Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 04, 2026

    3:14:48 PM

  • ashwani sharma besieges punjab government

    'ਭਗਵੰਤ ਮਾਨ ਨੇ ਕੇਜਰੀਵਾਲ ਦੇ ਹੱਥ ਕੀਤਾ ਪੰਜਾਬ ਦਾ...

  • punjab petrol pumps chaos

    ਪੰਜਾਬ: Petrol Pumps 'ਤੇ ਲੱਗੀਆਂ ਲੰਮੀਆਂ...

  • khamenei s funeral

    ਖ਼ਾਮੇਨੇਈ ਦੀਆਂ ਰਸਮਾਂ ਦਾ ਹੋਇਆ ਐਲਾਨ ! 3 ਦਿਨਾਂ...

  • trump threatens to cut off trade with spain

    Spain ਨਹੀਂ ਕਰਨ ਦੇਵੇਗਾ ਫੌਜੀ ਟਿਕਾਣਿਆਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵਿੱਦਿਅਕ ਸੰਸਥਾਵਾਂ ’ਚ ਸੈਕਸ ਸ਼ੋਸ਼ਣ ਬਰਦਾਸ਼ਤ ਨਹੀਂ

BLOG News Punjabi(ਬਲਾਗ)

ਵਿੱਦਿਅਕ ਸੰਸਥਾਵਾਂ ’ਚ ਸੈਕਸ ਸ਼ੋਸ਼ਣ ਬਰਦਾਸ਼ਤ ਨਹੀਂ

  • Updated: 09 Feb, 2020 01:42 AM
Blog
sexual exploitation is not tolerated in educational
  • Share
    • Facebook
    • Tumblr
    • Linkedin
    • Twitter
  • Comment

ਵਿਮਲ ਵਧਾਵਨ

ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਦਾ ਸੈਕਸ ਸ਼ੋਸ਼ਣ ਰੋਕਣ ਲਈ ਸਾਲ 2013 ’ਚ ਭਾਰਤੀ ਸੰਸਦ ਨੇ ਇਕ ਦੇਸ਼ਵਿਆਪੀ ਕਾਨੂੰਨ ਪਾਸ ਕੀਤਾ, ਜਿਸ ਵਿਚ ਇਹ ਵਿਵਸਥਾ ਸੀ ਕਿ ਜਿਸ ਕੰਮ ਵਾਲੀ ਥਾਂ ’ਤੇ 10 ਜਾਂ 10 ਤੋਂ ਵੱਧ ਔਰਤਾਂ ਦਾ ਰੋਜ਼ਾਨਾ ਆਉਣਾ-ਜਾਣਾ ਹੋਵੇ, ਉਸ ਥਾਂ ’ਤੇ ਔਰਤਾਂ ਨੂੰ ਸੈਕਸ ਸ਼ੋਸ਼ਣ ਦੀਆਂ ਹਰਕਤਾਂ ਦੇ ਵਿਰੁੱਧ ਸ਼ਿਕਾਇਤਾਂ ਨੂੰ ਸੁਣਨ ਲਈ ਇਕ ਅੰਦਰੂਨੀ ਸ਼ਿਕਾਇਤ ਕਮੇਟੀ ਬਣਾਈ ਜਾਣੀ ਚਾਹੀਦੀ ਹੈ, ਜਿਸ ਵਿਚ ਔਰਤਾਂ ਦਾ ਦਬਦਬਾ ਰੱਖਿਆ ਜਾਵੇ। ਇਹ ਅੰਦਰੂਨੀ ਸ਼ਿਕਾਇਤ ਕਮੇਟੀ ਸੈਕਸ ਸ਼ੋਸ਼ਣ ਦੀਆਂ ਸ਼ਿਕਾਇਤਾਂ ’ਤੇ ਜਾਂਚ ਕਰ ਕੇ ਕੰਮ ਵਾਲੀ ਥਾਂ ਦੇ ਪ੍ਰਬੰਧਕਾਂ ਜਾਂ ਜ਼ਿਲਾ ਅਧਿਕਾਰੀ ਨੂੰ ਕਾਰਵਾਈ ਕਰਨ ਲਈ ਸਿਫਾਰਿਸ਼ ਕਰੇਗੀ। ਇਸ ਕਾਨੂੰਨ ਵਿਚ ਆਧਾਰ ਰਹਿਤ ਅਤੇ ਝੂਠੀਆਂ ਸ਼ਿਕਾਇਤਾਂ ਵਿਰੁੱਧ ਕਾਰਵਾਈ ਦੀਆਂ ਵੀ ਵਿਵਸਥਾਵਾਂ ਰੱਖੀਆਂ ਗਈਆਂ ਸਨ। ਜਿਸ ਕੰਮ ਵਾਲੀ ਥਾਂ ’ਤੇ ਅਜਿਹੀ ਅੰਦਰੂਨੀ ਸ਼ਿਕਾਇਤ ਕਮੇਟੀ ਨਾ ਬਣੀ ਹੋਵੇ, ਉਸ ਵਿਰੁੱਧ ਕਾਰਵਾਈ ਕਰਨ ਲਈ ਹਰੇਕ ਜ਼ਿਲਾ ਅਧਿਕਾਰੀ ਵਲੋਂ ਗਠਿਤ ਸਥਾਨਕ ਕਮੇਟੀ ਸੁਣਵਾਈ ਕਰੇਗੀ। ਜਿਥੇ 10 ਤੋਂ ਘੱਟ ਔਰਤਾਂ ਕੰਮ ਕਰਦੀਆਂ ਹਨ, ਉੱਥੇ ਸੈਕਸ ਸ਼ੋਸ਼ਣ ਦੀ ਸ਼ਿਕਾਇਤ ਸਿੱਧੀ ਜ਼ਿਲੇ ਦੀ ਸਥਾਨਕ ਕਮੇਟੀ ਨੂੰ ਕੀਤੀ ਜਾ ਸਕਦੀ ਹੈ।

ਕੰਮ ਵਾਲੀ ਥਾਂ ਦੀ ਪਰਿਭਾਸ਼ਾ ਨੂੰ ਵੀ ਇਸ ਕਾਨੂੰਨ ਵਿਚ ਬਹੁਤ ਵਿਆਪਕ ਤੌਰ ’ਤੇ ਸਪੱਸ਼ਟ ਕੀਤਾ ਗਿਆ ਹੈ। ਇਸ ਪਰਿਭਾਸ਼ਾ ਵਿਚ ਸਰਕਾਰੀ, ਗੈਰ-ਸਰਕਾਰੀ ਹਰ ਕਿਸਮ ਦੇ ਵਿਭਾਗ ਅਤੇ ਦਫਤਰ ਸ਼ਾਮਲ ਹਨ। ਰਿਹਾਇਸ਼ੀ ਇਕਾਈਆਂ ਭਾਵ ਘਰਾਂ ਨੂੰ ਵੀ ਕੰਮ ਵਾਲੀ ਥਾਂ ਐਲਾਨਿਆ ਗਿਆ ਹੈ। ਕੰਮ ਵਾਲੀ ਥਾਂ ਪਰਿਭਾਸ਼ਿਤ ਕਰਨ ਪਿੱਛੇ ਇਕ ਭਾਵ ਹੈ ਕਿ ਇਥੇ ਜਿਥੇ ਕਿਤੇ ਵੀ ਔਰਤਾਂ ਦਾ ਆਉਣਾ-ਜਾਣਾ ਹੁੰਦਾ ਹੈ, ਉਨ੍ਹਾਂ ਨੂੰ ਇਸ ਕਾਨੂੰਨ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਇਥੋਂ ਤਕ ਕਿ ਗੈਰ-ਸੰਗਠਿਤ ਖੇਤਰ, ਜਿਸ ’ਚ ਭਵਨ ਨਿਰਮਾਣ ਵਿਚ ਲੱਗੀਆਂ ਮਜ਼ਦੂਰ ਔਰਤਾਂ ਨੂੰ ਵੀ ਇਸ ਕਾਨੂੰਨ ਦੀ ਸੁਰੱਖਿਆ ਦਿੱਤੀ ਗਈ ਹੈ। ਵਿੱਦਿਅਕ ਸੰਸਥਾਵਾਂ ਨੂੰ ਸਪੱਸ਼ਟ ਤੌਰ ’ਤੇ ਇਸ ਪਰਿਭਾਸ਼ਾ ’ਚ ਸ਼ਾਮਲ ਕੀਤਾ ਗਿਆ ਹੈ। ਜਦੋਂ ਅਸੀਂ ਵਿੱਦਿਅਕ ਸੰਸਥਾਵਾਂ ਦੀ ਗੱਲ ਕਰਦੇ ਹਾਂ ਤਾਂ ਉਸ ਵਿਚ ਅਧਿਆਪਕਾਵਾਂ ਜਾਂ ਹੋਰ ਸਟਾਫ ਦੇ ਨਾਲ-ਨਾਲ ਸਿੱਖਿਆ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਪਰ ਹੁਣ ਤਕ ਇਹ ਦੇਖਿਆ ਗਿਆ ਹੈ ਕਿ ਭਾਰਤ ਦੀਆਂ ਵਿੱਦਿਅਕ ਸੰਸਥਾਵਾਂ ਭਾਵ ਸਕੂਲ, ਕਾਲਜ ਅਤੇ ਹੋਰ ਉੱਚ ਸਿੱਖਿਆ ਦੀਆਂ ਸਰਕਾਰੀ ਅਤੇ ਗੈਰ-ਸਰਕਾਰੀ ਸਾਰੀਆਂ ਸੰਸਥਾਵਾਂ ਵਿਦਿਆਰਥਣਾਂ ਨੂੰ ਇਸ ਕਾਨੂੰਨ ਦੀ ਸੁਰੱਖਿਆ ਦੇਣ ਪ੍ਰਤੀ ਉਦਾਸੀਨ ਹਨ। ਜੇਕਰ ਸਿਰਫ ਉੱਚ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਦਾ ਤੀਸਰਾ ਸਥਾਨ ਹੈ। ਭਾਰਤ ਵਿਚ ਲੱਗਭਗ 1000 ਹਜ਼ਾਰ ਯੂਨੀਵਰਸਿਟੀਆਂ ਅਤੇ 40,000 ਦੇ ਕਰੀਬ ਉੱਚ ਸਿੱਖਿਆ ਸੰਸਥਾਵਾਂ ਚੱਲ ਰਹੀਆਂ ਹਨ ਪਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਉੱਚ ਵਿੱਦਿਅਕ ਸੰਸਥਾਵਾਂ ਵਿਚ ਰੋਜ਼ਾਨਾ ਦਾਖਲ ਹੋਣ ਵਾਲੀਆਂ ਵਿਦਿਆਰਥਣਾਂ ਨੂੰ ਸੈਕਸ ਸ਼ੋਸ਼ਣ ਨਿਵਾਰਣ ਕਾਨੂੰਨ ਦੀ ਪਨਾਹ ਦੇਣ ਲਈ ਉਚਿਤ ਕਦਮ ਨਹੀਂ ਚੁੱਕੇ ਗਏ।

ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਅਤੇ ਤਕਨੀਕੀ ਸਿੱਖਿਆ ਦੀ ਕੁਲਹਿੰਦ ਪ੍ਰੀਸ਼ਦ ਨੇ ਵਿਸ਼ੇਸ਼ ਨਿਯਮ ਐਲਾਨ ਕੇ ਉੱਚ ਵਿੱਦਿਅਕ ਸੰਸਥਾਵਾਂ ਨੂੰ ਔਰਤਾਂ ਦੀਆਂ ਸ਼ਿਕਾਇਤਾਂ ਵਿਰੁੱਧ ਅੰਦਰੂਨੀ ਸ਼ਿਕਾਇਤ ਕਮੇਟੀਆਂ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਰਦੇਸ਼ਾਂ ਵਿਚ ਮਹਿਲਾ ਮੁਲਾਜ਼ਮਾਂ ਤੋਂ ਇਲਾਵਾ ਵਿਦਿਆਰਥਣਾਂ, ਇਥੋਂ ਤਕ ਕਿ ਵਿਦਿਆਰਥੀਆਂ ਅਤੇ ਟਰਾਂਸਜੈਂਡਰ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਵਿੱਦਿਅਕ ਕਾਰਜ ਸਥਾਨ ਨੂੰ ਵੀ ਬੜੇ ਵਿਆਪਕ ਰੂਪ ਨਾਲ ਵੀ ਪਰਿਭਾਸ਼ਿਤ ਕੀਤਾ ਗਿਆ ਹੈ। ਵਿੱਦਿਅਕ ਸੰਸਥਾਵਾਂ ਦੀ ਪੂਰੀ ਜ਼ਮੀਨ ਦੇ ਨਾਲ-ਨਾਲ ਘਰੋਂ ਉੱਥੇ ਤਕ ਪਹੁੰਚਣ ਦੇ ਆਵਾਜਾਈ ਸਾਧਨ, ਕਿਸੇ ਵੀ ਕਿਸਮ ਦੇ ਉਤਸਵਾਂ ਜਾਂ ਖੇਡਾਂ ਦੇ ਆਯੋਜਨ ਵਾਲੇ ਸਥਾਨ ਆਦਿ ਵੀ ਕੰਮ ਵਾਲੀ ਥਾਂ ਦੀ ਪਰਿਭਾਸ਼ਾ ਵਿਚ ਸ਼ਾਮਲ ਕੀਤੇ ਗਏ ਹਨ। ਵਿਦਿਆਰਥਣ ਦਾ ਅਰਥ ਸਿੱਖਿਆ ਹਾਸਲ ਕਰਨ ਲਈ ਦਾਖਲਾ ਹਾਸਿਲ ਕਰ ਚੁੱਕੀਆਂ ਵਿਦਿਆਰਥਣਾਂ ਦੇ ਨਾਲ-ਨਾਲ ਉਨ੍ਹਾਂ ਕੰਨਿਆਵਾਂ ਤੋਂ ਵੀ ਹੈ, ਜੋ ਦਾਖਲਾ ਹਾਸਿਲ ਕਰਨ ਲਈ ਜਾਂ ਵਿੱਦਿਆ ਨਾਲ ਸਬੰਧਤ ਕਿਸੇ ਗਤੀਵਿਧੀ ਲਈ ਉਨ੍ਹਾਂ ਸੰਸਥਾਵਾਂ ਵਿਚ ਪ੍ਰਵੇਸ਼ ਕਰਦੀਆਂ ਹਨ।

ਸੈਕਸ ਸ਼ੋਸ਼ਣ ਦਾ ਵਿਆਪਕ ਅਰਥ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਨੀਵਾਂ ਦਿਖਾਉਣ ਵਰਗੀਅਾਂ ਹਰਕਤਾਂ ਨੂੰ ਵੀ ਆਪਣੀ ਪਰਿਭਾਸ਼ਾ ਵਿਚ ਸ਼ਾਮਲ ਕਰਦਾ ਹੈ। ਹਰੇਕ ਵਿੱਦਿਅਕ ਸੰਸਥਾ ਤੋਂ ਇਹ ਆਸ ਕੀਤੀ ਗਈ ਹੈ ਕਿ ਉਹ ਔਰਤਾਂ ਵਿਰੁੱਧ ਸੈਕਸ ਸ਼ੋਸ਼ਣ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ’ਤੇ ਚੱਲਣ। ਇਸ ਦੇ ਲਈ ਨਿਯਮਿਤ ਤੌਰ ’ਤੇ ਜਾਗ੍ਰਿਤ ਪ੍ਰੋਗਰਾਮ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਕਿਸੇ ਵੀ ਕਿਸਮ ਦੀ ਸ਼ਿਕਾਇਤ ਹਾਸਲ ਕਰਨ ਲਈ ਇਕ ਸੀਨੀਅਰ ਮਹਿਲਾ ਅਧਿਆਪਿਕਾ ਦੀ ਪ੍ਰਧਾਨਗੀ ਵਿਚ 8 ਹੋਰ ਔਰਤਾਂ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਇਹ ਕਮੇਟੀ ਕਿਸੇ ਵੀ ਸ਼ਿਕਾਇਤ ਦਾ ਨਿਪਟਾਰਾ ਸ਼ਿਕਾਇਤ ਪ੍ਰਾਪਤੀ ਦੇ 90 ਦਿਨ ਦੇ ਅੰਦਰ ਕਰੇ। ਕਿਸੇ ਉੱਚ ਵਿੱਦਿਅਕ ਸੰਸਥਾ ਨੇ ਹੁਣ ਤਕ ਸ਼ਿਕਾਇਤ ਨਿਵਾਰਣ ਕਮੇਟੀਆਂ ਦੇ ਗਠਨ ਵਰਗੀ ਵਿਵਸਥਾ ਨਹੀਂ ਕੀਤੀ ਤਾਂ ਉਨ੍ਹਾਂ ਨੂੰ ਤੁਰੰਤ ਉਕਤ ਕਾਨੂੰਨ ਅਤੇ ਯੂਨੀਵਰਸਿਟੀ ਕਮਿਸ਼ਨ ਅਤੇ ਤਕਨੀਕੀ ਸਿੱਖਿਆ ਪ੍ਰੀਸ਼ਦ ਦੇ ਨਿਰਦੇਸ਼ਾਂ ਦਾ ਅਧਿਅੈਨ ਕਰਨ ਤੋਂ ਬਾਅਦ ਤੁਰੰਤ ਕਾਰਵਾਈ ਕਰ ਲੈਣੀ ਚਾਹੀਦੀ ਹੈ। ਜੋ ਉੱਚ ਸਿੱਖਿਆ ਸੰਸਥਾਵਾਂ ਇਸ ਕਾਰਵਾਈ ਨੂੰ ਨਾ ਕਰਨ ਦੀਆਂ ਦੋਸ਼ੀ ਮੰਨੀਆਂ ਜਾਣਗੀਆਂ, ਉਨ੍ਹਾਂ ਨੂੰ ਸਰਕਾਰ ਤੋਂ ਪ੍ਰਾਪਤ ਹੋਣ ਵਾਲੀਆਂ ਗ੍ਰਾਂਟਾਂ ਅਤੇ ਹੋਰ ਸਹਾਇਤਾ ਨੂੰ ਰੋਕਿਆ ਜਾ ਸਕਦਾ ਹੈ, ਅਜਿਹੀਆਂ ਸੰਸਥਾਵਾਂ ਵਿਰੁੱਧ ਸਮਾਚਾਰ ਪੱਤਰਾਂ ਅਤੇ ਕਮਿਸ਼ਨ ਦੀ ਵੈੱਬਸਾਈਟ ’ਤੇ ਐਲਾਨ ਕੀਤੇ ਜਾ ਸਕਦੇ ਹਨ। ਉਨ੍ਹਾਂ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ, ਸੂਬਾਈ ਸਰਕਾਰਾਂ ਦੇ ਅਧੀਨ ਚੱਲਣ ਵਾਲੀਆਂ ਸੰਸਥਾਵਾਂ ਵਿਰੁੱਧ ਕਾਰਵਾਈ ਲਈ ਸੂਬਾਈ ਸਰਕਾਰਾਂ ਨੂੰ ਵੀ ਮਜਬੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕੋਈ ਯੋਗ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਦੇ ਲਈ ਭਾਰਤ ਦੀਆਂ ਸਾਰੀਆਂ ਉੱਚ ਵਿੱਦਿਅਕ ਸੰਸਥਾਵਾਂ ਨੂੰ ਮਹਿਲਾ ਕਰਮਚਾਰੀਆਂ ਅਤੇ ਵਿਦਿਆਰਥਣਾਂ ਦਾ ਸੈਕਸ ਸ਼ੋੋਸ਼ਣ ਰੋਕਣ ਲਈ ਨਿਰਧਾਰਿਤ ਕਦਮ ਜ਼ਰੂਰ ਚੁੱਕਣੇ ਚਾਹੀਦੇ ਹਨ। ਉਂਝ ਤਾਂ ਉਕਤ ਕਾਨੂੰਨ ਦੀ ਵਿਵਸਥਾ ਬਾਰ੍ਹਵੀਂ ਤਕ ਦੇ ਸਕੂਲਾਂ ਵਿਚ ਵੀ ਜ਼ੋਰ-ਸ਼ੋਰ ਨਾਲ ਲਾਗੂ ਕੀਤੀ ਜਾਣੀ ਚਾਹੀਦੀ ਹੈ। ਜਾਗਰੂਕ ਨਾਗਰਿਕਾਂ ਨੂੰ ਵੀ ਆਪਣੇ-ਆਪਣੇ ਖੇਤਰਾਂ ਵਿਚ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸ ਵਿੱਦਿਅਕ ਸੰਸਥਾ ਨੇ ਇਸ ਕਾਨੂੰਨ ਦੇ ਅਨੁਸਾਰ ਅੰਦਰੂਨੀ ਸ਼ਿਕਾਇਤ ਕਮੇਟੀਆਂ ਦਾ ਗਠਨ ਅਤੇ ਸੈਕਸ ਸ਼ੋਸ਼ਣ ਵਿਰੁੱਧ ਜਾਗ੍ਰਿਤੀ ਮੁਹਿੰਮ ਨਹੀਂ ਚਲਾਈ। ਅਜਿਹੀਆਂ ਸੰਸਥਾਵਾਂ ਨੂੰ ਪੱਤਰਾਂ ਰਾਹੀਂ ਜਾਂ ਨਿੱਜੀ ਤੌਰ ’ਤੇ ਮਿਲ ਕੇ ਇਸ ਕਾਨੂੰਨ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਇਹ ਯਤਨ ਸਿਆਸੀ ਦਲਾਂ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਜਾਂ ਕਿਸੇ ਜਾਗਰੂਕ ਨਾਗਰਿਕ ਰਾਹੀਂ ਵੀ ਕੀਤੇ ਜਾ ਸਕਦੇ ਹਨ।

vimalwadhawan@yahoo.co.in

  • ਸੰਸਥਾਵਾਂ
  • ਸ਼ੋਸ਼ਣ
  • educational
  • Sexual

‘ਬੈਕਸਟੇਜ’ ਵਿਚ ਯੂ. ਪੀ. ਏ. ਦੇ 10 ਸਾਲ

NEXT STORY

Stories You May Like

  • punjab hotels  sex rackets
    ਹੋਟਲਾਂ ਵਿਚ ਵੱਡੇ ਪੱਧਰ 'ਤੇ ਚੱਲ ਰਹੇ ਸੈਕਸ ਰੈਕੇਟ, ਨੌਜਵਾਨਾਂ ਤੋਂ ਵਸੂਲੀ ਜਾ ਰਹੀ ਮੋਟੀ ਰਕਮ
  • private hospitals that is institutions for emptying pockets
    ਨਿੱਜੀ ਹਸਪਤਾਲ, ਭਾਵ ਜੇਬਾਂ ਖਾਲੀ ਕਰਨ ਦੀਆਂ ਸੰਸਥਾਵਾਂ
  • uk imposes sanctions against russia  s gazprom
    ਰੂਸ ਵਿਰੁੱਧ ਬ੍ਰਿਟੇਨ ਦੀ ਵੱਡੀ ਕਾਰਵਾਈ! ਊਰਜਾ, ਰੱਖਿਆ ਤੇ ਬੈਂਕਿੰਗ ਖੇਤਰ ਦੀਆਂ ਕਈ ਸੰਸਥਾਵਾਂ 'ਤੇ ਲਾਈ ਪਾਬੰਦੀ
  • death of a young man  death
    ਉਜੜ ਗਿਆ ਹੱਸਦਾ-ਵੱਸਦਾ ਪਰਿਵਾਰ, ਰਾਤੀ ਸੁੱਤਾ ਨੌਜਵਾਨ ਸਵੇਰੇ ਉਠਿਆ ਹੀ ਨਹੀਂ
  • the insurance policy did not work during the mother s illness
    ਮਾਂ ਦੀ ਬੀਮਾਰੀ ਸਮੇਂ ਕੰਮ ਨਹੀਂ ਆਈ ਬੀਮਾ ਪਾਲਸੀ, ਔਖੇ ਵੇਲੇ ਕੰਪਨੀ ਨੇ ਛੱਡਿਆ ਸਾਥ, ਦਰਦ ਸੁਣ...
  • ceasefire violated
    ਬਾਜ਼ ਨਹੀਂ ਆ ਰਿਹਾ ਪਾਕਿਸਤਾਨ ! ਕੁਪਵਾੜਾ 'ਚ ਫ਼ਿਰ ਤੋੜਿਆ ਸੀਜ਼ਫਾਇਰ
  • there is no such thing as government in punjab  sunil jakhar
    ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ : ਸੁਨੀਲ ਜਾਖੜ
  • we didn  t take the right decisions under pressure  salman ali agha
    ਅਸੀਂ ਦਬਾਅ ’ਚ ਸਹੀ ਫੈਸਲੇ ਨਹੀਂ ਲਏ : ਸਲਮਾਨ ਅਲੀ ਆਗਾ
  • holi festival celebreation in jalandhar
    ਜਲੰਧਰ 'ਚ ਹੋਲੀ ਦੇ ਤਿਉਹਾਰ ਦੀਆਂ ਰੌਣਕਾਂ! ਮੰਦਿਰਾਂ 'ਚ ਵੀ ਸ਼ਰਧਾਲੂਆਂ ਦਾ ਉਮੜਿਆ...
  • diesel stolen from indian oil tanker in jalandhar
    ਜਲੰਧਰ 'ਚ ਇੰਡੀਅਨ ਆਇਲ ਟੈਂਕਰ ਤੋਂ ਇੰਝ ਹੋ ਰਿਹੈ ਡੀਜ਼ਲ ਚੋਰੀ, ਦੇਰ ਰਾਤ ਖੇਡੀ...
  • sukhpal khaira said aap government looted crores rupees selling potatoes
    'ਆਪ' ਸਰਕਾਰ ਨੇ ਕਿਸਾਨਾਂ ਨਾਲ ਕੀਤੀ ਕਰੋੜਾਂ ਰੁਪਏ ਦੀ ਲੁੱਟ: ਸੁਖਪਾਲ ਖਹਿਰਾ
  • special express train to run for ayodhya tomorrow
    ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਅਯੁੱਧਿਆ ਲਈ ਕੱਲ੍ਹ ਚੱਲੇਗੀ ਸਪੈਸ਼ਲ...
  • impact on punjab of middle east tension
    ਪੰਜਾਬ 'ਚ ਵੀ ਦਿਸਣ ਲੱਗਾ 'ਜੰਗ' ਦਾ ਅਸਰ! ਵੱਡੇ ਨੁਕਸਾਨ ਦਾ ਖ਼ਤਰਾ
  • sukhpal singh khaira on prtc buses
    ਹੁਣ 'ਆਪ' ਸਰਕਾਰ ਨੇ ਵੀ ਰਾਜਸਥਾਨ ਤੋਂ ਲਵਾਈਆਂ ਬੱਸਾਂ ਦੀਆਂ ਬਾਡੀਆਂ, ਕਿੰਨੀ...
  • boy dies under suspicious circumstances in jalandhar
    ਜਲੰਧਰ ਵਿਖੇ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ
  • pargat singh press conference
    ਵਪਾਰ ਸਮਝੌਤੇ ਜ਼ਰੀਏ ਅਮਰੀਕਾ ਨੂੰ ਵੇਚ ਦਿੱਤੀ ਦੇਸ਼ ਦੀ ਖੇਤੀ: ਪਰਗਟ ਸਿੰਘ
Trending
Ek Nazar
six drown in a pond

ਵੱਡਾ ਹਾਦਸਾ: ਤਾਲਾਬ 'ਚ ਡੁੱਬਣ ਕਾਰਨ 6 ਜਵਾਕਾਂ ਦੀ ਮੌਤ, ਮ੍ਰਿਤਕਾਂ 'ਚ 3...

t20 world cup 2026 semifinals match

ਸੈਮੀਫਾਈਨਲ ਮੈਚਾਂ ਤੋਂ ਪਹਿਲਾਂ ICC ਦਾ ਵੱਡਾ ਐਲਾਨ, ਇਹ ਦਿੱਗਜ ਕਰਨਗੇ ਜਿੱਤ-ਹਾਰ...

t20 world cup 2026 suryakumar yadav left the team

ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ 'ਚ ਹਲਚਲ, ਕਪਤਾਨ ਸਣੇ 3 ਖਿਡਾਰੀਆਂ ਨੇ ਛੱਡਿਆ...

baba venga  s prediction for 2026 is coming true

ਬਾਬਾ ਵੇਂਗਾ ਦੀ 2026 ਬਾਰੇ ਭਵਿੱਖਬਾਣੀ ਹੋ ਰਹੀ ਹੈ ਸੱਚ ! ਈਰਾਨ 'ਤੇ ਹਮਲਿਆਂ ਨੇ...

wife changed her mind after getting rs 35 lakh and went to canada

35 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ 'ਤੇ...

holi special measures no shortage money

Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...

jeep worth lakhs stolen from car market with old key

ਪੁਰਾਣੀ ਚਾਬੀ ਨਾਲ ਕਾਰ ਬਾਜ਼ਾਰ 'ਚੋਂ ਲੱਖਾਂ ਦੀ ਜੀਪ ਚੋਰੀ, ਇਕ ਪਰਿਵਾਰ ਦੇ 3...

hyundai discounts verna creta venue

Creta ਤੋਂ Verna ਤਕ Hyundai ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਿਹੈ ਬੰਪਰ...

former cm charanjit singh channi shares pictures with singer nirvair pannu

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਾਇਕ ਨਿਰਵੈਰ ਪੰਨੂ ਨਾਲ ਕੀਤੀ ਮੁਲਾਕਾਤ

bb 16 contestant manya singh stranded in dubai amid middle east tensions

'ਹੋਟਲ ਦੇ ਨੇੜੇ ਹੋ ਰਹੇ ਨੇ ਧਮਾਕੇ, ਬਹੁਤ ਡਰ ਲੱਗ ਰਿਹੈ'; ਦੁਬਈ 'ਚ ਫਸੀ Bigg...

elnaaz naoroji

'ਉਹ ਮੈਨੂੰ ਮਾਰ ਦੇਣਗੇ..!', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ...

big news for indian students stranded in iran

ਈਰਾਨ 'ਚ ਫਸੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਹੁਣ ਜ਼ਮੀਨੀ ਰਸਤੇ ਦੇਸ਼...

esha gupta safely returns home after

'ਮੌਤ ਦੇ ਸਾਏ' ਚੋਂ ਨਿਕਲ ਘਰ ਪਹੁੰਚੀ ਈਸ਼ਾ ਗੁਪਤਾ! ਜੰਗ ਦੌਰਾਨ ਆਬੂਧਾਬੀ 'ਚ ਫਸੀ...

rain alert holi weather

ਹੋਲੀ ਦਾ ਮਜ਼ਾ ਖ਼ਰਾਬ ਕਰੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਲਈ ਜਾਰੀ...

birthday party incident student

ਜਨਮਦਿਨ ਦੀ ਪਾਰਟੀ 'ਚ ਵੱਡੀ ਵਾਰਦਾਤ: ਗੋਲੀ ਲੱਗਣ ਨਾਲ 7ਵੀਂ ਜਮਾਤ ਦੇ ਵਿਦਿਆਰਥੀ...

march pension  special bonus

ਮਾਰਚ ਦੀ ਪੈਨਸ਼ਨ ਨਾਲ 2000 ਰੁਪਏ ਦਾ 'ਸਪੈਸ਼ਲ ਬੋਨਸ'! ਇਸ ਸੂਬੇ ਦੀ ਸਰਕਾਰ ਨੇ...

sunny leone opens up about adopting daughter nisha multiple failed ivfs

IVF ਫੇਲ੍ਹ ਹੋਣ ਤੋਂ ਲੈ ਕੇ ਧੀ ਨਿਸ਼ਾ ਨੂੰ ਗੋਦ ਲੈਣ ਤੱਕ ! ਸਨੀ ਲਿਓਨੀ ਨੇ ਪਹਿਲੀ...

famous bollywood actress saddened by khamenei  s death

ਖ਼ਾਮੇਨੇਈ ਦੀ ਮੌਤ 'ਤੇ ਦੁਖੀ ਹੋਈ ਮਸ਼ਹੂਰ ਬਾਲੀਵੁੱਡ ਅਦਾਕਾਰਾ, ਕਿਹਾ- 'ਮੇਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • for many foreigners  modi himself became synonymous with the country
      ਕਈ ਵਿਦੇਸ਼ੀਆਂ ਲਈ, ਮੋਦੀ ਖ਼ੁਦ ਦੇਸ਼ ਦਾ ਸਮਾਨਾਰਥੀ ਬਣੇ
    • cleanliness  kathmandu vs delhi
      ਸਵੱਛਤਾ : ਕਾਠਮਾਂਡੂ ਬਨਾਮ ਦਿੱਲੀ!
    • pakistan afghanistan war
      ਪਾਕਿਸਤਾਨ-ਅਫ਼ਗਾਨ ਜੰਗ ਦੇ ਮਾਅਨੇ
    • pakistan  a tamed cat turned out to be a lion
      ਪਾਕਿਸਤਾਨ : ਪਾਲੀ ਬਿੱਲੀ ਨਿਕਲਿਆ ਸ਼ੇਰ!
    • the meaning of the attack on iran
      ਈਰਾਨ ’ਤੇ ਹਮਲੇ ਦਾ ਮਤਲਬ!
    • west bengal politics
      ਮਮਤਾ ਦੀ ਜ਼ਿੱਦ ਕਾਰਨ ‘ਹਨੇਰੇ’ ਵੱਲ ਪੱਛਮੀ ਬੰਗਾਲ
    • indian banking fraud
      ਭਾਰਤ ਦੀ ਬੈਂਕਿੰਗ ਵਿਵਸਥਾ ’ਚ ਅੰਦਰੂਨੀ ਮਿਲੀਭੁਗਤ ਦਾ ਸੰਕਟ
    • donald trump tariff
      ‘ਰੋਲਰ-ਕੋਸਟਰ ਰਾਈਡ’ ਲਈ ਤਿਆਰ ਹੋ ਜਾਓ
    • nitin gadkari  s 2 big decisions for safe road travel
      ‘ਸੁਰੱਖਿਅਤ ਸੜਕ ਯਾਤਰਾ ਲਈ’ ਨਿਤਿਨ ਗਡਕਰੀ ਦੇ 2 ਵੱਡੇ ਫੈਸਲੇ!
    • bomb threats in schools
      ਸਕੂਲਾਂ ’ਚ ਬੰਬਾਂ ਦੀਆਂ ਧਮਕੀਆਂ ਅਤੇ ਬੱਚੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +