Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 09, 2026

    4:03:23 PM

  • government holiday declared on september 12

    12 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਅੰਮ੍ਰਿਤਸਰ...

  • bhagwant mann  rahul gandhi  gulzar singh

    CM ਮਾਨ ਦਾ ਰਾਹੁਲ ਗਾਂਧੀ ਨੂੰ ਜਵਾਬ, ਲਾਸ਼ਾਂ 'ਤੇ...

  • jalandhar cp satinder singh s strictness regarding schools security increased

    ਜਲੰਧਰ 'ਚ ਸਕੂਲਾਂ ਨੂੰ ਲੈ ਕੇ CP ਸਤਿੰਦਰ ਸਿੰਘ ਦੀ...

  • schools closed

    ਸਕੂਲ ਬੰਦ, ਆਨਲਾਈਨ ਹੋਵੇਗੀ ਪੜ੍ਹਾਈ ! ਇੰਡੋਨੇਸ਼ੀਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵਿਦਿਆਰਥੀ ਪੜ੍ਹਨ ਨਿਕਲੇ ਹਨ, ਜਾਨ ਗਵਾਉਣ ਨਹੀਂ

BLOG News Punjabi(ਬਲਾਗ)

ਵਿਦਿਆਰਥੀ ਪੜ੍ਹਨ ਨਿਕਲੇ ਹਨ, ਜਾਨ ਗਵਾਉਣ ਨਹੀਂ

  • Edited By Harpreet Singh,
  • Updated: 09 Sep, 2026 02:59 PM
Blog
students
  • Share
    • Facebook
    • Tumblr
    • Linkedin
    • Twitter
  • Comment

ਘਰੋਂ ਨਿਕਲਦੇ ਸਮੇਂ ਕਿਸੇ ਮਾਂ ਨੇ ਪੁੱਤ ਨੂੰ ਕਿਹਾ ਹੋਵੇਗਾ, ਪੜ੍ਹਾਈ ’ਤੇ ਧਿਆਨ ਦੇਣਾ। ਕਿਸੇ ਪਿਓ ਨੇ ਜੇਬ ’ਚ ਕੁਝ ਰੁਪਏ ਰੱਖਦੇ ਹੋਏ ਕਿਹਾ ਹੋਵੇਗਾ ਕਿ ਚਿੰਤਾ ਨਾ ਕਰੀਂ, ਕੁਝ ਬਣ ਜਾਈਂ। ਕਿਸੇ ਪਰਿਵਾਰ ਨੇ ਸਟੇਸ਼ਨ ਤੱਕ ਛੱਡਦੇ ਹੋਏ ਬਸ ਇੰਨਾ ਕਿਹਾ ਹੋਵੇਗਾ ਕਿ ਆਪਣਾ ਖਿਆਲ ਰੱਖੀਂ।

ਦੇਸ਼ ਦੇ ਛੋਟੇ ਸ਼ਹਿਰਾਂ ਅਤੇ ਪਿੰਡਾਂ ਤੋਂ ਬੱਚੇ ਦਿੱਲੀ ਇਸੇ ਭਰੋਸੇ ਨਾਲ ਆਉਂਦੇ ਹਨ। ਕੋਈ ਡਾਕਟਰ ਬਣਨ, ਕੋਈ ਇੰਜੀਨੀਅਰ, ਕੋਈ ਅਫਸਰ ਅਤੇ ਕੋਈ ਬਸ ਇੰਨਾ ਚਾਹੁੰਦਾ ਹੈ ਕਿ ਪੜ੍ਹ-ਲਿਖ ਕੇ ਆਪਣੇ ਘਰ ਦੀ ਹਾਲਤ ਬਦਲ ਸਕੇ ਪਰ ਦਿੱਲੀ ਆਉਣ ਤੋਂ ਬਾਅਦ ਉਨ੍ਹਾਂ ਤੋਂ ਸਭ ਤੋਂ ਪਹਿਲਾਂ ਪਤਾ ਪੁੱਛਿਆ ਜਾਂਦਾ ਹੈ, ਫੀਸ ਪੁੱਛੀ ਜਾਂਦੀ ਹੈ, ਕਿਰਾਇਆ ਪੁੱਛਿਆ ਜਾਂਦਾ ਹੈ। ਉਨ੍ਹਾਂ ਦੀ ਸੁਰੱਖਿਆ ਕੌਣ ਪੁੱਛਦਾ ਹੈ, ਇਸ ਦਾ ਜਵਾਬ ਦਿੱਲੀ ’ਚ ਸੱਤਿਆ ਨਿਕੇਤਨ ਦੇ ਮਲਬੇ ਹੇਠ ਦੱਬੇ 7 ਲੋਕਾਂ ਦੀ ਮੌਤ ਨੇ ਫਿਰ ਮੰਗ ਲਿਆ ਹੈ। ਮ੍ਰਿਤਕਾਂ ’ਚ 5 ਵਿਦਿਆਰਥੀ ਸਨ। ਇਨ੍ਹਾਂ ਦੇ ਪਿੱਛੇ ਅਜਿਹੇ ਘਰ ਹਨ ਜਿੱਥੇ ਹੁਣ ਇਕ ਕਮਰਾ ਖਾਲੀ ਰਹੇਗਾ। ਕਿਤਾਬਾਂ ਹੋਣਗੀਆਂ, ਬੈਗ ਹੋਣਗੇ, ਫੋਨ ਹੋਣਗੇ ਅਤੇ ਅਜਿਹੇ ਮਾਤਾ-ਪਿਤਾ ਹੋਣਗੇ, ਜੋ ਸ਼ਾਇਦ ਆਖਰੀ ਗੱਲਬਾਤ ਨੂੰ ਵਾਰ-ਵਾਰ ਯਾਦ ਕਰਨਗੇ। ਜਿਸ ਉਮਰ ’ਚ ਭਵਿੱਖ ਦੀ ਯੋਜਨਾ ਬਣਦੀ ਹੈ, ਉਸ ਉਮਰ ’ਚ ਇਨ੍ਹਾਂ ਘਰਾਂ ਦੀਆਂ ਕੰਧਾਂ ’ਤੇ ਤਸਵੀਰਾਂ ਲੱਗ ਗਈਆਂ।

ਮੁੱਢਲੀ ਜਾਂਚ ’ਚ ਇਮਾਰਤ ਦੀ ਉਮਰ, ਉਸ ਦੀ ਬਣਤਰ ਦੀ ਸਥਿਤੀ ਅਤੇ ਬੇਸਮੈਂਟ ’ਚ ਚੱਲ ਰਹੇ ਕੰਮ ਨੂੰ ਲੈ ਕੇ ਗੰਭੀਰ ਸਵਾਲ ਸਾਹਮਣੇ ਆਏ ਹਨ। ਇਮਾਰਤ ਦੇ ਮਾਲਕ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ ਹੋਈ ਹੈ ਅਤੇ ਨਗਰ ਨਿਗਮ ਦੇ 5 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਪਰ ਅਸਲੀ ਪ੍ਰਸ਼ਨ ਗ੍ਰਿਫ਼ਤਾਰੀ ਅਤੇ ਮੁਅੱਤਲੀ ਤੋਂ ਬਾਅਦ ਸ਼ੁਰੂ ਹੁੰਦਾ ਹੈ। ਇਮਾਰਤ ਡਿੱਗਣ ਤੋਂ ਪਹਿਲਾਂ ਉਸ ਦੀ ਹਾਲਤ ਕਿਸ ਨੇ ਦੇਖੀ? ਉਸ ’ਚ ਦਰਜਨਾਂ ਵਿਦਿਆਰਥੀ ਰਹਿ ਰਹੇ ਸਨ ਤਾਂ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਸੀ? ਨਿਯਮ ਸਨ ਤਾਂ ਉਨ੍ਹਾਂ ਦੀ ਪਾਲਣਾ ਕਿਸ ਨੇ ਯਕੀਨੀ ਬਣਾਈ? ਅਤੇ ਜੇਕਰ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ ਸੀ ਤਾਂ ਇਹ ਕਾਰੋਬਾਰ ਚੱਲਣ ਕਿਵੇਂ ਦਿੱਤਾ ਗਿਆ?

ਇਹ ਪਹਿਲੀ ਘਟਨਾ ਨਹੀਂ ਹੈ। ਕੁਝ ਮਹੀਨੇ ਪਹਿਲਾਂ ਸੈਦੁਲਾਜਾਬ ’ਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋਈ ਸੀ, ਜਿਨ੍ਹਾਂ ’ਚ 5 ਵਿਦਿਆਰਥੀ ਸਨ। ਇਸ ਤੋਂ ਪਹਿਲਾਂ ਜੁਲਾਈ 2024 ’ਚ ਰਾਜੇਂਦਰ ਨਗਰ ਸਥਿਤ ਰਾਊਜ਼ ਆਈ. ਏ. ਐੱਸ. ਸਟੱਡੀ ਸਰਕਲ ਦੇ ਬੇਸਮੈਂਟ ’ਚ ਪਾਣੀ ਭਰਨ ਨਾਲ 3 ਸਿਵਲ ਸੇਵਾ ਉਮੀਦਵਾਰਾਂ ਦੀ ਜਾਨ ਚਲੀ ਗਈ। ਬਾਅਦ ’ਚ ਸਾਹਮਣੇ ਆਇਆ ਕਿ ਹਾਦਸੇ ਤੋਂ ਪਹਿਲਾਂ ਬੇਸਮੈਂਟ ਦੀ ਵਰਤੋਂ ਅਤੇ ਸੰਭਾਵੀ ਦੁਰਘਟਨਾ ਨੂੰ ਲੈ ਕੇ ਸ਼ਿਕਾਇਤ ਵੀ ਕੀਤੀ ਗਈ ਸੀ।

ਜੂਨ 2023 ’ਚ ਮੁਖਰਜੀ ਨਗਰ ਦੇ ਇਕ ਕੋਚਿੰਗ ਕੇਂਦਰ ’ਚ ਅੱਗ ਲੱਗੀ ਤਾਂ ਕਰੀਬ 250 ਵਿਦਿਆਰਥੀ ਇਮਾਰਤ ’ਚ ਫਸੇ ਸਨ। ਜਾਨ ਬਚਾਉਣ ਲਈ ਵਿਦਿਆਰਥੀਅਾਂ ਨੂੰ ਖਿੜਕੀਆਂ, ਰੱਸੀਆਂ ਅਤੇ ਤਾਰਾਂ ਦਾ ਸਹਾਰਾ ਲੈਣਾ ਪਿਆ। 61 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਅਪ੍ਰੈਲ 2024 ’ਚ ਕੋਟਾ ਦੇ ਇਕ ਹੋਸਟਲ ’ਚ ਅੱਗ ਲੱਗਣ ਨਾਲ 8 ਵਿਦਿਆਰਥੀ ਜ਼ਖਮੀ ਹੋਏ ਅਤੇ ਜਾਂਚ ’ਚ ਅੱਗ ਸੁਰੱਖਿਅਾ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਕਮੀਆਂ ਸਾਹਮਣੇ ਆਈਆਂ। ਹਾਦਸੇ ਵੱਖ-ਵੱਖ ਸ਼ਹਿਰਾਂ ’ਚ ਹੋਏ ਪਰ ਕਹਾਣੀ ਇਕੋ ਹੈ। ਖਤਰਾ ਪਹਿਲਾਂ ਮੌਜੂਦ ਸੀ, ਕਾਰਵਾਈ ਬਾਅਦ ’ਚ ਹੋਈ।

ਇਹੀ ਉਸ ਵਿਵਸਥਾ ਦੀ ਸਭ ਤੋਂ ਵੱਡੀ ਨਾਕਾਮੀ ਹੈ ਜਿਸ ’ਚ ਵਿਦਿਆਰਥੀ ਸ਼ਹਿਰ ਦੀ ਆਰਥਿਕਤਾ ਦਾ ਵੱਡਾ ਹਿੱਸਾ ਬਣ ਜਾਂਦਾ ਹੈ ਪਰ ਸ਼ਹਿਰ ਦੀਆਂ ਤਰਜੀਹਾਂ ’ਚ ਉਸ ਦੀ ਸੁਰੱਖਿਆ ਪਿੱਛੇ ਛੁੱਟ ਜਾਂਦੀ ਹੈ। ਦਿੱਲੀ ਯੂਨੀਵਰਸਿਟੀ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ’ਚ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ, ਜਦੋਂ ਕਿ ਸੰਸਥਾਗਤ ਹੋਸਟਲਾਂ ਦੀ ਸਮਰੱਥਾ ਸੀਮਤ ਹੈ। ਨਤੀਜਾ ਇਹ ਹੁੰਦਾ ਹੈ ਕਿ ਹਜ਼ਾਰਾਂ ਵਿਦਿਆਰਥੀਆਂ ਨੂੰ ਨਿੱਜੀ ਪੀ. ਜੀ. ਅਤੇ ਕਿਰਾਏ ਦੇ ਕਮਰਿਆਂ ਦਾ ਸਹਾਰਾ ਲੈਣਾ ਪੈਂਦਾ ਹੈ। ਸੱਤਿਆ ਨਿਕੇਤਨ, ਮੁਖਰਜੀ ਨਗਰ ਅਤੇ ਰਾਜੇਂਦਰ ਨਗਰ ਵਰਗੇ ਇਲਾਕੇ ਇਸੇ ਲੋੜ ਤੋਂ ਵਿਕਸਿਤ ਹੋਏ ਹਨ। ਲੋੜ ਨੇ ਬਾਜ਼ਾਰ ਬਣਾਇਆ ਅਤੇ ਬਾਜ਼ਾਰ ਨੇ ਜਗ੍ਹਾ ਨੂੰ ਕਮਾਈ ਦੀ ਵਸਤੂ ’ਚ ਬਦਲ ਦਿੱਤਾ। ਇਕ ਕਮਰੇ ’ਚ ਜ਼ਿਆਦਾ ਬਿਸਤਰੇ। ਪੁਰਾਣੀ ਇਮਾਰਤ ’ਚ ਬਦਲਾਅ। ਬੇਸਮੈਂਟ ਦੀ ਵੱਖਰੀ ਵਰਤੋਂ। ਸੁਰੱਖਿਆ ’ਤੇ ਖਰਚ ਘੱਟ ਕਰਨ ਦੀ ਕੋਸ਼ਿਸ਼। ਨਿਰੀਖਣ ’ਚ ਢਿੱਲ।

ਇਹੀ ਉਹ ਲੜੀ ਹੈ, ਜਿਸ ਦੇ ਅੰਤ ’ਚ ਕਿਸੇ ਦਿਨ ਕੋਈ ਇਮਾਰਤ ਡਿੱਗਦੀ ਹੈ। ਤਦ ਉਸ ਨੂੰ ਹਾਦਸਾ ਕਿਹਾ ਜਾਂਦਾ ਹੈ ਪਰ ਹਰ ਮੌਤ ਹਾਦਸਾ ਨਹੀਂ ਹੁੰਦੀ। ਕਈ ਮੌਤਾਂ ਦੀ ਸ਼ੁਰੂਆਤ ਉਸੇ ਦਿਨ ਹੋ ਜਾਂਦੀ ਹੈ ਜਦੋਂ ਪਹਿਲੀ ਤਰੇੜ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਜਦੋਂ ਗੈਰ-ਕਾਨੂੰਨੀ ਨਿਰਮਾਣ ਨੂੰ ਚੱਲਣ ਦਿੱਤਾ ਜਾਂਦਾ ਹੈ। ਜਦੋਂ ਅੱਗ ਸੁਰੱਖਿਆ ਕਾਗਜ਼ਾਂ ਤੱਕ ਸੀਮਤ ਰਹਿੰਦੀ ਹੈ। ਜਦੋਂ ਬੇਸਮੈਂਟ ਦੀ ਵਰਤੋਂ ਉਸ ਦੇ ਨਿਰਧਾਰਤ ਉਦੇਸ਼ ਦੇ ਉਲਟ ਹੁੰਦੀ ਹੈ। ਜਦੋਂ ਨਿਰੀਖਣ ਦਾ ਅਰਥ ਸਿਰਫ ਫਾਈਲ ’ਤੇ ਦਸਤਖ਼ਤ ਰਹਿ ਜਾਂਦਾ ਹੈ।

ਵਿਵਸਥਾ ਦਾ ਕੰਮ ਇਮਾਰਤ ਡਿੱਗਣ ਤੋਂ ਬਾਅਦ ਮਲਬਾ ਹਟਾਉਣਾ ਨਹੀਂ ਹੈ। ਉਸ ਦਾ ਕੰਮ ਇਮਾਰਤ ਡਿੱਗਣ ਤੋਂ ਪਹਿਲਾਂ ਖਤਰੇ ਨੂੰ ਪਛਾਣਨਾ ਹੈ। ਸਰਕਾਰ ਦਾ ਕੰਮ ਸਿਰਫ ਮੁਆਵਜ਼ਾ ਦੇਣਾ ਨਹੀਂ ਹੈ। ਉਸ ਦਾ ਕੰਮ ਅਜਿਹੀ ਵਿਵਸਥਾ ਬਣਾਉਣਾ ਹੈ ਜਿਸ ’ਚ ਮੁਆਵਜ਼ੇ ਦੀ ਲੋੜ ਹੀ ਨਾ ਪਵੇ। ਨਗਰ ਨਿਗਮ ਦਾ ਕੰਮ ਹਾਦਸੇ ਤੋਂ ਬਾਅਦ ਨੋਟਿਸ ਲਗਾਉਣਾ ਨਹੀਂ ਹੈ। ਉਸ ਨੇ ਇਹ ਦੇਖਣਾ ਹੈ ਕਿ ਜਿਨ੍ਹਾਂ ਇਮਾਰਤਾਂ ’ਚ ਦਰਜਨਾਂ ਬੱਚੇ ਰਹਿ ਰਹੇ ਹਨ, ਉਹ ਰਹਿਣ ਯੋਗ ਵੀ ਹਨ ਜਾਂ ਨਹੀਂ। ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਵੀ ਇਥੇ ਹੀ ਸਮਾਪਤ ਨਹੀਂ ਹੋ ਜਾਂਦੀ। ਹੋਸਟਲ ਸਮਰੱਥਾ ਵਧਾਉਣ, ਨਿੱਜੀ ਵਿਦਿਆਰਥੀ ਰਿਹਾਇਸ਼ਾਂ ਲਈ ਕਠੋਰ ਅਤੇ ਨਿਯਮਤ ਸੁਰੱਖਿਆ ਮਿਆਰ ਬਣਾਉਣ ਅਤੇ ਸੁਤੰਤਰ ਬਣਤਰ ਜਾਂਚ ਦੀ ਵਿਵਸਥਾ ਹੁਣ ਟਾਲੀ ਨਹੀਂ ਜਾ ਸਕਦੀ।

ਸਾਡੇ ਸ਼ਹਿਰਾਂ ’ਚ ਤਰਜੀਹਾਂ ਦਾ ਫਰਕ ਵੀ ਦਿਖਾਈ ਦਿੰਦਾ ਹੈ। ਸੱਤਾ ਅਤੇ ਪ੍ਰਸ਼ਾਸਨ ਲਈ ਸੁਰੱਖਿਅਤ ਭਵਨ, ਚੌੜੇ ਕੰਪਲੈਕਸ ਅਤੇ ਵਿਆਪਕ ਸਹੂਲਤਾਂ ਸੁਭਾਵਕ ਮੰਨੀਆਂ ਜਾਂਦੀਆਂ ਹਨ ਪਰ ਪੜ੍ਹਨ ਆਏ ਵਿਦਿਆਰਥੀ ਦੇ ਹਿੱਸੇ ’ਚ ਅਕਸਰ ਤੰਗ ਗਲੀ, ਭਰੀ ਹੋਈ ਪੌੜੀ ਅਤੇ ਕਿਰਾਏ ਦਾ ਛੋਟਾ ਕਮਰਾ ਆਉਂਦਾ ਹੈ। ਇਹ ਸਿਰਫ ਜ਼ਮੀਨ ਜਾਂ ਪੈਸੇ ਦਾ ਸਵਾਲ ਨਹੀਂ ਹੈ। ਇਹ ਤਰਜੀਹ ਦਾ ਸਵਾਲ ਹੈ।

ਅਸੀਂ ਬੱਚਿਆਂ ਨੂੰ ਦੇਸ਼ ਦਾ ਭਵਿੱਖ ਕਹਿੰਦੇ ਹਾਂ ਪਰ ਭਵਿੱਖ ਦੀ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਵਰਤਮਾਨ ਨੂੰ ਸੁਰੱਖਿਅਤ ਕਰਨਾ ਹੋਵੇਗਾ। ਉਹ ਬੱਚਾ ਕਿਸੇ ਕੋਚਿੰਗ ਦਾ ਗਾਹਕ ਮਾਤਰ ਨਹੀਂ ਹੈ। ਉਹ ਕਿਸੇ ਪੀ. ਜੀ. ਮਾਲਕ ਦੀ ਮਹੀਨਾਵਾਰ ਆਮਦਨ ਦਾ ਅੰਕੜਾ ਨਹੀਂ ਹੈ। ਉਹ ਇਕ ਨਾਗਰਿਕ ਹੈ ਅਤੇ ਉਸ ਦੀ ਜਾਨ ਦੀ ਕੀਮਤ ਓਨੀ ਹੀ ਹੈ ਜਿੰਨੀ ਕਿਸੇ ਵੀ ਦੂਜੇ ਨਾਗਰਿਕ ਦੀ।

ਵਿਵਸਥਾ ਦੀ ਸਫਲਤਾ ਮੁਅੱਤਲੀ ਦੀ ਗਿਣਤੀ ਤੋਂ ਨਹੀਂ ਮਾਪੀ ਜਾਵੇਗੀ। ਉਸ ਦੀ ਸਫਲਤਾ ਇਸ ਗੱਲ ਤੋਂ ਮਾਪੀ ਜਾਵੇਗੀ ਕਿ ਅਗਲਾ ਵਿਦਿਆਰਥੀ ਸੁਰੱਖਿਅਤ ਆਪਣੇ ਕਮਰੇ ਤੱਕ ਪਹੁੰਚਦਾ ਹੈ ਜਾਂ ਨਹੀਂ। ਘਰੋਂ ਨਿਕਲਦੇ ਸਮੇਂ ਮਾਤਾ-ਪਿਤਾ ਕਹਿੰਦੇ ਹਨ, ਆਪਣਾ ਖਿਆਲ ਰੱਖਣਾ ਪਰ ਹੁਣ ਇਹ ਸਵਾਲ ਸ਼ਹਿਰ ਅਤੇ ਵਿਵਸਥਾ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਘਰੋਂ ਨਿਕਲਣ ਤੋਂ ਬਾਅਦ ਉਸ ਬੱਚੇ ਦਾ ਖਿਆਲ ਕੌਣ ਰੱਖੇਗਾ। ਕਿਉਂਕਿ ਬੱਚੇ ਪੜ੍ਹਨ ਨਿਕਲੇ ਹਨ, ਜਾਨ ਗਵਾਉਣ ਨਹੀਂ।

-ਪ੍ਰਭਾਤ ਪਾਂਡੇ

  • Students
  • Building Collapse
  • Study

7.8 ਫੀਸਦੀ ਵਿਕਾਸ ਦਰ, ਪਰ ਕਿੱਥੇ ਹੈ ਖੁਸ਼ਹਾਲੀ ?

NEXT STORY

Stories You May Like

  • panjab university elections
    ਵਿਦਿਆਰਥੀ ਸਿਆਸਤ ’ਚ ਅੰਕਿਤ ਨੇ ਪਾਇਆ ਨਵਾਂ ‘ਬਿਧਾਨ’, ਜੀਂਦ ਦੇ ਪਿੰਡ ਨਾਲ ਹਨ ਸਬੰਧਿਤ
  • study in canada
    ਕੈਨੇਡਾ 'ਚ ਪੜ੍ਹਨ ਦੇ ਚਾਹਵਾਨ ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਝਟਕਾ !  GIC 'ਚ ਹੋਇਆ ਵਾਧਾ
  • highway  punjab  teachers  students
    ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ, ਅਧਿਆਪਕ ਤੇ ਵਿਦਿਆਰਥੀ ਦੀ ਮੌਤ
  • government school  food  lizard  30 students  sick
    ਸਰਕਾਰੀ ਸਕੂਲ ਦੇ ਖਾਣੇ 'ਚੋਂ ਨਿਕਲੀ ਛਿਪਕਲੀ, 30 ਵਿਦਿਆਰਥੀ ਬੀਮਾਰ, ਚੰਦਰਪੁਰ ਦੇ ਹਸਪਤਾਲ 'ਚ ਦਾਖਲ
  • himachal pradesh  boarding school  sikh student  rp singh
    ਹਿਮਾਚਲ ਪ੍ਰਦੇਸ਼ ਦੇ ਬੋਰਡਿੰਗ ਸਕੂਲ 'ਚ ਸਿੱਖ ਵਿਦਿਆਰਥੀ ਨਾਲ ਰੈਗਿੰਗ 'ਤੇ RP ਸਿੰਘ ਨੇ ਜਤਾਈ ਚਿੰਤਾ
  • student visa
    ਵਿਦਿਆਰਥੀ ਵੀਜ਼ਾ ਦੀ ਦੁਰਵਰਤੋਂ ’ਤੇ ਆਸਟ੍ਰੇਲੀਆ ਸਰਕਾਰ ਸਖ਼ਤ, ਗ੍ਰੈਜੂਏਟ ਡਿਪਲੋਮਾ ਕੋਰਸ ’ਤੇ ਰੋਕ
  • nepal floods
    ਨੇਪਾਲ 'ਚ ਨਹੀਂ ਰੁਕ ਰਿਹਾ ਮੌਤਾਂ ਦਾ ਸਿਲਸਿਲਾ ! ਹੁਣ ਤੱਕ 1,344 ਲੋਕਾਂ ਦੀ ਗਈ ਜਾਨ, ਹਜ਼ਾਰਾਂ ਹਾਲੇ ਵੀ ਲਾਪਤਾ
  • telangana  assembly  officer  heart attack
    ਤੇਲੰਗਾਨਾ ਵਿਧਾਨ ਸਭਾ 'ਚ IAS ਨਵੀਨ ਮਿੱਤਲ ਦੇ PS ਨੂੰ ਆ ਗਿਆ ਹਾਰਟ ਅਟੈਕ ! ਨਹੀਂ ਬਚ ਸਕੀ ਜਾਨ
  • jalandhar cp satinder singh s strictness regarding schools security increased
    ਜਲੰਧਰ 'ਚ ਸਕੂਲਾਂ ਨੂੰ ਲੈ ਕੇ CP ਸਤਿੰਦਰ ਸਿੰਘ ਦੀ ਸਖ਼ਤੀ! ਅਚਾਨਕ ਵਧਾਈ ਗਈ...
  • congress protests over tampering with baba saheb s statue in jalandhar
    ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਮਾਮਲੇ 'ਤੇ ਜਲੰਧਰ 'ਚ ਕਾਂਗਰਸ ਦਾ ਪ੍ਰਦਰਸ਼ਨ,...
  • mela kathar  punjabi singer  bhana la
    ਮੇਲਾ ਕਠਾਰ ਦਾ 13-14 ਸਤੰਬਰ ਨੂੰ, ਭਾਨਾ LA ਕਰਨਗੇ ਖਾਸ ਪੇਸ਼ਕਾਰੀ
  • anurag verma appears at the ed office in jalandhar
    ਜਲੰਧਰ ਵਿਖੇ ED ਦਫ਼ਤਰ ਪੇਸ਼ ਹੋਏ ਅਨੁਰਾਗ ਵਰਮਾ
  • kingdom consultant accused farmers protest
    ਕਿੰਗਡਮ ਕੰਸਲਟੈਂਟ ’ਤੇ ਲੱਖਾਂ ਰੁਪਏ ਲੈ ਕੇ ਵਿਦੇਸ਼ ਨਾ ਭੇਜਣ ਦੇ ਦੋਸ਼, ਕਿਸਾਨਾਂ...
  • dgp gaurav yadav meeting punjab police
    ਪੰਜਾਬ DGP ਗੌਰਵ ਯਾਦਵ ਦੀ ਸਖ਼ਤੀ! ਸਰਹੱਦੋਂ ਪਾਰ ਉੱਭਰ ਰਹੇ ਖ਼ਤਰਿਆਂ ਸਬੰਧੀ...
  • ludhiana bandh jalandhar panipat national highway closed
    Ludhiana Bandh : ਜਲੰਧਰ-ਪਾਣੀਪਤ ਨੈਸ਼ਨਲ ਹਾਈਵੇ ਬੰਦ, ਲੱਗਾ ਭਾਰੀ ਜਾਮ, 4 ਵਜੇ...
  • after the ludhiana bandh call protests in jalandhar
    ਲੁਧਿਆਣਾ ਬੰਦ ਦੀ ਕਾਲ ਤੋਂ ਬਾਅਦ ਜਲੰਧਰ 'ਚ ਵੀ ਪ੍ਰਦਰਸ਼ਨ, ਬਾਬਾ ਸਾਹਿਬ ਦੀ ਮੂਰਤੀ...
Trending
Ek Nazar
trump gave holiday gifts

ਟਰੰਪ ਨੇ ਵ੍ਹਾਈਟ ਹਾਊਸ ਦੇ ਆਪਣੇ ਖਾਸ ਸਟਾਫ਼ ਨੂੰ ਦਿੱਤੇ ਲੱਖਾਂ ਰੁਪਏ ਦੇ...

diplomatic dispute

ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਕ ਵਿਵਾਦ ਤਿੱਖਾ, ਯੇਰੂਸ਼ਲਮ ਸਥਿਤ ਬ੍ਰਿਟਿਸ਼...

humanitarian aid to nepal

ਯੂਏਈ ਨੇ 38 ਟਨ ਮਨੁੱਖੀ ਸਹਾਇਤਾ ਵਾਲਾ ਜਹਾਜ਼ ਭੇਜਿਆ ਨੇਪਾਲ

india  morocco  defense cooperation  meeting

ਭਾਰਤ ਤੇ ਮੋਰੱਕੋ ਦਰਮਿਆਨ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ

punjabi singer arrested

ਪੰਜਾਬੀ ਗਾਇਕ ਹੋ ਗਿਆ ਗ੍ਰਿਫ਼ਤਾਰ ! ਜਾਣੋ ਪੂਰਾ ਮਾਮਲਾ

peskov statement

ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ

hormuz strait iran

ਈਰਾਨ ਦੀ ਹੋਰਮੁਜ਼ ਨੇੜੇ ਨਵਾਂ ‘ਨੋ ਐਂਟਰੀ ਜ਼ੋਨ’ ਬਣਾਉਣ ਦੀ ਯੋਜਨਾ

disadvantages of ai

AI ਮਨੁੱਖਤਾ ਦੇ ਵਜੂਦ ਲਈ ਖ਼ਤਰਾ : ਵੋਲਕਰ ਟਕਰ

oil facilities incident

ਸਾਊਦੀ ਅਰਬ ਦੇ ਤੇਲ ਸਥਾਪਨਾਵਾਂ 'ਚ ਲੱਗੀ ਅੱਗ, 70 ਤੋਂ ਵੱਧ ਜ਼ਖਮੀ

now the miscreants have reached the schools

ਹੁਣ ਸਕੂਲਾਂ ਤੱਕ ਪਹੁੰਚੇ ਬਦਮਾਸ਼, ਤਕਨੀਕੀ ਖਰਾਬੀ ਕਾਰਨ ਨਹੀਂ ਕਰ ਸਕੇ ਫਾਇਰ, CCTV...

government teacher  s son becomes lieutenant in army

ਸਰਕਾਰੀ ਅਧਿਆਪਕ ਦਾ ਪੁੱਤਰ ਫੌਜ 'ਚ ਬਣਿਆ ਲੈਫਟੀਨੈਂਟ, ਘਰ ਪਹੁੰਚਣ 'ਤੇ ਹੋਇਆ...

social media in china

ਚੀਨ 'ਚ ਆਰਥਿਕ ਮੰਦੀ ਦਾ ਕਹਿਰ: ਬੇਘਰ ਹੋ ਕੇ ਜੀਣ ਦੇ ਤਰੀਕੇ ਸਿਖਾਉਣ ਵਾਲੀ ਵੀਡੀਓ...

narowal hindu temple

ਪਾਕਿਸਤਾਨ 'ਚ ਹਿੰਦੂ ਮੰਦਰ ਢਹਿ-ਢੇਰੀ ਹੋਣ 'ਤੇ ਉੱਠੇ ਸਵਾਲ

rahul rai who is running the household by dancing at weddings

ਵਿਆਹਾਂ 'ਚ ਡਾਂਸ ਕਰਕੇ ਆਪਣਾ ਘਰ ਚਲਾ ਰਹੇ ਰਾਹੁਲ ਰਾਏ ! ਕਿਹਾ- "ਰੋਜ਼ੀ-ਰੋਟੀ...

indian americans honored

ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਯੋਗਦਾਨ ਲਈ ਭਾਰਤੀ-ਅਮਰੀਕੀ ਸਨਮਾਨਿਤ

social media ban

ਪੂਰੇ ਯੂਰਪ 'ਚ ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ ਬੈਨ ! ਮੈਕਰੋਨ ਦਾ ਵੱਡਾ...

flight services resumed

ਰਾਹਤ ਭਰੀ ਖ਼ਬਰ, ਜਕਾਰਤਾ 'ਚ ਉਡਾਣ ਸੇਵਾਵਾਂ ਮੁੜ ਸ਼ੁਰੂ

punjabi folk singer dolly guleria s family mourns her husband s death

ਪ੍ਰਸਿੱਧ ਪੰਜਾਬੀ ਲੋਕ ਗਾਇਕਾ ਡੌਲੀ ਗੁਲੇਰੀਆ ਦੇ ਘਰ ਪਸਰਿਆ ਮਾਤਮ, ਪਤੀ ਦਾ ਦਿਹਾਂਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • atrocities committed against students by some teachers
      ‘ਕੁਝ ਅਧਿਆਪਕ-ਅਧਿਆਪਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਅੱਤਿਆਚਾਰ!
    • teaching
      ਅਧਿਆਪਨ ਵੀ ਇਕ ਕਲਾ ਹੈ
    • food security
      ਮੁੰਬਈ ਦੀਆਂ ਲੁਕਵੀਆਂ ਰਸੋਈਆਂ ਤੋਂ ਪੰਜਾਬ ਦੇ ਖੁੱਲ੍ਹੇ ਢਾਬਿਆਂ ਤੱਕ : ਖੁਰਾਕ...
    • government schools
      ਸਰਕਾਰੀ ਸਕੂਲਾਂ ਦੀ ਗਿਣਤੀ ਘੱਟ ਹੋਈ, ਪਰ ਘਬਰਾਉਣ ਦੀ ਗੱਲ ਨਹੀਂ
    • public awareness is essential for democracy
      ਜਨਤਾ ਦੀ ਜਾਗਰੂਕਤਾ ਲੋਕਤੰਤਰ ਲਈ ਜ਼ਰੂਰੀ
    •   mecca pact of muslim countries   india needs to review
      ‘ਮੁਸਲਿਮ ਦੇਸ਼ਾਂ ਦਾ ਮੱਕਾ ਪੈਕਟ’ ਭਾਰਤ ਨੂੰ ਆਪਣੀ ਸੁਰੱਖਿਆ ਤਿਆਰੀ ਦੀ ਸਮੀਖਿਆ ਦੀ...
    • nep 2020 and the role of teachers in the journey towards a developed india
      ਐੱਨ. ਈ. ਪੀ. 2020 ਅਤੇ ਵਿਕਸਿਤ ਭਾਰਤ ਤੱਕ ਦੇ ਸਫ਼ਰ ਵਿਚ ਅਧਿਆਪਕਾਂ ਦੀ ਭੂਮਿਕਾ
    • the true heart of indian innovation
      ਭਾਰਤੀ ਨਵੀਨਤਾ ਦਾ ਅਸਲੀ ਦਿਲ : ਖੋਜ ਪ੍ਰਯੋਗਸ਼ਾਲਾਵਾਂ ਤੋਂ ‘ਵਿਕਸਿਤ ਭਾਰਤ’ ਦੀਆਂ...
    • floods rivers
      ਜਲ-ਪਰਲੋ ਦੇ ਦੌਰ ਵਿਚ ਨਦੀਆਂ ਦੀ ਪਛਾਣ
    • wars
      ਕਦੇ ਨਾ ਖ਼ਤਮ ਹੋਣ ਵਾਲੀਆਂ ਜੰਗਾਂ ਦੇ ਸਿੱਟੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +