Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    11:34:43 PM

  • major for pf withdrawals

    PF 'ਚੋਂ ਪੈਸੇ ਕਢਵਾਉਣ ਵਾਲਿਆਂ ਲਈ ਵੱਡਾ ਅਪਡੇਟ:...

  • big news jagtar singh hawara agrees to a oneday parole

    ਜਗਤਾਰ ਹਵਾਰਾ ਇਕ ਦਿਨ ਦੀ ਪੈਰੋਲ ’ਤੇ ਮਾਂ ਨੂੰ ਮਿਲਣ...

  • judicial transfers in punjab

    ਪੰਜਾਬ 'ਚ ਜੱਜਾਂ ਦੇ ਤਬਾਦਲੇ: ਹਾਈਕੋਰਟ ਨੇ 23...

  • schools and colleges to remain closed tomorrow

    ਭਲਕੇ ਬੰਦ ਰਹਿਣਗੇ ਸਕੂਲ-ਕਾਲਜ! CJP ਪ੍ਰਦਰਸ਼ਨ ਕਾਰਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੁਢਾਪਾ ਪੈਨਸ਼ਨ ਤੋਂ ‘ਪ੍ਰਾਣ ਵਾਯੂ ਦੇਵਤਾ ਪੈਨਸ਼ਨ’ ਤੱਕ : ਅਨੋਖੀ ਪਹਿਲ

BLOG News Punjabi(ਬਲਾਗ)

ਬੁਢਾਪਾ ਪੈਨਸ਼ਨ ਤੋਂ ‘ਪ੍ਰਾਣ ਵਾਯੂ ਦੇਵਤਾ ਪੈਨਸ਼ਨ’ ਤੱਕ : ਅਨੋਖੀ ਪਹਿਲ

  • Edited By Harpreet Singh,
  • Updated: 04 Jun, 2026 05:01 PM
Blog
old age pension to praan vaayu devta pension
  • Share
    • Facebook
    • Tumblr
    • Linkedin
    • Twitter
  • Comment

ਹਰਿਆਣਾ ਦੀ ਪਛਾਣ ਸਿਰਫ ਖੇਤੀਬਾੜੀ, ਖੇਡਾਂ ਅਤੇ ਫੌਜੀ ਪ੍ਰੰਪਰਾ ਤੱਕ ਸੀਮਤ ਨਹੀਂ ਹੈ, ਸਗੋਂ ਸਮਾਜਿਕ ਸੁਰੱਖਿਆ ਦੀਆਂ ਅਨੇਕਾਂ ਜਨਹਿਤਕਾਰੀ ਯੋਜਨਾਵਾਂ ਦੇ ਕਾਰਨ ਵੀ ਸੂਬੇ ਨੇ ਪੂਰੇ ਦੇਸ਼ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜਦੋਂ ਵੀ ਬੁਢਾਪਾ ਪੈਨਸ਼ਨ ਦੀ ਗੱਲ ਹੁੰਦੀ ਹੈ ਤਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਚੌਧਰੀ ਦੇਵੀਲਾਲ ਦਾ ਨਾਮ ਯਾਦ ਆਉਂਦਾ ਹੈ।

ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਮੰਨਿਆ ਜਾਂਦਾ ਹੈ ਜਿਸ ਨੇ ਬਜ਼ੁਰਗਾਂ ਦੇ ਸਨਮਾਨ ਅਤੇ ਸਮਾਜਿਕ ਸੁਰੱਖਿਆ ਲਈ ਬੁਢਾਪਾ ਪੈਨਸ਼ਨ ਵਰਗੀ ਯੋਜਨਾ ਨੂੰ ਲਾਗੂ ਕੀਤਾ। ਇਹੀ ਕਾਰਨ ਹੈ ਕਿ ਅੱਜ ਵੀ ਕਰੋੜਾਂ ਲੋਕ ਚੌਧਰੀ ਦੇਵੀਲਾਲ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕਰਦੇ ਹਨ। ਸਮੇਂ ਦੇ ਨਾਲ ਹਰਿਆਣਾ ਦੀਆਂ ਵੱਖ-ਵੱਖ ਸਰਕਾਰਾਂ ਨੇ ਸਮਾਜਿਕ ਸੁਰੱਖਿਆ ਦੀ ਇਸ ਪ੍ਰੰਪਰਾ ਨੂੰ ਅੱਗੇ ਵਧਾਇਆ ਅਤੇ ਇਸ ਨੂੰ ਨਵੀਂ ਸੋਚ ਨਾਲ ਵਿਸਤਾਰ ਦਿੱਤਾ।

ਇਸੇ ਲੜੀ ’ਚ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਨੇ 26 ਅਕਤੂਬਰ 2023 ਨੂੰ ਇਕ ਅਜਿਹੀ ਅਨੋਖੀ ਯੋਜਨਾ ਸ਼ੁਰੂ ਕੀਤੀ, ਜਿਸ ਨੇ ਨਾ ਸਿਰਫ਼ ਦੇਸ਼ ਸਗੋਂ ਦੁਨੀਆ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ। ਇਸ ਯੋਜਨਾ ਦਾ ਨਾਮ ਹੈ ‘ਪ੍ਰਾਣ ਵਾਯੂ ਦੇਵਤਾ ਪੈਨਸ਼ਨ ਯੋਜਨਾ’ ।

ਆਮ ਤੌਰ ’ਤੇ ਪੈਨਸ਼ਨ ਮਨੁੱਖਾਂ ਨੂੰ ਦਿੱਤੀ ਜਾਂਦੀ ਹੈ ਪਰ ਹਰਿਆਣਾ ਸਰਕਾਰ ਨੇ ਕੁਦਰਤ ਅਤੇ ਚੌਗਿਰਦੇ ਦੀ ਸੁਰੱਖਿਆ ਨੂੰ ਉਤਸ਼ਾਹ ਦੇਣ ਲਈ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਰੁੱਖਾਂ ਨੂੰ ਵੀ ਸਨਮਾਨ ਦੇਣ ਦਾ ਫ਼ੈਸਲਾ ਕੀਤਾ। ਇਸ ਯੋਜਨਾ ਦੇ ਅਧੀਨ ਅਜਿਹੇ ਰੁੱਖਾਂ ਦੀ ਸੁਰੱਖਿਆ ਅਤੇ ਦੇਖਭਾਲ ਲਈ ਉਨ੍ਹਾਂ ਦੇ ਮਾਲਕਾਂ ਨੂੰ ਹਰ ਸਾਲ 2750 ਰੁਪਏ ਦੀ ਪੈਨਸ਼ਨ ਪ੍ਰਦਾਨ ਕੀਤੀ ਜਾਂਦੀ ਹੈ। ਯੋਜਨਾ ਦੀ ਵਧਦੀ ਲੋਕਪ੍ਰਿਯਤਾ ਅਤੇ ਲੋਕਾਂ ਦੀ ਹਿੱਸੇਦਾਰੀ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਇਸ ਰਕਮ ਨੂੰ ਵਧਾ ਕੇ 3000 ਰੁਪਏ ਸਾਲਾਨਾ ਕਰ ਦਿੱਤਾ ਹੈ।

ਯੋਜਨਾ ਸ਼ੁਰੂ ਹੋਣ ਦੇ ਸਮੇਂ ਲੱਗਭਗ 3810 ਰੁੱਖ ਇਸ ਦੇ ਅਧੀਨ ਰਜਿਸਟਰਡ ਸਨ, ਜਿਨ੍ਹਾਂ ਨੂੰ ਸਾਲਾਨਾ ਪੈਨਸ਼ਨ ਦਾ ਲਾਭ ਦਿੱਤਾ ਜਾ ਰਿਹਾ ਸੀ। ਅੱਜ ਇਨ੍ਹਾਂ ਰੁੱਖਾਂ ਦੀ ਗਿਣਤੀ ਵਧ ਕੇ ਲੱਗਭਗ 5000 ਤੱਕ ਪਹੁੰਚ ਚੁੱਕੀ ਹੈ। ਇਹ ਸਿਰਫ ਇਕ ਸਰਕਾਰੀ ਅੰਕੜਾ ਨਹੀਂ ਹੈ, ਸਗੋਂ ਇਸ ਗੱਲ ਦਾ ਸਬੂਤ ਹੈ ਕਿ ਲੋਕ ਵਾਤਾਵਰਣ ਸੁਰੱਖਿਆ ਦੇ ਪ੍ਰਤੀ ਜਾਗਰੂਕ ਹੋ ਰਹੇ ਹਨ ਅਤੇ ਰੁੱਖਾਂ ਨੂੰ ਸਿਰਫ ਲੱਕੜੀ ਜਾਂ ਜ਼ਮੀਨ ਦੀ ਵਰਤੋਂ ਦੇ ਸਾਧਨ ਵਜੋਂ ਨਹੀਂ ਸਗੋਂ ਜੀਵਨਦਾਤਾ ਦੇ ਰੂਪ ’ਚ ਦੇਖਣ ਲੱਗੇ ਹਨ।

ਅਸਲ ’ਚ ਰੁੱਖ ਮਨੁੱਖੀ ਜੀਵਨ ਦੇ ਸਭ ਤੋਂ ਵੱਡੇ ਰੱਖਿਅਕ ਹਨ। ਉਹ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਵਾਤਾਵਰਣ ਨੂੰ ਸ਼ੁੱਧ ਬਣਾਉਂਦੇ ਹਨ, ਜ਼ਮੀਨ ਹੇਠਲੇ ਪਾਣੀ ਦੀ ਸੁਰੱਖਿਆ ’ਚ ਮਦਦ ਕਰਦੇ ਹਨ, ਤਾਪਮਾਨ ਨੂੰ ਕੰਟਰੋਲ ਕਰਦੇ ਹਨ ਅਤੇ ਜੈਵ-ਵੰਨ-ਸੁਵੰਨਤਾ ਨੂੰ ਸੁਰੱਖਿਅਤ ਰੱਖਦੇ ਹਨ। ਵਧਦੇ ਸ਼ਹਿਰੀਕਰਨ, ਉਦਯੋਗੀਕਰਨ ਅਤੇ ਆਬਾਦੀ ਦੇ ਦਬਾਅ ਕਾਰਨ ਦੁਨੀਆ ਭਰ ’ਚ ਜੰਗਲਾਂ ਦਾ ਖੇਤਰ ਲਗਾਤਾਰ ਘਟ ਰਿਹਾ ਹੈ। ਇਸ ਦਾ ਸਿੱਧਾ ਪ੍ਰਭਾਵ ਪੌਣ-ਪਾਣੀ ਤਬਦੀਲੀ, ਗਲੋਬਲ ਵਾਰਮਿੰਗ, ਅਨਿਯਮਿਤ ਵਰਖਾ, ਸੋਕਾ ਅਤੇ ਹੜ੍ਹ ਵਰਗੀਆਂ ਸਮੱਸਿਆਵਾਂ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ। ਅਜਿਹੇ ਸਮੇਂ ’ਚ ਜੇਕਰ ਕਿਸੇ ਸੂਬੇ ਦੀ ਸਰਕਾਰ ਰੁੱਖਾਂ ਨੂੰ ਸਨਮਾਨ ਦੇਣ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਆਰਥਿਕ ਉਤਸ਼ਾਹ ਪ੍ਰਦਾਨ ਕਰਦੀ ਹੈ ਤਾਂ ਇਹ ਨਿਸ਼ਚਿਤ ਤੌਰ ’ਤੇ ਇਕ ਦੂਰਅੰਦੇਸ਼ੀ ਅਤੇ ਸ਼ਲਾਘਾਯੋਗ ਪਹਿਲ ਕਹੀ ਜਾਵੇਗੀ।

ਵਾਤਾਵਰਣ ਸੁਰੱਖਿਆ ਦੀ ਦਿਸ਼ਾ ’ਚ ਇਸੇ ਸੋਚ ਨੂੰ ਰਾਸ਼ਟਰੀ ਪੱਧਰ ’ਤੇ ਅੱਗੇ ਵਧਾਉਂਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਜੂਨ 2024 ਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ’ਤੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਸਿਰਫ ਪੌਦੇ ਲਗਾਉਣ ਦਾ ਪ੍ਰੋਗਰਾਮ ਨਹੀਂ ਸੀ, ਸਗੋਂ ਭਾਵਨਾਵਾਂ ਨਾਲ ਜੁੜਿਆ ਇਕ ਜਨ-ਅੰਦੋਲਨ ਬਣ ਗਿਆ। ਹਰ ਵਿਅਕਤੀ ਨੂੰ ਆਪਣੀ ਮਾਂ ਦੇ ਸਨਮਾਨ ’ਚ ਇਕ ਪੌਦਾ ਲਗਾਉਣ ਅਤੇ ਉਸ ਦੀ ਦੇਖਭਾਲ ਕਰਨ ਦਾ ਸੰਦੇਸ਼ ਦਿੱਤਾ ਗਿਆ। ਭਾਰਤੀ ਸੱਭਿਆਚਾਰ ’ਚ ਮਾਂ ਦਾ ਸਥਾਨ ਸਰਵਉੱਚ ਮੰਨਿਆ ਜਾਂਦਾ ਹੈ ਅਤੇ ਜਦੋਂ ਵਾਤਾਵਰਣ ਸੁਰੱਖਿਆ ਨੂੰ ਮਾਂ ਦੇ ਸਨਮਾਨ ਨਾਲ ਜੋੜਿਆ ਗਿਆ ਤਾਂ ਇਸ ਮੁਹਿੰਮ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ।

ਇਸ ਮੁਹਿੰਮ ਦੇ ਅੰਤਰਗਤ ਵਾਤਾਵਰਣ ਮੰਤਰਾਲੇ ਵਲੋਂ 80 ਕਰੋੜ ਪੌਦੇ ਲਗਾਉਣ ਦਾ ਰਿਕਾਰਡ ਟੀਚਾ ਸਫ਼ਲਤਾਪੂਰਵਕ ਪ੍ਰਾਪਤ ਕੀਤਾ ਗਿਆ। ਦੇਸ਼ ਦੇ ਵੱਖ-ਵੱਖ ਸੂਬਿਅਾਂ, ਵਿੱਦਿਅਕ ਸੰਸਥਾਵਾਂ, ਸਰਕਾਰੀ ਦਫ਼ਤਰਾਂ, ਪੰਚਾਇਤਾਂ, ਸਮਾਜਿਕ ਸੰਗਠਨਾਂ ਅਤੇ ਆਮ ਨਾਗਰਿਕਾਂ ਨੇ ਇਸ ’ਚ ਵੱਧ-ਚੜ੍ਹ ਕੇ ਹਿੱਸਾ ਲਿਆ। ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ ਵੀ ਲੱਖਾਂ ਪੌਦੇ ਲਗਾਏ ਗਏ, ਜਿਸ ਨਾਲ ਹਰਿਆਵਲ ਦਾ ਦਾਇਰਾ ਵਧਾਉਣ ਦੇ ਨਾਲ-ਨਾਲ ਸੜਕ ਕਿਨਾਰੇ ਚੌਗਿਰਦੇ ਦੇ ਸੰਤੁਲਨ ਨੂੰ ਮਜ਼ਬੂਤ ਕਰਨ ’ਚ ਸਹਾਇਤਾ ਮਿਲੀ।

ਇਸ ਮੁਹਿੰਮ ਦੀ ਲੋਕਪ੍ਰਿਯਤਾ ਸਿਰਫ ਭਾਰਤ ਤੱਕ ਸੀਮਤ ਨਹੀਂ ਰਹੀ। ਅੰਤਰਰਾਸ਼ਟਰੀ ਮੰਚਾਂ ’ਤੇ ਵੀ ਇਸ ਦੀ ਸ਼ਲਾਘਾ ਹੋਈ। ਹਾਲ ਹੀ ’ਚ ਇਟਲੀ ਦੇ ਰੋਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਦੇ ਨਾਲ ਮਿਲ ਕੇ ਪੌਦੇ ਲਗਾ ਕੇ ਇਸ ਮੁਹਿੰਮ ਦਾ ਸੰਦੇਸ਼ ਗਲੋਬਲ ਪੱਧਰ ਤੱਕ ਪਹੁੰਚਾਇਆ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਵਾਤਾਵਰਣ ਸੁਰੱਖਿਆ ਅੱਜ ਕਿਸੇ ਇਕ ਦੇਸ਼ ਦੀ ਨਹੀਂ ਬਲਕਿ ਪੂਰੀ ਮਨੁੱਖਤਾ ਦੀ ਸਾਂਝੀ ਜ਼ਿੰਮੇਵਾਰੀ ਹੈ।

ਜੇਕਰ ਭਾਰਤ ਦੇ ਜੰਗਲੀ ਖੇਤਰ ਦੀ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਅਜੇ ਵੀ ਸਾਡੇ ਸਾਹਮਣੇ ਵੱਡੀਆਂ ਚੁਣੌਤੀਆਂ ਮੌਜੂਦ ਹਨ। ਭਾਰਤ ਦਾ ਕੁੱਲ ਜੰਗਲੀ ਖੇਤਰ ਲੱਗਭਗ 6.78 ਲੱਖ ਵਰਗ ਕਿਲੋਮੀਟਰ ਹੈ, ਜੋ ਦੇਸ਼ ਦੇ ਕੁੱਲ ਭੂਗੋਲਿਕ ਖੇਤਰਫਲ ਦਾ ਲੱਗਭਗ 20.64 ਫੀਸਦੀ ਹੈ। ਰਾਸ਼ਟਰੀ ਵਣ ਨੀਤੀ ਦੇ ਅਨੁਸਾਰ ਦੇਸ਼ ਦੇ ਕੁੱਲ ਖੇਤਰਫਲ ਦਾ ਲੱਗਭਗ 33 ਫੀਸਦੀ ਹਿੱਸਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ, ਭਾਵ ਅਜੇ ਵੀ ਸਾਨੂੰ ਕਾਫ਼ੀ ਦੂਰੀ ਤੈਅ ਕਰਨੀ ਹੈ।

ਜੰਗਲੀ ਖੇਤਰਫਲ ਦੀ ਦ੍ਰਿਸ਼ਟੀ ਤੋਂ ਭਾਰਤ ’ਚ ਸਭ ਤੋਂ ਵੱਧ ਜੰਗਲ ਮੱਧ ਪ੍ਰਦੇਸ਼ ’ਚ ਹਨ। ਇਸ ਤੋਂ ਬਾਅਦ ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਓਡਿਸ਼ਾ ਅਤੇ ਮਹਾਰਾਸ਼ਟਰ ਦਾ ਸਥਾਨ ਆਉਂਦਾ ਹੈ। ਇਹ ਸੂਬੇ ਖੇਤਰਫਲ ਦੇ ਅਾਧਾਰ ’ਤੇ ਸਭ ਤੋਂ ਵੱਧ ਜੰਗਲੀ ਜਾਇਦਾਦ ਰੱਖਦੇ ਹਨ।

ਦੂਜੇ ਪਾਸੇ ਕੁਝ ਸੂਬੇ ਅਜਿਹੇ ਵੀ ਹਨ ਜਿੱਥੇ ਜੰਗਲੀ ਖੇਤਰ ਤੁਲਨਾ ’ਚ ਬਹੁਤ ਘੱਟ ਹੈ। ਹਰਿਆਣਾ, ਪੰਜਾਬ, ਰਾਜਸਥਾਨ, ਬਿਹਾਰ ਅਤੇ ਉੱਤਰ ਪ੍ਰਦੇਸ਼ ਇਸ ਸ਼੍ਰੇਣੀ ’ਚ ਆਉਂਦੇ ਹਨ। ਹਰਿਆਣਾ ’ਚ ਜੰਗਲੀ ਖੇਤਰ ਲੱਗਭਗ 3 ਤੋਂ 4 ਫੀਸਦੀ ਦੇ ਨੇੜੇ-ਤੇੜੇ ਹੈ, ਜੋ ਰਾਸ਼ਟਰੀ ਔਸਤ ਨਾਲੋਂ ਕਾਫ਼ੀ ਘੱਟ ਹੈ। ਸੀਮਤ ਜੰਗਲੀ ਖੇਤਰ, ਵਧਦੀ ਆਬਾਦੀ, ਉਦਯੋਗਿਕ ਵਿਕਾਸ ਅਤੇ ਖੇਤੀ ਅਾਧਾਰਿਤ ਅਰਥਵਿਵਸਥਾ ਵਰਗੇ ਹਾਲਾਤ ਸੂਬੇ ਦੇ ਸਾਹਮਣੇ ਵਿਸ਼ੇਸ਼ ਚੁਣੌਤੀਆਂ ਪੇਸ਼ ਕਰਦੇ ਹਨ। ਇਹੀ ਕਾਰਨ ਹੈ ਕਿ ਹਰਿਆਣਾ ’ਚ ‘ਪ੍ਰਾਣ ਵਾਯੂ ਦੇਵਤਾ ਪੈਨਸ਼ਨ ਯੋਜਨਾ’ ਵਰਗੀ ਨਵੀਂ ਪਹਿਲ ਦੀ ਲੋੜ ਮਹਿਸੂਸ ਕੀਤੀ ਗਈ। ਇਹ ਯੋਜਨਾ ਸਿਰਫ ਪੁਰਾਣੇ ਰੁੱਖਾਂ ਨੂੰ ਬਚਾਉਣ ਦਾ ਯਤਨ ਨਹੀਂ ਹੈ, ਸਗੋਂ ਸਮਾਜ ’ਚ ਇਹ ਸੰਦੇਸ਼ ਦੇਣ ਦਾ ਮਾਧਿਅਮ ਵੀ ਹੈ ਕਿ ਰੁੱਖ ਸਾਡੀ ਕੁਦਰਤੀ ਵਿਰਾਸਤ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।

ਇਨ੍ਹਾਂ ਸਾਰੇ ਯਤਨਾਂ ਦਾ ਮੂਲ ਮੰਤਵ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣਾ, ਸਮਾਜ ਨੂੰ ਸੰਵੇਦਨਸ਼ੀਲ ਬਣਾਉਣਾ ਅਤੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ। ਜੇਕਰ ਹਰ ਨਾਗਰਿਕ ਘੱਟੋ-ਘੱਟ ਇਕ ਪੌਦਾ ਲਗਾਵੇ, ਉਸ ਦੀ ਦੇਖਭਾਲ ਕਰੇ ਅਤੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਵੇ, ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਨਾ ਸਿਰਫ਼ ਆਰਥਿਕ ਮਹਾਂਸ਼ਕਤੀ ਬਣੇਗਾ ਸਗੋਂ ਵਾਤਾਵਰਣ ਸੁਰੱਖਿਆ ਦੇ ਖੇਤਰ ’ਚ ਵੀ ਦੁਨੀਆ ਲਈ ਇਕ ਪ੍ਰੇਰਣਾਦਾਇਕ ਉਦਾਹਰਣ ਪੇਸ਼ ਕਰੇਗਾ।

-ਦੀਪਕ ਕੁਮਾਰ ਸ਼ਰਮਾ

  • Old Age Pension
  • Praan Vayu Devta Pension

ਪੋਪ ‘ਏ.ਆਈ.’ ਦੇ ਇਕ ਵਿਸ਼ੇਸ਼ ਖ਼ਤਰੇ ਬਾਰੇ ਬਿਲਕੁਲ ਸਹੀ ਹਨ

NEXT STORY

Stories You May Like

  • september month  salary  pensions
    ਖੁਸ਼ਖ਼ਬਰੀ! ਸਮੇਂ ਤੋਂ ਪਹਿਲਾਂ ਮਿਲੇਗੀ ਸਤੰਬਰ ਮਹੀਨੇ ਦੀ ਤਨਖਾਹ ਤੇ ਪੈਨਸ਼ਨ, AP ਸਰਕਾਰ ਵਲੋਂ ਹੁਕਮ ਜਾਰੀ
  • indian air force chief ap singh praised  sumit machhar
    ਭਾਰਤੀ ਵਾਯੂ ਸੈਨਾ ਦੇ ਮੁਖੀ ਏ. ਪੀ. ਸਿੰਘ ਨੇ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ ਕੀਤੀ ਸ਼ਲਾਘਾ
  • unmarried men  find brides farmer  demand
    ਸਾਨੂੰ ਲਾੜੀ ਲੱਭ ਦਿਓ CM ਸਾਹਿਬ...! ਕਰਨਾਟਕ ਦੇ ਅਣਵਿਆਹੇ ਕਿਸਾਨਾਂ ਨੇ ਕਰ 'ਤੀ ਅਨੋਖੀ ਮੰਗ
  • gyanesh is the target of the opposition
    ਸੜਕ ਤੋਂ ਸੰਸਦ ਤੱਕ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਗਿਆਨੇਸ਼
  • kewal singh dhillon
    ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਹਮੇਸ਼ਾ ਪਹਿਲ ਦਿੰਦੀ ਹੈ ਮੋਦੀ ਸਰਕਾਰ: ਕੇਵਲ ਸਿੰਘ ਢਿੱਲੋਂ
  • punjab police  moga police  station house officer
    ਪ੍ਰਸ਼ਾਸਨ ਤੇ ਪੁਲਸ ਦੀ ਅਨੌਖੀ ਪਹਿਲ, ਥਾਣਾ ਚੜਿੱਕ ਦੇ ਮੁਖੀ ਨੇ ਚੁੱਕਿਆ ਵੱਡਾ ਕਦਮ
  • due to construction work at phagwara station
    ਫਗਵਾੜਾ ਸਟੇਸ਼ਨ ’ਚ ਨਿਰਮਾਣ ਕਾਰਜਾਂ ਕਾਰਨ 5 ਤੋਂ 7 ਅਕਤੂਬਰ ਤੱਕ ਲੁਧਿਆਣਾ ਤੋਂ ਅੱਗੇ ਨਹੀਂ ਆਵੇਗੀ ਸ਼ਾਨ-ਏ-ਪੰਜਾਬ
  • ban on harvesting paddy with combine between 6 pm and 10 am
    ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ ’ਤੇ ਪਾਬੰਦੀ
  • congress raises questions poor management jalandhar civil hospital
    'ਕਿੱਥੇ ਗਈ ਸਿਹਤ ਕ੍ਰਾਂਤੀ?', ਜਲੰਧਰ ਸਿਵਲ ਹਸਪਤਾਲ ਵਿੱਚ ਗੰਦਗੀ ਤੇ ਮਾੜੇ...
  • lpu protest revelation
    LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ,...
  • major forecast by meteorological department rain winds and storms in punjab
    ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ! ਪੰਜਾਬ 'ਚ 3 ਦਿਨ ਹਨ੍ਹੇਰੀ-ਤੂਫ਼ਾਨ ਨਾਲ...
  • long power cut in punjab on saturday
    ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...
  • bodybuilder varinder singh ghumman s death anniversary
    ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਬਰਸੀ ਮੌਕੇ ਭਰਾ ਨੇ ਕੀਤੇ ਵੱਡੇ ਖ਼ੁਲਾਸੇ! ਕਰੋੜਾਂ...
  • dispute over train departure superintendent attacks manager with a stick
    ਜਲੰਧਰ 'ਚ ਟਰੇਨ ਰਵਾਨਾ ਕਰਨ ਨੂੰ ਲੈ ਕੇ ਵਿਵਾਦ, ਸੁਪਰਡੈਂਟ ਨੇ ਮੈਨੇਜਰ 'ਤੇ...
  • vigilance action at patwar khana in district administrative complex jalandhar
    ਜਲੰਧਰ 'ਚ DC ਦੇ ਨੱਕ ਹੇਠਾਂ ਸਾਲਾਂ ਤੋਂ ਪਟਵਾਰਖਾਨੇ ’ਚ ਛਾਇਆ ਹੋਇਆ ਹੈ...
  • bjp protests over smart city scams in jalandhar
    ਜਲੰਧਰ 'ਚ ਸਮਾਰਟ ਸਿਟੀ ਘਪਲਿਆਂ ਨੂੰ ਲੈ ਕੇ ਭਾਜਪਾ ਦਾ ਰੋਸ ਪ੍ਰਦਰਸ਼ਨ
Trending
Ek Nazar
long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

harbhajan mann s heart touching statement

ਵਿਆਹ ਪ੍ਰੋਗਰਾਮ ਲਾਉਣ ਨੂੰ ਲੈ ਕੇ ਹਰਭਜਨ ਮਾਨ ਦਾ ਦਿਲ ਨੂੰ ਛੂਹਣ ਵਾਲਾ ਬਿਆਨ,...

china s k visa

ਇਕ ਸਾਲ ਬਾਅਦ ਵੀ ਚੀਨ ਦਾ 'K ਵੀਜ਼ਾ' ਬਣਿਆ ਬੁਝਾਰਤ; ਬਿਨੈਕਾਰ ਹੋ ਰਹੇ ਖੁਆਰ

government job 27 lakh rupees excise officer police

ਸਰਕਾਰੀ ਨੌਕਰੀ ਲਈ ਦਿੱਤੇ 27 ਲੱਖ, ਆਬਕਾਰੀ ਅਧਿਕਾਰੀ ਦੀ ਕੁਰਸੀ 'ਤੇ ਬੈਠਦੇ ਹੀ ਹੋ...

assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • employment
      ਆਰਥਿਕ ਵਿਕਾਸ ਦੀ ਰਫ਼ਤਾਰ ’ਚ ਪਛੜਦਾ ਰੋਜ਼ਗਾਰ
    • women safety
      ਔਰਤਾਂ ’ਤੇ ਪਾਬੰਦੀ ਨਹੀਂ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ
    • deaths occurring from entering sewers and septic tanks without safety equipment
      ਬਿਨਾਂ ਸੁਰੱਖਿਆ ਉਪਕਰਣਾਂ ਦੇ ਸੀਵਰ ਅਤੇ ਸੈਪਟਿਕ ਟੈਂਕਾਂ ’ਚ ਉਤਰਨ ਨਾਲ ਹੋ ਰਹੀਆਂ...
    • human civilization
      ਕੀ ਅਸੀਂ ਮਨੁੱਖੀ ਸੱਭਿਅਤਾ ਦੇ ਅੰਤ ਦੀ ਕਹਾਣੀ ਖੁੱਦ ਲਿਖ ਰਹੇ ਹਾਂ ?
    • protests
      ਪਹਿਲੀ ਵਾਰ, ਮੋਦੀ ਨੂੰ ਵੱਡੇ ਵਿਰੋਧ ਵਿਖਾਵਿਆਂ ਦਾ ਸਾਹਮਣਾ ਕਰਨਾ ਪੈ ਰਿਹੈ
    • prime minister narendra modi  public life  25 years
      ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ: ਜਨਤਕ ਜੀਵਨ ਦੇ 25 ਸਾਲ
    • rss women wing
      ਆਰ.ਐੱਸ.ਐੱਸ. ਨਾਲ ਜੁੜੇ ਸੰਗਠਨਾਂ ’ਚ ਫੈਸਲਾਕੁੰਨ ਭੂਮਿਕਾ ਨਿਭਾਉਣ ਨੂੰ ਤਿਆਰ ਔਰਤਾਂ
    • real winner india
      ਸਿਆਸੀ ਰੌਲ਼ੇ-ਰੱਪੇ ਤੋਂ ਪਰ੍ਹੇ, ਸਾਡਾ ਅਸਲੀ ਜੇਤੂ ਭਾਰਤ
    • materials of destruction are being seized
      ‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!
    • premanand maharaj case
      ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ’ਚ ਹੋਈ ਦੁਰਘਟਨਾ ਦਾ ਵਿਸ਼ਲੇਸ਼ਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +