Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 04, 2026

    7:46:13 PM

  • girl takes drastic step a month before her wedding

    ਚਾਵਾਂ ਨਾਲ ਤੋਰਨੀ ਸੀ ਧੀ ਦੀ ਡੋਲੀ! ਵਿਆਹ ਦੇ ਇਕ...

  • strong winds heavy rain and storms expected in punjab

    ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ...

  • last rites influencer mad sandhu performed after post mortem

    ਕਤਲ ਕੀਤੇ ਇਨਫਲੂਐਂਸਰ ਮੈਡ ਸੰਧੂ ਦਾ ਪੋਸਟਮਾਰਟਮ...

  • kulhad pizza s sahaj arora s statement on mad sandhu murder

    ਮੈਡ ਸੰਧੂ ਦੇ ਕਤਲ 'ਤੇ ਕੁੱਲੜ੍ਹ ਪਿੱਜ਼ਾ ਕੱਪਲ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਰਕ ਨੇ 12 ਸਾਲਾਂ 'ਚ ਕੋਈ ਸਿਖ਼ਤ ਸੰਮੇਲਨ ਆਯੋਜਿਤ ਨਹੀਂ ਕੀਤਾ

BLOG News Punjabi(ਬਲਾਗ)

ਸਾਰਕ ਨੇ 12 ਸਾਲਾਂ 'ਚ ਕੋਈ ਸਿਖ਼ਤ ਸੰਮੇਲਨ ਆਯੋਜਿਤ ਨਹੀਂ ਕੀਤਾ

  • Edited By Harpreet Singh,
  • Updated: 04 Oct, 2026 04:32 PM
Blog
saarc
  • Share
    • Facebook
    • Tumblr
    • Linkedin
    • Twitter
  • Comment

13 ਸਤੰਬਰ ਨੂੰ ਜਿਵੇਂ ਹੀ ਆਖਰੀ ਬ੍ਰਿਕਸ ਕਾਫ਼ਲਾ ਭਾਰਤ ਮੰਡਪਮ ਤੋਂ ਨਿਕਲਿਆ, ਜਿਸ ਦੇ 2 ਹਫ਼ਤੇ ਪਹਿਲਾਂ ਐੱਸ. ਸੀ. ਓ. ਸਿਖ਼ਰ ਸੰਮੇਲਨ ਅਤੇ ਅੱਗੇ ਜੀ20 ਸੀ, ਤਾਂ ਕਿਸੇ ਨੂੰ ਇਕ ਗੁਸਤਾਖ਼ ਸਵਾਲ ਪੁੱਛਣ ਲਈ ਮੁਆਫ਼ ਕੀਤਾ ਜਾ ਸਕਦਾ ਹੈ-ਭਾਰਤ ਆਖਰੀ ਵਾਰ ਆਪਣੇ ਸਾਰੇ 7 ਦੱਖਣੀ ਏਸ਼ੀਆਈ ਗੁਆਂਢੀਆਂ ਨਾਲ ਇਕ ਮੇਜ਼ ’ਤੇ ਕਦੋਂ ਬੈਠਿਆ ਸੀ? ਉਹ 27 ਨਵੰਬਰ, 2014 ਨੂੰ ਕਾਠਮੰਡੂ ’ਚ ਸੀ। ਉਸ ਦੇ ਬਾਅਦ ਤੋਂ ਸਭ ਕੁਝ ਖਾਲੀ ਕੁਰਸੀ ਦਾ ਹੀ ਇਕ ਇਤਿਹਾਸ ਰਿਹਾ ਹੈ।

ਤ੍ਰਾਸਦੀ ਤਿੱਖੀ ਹੈ। ਪ੍ਰਧਾਨ ਮੰਤਰੀ ਨੇ ਬ੍ਰਿਕਸ ਨੇਤਾਵਾਂ ਨੂੰ ਕਿਹਾ ਕਿ ਗਲੋਬਲ ਸਾਊਥ ਦੁਨੀਆ ਦੇ ਸੰਕਟਾਂ ਦੀ ਅਗਲੀ ਕਤਾਰ ’ਚ ਅਤੇ ਉਸ ਦੇ ਫ਼ੈਸਲਿਆਂ ਦੀ ਪਿਛਲੀ ਕਤਾਰ ’ਚ ਬੈਠਦਾ ਹੈ ਅਤੇ ਸਾਨੂੰ ਇਸ ‘ਵਿਸ਼ੇਸ਼ ਅਧਿਕਾਰ ਦੇ ਪਿਰਾਮਿਡ’ ਨੂੰ ‘ਸਾਂਝੇਦਾਰੀ ਦੇ ਮੰਚ’ ’ਚ ਬਦਲਣਾ ਚਾਹੀਦਾ ਹੈ।

ਦੱਖਣੀ ਏਸ਼ੀਆ, ਜੋ ਮਨੁੱਖਤਾ ਦਾ ਇਕ ਚੌਥਾਈ ਹਿੱਸਾ ਹੈ, ਉਸ ਦੀ ਕੋਈ ਕਤਾਰ ਹੀ ਨਹੀਂ ਹੈ। ਪ੍ਰਤੀ ਵਿਅਕਤੀ ਜੀ. ਡੀ. ਪੀ. ਦੇ ਆਧਾਰ ’ਤੇ ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨਾਮਿਕਸ ਦਾ ਇਕ ਅਨੁਮਾਨ ਦੱਸਦਾ ਹੈ, ‘ਗਲੋਬਲ ਸਾਊਥ ਦੁਨੀਆ ਦੀ 85 ਫੀਸਦੀ ਆਬਾਦੀ ਅਤੇ ਗਲੋਬਲ ਜੀ. ਡੀ. ਪੀ. ਦੇ ਲਗਭਗ 39 ਫੀਸਦੀ ਦੀ ਪ੍ਰਤੀਨਿਧਤਾ ਕਰਦਾ ਹੈ’। ਸਾਰਕ ਨੇ 12 ਸਾਲਾਂ ’ਚ ਕੋਈ ਸਿਖ਼ਰ ਸੰਮੇਲਨ ਆਯੋਜਿਤ ਨਹੀਂ ਕੀਤਾ ਅਤੇ ਇਸ ਦੇ ਵਿਦੇਸ਼ ਮੰਤਰੀ ਰਸਮੀ ਤੌਰ ’ਤੇ ਆਖਰੀ ਵਾਰ ਮਾਰਚ 2016 ’ਚ ਮਿਲੇ ਸਨ। ਦੂਰ ਦੇ ਢੋਲ ਸੁਹਾਵਣੇ ਲੱਗਦੇ ਹਨ। ਗੁਆਂਢ ’ਚ ਢੋਲ ਇਕ ਦਹਾਕੇ ਤੋਂ ਖਾਮੋਸ਼ ਹੈ।

ਸਾਰਕ ਕਿਸੇ ਹੋਰ ਦੇ ਵਿਚਾਰ ਤੋਂ ਪਹਿਲਾਂ ਬੰਗਲਾਦੇਸ਼ ਦਾ ਵਿਚਾਰ ਸੀ ਅਤੇ ਇਸ ਦੇ 1985 ਦੇ ਚਾਰਟਰ ਨੇ ਇਸ ਨੂੰ ਕਾਗਜ਼ ’ਤੇ ਧਰਤੀ ਦਾ ਸਭ ਤੋਂ ਵੱਧ ਆਬਾਦੀ ਵਾਲਾ ਖੇਤਰੀ ਸਮੂਹ ਬਣਾ ਦਿੱਤਾ। ਕਾਗਜ਼ ’ਤੇ ਹੀ ਇਸ ਦਾ ਬਹੁਗਿਣਤੀ ਹਿੱਸਾ ਸੀਮਤ ਰਿਹਾ ਹੈ। ਧਾਰਾ III ਨੇਤਾਵਾਂ ਨੂੰ ਸਾਲ ’ਚ ਘੱਟੋ-ਘੱਟ ਇਕ ਵਾਰ ਮਿਲਣ ਲਈ ਵਚਨਬੱਧ ਕਰਦੀ ਹੈ। ਧਾਰਾ X ਹਰ ਪੱਧਰ ’ਤੇ ਸਰਬਸੰਮਤੀ ਦੀ ਮੰਗ ਕਰਦੀ ਹੈ ਅਤੇ ‘ਦੋਪੱਖੀ ਅਤੇ ਵਿਵਾਦਪੂਰਨ ਮੁੱਦਿਆਂ’ ਨੂੰ ਬਾਹਰ ਰੱਖਦੀ ਹੈ। ਸਾਰਕ ਦੀ ਆਬਾਦੀ ਦਾ ਲਗਭਗ ਤਿੰਨ-ਚੌਥਾਈ ਅਤੇ ਇਸ ਦੇ ਉਤਪਾਦਨ ਦਾ 75 ਤੋਂ 80 ਫੀਸਦੀ ਹਿੱਸਾ ਭਾਰਤ ਦਾ ਹੈ। ਸਰਬਸੰਮਤੀ, ਜੋ ਪ੍ਰਵੇਸ਼ ਦਾ ਮੁੱਲ ਸੀ, ਨੇ ਸਾਰਿਆਂ ਨੂੰ ਵੀਟੋ ਦੇ ਦਿੱਤਾ।

ਇਹ ਮੰਚ ਨਕਾਰਾ ਹੋਣ ਤੋਂ ਬਹੁਤ ਪਹਿਲਾਂ ਹੀ ਕਮਜ਼ੋਰ ਹੋ ਚੁੱਕਾ ਸੀ-ਇਸ ਦੇ 18 ’ਚੋਂ 11 ਸਿਖ਼ਰ ਸੰਮੇਲਨ ਮੁਲਤਵੀ ਕੀਤੇ ਗਏ ਸਨ, ਉਹ ਸਾਰੇ 18 ਸਤੰਬਰ, 2016 ਨੂੰ ਜੰਮੂ ਅਤੇ ਕਸ਼ਮੀਰ ਦੇ ਉਰੀ ’ਚ 12ਵੀਂ ਇਨਫੈਂਟਰੀ ਬ੍ਰਿਗੇਡ ਦੇ ਪ੍ਰਸ਼ਾਸਨਿਕ ਬੇਸ ’ਤੇ ਹੋਏ ਅੱਤਵਾਦੀ ਹਮਲੇ ਤੋਂ ਪਹਿਲਾਂ ਦੇ ਸਨ।

ਸ਼੍ਰੀਲੰਕਾ ਨੇ 1980 ਦੇ ਦਹਾਕੇ ਦੇ ਦੂਜੇ ਅੱਧ ’ਚ ਉਦੋਂ ਤੱਕ ਮੇਜ਼ਬਾਨੀ ਕਰਨ ਤੋਂ ਇਨਕਾਰ ਕਰ ਦਿੱਤਾ, ਜਦੋਂ ਤੱਕ ਕਿ ਭਾਰਤੀ ਸ਼ਾਂਤੀ ਸੈਨਾ (ਆਈ. ਪੀ. ਕੇ. ਐੱਫ.) ਵਾਪਸ ਨਹੀਂ ਹਟ ਗਈ, ਮਾਲਦੀਵ ਅਤੇ ਭੂਟਾਨ ਨੇ ਬੁਨਿਆਦੀ ਢਾਂਚੇ, ਵਿੱਤੀ ਅਤੇ ਰਾਜਨੀਤਿਕ ਰੁਕਾਵਟਾਂ ਕਾਰਨ ਇਸ ਨੂੰ ਮੁਲਤਵੀ ਕੀਤਾ ਅਤੇ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ’ਚ ਘਰੇਲੂ ਅਸਥਿਰਤਾ ਕਾਰਨ ਅੱਗੇ ਹੋਰ ਰੁਕਾਵਟਾਂ ਪੈਦਾ ਹੋਈਆਂ।

ਵਿਦੇਸ਼ ਮੰਤਰੀ 2021 ਤੱਕ ਮਹਾਸਭਾ ਤੋਂ ਹਟ ਕੇ ਗੈਰ-ਰਸਮੀ ਤੌਰ ’ਤੇ ਨਾਲ ਮਿਲਦੇ ਰਹੇ, ਜਦੋਂ ਕਾਬੁਲ ਵੱਲੋਂ ਕੌਣ ਬੋਲਦਾ ਹੈ, ਇਸ ਸਵਾਲ ਨੇ ਇਸ ਨੂੰ ਵੀ ਖ਼ਤਮ ਕਰ ਦਿੱਤਾ। ਨੇਪਾਲ 2014 ਤੋਂ ਪ੍ਰਧਾਨਗੀ ਅਹੁਦੇ ’ਤੇ ਬਣਿਆ ਹੋਇਆ ਹੈ। ਕਮੇਟੀਆਂ ਸੰਯੁਕਤ ਸਕੱਤਰ ਪੱਧਰ ’ਤੇ ਮਿਲਦੀਆਂ ਹਨ ਅਤੇ ਬਕਾਏ ਦਾ ਭੁਗਤਾਨ ਕੀਤਾ ਜਾਂਦਾ ਹੈ।

ਨਵੀਂ ਦਿੱਲੀ ਨੇ ਉਹੀ ਕੀਤਾ ਜੋ ਵੱਡੀਆਂ ਤਾਕਤਾਂ ਕਰਦੀਆਂ ਹਨ-ਉਸ ਨੇ ਮੰਚ ਦੇ ਆਲੇ-ਦੁਆਲੇ ਉਸਾਰੀ ਕੀਤੀ। ਉਰੀ ਦੇ ਇਕ ਮਹੀਨੇ ਦੇ ਅੰਦਰ, ਭਾਰਤ ਨੇ ਗੋਆ ’ਚ ਬ੍ਰਿਕਸ ਸਿਖ਼ਰ ਸੰਮੇਲਨ ਦੇ ਨਾਲ-ਨਾਲ ਬਿਮਸਟੇਕ ਆਊਟਰੀਚ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕੀਤੀ। ਬੰਗਾਲ ਦੀ ਖਾੜੀ ਦੇ ਇਸ ਸਮੂਹ ’ਚ ਸਾਰਕ ਦੇ 8 ’ਚੋਂ 5 ਮੈਂਬਰ ਹਨ ਅਤੇ ਪਾਕਿਸਤਾਨ ਨਹੀਂ ਹੈ। ਇਹ ਕਾਬੁਲ, ਮਾਲੇ ਜਾਂ ਸਿੰਧੂ ਤੱਕ ਨਹੀਂ ਪਹੁੰਚ ਸਕਦਾ।

ਗੁਆਂਢ ਨੇ ਨਿਮਰਤਾ ਨਾਲ ਉਡੀਕ ਕਰਨੀ ਬੰਦ ਕਰ ਦਿੱਤੀ ਹੈ। ਬੰਗਲਾਦੇਸ਼, ਜੋ ਇਸ ਮੰਚ ਦਾ ਰਚਨਾਕਾਰ ਸੀ, ਇਸ ਦਾ ਸਭ ਤੋਂ ਮੁਖਰ ਸ਼ੋਕ ਮਨਾਉਣ ਵਾਲਾ ਰਿਹਾ ਹੈ। ਮੁਹੰਮਦ ਯੂਨੁਸ ਨੇ ਦਸੰਬਰ ’ਚ ਕਿਹਾ ਸੀ ਕਿ ਉਹ ਸਾਰਕ ਦੀ ਮੀਟਿੰਗ ਲਈ ‘ਭਾਵੇਂ ਹੀ ਸਿਰਫ 5 ਮਿੰਟ ਲਈ’ ਤਿਆਰ ਹੋ ਜਾਂਦੇ। ਤਾਰਿਕ ਰਹਿਮਾਨ ਦੀ ਚੁਣੀ ਹੋਈ ਸਰਕਾਰ ਮੁੜ-ਸੁਰਜੀਤੀ ਨੂੰ ਇਕ ਵਿਦੇਸ਼ ਨੀਤੀ ਦਾ ਉਦੇਸ਼ ਮੰਨਦੀ ਹੈ ਅਤੇ ਕਹਿੰਦੀ ਹੈ ਕਿ ਢਾਕਾ ਨੂੰ ਸਾਰਕ ਅਤੇ ਬਿਮਸਟੇਕ ’ਚੋਂ ਚੋਣ ਕਰਨ ਦੀ ਲੋੜ ਨਹੀਂ ਹੈ। ਮਾਲਦੀਵ ਦੇ ਰਾਸ਼ਟਰਪਤੀ ਮੁਇੱਜ਼ੂ ਨੇ 2 ਵਾਰ ਮੁੜ-ਸੁਰਜੀਤੀ ਦਾ ਸੱਦਾ ਦਿੱਤਾ ਅਤੇ ਮਾਲੇ ਨੂੰ ਵਿਚੋਲੇ ਵਜੋਂ ਪੇਸ਼ ਕੀਤਾ ਹੈ। ਨਵੀਆਂ ਸਰਕਾਰਾਂ, ਲੜਖੜਾਉਂਦੀਆਂ ਅਰਥਵਿਵਸਥਾਵਾਂ ਅਤੇ ਟੈਰਿਫ ਯੁੱਧ ਨੇ ਛੋਟੇ ਦੇਸ਼ਾਂ ਨੂੰ ਯਾਦ ਦਿਵਾ ਦਿੱਤਾ ਹੈ ਕਿ ਇਕ ਗੁੱਟ ਹੀ ਉਨ੍ਹਾਂ ਦੀ ਇਕੋ-ਇਕ ਸੌਦੇਬਾਜ਼ੀ ਦੀ ਤਾਕਤ ਹੈ।

ਨਵੀਂ ਦਿੱਲੀ ਦਾ ਜਵਾਬ ਨਹੀਂ ਬਦਲਿਆ ਹੈ-ਦੱਖਣੀ ਏਸ਼ੀਆ ’ਚ ਹਰ ਕੋਈ ਜਾਣਦਾ ਹੈ ਕਿ ਕਿਹੜਾ ਦੇਸ਼ ਸਾਰਕ ਨੂੰ ਰੋਕ ਰਿਹਾ ਹੈ, ਇਹ ਪਾਕਿਸਤਾਨ ਹੈ ਜੋ ਅੱਤਵਾਦ ਨੂੰ ਰਾਜਕੀ ਨੀਤੀ ਦੇ ਸਾਧਨ ਵਜੋਂ ਤਿਆਗਣ ਤੋਂ ਇਨਕਾਰ ਕਰਦਾ ਹੈ।

ਇਸਲਾਮਾਬਾਦ ਨੇ ਬਦਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨੀ, ਚੀਨੀ ਅਤੇ ਬੰਗਲਾਦੇਸ਼ੀ ਰਾਜਦੂਤ ਜੂਨ, 2025 ’ਚ ਕੁੰਨਮਿੰਗ ’ਚ ਮਿਲੇ, ਪਾਕਿਸਤਾਨ ਨੇ ਕਿਹਾ ਹੈ ਕਿ ਖੇਤਰੀ ਸਮੂਹਾਂ ਨੂੰ ‘ਕਿਸੇ ਦੀ ਹੱਠਧਰਮੀ ਦਾ ਬੰਧਕ’ ਨਹੀਂ ਬਣਾਇਆ ਜਾਣਾ ਚਾਹੀਦਾ ਅਤੇ ਪਾਕਿਸਤਾਨੀ ਰਿਪੋਰਟਿੰਗ ਇਕ ਅਜਿਹੇ ਸੰਗਠਨ ਦਾ ਵਰਣਨ ਕਰਦੀ ਹੈ, ਜਿਸ ਨੂੰ ਬੀਜਿੰਗ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ, ਜੋ ਸਾਰਕ ਦੀ ਜਗ੍ਹਾ ਲੈ ਸਕਦਾ ਹੈ।

ਜੋ ਦੇਸ਼ ਭਾਰਤ ਮੰਡਪਮ ’ਚ ਗਲੋਬਲ ਸਾਊਥ ਦੀ ਗੱਲ ਕਰਦਾ ਹੈ, ਉਸ ’ਤੇ ਆਪਣੇ ਦਰਵਾਜ਼ੇ ਦੇ ਬਾਹਰ ਖੜ੍ਹੇ ਦੱਖਣੀ ਏਸ਼ੀਆ ਨੂੰ ਜਵਾਬ ਦੇਣ ਦੀ ਜ਼ਿੰਮੇਵਾਰੀ ਹੈ। ਫਿਰ, ਕਿਵੇਂ? ਪਹਿਲਾ, ਪ੍ਰਕਿਰਿਆ ਨੂੰ ਸਿਖ਼ਰ ਸੰਮੇਲਨ ਤੋਂ ਅਲੱਗ ਕਰੋ। ਭਾਰਤੀ ਪ੍ਰਧਾਨ ਮੰਤਰੀ ਦੇ ਇਸਲਾਮਾਬਾਦ ’ਚ ਕਦਮ ਰੱਖੇ ਬਿਨਾਂ ਵੀ ਮੰਤਰੀ ਅਤੇ ਵਿਦੇਸ਼ ਸਕੱਤਰ ਧਾਰਾ III ਅਤੇ X ਤਹਿਤ ਕਾਠਮੰਡੂ ’ਚ ਮੀਟਿੰਗ ਕਰ ਸਕਦੇ ਹਨ। ਦੂਜੀ ਧਾਰਾ IV ਦੀ ਵਰਤੋਂ ਕਰੋ-ਗਰਿੱਡ, ਆਫ਼ਤ ਪ੍ਰਬੰਧਨ ਅਤੇ ਫੂਡ ਬੈਂਕ ਲਈ ਐਕਸ਼ਨ ਕਮੇਟੀਆਂ। ਤੀਜਾ, ਧਾਰਾ X ਨੂੰ ਉਂਝ ਹੀ ਪੜ੍ਹੋ, ਜਿਵੇਂ ਉਹ ਲਿਖਿਆ ਗਿਆ ਸੀ। ਅੱਤਵਾਦ 1987 ’ਚ ਹੀ ਦੋਪੱਖੀ ਨਹੀਂ ਰਿਹਾ ਸੀ, ਜਦੋਂ ਮੈਂਬਰਾਂ ਨੇ ਅੱਤਵਾਦ ਦੇ ਦਮਨ ’ਤੇ ਸਾਰਕ ਖੇਤਰੀ ਸੰਮੇਲਨ ’ਤੇ ਦਸਤਖ਼ਤ ਕੀਤੇ ਸਨ, ਇਸ ਲਈ ਭਾਰਤ ਦੀ ਸ਼ਰਤ ਨੂੰ ਮੰਚ ਦੇ ਅੰਦਰ ਵੀ ਅੱਗੇ ਵਧਾਇਆ ਜਾ ਸਕਦਾ ਹੈ। ਚੌਥਾ, ਨੇਪਾਲ ਨੂੰ ਪ੍ਰਧਾਨਗੀ ਸੌਂਪਣ ਦਿਓ। ਪੰਜਵਾਂ, ਇਕ ਸ਼ਰਤ ਨਾਲ ਮਾਈਨਸ-X ਨੂੰ ਸਵੀਕਾਰ ਕਰੋ-X ਕਿਸੇ ਪ੍ਰਾਜੈਕਟ ਤੋਂ ਗੈਰ-ਹਾਜ਼ਰ ਹੋ ਸਕਦਾ ਹੈ, ਚਾਰਟਰ ਤੋਂ ਕਦੇ ਨਹੀਂ, ਤਾਂ ਜੋ ਕੋਈ ਬਦਲ ਦੱਖਣੀ ਏਸ਼ੀਆ ਦੀ ਮੇਜ਼ ’ਤੇ ਬੀਜਿੰਗ ਨੂੰ ਨਾ ਬਿਠਾ ਦੇਵੇ।

ਪ੍ਰਧਾਨ ਮੰਤਰੀ ਵਾਜਪਾਈ ਨੇ 2003 ’ਚ ਕਿਹਾ ਸੀ-‘ਮਿੱਤਰ ਬਦਲ ਸਕਦੇ ਹਨ, ਗੁਆਂਢੀ ਨਹੀਂ’। ਕਾਠਮੰਡੂ ਤੋਂ ਬਾਅਦ ਤੋਂ ਕਿਸੇ ਵੀ ਚੀਜ਼ ਨੇ ਭੂਗੋਲ ਨੂੰ ਨਹੀਂ ਬਦਲਿਆ ਹੈ। ਇਸਲਾਮਾਬਾਦ ਸਿਖ਼ਰ ਸੰਮੇਲਨ ਜਲਦੀ ਨਹੀਂ ਹੋਵੇਗਾ ਅਤੇ ਸ਼ਾਇਦ ਉਦੋਂ ਤੱਕ ਹੋਣਾ ਵੀ ਨਹੀਂ ਚਾਹੀਦਾ, ਜਦੋਂ ਤੱਕ ਪਾਕਿਸਤਾਨ ਦੀ ਅੱਤਵਾਦੀ ਪ੍ਰਵਿਰਤੀ ਮੈਦਾਨ ’ਚ ਬਣੀ ਹੋਈ ਹੈ। ਇਸ ਦੇ ਬਾਵਜੂਦ ਇਹ ਮੰਚ ਫਿਰ ਤੋਂ ਸਾਹ ਲੈ ਸਕਦਾ ਹੈ, ਜੇਕਰ ਸਭ ਤੋਂ ਵੱਡਾ ਮੈਂਬਰ ਇਹ ਸਿੱਟਾ ਕੱਢੇ ਕਿ ਗੈਰ-ਹਾਜ਼ਰੀ ਦੀ ਤੁਲਨਾ ’ਚ ਹਾਜ਼ਰੀ ਘੱਟ ਮਹਿੰਗੀ ਹੈ।

-ਮਨੀਸ਼ ਤਿਵਾੜੀ

  • SAARC
  • Summit

ਸਮਾਜਿਕ ਕੁਰੀਤੀਆਂ ਅਤੇ ਫਿਜ਼ੂਲ-ਖਰਚੀ ’ਤੇ ਲਗਾਮ, ਕੁਝ ਪੰਚਾਇਤਾਂ ਦੇ ਸ਼ਲਾਘਾਯੋਗ ਫੈਸਲੇ!

NEXT STORY

Stories You May Like

  • make in india  12 years  narendra modi  investment
    'ਮੇਕ ਇਨ ਇੰਡੀਆ' ਦੇ 12 ਸਾਲ : PM ਮੋਦੀ ਨੇ ਉਤਪਾਦਨ ਤੇ ਨਿਵੇਸ਼ ਵਧਾਉਣ 'ਤੇ ਦਿੱਤਾ ਜ਼ੋਰ
  • no proposal to allow stock exchanges to trade in their own shares  sebi
    ਸ਼ੇਅਰ ਬਾਜ਼ਾਰਾਂ ਨੂੰ ਆਪਣੇ ਸ਼ੇਅਰ ’ਚ ਖੁਦ ਕਾਰੋਬਾਰ ਦੀ ਇਜਾਜ਼ਤ ਦੇਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ : ਸੇਬੀ
  • no charge to customers on   upi payments    0 4 per cent mdr
    UPI ਭੁਗਤਾਨ ’ਤੇ ਗਾਹਕਾਂ ਤੋਂ ਕੋਈ ਚਾਰਜ ਨਹੀਂ, ਵੱਡੇ ਵਪਾਰੀਆਂ ਲਈ 0.4 ਫੀਸਦੀ MDR ਪ੍ਰਸਤਾਵਿਤ
  • rajya sabha  12 seats  elections  election commission
    ਮੁੜ ਹੋਣਗੀਆਂ ਚੋਣਾਂ ! ਰਾਜ ਸਭਾ ਦੀਆਂ 12 ਸੀਟਾਂ ਹੋਣ ਜਾ ਰਹੀਆਂ ਖਾਲੀ
  • sting video of mixing 12 kg water in 28 kg milk surfaced
    ਹੈਂ! 28 ਕਿਲੋ ਦੁੱਧ ’ਚ 12 ਕਿਲੋ ਪਾਣੀ..., ਜਲੰਧਰ ਦੀ ਇਸ ਸਟਿੰਗ ਵੀਡੀਓ ਨੇ ਕੀਤਾ ਸਭ ਨੂੰ ਹੈਰਾਨ
  • hearing in national herald case set for october 12
    ਨੈਸ਼ਨਲ ਹੈਰਾਲਡ ਮਾਮਲੇ ’ਚ 12 ਅਕਤੂਬਰ ਨੂੰ ਹੋਵੇਗੀ ਸੁਣਵਾਈ
  • heroin smugglers onkar singh and gurdev singh sentenced to 12 years in prison
    ਹੈਰੋਇਨ ਸਮੱਗਲਰ ਓਂਕਾਰ ਸਿੰਘ ਤੇ ਗੁਰਦੇਵ ਸਿੰਘ ਨੂੰ 12 ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨਾ
  • players did not shake hands
    ਖਿਡਾਰੀਆਂ ਨੇ ਨਹੀਂ ਮਿਲਾਇਆ ਹੱਥ ਪਰ ਫਾਈਨਲ ’ਚ ਨਹੀਂ ਹੋਇਆ ਕੋਈ ਵਿਵਾਦ
  • strong winds heavy rain and storms expected in punjab
    ਪੰਜਾਬ 'ਚ 7 ਤੇ 8 ਤਾਰੀਖ਼ ਨੂੰ ਹਨ੍ਹੇਰੀ-ਝੱਖੜ ਨਾਲ ਪਵੇਗਾ ਮੀਂਹ! 10 ਜ਼ਿਲ੍ਹਿਆਂ...
  • kulhad pizza s sahaj arora s statement on mad sandhu murder
    ਮੈਡ ਸੰਧੂ ਦੇ ਕਤਲ 'ਤੇ ਕੁੱਲੜ੍ਹ ਪਿੱਜ਼ਾ ਕੱਪਲ ਦੇ ਸਹਿਜ ਅਰੋੜਾ ਦਾ ਬਿਆਨ, ਪੰਜਾਬ...
  • thieves targeted a mill
    ਚੋਰਾਂ ਨੇ ਚੱਕੀ ਨੂੰ ਬਣਾਇਆ ਨਿਸ਼ਾਨਾ, ਤੇਲ, ਡਰਾਈ ਫਰੂਟ ਤੇ ਨਕਦੀ ਲੈ ਕੇ ਹੋਏ ਫਰਾਰ
  • pargat singh met ambika soni
    ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਪਰਗਟ ਸਿੰਘ ਨੇ ਅੰਬਿਕਾ ਸੋਨੀ ਨਾਲ...
  • new punjab congress president pargat singh met dr manmohan singh s family
    ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ...
  • meeting jalandhar zone of the forum of retired diploma engineers  punjab
    ਫੋਰਮ ਆਫ਼ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ (ਪੰਜਾਬ) ਦੇ ਜਲੰਧਰ ਜ਼ੋਨ ਵੱਲੋਂ ਕੀਤੀ...
  • safe return home of two punjabi girls stranded in oman
    ਓਮਾਨ ’ਚ ਫਸੀਆਂ ਦੋ ਪੰਜਾਬੀ ਕੁੜੀਆਂ ਦੀ ਸੁਰੱਖਿਅਤ ਘਰ ਵਾਪਸੀ, ਸੁਣਾਈ ਹੱਡਬੀਤੀ
  • corporation failed to register firs against 100 defaulting colonizers
    3 ਮਹੀਨੇ ਬਾਅਦ ਵੀ ਲਗਭਗ 100 ਡਿਫ਼ਾਲਟਰ ਕਾਲੋਨਾਈਜ਼ਰਾਂ ’ਤੇ FIR ਦਰਜ ਨਹੀਂ ਕਰਵਾ...
Trending
Ek Nazar
nepali congress party

ਨੇਪਾਲੀ ਕਾਂਗਰਸ ਪਾਰਟੀ ਦਾ 15ਵਾਂ ਜਨਰਲ ਸੈਸ਼ਨ ਕਾਠਮੰਡੂ 'ਚ ਸ਼ੁਰੂ

myanmar nationals

ਮਲੇਸ਼ੀਆ ਨੇ 1,500 ਮਿਆਂਮਾਰ ਨਾਗਰਿਕ ਭੇਜੇ ਵਾਪਸ

debris field found missing air ambulance

ਐਟਲਾਂਟਿਕ ਦੇ ਉੱਪਰੋਂ ਗਾਇਬ ਹੋਈ ਏਅਰ ਐਂਬੂਲੈਂਸ ਦਾ ਮਿਲਿਆ "ਮਲਬਾ ਖੇਤਰ"

us iran conflict

ਹੁਣ ਈਰਾਨ ਨਹੀਂ ਬਣਾਏਗਾ ਪਰਮਾਣੂ ਹਥਿਆਰ : ਟਰੰਪ ਦਾ ਦਾਅਵਾ

student protests

ਫਰਾਂਸ 'ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਹੋਏ ਤੇਜ਼, 5 ਹਜ਼ਾਰ ਲੋਕ ਗ੍ਰਿਫ਼ਤਾਰ

rain alert 6 days imd  weather

Rain Alert : 5, 6, 7, 8, 9, 10 ਅਕਤੂਬਰ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ...

new zealand pm takanini gurudwara sahib

ਨਿਊਜ਼ੀਲੈਂਡ ਦੇ PM ਟਾਕਾਨੀਨੀ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ, ਭਾਰਤੀ ਭਾਈਚਾਰੇ...

fortune will shine for people of these 3 zodiac signs

3 ਰਾਸ਼ੀਆਂ ਵਾਲਿਆਂ ਦੀ ਚਮਕ ਜਾਵੇਗੀ ਕਿਸਮਤ ! ਪਵੇਗਾ ਨੋਟਾਂ ਦਾ ਮੀਂਹ

major restrictions imposed in nawanshahr district until november 29

29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ...

komal rani reacts to those raising allegations of her affair with govinda

'ਜੇ ਕਿਸੇ ਨੂੰ ਕੋਈ ਤਕਲੀਫ਼ ਐ, ਤਾਂ ਹੁੰਦੀ ਰਹੇ..!', ਗੋਵਿੰਦਾ ਨਾਲ ਅਫੇਅਰ ਦੇ...

strict orders issued by the civil surgeon

ਅੰਮ੍ਰਿਤਸਰ 'ਚ ਨਵੇਂ ਸਿਵਲ ਸਰਜਨ ਦੇ ਸਖ਼ਤ ਤੇਵਰ, ਇਨ੍ਹਾਂ ਮੁਲਾਜ਼ਮਾਂ ਖਿਲਾਫ...

famous bollywood actress suffers a spinal fracture

ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ...

famous actress threatens supreme court

'ਜੇ ਮੈਨੂੰ ਕੁਝ ਹੋਇਆ ਤਾਂ..!', ਮਸ਼ਹੂਰ ਅਦਾਕਾਰਾ ਨੇ ਸੁਪਰੀਮ ਕੋਰਟ ਨੂੰ ਹੀ...

salman khan lauds pilot smit machchhar

'ਕਮਾਲ ਕਰ ਦਿੱਤਾ, ਪਾਇਲਟ ਜੀ, ਸਲਾਮ ਐ ਤੁਹਾਨੂੰ..!', ਸਲਮਾਨ ਖਾਨ ਨੇ ਪਾਇਲਟ...

meteorological department has issued an alert for these states

ਭਲਕੇ ਪਵੇਗਾ ਭਾਰੀ ਮੀਂਹ, ਚੜ੍ਹ ਕੇ ਆ ਰਹੀਆਂ ਕਾਲੀਆਂ ਘਟਾਵਾਂ ! ਮੌਸਮ ਵਿਭਾਗ ਨੇ...

asian games 2026 if the india pakistan final is cancelled

Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • tourism
      ਭਾਈਵਾਲੀ ਵਿਚ ਮੌਜੂਦ ਹੈ ਟੂਰਿਜ਼ਮ ਦਾ ਭਵਿੱਖ
    • women being ruined after falling into the trap of certain charlatan godmen
      ‘ਕੁਝ ਢੋਂਗੀ ਬਾਬਿਆਂ ਦੇ ਜਾਲ ’ਚ ਫਸ ਕੇ’ ਬਰਬਾਦ ਹੋ ਰਹੀਆਂ ਔਰਤਾਂ!
    • up congress sp
      ਉੱਤਰ ਪ੍ਰਦੇਸ਼ ’ਚ ਕਾਂਗਰਸ ਨੂੰ ਸਮਾਜਵਾਦੀ ਪਾਰਟੀ ਦੀ ਲੋੜ
    • women safety
      ਔਰਤਾਂ ਦੀ ਸੁਰੱਖਿਆ ਰਾਸ਼ਟਰ ਦੀ ਪ੍ਰੀਖਿਆ!
    • roop kaur sandhu case
      ਰੂਪ ਕੌਰ ਸੰਧੂ ਮਾਮਲਾ : ਸਵਾਲ ਪੁੱਛਣ ਵਾਲੇ ਕਟਹਿਰੇ ’ਚ ਕਿਉਂ?
    • growing aggression among students solutions needed
      ਵਿਦਿਆਰਥੀਆਂ ’ਚ ਵਧ ਰਿਹਾ ਹਮਲਾਵਰੀਪਣ, ਹੱਲ ਜ਼ਰੂਰੀ
    • some government hospitals patients falling victim to negligence
      ‘ਕੁਝ ਸਰਕਾਰੀ ਹਸਪਤਾਲ’ ਲਾਪ੍ਰਵਾਹੀ ਦਾ ਸ਼ਿਕਾਰ ਹੁੰਦੇ ਮਰੀਜ਼!
    • kamla haris
      ਕਮਲਾ ਹੈਰਿਸ ਬਿਲਕੁਲ ਉਹੀ ਕਰ ਰਹੀ ਹਨ ਜੋ ਉਨ੍ਹਾਂ ਦੀ ਪਾਰਟੀ ਉਨ੍ਹਾਂ ਤੋਂ ਚਾਹੁੰਦੀ...
    • election commission grapples with voter colonialism
      ਵੋਟਰ ਬਸਤੀਵਾਦ ਨਾਲ ਜੂਝਦਾ ਚੋਣ ਕਮਿਸ਼ਨ
    • elders honor
      ਬਜ਼ੁਰਗਾਂ ਦਾ ਸਨਮਾਨ ਅਤੇ ਸ਼ਾਨ : ਵਿਕਸਤ ਭਾਰਤ ਦੀ ਨੀਂਹ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +