ਸੰਯੁਕਤ ਰਾਜ ਅਮਰੀਕਾ ’ਚ ਰਾਸ਼ਟਰਪਤੀ ਵਲੋਂ ਮੁਆਫੀ ਅਕਸਰ ਵਿਵਾਦਿਤ ਰਹੀ ਹੈ। ਫਿਰ ਵੀ, ਰਾਸ਼ਟਰਪਤੀ ਜੋਅ ਬਾਈਡੇਨ ਵਲੋਂ ਆਪਣੇ ਪੁੱਤਰ ਹੰਟਰ ਨੂੰ ਮੁਆਫੀ ਦੇਣ ਵਰਗੇ ਕੁਝ ਫੈਸਲਿਆਂ ਨੇ ਹੋਰਨਾਂ ਦੀ ਤੁਲਨਾ ’ਚ ਵੱਧ ਆਲੋਚਨਾ ਕੀਤੀ ਹੈ। ਮੁਆਫੀ ਦਾ ਅਰਥ ਹੰਟਰ ਨੂੰ ਉਸਦੇ ਜੁਰਮਾਂ ਦੀ ਉਸ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਅਤੇ ਉਹ ਜੇਲ ਨਹੀਂ ਜਾਵੇਗਾ। ਉਸਦੇ ਮਾਮਲਿਆਂ ਨੂੰ ਸੰਭਾਲਣ ਵਾਲੇ ਜੱਜ ਸ਼ਾਇਦ ਬੰਦੂਕ ਮਾਮਲੇ ਲਈ 12 ਦਸੰਬਰ ਅਤੇ ਟੈਕਸ ਮਾਮਲਿਆਂ ਲਈ 16 ਦਸੰਬਰ ਨੂੰ ਨਿਰਧਾਰਿਤ ਸਜ਼ਾ ਸੁਣਵਾਈ ਨੂੰ ਰੱਦ ਕਰ ਦੇਣਗੇ।ਸੰਵਿਧਾਨਿਕ ਤੌਰ ’ਤੇ ਰਾਸ਼ਟਰਪਤੀ ਮੁਆਫੀ ਦੇ ਸਕਦੇ ਹਨ। ਪਿਛਲੇ ਰਾਸ਼ਟਰਪਤੀਆਂ ਨੇ ਇਸ ਸ਼ਕਤੀ ਦੀ ਵਰਤੋਂ ਕੀਤੀ ਹੈ। ਰਵਾਇਤੀ ਤੌਰ ’ਤੇ, ਅਮਰੀਕੀ ਰਾਸ਼ਟਰਪਤੀ ਅਹੁਦਾ ਛੱਡਦੇ ਸਮੇਂ ਮੁਆਫੀ ਦਿੰਦੇ ਹਨ, ਹਾਲਾਂਕਿ ਜੋਅ ਬਾਈਡੇਨ ਵਲੋਂ ਆਪਣੇ ਪੁੱਤਰ ਨੂੰ ‘ਮੁਕੰਮਲ ਅਤੇ ਬਿਨਾਂ ਸ਼ਰਤ’ ਮੁਆਫੀ ਦੇਣ ਤੋਂ ਇਸ ਮੁੱਦੇ ’ਚ ਗੁੰਝਲਪੁਣਾ ਅਤੇ ਜਨਤਕ ਜਾਂਚ ਦੀ ਇਕ ਪਰਤ ਜੁੜ ਗਈ ਹੈ।
ਇਹ ਸਮਝਣਾ ਜ਼ਰੂਰੀ ਹੈ ਕਿ ਜੋਅ ਬਾਈਡੇਨ ਨੇ ਅਜਿਹਾ ਕਿਉਂ ਕੀਤਾ। ਉਹ ਆਪਣੇ ਪੁੱਤਰ ਨੂੰ ਬਚਾਉਣ ਅਤੇ ਜਨਤਕ ਆਲੋਚਨਾ ਦੇ ਦਰਮਿਆਨ ਫਸ ਗਏ ਸਨ। ਹਰ ਕੋਈ ਜਾਣਦਾ ਹੈ ਕਿ ਉਹ ਆਪਣੇ ਪਰਿਵਾਰ ਪ੍ਰਤੀ ਵਫਾਦਾਰ ਹਨ, ਉਨ੍ਹਾਂ ਨੇ ਮਹੱਤਵਪੂਰਨ ਨਿੱਜੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਦੀ ਛੋਟੀ ਧੀ ਅਤੇ ਪਹਿਲੀ ਪਤਨੀ ਦੀ ਕਾਰ ਹਾਦਸੇ ’ਚ ਮੌਤ ਹੋ ਗਈ, ਜਿਸ ’ਚ ਉਨ੍ਹਾਂ ਦੇ ਪੁੱਤਰ ਬਿਊ ਅਤੇ ਹੰਟਰ ਵੀ ਜ਼ਖਮੀ ਹੋ ਗਏ। ਹੰਟਰ ਬਾਈਡੇਨ ਨੂੰ ਵੀ ਆਪਣੀ ਜ਼ਿੰਦਗੀ ’ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਬਾਈਡੇਨ ਚਾਹੁੰਦੇ ਸਨ ਕਿ ਬਿਊ ਰਾਸ਼ਟਰਪਤੀ ਬਣਨ ਪਰ ਬਦਕਿਸਮਤੀ ਨਾਲ 2015 ’ਚ ਬਿਊ ਦੀ ਬ੍ਰੇਨ ਕੈਂਸਰ ਨਾਲ ਮੌਤ ਹੋ ਗਈ। ਬਾਈਡੇਨ ਪਰਿਵਾਰ ਦੇ ਸੰਘਰਸ਼ਾਂ ’ਤੇ ਇਸ ਫੋਕਸ ਦਾ ਮਕਸਦ ਜਨਤਾ ਨਾਲ ਹਮਦਰਦੀ ਪੈਦਾ ਕਰਨਾ ਹੈ। ਅਮਰੀਕੀ ਮੀਡੀਆ ਅਨੁਸਾਰ, ਬਾਈਡੇਨ ਦੀ ਪਤਨੀ ਨੇ ਜੋਅ ਨੂੰ ਫੈਸਲਾ ਲੈਣ ਲਈ ਰਾਜ਼ੀ ਕੀਤਾ।
ਬਾਈਡੇਨ ਦੀ ਮੁਆਫੀ ਪ੍ਰਤੀ ਜਨਤਾ ਦੀ ਪ੍ਰਤੀਕਿਰਿਆ ਆਲੋਚਨਾਤਮਕ ਅਤੇ ਸਹਾਇਕ ਦੋਵੇਂ ਹੈ, ਜਦ ਕਿ ਕੁਝ ਲੋਕ ਉਸ ਨੂੰ ਸਹੀ ਮੰਨਦੇ ਹਨ, ਹੋਰ ਇਸ ਨੂੰ ਸਹੀ ਨਹੀਂ ਮੰਨਦੇ। ਅਮਰੀਕੀ ਮੀਡੀਆ ਵੀ ਇਸ ਤਰ੍ਹਾਂ ਦੀ ਮਿਸ਼ਰਤ ਪ੍ਰਤੀਕਿਰਿਆ ਪ੍ਰਦਰਸ਼ਿਤ ਕਰਦਾ ਹੈ। ਬਾਈਡੇਨ ਦੇ ਸਮਰਥਕ ਉਸ ਨੂੰ ਸਹੀ ਠਹਿਰਾਉਂਦੇ ਹਨ, ਹਾਲਾਂਕਿ ਉਨ੍ਹਾਂ ਦੀ ਪਾਰਟੀ ਦੇ ਕੁਝ ਸਹਿਯੋਗੀ ਨਾਰਾਜ਼ ਹਨ। ਦੋਵਾਂ ਪਾਰਟੀਆਂ ਦੇ ਰਾਸ਼ਟਰਪਤੀਆਂ ਨੇ ਆਪਣੀ ਮੁਆਫੀ ਸ਼ਕਤੀ ਦੀ ਵਰਤੋਂ ਕੀਤੀ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜਾਰਜ ਵਾਸ਼ਿੰਗਟਨ ਨੇ ਕੁਝ ਲੋਕਾਂ ਨੂੰ ਮੁਆਫ ਕਰਨ ਲਈ ਸ਼ਕਤੀ ਦੀ ਵਰਤੋਂ ਕੀਤੀ। 1992 ਦੇ ਅਖੀਰ ’ਚ, ਰਾਸ਼ਟਰਪਤੀ ਜਾਰਜ. ਐੱਚ. ਡਬਲਯੂ ਬੁਸ਼ ਨੇ ਈਰਾਨ-ਕਾਂਟਰਾ ਮਾਮਲੇ ’ਚ ਫਸੇ 6 ਵਿਅਕਤੀਆਂ ਨੂੰ ਮੁਆਫ ਕਰ ਦਿੱਤਾ, ਜਿਨ੍ਹਾਂ ’ਚ ਸਾਬਕਾ ਰੱਖਿਆ ਸਕੱਤਰ ਵੇਨਬਰਗਰ ਵੀ ਸ਼ਾਮਲ ਸੀ।
ਬਿਲ ਕਲਿੰਟਨ, ਜਿਨ੍ਹਾਂ ਨੇ ਇਹ ਕਹਿਣ ਦੇ ਬਾਵਜੂਦ ਕਿ ਉਹ ਅਜਿਹਾ ਨਹੀਂ ਕਰਨਗੇ, ਆਪਣੇ ਮਤਰੇਏ ਭਰਾ ਰੋਜਰ ਨੂੰ ਪਿਛਲੇ ਕੋਕੀਨ ਦੇ ਦੋਸ਼ਾਂ ਲਈ ਮੁਆਫ ਕਰ ਦਿੱਤਾ। ਇਸੇ ਤਰ੍ਹਾਂ, ਡੋਨਾਲਡ ਟਰੰਪ ਨੇ ਆਪਣੇ ਜਵਾਈ ਜੇਰੇਡ ਕੁਸ਼ਨਰ ਦੇ ਪਿਤਾ ਨੂੰ ਟੈਕਸ ਚੋਰੀ ਅਤੇ ਸਹਿਯੋਗੀ ਗਵਾਹ ਦੇ ਵਿਰੁੱਧ ਜਵਾਬੀ ਕਾਰਵਾਈ ਲਈ ਮੁਆਫ ਕਰ ਦਿੱਤਾ। ਦੋਵਾਂ ਨੇ ਪਹਿਲਾਂ ਹੀ ਆਪਣੀ ਜੇਲ ਦੀ ਸਜ਼ਾ ਕੱਟ ਲਈ ਸੀ।
ਆਪਣੇ ਪਹਿਲੇ ਕਾਰਜਕਾਲ ਦੇ ਪਿਛਲੇ ਅੱਧ ਦੌਰਾਨ, ਟਰੰਪ ਨੇ ਗਲਤ ਕੰਮ ਕਰਨ ਵਾਲੇ ਵੱਖ-ਵੱਖ ਵਿਅਕਤੀਆਂ ਨੂੰ ਮੁਆਫੀ ਜਾਰੀ ਕੀਤੀ। ਰਾਹਤ ਮਹਿਸੂਸ ਕਰ ਰਹੇ ਹੰਟਰ ਨੇ ਇਕ ਬਿਆਨ ’ਚ ਕਿਹਾ ਕਿ, ‘‘ਮੈਂ ਆਪਣੀ ਆਦਤ ਦੇ ਸਭ ਤੋਂ ਬੁਰੇ ਦਿਨਾਂ ਦੌਰਾਨ ਆਪਣੀਆਂ ਗਲਤੀਆਂ ਨੂੰ ਮੰਨਿਆ ਹੈ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਲਈ ਹੈ। ਅਜਿਹੀਆਂ ਗਲਤੀਆਂ ਜਿਨ੍ਹਾਂ ਦੀ ਵਰਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਿਆਸੀ ਖੇਡ ਲਈ ਜਨਤਕ ਤੌਰ ’ਤੇ ਬੇਇੱਜ਼ਤ ਕਰਨ ਅਤੇ ਸ਼ਰਮਿੰਦਾ ਕਰਨ ਲਈ ਕੀਤੀ ਗਈ।’’
ਹੰਟਰ ਬਾਈਡੇਨ ਵਿਰੁੱਧ ਮਾਮਲਾ ਕਈ ਸਾਲਾਂ ਤੱਕ ਚੱਲਿਆ ਜਿਸ ’ਚ ਟੈਕਸ ਅਪਰਾਧਾਂ ਅਤੇ ਬੰਦੂਕ ਦੀ ਵਾਰਡ ਦੇ ਦੋਸ਼ ਸ਼ਾਮਲ ਸਨ। ਉਨ੍ਹਾਂ ਨੂੰ ਜੂਨ ’ਚ ਦੋਸ਼ੀ ਠਹਿਰਾਇਆ ਗਿਆ ਅਤੇ ਸਤੰਬਰ ’ਚ ਟੈਕਸ ਚੋਰੀ ਲਈ ਦੋਸ਼ੀ ਠਹਿਰਾਇਆ ਗਿਆ। ਬਾਈਡੇਨ ਨੇ ਕਿਹਾ ਕਿ ਹੰਟਰ ’ਤੇ ‘ਚੋਣਵਾਂ ਅਤੇ ਅਣਉਚਿਤ ਢੰਗ ਨਾਲ ਮੁਕੱਦਮਾ ਚਲਾਇਆ ਗਿਆ’ ਅਤੇ ਦੱਸਿਆ ਕਿ ਦੋਸ਼ ਸਿਆਸਤ ਤੋਂ ਪ੍ਰੇਰਿਤ ਸਨ। ਮੁਆਫੀ ਦਾ ਤਤਕਾਲ ਪ੍ਰਭਾਵ ਇਹ ਹੈ ਕਿ ਬਾਈਡੇਨ ਮੁਆਫੀ ਨਾਲ ਡੈਮੋਕ੍ਰੇਟ ਲਈ ਟਰੰਪ ਦੀ ਆਲੋਚਨਾ ਕਰਨੀ ਮੁਸ਼ਕਲ ਹੈ ਜਾਂਦੀ ਹੈ। ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਨੇ 6 ਜਨਵਰੀ ਦੀਆਂ ਘਟਨਾਵਾਂ ਲਈ ਦੋਸ਼ੀ ਵਿਅਕਤੀਆਂ ਨੂੰ ਮੁਆਫ ਕਰਨ ਦੀ ਯੋਜਨਾ ਬਣਾਈ ਹੈ।
ਬਾਈਡੇਨ ਨੇ ਹੰਟਰ ਨੂੰ ਮੁਆਫ ਨਾ ਕਰਨ ਦਾ ਐਲਾਨ ਕਰਨ ਦੇ ਬਾਅਦ ਆਪਣੇ ਮਨ ’ਚ ਜੋ ਬਦਲਾਅ ਕੀਤਾ, ਉਸ ਦੇ ਪਿੱਛੇ ਉਨ੍ਹਾਂ ਦੇ ਆਪਣੇ ਕਾਰਨ ਸਨ। ਉਨ੍ਹਾਂ ’ਚੋਂ ਇਕ ਉਨ੍ਹਾਂ ਦੀ ਪਤਨੀ ਸੀ ਜਿਨ੍ਹਾਂ ਨੇ ਬਾਈਡੇਨ ਨੂੰ ਅਜਿਹਾ ਕਰਨ ਲਈ ਰਾਜ਼ੀ ਕੀਤਾ। ਉਨ੍ਹਾਂ ਨੇ ਕਿਹਾ ਕਿ ਹੰਟਰ ਨੂੰ ਸਿਰਫ ਇਸ ਲਈ ਚੁਣਿਆ ਗਿਆ ਕਿਉਂਕਿ ਹੰਟਰ ਉਨ੍ਹਾਂ ਦਾ ਪੁੱਤਰ ਸੀ।
ਵਿਸ਼ਲੇਸ਼ਕਾਂ ਦਾ ਇਹ ਵੀ ਦਾਅਵਾ ਹੈ ਕਿ ਇਸ ਨਾਲ ਅਮਰੀਕੀ ਲੋਕਤੰਤਰੀ ਵਿਵਸਥਾ ਕਮਜ਼ੋਰ ਹੋ ਸਕਦੀ ਹੈ। ਰਾਸ਼ਟਰਪਤੀ ਅਕਸਰ ਆਪਣੇ ਮਿੱਤਰਾਂ ਅਤੇ ਸਹਿਯੋਗੀਆਂ ਲਈ ਆਪਣੀਆਂ ਮੁਆਫੀ ਸ਼ਕਤੀਆਂ ਦੀ ਵਰਤੋਂ ਕਰਦੇ ਹਨ। ਇਕ ਵਿਵਾਦਿਤ ਮਾਮਲਾ ਸਾਬਕਾ ਰਾਸ਼ਟਰਪਤੀ ਰਿਚਰਡ ਨਿਕਸਨ ਦਾ ਸੀ, ਜਿਨ੍ਹਾਂ ਨੂੰ ਗੇਰਾਲਡ ਫੋਰਡ ਨੇ 8 ਸਤੰਬਰ, 1974 ਨੂੰ ਮੁਆਫ ਕਰ ਦਿੱਤਾ ਸੀ। ਨਿਕਸਨ ਨੂੰ ਵਾਟਰ ਗੇਟ ਕਾਂਡ ਲਈ ਸੰਭਾਵਿਤ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ। ਰਾਸ਼ਟਰਪਤੀ ਬਾਈਡੇਨ ਨੇ 25 ਵਿਅਕਤੀਆਂ ਨੂੰ ਮੁਆਫ ਕੀਤਾ ਹੈ, ਜਿਨ੍ਹਾਂ ’ਚੋਂ ਕੋਈ ਵੀ ਸਿੱਧੇ ਤੌਰ ’ਤੇ ਉਨ੍ਹਾਂ ਨਾਲ ਜੁੜਿਆ ਨਹੀਂ ਹੈ। ਆਮ ਤੌਰ ’ਤੇ ਰਾਸ਼ਟਰਪਤੀ ਆਪਣੇ ਕਾਰਜਕਾਲ ’ਚ ਕਈ ਮੁਆਫ ਕਰਨ ਦੀਆਂ ਬੇਨਤੀਆਂ ਨੂੰ ਮਨਜ਼ੂਰੀ ਦਿੰਦੇ ਹਨ, ਫਿਰ ਵੀ ਮੁਆਫੀ ਰਾਸ਼ਟਰਪਤੀ ਅਹੁਦੇ ’ਤੇ ਜਨਤਾ ਦੇ ਭਰੋਸੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਰਾਸ਼ਟਰਪਤੀ ਬਿਲ ਕਲਿੰਟਨ ਨੇ 20 ਜਨਵਰੀ 2001 ਨੂੰ ਆਪਣੇ ਕਾਰਜਕਾਲ ਦੇ ਆਖਰੀ ਦਿਨ 140 ਮਾਫੀਆਂ ’ਤੇ ਦਸਤਖਤ ਕੀਤੇ।
ਕਈ ਕਾਨੂੰਨਘਾੜੇ ਭਵਿੱਖ ਲਈ ਸੰਭਾਵਿਤ ਖਰਾਬ ਮਿਸਾਲ ਬਾਰੇ ਚਿੰਤਤ ਹਨ। ਸਮੱਸਿਆ ਨੂੰ ਹੱਲ ਕਰਨ ਦਾ ਇਕ ਤਰੀਕਾ ਸੰਵਿਧਾਨ ’ਚ ਸੋਧ ਕਰਨੀ ਹੋ ਸਕਦਾ ਹੈ। ਫਿਰ ਇਹ ਇਕ ਲੰਬੀ ਪ੍ਰਕਿਰਿਆ ਹੈ ਅਤੇ ਕਿਸੇ ਵੀ ਪਾਰਟੀ ਕੋਲ ਕਾਂਗਰਸ ’ਚ ਇਸ ਨੂੰ ਪਾਸ ਕਰਨ ਲਈ ਲੋੜੀਂਦੀ ਗਿਣਤੀ ਨਹੀਂ ਹੈ।
ਆਲੋਚਕਾਂ ਦਾ ਤਰਕ ਇਹ ਹੈ ਕਿ ਇਹ ਇਕ ਖਤਰਨਾਕ ਮਿਸਾਲ ਕਾਇਮ ਕਰ ਸਕਦਾ ਹੈ ਅਤੇ ਹੋਰ ਨਿਆਂ ਪ੍ਰਣਾਲੀ ’ਚ ਜਨਤਾ ਦੇ ਭਰੋਸੇ ਨੂੰ ਖਤਮ ਕਰ ਸਕਦਾ ਹੈ। ਹਾਲ ਹੀ ’ਚ ਸੁਪਰੀਮ ਕੋਰਟ ਦੇ ਫੈਸਲਿਆਂ ਨੇ ਰਾਸ਼ਟਰਪਤੀ ਨੂੰ ਅਹੁਦੇ ’ਤੇ ਰਹਿੰਦੇ ਹੋਏ ਕੀਤੀਆਂ ਗਈਆਂ ਕਾਰਵਾਈਆਂ ਲਈ ਦੋਸ਼ ਲਗਾਉਣਾ ਵੱਧ ਔਖਾ ਬਣਾ ਦਿੱਤਾ ਹੈ। ਉਹ ਮੁਆਫ ਕਰਨ ਦੀ ਸ਼ਕਤੀ ਦੀ ਕਿਸੇ ਵੀ ਸੰਭਾਵਿਤ ਦੁਰਵਰਤੋਂ ਲਈ ਰਾਸ਼ਟਰਪਤੀ ਨੂੰ ਜਵਾਬਦੇਹ ਠਹਿਰਾਉਣ ਦੇ ਰਸਤੇ ਸੀਮਤ ਕਰਦੇ ਹਨ।
ਹੰਟਰ ਦੀ ਰਿੱਟ ਦੇ ਬਾਅਦ, ਰਾਸ਼ਟਰਪਤੀ ਬਾਈਡੇਨ ਆਪਣੇ ਸਹਿਯੋਗੀਆਂ ਅਤੇ ਅਧਿਕਾਰੀਆਂ ਦੀ ਸੁਰੱਖਿਆ ਲਈ ਵਿਆਪਕ ਮੁਆਫੀ ਦੇਣ ’ਤੇ ਵਿਚਾਰ ਕਰ ਰਹੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ ਪਿਯਰੇ ਨੇ ਕਿਹਾ ਕਿ ਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ, ਬਾਈਡੇਨ ਵਾਧੂ ਮੁਆਫੀ ਜਾਰੀ ਕਰਨ ਦੀ ਯੋਜਨਾ ਬਣਾ ਰਹੇ ਹਨ, ਹਾਲਾਂਕਿ ਬਾਈਡੇਨ ਦੀ ਟੀਮ ਵਿਚਾਰ ਕਰ ਰਹੀ ਹੈ ਕਿ ਜਿਹੜੇ ਵਿਅਕਤੀਆਂ ਦੀ ਜਾਂਚ ਜਾਂ ਦੋਸ਼ ਨਹੀਂ ਲਗਾਇਆ ਗਿਆ ਹੈ, ਉਨ੍ਹਾਂ ਨੂੰ ਮੁਆਫੀ ਮੁਹੱਈਆ ਕਰਨ।
-ਕਲਿਆਣੀ ਸ਼ੰਕਰ
ਖੂਨ-ਖਰਾਬੇ ਦੇ ਇਕ ਹੋਰ ਲੰਬੇ ਦੌਰ ਦੇ ਲਈ ਫਸਦਾ ਚਲਾ ਜਾ ਰਿਹਾ ਸੀਰੀਆ
NEXT STORY