Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 06, 2026

    5:28:35 PM

  • powercom department electricity consumers

    ਪਾਵਰਕਾਮ ਨੇ ਵੱਡੇ ਪੱਧਰ 'ਤੇ ਸ਼ੁਰੂ ਕੀਤੀ ਕਾਰਵਾਈ,...

  • big news for noodle lovers

    ਨੂਡਲਜ਼ ਖਾਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ,...

  • taxation bill 2026 passed in lok sabha  know who will get benefit

    ਟੈਕਸੇਸ਼ਨ ਬਿੱਲ 2026 ਲੋਕ ਸਭਾ 'ਚ ਹੋਇਆ ਪਾਸ;...

  • ways to avoid extreme heat

    ਕੁੱਤੇ ਦੇ ਮਾਸ ਦਾ ਸੂਪ ਪੀਓ ! ਇਸ ਦੇਸ਼ 'ਚ ਜਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਰੋਸੇ ਦੀ ਬਹਾਲੀ ਨਾਲ ਹੋਵੇਗਾ ਸ਼੍ਰੀਲੰਕਾ ਸੰਕਟ ਦਾ ਹੱਲ

BLOG News Punjabi(ਬਲਾਗ)

ਭਰੋਸੇ ਦੀ ਬਹਾਲੀ ਨਾਲ ਹੋਵੇਗਾ ਸ਼੍ਰੀਲੰਕਾ ਸੰਕਟ ਦਾ ਹੱਲ

  • Edited By Cherry,
  • Updated: 22 Jul, 2022 12:11 PM
Blog
sri lankan crisis will be resolved with the restoration of trust
  • Share
    • Facebook
    • Tumblr
    • Linkedin
    • Twitter
  • Comment

ਡਾ. ਰਚਨਾ ਗੁਪਤਾ
(ਹਿਮਾਚਲ ਲੋਕ ਸੇਵਾ ਕਮਿਸ਼ਨ ਦੀ ਸੀਨੀਅਰ ਮੈਂਬਰ)

ਕੋਲੰਬੋ- ਕੋਰੋਨਾ ਦੇ ਵਿਸ਼ਵ ਪੱਧਰੀ ਸੰਕਟ ਦਾ ਅਸਰ ਘੱਟ ਹੋਇਆ ਨਹੀਂ ਕਿ ਰੂਸ-ਯੂਕ੍ਰੇਨ ਜੰਗ ਨਾਲ ਆਰਥਿਕ ਮੰਦੀ ਦੀ ਦਸਤਕ ਸੁਣਾਈ ਦੇਣ ਲੱਗੀ। ਤੁਰਕੀ ਦੀ ਵਿਚੋਲਗੀ ਦਰਮਿਆਨ ਜੰਗ ਦੇ ਮੈਦਾਨ ਤੋਂ ਕੋਈ ਚੰਗੀ ਖਬਰ ਸੁਣਨ ਲਈ ਉਤਾਵਲੀ ਦੁਨੀਆ ਨੂੰ ਸ਼੍ਰੀਲੰਕਾ ਦੀ ਸਿਆਸੀ ਅਸਥਿਰਤਾ ਨੇ ਚਿੰਤਾ ’ਚ ਪਾ ਦਿੱਤਾ ਹੈ। ਸ਼੍ਰੀਲੰਕਾ ਦੇ ਸੰਕਟ ਨੂੰ ਸਿਰਫ ਟਾਪੂ ਦੇਸ਼ ਤੱਕ ਸੀਮਤ ਨਹੀਂ ਮੰਨਿਆ ਜਾ ਸਕਦਾ, ਇਸ ਨਾਲ ਏਸ਼ੀਆ ਤੋਂ ਲੈ ਕੇ ਯੂਰਪੀ ਦੇਸ਼ਾਂ ਦੇ ਆਰਥਿਕ ਸਮੀਕਰਨ ਬਦਲਣਗੇ। ਇਹ ਠੀਕ ਉਹੋ ਜਿਹਾ ਹੀ ਹੈ ਜਿਵੇਂ 2008 ’ਚ ਗ੍ਰੀਸ ਸੰਕਟ ਦਾ ਅਸਰ ਪੂਰੀ ਦੁਨੀਆ ’ਤੇ ਹੋਇਆ ਜਾਂ ਫਿਰ ਰੂਸ-ਯੂਕ੍ਰੇਨ ਜੰਗ ਤੋਂ ਪੈਦਾ ਊਰਜਾ ਸੰਕਟ ਤੋਂ ਕੋਈ ਵੀ ਦੇਸ਼ ਅਛੂਤਾ ਕਿੱਥੇ ਹੈ?

ਸ਼੍ਰੀਲੰਕਾ ’ਚ ਪੈਟਰੋਲ-ਡੀਜ਼ਲ, ਦਵਾਈਆਂ ਸਮੇਤ ਰੋਜ਼ਾਨਾ ਦੀਆਂ ਵਸਤੂਆਂ ਦੀ ਕਮੀ ਨੂੰ ਲੈ ਕੇ ਰੋਸ ਵਿਖਾਵੇ ’ਚ ਜਨਤਾ ਸੜਕਾਂ ’ਤੇ ਉਤਰ ਆਈ। ਗੁੱਸਾ ਇੰਨਾ ਵਧਿਆ ਕਿ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇਸ਼ ਛੱਡ ਕੇ ਭੱਜ ਗਏ, ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ, ਜੋ ਹੁਣ 20 ਜੁਲਾਈ ਨੂੰ ਪਈਆਂ ਵੋਟਾਂ, ਜਿਸ ’ਚ ਜਨਤਾ ਨੇ ਹਿੱਸਾ ਨਹੀਂ ਲਿਆ, ਦੇ ਬਾਅਦ ਰਾਸ਼ਟਰਪਤੀ ਚੁਣ ਲਏ ਗਏ ਹਨ। ਗੋਟਾਬਾਯਾ ਰਾਜਪਕਸ਼ੇ ਸ਼੍ਰੀਲੰਕਾ ਦੇ ਪਹਿਲੇ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਅਹੁਦਾ ਛੱਡਣਾ ਪਿਆ। 1953 ’ਚ ਰੋਸ ਵਿਖਾਵਿਆਂ ਦੇ ਬਾਅਦ ਪ੍ਰਧਾਨ ਮੰਤਰੀ ਡੁਡਲੇ ਸੇਨਾਨਾਇਕੇ ਨੂੰ ਅਹੁਦਾ ਛੱਡਣਾ ਪਿਆ ਸੀ। 1948 ’ਚ ਬ੍ਰਿਟੇਨ ਤੋਂ ਆਜ਼ਾਦੀ ਦੇ ਬਾਅਦ ਸ਼੍ਰੀਲੰਕਾ ਸਭ ਤੋਂ ਗੰਭੀਰ ਸਿਆਸੀ ਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ। ਇਸ ਸੰਕਟ ਦਾ ਕਾਰਨ ਆਰਥਿਕ ਮੰਦਹਾਲੀ ਅਤੇ ਅਰਥਵਿਵਸਥਾ ਦਾ ਦਿਵਾਲੀਆਪਨ ਰਿਹਾ ਹੈ। ਵਿਦੇਸ਼ੀ ਮੁਦਰਾ ਫੰਡ ਦੇ ਗੰਭੀਰ ਸੰਕਟ ਤੋਂ ਉਭਰਨ ਲਈ ਉਸ ਨੂੰ ਘੱਟ ਤੋਂ ਘੱਟ 4 ਅਰਬ ਡਾਲਰ ਦੀ ਤਤਕਾਲ ਲੋੜ ਹੈ। ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਸਾਫ ਕਹਿ ਦਿੱਤਾ ਕਿ ਕਿਸੇ ਤਰ੍ਹਾਂ ਦੀ ਮਦਦ ਤਦ ਹੀ ਸੰਭਵ ਹੈ ਜਦ ਸ਼੍ਰੀਲੰਕਾ ਸਿਆਸੀ ਤੌਰ ’ਤੇ ਸਥਿਰਤਾ ਹਾਸਲ ਕਰ ਲਵੇਗਾ।

ਸ਼੍ਰੀਲੰਕਾ ਸਰਕਾਰ ਦੀਆਂ ਗਲਤੀਆਂ ’ਚ ਉਸ ਦੇ ਅਤੇ ਦੁਨੀਆ ਦੇ ਕਿਸੇ ਵੀ ਦੇਸ਼ ਲਈ ਸਬਕ ਲੁਕਿਆ ਹੈ। ਅਰਥਵਿਵਸਥਾ ਦੀ ਮਜ਼ਬੂਤੀ ਲਈ ਹਰ ਦੇਸ਼ ਨੂੰ ਆਮਦਨ ਦੇ ਵੱਖ-ਵੱਖ ਸਰੋਤ ਪੈਦਾ ਕਰਨੇ ਪੈਂਦੇ ਹਨ। ਸ਼੍ਰੀਲੰਕਾ ਲਈ ਸਾਲਾਂ ਤੱਕ ਆਮਦਨ ਦਾ ਸਭ ਤੋਂ ਵੱਡਾ ਸਰੋਤ ਸਿਰਫ ਸੈਰ-ਸਪਾਟਾ ਰਿਹਾ ਹੈ। ਮੌਜੂਦਾ ਸਮੇਂ ’ਚ ਸ਼੍ਰੀਲੰਕਾ ਦੇ ਕੁਲ ਘਰੇਲੂ ਉਤਪਾਦ ’ਚ ਸੈਰ-ਸਪਾਟਾ ਦਾ ਯੋਗਦਾਨ 12 ਫੀਸਦੀ ਹੈ। ਕੋਰੋਨਾ ਸੰਕਟ ਦੇ ਦੌਰਾਨ ਸੈਰ-ਸਪਾਟਾ ਸਰਗਰਮੀਆ ਠੱਪ ਪੈਣ ਦੇ ਬਾਅਦ ਸ਼੍ਰੀਲੰਕਾ ਦੀ ਅਰਥਵਿਵਸਥਾ ਮੂਧੇ ਮੂੰਹ ਡਿੱਗ ਗਈ। ਇਹ ਗੱਲ ਸਿਰਫ ਸ਼੍ਰੀਲੰਕਾ ’ਤੇ ਲਾਗੂ ਹੁੰਦੀ ਹੈ, ਅਜਿਹਾ ਨਹੀਂ। ਆਰਥਿਕ ਮੋਰਚੇ ’ਤੇ ਕੁਝ ਇਸੇ ਤਰ੍ਹਾਂ ਦੀ ਗਲਤੀ ਰੂਸ ਨੇ ਪਿਛਲੇ ਕੁਝ ਸਾਲਾਂ ’ਚ ਕੀਤੀ। ਰੂਸ ਦੀ 40 ਫੀਸਦੀ ਆਮਦਨ ਸਿਰਫ ਤੇਲ ਅਤੇ ਗੈਸ ’ਤੇ ਨਿਰਭਰ ਹੈ। ਇਹੀ ਕਾਰਨ ਹੈ ਕਿ ਯੂਰਪੀ ਦੇਸ਼ਾਂ ਵੱਲੋਂ ਰੂਸ ’ਤੇ ਲਾਈ ਗਈ ਆਰਥਿਕ ਪਾਬੰਦੀ ਦਾ ਅਸਰ ਉਸ ਦੇ ਤੇਲ ਤੇ ਗੈਸ ਪ੍ਰਾਜੈਕਟਾਂ ’ਤੇ ਪਿਆ ਹੈ। ਜ਼ਰਾ ਸੋਚੋ, ਫੌਜੀ ਸਾਜ਼ੋ-ਸਾਮਾਨ ਦੀ ਬਰਾਮਦ ਦੇ ਮੋਰਚੇ ’ਤੇ ਰੂਸ ਨੂੰ ਮਦਦ ਨਾ ਮਿਲਦੀ ਤਾਂ ਯੂਕ੍ਰੇਨ ਨਾਲ ਜੰਗ ਦੇ ਕਾਰਨ ਪੱਛਮੀ ਦੇਸ਼ਾਂ ਅਤੇ ਈ. ਯੂ. ਵੱਲੋਂ ਲਾਈਆਂ ਆਰਥਿਕ ਪਾਬੰਦੀਆਂ ਨਾਲ ਉਸ ਦੀ ਕੀ ਹਾਲਤ ਹੁੰਦੀ।

ਭਾਵ ਸ਼੍ਰੀਲੰਕਾ ’ਚ ਨਵੀਂ ਸਰਕਾਰ ਦੇ ਗਠਨ ਦੇ ਤੁਰੰਤ ਬਾਅਦ ਉਸ ਨੂੰ ਲੋਕਾਂ ’ਚ ਵਿਸ਼ਵਾਸ ਬਹਾਲੀ ਦੇ ਕਦਮ ਚੁੱਕਣੇ ਹੋਣਗੇ। ਭਰੋਸੇ ਦੇ ਬਿਨਾਂ ਨਾ ਤਾਂ ਆਰਥਿਕ ਸਰਗਰਮੀਆ ’ਚ ਤੇਜ਼ੀ ਲਿਆਂਦੀ ਜਾ ਸਕਦੀ ਹੈ ਅਤੇ ਨਾ ਹੀ ਸਿਆਸੀ ਸਥਿਰਤਾ ਦੇ ਟੀਚੇ ਹਾਸਲ ਕੀਤੇ ਜਾ ਸਕਣਗੇ। ਨਵੀਂ ਸਰਕਾਰ ਨੂੰ ਵਿਦੇਸ਼ਾਂ ’ਚ ਵਸੇ ਸ਼੍ਰੀਲੰਕਾਈ ਮੂਲ ਦੇ ਲੋਕਾਂ ਨੂੰ ਪੈਸਾ ਦੇਸ਼ ਭੇਜਣ ਲਈ ਪ੍ਰੇਰਿਤ ਕਰਨਾ ਹੋਵੇਗਾ। ਇਸ ਦੇ ਲਈ ਸੈਂਟਰਲ ਬੈਂਕ ਵੱਲੋਂ ਤੈਅ ਡਾਲਰ ਦੀਆਂ ਦਰਾਂ ਨੂੰ ਤਰਕਸੰਗਤ ਬਣਾਉਣਾ ਹੋਵੇਗਾ। ਸੈਰ-ਸਪਾਟਾ ਸਰਗਰਮੀਆਂ ਨੂੰ ਦੁਬਾਰਾ ਨਵੀਆਂ ਬੁਲੰਦੀਆਂ ਦੇਣ ਲਈ ਇੰਡੋਨੇਸ਼ੀਆ ਅਤੇ ਥਾਈਲੈਂਡ ’ਚ ਮੁਹੱਈਆ ਸੈਰ-ਸਪਾਟਾ ਸਰਗਰਮੀ ਦੀ ਤੁਲਨਾ ’ਚ ਆਕਰਸ਼ਕ ਪੈਕੇਜ ਤੇ ਦਰਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਇਹ ਸਾਰੇ ਉਪਾਅ ਲੰਬੇ ਸਮੇਂ ਦੇ ਆਰਥਿਕ ਸੁਧਾਰਾਂ ਨੂੰ ਰਫਤਾਰ ਦਿੰਦੇ ਹੋਏ ਬਰਾਬਰ ਤੌਰ ’ਤੇ ਕਰਨੇ ਹੋਣਗੇ।

ਸ਼੍ਰੀਲੰਕਾ ’ਚ ਪਿਛਲੀਆਂ ਰਾਸ਼ਟਰਪਤੀ ਚੋਣਾਂ ਦੇ ਠੀਕ ਬਾਅਦ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਆਪਣੇ ਕਰੀਬੀ ਉਦਯੋਗਪਤੀਆਂ ਨੂੰ 600 ਅਰਬ ਰੁਪਏ ਦੀ ਛੋਟ ਮੁਹੱਈਆ ਕੀਤੀ। ਭ੍ਰਿਸ਼ਟਾਚਾਰ ਦੇ ਇਨ੍ਹਾਂ ਮਾਮਲਿਆਂ ਦੀ ਜੇਕਰ ਜਾਂਚ ਹੁੰਦੀ ਹੈ ਤਾਂ ਜਨਤਾ ’ਚ ਇਕ ਚੰਗਾ ਸੰਦੇਸ਼ ਜਾਵੇਗਾ। ਵਿਦੇਸ਼ ਨੀਤੀ ਦੇ ਮੋਰਚੇ ’ਤੇ ਵੀ ਸ਼੍ਰੀਲੰਕਾ ਲਗਾਤਾਰ ਗਲਤੀਆਂ ਦੁਹਰਾਉਂਦਾ ਰਿਹਾ ਹੈ। ਆਪਣੇ ਦੋਸਤ ਪਛਾਣਨ ’ਚ ਸ਼੍ਰੀਲੰਕਾਈ ਸਰਕਾਰਾਂ ਨੇ ਕਿਸ ਕਦਰ ਗਲਤੀਆਂ ਕੀਤੀਆਂ ਹਨ, ਇਸ ਦਾ ਅੰਦਾਜ਼ਾ ਸੜਕਾਂ ’ਤੇ ਉਤਰੀ ਜਨਤਾ ਦੇ ਹੱਥਾਂ ’ਚ ਲਹਿਰਾ ਰਹੀਆਂ ਤਖਤੀਆਂ ਨੂੰ ਦੇਖ ਕੇ ਲੱਗਦਾ ਹੈ। ਚੀਨ ਦੇ ਲੁਕੇ ਹੋਏ ਏਜੰਡੇ ਨੂੰ ਸ਼੍ਰੀਲੰਕਾ ਦੀ ਸਰਕਾਰ ਬੇਸ਼ੱਕ ਨਾ ਸਮਝ ਸਕੀ ਹੋਵੇ ਪਰ ਉੱਥੋਂ ਦੀ ਜਨਤਾ ਖੁੱਲ੍ਹ ਕੇ ਭਾਰਤ ਨੂੰ ਭਰੋਸੇਮੰਦ ਦੋਸਤ ਦੱਸ ਰਹੀ ਹੈ ਸਗੋਂ ਉਹ ਖੁਦ ਚੀਨ ਦੇ ਦਖਲ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਦੇ ਵਿਰੁੱਧ ਖੜ੍ਹਾ ਹੋ ਗਿਆ ਹੈ। ਦਰਅਸਲ ਚੀਨ ਆਪਣੀਆਂ ਵਿਸਤਾਰਵਾਦੀ ਨੀਤੀਆਂ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਏਜੰਡੇ ’ਤੇ ਚੱਲਦੇ ਹੋਏ ਲਗਾਤਾਰ ਗੈਰ-ਜ਼ਰੂਰੀ ਮੁੱਢਲੇ ਪ੍ਰਾਜੈਕਟਾਂ ਲਈ ਸ਼੍ਰੀਲੰਕਾ ਨੂੰ ਕਰਜ਼ਾ ਦਿੰਦਾ ਰਿਹਾ। ਬਿਨਾਂ ਲੋੜ ਦੇ ਮਿਲੇ ਇਸ ਕਰਜ਼ੇ ਨੂੰ ਸ਼੍ਰੀਲੰਕਾਈ ਸਰਕਾਰ ਆਪਣੇ ਐਸ਼ੋ-ਆਰਾਮ ’ਤੇ ਖਰਚ ਕਰਦੀ ਰਹੀ। ਇਸ ਦਾ ਨਤੀਜਾ ਚੀਨ ਦੇ ਇਰਾਦੇ ਦੇ ਅਨੁਸਾਰ ਨਿਕਲਿਆ। ਅੱਜ ਹੰਬਨਟੋਟਾ ਅਤੇ ਕੋਲੰਬੋ ਪੋਰਟ ’ਤੇ ਚੀਨ ਦਾ ਕਬਜ਼ਾ ਹੋ ਚੁੱਕਾ ਹੈ।

ਸ਼੍ਰੀਲੰਕਾ ਦੀ ਇਸ ਭੈੜੀ ਹਾਲਤ ਦੇ ਪਿੱਛੇ ਉੱਥੋਂ ਦੀ ਪਿਛਲੀ ਸਰਕਾਰ ਦੀ ਉਦਾਸੀਨਤਾ, ਭ੍ਰਿਸ਼ਟਾਚਾਰ ਦੇ ਨਾਲ ਹੀ ਡ੍ਰੈਗਨ ਦਾ ਏਜੰਡਾ ਵੀ ਘੱਟ ਜ਼ਿੰਮੇਵਾਰ ਨਹੀਂ। ਸ਼੍ਰੀਲੰਕਾ ’ਤੇ ਇਕੱਲੇ ਚੀਨ ਦਾ 5 ਅਰਬ ਡਾਲਰ ਦਾ ਕਰਜ਼ ਹੈ ਜਿਸ ਦੀ ਕੁਲ ਹੱਦ 50 ਅਰਬ ਡਾਲਰ ਦੇ ਪੱਧਰ ਨੂੰ ਪਾਰ ਕਰ ਚੁੱਕੀ ਹੈ। ਇਸੇ ਸਾਲ ਉਸ ਨੂੰ 7 ਅਰਬ ਦਾ ਕਰਜ਼ਾ ਮੋੜਣਾ ਹੋਵੇਗਾ। ਇਕ ਪਾਸੇ ਚੀਨ ਉਸ ਨੂੰ ਲਗਾਤਾਰ ਕਰਜ਼ਦਾਰ ਬਣਾ ਰਿਹਾ ਸੀ, ਓਧਰ ਦੂਜੇ ਪਾਸੇ ਭਾਰਤ ਲਗਾਤਾਰ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਸ ਦੀ ਮਦਦ ਕਰਦਾ ਰਿਹਾ। ਭਾਰਤ ਇਸ ਦੇਸ਼ ਨੂੰ ਆਰਥਿਕ ਸੰਕਟ ’ਚੋਂ ਉਭਾਰਨ ਲਈ 3.5 ਅਰਬ ਡਾਲਰ ਦੀ ਮਦਦ ਕੁਝ ਸਮਾਂ ਪਹਿਲਾਂ ਹੀ ਕਰ ਚੁੱਕਾ ਹੈ। ਵੈਕਸੀਨ ਤੋਂ ਲੈ ਕੇ ਤੇਲ ਦੀ ਲੋੜ ਦੇ ਸਮੇਂ ਭਾਰਤ ਹੀ ਸ਼੍ਰੀਲੰਕਾ ਦੇ ਨਾਲ ਖੜ੍ਹਾ ਨਜ਼ਰ ਆਇਆ। ਦੋਵਾਂ ਦੇਸ਼ਾਂ ਦੇ ਦੋਪੱਖੀ ਸਬੰਧ ਸਾਂਝਾ ਸੱਭਿਆਚਾਰ, ਭਾਸ਼ਾਈ ਅਤੇ ਭੂਗੋਲਿਕ ਵਿਰਾਸਤ ਨਾਲ ਵਿਕਸਿਤ ਹੋਏ ਹਨ। ਇਹ ਗੱਲ ਹੋਰ ਹੈ ਕਿ ਇਸ ਤੱਥ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉੱਥੋਂ ਦੇ ਹਾਕਮਾਂ ਨੇ ਭਾਰਤ ਵਿਰੋਧੀ ਚੀਨ ਦੇ ਇਰਾਦੇ ਨੂੰ ਸ਼ਹਿ ਦੇਣ ’ਚ ਕੋਈ ਕਸਰ ਨਹੀਂ ਛੱਡੀ।

ਸ਼੍ਰੀਲੰਕਾ ਦੀਆਂ ਭਾਵੀ ਸਰਕਾਰਾਂ ਨੂੰ ਇਹ ਸਮਝਣਾ ਹੋਵੇਗਾ ਕਿ ਲੋਕਤੰਤਰਿਕ ਵਿਵਸਥਾ ਨੂੰ ਪਰਿਵਾਰਵਾਦ ਖੋਖਲਾ ਕਰ ਦਿੰਦਾ ਹੈ। ਇਸ ਦੇਸ਼ ’ਚ ਲੰਬੇ ਸਮੇਂ ਤੱਕ ਸੇਨਾਨਾਇਕੇ, ਜੈਵਰਧਨੇ ਅਤੇ ਭੰਡਾਰਨਾਇਕੇ ਵਰਗੇ ਸਿਆਸੀ ਪਰਿਵਾਰਾਂ ਦਾ ਦਬਦਬਾ ਰਿਹਾ। ਇਸ ਦਰਮਿਆਨ ਰਾਜਪਕਸ਼ੇ ਪਰਿਵਾਰ ਨੇ ਪਰਿਵਾਰਵਾਦ ਨੂੰ ਨਵੀਆਂ ਬੁਲੰਦੀਆਂ ਦੇ ਕੇ ਸਮੱਸਿਆ ਨੂੰ ਹੋਰ ਗੰਭੀਰ ਬਣਾਇਆ। ਪਿਛਲੀ ਸਰਕਾਰ ’ਚ ਰਾਜਪਕਸ਼ੇ ਸਰਕਾਰ ਦੇ ਕਈ ਮੈਂਬਰ ਮੰਤਰੀ ਅਤੇ ਵੱਡੇ ਅਹੁਦੇ ਨਾਲ ਨਿਵਾਜੇ ਗਏ। ਦੇਸ਼ ’ਚ ਇਹ ਵਿਚਾਰ ਸਥਾਪਿਤ ਹੋ ਚੁੱਕਾ ਸੀ ਕਿ ਇਕ ਸਿਆਸੀ ਪਰਿਵਾਰ ਸਰਕਾਰ ਹੀ ਨਹੀਂ ਪੂਰੀ ਵਿਵਸਥਾ ਨੂੰ ਕੰਟਰੋਲ ਕਰਨ ’ਚ ਲੱਗਾ ਹੈ ਭਾਵ ਸ਼੍ਰੀਲੰਕਾ ਨੂੰ ਹੁਣ ਜੇਕਰ ਸਿਆਸੀ ਸਥਿਰਤਾ ਵੱਲ ਵਧਣਾ ਹੈ ਤਾਂ ਉਨ੍ਹਾਂ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਅਪਣਾਉਣਾ ਹੋਵੇਗਾ, ਜੋ ਉਸ ਦੀ ਵਿਰਾਸਤ ਦਾ ਹਿੱਸਾ ਰਹੀਆਂ ਹਨ ਜਿਸ ਨੂੰ ਪਰਿਵਾਰਵਾਦ ਦੀ ਸਿਆਸਤ ਨੇ ਆਪਣੇ ਹਿੱਤਾਂ ਲਈ ਤਿਲਾਂਜਲੀ ਦੇ ਦਿੱਤੀ।

  • Sri Lankan crisis
  • resolved
  • restoration of trust
  • ਭਰੋਸੇ
  • ਬਹਾਲੀ
  • ਸ਼੍ਰੀਲੰਕਾ ਸੰਕਟ
  • ਹੱਲ

ਵਿਗੜਦੀ ਕਾਨੂੰਨ-ਵਿਵਸਥਾ ਦੇ ਕਾਰਨ ਵਿਦੇਸ਼ੀ ਨਿਵੇਸ਼ਕਾਂ ਦਾ ਪਾਕਿਸਤਾਨ ਤੋਂ ਉੱਠ ਰਿਹਾ ਭਰੋਸਾ

NEXT STORY

Stories You May Like

  • permanent solution on sacrilege law  jathedar gargajj
    ਬੇਅਦਬੀ ਕਾਨੂੰਨ 'ਤੇ ਸਥਾਈ ਹੱਲ ਲਈ ਅਕਾਲ ਤਖ਼ਤ ਦੀ ਕਮੇਟੀ ਨਾਲ ਰਾਬਤਾ ਕਰੇ ਸਰਕਾਰ: ਜਥੇਦਾਰ ਗੜਗੱਜ
  • bhv services opens new office in aprilia italy
    ਇਮੀਗ੍ਰੇਸ਼ਨ ਤੇ ਕਾਨੂੰਨੀ ਮੁਸ਼ਕਲਾਂ ਦਾ ਹੋਵੇਗਾ ਹੱਲ, ਇਟਲੀ ਦੇ ਅਪ੍ਰੀਲੀਆ 'ਚ BHV ਸਰਵਿਸਿਜ਼ ਨੇ ਖੋਲ੍ਹਿਆ ਨਵਾਂ ਦਫ਼ਤਰ
  • water crisis
    ਪਾਕਿਸਤਾਨ 'ਚ ਪਾਣੀ ਦਾ ਅਸਲ ਸੰਕਟ ਦਰਿਆਵਾਂ ਦੀ ਬਜਾਏ 'ਜ਼ਮੀਨ ਹੇਠਾਂ'
  • rbi  s concessional swap facility will bring huge investment into india
    RBI ਦੀ ਰਿਆਇਤੀ ਅਦਲਾ-ਬਦਲੀ ਸਹੂਲਤ ਨਾਲ ਭਾਰਤ ’ਚ ਆਵੇਗਾ 85 ਅਰਬ ਡਾਲਰ ਦਾ ਭਾਰੀ ਨਿਵੇਸ਼
  • clash  in prison
    ਸ਼੍ਰੀਲੰਕਾ ਦੀ ਜੇਲ੍ਹ 'ਚ ਕੈਦੀਆਂ ਵਿਚਾਲੇ ਝੜਪ, ਅਧਿਕਾਰੀਆਂ ਨੇ ਦਿੱਤਾ ਸਪੱਸ਼ਟੀਕਰਨ
  • sikh community appeals to balochistan cm for restoration historic gurdwara
    ਕੁਇਟਾ ਦੇ ਇਤਿਹਾਸਕ ਗੁਰਦੁਆਰੇ ਦੀ ਬਹਾਲੀ ਲਈ ਸਿੱਖ ਭਾਈਚਾਰੇ ਵੱਲੋਂ ਬਲੋਚਿਸਤਾਨ ਦੇ ਮੁੱਖ ਮੰਤਰੀ ਨੂੰ ਅਪੀਲ
  • historic gurdwara
    ਕੁਇਟਾ ਦੇ ਇਤਿਹਾਸਕ ਗੁਰਦੁਆਰੇ ਦੀ ਬਹਾਲੀ ਲਈ ਸਿੱਖ ਭਾਈਚਾਰੇ ਵੱਲੋਂ ਬਲੋਚਿਸਤਾਨ ਦੇ ਮੁੱਖ ਮੰਤਰੀ ਨੂੰ ਅਪੀਲ
  • 2 star players join the team ahead of india vs sri lanka series
    ਭਾਰਤ ਬਨਾਮ ਸ਼੍ਰੀਲੰਕਾ ਸੀਰੀਜ਼ ਤੋਂ ਪਹਿਲਾਂ ਟੀਮ ਨਾਲ ਜੁੜੇ 2 ਸਟਾਰ ਖਿਡਾਰੀ, ਇਸ ਭੂਮਿਕਾ 'ਚ ਆਉਣਗੇ ਨਜ਼ਰ
  • jalandhar boy stuck in russia truth about travel agents revealed in video
    ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ...
  • people rushed out of d mart following reports of a sudden fire jalandhar
    ਜਲੰਧਰ 'ਚ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ D-Mart 'ਚ ਲੱਗੀ ਅੱਗ! ਪਈਆਂ...
  • case of two parties clash at sri devi talab temple  new video goes viral
    ਸ਼੍ਰੀ ਦੇਵੀ ਤਲਾਬ ਮੰਦਿਰ 'ਚ ਹੋਏ ਪਥਰਾਅ ਦਾ ਮਾਮਲੇ 'ਚ ਵੱਡੀ ਅਪਡੇਟ! ਵਾਇਰਲ ਹੋਈ...
  • bhargo camp firing case  big questions raised over presence of liquor contractor
    ਭਾਰਗੋ ਕੈਂਪ ਫਾਇਰਿੰਗ ਕੇਸ: ਐਕਸਾਈਜ਼ ਰੇਡ ਦੌਰਾਨ ਸ਼ਰਾਬ ਠੇਕੇਦਾਰ ਦੀ ਮੌਜੂਦਗੀ...
  • excise team raids shop storing illicit liquor
    ਆਬਕਾਰੀ ਵਿਭਾਗ ਦੀ ਟੀਮ ਦਾ ਦੁਕਾਨ 'ਚ ਸਟੋਰ ਕੀਤੀ ਨਾਜਾਇਜ਼ ਸ਼ਰਾਬ 'ਤੇ ਛਾਪਾ...
  • former rajya sabha member shwet malik statement
    ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਕਰਮਚਾਰੀਆਂ ਨੂੰ ਮਿਲੇਗਾ ਉਨ੍ਹਾਂ ਦਾ ਪੂਰਾ...
  • rpf crackdown on unnecessary chain pulling
    ਬੇਵਜ੍ਹਾ ਚੇਨ ਪੁਲਿੰਗ ’ਤੇ ਆਰ. ਪੀ. ਐੱਫ. ਦਾ ਸ਼ਿਕੰਜਾ: ਜੁਲਾਈ ’ਚ 150 ਮਾਮਲੇ...
  • pallavi wins canada world 2026 crown
    ਪੰਜਾਬ ਦੀ ਧੀ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਝੰਡੇ, ਜਿੱਤਿਆ ‘ਕੈਨੇਡਾ ਵਰਲਡ 2026’...
Trending
Ek Nazar
vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

the legendary actor  s house will be auctioned

ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ...

indian boat incident

ਸ਼੍ਰੀਲੰਕਾ ਦੇ ਜਲ ਖੇਤਰ 'ਚ ਭਾਰਤੀ ਕਿਸ਼ਤੀ ਪਲਟੀ , ਬਚਾਅ ਕਾਰਜ ਸ਼ੁਰੂ

famous influencer shot while live streaming

Vlog ਬਣਾ ਰਹੇ ਇਨਫਲੁਐਂਸਰ ਨੂੰ ਮਾਰ'ਤੀ ਗੋਲ਼ੀ! LIVE ਕਤਲ ਦੀ ਵੀਡੀਓ ਸੋਸ਼ਲ ਮੀਡੀਆ...

famous actress gets engaged shares beautiful pictures

ਅਦਾਕਾਰਾ ਜੀਆ ਸ਼ੰਕਰ ਨੇ ਕਰਵਾਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

imran khan supporter

ਇਮਰਾਨ ਖਾਨ ਦੀ ਜੇਲ੍ਹਬੰਦੀ ਦੇ 3 ਸਾਲ ਪੂਰੇ; ਪੀ.ਟੀ.ਆਈ. ਦਾ ਜ਼ਬਰਦਸਤ ਸ਼ਕਤੀ...

ban on international media

ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ 'ਤੇ ਲਗਾ 'ਤੀ ਵੱਡੀ ਪਾਬੰਦੀ

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

indian origin landlord

ਭਾਰਤੀ-ਅਮਰੀਕੀ ਮਕਾਨ ਮਾਲਕ 'ਤੇ ਮਹਿਲਾ ਕਿਰਾਏਦਾਰ ਦਾ 'ਜਿਨਸੀ ਸ਼ੋਸ਼ਣ' ਕਰਨ ਦਾ...

anniversary of hiroshima

ਹੀਰੋਸ਼ੀਮਾ ਪਰਮਾਣੂ ਬੰਬ ਧਮਾਕੇ ਦੀ 81ਵੀਂ ਵਰ੍ਹੇਗੰਢ 'ਤੇ ਮੇਅਰ ਨੇ ਪ੍ਰਮਾਣੂ...

complete ban on this medicine in amritsar

ਅੰਮ੍ਰਿਤਸਰ ’ਚ ਇਸ ਦਵਾਈ ’ਤੇ ਲੱਗੀ ਮੁਕੰਮਲ ਪਾਬੰਦੀ, ਹੁਕਮ ਜਾਰੀ

veteran actress reveals she had to do   c grade   films to repay rs 1 crore loan

'ਕਰਜ਼ਾ ਮੋੜਨ ਲਈ ਕਰਨੀਆਂ ਪਈਆਂ C-Grade ਫ਼ਿਲਮਾਂ..!', ਦਿੱਗਜ ਬਾਲੀਵੁੱਡ...

daughters video call father funeral

ਪੜ੍ਹਾ ਲਿਖਾ ਕਾਯਮਾਬ ਬਣਾਈਆਂ ਧੀਆਂ ਨੇ ਪਿਓ ਤੋਂ ਮੋੜਿਆ ਮੂੰਹ, ਸਸਕਾਰ 'ਤੇ ਵੀ ਨਾ...

chandigarh district court issues notice to salman khan

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...

man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

imran khan   supporters

ਇਮਰਾਨ ਖਾਨ ਦੇ ਸਮਰਥਕਾਂ ਨੇ ਪੂਰੇ ਪਾਕਿਸਤਾਨ 'ਚ ਕੀਤਾ ਪ੍ਰਦਰਸ਼ਨ

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • democracy and the freedom to use force cannot coexist
      ਲੋਕਤੰਤਰ ਅਤੇ ਬਲ ਪ੍ਰਯੋਗ ਨਾਲ ਛੋਟ ਦੀ ਤਾਕਤ ਨਾਲ-ਨਾਲ ਨਹੀਂ ਚੱਲ ਸਕਦੇ
    • precious lives lost in hospital fires
      ਹਸਪਤਾਲਾਂ ’ਚ ਅਗਨੀਕਾਂਡਾਂ ਨਾਲ ਜਾ ਰਹੇ ਅਨਮੋਲ ਪ੍ਰਾਣ!
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • bhakhra dam news
      ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
    • anti paper leak
      ਕੀ ਐਂਟੀ-ਲੀਕ ਬਿੱਲ ਤੋਂ ਬਾਅਦ ਭਾਜਪਾ ‘ਜਨਰੇਸ਼ਨ ਐਕਸ’ ਦਾ ਵਿਸ਼ਵਾਸ ਮੁੜ ਜਿੱਤ...
    • increasing violence among people is crossing the limits
      ‘ਲੋਕਾਂ ’ਚ ਵਧ ਰਹੀ ਹਿੰਸਾ’ ਕਰ ਰਹੇ ਹੱਦਾਂ ਪਾਰ!
    • the beacon of freedom shone through poems and shayari
      ਆਜ਼ਾਦੀ ਦੀ ਮਿਸ਼ਾਲ ਕਵਿਤਾਵਾਂ ਅਤੇ ਸ਼ਾਇਰੀ ਤੋਂ ਪ੍ਰਜਵੱਲਿਤ ਹੋਈ
    • extreme shamelessness in the name of protest
      ਅੰਦੋਲਨ ਦੇ ਨਾਂ ’ਤੇ ਹੱਦ ਦੀ ਬੇਸ਼ਰਮੀ!
    • nandan nilekani leak proof exams
      ਨੰਦਨ ਨੀਲੇਕਣੀ ਤੋਂ ‘ਲੀਕ-ਪਰੂਫ’ ਪ੍ਰੀਖਿਆ ਸੁਧਾਰਾਂ ਦੀ ਉਮੀਦ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +