Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 11, 2026

    8:55:29 PM

  • pm modi vadodara gujarat visit petrol diesel

    'ਕਰੋ WFH ਤੇ ਘਟਾਓ ਪੈਟਰੋਲ-ਡੀਜ਼ਲ ਦੀ ਵਰਤੋਂ...'...

  • punjab sudden death of international bodybuilder

    ਪੰਜਾਬ : ਕੌਮਾਂਤਰੀ ਬਾਡੀ ਬਿਲਡਰ ਦਾ ਅਚਾਨਕ ਦੇਹਾਂਤ,...

  • brutally murdered a young man due to love affair

    ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ!...

  • delhi and punjab teams will face each other today

    PBKS vs DC : ਦਿੱਲੀ ਨੇ ਜਿੱਤੀ ਟਾਸ, ਪਹਿਲਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਚੀਨ ’ਚ ਲੋਕਾਂ ਨੇ ਆਪਣੀਆਂ ਲੋੜਾਂ ਨੂੰ ਘੱਟ ਕੀਤਾ

BLOG News Punjabi(ਬਲਾਗ)

ਚੀਨ ’ਚ ਲੋਕਾਂ ਨੇ ਆਪਣੀਆਂ ਲੋੜਾਂ ਨੂੰ ਘੱਟ ਕੀਤਾ

  • Edited By Anuradha,
  • Updated: 25 Oct, 2023 04:40 PM
Blog
people in   china   reduced their needs
  • Share
    • Facebook
    • Tumblr
    • Linkedin
    • Twitter
  • Comment

ਚੀਨ ’ਚ ਇਨ੍ਹੀਂ ਦਿਨੀਂ ਲੋਕ ਬਹੁਤ ਸੋਚ ਸਮਝ ਕੇ ਪੈਸੇ ਖਰਚ ਕਰ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਪੈਸੇ ਘੱਟ ਹਨ, ਜੋ ਥੋੜ੍ਹੇ-ਬਹੁਤ ਪੈਸੇ ਬਚੇ ਹਨ ਉਨ੍ਹਾਂ ਨੂੰ ਚੀਨੀ ਲੋਕ ਆਪਣੀਆਂ 10 ਲੋੜਾਂ ਮਾਰ ਕੇ ਖਰਚ ਕਰ ਰਹੇ ਹਨ। ਜਦ ਤੋਂ ਚੀਨ ’ਚ ਆਰਥਿਕ ਤੰਗੀ ਦਾ ਦੌਰ ਆਇਆ ਹੈ ਤਦ ਤੋਂ ਉੱਥੋਂ ਦੇ ਲੋਕਾਂ ਨੇ ਆਪਣੇ ਬਟੂਏ ਨੂੰ ਬਹੁਤ ਲੋੜ ਪੈਣ ’ਤੇ ਖੋਲ੍ਹਣਾ ਸ਼ੁਰੂ ਕੀਤਾ ਹੈ। ਲੋਕਾਂ ਨੇ ਆਪਣੀਆਂ ਲੋੜਾਂ ਨੂੰ ਘੱਟ ਕਰ ਦਿੱਤਾ ਅਤੇ ਬਹੁਤ ਸੌਖੇ ਅਤੇ ਯਥਾਰਥਵਾਦੀ ਹੱਲ ਵੱਲ ਵਧ ਗਏ। ਲੋਕਾਂ ਦੇ ਇਸ ਰਵੱਈਏ ਨੂੰ ਦੇਖਦੇ ਹੋਏ ਚੀਨ ’ਚ ਇਸ ਵੇਲੇ ਚੀਜ਼ਾਂ ਦੇ ਭਾਅ ਘੱਟ ਕਰਨ ਦੀ ਹੋੜ ਜਿਹੀ ਲੱਗ ਗਈ ਹੈ। ਭਾਵੇਂ ਆਨਲਾਈਨ ਜਾਂ ਆਫਲਾਈਨ, ਹਰ ਮੰਚ ’ਤੇ ਗਾਹਕਾਂ ਨੂੰ ਖੁਸ਼ ਕਰਨ ਲਈ ਦੁਕਾਨਦਾਰਾਂ ਨੇ ਕਮਰ-ਕੱਸ ਲਈ ਹੈ। ਛੋਟੀਆਂ ਅਤੇ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਤੋਂ ਲੈ ਕੇ ਖਾਧ ਉਦਯੋਗ ਅਤੇ ਸਨੈਕ ਇੰਡਸਟਰੀ ਤੱਕ ਸਾਰੇ ਖੇਤਰਾਂ ’ਚ ਘੱਟ ਭਾਅ ’ਚ ਗਾਹਕਾਂ ਨੂੰ ਖੁਸ਼ ਕਰਨ ਦਾ ਦੌਰ ਚੱਲ ਪਿਆ ਹੈ।

21 ਇਕਨਾਮਿਕ ਨੈੱਟ ਆਨਲਾਈਨ ਰਸਾਲੇ ’ਚ 10 ਅਕਤੂਬਰ ਨੂੰ ਛਪੇ ਇਕ ਲੇਖ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਤਿੰਨ ਸਭ ਤੋਂ ਵੱਡੇ ਈ-ਕਾਮਰਸ ਮੰਚਾਂ ’ਤੇ ਘੱਟ ਭਾਅ ਨੂੰ ਲੈ ਕੇ ਹੋੜ ਦੀ ਸ਼ੁਰੂਆਤ ਹੋਈ, ਇਸ ਸਾਲ ਮਾਰਚ ’ਚ ਜੇ.ਡੀ.ਡਾਟ.ਕਾਮ ਨੇ ਸੌ ਅਰਬ ਸਬਸਿਡੀ ਰਣਨੀਤੀ ਦੀ ਸ਼ੁਰੂਆਤ ਕੀਤੀ ਜਿਸ ਕਾਰਨ ਬਹੁਤ ਸਾਰੇ ਕਾਰਪੋਰੇਟ ਵਪਾਰੀ ਜੇ. ਡੀ. ਡਾਟ ਕਾਮ ’ਤੇ ਜੁੜਨ ਲੱਗੇ ਅਤੇ ਇਸ ਦਾ ਲਾਭ ਜੇ. ਡੀ. ਨੂੰ ਦੂਜੀ ਛਿਮਾਹੀ ’ਚ ਦੇਖਣ ਨੂੰ ਮਿਲਿਆ। ਇਸ ਨੂੰ ਦੇਖਦੇ ਹੋਏ ਦੂਜੀ ਈ-ਕਾਮਰਸ ਵੈੱਬਸਾਈਟ ਨੇ ਵੀ ਭਾਅ ਘੱਟ ਕਰਨ ’ਚ ਆਪਣੀ ਰਣਨੀਤੀ ਦੀ ਸ਼ੁਰੂਆਤ ਕੀਤੀ, ਥਾਓਬਾਓ ਡਾਟ ਕਾਮ ਨੇ ਫਾਈਵ ਸਟ੍ਰੈਟਜੀ ਦੀ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਉਸ ਨੇ ਵੀ ਆਪਣੀ ਈ-ਕਾਮਰਸ ਵੈੱਬਸਾਈਟ ’ਤੇ ਮੁਹੱਈਆ ਉਤਪਾਦਾਂ ਦੇ ਭਾਅ ਘੱਟ ਕਰਨੇ ਸ਼ੁਰੂ ਕਰ ਦਿੱਤੇ। ਫਿੰਗ ਦੂਓ ਈ-ਕਾਮਰਸ ਵੈੱਬਸਾਈਟ ਨੇ ਵੀ ਭਾਅ ਘੱਟ ਕਰਨ ਦੀ ਆਪਣੀ ਰਣਨੀਤੀ ਨੂੰ ਗਾਹਕਾਂ ਸਾਹਮਣੇ ਪੇਸ਼ ਕੀਤਾ, ਇਸ ਦੇ ਨਾਲ ਹੀ ਕਈ ਆਫਲਾਈਨ ਵਪਾਰੀਆਂ ਅਤੇ ਦੁਕਾਨਦਾਰਾਂ ਨੇ ਵੀ ਮਜਬੂਰੀ ’ਚ ਇਸ ਰਣਨੀਤੀ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ, ਜੇ ਉਹ ਅਜਿਹਾ ਨਾ ਕਰਦੇ ਤਾਂ ਉਨ੍ਹਾਂ ਕੋਲ ਕੋਈ ਗਾਹਕ ਨਾ ਆਉਂਦਾ।

ਠੀਕ ਇਸੇ ਤਰਜ਼ ’ਤੇ ਇਸ ਸਾਲ ਦੀ ਪਹਿਲੀ ਛਿਮਾਹੀ ’ਚ ਚੀਨ ਦੇ ਕਾਰ ਉਦਯੋਗ ’ਚ ਵੀ ਭਾਅ ਨੂੰ ਲੈ ਕੇ ਜੰਗ ਦੇਖੀ ਗਈ ਸੀ, ਪਹਿਲਾਂ ਸਿਟ੍ਰਾਨ ਕੰਪਨੀ ਨੇ ਆਪਣੀਆਂ ਪੈਟਰੋਲ ਅਤੇ ਡੀਜ਼ਲ ਵਾਲੀਆਂ ਗੱਡੀਆਂ ਦੇ ਭਾਅ ਘੱਟ ਕਰ ਦਿੱਤੇ ਪਰ ਛੇਤੀ ਹੀ ਬੈਟਰੀ ਵਾਲੀਆਂ ਗੱਡੀਆਂ ਦੇ ਭਾਅ ਵੀ ਘੱਟ ਹੋਣ ਲੱਗੇ ਕਿਉਂਕਿ ਇਕ ਵੀ ਕਾਰ ਨਹੀਂ ਵਿਕ ਰਹੀ ਸੀ। ਪੂਰੇ ਚੀਨ ’ਚ ਕਾਰ ਨਿਰਮਾਤਾਵਾਂ ਨਾਲ ਮਿਲ ਕੇ ਕਾਰ ਡੀਲਰਾਂ ਨੇ ਕਈ ਤਰ੍ਹਾਂ ਦੇ ਡਿਸਕਾਊਂਟ ਦਾ ਐਲਾਨ ਕਰ ਦਿੱਤਾ। ਜਿਸ ਨਾਲ ਉਨ੍ਹਾਂ ਦੀਆਂ ਗੱਡੀਆਂ ਦੀ ਵਿਕਰੀ ਬਣੀ ਰਹੇ। ਕੁੱਝ ਇਕ ਕਾਰ ਨਿਰਮਾਤਾਵਾਂ ਕੰਪਨੀਆਂ ਨੇ ਗਾਹਕ ਦੀ ਆਮਦ ਨੂੰ ਬਣਾਈ ਰੱਖਣ ਲਈ ਬਿਨਾਂ ਕਿਸੇ ਝਿਜਕ ਦੇ ਕਾਰਾਂ ਦੇ ਭਾਅ ਨੂੰ 50 ਫੀਸਦੀ ਤੱਕ ਘੱਟ ਕਰ ਦਿੱਤਾ। ਇਸ ਸਮੇਂ ਆਮ ਤੌਰ ’ਤੇ ਦੇਖਿਆ ਜਾ ਰਿਹਾ ਹੈ ਕਿ ਵੱਡੇ-ਵੱਡੇ ਬ੍ਰਾਂਡਾਂ ਨੇ ਆਪਣੇ ਉਤਪਾਦਾਂ ਦੇ ਭਾਅ ’ਚ 30 ਤੋਂ 40 ਫੀਸਦੀ ਤੱਕ ਦੀ ਕਟੌਤੀ ਕੀਤੀ, ਜੋ ਐਕਸਪਾਇਰ ਹੋਣ ਦੇ ਨੇੜੇ ਵੀ ਨਹੀਂ ਹੈ, ਇਕ ਮਹੀਨਾ ਪਹਿਲਾਂ ਹੀ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਸੀਨਾ ਵੇਈਬੋ ’ਤੇ ਇਕ ਵਿਸ਼ਾ ਬਹੁਤ ਚਰਚਿਤ ਰਿਹਾ ਸੀ ਜਿਸਦਾ ਸਿਰਲੇਖ ਸੀ ‘ਆਪਣੇ-ਆਪਣੇ ਖਰਚਿਆਂ ’ਚ ਕਿੰਨੀ ਕਟੌਤੀ ਕੀਤੀ ਹੈ’। ਇਕ ਹੋਰ ਵੈੱਬਸਾਈਟ ’ਤੇ ਇਕ ਅਜਿਹਾ ਹੀ ਲੇਖ ਬਹੁਤ ਚਰਚਿਤ ਹੋਇਆ, ਜਿਸ ਦਾ ਸਿਰਲੇਖ ਸੀ- ਅੱਜ ਤੱਕ ਆਪਣੀ-ਆਪਣੀ ਉਪਭੋਗਤਾ ’ਚ ਕਿੰਨੀ ਕਟੌਤੀ ਕੀਤੀ, ਇਸ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ 3 ਲੱਖ 60 ਹਜ਼ਾਰ ਸੀ।

ਚੀਨ ’ਚ ਉਤਪਾਦਾਂ ਦੇ ਲਗਾਤਾਰ ਘੱਟ ਹੁੰਦੇ ਭਾਅ ਦੀ ਮੁਕਾਬਲੇਬਾਜ਼ੀ ਅਤੇ ਲੋਕਾਂ ਵੱਲੋਂ ਆਪਣੀਆਂ ਲੋੜਾਂ ਨੂੰ ਮਾਰਨ ਦੀ ਸ਼ੁਰੂਆਤ ਚੀਨ ਦੀ ਆਰਥਿਕ ਤੰਗੀ ਦੇ ਦੌਰ ਨਾਲ ਹੀ ਸ਼ੁਰੂ ਹੋਈ ਜਦ ਲੋਕਾਂ ਦੀਆਂ ਨੌਕਰੀਆਂ ਜਾਣ ਲੱਗੀਆਂ ਅਤੇ ਬੇਰੋਜ਼ਗਾਰੀ ਵਧਣ ਲੱਗੀ। ਚੀਨ ਦੇ ਸਰਕਾਰੀ ਅੰਕੜਿਆਂ ਅਨੁਸਾਰ ਇਸ ਸਾਲ ਜਨਵਰੀ ਤੋਂ ਮਈ ਦੇ ਦਰਮਿਆਨ ਖੁਦਰਾ ਵਿਕਰੀ ’ਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ ਪਰ ਕੁੱਲ ਮਿਲਾ ਕੇ ਇਹ ਹੇਠਾਂ ਜਾ ਰਿਹਾ ਹੈ ਅਤੇ ਕੋਰੋਨਾ ਮਹਾਮਾਰੀ ਦੇ ਪਹਿਲਾਂ ਦੇ ਦੌਰ ’ਚ ਹੁਣ ਤੱਕ ਨਹੀਂ ਪਰਤਿਆ। ਚੀਨ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲਾ ਦੇ ਅਨੁਸਾਰ ਇਸ ਸਾਲ ਡਰੈਗਨ ਬੋਟ ਤਿਉਹਾਰ ਦੌਰਾਨ ਚੀਨੀਆਂ ਵੱਲੋਂ ਖਰਚ ਕਰਨ ਦੀ ਮਾਤਰਾ ’ਚ 8 ਫੀਸਦੀ ਦਾ ਵਾਧਾ ਪਿਛਲੇ ਸਾਲ ਦੇ ਇਸੇ ਸਮੇਂ ਦੀ ਤੁਲਨਾ ’ਚ ਦੇਖਣ ਨੂੰ ਮਿਲਿਆ ਪਰ ਕੁੱਲ ਮਿਲਾ ਕੇ ਇਹ ਸਾਲ 2019 ਦੀ ਤੁਲਨਾ ’ਚ ਹੁਣ ਵੀ 14 ਫੀਸਦੀ ਦੀ ਗਿਰਾਵਟ ਦੇ ਦੌਰ ’ਚ ਚੱਲ ਰਿਹਾ ਹੈ ਪਰ ਕਈ ਲੋਕਾਂ ਦਾ ਮੰਨਣਾ ਹੈ ਕਿ ਲੋਕਾਂ ਦੀ ਹਾਲਤ ਸਰਕਾਰੀ ਅੰਕੜਿਆਂ ਤੋਂ ਕਿਤੇ ਜ਼ਿਆਦਾ ਖਰਾਬ ਹੈ, ਸਰਕਾਰੀ ਅੰਕੜੇ ਸਰਕਾਰ ਸਿਰਫ ਆਪਣੀ ਖੱਲ ਬਚਾਉਣ ਲਈ ਦਿਖਾ ਰਹੀ ਹੈ।

  • China
  • Economy
  • Needs
  • Money
  • People
  • ਚੀਨ
  • ਲੋਕ
  • ਜ਼ਰੂਰਤਾਂ
  • ਲੋੜਾਂ
  • ਘੱਟ
  • ਪੈਸਾ

ਚੀਨ ਨੂੰ ਛੱਡ ਕੇ ਭਾਰਤ ਨੂੰ ਆਪਣਾ ਰਣਨੀਤਕ-ਵਪਾਰਕ ਸਹਿਯੋਗੀ ਬਣਾ ਰਿਹਾ ਤਨਜ਼ਾਨੀਆ

NEXT STORY

Stories You May Like

  • rbi launches mission saksham  training
    RBI ਨੇ 'ਮਿਸ਼ਨ ਸਕਸ਼ਮ' ਦੀ ਕੀਤੀ ਸ਼ੁਰੂਆਤ, 1.40 ਲੱਖ ਲੋਕਾਂ ਨੂੰ ਮਿਲੇਗੀ ਟ੍ਰੇਨਿੰਗ
  • firecracker factory explosion
    ਚੀਨ: ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, 21 ਲੋਕਾਂ ਦੀ ਮੌਤ, 61 ਗੰਭੀਰ ਜ਼ਖ਼ਮੀ
  • china on operation sindoor
    'ਆਪਰੇਸ਼ਨ ਸਿੰਦੂਰ' ਨੂੰ ਲੈ ਕੇ ਚੀਨ ਨੇ ਕੀਤਾ ਵੱਡਾ ਖੁਲਾਸਾ ! ਆਪੇ ਦੱਸ'ਤਾ ਸਾਰਾ ਸੱਚ
  • capricorn people will get benefits in business
    ਮਕਰ ਰਾਸ਼ੀ ਵਾਲਿਆਂ ਨੂੰ ਵਪਾਰ-ਕਾਰੋਬਾਰ 'ਚ ਲਾਭ ਮਿਲੇਗਾ, ਤੁਸੀਂ ਵੀ ਜਾਣੋ ਆਪਣੀ ਰਾਸ਼ੀ ਦਾ ਹਾਲ
  • china launched spacecraft
    ਚੀਨ ਦੀ ਵੱਡੀ ਉਪਲਬਧੀ, ਤਿਆਨਝੋ-10 ਕਾਰਗੋ ਪੁਲਾੜ ਯਾਨ ਸਫਲਤਾਪੂਰਵਕ ਕੀਤਾ ਲਾਂਚ
  • pakistan navy commissions its first hangor class submarine in china
    ਪਾਕਿਸਤਾਨੀ ਜਲ ਸੈਨਾ ਨੇ ਚੀਨ 'ਚ ਆਪਣੀ ਪਹਿਲੀ 'ਹੰਗੋਰ-ਸ਼੍ਰੇਣੀ' ਦੀ ਪਣਡੁੱਬੀ ਕੀਤੀ ਸ਼ਾਮਲ
  • china and iran held talks
    ਚੀਨ ਅਤੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਬਾਰੇ ਕੀਤੀ ਚਰਚਾ
  • pisces people get profit in their business
    ਮੀਨ ਰਾਸ਼ੀ ਵਾਲਿਆਂ ਨੂੰ ਆਪਣੇ ਕਾਰੋਬਾਰ 'ਚ ਭਰਪੂਰ ਲਾਭ ਮਿਲੇਗਾ, ਤੁਸੀਂ ਵੀ ਜਾਣੋ ਆਪਣੀ ਰਾਸ਼ੀ ਦਾ ਹਾਲ
  • punjabi boy dies of heart attack in america
    ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ
  • controversy again arises over liquor store opened in jalandhar cantt
    ਜਲੰਧਰ ਕੈਂਟ ’ਚ ਖੋਲ੍ਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਫਿਰ ਉੱਠਿਆ ਵਿਵਾਦ
  • nakodar to mehatpur road from closed for 30 days
    ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ...
  • punjab  s weather takes a big turn
    ਪੰਜਾਬ ਦੇ ਮੌਸਮ 'ਚ ਵੱਡੀ ਕਰਵਟ ਦੇ ਸੰਕੇਤ, ਤੇਜ਼ ਤੂਫਾਨ ਤੇ ਗੜੇਮਾਰੀ ਦੀ...
  • young man committed suicide
    ਜਲੰਧਰ: ਮਾਪੇ ਗਏ ਸਨ ਕੰਮ 'ਤੇ... ਪਿੱਛੋਂ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ,...
  • shameful incident in jalandhar woman gangraped in a moving car
    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ
  • punjab police transfers
    ਪੰਜਾਬ ਪੁਲਸ 'ਚ ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ...
  • terrible accident on jalandhar phagwara highway a moving activa caught fire
    ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...
Trending
Ek Nazar
ipl 2026 rcb star

RCB ਦੇ ਸਟਾਰ ਖਿਡਾਰੀ ਦੀ ਸ਼ਰਮਨਾਕ ਹਰਕਤ! ਲਾਈਵ ਮੈਚ ਦੌਰਾਨ ਕੀਤੇ ਭੱਦੇ ਇਸ਼ਾਰੇ

girls occupy first three positions in ludhiana in pseb 10th results

PSEB 10ਵੀਂ ਦੇ ਨਤੀਜਿਆਂ 'ਚ ਲੁਧਿਆਣਾ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ...

there will be heavy rain in the next 4 days

ਅਗਲੇ 4 ਦਿਨ ਹੋਵੇਗੀ ਭਾਰੀ ਬਾਰਿਸ਼! ਇਨ੍ਹਾਂ ਸੂਬਿਆਂ 'ਚ ਜਾਰੀ ਹੋਇਆ ਅਲਰਟ

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ-ਬੁੱਧ ਨੇ ਬਣਾਇਆ...

nawanshahr district magistrate issues orders for complete ban on blocking roads

ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...

india heatwave barmer hottest city weather alert

ਦੇਸ਼ 'ਚ ਭਿਆਨਕ ਗਰਮੀ ਦਾ ਕਹਿਰ! 9 ਸ਼ਹਿਰਾਂ 'ਚ ਪਾਰਾ 44 ਤੋਂ ਪਾਰ,...

fire at customs warehouse

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

dangerous conspiracy on punjab border

ਪੰਜਾਬ ਸਰਹੱਦ ’ਤੇ ਖ਼ਤਰਨਾਕ ਸਾਜ਼ਿਸ਼! ਨਾਬਾਲਗਾਂ ਨੂੰ ਤਸਕਰੀ ਦੇ ਜਾਲ ’ਚ ਫਸਾ...

dead lizard found in cold drink

ਸੀਲਬੰਦ Cold Drink ਦੀ ਬੋਤਲ 'ਚੋਂ ਨਿਕਲੀ ਕਿਰਲੀ! ਵੀਡੀਓ ਦੇਖ ਉੱਡ ਜਾਣਗੇ...

terrible accident on jalandhar phagwara highway a moving activa caught fire

ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...

pizza spit video selling shop owner arrested

Pizza ਖਾਣ ਦੇ ਸ਼ੌਕੀਨ ਦੇਣ ਧਿਆਨ, ਵੀਡੀਓ ਦੇਖ ਆਉਣਗੀਆਂ ਕਚੀਚੀਆਂ, ਕਿਤੇ ਤੁਹਾਡੇ...

amritsar airport passengers

ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5...

indians foreign citizenship

ਵਿਦੇਸ਼ੀ ਨਾਗਰਿਕਤਾ ਲੈਣ ਤੋਂ ਬਾਅਦ ਬਦਲ ਜਾਂਦੇ ਹਨ ਭਾਰਤੀਆਂ ਦੇ ਅਧਿਕਾਰ! ਨਹੀਂ ਕਰ...

china launched spacecraft

ਚੀਨ ਦੀ ਵੱਡੀ ਉਪਲਬਧੀ, ਤਿਆਨਝੋ-10 ਕਾਰਗੋ ਪੁਲਾੜ ਯਾਨ ਸਫਲਤਾਪੂਰਵਕ ਕੀਤਾ ਲਾਂਚ

dinanagar municipal council takes action after high court s stricture

ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਐਕਸ਼ਨ ’ਚ ਦੀਨਾਨਗਰ ਨਗਰ ਕੌਂਸਲ, 750 ਆਵਾਰਾ...

diljit dosanjh on banners  flags controversy at his show

'ਚੱਕ ਕੇ ਬਾਹਰ ਮਾਰਾਂਗੇ..!' ਝੰਡੇ ਦਿਖਾਉਣ ਵਾਲਿਆਂ ਨੂੰ ਸਿੱਧਾ ਹੋਇਆ...

asim munir statement

ਆਪਰੇਸ਼ਨ ਸਿੰਦੂਰ "ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ" ਸੀ: ਅਸੀਮ ਮੁਨੀਰ

major action by italian police

ਇਟਲੀ ਪੁਲਸ ਦੀ ਵੱਡੀ ਕਾਰਵਾਈ, ਭਾਰਤੀ ਵਿਅਕਤੀ ਦੀ ਲੱਖਾਂ ਰੁਪਏ ਦੀ ਨਕਦੀ ਅਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • mothers day article
      ਮਦਰਜ਼ ਡੇਅ ’ਤੇ ਵਿਸ਼ੇਸ਼: ਮਾਂ ਦੀ ਮਮਤਾ ਦਾ ਰੂਹਾਨੀ ਜਾਦੂ
    • rp singh amit shah india politics modern chanakya
      ਅਮਿਤ ਸ਼ਾਹ : ਭਾਰਤ ਦੀ ਰਾਜਨੀਤੀ ਦੇ ਆਧੁਨਿਕ ਚਾਣਕਿਆ
    • finally trump and mamata had to bow to the constitution and the law
      ‘ਅਖੀਰ ਟਰੰਪ ਅਤੇ ਮਮਤਾ ਨੂੰ’ ਸੰਵਿਧਾਨ ਅਤੇ ਕਾਨੂੰਨ ਅੱਗੇ ਝੁਕਣਾ ਹੀ ਪਿਆ!
    • prototype fast breeder reactor
      ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ : ਵਿਕਸਿਤ ਭਾਰਤ ਦੀ ਊਰਜਾ ਨੀਂਹ ਦਾ ਮਜ਼ਬੂਤ...
    • congress begins process of government formation in kerala
      ਕੇਰਲ ’ਚ ਕਾਂਗਰਸ ਨੇ ਸ਼ੁਰੂ ਕੀਤੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ
    • somnath  a symbol of a thousand years of faith
      ਹਜ਼ਾਰ ਵਰ੍ਹਿਆਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ
    • west bengal  renaissance with change
      ਪੱਛਮੀ ਬੰਗਾਲ : ਤਬਦੀਲੀ ਦੇ ਨਾਲ ਪੁਨਰ-ਜਾਗਰਣ
    • cyber   crime cases increasing in the country
      ‘ਦੇਸ਼ ’ਚ ਵਧ ਰਹੇ ਸਾਈਬਰ ਅਪਰਾਧ ਦੇ ਮਾਮਲੇ’ ਲੋਕ ਹੋ ਰਹੇ ਭਾਰੀ ਠੱਗੀ ਦੇ ਸ਼ਿਕਾਰ!
    • bangal elections
      ਕਿਉਂ ਅਸਾਮ, ਪ. ਬੰਗਾਲ ’ਚ ਭਾਜਪਾ ਦੀ ਜਿੱਤ ਪੂਰੇ ਉੱਤਰ-ਪੂਰਬ ਲਈ ਮਾਅਨੇ ਰੱਖਦੀ ਹੈ
    • diljeet dosanjh
      ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਦੁਸ਼ਮਣ-ਖਾਲਿਸਤਾਨੀ ਨਫਰਤ ਦੀ ਵਿਚਾਰਧਾਰਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +