀ ਬੈਲਟ ਐਂਡ ਰੋਡ ਯੋਜਨਾ’ ਬਣਦੀ ਜਾ ਰਹੀ ਇਸਦੇ ਲਈ ਸਿਰਦਰਦ!
    • where should we invest and how do we make the right decision
      ਨਿਵੇਸ਼ ਕਿੱਥੇ ਕਰੀਏ, ਸਹੀ ਫ਼ੈਸਲਾ ਕਿਵੇਂ ਲਈਏ?
    • drug free punjab campaigns
      ਭਾਸ਼ਣਾਂ ਤੱਕ ਸੀਮਤ ਨਹੀਂ ਰਹੀਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ
    • trump
      ਟਰੰਪ ਦੀ ਦਾਦਾਗਿਰੀ ਨੂੰ ਕੰਟਰੋਲ ਕਰਨਾ ਜ਼ਰੂਰੀ
    • saarc
      ਸਾਰਕ ਨੇ 12 ਸਾਲਾਂ 'ਚ ਕੋਈ ਸਿਖ਼ਤ ਸੰਮੇਲਨ ਆਯੋਜਿਤ ਨਹੀਂ ਕੀਤਾ
    • curbing social evils and extravagance
      ਸਮਾਜਿਕ ਕੁਰੀਤੀਆਂ ਅਤੇ ਫਿਜ਼ੂਲ-ਖਰਚੀ ’ਤੇ ਲਗਾਮ, ਕੁਝ ਪੰਚਾਇਤਾਂ ਦੇ ਸ਼ਲਾਘਾਯੋਗ...
    • gyanesh is the target of the opposition
      ਸੜਕ ਤੋਂ ਸੰਸਦ ਤੱਕ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਗਿਆਨੇਸ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +