ਭਾਰਤੀ ਸਿਆਸਤ ’ਚ ਅੰਤਰ-ਆਤਮਾ ਦੀ ਆਵਾਜ਼ ਬੇਸ਼ੱਕ ਹੀ ਕਦੇ-ਕਦਾਈਂ ਸੁਣਾਈ ਦਿੰਦੀ ਹੋਵੇ ਪਰ ਇਹ ਸੱਚ ਹੈ ਕਿ ਇਸ ਨੇ ਕਈ ਚੋਣਾਂ ਨੂੰ ਉਲਟ-ਪੁਲਟ ਕਰ ਕੇ ਰੱਖ ਦਿੱਤਾ। ਹਾਲ ਹੀ ’ਚ ਉੱਚ ਸਦਨ ਲਈ ਹਿਮਾਚਲ ਅਤੇ ਉੱਤਰ ਪ੍ਰਦੇਸ਼ ਦੀਆਂ ਘਟਨਾਵਾਂ ਹੈਰਾਨ ਕਰਨ ਵਾਲੀਆਂ ਜ਼ਰੂਰ ਰਹੀਆਂ ਪਰ ਸਾਲ 1969 ਦੀ ਯਾਦ ਫਿਰ ਤਾਜ਼ਾ ਕਰ ਗਈਆਂ, ਜਦੋਂ ਤਤਕਾਲੀਨ ਰਾਸ਼ਟਰਪਤੀ ਜ਼ਾਕਿਰ ਹੁਸੈਨ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਨਵੇਂ ਰਾਸ਼ਟਰਪਤੀ ਦੀ ਚੋਣ ’ਚ ਕਾਂਗਰਸ ਨੇ ਆਪਣਾ ਉਮੀਦਵਾਰ ਨੀਲਮ ਸੰਜੀਵਾ ਰੈੱਡੀ ਨੂੰ ਬਣਾਇਆ ਸੀ।
ਪਰ ਚੋਣਾਂ ਤੋਂ ਇਕ ਦਿਨ ਪਹਿਲਾਂ ਇੰਦਰਾ ਗਾਂਧੀ ਨੇ ਕਾਂਗਰਸ ਸੰਸਦ ਮੈਂਬਰਾਂ ਨੂੰ ਅੰਤਰ-ਆਤਮਾ ਦੀ ਆਵਾਜ਼ ’ਤੇ ਵੋਟ ਕਰਨ ਨੂੰ ਕਿਹਾ। ਅਜਿਹਾ ਹੀ ਹੋਇਆ ਅਤੇ ਅੰਤਰ-ਆਤਮਾ ਦੀ ਆਵਾਜ਼ ’ਤੇ ਆਜ਼ਾਦ ਵੀ. ਵੀ. ਗਿਰੀ ਜਿੱਤ ਗਏ। ਉਦੋਂ ਇਹ ਆਪਣੇ ਆਪ ’ਚ ਇਕ ਇਤਿਹਾਸਕ ਸਿਆਸੀ ਘਟਨਾ ਸੀ। ਹੁਣ ਇਸ ਦੇ ਮੁੜ ਵਾਪਰਨ ਨਾਲ ਇਸੇ ਇਤਿਹਾਸ ਨੂੰ ਵਾਰ-ਵਾਰ ਦੁਹਰਾਇਆ ਜਾਂਦਾ ਹੈ।
ਦਲਬਦਲ ਦੀ ਬੜੀ ਵੱਡੀ ਘਟਨਾ 21 ਜਨਵਰੀ, 1980 ਦੀ ਰਾਤ ਹਰਿਆਣਾ ’ਚ ਵਾਪਰੀ ਜਦੋਂ ਭਜਨ ਲਾਲ ਦੀ ਜਨਤਾ ਪਾਰਟੀ ਦੀ ਬਹੁਮਤ ਵਾਲੀ ਪੂਰੀ ਦੀ ਪੂਰੀ ਸਰਕਾਰ ਕਾਂਗਰਸ ’ਚ ਬਦਲ ਗਈ। ਸੱਤਾ ਦੀ ਅਜਿਹੀ ਭੁੱਖ ਹੁਣ ਇਕਦਮ ਆਮ ਹੈ। ਹੁਣ ਹੈਰਾਨੀ ਇਸ ਲਈ ਵੀ ਨਹੀਂ ਹੁੰਦੀ ਕਿ ਇਹ ਭੁੱਖ ਸਿਆਸੀ ਰੁਝਾਨ ਜਿਹਾ ਬਣ ਗਈ ਹੈ।
ਹਾਂ, ਵੋਟਰ ਠੱਗਿਆ ਮਹਿਸੂਸ ਕਰਦਾ ਹੈ ਜਿਸ ਦੀ ਵੋਟ ਨਾਲ ਚੁਣਿਆ ਪ੍ਰਤੀਨਿਧੀ ਨਿੱਜੀ ਸਵਾਰਥ ਲਈ ਵੋਟਾਂ ਦੇ ਬਹੁਮਤ ਨਾਲੋਂ ਵੱਖਰਾ ਚੱਲ ਪੈਂਦਾ ਹੈ। ਹਾਲੀਆ ਰਾਜ ਸਭਾ ਚੋਣਾਂ ’ਚ ਅਜਿਹਾ ਹੀ ਹੋਇਆ। ਬੇਸ਼ੱਕ 56 ਸੀਟਾਂ ’ਤੇ ਹੋਈਆਂ ਚੋਣਾਂ ’ਚ 41 ’ਤੇ ਤਾਂ ਨਿਰਵਿਰੋਧ ਚੋਣ ਹੋਈ ਪਰ 15 ਉਮੀਦਵਾਰਾਂ ਦੀ ਚੋਣ ਉਸ ’ਚ ਖਾਸ ਕਰ ਕੇ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ’ਚ ਅੰਤਰ-ਆਤਮਾ ਦੀ ਆਵਾਜ਼ ’ਤੇ ਖੂਬ ਖੇਲਾ ਹੋਇਆ। ਯਕੀਨਨ ਇਹ ਨਵਾਂ ਨਹੀਂ ਸੀ। ਫਰਕ ਬਸ ਇੰਨਾ ਕਿ ਕਦੇ ਕਾਂਗਰਸ ਦਾ ਸੀ, ਅੱਜ ਭਾਜਪਾ ਦੇ ਪੂਰੇ ਰੋਅਬਦਾਬ ਦਾ।
ਯਕੀਨਨ ਹੀ ਹਿੰਦੀ ਪੱਟੀ ਅਤੇ ਉਸ ਨਾਲ ਲੱਗਦੇ ਸੂਬਿਆਂ ’ਚ ਭਾਜਪਾ ਦੇ ਗਲਬੇ ਨੂੰ ਚੁਣੌਤੀ ਦੇ ਸਕਣੀ ਔਖੀ ਹੈ। ਉੱਤਰੀ ਭਾਰਤ ਦੇ ਕਈ ਇਲਾਕਿਆਂ ’ਚ ਉਹ ਚੰਗਾ ਕਰ ਸਕੇਗੀ ਪਰ ਪੂਰੇ ਭਾਰਤ ’ਚ ਇਕੱਲਿਆਂ 370 ਸੀਟਾਂ ਜਿੱਤਣੀਆਂ ਅਤੇ ਐੱਨ. ਡੀ. ਏ. ਦਾ 400 ਪਾਰ ਦਾ ਨਾਅਰਾ ਜੋ ਪ੍ਰਧਾਨ ਮੰਤਰੀ ਮੋਦੀ ਵਲੋਂ ਹਰ ਭਾਸ਼ਣ ’ਚ ਯਾਦ ਕਰਵਾਇਆ ਜਾਂਦਾ ਹੈ, ਸਾਰਥਕ ਹੋ ਸਕੇਗਾ? ਇਹ ਭਵਿੱਖ ਦੇ ਗਰਭ ’ਚ ਹੈ।
ਕਿਉਂਕਿ ਵਿਰੋਧੀ ਧਿਰ ਦੀ ਏਕਤਾ ਦੀ ਲੜੀ ’ਚ ਦਿੱਲੀ ’ਚ ਅਰਵਿੰਦ ਕੇਜਰੀਵਾਲ ਅਤੇ ਉੱਤਰ ਪ੍ਰਦੇਸ਼ ’ਚ ਅਖਿਲੇਸ਼ ਯਾਦਵ ਨੇ ਦਰਿਆਦਿਲੀ ਦਿਖਾ ਕੇ ਕਾਂਗਰਸ ਨੂੰ ਜਿੰਨੀਆਂ ਸੀਟਾਂ ਦਿੱਤੀਆਂ ਅਤੇ ਮੱਧ ਪ੍ਰਦੇਸ਼ ’ਚ ਸਿਰਫ ਇਕ ਸੀਟ ਲੈ ਕੇ ਜੋ ਵੱਡਾ ਦਿਲ ਦਿਖਾਇਆ, ਉਸ ਨਾਲ ਇੰਡੀਆ ਗੱਠਜੋੜ ਨੂੰ ਸੰਜੀਵਨੀ ਜ਼ਰੂਰ ਮਿਲੀ ਹੈ।
ਕਿਸੇ ਹੱਦ ਤਕ ਪੰਜਾਬ, ਹਿਮਾਚਲ, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਝਾਰਖੰਡ, ਗੋਆ, ਬਿਹਾਰ, ਛੱਤੀਸਗੜ੍ਹ ਸਮੇਤ ਹੋਰ ਵੀ ਕਈ ਉੱਤਰੀ ਅਤੇ ਦੱਖਣੀ ਸੂਬਿਆਂ ’ਚ ਸੀਟਾਂ ਦੇ ਸਮਝੌਤੇ ਨੂੰ ਲੈ ਕੇ ਇੰਡੀਆ ਗੱਠਜੋੜ ’ਚ ਦੇਰ-ਸਵੇਰ ਏਕਤਾ ਹੋਣੀ ਹੀ ਹੈ। ਬੇਸ਼ੱਕ ਹੀ ਦੂਸਰੀਆਂ ਖੇਤਰੀ ਪਾਰਟੀਆਂ ਲਈ ਸੀਟਾਂ ਛੱਡਣ ਜਾਂ ਲੈਣ ’ਤੇ ਆਪਣਿਆਂ ਦੀ ਹੀ ਨਾਰਾਜ਼ਗੀ ਝੱਲਣੀ ਪਵੇ।
ਪੱਛਮੀ ਬੰਗਾਲ ਨੂੰ ਲੈ ਕੇ ਬੇਯਕੀਨੀ ਘਟਦੀ ਦਿਸ ਰਹੀ ਹੈ। ਪ੍ਰਧਾਨ ਮੰਤਰੀ ਨੇ ਤਾਜ਼ਾ ਦੌਰੇ ’ਚ ਉਥੋਂ ਦੀ ਸਰਕਾਰ ’ਤੇ ਜਿਸ ਤਰ੍ਹਾਂ ਵਾਰ ਕੀਤਾ ਉਸ ਦੇ ਬਾਅਦ ਵਿਰੋਧੀ ਧਿਰ ਦੇ ਗੱਠਜੋੜ ਦੀਆਂ ਸੰਭਾਵਨਾਵਾਂ ਵਧੀਆਂ ਹਨ ਜੋ ਖੱਬੇਪੱਖੀ-ਕਾਂਗਰਸ ’ਤੇ ਕਾਫੀ ਕੁਝ ਨਿਰਭਰ ਹੋਵੇਗਾ। 2019 ’ਚ ਦੱਖਣ ’ਚ ਸਿਵਾਏ ਕਰਨਾਟਕ ਜਿਥੇ 28 ’ਚੋਂ 25 ਅਤੇ ਤੇਲੰਗਾਨਾ ’ਚ 13 ’ਚੋਂ 4 ਸੀਟਾਂ ਭਾਜਪਾ ਨੇ ਜਿੱਤੀਆਂ ਪਰ ਬਾਕੀ ਨਹੀਂ। ਆਂਧਰਾ ਪ੍ਰਦੇਸ਼, ਕੇਰਲ ਅਤੇ ਤਮਿਲਨਾਡੂ ’ਚ 84 ਸੀਟਾਂ ’ਚੋਂ ਇਕ ਵੀ ਨਹੀਂ ਜਿੱਤ ਸਕੀ। ਅਜੇ ਵੀ ਭਾਜਪਾ ਨੂੰ ਵੱਡੀ ਚੁਣੌਤੀ ਇਥੋਂ ਹੀ ਦਿਸ ਰਹੀ ਹੈ।
ਜਿਸ ਤਰ੍ਹਾਂ ਪੂਰੇ ਦੇਸ਼ ’ਚ ਭਾਜਪਾ ਨੇ 2024 ਦੀਆਂ ਆਮ ਚੋਣਾਂ ਲਈ ਨਰਮ ਹਿੰਦੂਤਵ ਦੇ ਨਾਲ ਐੱਨ. ਡੀ. ਏ. ਗੱਠਜੋੜ ’ਤੇ ਫੋਕਸ ਕੀਤਾ ਹੈ, ਉਸ ਤੋਂ ਜਾਪਦਾ ਹੈ ਕਿ ਪਾਰਟੀ ਕਿਸੇ ਵੀ ਤਰ੍ਹਾਂ ਦੇ ਜੋਖਮ ਤੋਂ ਪ੍ਰਹੇਜ਼ ਕਰ ਰਹੀ ਹੈ। ਸ਼ਨੀਵਾਰ ਨੂੰ 195 ਉਮੀਦਵਾਰਾਂ ਦੀ ਸੂਚੀ ਆਈ ਜਿਨ੍ਹਾਂ ’ਚ ਮਹਾਰਾਸ਼ਟਰ ਤੋਂ ਕੋਈ ਨਾਂ ਨਹੀਂ ਹੈ। 16 ਸੂਬਿਆਂ ਦੀ ਇਸ ਸੂਚੀ ’ਤੇ ਕਈ ਸੀਟਾਂ ਹੋਲਡ ਹੋਣ ਨਾਲ ਦੇਸ਼ ਪੱਧਰੀ ਬਹਿਸ ਵੀ ਸ਼ੁਰੂ ਹੋ ਗਈ ਹੈ।
ਇਸ ’ਚ ਔਰਤਾਂ ਨੂੰ 28, ਐੱਸ. ਸੀ. ਨੂੰ 27 ਅਤੇ ਐੱਸ. ਟੀ. ਨੂੰ 16 ਸੀਟਾਂ ਦਿੱਤੀਆਂ ਗਈਆਂ ਹਨ, ਜਦਕਿ ਮਹਾਰਥੀਆਂ ’ਚ ਰਮੇਸ਼ ਬਿਧੂੜੀ, ਪ੍ਰਵੇਸ਼ ਵਰਮਾ, ਹਰਸ਼ਵਰਧਨ, ਸਾਧਵੀ ਪ੍ਰਗਿਆ ਠਾਕੁਰ ਸਮੇਤ ਕੁਲ 34 ਮੌਜੂਦਾ ਮਹਾਰਥੀ ਸੰਸਦ ਮੈਂਬਰਾਂ ਦੀ ਟਿਕਟ ਕੱਟੀ ਗਈ। ਸਭ ਤੋਂ ਵੱਧ ਚਰਚਾ ਮੱਧ ਪ੍ਰਦੇਸ਼ ਦੇ ਛਿੰਦਵਾੜਾ ਦੀ ਹੈ, ਜੋ ਹੋਲਡ ’ਤੇ ਹੈ ਅਤੇ ਵਿਦਿਸ਼ਾ ਜਿਥੋਂ ਸ਼ਿਵਰਾਜ ਸਿੰਘ ਨੂੰ ਕੇਂਦਰ ’ਚ ਭੇਜਣ ਦੇ ਸੰਕੇਤ ਹਨ, ਹੋ ਰਹੀ ਹੈ। ਕਹਿੰਦੇ ਹਨ ਕਿ ਜੰਗ ਅਤੇ ਪਿਆਰ ’ਚ ਸਭ ਜਾਇਜ਼ ਹੈ। ਕਮਲਨਾਥ ਨੂੰ ਲੈ ਕੇ ਚੱਲਿਆ ਸਿਆਸੀ ਡਰਾਮਾ ਬੇਸ਼ੱਕ ਰੁਕ ਗਿਆ ਹੋਵੇ ਪਰ ਨਵੀਆਂ ਚਰਚਾਵਾਂ ਹੋਣ ਲੱਗੀਆਂ ਹਨ।
ਹੁਣ ਦੇਖਣਾ ਹੋਵੇਗਾ ਕਿ ਵਿਰੋਧੀ ਧਿਰ ਇੰਡੀਆ ਗੱਠਜੋੜ ਉੱਚ ਸਦਨ ਲਈ ਮਿਲੇ ਹਿਮਾਚਲ ਦੇ ਜ਼ਖਮ ਅਤੇ ਉੱਤਰ ਪ੍ਰਦੇਸ਼ ਦੀ ਚੀਸ ਨੂੰ ਕਿਵੇਂ ਭਰ ਸਕੇਗਾ? ਉਥੇ ਹੀ ਭਾਜਪਾ-ਐੱਨ. ਡੀ. ਏ. ਦਾ ਸੱਤਾਧਾਰੀ ਗੱਠਜੋੜ ਬਿਹਾਰ ’ਚ ਦਲਬਦਲ ਦਾ ਖੇਲਾ ਅਤੇ ਝਾਰਖੰਡ, ਮਹਾਰਾਸ਼ਟਰ ਦੀਆਂ ਸਿਆਸੀ ਬਿਸਾਤਾਂ ਸਮੇਤ ਦੱਖਣ ’ਚ ਕਿਵੇਂ ਕਿਲਾ ਫਤਹਿ ਕਰੇਗਾ ਤੇ ਸਮੁੱਚੇ ਉੱਤਰ ’ਚ ਫਿਰ ਉਹੋ ਜਿਹਾ ਝੰਡਾ ਲਹਿਰਾ ਸਕੇਗਾ?
ਯਕੀਨਨ ਭਾਜਪਾ ਦੇ ਅਨੁਸ਼ਾਸਨ ਦਾ ਤੋੜ ਨਹੀਂ ਹੈ। 2024 ਦੀਆਂ ਆਮ ਚੋਣਾਂ ਲਈ ਥੋੜ੍ਹੀ ਜਿਹੀ ਵੀ ਕਸਰ ਨਹੀਂ ਛੱਡ ਰਹੀ ਹੈ। ਇੰਡੀਆ ਗੱਠਜੋੜ ਕਿਵੇਂ ਵਧੇਗਾ, ਉਸ ਦੀ ਰਣਨੀਤੀ ਕੀ ਹੋਵੇਗੀ? ਅਜੇ ਸਮਝ ਨਹੀਂ ਆ ਰਿਹਾ। ਫਿਲਹਾਲ ਦੋਸ਼-ਪ੍ਰਤੀਦੋਸ਼ ਅਤੇ ‘ਆਇਆ ਰਾਮ-ਗਿਆ ਰਾਮ’ ਦੀਆਂ ਸਾਰੀਆਂ ਤਸਵੀਰਾਂ ਦੇ ਦਰਮਿਆਨ ਝੂਲਦੇ ਆਮ ਵੋਟਰ ’ਚ ਚੋਣਾਂ ਪ੍ਰਤੀ ਉਤਸ਼ਾਹ ਨਹੀਂ ਦਿਸ ਰਿਹਾ। ਹੋ ਸਕਦਾ ਹੈ ਕਿ ਕੁਝ ਸਮੇਂ ਉਪਰੰਤ ਵਧਦੀ ਤਪਸ਼ ਅਤੇ ਹੋਲੀ ਦੀ ਖੁਮਾਰੀ ਤੋਂ ਬਾਅਦ ਗਰਮ ਅਤੇ ਨਰਮ ਹਿੰਦੂਤਵ ਦੇ ਸੰਗ ਰੰਗ ’ਚ ਰੰਗੀ ਚੋਣਾਂ ਦੀ ਗਰਮੀ ਦਾ ਪਾਰਾ ਵੀ ਚੜ੍ਹੇ ਅਤੇ ਉਦੋਂ ਪਤਾ ਲੱਗੇਗਾ ਕਿ 2024 ਦੀਆਂ ਚੋਣਾਂ ਦਾ ਫੀਵਰ ਕਿਸ ਦੇ ਫੇਵਰ ’ਚ ਹੈ।
ਰਿਤੂਪਰਣ ਦਵੇ
ਲਿੰਗਕ ਸਮਾਨਤਾ ਦਾ ਮੂਲ ਚਿੰਤਨ
NEXT STORY