ਮੇਰਾ ਰੰਗਲਾ ਪੰਜਾਬ ਰੰਗਾਂ ਵਿਚ ਰੰਗਿਆ ਗਿਆ
ਬਹੁਤ ਹੀ ਗੂੜਾ ਰੰਗ ਸ਼ਰਾਬ ਦਾ ਹੁਣ ਚੜ੍ਹ ਗਿਆ,
ਇਕ ਵੱਖਰਾ ਰੰਗ ਹੋਰ ਪੰਜਾਬ ਨੂੰ ਅੱਜ ਚੜ੍ਹ ਗਿਆ
ਨੌਜਵਾਨ ਚਿੱਟੇ ਰੰਗ ਵਿਚ ਗੂੜਾ ਹੋਰ ਚੜ੍ਹ ਗਿਆ,
ਗੁੜੇ ਰੰਗ ਦਾ ਅਸਰ ਹੋਇਆ ਇਕ ਹੋਰ ਰੰਗ ਗਿਆ
ਅਫੀਮ ਭੁੱਕੀ ਦਾ ਕਲਾ ਭੂਰਾ ਰੰਗ ਹੋਰ ਚੜ੍ਹ ਗਿਆ,
ਇਕ ਰੰਗ ਬਦਲਾਂ ਨੂੰ ਹੋਰ ਗੂੜਾ ਕਰ ਚੜ੍ਹ ਗਿਆ
ਸਮੈਕ ਦਾ ਝੂਟ ਨਹੁੰਆਂ ਨੂੰ ਕਾਲੇ ਕਰ ਚੜ੍ਹ ਗਿਆ,
ਫਸਲਾਂ ਵੀ ਮਰ ਮੁੱਕ ਰੂੜ ਹੜਾਂ ਵਿਚ ਗਈਆਂ
ਕਰਜੇ ਦੇ ਬੋਝ ਹੇਠ ਆਇਆ ਸੂਲੀ ਚੜ੍ਹ ਗਿਆ,
ਭੰਦੋਹਲ ਗਰੀਬੀ ਵਿਚ ਇਲਾਜ ਨਾ ਹੋਇਆ ਬਾਪੂ ਦਾ
ਧੀ ਦੇ ਵਿਆਹ ਦਾ ਦੁੱਖ ਜ਼ਹਿਰ ਪੀ ਅਰਥੀ 'ਤੇ ਚੜ੍ਹ ਗਿਆ।
ਦਸ਼ਮੇਸ਼ ਮਾਲੋਵਾਲ
ਪਵਿੱਤਰ ਧਰਤੀ ਪਾਉਂਟਾ ਸਾਹਿਬ ਦੇ ਇਤਹਾਸਿਕ ਗੁਰਦੁਆਰੇ
NEXT STORY