Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 10, 2026

    12:18:01 AM

  • rr vs gt

    IPL 2026: GT ਨੇ RR ਨੂੰ 77 ਦੌੜਾਂ ਨਾਲ ਹਰਾਇਆ,...

  • shubman gill played a stormy innings

    RR Vs GT : ਸ਼ੁਭਮਨ ਗਿੱਲ ਨੇ ਖੇਡੀ ਤੂਫਾਨੀ ਪਾਰੀ,...

  • graduation joys turn to mourning  indian student dies of heart attack in us

    ਮਾਤਮ 'ਚ ਬਦਲੀਆਂ ਗ੍ਰੈਜੂਏਸ਼ਨ ਦੀਆਂ ਖੁਸ਼ੀਆਂ! US...

  • major operation under mission welcome in italy

    ਇਟਲੀ 'ਚ ਮਿਸ਼ਨ 'ਵੈਲਕਮ' ਤਹਿਤ ਵੱਡੀ ਕਾਰਵਾਈ! 19...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਹਜ਼ਾਰ ਵਰ੍ਹਿਆਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ

BLOG News Punjabi(ਬਲਾਗ)

ਹਜ਼ਾਰ ਵਰ੍ਹਿਆਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ

  • Edited By Rakesh,
  • Updated: 09 May, 2026 04:30 PM
Blog
somnath  a symbol of a thousand years of faith
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਸਮਾਜ ਸਾਡੀ ਪ੍ਰਾਚੀਨ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਅਟੁੱਟ ਸੰਗਮ ਹੈ। ਸਾਡੇ ਦੇਸ਼ ’ਚ ਅਨੇਕਾਂ ਅਜਿਹੇ ਪੂਜਨੀਕ ਸਥਾਨ ਹਨ, ਜੋ ਸਾਡੀ ਆਸਥਾ ਅਤੇ ਸੰਸਕ੍ਰਿਤੀ ਨੂੰ ਹੋਰ ਮਜ਼ਬੂਤ ਕਰਦੇ ਹਨ। ਗੁਜਰਾਤ ਸਥਿਤ ਸੋਮਨਾਥ ਮੰਦਰ ਕੇਵਲ ਇਕ ਪੂਜਾ ਸਥਾਨ ਨਹੀਂ, ਸਗੋਂ ਇਹ ਭਾਰਤ ਦੇ ਅਧਿਆਤਮਿਕ ਸੰਕਲਪ ਦਾ ਜੀਵੰਤ ਪ੍ਰਤੀਕ ਹੈ। ਭਗਵਾਨ ਸ਼ਿਵ ਦੇ 12 ਆਦਿ ਜਯੋਤਿਰਲਿੰਗਾਂ ’ਚ ਪਹਿਲਾ ਸਥਾਨ ਰੱਖਣ ਵਾਲਾ ਸੋਮਨਾਥ ਮੰਦਰ ਭਾਰਤ ਦੇ ਪਵਿੱਤਰ ਭੂਗੋਲ ’ਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਇਹ ਹਰੇਕ ਭਾਰਤੀ ਦੇ ਜੀਵਨ ’ਚ ਰਚਿਆ-ਵਸਿਆ ਹੋਇਆ ਹੈ, ਜਿਸ ਤੋਂ ਬਿਨਾਂ ਉਹ ਆਪਣੀ ਹੋਂਦ ਦੀ ਕਲਪਨਾ ਨਹੀਂ ਕਰ ਸਕਦਾ।

ਭਾਰਤ ਸਰਕਾਰ ਦੀ ਅਗਵਾਈ ’ਚ ਹਰਿਆਣਾ ਸਰਕਾਰ ਇਸ ਪਾਵਨ ਕਾਰਜ ’ਚ ਆਪਣਾ ਸਹਿਯੋਗ ਦੇ ਰਹੀ ਹੈ, ਜਿਵੇਂ ਕਿ ਭਾਰਤ ਸਰਕਾਰ 8 ਮਈ ਤੋਂ 11 ਮਈ, 2026 ਤੱਕ ਸੋਮਨਾਥ ਸਵਾਭਿਮਾਨ ਪਰਵ ਦੇ ਰੂਪ ’ਚ ਮਨਾ ਰਹੀ ਹੈ, ਜੋ ਕਿ ਸੋਮਨਾਥ ਮੰਦਰ ’ਤੇ ਹੋਏ ਪਹਿਲੇ ਹਮਲੇ ਦੇ 1000 ਸਾਲ ਬਾਅਦ ਵੀ ਮੰਦਰ ਦੇ ਸਦੀਵੀ ਅਤੇ ਅਵਿਨਾਸ਼ੀ ਹੋਣ ਦਾ ਪਰਵ ਹੈ। ਇਸ ਮੰਦਰ ਨੇ ਸਦੀਆਂ ਤੱਕ ਹਮਲੇ ਅਤੇ ਮੁੜ-ਨਿਰਮਾਣ ਦਾ ਇਕ ਵਿਲੱਖਣ ਇਤਿਹਾਸ ਦੇਖਿਆ ਹੈ। ਸਾਲ 1026 ’ਚ ਹੋਏ ਹਮਲੇ ਤੋਂ ਬਾਅਦ ਵੀ ਹਰ ਵਾਰ ਇਸ ਦਾ ਮੁੜ-ਨਿਰਮਾਣ ਹੋਇਆ, ਜੋ ਭਾਰਤੀ ਸਮਾਜ ਦੀ ਅਟੁੱਟ ਆਸਥਾ ਅਤੇ ਸੱਭਿਆਚਾਰਕ ਚੇਤਨਾ ਦਾ ਪ੍ਰਮਾਣ ਹੈ।

ਆਜ਼ਾਦੀ ਤੋਂ ਬਾਅਦ ਸਰਦਾਰ ਵੱਲਭਭਾਈ ਪਟੇਲ ਦੇ ਯਤਨਾਂ ਨਾਲ ਮੰਦਰ ਦਾ ਮੁੜ-ਨਿਰਮਾਣ ਹੋਇਆ ਅਤੇ 11 ਮਈ, 1951 ਨੂੰ ਇਸ ਦਾ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਸੰਪੰਨ ਹੋਇਆ ਜੋ ਭਾਰਤ ਦੇ ਸੱਭਿਆਚਾਰਕ ਸਵਾਭਿਮਾਨ ਦਾ ਪ੍ਰਤੀਕ ਬਣਿਆ। ਇਸ ਪਰਵ ਨੂੰ ਮਨਾਉਣ ਦਾ ਇਹੀ ਮੂਲ ਉਦੇਸ਼ ਹੈ ਕਿ ਕਿੰਨੇ ਹੀ ਉਤਰਾਅ-ਚੜ੍ਹਾਅ ਆਏ, ਪਰ ਸੋਮਨਾਥ ਸਾਡੀ ਅਟੁੱਟ ਆਸਥਾ ਦਾ ਪ੍ਰਤੀਕ ਸੀ ਅਤੇ ਰਹੇਗਾ। ਇਹ ਭਾਰਤੀ ਜਨ ਮਾਨਸ ਦੇ ਹਿਰਦੇ ’ਚ ਵਾਸ ਕਰਦਾ ਹੈ। ਇਹ ਪਰਵ ਉਨ੍ਹਾਂ ਅਣਗਿਣਤ ਮਹਾਨ ਸ਼ਖਸੀਅਤਾਂ ਨੂੰ ਯਾਦ ਕਰਨ ਦਾ ਵੀ ਹੈ, ਜੋ ਸੋਮਨਾਥ ’ਤੇ ਜ਼ਾਲਮਾਨਾ ਹਮਲਿਆਂ ਦੇ ਬਾਵਜੂਦ ਉਨ੍ਹਾਂ ਦੇ ਸਾਹਮਣੇ ਡਟ ਕੇ ਖੜ੍ਹੇ ਰਹੇ।

1940 ਦੇ ਦਹਾਕੇ ’ਚ ਆਜ਼ਾਦੀ ਦੀ ਭਾਵਨਾ ਪੂਰੇ ਭਾਰਤ ’ਚ ਫੈਲ ਰਹੀ ਸੀ, ਸਰਦਾਰ ਪਟੇਲ ਵਰਗੇ ਮਹਾਨ ਨੇਤਾਵਾਂ ਦੀ ਅਗਵਾਈ ’ਚ ਆਜ਼ਾਦ ਭਾਰਤ ਦੀ ਨੀਂਹ ਰੱਖੀ ਜਾ ਰਹੀ ਸੀ। ਅਜਿਹੇ ’ਚ ਉਨ੍ਹਾਂ ਨੂੰ ਸੋਮਨਾਥ ਮੰਦਰ ਦੀ ਦੁਰਦਸ਼ਾ ਦੁਖੀ ਕਰ ਰਹੀ ਸੀ। 13 ਨਵੰਬਰ, 1947 ਨੂੰ ਦੀਵਾਲੀ ਦੇ ਸਮੇਂ ਸਰਦਾਰ ਪਟੇਲ ਨੇ ਸੋਮਨਾਥ ਦੇ ਜਰਜਰ ਅਵਸ਼ੇਸ਼ਾਂ ਦੇ ਸਾਹਮਣੇ ਖੜ੍ਹੇ ਹੋ ਕੇ ਸਮੁੰਦਰ ਦਾ ਜਲ ਹੱਥ ’ਚ ਲੈ ਕੇ ਸੰਕਲਪ ਲਿਆ ਸੀ ‘ਇਸ (ਗੁਜਰਾਤੀ) ਨਵੇਂ ਸਾਲ ’ਤੇ ਸਾਡਾ ਨਿਸ਼ਚਾ ਹੈ ਕਿ ਸੋਮਨਾਥ ’ਤੇ ਸਾਡਾ ਮੁੜ-ਨਿਰਮਾਣ ਹੋਵੇਗਾ। ਸੌਰਾਸ਼ਟਰ ਦੇ ਲੋਕਾਂ ਨੂੰ ਇਸ ਦੇ ਲਈ ਹਰ ਤਰ੍ਹਾਂ ਨਾਲ ਆਪਣਾ ਯੋਗਦਾਨ ਦੇਣਾ ਹੋਵੇਗਾ। ਇਹ ਇਕ ਪਾਵਨ ਕਾਰਜ ਹੈ, ਜਿਸ ’ਚ ਹਰ ਕਿਸੇ ਨੂੰ ਭਾਈਵਾਲੀ ਨਿਭਾਉਣੀ ਹੋਵੇਗੀ।’ ਉਨ੍ਹਾਂ ਦੇ ਇਸ ਸੱਦੇ ਨੇ ਸਿਰਫ਼ ਗੁਜਰਾਤ ਹੀ ਨਹੀਂ, ਸਗੋਂ ਸੰਪੂਰਨ ਭਾਰਤ ਨੂੰ ਨਵੇਂ ਉਤਸ਼ਾਹ ਨਾਲ ਭਰ ਦਿੱਤਾ। ਬਦਕਿਸਮਤੀ ਨਾਲ ਸਰਦਾਰ ਪਟੇਲ ਆਪਣੇ ਉਸ ਸੁਪਨੇ ਨੂੰ ਸਾਕਾਰ ਹੁੰਦੇ ਨਹੀਂ ਦੇਖ ਸਕੇ, ਜਿਸ ਲਈ ਉਨ੍ਹਾਂ ਨੇ ਖੁਦ ਨੂੰ ਸਮਰਪਿਤ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕਿ ਨਵੀਨੀਕਰਨ ਤੋਂ ਬਾਅਦ ਸੋਮਨਾਥ ਮੰਦਰ ਭਗਤਾਂ ਲਈ ਖੁੱਲ੍ਹਦਾ, ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇਸ ਪਾਵਨ ਮੌਕੇ ’ਤੇ ਸੋਮਨਾਥ ਪ੍ਰਤੀ ਆਪਣੀ ਡੂੰਘੀ ਸ਼ਰਧਾ ਪ੍ਰਗਟਾਈ ਹੈ, ਕਿਉਂਕਿ ਬੀਤੇ 75 ਸਾਲਾਂ ’ਚ ਇਹ ਮੰਦਰ ਸਿਰਫ ਮੁੜ-ਨਿਰਮਾਣ ਦਾ ਪ੍ਰਤੀਕ ਨਹੀਂ ਰਿਹਾ, ਸਗੋਂ ਭਾਰਤ ਦੇ ਸੱਭਿਆਚਾਰਕ ਆਤਮਵਿਸ਼ਵਾਸ ਅਤੇ ਅਟੁੱਟ ਆਸਥਾ ਦਾ ਸ਼ਕਤੀਸ਼ਾਲੀ ਕੇਂਦਰ ਬਣ ਕੇ ਉੱਭਰਿਆ ਹੈ। ਸ਼੍ਰੀ ਨਰਿੰਦਰ ਮੋਦੀ ਨੇ ਸ਼੍ਰੀ ਸੋਮਨਾਥ ਟਰੱਸਟ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਇਕ ਸੰਕਲਪ ਲਿਆ ਹੈ।

ਅੱਜ ਸੋਮਨਾਥ ਮੰਦਰ ਸ਼ਾਨਦਾਰ ਵਾਸਤੂਕਲਾ, ਅਧਿਆਤਮਿਕ ਊਰਜਾ ਅਤੇ ਸੱਭਿਆਚਾਰਕ ਵਿਰਾਸਤ ਦਾ ਵਿਲੱਖਣ ਸੰਗਮ ਹੈ। ਇਹ ਸਿਰਫ ਇਕ ਮੰਦਰ ਨਹੀਂ, ਸਗੋਂ ਦੇਸ਼ ਦੀ ਆਤਮਾ ਨਾਲ ਜੁੜਿਆ ਇਕ ਜੀਵੰਤ ਤੀਰਥ ਹੈ, ਜੋ ਹਰ ਦਿਨ ਲੱਖਾਂ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ। ਸੋਮਨਾਥ ਮੰਦਰ ਕੰਪਲੈਕਸ ’ਚ ਆਧੁਨਿਕ ਸਹੂਲਤਾਂ ਦਾ ਵਿਸਥਾਰ, ਤੀਰਥ ਯਾਤਰੀਆਂ ਲਈ ਬਿਹਤਰ ਪ੍ਰਬੰਧ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਸ਼ਕਤੀਕਰਨ ਲਗਾਤਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਇਹ ਪਵਿੱਤਰ ਧਾਮ ਅੱਜ ਆਸਥਾ ਦੇ ਨਾਲ-ਨਾਲ ਸੈਰ-ਸਪਾਟਾ ਅਤੇ ਸੱਭਿਆਚਾਰਕ ਖੁਸ਼ਹਾਲੀ ਦਾ ਵੀ ਪ੍ਰਮੁੱਖ ਕੇਂਦਰ ਬਣ ਚੁੱਕਾ ਹੈ।

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਧਾਰਮਿਕ ਅਤੇ ਤੀਰਥ ਸਥਾਨਾਂ ਨੂੰ ਵਿਸ਼ਵ ਪ੍ਰਸਿੱਧ ਕਰਕੇ ਹਿੰਦੂ ਧਰਮ ਨੂੰ ਪ੍ਰਬਲ ਪ੍ਰਤੀਨਿਧਤਾ ਦਿੱਤੀ ਹੈ, ਉਨ੍ਹਾਂ ਨੇ ‘ਵਿਕਾਸ ਵੀ, ਵਿਰਾਸਤ ਵੀ’ ਦੇ ਮੂਲ ਮੰਤਰ ਤੋਂ ਪ੍ਰੇਰਿਤ ਹੋ ਕੇ ਸੋਮਨਾਥ ਤੋਂ ਕਾਸ਼ੀ, ਕਾਮਾਖਿਆ ਤੋਂ ਕੇਦਾਰਨਾਥ, ਅਯੁੱਧਿਆ ਤੋਂ ਉੱਜੈਨ ਤੱਕ ਅਧਿਆਤਮਿਕ ਕੇਂਦਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਹੈ, ਨਾਲ ਹੀ ਉਨ੍ਹਾਂ ਦੀ ਰਵਾਇਤੀ ਪਛਾਣ ਨੂੰ ਵੀ ਬਰਕਰਾਰ ਰੱਖਿਆ ਹੈ, ਜਿਸ ਦਾ ਪ੍ਰਤੱਖ ਨਤੀਜਾ ਹੈ ਕਿ ਦੇਸ਼-ਵਿਦੇਸ਼ ਦੇ ਸ਼ਰਧਾਲੂ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਨੌਜਵਾਨ ਪੀੜ੍ਹੀ ਵੀ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਉਮੜ ਰਹੀ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਨਰਿੰਦਰ ਮੋਦੀ ਜੀ ਦੀ ਅਗਵਾਈ ਨੇ ਹਿੰਦੂ ਧਰਮ ਨੂੰ ਮੁੜ ਸੁਰਜੀਤ ਕੀਤਾ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਦੁਨੀਆ ਭਰ ਦੇ ਭਾਰਤੀ ਆਪਣੀਆਂ ਜੜ੍ਹਾਂ ਵੱਲ ਮੁੜ ਪਰਤ ਰਹੇ ਹਨ ਅਤੇ ਹਿੰਦੂ ਧਰਮ ਦੇ ਮਹੱਤਵ ਨੂੰ ਸਮਝ ਰਹੇ ਹਨ।

ਸ਼੍ਰੀ ਨਰਿੰਦਰ ਮੋਦੀ ਦਾ ਇਹੀ ਦੇਸ਼ ਪ੍ਰੇਮ ਦਾ ਭਾਵ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਹੈ। ਨਰਿੰਦਰ ਮੋਦੀ ਜੀ ਨੇ ਸੱਦਾ ਦਿੱਤਾ ਹੈ ਕਿ ਸੋਮਨਾਥ ਦੇ ਦਰਸ਼ਨ ਕਰਨ ਨਾਲ ਸਾਨੂੰ ਉਸ ਅਜੇਤੂ ਆਤਮਾ ਦਾ ਅਨੁਭਵ ਹੋਵੇਗਾ, ਜਿਸ ਨੇ ਹਰ ਚੋਟ ਦੇ ਬਾਵਜੂਦ ਆਪਣੀ ਪਛਾਣ ਅਤੇ ਸੰਸਕ੍ਰਿਤੀ ਨੂੰ ਬਰਕਰਾਰ ਰੱਖਿਆ। ਸਾਡੀ ਸੰਸਕ੍ਰਿਤੀ ਇੰਨੀ ਅਮੀਰ ਅਤੇ ਜੀਵੰਤ ਹੈ ਕਿ ਅੱਜ ਭਾਰਤ ਵਿਸ਼ਵ ਸ਼ਕਤੀ ਬਣਨ ਵੱਲ ਵਧ ਰਿਹਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਅਦਭੁਤ ਧਾਰਮਿਕ ਸ਼ਕਤੀ ਦੇ ਦਰਸ਼ਨ ਮਾਤਰ ਨਾਲ ਹੀ ਤੁਹਾਨੂੰ ਇਕ ਅਦਭੁਤ ਅਨੁਭਵ ਹੋਵੇਗਾ।

ਨਾਇਬ ਸਿੰਘ ਸੈਣੀ (ਮੁੱਖ ਮੰਤਰੀ, ਹਰਿਆਣਾ)
 

  • Somnath
  • symbol
  • thousand years of faith

ਪੱਛਮੀ ਬੰਗਾਲ : ਤਬਦੀਲੀ ਦੇ ਨਾਲ ਪੁਨਰ-ਜਾਗਰਣ

NEXT STORY

Stories You May Like

  • somnath and india  s invincible spirit
    ਸੋਮਨਾਥ ਅਤੇ ਭਾਰਤ ਦਾ ਅਜੇਤੂ ਜਜ਼ਬਾ
  • operation sindoor pm modi
    ਆਪ੍ਰੇਸ਼ਨ ਸਿੰਦੂਰ ਅੱਤਵਾਦ ਦੇ ਖ਼ਿਲਾਫ਼ ਭਾਰਤ ਦੀ ਦ੍ਰਿੜ ਪ੍ਰਤੀਕਿਰਿਆ ਦਾ ਪ੍ਰਤੀਕ ਹੈ: PM ਮੋਦੀ
  • operation sindoor rajnath singh
    ਆਪ੍ਰੇਸ਼ਨ ਸਿੰਦੂਰ ਰਾਸ਼ਟਰੀ ਸੰਕਲਪ ਅਤੇ ਤਿਆਰੀ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ: ਰਾਜਨਾਥ
  • now a fine of 10 thousand will be imposed for defecating in the open
    ਨਗਰ ਨਿਗਮ ਦੀ ਸਖ਼ਤੀ : ਖੁੱਲ੍ਹੇ ’ਚ ਪਖ਼ਾਨੇ ਜਾਣ ’ਤੇ ਹੁਣ ਲੱਗੇਗਾ 10 ਹਜ਼ਾਰ ਜੁਰਮਾਨਾ
  • haryana vidhan sabha  special session
    ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਭਲਕੇ, 18 ਹਜ਼ਾਰ ਗਰੁੱਪ-ਡੀ ਕਰਮਚਾਰੀਆਂ ਦੀ ਚਮਕੇਗੀ ਕਿਸਮਤ
  • transport sector suffers major setback 80 thousand trucks stuck
    ਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ
  • father cheated of rs 80 000 while going to withdraw money from atm
    ਧੀ ਦੀ ਐਡਮਿਸ਼ਨ ਲਈ ATM ’ਚੋਂ ਪੈਸੇ ਕਢਵਾਉਣ ਗਏ ਪਿਤਾ ਨਾਲ 80 ਹਜ਼ਾਰ ਦੀ ਠੱਗੀ
  • punjab jails  prisoners in jails
    ਪੰਜਾਬ ਦੀਆਂ ਜੇਲ੍ਹਾਂ 'ਚ ਸਮਰੱਥਾ ਨਾਲੋਂ 4 ਹਜ਼ਾਰ ਵੱਧ ਕੈਦੀ ਬੰਦ, ਦੇਸ਼ 'ਚ 5ਵੇਂ ਨੰਬਰ 'ਤੇ
  • power outage in many areas of punjab on sunday
    ਐਤਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ...
  • jalandhar lottery shop employee commits suicide
    ਜਲੰਧਰ 'ਚ ਲਾਟਰੀ ਦੀ ਦੁਕਾਨ ਦੇ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਨੇ...
  • activa rider commits crime in broad daylight by opening house gate
    ਚੋਰ ਦੇ ਬੁਲੰਦ ਹੌਂਸਲੇ, ਜਲੰਧਰ 'ਚ ਦਿਨ-ਦਿਹਾੜੇ ਚੋਰ ਘਰ 'ਚੋਂ ਸਿਲੰਡਰ ਲੈ ਕੇ...
  • big related to punjab weather
    ਪੰਜਾਬ 'ਚ 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਨਾਲ ਜੁੜੀ ਤਾਜ਼ਾ ਅਪਡੇਟ,...
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
  • robbers kolkata music owner cheated of lakhs in jalandhar
    ਜਲੰਧਰ 'ਚ ਕੋਲਕਾਤਾ ਮਿਊਜ਼ਿਕ ਦੇ ਮਾਲਕ ਨਾਲ ਲੱਖਾਂ ਦੀ ਲੁੱਟ! ਨਕਦੀ ਤੇ ਲੈਪਟਾਪ...
  • jalandhar bsf headquarters blast investigation
    3 ਦਿਨਾਂ ਬਾਅਦ ਵੀ BSF ਹੈੱਡਕੁਆਰਟਰ ਦੇ ਬਾਹਰ IED ਧਮਾਕਾ ਕਰਨ ਵਾਲਿਆਂ ਦਾ ਸੁਰਾਗ...
  • punjab pakistani gangster shahzad bhatti
    ਪੰਜਾਬ ’ਚ ਲੜੀਵਾਰ ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਦਾ ਧਿਆਨ ਪਾਕਿ ਗੈਂਗਸਟਰ...
Trending
Ek Nazar
robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

ncp leader supriya sule s car met with an accident

NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

man arrested for raping two minor granddaughters

ਦਾਦੇ ਨੇ ਪੋਤੀਆਂ ਵੀ ਨਾ ਬਖਸ਼ੀਆਂ! ਵੱਡੀ ਨੇ ਸ਼ਰਮ ਦੇ ਮਾਰੇ ਚੁੱਕਿਆ ਖੌਫਨਾਕ ਕਦਮ ਤੇ...

bus conductor 6 feet 6 inches height shifted duty

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

tvk vijay tamil nadu new cm

ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...

wearing gold is not auspicious for everyone

Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • somnath and india  s invincible spirit
      ਸੋਮਨਾਥ ਅਤੇ ਭਾਰਤ ਦਾ ਅਜੇਤੂ ਜਜ਼ਬਾ
    • tamilndau elections
      ਵਿਧਾਨ ਸਭਾ ਚੋਣ ਨਤੀਜੇ : ਤਿੰਨ ‘ਅਣਪਛਾਤਿਆਂ’ ਤੋਂ ਕੀ ਆਸ ਕੀਤੀ ਜਾਵੇ
    • paranoid disorder
      ਵੱਡਾ ਖਤਰਾ ਹੈ ਪੈਰਾਨਾਇਡ ਡਿਸਆਰਡਰ, ਅਣਦੇਖੀ ਨਾ ਕਰੋ
    • did the people of punjab expect such a political change
      ਕੀ ਪੰਜਾਬ ਦੇ ਲੋਕਾਂ ਨੇ ਅਜਿਹੇ ਹੀ ਰਾਜਸੀ ਬਦਲ ਦੀ ਆਸ ਕੀਤੀ ਸੀ!
    • election commission west bengal under suspicion
      ਪੱਛਮੀ ਬੰਗਾਲ ’ਚ ਚੋਣ ਕਮਿਸ਼ਨ ਦੀ ਭੂਮਿਕਾ ਹਮੇਸ਼ਾ ਸ਼ੱਕ ਦੇ ਘੇਰੇ ’ਚ ਰਹੇਗੀ
    • action necessary against traitors raising slogans of pakistan zindabad
      ‘ਭਾਰਤ ’ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ’ ਦੇਸ਼ਧ੍ਰੋਹੀਆਂ ’ਤੇ ਕਾਰਵਾਈ...
    • punjab monoculture
      ਕਣਕ-ਝੋਨੇ ਦੇ ਮੋਨੋਕਲਚਰ ਤੋਂ ਪਰ੍ਹੇ, ਪੰਜਾਬ ਦੀ ਦੂਜੇ ਹਰੇ ਇਨਕਲਾਬ ਲਈ ਇਕ ਖਾਕਾ
    • change is good
      ਥੋੜ੍ਹਾ ਜਿਹਾ ਬਦਲਾਅ ਵੀ ਚੰਗਾ ਹੈ
    • geopolitical crisis a new opportunity for the manufacturing sector
      ਭੂ-ਰਾਜਨੀਤਿਕ ਸੰਕਟ ਮੈਨੂਫੈਕਚਰਿੰਗ ਸੈਕਟਰ ਦੇ ਲਈ ਨਵਾਂ ਮੌਕਾ
    • these elections have ignited a new spark
      ਇਨ੍ਹਾਂ ਚੋਣਾਂ ਨੇ ਇਕ ਨਵੀਂ ਚੰਗਿਆੜੀ ਜਲਾ ਦਿੱਤੀ ਹੈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +