Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 06, 2026

    6:46:00 AM

  • earthquake tremors felt in punjab chandigarh and himachal

    ਪੰਜਾਬ, ਚੰਡੀਗੜ੍ਹ ਤੇ ਹਿਮਾਚਲ 'ਚ ਲੱਗੇ ਭੂਚਾਲ ਦੇ...

  • us visa laws do not target india clarifies state dept official

    ਭਾਰਤੀਆਂ ਨੂੰ ਟਾਰਗੇਟ ਨਹੀਂ ਕਰ ਰਹੇ H1B ਵੀਜ਼ਾ...

  • heavy rains in punjab for 2 days thunderstorm alert in these districts

    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ...

  • special bhandara to be held at dera beas on june 6 and 7

    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ : ਵਿਕਸਿਤ ਭਾਰਤ ਦੀ ਊਰਜਾ ਨੀਂਹ ਦਾ ਮਜ਼ਬੂਤ ਥੰਮ੍ਹ

BLOG News Punjabi(ਬਲਾਗ)

ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ : ਵਿਕਸਿਤ ਭਾਰਤ ਦੀ ਊਰਜਾ ਨੀਂਹ ਦਾ ਮਜ਼ਬੂਤ ਥੰਮ੍ਹ

  • Edited By Rakesh,
  • Updated: 09 May, 2026 05:03 PM
Blog
prototype fast breeder reactor
  • Share
    • Facebook
    • Tumblr
    • Linkedin
    • Twitter
  • Comment

ਭਾਰਤ ਨੇ 6 ਅਪ੍ਰੈਲ, 2026 ਨੂੰ ਜਦੋਂ 500 ਮੈਗਾਵਾਟ ਸਮਰੱਥਾ ਵਾਲੇ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ (ਪੀ.ਐੱਫ.ਬੀ.ਆਰ.) ਰਾਹੀਂ ਪਹਿਲੀ ‘ਕ੍ਰਿਟੀਕੈਲਿਟੀ’ ਪ੍ਰਾਪਤ ਕੀਤੀ, ਉਹ ਸਿਰਫ਼ ਇਕ ਵਿਗਿਆਨਕ ਪ੍ਰਾਪਤੀ ਦਾ ਪਲ ਨਹੀਂ ਸੀ, ਸਗੋਂ ਇਕ ਲੰਮੇ ਸਮੇਂ ਦੀ ਰਾਸ਼ਟਰੀ ਦੂਰਅੰਦੇਸ਼ੀ ਦੇ ਸਾਕਾਰ ਹੋਣ ਦਾ ਪ੍ਰਤੀਕ ਵੀ ਸੀ। ਦਹਾਕਿਆਂ ਪਹਿਲਾਂ ਮਹਾਨ ਵਿਗਿਆਨੀ ਹੋਮੀ ਜਹਾਂਗੀਰ ਭਾਭਾ ਦੁਆਰਾ ਪੇਸ਼ ਕੀਤੇ ਗਏ ਤਿੰਨ-ਪੜਾਵੀ ਪ੍ਰਮਾਣੂ ਊਰਜਾ ਪ੍ਰੋਗਰਾਮ ਦੀ ਇਹ ਫੈਸਲਾਕੁੰਨ ਕੜੀ ਅੱਜ ਭਾਰਤ ਨੂੰ ਊਰਜਾ ਆਤਮਨਿਰਭਰਤਾ ਦੀ ਦਿਸ਼ਾ ’ਚ ਇਕ ਨਵੇਂ ਯੁੱਗ ’ਚ ਪ੍ਰਵੇਸ਼ ਕਰਵਾਉਂਦੀ ਹੈ।

ਫਾਸਟ ਬ੍ਰੀਡਰ ਰਿਐਕਟਰ ਦੀ ਵਿਲੱਖਣਤਾ ਸਿਰਫ਼ ਇਕ ਤਕਨੀਕੀ ਵਿਸ਼ੇਸ਼ਤਾ ਨਹੀਂ, ਸਗੋਂ ਸਰੋਤਾਂ ਦੇ ਸੰਕਟ ਨਾਲ ਜੂਝ ਰਹੀ ਦੁਨੀਆ ਲਈ ਇਕ ਰਣਨੀਤਕ ਹੱਲ ਹੈ। ਇਸ ਤਕਨੀਕ ’ਚ ਜਿੰਨਾ ਬਾਲਣ ਖ਼ਰਚ ਕੀਤਾ ਜਾਂਦਾ ਹੈ, ਉਸ ਤੋਂ ਵੱਧ ਪੈਦਾ ਹੁੰਦਾ ਹੈ। ਯੂਰੇਨੀਅਮ-238 ਨੂੰ ਪਲੂਟੋਨੀਅਮ-239 ’ਚ ਤਬਦੀਲ ਕਰਨ ਦੀ ਸਮਰੱਥਾ ਅਤੇ ਭਵਿੱਖ ’ਚ ਥੋਰੀਅਮ-232 ਤੋਂ ਯੂਰੇਨੀਅਮ-233 ਦਾ ਉਤਪਾਦਨ ਹੋਵੇਗਾ। ਇਹ ਪ੍ਰਾਪਤੀ ਭਾਰਤ ਨੂੰ ਉਸ ਦੇ ਯੂਰੇਨੀਅਮ ਭੰਡਾਰਾਂ ਦੇ ਅਾਧਾਰ ’ਤੇ ਊਰਜਾ ਦੇ ਖੇਤਰ ’ਚ ਲੰਬੇ ਸਮੇਂ ਦੀ ਸਥਿਰਤਾ ਪ੍ਰਦਾਨ ਕਰੇਗੀ।

ਇਹ ਪ੍ਰਾਪਤੀ ਭਾਰਤ ਨੂੰ ਵਿਸ਼ਵ ਪ੍ਰਮਾਣੂ ਤਕਨਾਲੋਜੀ ਦੇ ਨਕਸ਼ੇ ’ਤੇ ਇਕ ਵਿਸ਼ੇਸ਼ ਸਥਾਨ ਪ੍ਰਦਾਨ ਕਰਦੀ ਹੈ। ਰੂਸ ਤੋਂ ਬਾਅਦ ਇਸ ਗੁੰਝਲਦਾਰ ਤਕਨੀਕ ਨੂੰ ਸਫਲਤਾਪੂਰਵਕ ਅਪਣਾਉਣ ਵਾਲਾ ਭਾਰਤ ਵਿਸ਼ਵ ਦਾ ਦੂਜਾ ਦੇਸ਼ ਬਣ ਗਿਆ ਹੈ। ਇਸ ਸਫਲਤਾ ਦੇ ਪਿੱਛੇ ਸਵਦੇਸ਼ੀ ਸੰਸਥਾਵਾਂ ਦੀ ਮਜ਼ਬੂਤ ਭੂਮਿਕਾ ਵੀ ਜ਼ਿਕਰਯੋਗ ਹੈ। ਇੰਦਰਾ ਗਾਂਧੀ ਪ੍ਰਮਾਣੂ ਖੋਜ ਕੇਂਦਰ ਦੁਆਰਾ ਵਿਕਸਿਤ ਡਿਜ਼ਾਈਨ ਅਤੇ ਭਾਰਤੀ ਪ੍ਰਮਾਣੂ ਬਿਜਲੀ ਨਿਗਮ ਲਿਮਟਿਡ (ਭਵਿਨੀ) ਦੁਆਰਾ ਨਿਰਮਿਤ ਅਤੇ ਸੰਚਾਲਿਤ ਇਹ ਰਿਐਕਟਰ ‘ਆਤਮਨਿਰਭਰ ਭਾਰਤ’ ਦੇ ਸੰਕਲਪ ਨੂੰ ਵਿਵਹਾਰਕ ਧਰਾਤਲ ’ਤੇ ਉਤਾਰਦਾ ਹੈ। ਉੱਚ ਤਾਪਮਾਨ ’ਤੇ ਕੰਮ ਕਰਨ ਵਾਲੀ ‘ਸੋਡੀਅਮ ਕੂਲਡ’ ਤਕਨੀਕ ਵਰਗੀਆਂ ਪੇਚੀਦਗੀਆਂ ’ਤੇ ਜਿੱਤ ਪ੍ਰਾਪਤ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੀ ਇੰਜੀਨੀਅਰਿੰਗ ਅਤੇ ਖੋਜ ਸਮਰੱਥਾ ਹੁਣ ਵਿਸ਼ਵ ਪੱਧਰ ਦੇ ਮਾਪਦੰਡਾਂ ਨੂੰ ਨਾ ਸਿਰਫ਼ ਛੂਹ ਰਹੀ ਹੈ, ਸਗੋਂ ਉਨ੍ਹਾਂ ਨੂੰ ਚੁਣੌਤੀ ਵੀ ਦੇ ਰਹੀ ਹੈ।

ਕੇਂਦਰੀ ਬਜਟ 2025-26 ’ਚ ਐਲਾਨੇ ਗਏ ਪ੍ਰਮਾਣੂ ਊਰਜਾ ਮਿਸ਼ਨ ਦੇ ਤਹਿਤ ਭਾਰਤ ਨੇ ਸਾਲ 2047 ਤੱਕ 100 ਗੀਗਾਵਾਟ ਪ੍ਰਮਾਣੂ ਊਰਜਾ ਸਮਰੱਥਾ ਪ੍ਰਾਪਤ ਕਰਨ ਦਾ ਉਤਸ਼ਾਹੀ ਟੀਚਾ ਮਿੱਥਿਆ ਹੈ। ਇਹ ਟੀਚਾ ਨਾ ਸਿਰਫ਼ ਊਰਜਾ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦਾ ਹੈ, ਸਗੋਂ ਭਾਰਤ ਨੂੰ ਇਕ ਸਵੱਛ ਅਤੇ ਘੱਟ-ਕਾਰਬਨ ਵਾਲੀ ਆਰਥਿਕਤਾ ਦੀ ਦਿਸ਼ਾ ’ਚ ਅੱਗੇ ਵਧਾਉਣ ਲਈ ਵੀ ਲਾਜ਼ਮੀ ਹੈ।

ਇਸ ਦਿਸ਼ਾ ’ਚ ਨਵੀਆਂ ਤਕਨਾਲੋਜੀਆਂ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਲਘੂ ਮਾਡਿਊਲਰ ਰਿਐਕਟਰ (ਐੱਸ. ਐੱਮ. ਆਰ.) ਲਈ 20,000 ਕਰੋੜ ਰੁਪਏ ਦਾ ਰਾਖਵਾਂਕਰਨ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਰਵਾਇਤੀ ਵੱਡੇ ਰਿਐਕਟਰਾਂ ਦੇ ਨਾਲ-ਨਾਲ ਲਚਕਦਾਰ, ਸੁਰੱਖਿਅਤ ਅਤੇ ਘੱਟ ਲਾਗਤ ਵਾਲੇ ਬਦਲਾਂ ਨੂੰ ਅਪਣਾਉਣ ਲਈ ਵੀ ਤਿਆਰ ਹੈ। ਸਾਲ 2033 ਤੱਕ ਘੱਟੋ-ਘੱਟ 5 ਸਵਦੇਸ਼ੀ ਲਘੂ ਮਾਡਿਊਲਰ ਰਿਐਕਟਰਾਂ ਨੂੰ ਸੰਚਾਲਨ ’ਚ ਲਿਆਉਣ ਦਾ ਟੀਚਾ ਇਸ ਵਚਨਬੱਧਤਾ ਨੂੰ ਹੋਰ ਸਪੱਸ਼ਟ ਕਰਦਾ ਹੈ।

ਇਸੇ ਕੜੀ ’ਚ ਭਾਭਾ ਪ੍ਰਮਾਣੂ ਖੋਜ ਕੇਂਦਰ ਦੁਆਰਾ ਵਿਕਸਿਤ ਕੀਤੇ ਜਾ ਰਹੇ ਅਗਲੀ ਪੀੜ੍ਹੀ ਦੇ ਰਿਐਕਟਰ ਸਥਾਪਿਤ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ। ਇਨ੍ਹਾਂ ’ਚ ਬੀ. ਐੱਸ. ਐੱਮ. ਆਰ.-200, ਐੱਸ. ਐੱਮ. ਆਰ.-55 ਅਤੇ ਹਾਈਡ੍ਰੋਜਨ ਉਤਪਾਦਨ ਲਈ ਉੱਚ-ਤਾਪਮਾਨ ਗੈਸ-ਕੂਲਡ ਰਿਐਕਟਰ ਮੁੱਖ ਤੌਰ ’ਤੇ ਸ਼ਾਮਲ ਹਨ। ਇਹ ਰਿਐਕਟਰ ਭਾਰਤ ਦੇ ਊਰਜਾ ਦ੍ਰਿਸ਼ ਨੂੰ ਬਹੁ-ਪੱਖੀ ਬਣਾਉਣ ਦੀ ਦਿਸ਼ਾ ’ਚ ਮਹੱਤਵਪੂਰਨ ਪਹਿਲ ਸਾਬਤ ਹੋਣਗੇ। ਵਿਸ਼ੇਸ਼ ਤੌਰ ’ਤੇ ਹਾਈਡ੍ਰੋਜਨ ਉਤਪਾਦਨ ਦੇ ਨਾਲ ਪ੍ਰਮਾਣੂ ਊਰਜਾ ਦੇ ਏਕੀਕਰਨ ਦੀ ਧਾਰਨਾ ਭਵਿੱਖ ਦੀ ਸਵੱਛ ਊਰਜਾ ਆਰਥਿਕਤਾ ਲਈ ਬਹੁਤ ਪ੍ਰਾਸੰਗਿਕ ਹੈ।

ਨੀਤੀਗਤ ਪੱਧਰ ’ਤੇ ਵੀ ਮਹੱਤਵਪੂਰਨ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ‘ਸਸਟੇਨੇਬਲ ਹਾਰਨੈਸਿੰਗ ਐਂਡ ਐਡਵਾਂਸਮੈਂਟ ਆਫ ਨਿਊਕਲੀਅਰ ਐਨਰਜੀ ਫਾਰ ਟ੍ਰਾਂਸਫਾਰਮਿੰਗ ਇੰਡੀਆ (ਸ਼ਾਂਤੀ) ਐਕਟ, 2025’ ਨੇ ਪ੍ਰਮਾਣੂ ਊਰਜਾ ਖੇਤਰ ਦੇ ਕਾਨੂੰਨੀ ਢਾਂਚੇ ਨੂੰ ਆਧੁਨਿਕ ਬਣਾਉਂਦੇ ਹੋਏ ਸੀਮਤ ਨਿੱਜੀ ਖੇਤਰ ਦੀ ਹਿੱਸੇਦਾਰੀ ਦੇ ਰਾਹ ਖੋਲ੍ਹੇ ਹਨ। ਇਸ ਦੇ ਨਾਲ ਹੀ, ਜੇਕਰ ਭਾਰਤ ਆਪਣੀ ਪ੍ਰਮਾਣੂ ਸਮਰੱਥਾ ਨੂੰ ਹੋਰ ਵਧਾਉਣਾ ਚਾਹੁੰਦਾ ਹੈ, ਤਾਂ ਕੁਝ ਰਣਨੀਤਕ ਉਪਾਵਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ। ਪ੍ਰਮਾਣੂ ਊਰਜਾ ਨੂੰ ‘ਗ੍ਰੀਨ ਟੈਕਸੋਨੋਮੀ’ ਅਧੀਨ ਸ਼ਾਮਲ ਕਰਨ ਨਾਲ ਇਸ ਨੂੰ ਅੰਤਰਰਾਸ਼ਟਰੀ ਜਲਵਾਯੂ ਵਿੱਤ ਅਤੇ ਗ੍ਰੀਨ ਬਾਂਡਾਂ ਤੱਕ ਪਹੁੰਚ ਮਿਲ ਸਕਦੀ ਹੈ। ਇਸੇ ਤਰ੍ਹਾਂ ‘ਪਲੱਗ-ਐਂਡ-ਪਲੇਅ’ ਨਿਊਕਲੀਅਰ ਪਾਰਕ ਮਾਡਲ ਪ੍ਰਾਜੈਕਟਾਂ ’ਚ ਹੋਣ ਵਾਲੀ ਦੇਰੀ ਨੂੰ ਘੱਟ ਕਰ ਸਕਦਾ ਹੈ।

ਇਸ ਸਮੁੱਚੇ ਦ੍ਰਿਸ਼ ’ਚ ਪੀ.ਐੱਫ.ਬੀ.ਆਰ. ਦੀ ਸਫਲਤਾ ਇਕ ‘ਟਰਨਿੰਗ ਪੁਆਇੰਟ’ ਵਜੋਂ ਉੱਭਰਦੀ ਹੈ। ਇਹ ਸਿਰਫ਼ ਇਕ ਰਿਐਕਟਰ ਦੀ ਪ੍ਰਾਪਤੀ ਨਹੀਂ, ਸਗੋਂ ਇਕ ਅਜਿਹੇ ਈਕੋ-ਸਿਸਟਮ ਦੀ ਸਥਾਪਨਾ ਹੈ, ਜੋ ਭਾਰਤ ਨੂੰ ਊਰਜਾ ਦੇ ਖੇਤਰ ’ਚ ਆਤਮਨਿਰਭਰ, ਟਿਕਾਊ ਅਤੇ ਵਿਸ਼ਵ ਲੀਡਰਸ਼ਿਪ ਦੀ ਸਥਿਤੀ ’ਚ ਸਥਾਪਿਤ ਕਰ ਸਕਦਾ ਹੈ। ਅੱਜ ਜਦੋਂ ਵਿਸ਼ਵ ਸਵੱਛ ਅਤੇ ਘੱਟ-ਕਾਰਬਨ ਊਰਜਾ ਸਰੋਤਾਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ, ਅਜਿਹੇ ’ਚ ਫਾਸਟ ਬ੍ਰੀਡਰ ਰਿਐਕਟਰ ਉੱਚ ਕੁਸ਼ਲਤਾ ਦੇ ਨਾਲ ਸਥਿਰ ਅਤੇ ਭਰੋਸੇਮੰਦ ਊਰਜਾ ਸਪਲਾਈ ਯਕੀਨੀ ਬਣਾ ਸਕਦੇ ਹਨ।

ਹਰ ਸਾਲ 11 ਮਈ ਨੂੰ ਮਨਾਏ ਜਾਣ ਵਾਲੇ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ’ਤੇ ਇਹ ਪ੍ਰਾਪਤੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਤਕਨੀਕੀ ਆਤਮਨਿਰਭਰਤਾ ਸਿਰਫ਼ ਵਿਕਾਸ ਦਾ ਮਾਧਿਅਮ ਨਹੀਂ, ਸਗੋਂ ਰਾਸ਼ਟਰੀ ਸਵੈ-ਮਾਣ ਅਤੇ ਰਣਨੀਤਕ ਸਸ਼ਕਤੀਕਰਨ ਦਾ ਅਾਧਾਰ ਵੀ ਹੈ। ਇਹ ਭਾਰਤ ਲਈ ਸਿਰਫ਼ ਇਕ ਵਿਗਿਆਨਕ ਪੜਾਅ ਨਹੀਂ, ਸਗੋਂ ਇਕ ਵਿਆਪਕ ਰਾਸ਼ਟਰੀ ਪ੍ਰਾਪਤੀ ਹੈ, ਜੋ ਇਹ ਦਰਸਾਉਂਦੀ ਹੈ ਕਿ ਦੂਰਅੰਦੇਸ਼ੀ, ਆਤਮਨਿਰਭਰਤਾ ਅਤੇ ਵਿਗਿਆਨਕ ਉੱਤਮਤਾ ਦੇ ਤਾਲਮੇਲ ਨਾਲ ਕੋਈ ਵੀ ਟੀਚਾ ਅਸੰਭਵ ਨਹੀਂ ਹੈ।

ਦਿਨੇਸ਼ ਕੁਮਾਰ

  • Prototype Fast Breeder Reactor
  • A strong pillar
  • developed India
  • energy foundation

ਕੇਰਲ ’ਚ ਕਾਂਗਰਸ ਨੇ ਸ਼ੁਰੂ ਕੀਤੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ

NEXT STORY

Stories You May Like

  • energy investment in india projected to reach a record 170 billion
    ਊਰਜਾ ਖੇਤਰ 'ਚ ਭਾਰਤ ਦਾ ਵੱਡਾ ਉਛਾਲ, 2026 ’ਚ 170 ਅਰਬ ਡਾਲਰ ਨਿਵੇਸ਼ ਦਾ ਅੰਦਾਜ਼ਾ
  • indian economy strong  beating the world at a rate of 7 6   rbi
    ਚੁਣੌਤੀਪੂਰਨ ਵਿਸ਼ਵ ਹਾਲਾਤ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਮਜ਼ਬੂਤ, 7.6% ਦੀ ਦਰ ਨਾਲ ਮਾਰੀ ਬਾਜ਼ੀ: RBI
  • congress  jairam
    ਪ੍ਰਧਾਨ ਮੰਤਰੀ 'ਤੇ ਇਜ਼ਰਾਈਲ ਦਾ ਮਜ਼ਬੂਤ ​​ਸਮਰਥਕ ਹੋਣ 'ਤੇ ਕਾਂਗਰਸ ਦਾ ਬਿਆਨ
  • india and canada trade and investment forum launched
    ਭਾਰਤ ਤੇ ਕੈਨੇਡਾ ਵਿਚਾਲੇ ਵਪਾਰਕ ਸਾਂਝ ਹੋਵੇਗੀ ਹੋਰ ਮਜ਼ਬੂਤ: 'ਵਪਾਰ ਤੇ ਨਿਵੇਸ਼ ਮੰਚ' ਦੀ ਹੋਈ ਸ਼ੁਰੂਆਤ
  • ongc drills india s deepest geothermal well in ladakh at 1 000m
    ਲੱਦਾਖ ’ਚ ONGC ਨੇ ਪੁੱਟਿਆ 1000 ਮੀਟਰ ਡੂੰਘਾ ਖੂਹ, ਭੂ-ਤਾਪੀ ਊਰਜਾ ’ਚ ਭਾਰਤ ਦੀ ਵੱਡੀ ਉਪਲੱਬਧੀ
  • osm   robust technology platform
    OSM ਸਿਸਟਮ ਇੱਕ ਸੁਰੱਖਿਅਤ ਅਤੇ ਮਜ਼ਬੂਤ ​​ਤਕਨਾਲੋਜੀ ਪਲੇਟਫਾਰਮ: CBSE
  • delhi government to develop 100   oxygen parks    rekha gupta
    ਦਿੱਲੀ ਸਰਕਾਰ 100 ‘ਆਕਸੀਜਨ ਪਾਰਕ’ ਵਿਕਸਿਤ ਕਰੇਗੀ: ਰੇਖਾ ਗੁਪਤਾ
  • india are strong contenders in women  s t20 wc  anjum chopra
    ਇੰਗਲੈਂਡ ਦੇ ਹਾਲਾਤ ਅਣਜਾਨ ਨਹੀਂ, ਭਾਰਤ ਮਹਿਲਾ T20 WC 'ਚ ਮਜ਼ਬੂਤ ਦਾਅਵੇਦਾਰ : ਅੰਜੁਮ ਚੋਪੜਾ
  • heavy rains in punjab for 2 days thunderstorm alert in these districts
    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • major incident in mehatpur
    ਮਹਿਤਪੁਰ 'ਚ ਵੱਡੀ ਵਾਰਦਾਤ: ਪੁਲਸ ਰੇਡ ਦੌਰਾਨ ਚੱਲੀ ਗੋਲੀ, ਨੌਜਵਾਨ ਦੀ ਮੌਤ
  • car crushes activa driver
    ਕਾਰ ਨੇ ਐਕਟਿਵਾ ਚਾਲਕ ਨੂੰ ਕੁਚਲਿਆ, ਇਲਾਜ ਦੌਰਾਨ ਮੌਤ
  • newlywed woman death
    ਜਲੰਧਰ 'ਚ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਸਹੁਰਾ ਪਰਿਵਾਰ 'ਤੇ ਲੱਗੇ ਗੰਭੀਰ...
  • special bhandara to be held at dera beas on june 6 and 7
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
  • dispute arises between jyoti nooran s husband abhishek usman
    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ...
  • captain amarinder singh to remain in the bjp former minister kalia statement
    ਕੈਪਟਨ ਦੀ ਕਾਗਰਸ 'ਚ ਵਾਪਸੀ ਦੀਆਂ ਅਟਕਲਾਂ ਦਰਮਿਆਨ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ...
  • there will be a long power cut in these areas of punjab tomorrow
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ !
Trending
Ek Nazar
important news for class 10th and 12th students

10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ! ਮਿਲੇਗਾ ਗੋਲਡਨ ਚਾਂਸ

ruchak rajyog

ਮੰਗਲ ਤੇ ਸ਼ੁੱਕਰ ਬਣਾਉਣਗੇ ਰੁਚਕ ਰਾਜਯੋਗ! 4 ਰਾਸ਼ੀਆਂ ਦੀ ਚਮਕੇਗੀ ਕਿਸਮਤ

girl raped in hoshiarpur

ਪੰਜਾਬ ਸ਼ਰਮਸਾਰ! ਪਹਿਲਾਂ ਕੀਤੀ Instagram 'ਤੇ ਦੋਸਤੀ, ਫਿਰ ਘਰ ਪਹੁੰਚ ਕੁੜੀ ਦੀ...

putin big statement

2036 ਤੱਕ ਰਾਸ਼ਟਰਪਤੀ ਰਹਿਣ ਦੇ ਸਵਾਲ 'ਤੇ ਪੁਤਿਨ ਦਾ ਵੱਡਾ ਬਿਆਨ

covid 19 vaccine

ਕੀ ਕੋਵਿਡ-19 ਵੈਕਸੀਨ ਨਾਲ ਹੋ ਰਿਹਾ ਹੈ ਕੈਂਸਰ? ਸੈਨੇਟ ਦੀ ਸੁਣਵਾਈ 'ਚ ਉੱਠੇ...

elections in pakistan occupied kashmir

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 27 ਜੁਲਾਈ ਨੂੰ ਹੋਣਗੀਆਂ ਚੋਣਾਂ

tata motors car discount offer

Nexon ਤੇ Curvv ਸਣੇ Tata ਦੀਆਂ ਗੱਡੀਆਂ 'ਤੇ ਮਿਲ ਰਿਹੈ ਬੰਪਰ ਡਿਸਕਾਊਂਟ

cockroaches seized in australia

ਆਸਟ੍ਰੇਲੀਆ 'ਚ 1 ਲੱਖ ਤੋਂ ਵੱਧ ਖ਼ਤਰਨਾਕ ਕਾਕਰੋਚ ਬਰਾਮਦ, ਅਧਿਕਾਰੀਆਂ ਦੇ ਵੀ...

jharkhand  bus owners   association hikes fares

18 ਫੀਸਦੀ ਵਧਿਆ ਬੱਸਾਂ ਦਾ ਕਿਰਾਇਆ! ਝਾਰਖੰਡ 'ਚ ਬੱਸ ਮਾਲਕਾਂ ਦੇ ਸੰਘ ਨੇ ਲਿਆ...

punjabi singer breaks down in tears while going live on social media

ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਪੰਜਾਬੀ ਗਾਇਕ

shehbaz sharif thanks trump

ਭਾਰਤ-ਪਾਕਿ ਜੰਗ ਰੁਕਵਾਉਣ ਲਈ ਟਰੰਪ ਦਾ 'ਹਮੇਸ਼ਾ ਧੰਨਵਾਦੀ' ਰਹੇਗਾ ਪਾਕਿਸਤਾਨ :...

1 crore families will have their own permanent home

1 ਕਰੋੜ ਪਰਿਵਾਰਾਂ ਦਾ ਹੋਵੇਗਾ ਆਪਣਾ ਪੱਕਾ ਘਰ ! ਕੇਂਦਰ ਨੇ ਲਾਂਚ ਕਰ 'ਤੀ PM...

xi jinping wvisit north korea

ਸ਼ੀ ਜਿਨਪਿੰਗ ਅਗਲੇ ਹਫ਼ਤੇ ਜਾਣਗੇ ਉੱਤਰੀ ਕੋਰੀਆ

bill passed in us congress

ਅਮਰੀਕੀ ਸਦਨ 'ਚ ਯੂਕਰੇਨ ਨੂੰ ਸਹਾਇਤਾ ਦੇਣ ਅਤੇ ਰੂਸ 'ਤੇ ਨਵੀਆਂ ਪਾਬੰਦੀਆਂ...

iit pass baba 24 girls relationships mobile videos

IIT ਪਾਸ ਬਾਬੇ ਦੀ ਖੁੱਲ੍ਹੀ ਪੋਲ, 24 ਕੁੜੀਆਂ ਨਾਲ ਬਣਾਏ ਸਬੰਧ, ਮੋਬਾਈਲ 'ਚੋਂ...

security tightened at baba mukteshwar temple after bomb threat

ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਬਾਬਾ ਮੁਕਤੇਸ਼ਵਰ ਮੰਦਰ ਦੀ ਸੁਰੱਖਿਆ ਸਖ਼ਤ,...

40 year old famous actor buys property worth rs 24 crore

40 ਸਾਲਾ ਮਸ਼ਹੂਰ ਅਦਾਕਾਰ ਨੇ ਖਰੀਦੀ 24 ਕਰੋੜ ਦੀ ਪ੍ਰਾਪਰਟੀ ! ਜਾਣੋ ਕਿੰਨੇ ਏਕੜ...

trend of rebirthday

ਛਾਇਆ 'Rebirthday' ਦਾ ਅਨੋਖਾ ਟਰੈਂਡ! ਲੋਕਾਂ ਨੇ ਬਦਲ ਲਿਆ ਆਪਣਾ ਹੀ ਜਨਮਦਿਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • old age pension to praan vaayu devta pension
      ਬੁਢਾਪਾ ਪੈਨਸ਼ਨ ਤੋਂ ‘ਪ੍ਰਾਣ ਵਾਯੂ ਦੇਵਤਾ ਪੈਨਸ਼ਨ’ ਤੱਕ : ਅਨੋਖੀ ਪਹਿਲ
    • pope on ai
      ਪੋਪ ‘ਏ.ਆਈ.’ ਦੇ ਇਕ ਵਿਸ਼ੇਸ਼ ਖ਼ਤਰੇ ਬਾਰੇ ਬਿਲਕੁਲ ਸਹੀ ਹਨ
    • loss of life and property is continuously occurring due to fire incidents
      ‘ਦੇਸ਼ ’ਚ ਅਗਨੀਕਾਂਡਾਂ ਨਾਲ’ ਲਗਾਤਾਰ ਹੋ ਰਿਹਾ ਜਾਨ-ਮਾਲ ਦਾ ਨੁਕਸਾਨ!
    • cycle
      ਸਿਹਤ, ਮਿਹਨਤ, ਸਹੂਲਤ ਅਤੇ ਵਾਤਾਵਰਣ ਸੰਭਾਲ ਦਾ ਸੰਗਮ : ਸਾਈਕਲ
    • aatmanirbhar bharat
      ਆਤਮਨਿਰਭਰ ਭਾਰਤ ਦੀ ਦਿਸ਼ਾ ’ਚ ਸ਼ਿੱਦਤ ਨਾਲ ਕਦਮ ਵਧਾਉਣੇ ਹੋਣਗੇ
    • a deal between the us and china
      ਅਮਰੀਕਾ ਅਤੇ ਚੀਨ ਵਿਚਾਲੇ ਸਮਝੌਤੇ ਨਾਲ ਹੋ ਸਕਦਾ ਹੈ ਇਕ ਨਵੀਂ ਵਿਸ਼ਵ ਵਿਵਸਥਾ ਦਾ...
    • the problem of illegal infiltrators should be resolved decisively
      ਗੈਰ-ਕਾਨੂੰਨੀ ਘੁਸਪੈਠੀਆਂ ਦੀ ਸਮੱਸਿਆ ਦਾ ਫੈਸਲਾਕੁੰਨ ਹੱਲ ਕੀਤਾ ਜਾਵੇ
    • environment is being polluted due to incidents of stubble burning
      ਨਾੜ ਸਾੜਨ ਦੀਆਂ ਘਟਨਾਵਾਂ ਨਾਲ ਵਾਤਾਵਰਣ ਹੋ ਰਿਹਾ ਦੂਸ਼ਿਤ!
    • hdfc
      ਐੱਚ.ਡੀ.ਐੱਫ.ਸੀ. ਬੈਂਕ ਨੂੰ ਸਾਰੀਆਂ ਚਿੰਤਾਵਾਂ ਦਾ ਸਪੱਸ਼ਟ ਤੌਰ ’ਤੇ ਹੱਲ ਕਰਨਾ...
    • pm swanidhi
      ਪੀ.ਐੱਮ. ਸਵਨਿਧੀ : ਗੁਜ਼ਾਰੇ ਤੋਂ ਆਤਮ-ਨਿਰਭਰਤਾ ਵੱਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +