ਸ਼ਾਸਤਰਾਂ ’ਚ ਮਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ ਹੈ। ਮਾਂ ਬੱਚਿਆਂ ਦੀ ਖਾਤਿਰ ਖੁਦ ਠੰਢੀ-ਗਿੱਲੀ ਥਾਂ ’ਤੇ ਬੈਠ ਜਾਂਦੀ ਹੈ ਪਰ ਆਪਣੇ ਬੱਚਿਆਂ ਨੂੰ ਅਜਿਹੀ ਥਾਂ ’ਤੇ ਨਹੀਂ ਬਿਠਾਉਂਦੀ। ਜੇ ਬੱਚਾ ਕਿਸੇ ਕਾਰਨ ਰੋਣ ਲੱਗੇ ਤਾਂ ਉਸ ਨੂੰ ਚੁੱਪ ਕਰਾਉਣ ਦਾ ਹਰ ਯਤਨ ਕਰਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਮਾਂ ਨੇ ਹੀ ਆਪਣੀ ਨਵ-ਜਨਮੀ ਸੰਤਾਨ ਦੀ ਜਾਨ ਲੈ ਲਈ।
* 24 ਅਪ੍ਰੈਲ, 2023 ਨੂੰ ਆਸਾਮ ਦੇ ਬਿਸਵਨਾਥ ਚਰਿਆਲੀ ’ਚ ‘ਜਯੋਤਸਨਾ ਖੰਡਵਾਲ’ ਨਾਂ ਦੀ ਇਕ ਔਰਤ ਨੇ ਆਪਣੀ ਨਵ-ਜਨਮੀ ਬੱਚੀ ਨੂੰ ਤਲਾਬ ’ਚ ਡੋਬ ਕੇ ਮਾਰ ਦਿੱਤਾ। ਜਾਂਚ ’ਚ ਪਤਾ ਲੱਗਾ ਕਿ ਔਰਤ ਨੇ ਪਹਿਲਾਂ ਵੀ ਇਕ ਲੜਕੀ ਨੂੰ ਜਨਮ ਦਿੱਤਾ ਸੀ ਅਤੇ ਦੂਜੀ ਵਾਰ ਲੜਕੀ ਪੈਦਾ ਹੋਣ ’ਤੇ ਉਸ ਨੇ ਨਵ-ਜਨਮੀ ਬੱਚੀ ਨੂੰ ਮਾਰ ਦਿੱਤਾ।
* 12 ਜੁਲਾਈ, 2023 ਨੂੰ ਹਰਿਆਣਾ ਦੇ ‘ਜੀਂਦ’ ’ਚ ‘ਸ਼ੀਤਲ’ ਨਾਂ ਦੀ ਇਕ ਔਰਤ ਨੇ 9 ਮਹੀਨੇ ਦੀਆਂ ਆਪਣੀਆਂ ਜੌੜੀਆਂ ਬੱਚੀਆਂ ਦੀ ਸਿਰਹਾਣੇ ਨਾਲ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਇਸ ਪਿੱਛੋਂ ਦੋਵਾਂ ਦੀਆਂ ਲਾਸ਼ਾਂ ਨੂੰ ਦੱਬ ਦਿੱਤਾ।
* 26 ਫਰਵਰੀ, 2024 ਨੂੰ ਕੇਰਲ ਦੇ ਮੱਲਪੁਰਮ ’ਚ ‘ਜੁਮਾਈਲਾ’ ਨਾਂ ਦੀ ਔਰਤ ਨੇ ਆਪਣਾ ਪ੍ਰਸੂਤ ਲੁਕੋਣ ਲਈ 3 ਦਿਨ ਦੇ ਨਵ-ਜਨਮੇ ਬੇਟੇ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਘਰ ਦੇ ਵਿਹੜੇ ’ਚ ਦੱਬ ਦਿੱਤਾ। ਔਰਤ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ।
* 11 ਦਸੰਬਰ, 2024 ਨੂੰ ਝਾਰਖੰਡ ਦੇ ‘ਜਮਸ਼ੇਦਪੁਰ’ ’ਚ ‘ਸੁਪ੍ਰਿਆ’ ਨਾਂ ਦੀ ਇਕ 35 ਸਾਲਾ ਔਰਤ ਨੇ ਆਪਣੇ ਪਤੀ ਨਾਲ ਝਗੜਾ ਹੋਣ ਪਿੱਛੋਂ 8 ਮਹੀਨੇ ਦੀ ਆਪਣੀ ਬੇਟੀ ਨੂੰ ਨਦੀ ’ਚ ਸੁੱਟ ਕੇ ਮਾਰ ਦਿੱਤਾ।
* 5 ਅਪ੍ਰੈਲ, 2025 ਨੂੰ ‘ਅਹਿਮਦਾਬਾਦ’ ’ਚ ਆਪਣੇ ਨਵ-ਜਨਮੇ ਬੇਟੇ ਦੇ ਲਗਾਤਾਰ ਰੋਣ ਤੋਂ ਪ੍ਰੇਸ਼ਾਨ ਹੋ ਕੇ ‘ਕ੍ਰਿਸ਼ਮਾ’ ਨਾਂ ਦੀ ਔਰਤ ਨੇ ਉਸ ਨੂੰ ਜ਼ਮੀਨਦੋਜ਼ ਪਾਣੀ ਦੀ ਟੈਂਕੀ ’ਚ ਸੁੱਟ ਕੇ ਮਾਰ ਦਿੱਤਾ। ‘ਕ੍ਰਿਸ਼ਮਾ’ ਗਰਭ ਦੇ ਸਮੇਂ ਤੋਂ ਹੀ ਪ੍ਰੇਸ਼ਾਨ ਸੀ ਅਤੇ ਬੱਚੇ ਦੇ ਰੋਣ ਦੀ ਅਕਸਰ ਆਪਣੇ ਸਹੁਰਿਆਂ ਨੂੰ ਸ਼ਿਕਾਇਤ ਕਰਦੀ ਸੀ।
* ਅਤੇ ਹੁਣ 8 ਅਪ੍ਰੈਲ, 2025 ਨੂੰ ਮਹਾਰਾਸ਼ਟਰ ਦੇ ਪੁਣੇ ’ਚ 35 ਸਾਲਾ ਇਕ ਔਰਤ ਨੇ 2 ਮਹੀਨਿਆਂ ਦੇ ਆਪਣੇ ਜੌੜੇ ਨਵ-ਜਨਮੇ ਲੜਕਿਆਂ ਨੂੰ ਘਰ ਦੀ ਛੱਤ ’ਤੇ ਲੱਗੀ ਪਾਣੀ ਦੀ ਟੈਂਕੀ ’ਚ ਡੋਬ ਕੇ ਮਾਰ ਦਿੱਤਾ।
ਸਾਂਝੇ ਪਰਿਵਾਰਾਂ ਦਾ ਟੁੱਟਣਾ ਅਤੇ ਘਰ ਦਾ ਮਾਹੌਲ ਚੰਗਾ ਨਾ ਹੋਣ ਤੋਂ ਇਲਾਵਾ ਪਤੀ-ਪਤਨੀ ਦੇ ਆਪਸੀ ਤਣਾਅ ਭਰੇ ਰਿਸ਼ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ। ਆਪਣੇ ਹੀ ਬੱਚਿਆਂ ਦੀ ਜਾਨ ਲੈਣ ਵਾਲੀਆਂ ਮਾਵਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਬੱਚੇ ਉਨ੍ਹਾਂ ਦੇ ਹੀ ਜਿਗਰ ਦੇ ਟੁਕੜੇ ਹਨ।
–ਵਿਜੇ ਕੁਮਾਰ
ਜਹਾਜ਼ ’ਚ ਯਾਤਰੀ ’ਤੇ ਪਿਸ਼ਾਬ! ਨਾਲ ਦੇ ਯਾਤਰੀ ਹੋਏ ਹੈਰਾਨ
NEXT STORY