ਏਅਰਬੱਸ ਕੋਲ ਇਕ ਨਵਾਂ ਜੈੱਟ ਹੈ, ਜੋ ਬੋਇੰਗ ਦੇ ਕੁਝ ਬਿਹਤਰੀਨ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਇਸ ਨਾਲ ਅਮਰੀਕੀ ਜਹਾਜ਼ ਨਿਰਮਾਤਾ ਲਈ ਹੋਰ ਮੁਸ਼ਕਲਾਂ ਆਉਣ ਦੀ ਸੰਭਾਵਨਾ ਵੀ ਵਧ ਗਈ ਹੈ। ਯੂਰਪੀਅਨ ਕੰਪਨੀ ਨੇ ਪਿਛਲੇ ਸਾਲ ਦੇ ਅਖੀਰ ਵਿਚ ਆਪਣੇ ਅਮਰੀਕੀ ਵਿਰੋਧੀ ਦੇ ਨਿਰਮਾਣ ਖੇਤਰ ’ਚ ਉਥਲ-ਪੁਥਲ ਅਤੇ ਵਿੱਤੀ ਤਣਾਅ ਦੇ ਪਿਛੋਕੜ ਵਿਚ ਇਕ ਨਵੇਂ ਜਹਾਜ਼-ਏ321 ਐਕਸ. ਐੱਲ. ਆਰ. ਦੀ ਸਪਲਾਈ ਸ਼ੁਰੂ ਕੀਤੀ ਸੀ। ਹੁਣ ਤੱਕ ਐਕਸ. ਐੱਲ. ਆਰ. ਨੂੰ ਕਈ ਆਰਡਰ ਮਿਲੇ ਚੁੱਕੇ ਹਨ, ਜਿਨ੍ਹਾਂ ’ਚੋਂ ਕਈ ਪੁਰਾਣੇ ਬੋਇੰਗ ਜਹਾਜ਼ਾਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਏਅਰਲਾਈਨਾਂ ਤੋਂ ਮਿਲੇ ਹਨ।
ਜੈੱਟ ਦੀ ਸਫਲਤਾ ਦੋਵਾਂ ਕੰਪਨੀਆਂ ਦੀ ਵੱਖਰੀ-ਵੱਖਰੀ ਕਿਸਮਤ ਦਾ ਸਭ ਤੋਂ ਸਪੱਸ਼ਟ ਸੰਕੇਤ ਹੈ। ਬੋਇੰਗ ਦੀਆਂ ਪ੍ਰੇਸ਼ਾਨੀਆਂ ਕਾਰਨ ਇਸ ਦੇ ਉਤਪਾਦ ਲਾਈਨਅੱਪ ਵਿਚ ਫਰਕ ਆ ਗਿਆ ਹੈ, ਜਿਸ ਦਾ ਫਾਇਦਾ ਹੁਣ ਏਅਰਬੱਸ ਵੱਲੋਂ ਲਿਆ ਜਾ ਰਿਹਾ ਹੈ। ਇਹ ਇਕ ਵੱਡੇ ਖਤਰੇ ਦੀ ਚਿਤਾਵਨੀ ਵੀ ਹੈ ਕਿਉਂਕਿ ਬੋਇੰਗ ਕੋਲ ਨਕਦੀ ਦੀ ਕਮੀ ਹੈ।
ਏਅਰਬੱਸ ਇਕ ਬਿਲਕੁਲ ਨਵੀਂ ਪੀੜ੍ਹੀ ਦੇ ਜਹਾਜ਼ਾਂ ਵਿਚ ਵੱਧ ਤੋਂ ਵੱਧ ਨਿਵੇਸ਼ ਕਰ ਰਹੀ ਹੈ, ਜੋ ਬੋਇੰਗ ਦੇ ਭਵਿੱਖ ਨੂੰ ਆਕਾਰ ਦੇ ਸਕਦੇ ਹਨ। ਕਵਾਂਟਸ ਐਕਸ. ਐੱਲ. ਆਰ. ਵੀ ਖਰੀਦ ਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਏਅਰਲਾਈਨ ਨੇ ਏਅਰਬੱਸ ਦੇ ਛੋਟੇ, ਤੰਗ-ਬਾਡੀ ਵਾਲੇ ਜੈੱਟਾਂ ਵਿਚੋਂ ਇਕ ਦਾ ਆਰਡਰ ਦਿੱਤਾ ਹੈ।
ਐਕਸ. ਐੱਲ. ਆਰ. ਦੀ ਖਿੱਚ ਦਾ ਮੁੱਖ ਕਾਰਨ ਇਸਦੇ ਖੰਭਾਂ ਦੇ ਪਿੱਛੇ ਇਕ ਵੱਡਾ ਈਂਧਨ ਟੈਂਕ ਹੈ, ਜਿਸ ਦਾ ਅਰਥ ਹੈ ਕਿ ਇਹ ਜਹਾਜ਼ 11 ਘੰਟਿਆਂ ਤੱਕ ਦੇ ਸਫ਼ਰ ਵਿਚ 220 ਯਾਤਰੀਆਂ ਨੂੰ ਲਿਜਾ ਸਕਦਾ ਹੈ। ਇਹ ਆਮ ਨੈਰੋ-ਬਾਡੀ ਜੈੱਟਾਂ ਨਾਲੋਂ ਬਹੁਤ ਲੰਬਾ ਹੈ, ਜਿਸ ਨਾਲ ਏਅਰਲਾਈਨਾਂ ਨੂੰ ਬਿਨਾਂ ਹੋਰ ਟਿਕਟਾਂ ਵੇਚਣ ਦੀ ਲੋੜ ਦੇ, ਨਵੇਂ ਸਿੱਧੇ ਰੂਟ ਖੋਲ੍ਹਣ ਦੀ ਆਗਿਆ ਮਿਲਦੀ ਹੈ, ਜਿਸ ਵਿਚ ਐਟਲਾਂਟਿਕ ਦੇ ਪਾਰ ਜਾਣਾ ਵੀ ਸ਼ਾਮਲ ਹੈ।
ਨਵਾਂ ਮਾਡਲ- ਜੋ ਏ320 ਜਹਾਜ਼ ਪਰਿਵਾਰ ਵਿਚ ਨਵੀਨਤਮ ਹੈ, ਦਾ ਇਕ ਹੋਰ ਫਾਇਦਾ ਹੈ। ਇਸ ਵਿਚ ਬਹੁਤਾ ਮੁਕਾਬਲਾ ਨਹੀਂ ਹੈ। ਬੋਇੰਗ ਨੇ 2004 ਵਿਚ 757 ਨੂੰ ਬੰਦ ਕਰ ਦਿੱਤਾ ਅਤੇ 2020 ਵਿਚ ਇਕ ਨਵਾਂ ਜਹਾਜ਼ ਬਣਾਉਣ ਦੀਆਂ ਯੋਜਨਾਵਾਂ ਨੂੰ ਮੁਲਤਵੀ ਕਰ ਦਿੱਤਾ, ਜੋ ਸਿੱਧੇ ਤੌਰ ’ਤੇ ਐਕਸ. ਐੱਲ. ਆਰ. ਨਾਲ ਮੁਕਾਬਲਾ ਕਰਦਾ ਹੈ। ਅਮਰੀਕੀ ਕੰਪਨੀ ਦਾ ਮੁੱਖ ਵਿਰੋਧੀ ਜਹਾਜ਼-737 ਮੈਕਸ 10, ਸਮੇਂ ਤੋਂ ਕਈ ਸਾਲ ਪਿੱਛੇ ਹੈ, ਜੋ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਤੋਂ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ।
ਏਜੰਸੀ ਪਾਰਟਨਰਜ਼ ਦੇ ਇਕ ਵਿਸ਼ਲੇਸ਼ਕ ਨਿੱਕ ਕਨਿੰਘਮ, ਜੋ ਲਗਭਗ 40 ਸਾਲਾਂ ਤੋਂ ਉਦਯੋਗ ’ਤੇ ਨਜ਼ਰ ਰੱਖ ਰਹੇ ਹਨ, ਨੇ ਕਿਹਾ, ‘‘ਸਪੱਸ਼ਟ ਤੌਰ ’ਤੇ ਬੋਇੰਗ ਲਈ ਪਹਿਲੀ ਤਰਜੀਹ ਆਪਣੀਆਂ ਨਿਰਮਾਣ ਸਮੱਸਿਆਵਾਂ ਨੂੰ ਹੱਲ ਕਰਨਾ ਹੈ, ਜੋ ਕਿ ਕੋਈ ਛੋਟੀ ਗੱਲ ਨਹੀਂ ਹੈ। ਪਰ ਅਗਲੀ ਚੀਜ਼ ਜਿਸ ’ਤੇ ਉਨ੍ਹਾਂ ਨੂੰ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ, ਉਹ ਹੈ ਉਤਪਾਦ।’’
2019 ਵਿਚ ਦੋ ਜਾਨਲੇਵਾ ਹਾਦਸਿਆਂ ਤੋਂ ਬਾਅਦ 737 ਮੈਕਸ ਨੂੰ ਜ਼ਮੀਨ ’ਤੇ ਉਤਾਰਨ ਤੋਂ ਬਾਅਦ ਏਅਰਬੱਸ ਨੇ ਬੋਇੰਗ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਵੱਡੀ ਜਹਾਜ਼ ਨਿਰਮਾਤਾ ਕੰਪਨੀ ਦਾ ਖਿਤਾਬ ਆਪਣੇ ਨਾਂ ਕਰ ਲਿਆ। ਉਦੋਂ ਤੋਂ ਇਸ ਨੇ ਹਰ ਸਾਲ ਹੋਰ ਜੈੱਟ ਜਹਾਜ਼ਾਂ ਦੀ ਡਲਿਵਰੀ ਕੀਤੀ ਹੈ ਅਤੇ ਵੱਧ ਨੈੱਟ ਆਰਡਰ ਬੁੱਕ ਕੀਤੇ ਹਨ।
2024 ਵਿਚ ਏਅਰਬੱਸ ਨਾ ਸਿਰਫ਼ ਤੰਗ-ਬਾਡੀ ਜਹਾਜ਼ਾਂ ਵਿਚ ਅੱਗੇ ਵਧੀ, ਸਗੋਂ ਚੌੜੀ ਬਾਡੀ ਵਾਲੇ ਜਹਾਜ਼ਾਂ ਦੀ ਵਿਕਰੀ ਵਿਚ ਬੋਇੰਗ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਲੀਡ ਨੂੰ ਵੀ ਘਟਾ ਦਿੱਤਾ, ਜਿਸ ਵਿਚ ਅੰਸ਼ਿਕ ਤੌਰ ’ਤੇ ਅਮਰੀਕੀ ਕੰਪਨੀ ਦੇ 777 ਐਕਸ ਵਿਚ ਵਾਰ-ਵਾਰ ਹੋਈ ਦੇਰੀ ਨਾਲ ਮਦਦ ਮਿਲੀ।
ਬੋਇੰਗ ਕੋਲ ਇਸ ਵੇਲੇ ਗਾਹਕਾਂ ਲਈ 6 ਯਾਤਰੀ ਜੈੱਟ ਮਾਡਲ ਉਪਲੱਬਧ ਹਨ, ਜਿਨ੍ਹਾਂ ਵਿਚੋਂ 4 ਅਜੇ ਵੀ ਰੈਗੂਲੇਟਰੀ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਨ। ਹੁਣ ਤੱਕ ਏਅਰਬੱਸ ਦਾ ਐਕਸ. ਐੱਲ. ਆਰ. ਨੇ ਪੁਰਾਣੀਆਂ ਏਅਰਲਾਈਨਾਂ ਨੂੰ ਬਦਲਣ ਦੀ ਇੱਛਾ ਰੱਖਣ ਵਾਲੀਆਂ ਏਅਰਲਾਈਨਾਂ ਤੋਂ ਕਾਫ਼ੀ ਕਮਾਈ ਕੀਤੀ ਹੈ।
ਏਅਰਬੱਸ ਦੇ ਜੈੱਟ ਵਿਕਰੀ ਮੁਖੀ ਨੇ ਕੰਪਨੀ ਦੇ ਪ੍ਰਦਰਸ਼ਨ ਦਾ ਸਿਹਰਾ ਇਸ ਦੀ ਉਤਪਾਦ ਲਾਈਨਅੱਪ ਨੂੰ ਦਿੱਤਾ, ਨਾਲ ਹੀ ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਇਸ ਨੂੰ ਬੋਇੰਗ ਦੀ ਸਥਿਤੀ ਤੋਂ ਵੀ ਫਾਇਦਾ ਹੋਇਆ ਹੈ, ਜਿਸ ਨਾਲ ਕੁਝ ਗਾਹਕਾਂ ਦੇ ਮਨ ’ਚ ਸ਼ੱਕ ਪੈਦਾ ਹੋ ਗਿਆ ਹੈ।
ਏਅਰਬੱਸ ਨੇ ਆਪਣੇ ਵਪਾਰਕ ਜਹਾਜ਼ ਵਿਭਾਗ ਵਿਚ ਖੋਜ ਅਤੇ ਵਿਕਾਸ ’ਤੇ ਲਗਭਗ 12.9 ਬਿਲੀਅਨ ਡਾਲਰ ਖਰਚ ਕੀਤੇ ਹਨ। ਬੋਇੰਗ ਦੇ ਜਹਾਜ਼ ਨਿਰਮਾਣ ਕਾਰੋਬਾਰ ਨੇ 8 ਬਿਲੀਅਨ ਡਾਲਰ ਖਰਚ ਕੀਤੇ ਹਨ। ਦੋਵੇਂ ਹੀ ਹੋਰ ਇਕਾਈਆਂ ਵਿਚ ਵੀ ਨਿਵੇਸ਼ ਕਰਦੇ ਹਨ, ਜੋ ਅਜਿਹੀ ਤਕਨਾਲੋਜੀ ਵਿਕਸਿਤ ਕਰਦੀਆਂ ਹਨ, ਜੋ ਬਾਅਦ ਵਿਚ ਵਪਾਰਕ ਜਹਾਜ਼ਾਂ ਵਿਚ ਵਰਤੀ ਜਾ ਸਕਦੀ ਹੈ।
ਏਅਰਬੱਸ ਹਲਕੇ ਏਅਰਫ੍ਰੇਮ, ਈਂਧਨ-ਕੁਸ਼ਲ ਇੰਜਣਾਂ ਅਤੇ ਇਥੋਂ ਤੱਕ ਕਿ ਫੋਲਡਿੰਗ ਵਿੰਗਾਂ ’ਤੇ ਕੰਮ ਕਰ ਰਹੀ ਹੈ, ਜਿਨ੍ਹਾਂ ਨੂੰ ਅਗਲੀ ਪੀੜ੍ਹੀ ਦੇ ਜਹਾਜ਼ਾਂ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਕੰਪਨੀ ਇਕ ਬਿਲਕੁਲ ਨਵੇਂ ਜਹਾਜ਼ ਦੇ ਡਿਜ਼ਾਈਨ ਨੂੰ ਸੀਮਤ ਕਰਨਾ ਸ਼ੁਰੂ ਕਰ ਰਹੀ ਹੈ, ਜਿਸ ਨੂੰ ਉਹ 2030 ਦੇ ਨੇੜੇ-ਤੇੜੇ ਲਾਂਚ ਕਰਨ ਦੀ ਉਮੀਦ ਕਰਦੀ ਹੈ ਅਤੇ 7 ਜਾਂ 8 ਸਾਲਾਂ ਬਾਅਦ ਸੇਵਾ ਵਿਚ ਆ ਜਾਵੇਗਾ। ਏਅਰਬੱਸ ਨੇ ਬੋਇੰਗ ਨੂੰ 2014 ਤੋਂ ਬਾਅਦ ਮੈਕਸ ਦੇ ਵਾਧੇ ਪਿੱਛੋਂ ਸਭ ਤੋਂ ਵੱਡਾ ਨਿਰਮਾਤਾ ਦੱਸਿਆ।
ਦੋਵਾਂ ਕੰਪਨੀਆਂ ਦੇ ਅਧਿਕਾਰੀ ਲੰਮੇ ਸਮੇਂ ਤੋਂ ਆਪਣੇ ਦੋਹਰੀ ਮੁਕਾਬਲੇਬਾਜ਼ੀ ਦੀ ਤੁਲਨਾ ਸ਼ਤਰੰਜ ਦੀ ਇਕ ਗੁੰਝਲਦਾਰ ਅਤੇ ਮਹਿੰਗੀ ਖੇਡ ਨਾਲ ਕਰਦੇ ਆ ਰਹੇ ਹਨ। ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਹਰੇਕ ਧਿਰ ਦੂਜੀ ਦੀ ਲਾਈਨਅੱਪ ਦਾ ਧਿਆਨ ਨਾਲ ਮੁਲਾਂਕਣ ਕਰਦੀ ਹੈ ਅਤੇ ਵਿਚਾਰ ਕਰਦੀ ਹੈ ਕਿ ਉਹ ਕਿਵੇਂ ਜਵਾਬ ਦੇ ਸਕਦੇ ਹਨ।
ਬੈਂਜਾਮਿਨ ਕਾਟਜ਼
ਮਾਇਆਵਤੀ ਦੇ ਵੋਟ ਬੈਂਕ ’ਚ ਸੰਨ੍ਹ ਲਾ ਰਹੀ ਕਾਂਗਰਸ
NEXT STORY