ਬਹੁਰਾਸ਼ਟਰੀ ਕੰਪਨੀਆਂ ਪਾਕਿਸਤਾਨ ’ਚ ਵਿਗੜਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਚਿੰਤਤ ਹਨ, ਖਾਸ ਕਰ ਕੇ ਦੇਸ਼ ਦੇ ਵਿੱਤੀ ਕੇਂਦਰ ਕਰਾਚੀ ’ਚ।
ਪਾਕਿਸਤਾਨ ’ਚ ਦਿ ਓਵਰਸੀਜ਼ ਇਨਵੈਸਟਰਜ਼ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਓ. ਆਈ. ਸੀ. ਸੀ. ਆਈ.) ਵੱਲੋਂ ਕੀਤੇ ਗਏ ਇਕ ਹਾਲੀਆ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਦੇਸ਼ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਪਿਛਲੇ ਕੁਝ ਸਾਲਾਂ ’ਚ ਖਰਾਬ ਹੋੋਈ ਹੈ।
‘ਡਾਨ’ ਦੀ ਰਿਪੋਰਟ ਅਨੁਸਾਰ, ਪਾਕਿਸਤਾਨ ’ਚ ਕੰਮ ਕਰ ਰਹੀਆਂ 200 ਤੋਂ ਵੱਧ ਬਹੁਰਾਸ਼ਟਰੀ ਕੰਪਨੀਆਂ ਦੇ ਪ੍ਰਤੀਨਿਧੀ ਅਥਾਰਿਟੀ ਵਲੋਂ ਕੀਤੇ ਗਏ ਸਰਵੇਖਣ ਦੀ ਰਿਪੋਰਟ ਨੇ ਸੁਝਾਅ ਦਿੱਤਾ ਕਿ 70 ਫੀਸਦੀ ਸੀ. ਈ. ਓ. ਲਈ ਉਨ੍ਹਾਂ ਲਈ ਚੋਟੀ ਦੀਆਂ 3 ਚਿੰਤਾਵਾਂ ’ਚੋਂ ਇਕ ਸੁਰੱਖਿਆ ਹੈ ਜਦਕਿ ਇਕ ਸਾਲ ਪਹਿਲਾਂ ਇਹ ਗਿਣਤੀ 60 ਫੀਸਦੀ ਸੀ।
ਓ. ਆਈ. ਸੀ. ਸੀ. ਆਈ. ਨੇ ਦੇਸ਼ ’ਚ ਵਿਗੜਦੀ ਸੁਰੱਖਿਆ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਇਸ ਮੁੱਦੇ ’ਤੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਰਾਣਾ ਸਨਾਉੱਲਾਹ ਨਾਲ ਸੰਪਰਕ ਕੀਤਾ।
ਓ. ਆਈ. ਸੀ. ਸੀ. ਆਈ. ਨੇ ਮਈ ਅਤੇ ਜੂਨ ’ਚ ਆਪਣਾ ਸਾਲਾਨਾ ‘ਮੈਂਬਰ ਸੁਰੱਖਿਆ ਸਰਵੇਖਣ 2022’ ਆਯੋਜਿਤ ਕੀਤਾ ਅਤੇ 115 ਮੈਂਬਰਾਂ ਨੂੰ ਚੁਣਿਆ।
ਸਰਵੇਖਣ ’ਚ ਕਿਹਾ ਗਿਆ ਹੈ ਕਿ ਕਰਾਚੀ ਅਤੇ ਸਿੰਧ ’ਚ ਸਮੁੱਚੀ ਸੁਰੱਖਿਆ ਸਥਿਤੀ ਵਿਸ਼ੇਸ਼ ਤੌਰ ’ਤੇ ਖਰਾਬ ਹੋ ਗਈ ਹੈ। ਸਰਵੇਖਣ ’ਚ ਕਿਹਾ ਗਿਆ ਹੈ ਕਿ, ‘‘ਇਹ ਪਿਛਲੇ ਅਜਿਹੇ ਹੀ ਸੁਰੱਖਿਆ ਸਰਵੇਖਣਾਂ ਦੇ ਉਲਟ ਹੈ, ਜਿਸ ’ਚ ਪਿਛਲੇ 7 ਸਾਲਾਂ ’ਚ ਲਗਾਤਾਰ ਸੁਧਾਰ ਹੋਇਆ ਹੈ, ਖਾਸ ਕਰ ਕੇ ਕਰਾਚੀ ’ਚ।’’
ਇਹ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ’ਚ ਸਥਾਨਕ ਕੰਪਨੀਆਂ ਦੇ ਘਟਦੇ ਯਕੀਨ ਅਤੇ ਇਸ ਨਾਲ ਨਜਿੱਠਣ ਲਈ ਪ੍ਰਸ਼ਾਸਨ ਦੀ ਸਮਰੱਥਾ ਦਾ ਖੇਤਰਵਾਰ ਲੇਖਾ-ਜੋਖਾ ਮੁਹੱਈਆ ਕਰਦਾ ਹੈ। ‘ਡਾਨ’ ਦੀ ਰਿਪੋਰਟ ਅਨੁਸਾਰ ਕਰਾਚੀ ਜੋ ਪਾਕਿਸਤਾਨ ’ਚ ਵਣਜਿਕ ਸਰਗਰਮੀਆਂ ਦਾ ਪ੍ਰਮੁੱਖ ਕੇਂਦਰ ਹੈ ਅਤੇ ਇਸ ਨੂੰ ਦੇਸ਼ ਦੀ ਿਵੱਤੀ ਰਾਜਧਾਨੀ ਵੀ ਕਿਹਾ ਜਾਂਦਾ ਹੈ, ਇਕ ਪ੍ਰੇਸ਼ਾਨ ਕਰਨ ਵਾਲੀ ਤਸਵੀਰ ਦਿਖਾਉਂਦਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਹਾਲ ਹੀ ’ਚ ਚੀਨੀ ਪ੍ਰਵਾਸੀਆਂ ਨਾਲ ਜੁੜੀ ਹਾਈ-ਪ੍ਰੋਫਾਈਲ ਘਟਨਾ ਕਰਾਚੀ ’ਚ ਵਧਦੀ ਸੁਰੱਖਿਆ ਚਿੰਤਾ ਦਾ ਇਕ ਕਾਰਨ ਜਾਪਦੀ ਹੈ।
ਸਰਵੇਖਣ ’ਚ ਦੇਸ਼ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਸਬੰਧ ’ਚ ਕਾਰੋਬਾਰੀਆਂ ਦੇ ਯਕੀਨ ’ਚ ਗਿਰਾਵਟ ਦੀ ਪ੍ਰਵਿਰਤੀ ਦਾ ਵੀ ਪਤਾ ਲੱਗਾ।
ਇਸ ’ਚ ਕਿਹਾ ਗਿਆ ਹੈ ਕਿ ‘‘ਲਗਭਗ ਅੱਧੇ ਜਵਾਬਦਾਤਿਆਂ ਨੇ ਮਹਿਸੂਸ ਕੀਤਾ ਕਿ ਸੁਰੱਖਿਆ ਦੀ ਸਥਿਤੀ ਦਾ ਉਨ੍ਹਾਂ ਦੇ ਸੰਚਾਲਨ ਅਤੇ ਸਬੰਧਤ ਕਾਰੋਬਾਰਾਂ (ਸਪਲਾਈਕਰਤਾਵਾਂ/ਵਿਕ੍ਰੇਤਾਵਾਂ ਅਤੇ ਖਪਤਕਾਰਾਂ) ’ਤੇ ਕੁਝ ਅਸਰ ਿਪਆ ਹੈ, ਜਦਕਿ 56 ਫੀਸਦੀ ਜਵਾਬਦਾਤਿਆਂ ਨੇ ਆਪਣੇ ਮੁਲਾਜ਼ਮਾਂ ਵੱਲੋਂ ਸਾਹਮਣਾ ਕੀਤੇ ਜਾ ਰਹੇ ਸੜਕ ਅਪਰਾਧਾਂ ’ਚ ਵਾਧੇ ਦਾ ਹਵਾਲਾ ਦਿੱਤਾ।’’
ਪਾਕਿਸਤਾਨ ਦੀਆਂ ਆਰਥਿਕ ਨੀਤੀਆਂ ’ਚ ਘਾਟਾਂ ਬਾਕੀ ਸਮਾਜਿਕ ਅਤੇ ਵਣਜਿਕ ਵਾਤਾਵਰਣੀ ਤੰਤਰ ਲਈ ਚੁਣੌਤੀਆਂ ਦਾ ਕਾਰਨ ਬਣੀਆਂ ਰਹੀਆਂ ਹਨ। ਪ੍ਰਮੁੱਖ ਸ਼ਹਿਰਾਂ ’ਚ ਕਾਨੂੰਨ ਅਤੇ ਵਿਵਸਥਾ ’ਚ ਸਪੱਸ਼ਟ ਗਿਰਾਵਟ ਨੇ ਵਿਦੇਸ਼ੀ ਸਮੇਤ ਹੋਰਨਾਂ ਨਿਵੇਸ਼ਕਾਂ ਦੇ ਮਨੋਬਲ ਨੂੰ ਸਪੱਸ਼ਟ ਤੌਰ ’ਤੇ ਪ੍ਰਭਾਵਿਤ ਕੀਤਾ ਹੈ।
ਵੱਖ-ਵੱਖ ਚੈਨਲਾਂ ਤੋਂ ਜ਼ਮੀਨੀ ਪੱਧਰ ਦੀ ਪ੍ਰਤੀਕਿਰਿਆ, ਪੂਰੇ ਪਾਕਿਸਤਨ ’ਚ ਸੁਰੱਖਿਆ ਚੁਣੌਤੀਆਂ ਕਾਰਨ ਉਦਯੋਗਿਕ ਸਰਗਰਮੀ ਲਈ ਇਕ ਸਪੱਸ਼ਟ ਝਟਕੇ ਵੱਲ ਇਸ਼ਾਰਾ ਕਰਦੀ ਹੈ।
ਦੇਸ਼ ਭਰ ’ਚ ਵਿਆਪਕ ਅੱਤਵਾਦ ਅਤੇ ਅਰਾਜਕਤਾ ਨੇ ਅੰਦਰੂਨੀ ਸੁਰੱਖਿਆ ਦੀ ਸਥਿਤੀ ਨੂੰ ਹੋਰ ਖਰਾਬ ਕਰ ਿਦੱਤਾ ਹੈ। ਸਥਾਨਕ ਪੱਧਰ ’ਤੇ ਅਪਰਾਧਿਕ ਗਿਰੋਹਾਂ ’ਚ ਵਾਧਾ ਹੋ ਰਿਹਾ ਹੈ। ਇਨ੍ਹਾਂ ਸਾਰਿਆਂ ਨੇ ਪਾਕਿਸਤਾਨੀ ਸਮਾਜ ਦੇ ਵਿਕਾਸ ਅਤੇ ਸ਼ਾਂਤੀਪੂਰਨ ਹੋਂਦ ਨੂੰ ਹੋਰ ਖਤਰੇ ’ਚ ਪਾ ਦਿੱਤਾ ਹੈ।
ਚੈਂਬਰ ਨੇ ਕਾਨੂੰਨ ਪ੍ਰਵਰਤਨ ਏਜੰਸੀਆਂ ਅਤੇ ਹੋਰ ਸਰਕਾਰੀ ਅਥਾਰਟੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਿਵੇਸ਼ ਅਤੇ ਕਾਰੋਬਾਰੀ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਜ਼ਿੰਮੇਵਾਰ ਹੋਣ ਤਾਂ ਕਿ ਸਮੁੱਚੇ ਸੁਰੱਖਿਆ ਵਾਤਾਵਰਣ ਨੂੰ ਮਜ਼ਬੂਤ ਕੀਤਾ ਜਾ ਸਕੇ, ਜਦਕਿ ਵਿਸ਼ੇਸ਼ ਤੌਰ ’ਤੇ ਕਰਾਚੀ, ਲਾਹੌਰ ਅਤੇ ਫੈਸਲਾਬਾਦ ਦੇ ਉਦਯੋਗਿਕ ਸ਼ਹਿਰਾਂ ’ਚ ਵਿਦੇਸ਼ੀਆਂ ਦੀ ਸੁਰੱਖਿਆ ਅਤੇ ਸੜਕ ਅਪਰਾਧਾਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ।
ਹਵਾਈ ਯਾਤਰੀਆਂ ਲਈ ਅਹਿਮ ਖ਼ਬਰ, ਬੋਰਡਿੰਗ ਪਾਸ ਨੂੰ ਲੈ ਕੇ ਵਿਭਾਗ ਨੇ ਜਾਰੀ ਕੀਤੇ ਇਹ ਆਦੇਸ਼
NEXT STORY