Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, NOV 14, 2026

    5:00:28 PM

  • mla charanjit singh chamkaur sahib big statement

    'ਆਪ' ਵੱਲੋਂ ਟਿਕਟ ਨਾ ਮਿਲਣ 'ਤੇ MLA ਚੰਨੀ ਦਾ...

  • pargat singh met with bhai ranjit singh dhadrianwale

    ਪਰਗਟ ਸਿੰਘ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ...

  • tantric ritual with a partially burnt corpse

    ਪੰਜਾਬ : ਅੱਧਸੜੀ ਲਾਸ਼ ਨਾਲ ਰੂਹ ਕੰਬਾਊ ਕਾਰਾ, ਚਿਤਾ...

  • arvind kejriwal  threat  arrested

    ਅਰਵਿੰਦ ਕੇਜਰੀਵਾਲ ਨੂੰ ਧਮਕੀ ਦੇਣ ਵਾਲੇ ਨੂੰ ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵਿਰੋਧੀ ਧਿਰ ਦੀ ਮੁਸਲਮਾਨਾਂ ਪ੍ਰਤੀ ਅੰਨ੍ਹੀ ਸ਼ਰਧਾ

BLOG News Punjabi(ਬਲਾਗ)

ਵਿਰੋਧੀ ਧਿਰ ਦੀ ਮੁਸਲਮਾਨਾਂ ਪ੍ਰਤੀ ਅੰਨ੍ਹੀ ਸ਼ਰਧਾ

  • Edited By Tanu,
  • Updated: 30 Jul, 2024 03:08 PM
Blog
opposition  s blind devotion to muslims
  • Share
    • Facebook
    • Tumblr
    • Linkedin
    • Twitter
  • Comment

ਮੁਸਲਿਮ ਵੋਟਾਂ ਲਈ ਵਿਰੋਧੀ ਧਿਰ ਦੇ ਨੇਤਾ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਵਿਰੋਧੀ ਪਾਰਟੀਆਂ ਨੂੰ ਲੱਗਣਾ ਚਾਹੀਦਾ ਹੈ ਕਿ ਹਿਤੈਸ਼ੀ ਬਣਨ ਦਾ ਦਿਖਾਵਾ ਕਰਨ ਨਾਲ ਮੁਸਲਿਮ ਵੋਟਾਂ ਨੂੰ ਬਟੋਰਿਆ ਜਾ ਸਕਦਾ ਹੈ। ਇਸ ਪਿੱਛੋਂ ਇਨ੍ਹਾਂ ਪਾਰਟੀਆਂ ’ਚ ਹੀ ਸੱਤਾ ਹਿਤੈਸ਼ੀ ਬਣਨ ਦੀ ਮੁਕਾਬਲੇਬਾਜ਼ੀ ਹੋ ਜਾਂਦੀ ਹੈ। ਵੋਟਾਂ ਦੀ ਖਾਤਿਰ ਮੁਸਲਮਾਨਾਂ ਪ੍ਰਤੀ ਅੰਨ੍ਹੀ ਸ਼ਰਧਾ ਦਾ ਹੀ ਇਹ ਸਿੱਟਾ ਹੈ ਕਿ ਇਸ ਦੀ ਪ੍ਰਤੀਕਿਰਿਆ ਵਜੋਂ ਭਾਜਪਾ ਨੇ ਨਾ ਸਿਰਫ ਰਾਸ਼ਟਰੀ ਪੱਧਰ ’ਤੇ ਸੰਗਠਨ ਦੀ ਮਜ਼ਬੂਤ ਪਕੜ ਬਣਾ ਲਈ ਹੈ ਸਗੋਂ ਲਗਾਤਾਰ ਤੀਜੀ ਵਾਰ ਕੇਂਦਰ ’ਚ ਸੱਤਾ ’ਚ ਵੀ ਆ ਗਈ ਹੈ। ਹਾਲਾਂਕਿ ਇਸ ’ਚ ਕਾਫੀ ਹੱਦ ਤੱਕ ਕੇਂਦਰ ਸਰਕਾਰ ਦੇ ਵਿਕਾਸ ਕਾਰਜ ਵੀ ਸ਼ਾਮਲ ਹਨ।

ਮੁਸਲਮਾਨਾਂ ਦਾ ਹਿਤੈਸ਼ੀ ਬਣਨ ਦਾ ਨਵਾਂ ਮਾਮਲਾ ਬੰਗਲਾਦੇਸ਼ ਦਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਹਿੰਸਾ ਪ੍ਰਭਾਵਿਤ ਬੰਗਲਾਦੇਸ਼ ਦੇ ਸੰਕਟ ਪੀੜਤ ਲੋਕਾਂ ਲਈ ਪੱਛਮੀ ਬੰਗਾਲ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਜਾਣਗੇ ਅਤੇ ਉਨ੍ਹਾਂ ਨੂੰ ਪਨਾਹ ਦਿੱਤੀ ਜਾਵੇਗੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਮੁੱਦਾ ਮੁੱਖ ਮੰਤਰੀ ਮਮਤਾ ਦੇ ਅਧਿਕਾਰ ਖੇਤਰ ’ਚ ਨਹੀਂ ਆਉਂਦਾ। ਇਹ ਵਿਦੇਸ਼ ਮੰਤਰਾਲਾ ਦੇ ਅਧੀਨ ਆਉਂਦਾ ਹੈ। ਵਿਦੇਸ਼ ਮੰਤਰਾਲਾ ਕੇਂਦਰ ਸਰਕਾਰ ਅਧੀਨ ਕੰਮ ਕਰਦਾ ਹੈ। ਇਹ ਜਾਣਦੇ ਹੋਏ ਵੀ ਮਮਤਾ ਨੇ ਮੁਸਲਿਮ ਵੋਟ ਬੈਂਕ ’ਤੇ ਆਪਣੀ ਪਕੜ ਬਣਾਈ ਰੱਖਣ ਲਈ ਅਜਿਹਾ ਬਿਆਨ ਦਿੱਤਾ।

ਇਸ ਤੋਂ ਪਹਿਲਾਂ ਵੀ ਮਮਤਾ ਬੈਨਰਜੀ ਸ਼ਰੇਆਮ ਮੁਸਲਮਾਨਾਂ ਦਾ ਪੱਖ ਲੈਂਦੀ ਰਹੀ ਹੈ। ਇਸ ਲਈ ਬੇਸ਼ੱਕ ਕਾਨੂੰਨ ਦੀ ਪ੍ਰਵਾਨਗੀ ਹੋਵੇ ਜਾਂ ਨਾ। ਬਰਮਾ (ਮਿਆਂਮਾਰ) ਦੇ ਰੋਹਿੰਗਿਆ ਸ਼ਰਨਾਰਥੀਆਂ ਦਾ ਮਸਲਾ ਵੀ ਕੇਂਦਰ ਸਰਕਾਰ ਅਧੀਨ ਸੀ। ਕੇਂਦਰ ਸਰਕਾਰ ਹੀ ਤੈਅ ਕਰ ਸਕਦੀ ਹੈ ਕਿ ਭਾਰਤ ’ਚ ਕਿਸ ਨੂੰ ਸ਼ਰਨ ਦੇਣੀ ਹੈ ਅਤੇ ਕਿਸ ਨੂੰ ਨਹੀਂ। ਰੋਹਿੰਗਿਆ ਸ਼ਰਨਾਰਥੀ ਸੰਕਟ ’ਤੇ ਕੇਂਦਰ ਦੇ ਦ੍ਰਿਸ਼ਟੀਕੋਣ ਦਾ ਵਿਰੋਧ ਕਰਦੇ ਹੋਏ ਮਮਤਾ ਨੇ ਕਿਹਾ ਸੀ ਕਿ ਸਭ ਆਮ ਲੋਕ ਅੱਤਵਾਦੀ ਨਹੀਂ ਹਨ। ਉਨ੍ਹਾਂ ਨੇ ਭਾਈਚਾਰੇ ਦੀ ਹਮਾਇਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਵਰਨਣਯੋਗ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ 40,000 ਰੋਹਿੰਗਿਆ ਸ਼ਰਨਾਰਥੀਆਂ ਨੂੰ ਬਾਹਰ ਕੱਢਣ ਦੀ ਯੋਜਨਾ ਬਣਾਈ ਗਈ ਸੀ।

ਮਮਤਾ ਬੈਨਰਜੀ ਦੀ ਸ਼ਹਿ ਹਾਸਲ ਕਰ ਕੇ ਕਈ ਮੁਸਲਿਮ ਸੰਗਠਨਾਂ ਨਾਲ ਜੁੜੇ ਹਜ਼ਾਰਾਂ ਲੋਕਾਂ ਨੇ ਕੋਲਕਾਤਾ ’ਚ ਰੈਲੀ ਕੱਢੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਨ੍ਹਾਂ ਨੂੰ ਦੇਸ਼ ’ਚੋਂ ਬਾਹਰ ਕੱਢਣ ਦੀ ਯੋਜਨਾ ਦਾ ਵਿਰੋਧ ਕੀਤਾ ਤੇ ਰੋਹਿੰਗਿਆ ਸ਼ਰਨਾਰਥੀਆਂ ਲਈ ਭਾਰਤ ’ਚ ਸ਼ਰਨ ਦੀ ਮੰਗ ਕੀਤੀ। ਇਹ ਮੁੱਦਾ ਮੁਸਲਮਾਨਾਂ ਦੇ ਵੋਟ ਬੈਂਕ ਨਾਲ ਜੁੜਿਆ ਹੋਇਆ ਸੀ। ਇਸ ’ਚ ਦੂਜੀਆਂ ਵਿਰੋਧੀ ਪਾਰਟੀਆਂ ਵੀ ਸ਼ਾਮਲ ਹੋ ਗਈਆਂ। ਮੁਸਲਮਾਨਾਂ ਦੇ ਮਾਮਲੇ ’ਚ ਸਭ ਵਿਰੋਧੀ ਪਾਰਟੀਆਂ ਨੂੰ ਲੱਗਦਾ ਹੈ ਕਿ ਕਿਤੇ ਦੂਜੀ ਪਾਰਟੀ ਵੋਟ ਬੈਂਕ ਦਾ ਵਧੇਰੇ ਹਿੱਸਾ ਨਾ ਲੈ ਜਾਵੇ। ਇਸੇ ਕਾਰਨ ਮੁੱਦਾ ਭਾਵੇਂ ਸੂਬਿਆਂ ਦਾ ਹੋਵੇ ਜਾਂ ਫਿਰ ਕੇਂਦਰ ਸਰਕਾਰ ਨਾਲ ਜੁੜਿਆ ਹੋਵੇ, ਵਗਦੀ ਗੰਗਾ ’ਚ ਹੱਥ ਧੋਣ ਤੋਂ ਕੋਈ ਪਿੱਛੇ ਨਹੀਂ ਰਹਿਣਾ ਚਾਹੁੰਦਾ।

ਮੁਸਲਿਮ ਵੋਟਾਂ ਦੀ ਖਾਤਿਰ ਮਮਤਾ ਕਿਸੇ ਵੀ ਹੱਦ ’ਚੋਂ ਲੰਘਣ ਲਈ ਤਿਆਰ ਰਹਿੰਦੀ ਹੈ। ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਵੱਲੋਂ ਇਮਾਮ ਅਤੇ ਮੁਅੱਜ਼ਿਨ ਨੂੰ ਲੈ ਕੇ ਸੱਦੀ ਗਈ ਕਾਨਫਰੰਸ ’ਚ ਵੀ ਸਿਆਸੀ ਘਮਸਾਨ ਛਿੜ ਗਿਆ ਸੀ। ਵਿਰੋਧੀ ਪਾਰਟੀਆਂ ਨੇ ਇਸ ਕਾਨਫਰੰਸ ਨੂੰ ਧਿਆਨ ’ਚ ਰੱਖਦਿਆਂ ਮਮਤਾ ’ਤੇ ਖੁੱਲ੍ਹ ਕੇ ਤੁਸ਼ਟੀਕਰਨ ਅਤੇ ਵੋਟਾਂ ਦੀ ਸਿਆਸਤ ਦਾ ਦੋਸ਼ ਲਾ ਦਿੱਤਾ। ਸਮੁੱਚੇ ਬੰਗਾਲ ਦੇ ਇਮਾਮ ਤੇ ਮੁਅੱਜ਼ਿਨ ਇਸ ’ਚ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਗਿਣਤੀ ’ਚ ਕੋਲਕਾਤਾ ਪੁੱਜੇ ਸਨ। ਗੱਠਜੋੜ ਦੀ ਸਹਿਯੋਗੀ ਪਾਰਟੀ ਕਾਂਗਰਸ ਦੇ ਸੂਬਾਈ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਮਮਤਾ ਬੈਨਰਜੀ ’ਤੇ ਤਿੱਖਾ ਹਮਲਾ ਕਰਦਿਆਂ ਮਮਤਾ ਨੂੰ ਮੁਸਲਮਾਨਾਂ ਦੇ ਸਮੁੱਚੇ ਵਿਕਾਸ ਲਈ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕਰ ਦਿੱਤੀ।

ਕਾਂਗਰਸ ਆਗੂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਕੋਲੋਂ ਸਵਾਲ ਪੁੱਛਦੇ ਹੋਏ ਕਿਹਾ ਕਿ ਮਮਤਾ ਬੈਨਰਜੀ ਨੂੰ ਵ੍ਹਾਈਟ ਪੇਪਰ ਜਾਰੀ ਕਰ ਕੇ ਦੱਸਣਾ ਚਾਹੀਦਾ ਹੈ ਕਿ ਵਕਫ ਦੀ ਜਾਇਦਾਦ ਨੂੰ ਵੇਚ ਕੇ ਕਿੰਨੇ ਪ੍ਰਮੋਟਰ ਕਰੋੜਪਤੀ ਹੋ ਗਏ ਅਤੇ ਇਨ੍ਹਾਂ ’ਚੋ ਕਿੰਨੇ ਤੁਹਾਡੀ ਪਾਰਟੀ ਦੇ ਹਨ। ਮੁਸਲਿਮ ਵੋਟ ਬੈਂਕ ਦੀ ਸਿਆਸਤ ’ਚ ਮਮਤਾ ਬੈਨਰਜੀ ਕਾਨੂੰਨ ਨੂੰ ਹੀ ਠੇਂਗਾ ਦਿਖਾਉਣ ’ਚ ਪਿੱਛੇ ਨਹੀਂ ਰਹੀ। ਕਲਕੱਤਾ ਹਾਈ ਕੋਰਟ ਨੇ ਤ੍ਰਿਣਮੂਲ ਕਾਂਗਰਸ ਰਾਜ ਅਧੀਨ 2011 ਤੋਂ ਬੰਗਾਲ ’ਚ ਜਾਰੀ ਕੀਤੇ ਗਏ ਹੋਰਨਾਂ ਪੱਛੜਾ ਵਰਗ ਦੇ ਸਭ ਸਰਟੀਫਿਕੇਟਾਂ ਨੂੰ ਨਾਜਾਇਜ਼ ਦੱਸਦੇ ਹੋਏ ਰੱਦ ਕਰ ਦਿੱਤਾ। ਇਸ ’ਚ 80 ਫੀਸਦੀ ਤੋਂ ਵੱਧ ਮੁਸਲਿਮ ਭਾਈਚਾਰੇ ਨੂੰ ਰਿਜ਼ਰਵੇਸ਼ਨ ਦਾ ਲਾਭ ਮਿਲ ਰਿਹਾ ਸੀ। ਅਦਾਲਤ ਦੇ ਇਸ ਫੈਸਲੇ ’ਤੇ ਮਮਤਾ ਬੁਰੀ ਤਰ੍ਹਾਂ ਭੜਕ ਗਈ।

ਹਾਈ ਕੋਰਟ ਦੇ ਸੀਨੀਅਰ ਜੱਜਾਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੁੱਖ ਮੰਤਰੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਕ ਜੱਜ ਕਹਿ ਰਿਹਾ ਹੈ ਕਿ ਮੈਂ ਆਰ. ਐੱਸ. ਐੱਸ. ਦਾ ਵਿਅਕਤੀ ਹਾਂ, ਦੂਜਾ ਭਾਜਪਾ ’ਚ ਸ਼ਾਮਲ ਹੋ ਗਿਆ। ਤੁਸੀਂ ਇਸ ਤਰ੍ਹਾਂ ਦੇ ਜੱਜ ਕਿਵੇਂ ਹੋ ਸਕਦੇ ਹੋ ਅਤੇ ਅਦਾਲਤਾਂ ਦੀ ਅਗਵਾਈ ਕਿਵੇਂ ਕਰ ਸਕਦੇ ਹੋ? ਇੰਨਾ ਹੀ ਨਹੀਂ, ਮਮਤਾ ਬੈਨਰਜੀ ਨੇ ਸੰਦੇਸ਼ਖਾਲੀ ’ਚ ਔਰਤਾਂ ਨਾਲ ਹੋਏ ਸੈਕਸ ਸ਼ੋਸ਼ਣ, ਜ਼ਮੀਨ ਹਥਿਆਉਣ ਅਤੇ ਰਾਸ਼ਨ ਘਪਲੇ ਨਾਲ ਜੁੜੇ ਸਭ ਮਾਮਲਿਆਂ ’ਚ ਮੁਲਜ਼ਮਾਂ ਨੂੰ ਬਚਾਉਣ ਲਈ ਜ਼ੋਰਦਾਰ ਪੈਰਵੀ ਕੀਤੀ। ਸੁਪਰੀਮ ਕੋਰਟ ਨੇ ਮਮਤਾ ਸਰਕਾਰ ਦੇ ਵਤੀਰੇ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਸਰਕਾਰ ਕਿਸੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ। ਦੱਸਣਯੋਗ ਹੈ ਕਿ ਈ. ਡੀ. ਦੇ ਅਧਿਕਾਰੀ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਨੇਤਾ ਸ਼ਾਹਜਹਾਂ ਸ਼ੇਖ ਦੇ ਟਿਕਾਣੇ ’ਤੇ ਛਾਪੇ ਮਾਰਨ ਗਏ ਸਨ, ਜਿੱਥੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਸੀ।

ਮਮਤਾ ਬੈਨਰਜੀ ਹੀ ਨਹੀਂ, ਮੁਸਲਿਮ ਵੋਟ ਬੈਂਕ ਦੀ ਖਾਤਿਰ ਅਪਰਾਧੀ, ਅੱਤਵਾਦੀ ਅਤੇ ਦੇਸ਼ ਵਿਰੋਧੀ ਬਿਆਨ ਦੇਣ ਵਾਲਿਆਂ ਨੂੰ ਗਲੇ ਲਾਉਣ ਲਈ ਸਿਆਸਤਦਾਨ ਨਾ ਸਿਰਫ ਉਤਾਵਲੇ ਰਹਿੰਦੇ ਹਨ ਸਗੋਂ ਆਪਸ ’ਚ ਮੁਕਾਬਲੇਬਾਜ਼ੀ ਵੀ ਕਰਦੇ ਹਨ। ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਦੌਰਾਨ ਮੁਸਲਿਮ ਮਾਫੀਆ ਅਤੇ ਅਪਰਾਧੀਆਂ ਨੂੰ ਭਰਪੂਰ ਸਰਪ੍ਰਸਤੀ ਦਿੱਤੀ ਗਈ ਸੀ। ਮਾਫੀਆ ਅਤੀਕ ਅਹਿਮਦ ਤੇ ਮੁਖਤਾਰ ਅੰਸਾਰੀ ਦੀ ਮੌਤ ’ਤੇ ਸਪਾ ਦੇ ਪ੍ਰਧਾਨ ਨੇ ਮਗਰਮੱਛ ਦੇ ਅੱਥਰੂ ਵਹਾਏ ਸਨ। ਅਸਲ ’ਚ ਭਾਜਪਾ ਦੇ ਵਧਦੇ ਪ੍ਰਭਾਵ ਕਾਰਨ ਖੇਤਰੀ ਪਾਰਟੀਆਂ ਕੋਲ ਵੋਟ ਬੈਂਕ ਬਣਾਉਣ ਦੇ ਮੌਕੇ ਸੀਮਤ ਹੋ ਗਏ ਹਨ। ਇਹੀ ਕਾਰਨ ਹੈ ਕਿ ਮੁਸਲਿਮ ਵੋਟ ਬੈਂਕ ’ਚ ਵਧੇਰੇ ਹਿੱਸਾ ਬਟੋਰਨ ਲਈ ਸਹੀ-ਗਲਤ ਬਾਰੇ ਸੋਚੋ ਬਿਨਾਂ ਹੀ ਵਿਰੋਧੀ ਧਿਰਾਂ ਮੁਸਲਮਾਨਾਂ ਦੀ ਹਮਾਇਤ ਲਈ ਹਰ ਤਰ੍ਹਾਂ ਦਾ ਹੱਥਕੰਡਾ ਅਪਣਾਉਣ ਤੋਂ ਬਾਜ਼ ਨਹੀਂ ਆਉਂਦੀਆਂ।

ਯੋਗੇਂਦਰ ਯੋਗੀ

  • Muslim votes
  • opposition parties
  • Muslims
  • Mamata Banerjee
  • ਮੁਸਲਿਮ ਵੋਟਾਂ
  • ਵਿਰੋਧੀ ਪਾਰਟੀਆਂ
  • ਮੁਸਲਮਾਨਾਂ
  • ਮਮਤਾ ਬੈਨਰਜੀ

ਵਿਦੇਸ਼ਾਂ ’ਚ ਭਾਰਤ ਦੀ ਬਦਨਾਮੀ ਦਾ ਕਾਰਨ ਬਣ ਰਹੇ ਕੁਝ ਭਾਰਤੀ

NEXT STORY

Stories You May Like

  • what platform larger than parliament is rahul looking for
    ਸੰਸਦ ਤੋਂ ਵੱਡਾ ਕਿਹੜਾ ਮੰਚ ਲੱਭ ਰਹੇ ਹਨ ਰਾਹੁਲ?
  • politics
    ਸਿਆਸੀ ਵਿਰਾਸਤ : ਰਾਜਸ਼ਾਹੀ ਦਾ ਵਿਸਥਾਰ ਜਾਂ ਲੋਕਤੰਤਰੀ ਕਦਰਾਂ-ਕੀਮਤਾਂ ਦਾ ਅਪਮਾਨ ?
  • cancer medicines
    ਕੈਂਸਰ ਦੀਆਂ ਦਵਾਈਆਂ ਸਸਤੀਆਂ ਬਣਾਉਣ ਦੀ ਪ੍ਰਕਿਰਿਆ ਅਤੇ ਮਰੀਜ਼ਾਂ ਨੂੰ ਤਰਜੀਹ
  • speculation regarding the merger of ncp factions
    ਰਾਕਾਂਪਾ ਧੜਿਆਂ ਦੇ ਰਲੇਵੇਂ ਨੂੰ ਲੈ ਕੇ ਅਟਕਲਾਂ
  • isolated train accidents that serve as a warning
    ‘ਖ਼ਤਰੇ ਦੀ ਚਿਤਾਵਨੀ ਦੇ ਰਹੀਆਂ’ ਇੱਕਾ-ਦੁੱਕਾ ਰੇਲ ਦੁਰਘਟਨਾਵਾਂ!
  • the secret to china progress
    ਚੀਨ ਦੀ ਤਰੱਕੀ ਦਾ ਰਾਜ਼ : ਅਨੁਸ਼ਾਸਨ, ਆਧੁਨਿਕ ਤਕਨੀਕ ਅਤੇ ਵਪਾਰਕ ਦੂਰਅੰਦੇਸ਼ੀ
  • what should be the solution to pollution in delhincr
    ਦਿੱਲੀ-ਐੱਨ. ਸੀ. ਆਰ. ’ਚ ਪ੍ਰਦੂਸ਼ਣ ਦਾ ਹੱਲ ਕੀ ਹੋਵੇ
  • donald trump
    ਟਰੰਪ ਦੇ ਟੈਰਿਫ ਅਤੇ ਜੰਗ ਨੇ ਵੋਟਰਾਂ ਦੇ ਗੁੱਸੇ ਨੂੰ ਕਿਵੇਂ ਭੜਕਾਇਆ
  • major announcement for november 20 in punjab skm has taken a crucial decision
    ਪੰਜਾਬ 'ਚ 20 ਨਵੰਬਰ ਲਈ ਵੱਡਾ ਐਲਾਨ! ਝਲਣੀ ਪਵੇਗੀ ਭਾਰੀ ਮੁਸੀਬਤ, SKM ਨੇ ਲਿਆ...
  • will charanjit channi contest the punjab assembly elections or not
    ਚਰਨਜੀਤ ਚੰਨੀ ਪੰਜਾਬ ਵਿਧਾਨ ਸਭਾ ਚੋਣਾਂ ਲੜਨਗੇ ਜਾਂ ਨਹੀਂ? ਪੜ੍ਹੋ ਕੀ ਦਿੱਤਾ ਬਿਆਨ...
  • nitin nabin to visit punjab on november 18 samrasta sankalp yatra
    18 ਨਵੰਬਰ ਨੂੰ ਪੰਜਾਬ ਆਉਣਗੇ ਨਿਤਿਨ ਨਬੀਨ! ਜਲੰਧਰ ਤੋਂ ਨਿਕਲੇਗੀ ਇਹ ਵੱਡੀ ਯਾਤਰਾ,...
  • charanjit singh channi jawani sambhal cycle yatra
    ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ਦੇ ਕੀ ਹਨ ਮਾਇਨੇ, ਸੁਣੋ ਖ਼ਾਸ ਇੰਟਰਵਿਊ...
  • agniveer recruitment rally from 14th to 22nd november in jalandhar
    ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਖ਼ਾਸ ਖ਼ਬਰ! ਜਲੰਧਰ 'ਚ ਅੱਜ ਤੋਂ 22 ਨਵੰਬਰ ਤੱਕ...
  • trains continue to arrive late due to chhath puja
    ਟਰੇਨਾਂ ਦੀ ਦੇਰੀ ਬਾਦਸਤੂਰ ਜਾਰੀ, ਨਵੀਂ ਦਿੱਲੀ ਸ਼ਤਾਬਦੀ ਅੱਧਾ ਘੰਟਾ, ਵੰਦੇ ਭਾਰਤ...
  • 3 shooters arrested for firing in guru nanak nagar
    ਗੁਰੂ ਨਾਨਕ ਨਗਰ ’ਚ ਫਾਇਰਿੰਗ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਅਮਰੀਕਾ ਬੈਠੇ ਸਾਥੀ...
  • mumbai to host the world hindu congress 2026
    ਮੁੰਬਈ 'ਚ ਸਜੇਗਾ 'ਵਰਲਡ ਹਿੰਦੂ ਕਾਂਗਰਸ 2026' ਦਾ ਮਹਾ-ਮੰਚ, 18 ਤੋਂ 20...
Trending
Ek Nazar
holiday monday government offices closed

ਸੋਮਵਾਰ ਨੂੰ ਛੁੱਟੀ ! ਬੰਦ ਰਹਿਣਗੇ ਸਰਕਾਰੀ ਦਫ਼ਤਰ, ਦਿੱਲੀ ਸਰਕਾਰ ਨੇ ਕੀਤਾ ਐਲਾਨ

this is the cheapest 7seater car in the country

ਇਹ ਹੈ ਦੇਸ਼ ਦੀ ਸਭ ਤੋਂ ਸਸਤੀ 7 ਸੀਟਰ ਕਾਰ ! ਘੱਟ ਕੀਮਤ 'ਚ ਸ਼ਾਨਦਾਰ ਫੀਚਰਜ਼ ਦੇ...

parents  teaching  good habits  children

ਮਾਪੇ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣ ਇਹ ਚੰਗੀਆਂ ਆਦਤਾਂ, ਹਰ ਕੋਈ ਕਰੇਗਾ ਤਾਰੀਫ਼

partner blames every argument how to deal

ਰਿਸ਼ਤੇ 'ਚ ਹਰ ਝਗੜੇ ਲਈ ਤੁਹਾਨੂੰ ਦੱਸਿਆ ਜਾਂਦਾ ਜ਼ਿੰਮੇਵਾਰ! ਤਾਂ ਇਨ੍ਹਾਂ...

dhvani bhanushali engaged to boyfriend yash

1.7 ਬਿਲੀਅਨ ਵਿਊਜ਼ ਵਾਲੇ ਗਾਣੇ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚਪੀਤੇ ਯਸ਼ ਨਾਲ ਕਰਾ ਲਈ...

82 year old actress dating 28 year old son of hollywood superstar

ਹਾਲੀਵੁੱਡ ਸੁਪਰਸਟਾਰ ਦੇ 28 ਸਾਲਾ ਮੁੰਡੇ ਨੂੰ ਡੇਟ ਕਰ ਰਹੀ 82 ਸਾਲ ਦੀ ਅਦਾਕਾਰਾ !...

rs 50 lottery ticket makes a man a lakhpati wins a prize of rs 21 lakh

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ

power cut punjab tomorrow

ਪੰਜਾਬ 'ਚ ਸ਼ਨੀਵਾਰ 8-9 ਘੰਟੇ ਬੰਦ ਰਹੇਗੀ ਬਿਜਲੀ ! ਇਨ੍ਹਾਂ ਇਲਾਕਿਆਂ 'ਚ ਲੱਗੇਗਾ...

after diwali rs 1500 each was credited to womens accounts

ਦੀਵਾਲੀ ਤੋਂ ਬਾਅਦ ਔਰਤਾਂ ਦੇ ਖਾਤਿਆਂ 'ਚ ਆ ਗਏ 1500-1500 ਰੁਪਏ! CM ਮੋਹਨ...

31 year old fast bowler shines in debut match

ਡੈਬਿਊ ਮੈਚ 'ਚ ਹੀ ਛਾਇਆ 31 ਸਾਲਾ ਤੇਜ਼ ਗੇਂਦਬਾਜ਼, 7 ਵਿਕਟਾਂ ਝਟਕਾ ਕੇ ਰਚ'ਤਾ...

collision 6 vehicles suv catches fire

ਮੁੰਬਈ ਕੋਸਟਲ ਰੋਡ 'ਤੇ ਇਕ-ਇਕ ਕਰਕੇ ਆਪਸ 'ਚ ਟਕਰਾਏ 6 ਵਾਹਨ, SUV ਨੂੰ ਲੱਗੀ...

govinda and komal  s new photoshoot creates a stir

ਗੋਵਿੰਦਾ ਦੀਆਂ ਬਾਹਾਂ 'ਚ ਕੋਮਲ ਰਾਣੀ ! 'ਰੂਪਾ' ਦੇ ਪ੍ਰਮੋਸ਼ਨਲ ਫੋਟੋਸ਼ੂਟ ਨੇ...

chinese dissident

ਅਮਰੀਕਾ 'ਚ ਬੀਜਿੰਗ ਲਈ ਜਾਸੂਸੀ ਕਰਨ ਵਾਲਾ ਚੀਨੀ ਅਸੰਤੁਸ਼ਟ ਰਿਹਾਅ

passenger van plunges into river

PoK'ਚ ਦਰਿਆ 'ਚ ਡਿੱਗੀ ਯਾਤਰੀ ਵੈਨ ; 11 ਲੋਕਾਂ ਦੀ ਮੌਤ

new zealand sets india a target of 334 runs

IND vs NZ 4th ODI: ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 334 ਦੌੜਾਂ ਦਾ ਵੱਡਾ...

police operation in pakistan

ਪਾਕਿਸਤਾਨ 'ਚ ਮਾਰਿਆ ਗਿਆ ਵਾਂਟੇਡ ਅੱਤਵਾਦੀ ਕਮਾਂਡਰ

maserati luxury apartments

ਸਮੁੰਦਰ ਵਿਚਾਲੇ ਬਣਾਏ ਜਾ ਰਿਹੈ 'ਮਾਸੇਰਾਤੀ' ਦੇ ਲਗਜ਼ਰੀ ਅਪਾਰਟਮੈਂਟ, ਜਾਣੋ...

incident with passenger vehicle

ਨੇਪਾਲ 'ਚ ਡੂੰਘੀ ਖੱਡ'ਚ ਡਿੱਗਾ ਯਾਤਰੀ ਵਾਹਨ, 10 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • sukhbir badal
      ਸੁਖਬੀਰ ‘ਘਰ ਵਾਪਸੀ’ ਕਰਾਉਣ ’ਚ ਕਾਮਯਾਬ, ਪਰ ਅਸਲੀ ਪ੍ਰੀਖਿਆ ਵਿਧਾਨ ਸਭਾ ਚੋਣਾਂ
    • girls who  do not marry at a young age  deserve praise
      ‘ਛੋਟੀ ਉਮਰ ’ਚ ਵਿਆਹ ਨਾ ਕਰਨ’ ਵਾਲੀਆਂ ਕੁੜੀਆਂ ਪ੍ਰਸ਼ੰਸਾ ਦੀਆਂ ਪਾਤਰ!
    • israel elections
      ਇਜ਼ਰਾਈਲ ਦੀਆਂ ਚੋਣਾਂ : ਭਾਰਤ ਨਵੇਂ ਸਮੀਕਰਨਾਂ ਲਈ ਤਿਆਰ ਰਹੇ
    • world politics
      ‘ਤੂਫਾਨ ਵੀ ਚੱਲ ਰਹੇ ਹਨ ਅਤੇ ਦੀਵੇ ਵੀ ਬਲ ਰਹੇ ਹਨ’
    • rss learnings
      ਵਿਰੋਧੀ ਵੀ ਸੰਘ ਤੋਂ ਸਿੱਖ ਸਕਦੇ ਹਨ
    • demonetization
      ਨੋਟਬੰਦੀ ਆਪਣੇ ਐਲਾਨੇ ਮੰਤਵਾਂ ਨੂੰ ਪੂਰਾ ਨਹੀਂ ਕਰ ਸਕੀ
    • rising incidents of fires in buses
      ‘ਬੱਸਾਂ ’ਚ ਵਧ ਰਹੀਆਂ’ ਅੱਗ ਲੱਗਣ ਦੀਆਂ ਘਟਨਾਵਾਂ!
    • nvidia ceo
      ਵਿਸ਼ਕੰਨਿਆਵਾਂ ਦੀ ਪ੍ਰਾਸੰਗਿਕਤਾ ਅਤੇ ਐਨਵੀਡੀਆ ਦੇ ਸੀ. ਈ. ਓ.
    • can money buy the joys of life
      ਕੀ ਪੈਸੇ ਨਾਲ ਜ਼ਿੰਦਗੀ ਦੀਆਂ ਖੁਸ਼ੀਆਂ ਖਰੀਦੀਆਂ ਜਾ ਸਕਦੀਆਂ ਹਨ?
    • punjab politics
      ਕੌਣ ਜਿੱਤੇਗਾ ਪੰਜਾਬ ਦਾ ਚੋਣ ਦੰਗਲ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +