Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 23, 2026

    1:07:51 AM

  • kejriwal kunwar vijay pratap

    'ਮੇਰੀ ਪਤਨੀ ਦੇ ਕਤਲ ਲਈ ਕੇਜਰੀਵਾਲ ਜ਼ਿੰਮੇਵਾਰ',...

  • majithia lashes out at mann government

    'SDM ਨੇ ਸਵੇਰੇ 3:13 ਵਜੇ ਮੁੱਖ ਸਕੱਤਰ ਨੂੰ ਲਿਖੀ...

  • sdm being pressured in favour of aap candidates bajwa

    SDM 'ਤੇ 'ਆਪ' ਉਮੀਦਵਾਰਾਂ ਦੇ ਹੱਕ 'ਚ ਪਾਇਆ ਜਾ...

  • cm mann gave resign  kunwar vijay pratap

    CM ਮਾਨ ਦੇਣ ਅਸਤੀਫ਼ਾ, ਕੇਜਰੀਵਾਲ-ਸਿਸੋਦੀਆ 'ਤੇ ਵੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਰਕਾਰ ਬਜ਼ੁਰਗਾਂ ਦੀ ਸਮਾਨਜਨਕ ਜ਼ਿੰਦਗੀ ਨੂੰ ਯਕੀਨੀ ਬਣਾਵੇ

BLOG News Punjabi(ਬਲਾਗ)

ਸਰਕਾਰ ਬਜ਼ੁਰਗਾਂ ਦੀ ਸਮਾਨਜਨਕ ਜ਼ਿੰਦਗੀ ਨੂੰ ਯਕੀਨੀ ਬਣਾਵੇ

  • Edited By Rakesh,
  • Updated: 23 Jul, 2024 05:27 PM
Blog
the government should ensure the equal life of the elderly
  • Share
    • Facebook
    • Tumblr
    • Linkedin
    • Twitter
  • Comment

18ਵੀਂ ਲੋਕ ਸਭਾ ਲਈ ਚੋਣਾਂ ਤੋਂ ਠੀਕ ਪਹਿਲਾਂ ਨੀਤੀ ਆਯੋਗ ਨੇ ਬਜ਼ੁਰਗਾਂ ਦੇ ਮੁੱਦੇ ’ਤੇ ਇਕ ਸਥਿਤੀ ਪੱਤਰ ਪ੍ਰਕਾਸ਼ਿਤ ਕੀਤਾ ਸੀ। ਸਿਆਸੀ ਜਮਾਤ ਇਸ ਵਰਗ ਦੇ ਵੋਟਰਾਂ ਦੀ ਸਥਿਤੀ ਤੋਂ ਅਣਜਾਣ ਨਹੀਂ ਹੈ। ਅਕਸਰ ਬੀਮਾਰ ਰਹਿਣ ਦੇ ਬਾਵਜੂਦ ਭਾਰਤੀ ਲੋਕਤੰਤਰ ਨੂੰ ਵਧੀਆ ਬਣਾਉਣ ’ਚ ਇਨ੍ਹਾਂ ਦੀ ਭੂਮਿਕਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ। ਬਿਰਧ ਅਵਸਥਾ ਨਾਲ ਜੁੜੇ ਸਥਿਤੀ ਪੱਤਰ ਨੂੰ ਹਿੰਦੂ-ਮੁਸਲਿਮ ਆਬਾਦੀ ਨਾਲ ਜੁੜੇ ਦੂਜੇ ਪੇਪਰ ਵਾਂਗ ਅਹਿਮੀਅਤ ਨਹੀਂ ਮਿਲੀ।

5 ਸਾਲ ਪਹਿਲਾਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਰਕਾਰ ਨੂੰ ਬੁਢਾਪਾ ਪੈਨਸ਼ਨ ਨੂੰ 200 ਰੁਪਏ ਤੋਂ ਵਧਾ ਕੇ 2000 ਰੁਪਏ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਸਵਿਟਜ਼ਰਲੈਂਡ ਮਾਡਲ ਨੂੰ ਭਾਰਤ ਦੇ ਸੀਨੀਅਰ ਨਾਗਰਿਕਾਂ ਦੀ ਸੇਵਾ ਲਈ ਲਾਗੂ ਕਰਨ ਅਤੇ ਬਿਰਧਾਂ ਦੀ ਵਧਦੀ ਗਿਣਤੀ ਦੇ ਅਨੁਸਾਰ ਨਵੇਂ ਬਿਰਧ ਆਸ਼ਰਮ ਸਥਾਪਤ ਕਰਨ ਦੀ ਸਲਾਹ ਦਿੱਤੀ ਸੀ।

ਭਾਰਤ ਸਰਕਾਰ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਲਈ ਸਹਿਕਾਰੀ ਕਮੇਟੀ ਰਾਹੀਂ ਸਿਲਵਰ ਇਕਾਨਮੀ ਅਤੇ ਟਾਈਮ ਬੈਂਕ ਵਰਗੇ ਯਤਨ ਦੇ ਦਰਮਿਆਨ ਤਾਲਮੇਲ ਕਾਇਮ ਕਰ ਕੇ ਬਿਰਧ ਅਵਸਥਾ ਦੀਆਂ ਬੁਝਾਰਤਾਂ ਨੂੰ ਬੁਝਣ ਦਾ ਰਾਹ ਪੱਧਰਾ ਕਰੇ।

ਉਡੀਕ ਕਰਨੀ ਹੀ ਮਾਂ ਦਾ ਫਰਜ਼ ਹੈ। ਗਰਭ ਅਵਸਥਾ ਦੌਰਾਨ ਬੱਚੇ ਦੇ ਜਨਮ ਦੀ ਉਡੀਕ ਕਰਦੀ ਹੈ। ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਉਹ ਉਸ ਦੇ ਪਰਤਣ ਦੀ ਉਡੀਕ ਕਰਦੀ ਹੈ। ਸੁਆਦੀ ਭੋਜਨ ਦੇ ਨਾਲ। ਬਿਰਧ ਮਾਂ ਦੇ ਪ੍ਰਤੀ ਫਰਜ਼ ਪੂਰਾ ਕਰਨ ਦੀ ਭਾਵਨਾ ਹਵਾ ’ਚ ਉਡਦੀ ਜਾ ਰਹੀ ਹੈ। ਮਾਂ ਦੇ ਨਿਰਸਵਾਰਥ ਪ੍ਰੇਮ ਦੀ ਸਮਝ ਦੇ ਨਾਲ ਹੀ ਮਦਦ ਅਤੇ ਸਾਥ ਦੇ ਲਈ ਉਡੀਕ ਦਾ ਫਰਜ਼ ਵੀ ਸਮਝ ਤੋਂ ਪਰੇ ਨਹੀਂ ਰਿਹਾ। ਅੱਜ ਦੀ ਤ੍ਰਾਸਦੀ ਹੀ ਹੈ ਕਿ ਆਪਣੇ ਫਰਜ਼ਾਂ ਤੋਂ ਭੱਜਣ ਦੇ ਬਾਵਜੂਦ ਅਸੀਂ ਨਵੀਂ ਪੀੜ੍ਹੀ ਤੋਂ ਬੁਢਾਪੇ ਵਿਚ ਸੇਵਾ ਦੀ ਆਸ ਕਰ ਸਕਦੇ ਹਾਂ।

ਇਸ ਗੱਲਬਾਤ ਦੀ ਪ੍ਰਕਿਰਿਆ ਵਿਚ ਬਸਤੀਵਾਦ ਤੇ ਪੱਛਮੀ ਸੱਭਿਅਤਾ ਦੇ ਪ੍ਰਭਾਵ ’ਤੇ ਵੀ ਚਰਚਾ ਹੁੰਦੀ ਹੈ। ਸੂਬਿਆਂ ਵਿਚ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਦੇ ਪ੍ਰੋਗਰਾਮ ਵਿਚ ਨਵੇਂ ਬਦਲਾਂ ਦੀ ਭਾਲ ਹੈ। ਸਰਕਾਰ ਨੇ ਬਜ਼ੁਰਗਾਂ ਦੇ ਸਨਮਾਨ ਵਾਲੇ ਜੀਵਨ ਨੂੰ ਯਕੀਨੀ ਬਣਾਉਣ ਲਈ ਗੈਰ-ਸਰਕਾਰੀ ਸੰਗਠਨਾਂ ਦੇ ਵਿੱਤ-ਪੋਸ਼ਣ ਦਾ ਕੰਮ ਸ਼ੁਰੂ ਕੀਤਾ। ਅਜਿਹੇ ਚੈਰੀਟੇਬਲ ਸੇਵਾ ਕੇਂਦਰ ਨੂੰ ਮੌਤ ਤੋਂ ਪਹਿਲਾਂ ਸੀਨੀਅਰ ਨਾਗਰਿਕ ਨੂੰ ਸ਼ਾਨ ਮੁਹੱਈਆ ਕਰਨ ਦੇ ਲਈ ਨਿੱਜੀ ਖੇਤਰ ਤੋਂ ਵੀ ਮਦਦ ਮਿਲਦੀ ਰਹੀ ਹੈ।

ਨੀਤੀ ਆਯੋਗ ਨੇ ਆਪਣੇ ਸਥਿਤੀ ਪੱਤਰ ’ਚ ਅੰਦਾਜ਼ਾ ਲਾਇਆ ਹੈ ਕਿ ਅਗਲੇ 25 ਸਾਲਾਂ ’ਚ ਭਾਰਤ ਦੀ ਇਕ ਚੌਥਾਈ ਆਬਾਦੀ ਬਜ਼ੁਰਗਾਂ ਦੀ ਹੋ ਜਾਵੇਗੀ। ਇਸ ਦਾ ਭਾਵ ਹੈ ਕਿ ਸੰਯੁਕਤ ਰਾਜ ਅਮਰੀਕਾ ਦੀ ਕੁੱਲ ਆਬਾਦੀ ਦੇ ਬਰਾਬਰ ਭਾਰਤ ਵਿਚ ਬਜ਼ੁਰਗ ਲੋਕ ਹੋਣਗੇ।

ਡਾਕਟਰੀ ਵਿਗਿਆਨ ’ਚ ਤਰੱਕੀ ਨੇ ਔਸਤ ਜ਼ਿੰਦਗੀ ਦੀ ਮਿਆਦ ਵਧਾ ਦਿੱਤੀ ਹੈ ਪਰ ਇਕ ਉਮਰ ਦੇ ਬਾਅਦ ਜ਼ਿੰਦਗੀ ਦੀ ਗੁਣਵੱਤਾ ’ਚ ਨਿਘਾਰ ਆਉਣ ਲੱਗਦਾ ਹੈ। ਸਰੀਰਕ ਤੌਰ ’ਤੇ ਰੋਜ਼ਮਰਾ ਦੀ ਜ਼ਿੰਦਗੀ ਨੂੰ ਚਲਾਉਣ ’ਚ ਅਸਮਰੱਥ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੂੰ ਅਸਲ ’ਚ ਮਦਦ ਦੀ ਲੋੜ ਹੋਣ ਲੱਗਦੀ ਹੈ। ਸਿਲਵਰ ਇਕਾਨਮੀ ਨੂੰ ਉਤਸ਼ਾਹਿਤ ਕਰਨ ਦੇ ਇਲਾਵਾ ਨੀਤੀ ਆਯੋਗ ਦੇ ਸਥਿਤੀ ਪੱਤਰ ’ਚ ਆਧੁਨਿਕ ਤਕਨੀਕ ਦੀ ਵਧੀਆ ਵਰਤੋਂ ’ਤੇ ਧਿਆਨ ਦਿੱਤਾ ਗਿਆ ਹੈ।

ਪ੍ਰਾਚੀਨ ਭਾਰਤੀ ਸੱਭਿਅਤਾਵਾਂ ਅਤੇ ਵੈਦਿਕ ਗ੍ਰੰਥਾਂ ਵਿਚ ਮਨੁੱਖੀ ਜ਼ਿੰਦਗੀ ਨੂੰ 4 ਆਸ਼ਰਮਾਂ ’ਚ ਵੰਡਿਆ ਗਿਆ ਸੀ। ਇਨ੍ਹਾਂ ਚਾਰ ’ਚੋਂ ਦੋ ਬਿਰਧ ਅਵਸਥਾ ਨਾਲ ਨਜਿੱਠਣ ਦਾ ਵਰਣਨ ਕਰਦੇ ਹਾਂ। ਗ੍ਰਹਿਸਥ ਆਸ਼ਰਮ ਦੇ ਉਪਰੰਤ ਵਾਨਪ੍ਰਸਥ ਆਸ਼ਰਮ ’ਚ ਜਾਣ ਦੀ ਗੱਲ ਕਹੀ ਹੈ। ਮੋਕਸ਼ ਪ੍ਰਾਪਤੀ ਦੇ ਮਕਸਦ ਨਾਲ ਸੰਨਿਆਸ ਆਸ਼ਰਮ ਦੀ ਤਿਆਰੀ ਦੀ ਲੜੀ ’ਚ ਇਸ ਨੂੰ ਜ਼ਰੂਰੀ ਮੰਨਿਆ ਗਿਆ ਹੈ। ਇਸ ਤੋਂ ਪਹਿਲਾਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਤਿਆਗ ਦੀ ਗੱਲ ਸੀ।

ਆਰਿਆ ਦੀ ਜ਼ਿੰਦਗੀ ’ਚ ਵਰਨ ਆਸ਼ਰਮ ਦੀ ਵਿਵਸਥਾ ਸੀ। ਗਾਂਧੀ ਚਾਰ ਅਲੱਗ ਵਰਨ ਅਤੇ ਚਾਰ ਅਲੱਗ ਆਸ਼ਰਮਾਂ ’ਤੇ ਆਧਾਰਿਤ ਵਿਵਸਥਾ ਦੀ ਗੱਲ ਨੂੰ ਮੰਨਦੇ ਰਹੇ। ਪ੍ਰਾਚੀਨ ਭਾਰਤੀ ਜ਼ਿੰਦਗੀ ਇਨ੍ਹਾਂ ਦੇ ਆਲੇ-ਦੁਆਲੇ ਘੁੰਮਦੀ ਰਹੀ। ਤਿਆਗ ਦਾ ਮਾਰਗ ਹਮੇਸ਼ਾ ਸੌਖਾ ਨਹੀਂ ਹੈ। ਅਜਿਹੇ ’ਚ ਬਹੁਤ ਘੱਟ ਲੋਕ ਇਸ ਵਿਚ ਰੁਚੀ ਰੱਖਦੇ ਹੋਣਗੇ।

ਬਜ਼ੁਰਗ ਲੋਕ ਅਕਸਰ ਬੀਮਾਰੀ ਤੋਂ ਪੀੜਤ ਹੁੰਦੇ ਹਨ। ਇਸ ਦੇ ਕਾਰਨ ਵਧੇਰੇ ਮਾਮਲਿਆਂ ’ਚ ਕਮਜ਼ੋਰੀ ਅਤੇ ਵਿਵਹਾਰ ’ਚ ਬਦਲਾਅ ਦੇਖਣ ਨੂੰ ਮਿਲਦਾ ਹੈ। ਬਿਰਧ ਅਵਸਥਾ ਵਿਚ ਰੋਗ ਦੇ ਇਲਾਜ ਦੇ ਇਲਾਵਾ ਭਾਵਨਾਤਮਕ ਦੇਖਭਾਲ ਅਤੇ ਸਹਾਇਤਾ ਬੜਾ ਹੀ ਜ਼ਰੂਰੀ ਹੁੰਦਾ ਹੈ। ਸਰੀਰਕ ਕਮਜ਼ੋਰੀ ਮਾਨਸਿਕ ਕਮਜ਼ੋਰੀ ਨੂੰ ਜਨਮ ਦਿੰਦੀ ਹੈ। ਇਸ ਨਾਲ ਦਿਮਾਗੀ ਕਮਜ਼ੋਰੀ, ਚਿੜਚਿੜਾਪਣ ਅਤੇ ਨਿਰਾਸ਼ਾ ਵਰਗੀ ਸਮੱਸਿਆ ਪੈਦਾ ਹੁੰਦੀ ਹੈ। ਇਸ ਦੇ ਕਾਰਨ ਦੇਖਭਾਲ ਕਰ ਰਹੇ ਲੋਕ ਵੀ ਪ੍ਰੇਸ਼ਾਨੀ ’ਚ ਪੈ ਜਾਂਦੇ ਹਨ।

ਅੱਜ ਦੇਖਭਾਲ ਕਰਨੀ ਸਭ ਤੋਂ ਅਸੰਗਠਿਤ ਸੇਵਾ ਕੇਂਦਰਾਂ ’ਚੋਂ ਇਕ ਹੈ। ਜੇਕਰ ਇਨ੍ਹਾਂ ਨੂੰ ਜਲਦੀ ਹੀ ਸੰਗਠਿਤ ਨਾ ਕੀਤਾ ਗਿਆ ਤਾਂ ਬਜ਼ੁਰਗ ਅਤੇ ਦੇਖਭਾਲ ਕਰਨ ਵਾਲੇ ਦੋਵਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਸਕਦੀਆਂ ਹਨ। ਸਮਾਜ ਅਤੇ ਸਰਕਾਰ ਨੂੰ ਇਨ੍ਹਾਂ ਕੰਮਕਾਜੀ ਵਰਗ ਦੇ ਦੇਖਭਾਲ ਕਰਨ ਵਾਲਿਆਂ ਨੂੰ ਹੁਨਰ ਦੀ ਸਿਖਲਾਈ ਅਤੇ ਹੋਰ ਸਰੋਤਾਂ ਨਾਲ ਮਦਦ ਕਰਨੀ ਚਾਹੀਦੀ ਹੈ। ਸੀਨੀਅਰ ਨਾਗਰਿਕਾਂ ਦੇ ਯੋਗਦਾਨ ਲਈ ਅਜਿਹਾ ਕਰਨ ਦੀ ਲੋੜ ਹੈ।

ਕੌਸ਼ਲ ਕਿਸ਼ੋਰ

  • government
  • equal life
  • the elderly
  • old age

ਨਵੀਂ ਪੀੜ੍ਹੀ ਨੇ ਸਾਉਣ ਦੀਆਂ ਪੀਂਘਾਂ ਤੋਂ ਕੀ ਲੈਣਾ?

NEXT STORY

Stories You May Like

  • government has made law a political weapon
    ਸਰਕਾਰ ਨੇ ਕਾਨੂੰਨ ਨੂੰ ਬਣਾਇਆ ਸਿਆਸੀ ਹਥਿਆਰ, ਕਲਮ ਦੀ ਆਵਾਜ਼ ਦਬਾਉਣ ਦੀ ਸਾਜ਼ਿਸ਼ : ਅਵਤਾਰ ਹੈਨਰੀ
  • transplant center to be established in pgi
    ਮਰੀਜ਼ਾਂ ਨੂੰ ਮਿਲੇਗੀ ਨਵੀਂ ਜ਼ਿੰਦਗੀ, PGI ’ਚ ਸਥਾਪਿਤ ਹੋਵੇਗਾ ਟਰਾਂਸਪਲਾਂਟ ਸੈਂਟਰ
  • war  bombs
    ਬੰਬਾਂ ਦੇ ਸਾਏ ਹੇਠ ਵੀ ਨਹੀਂ ਰੁਕਦੀ ਜ਼ਿੰਦਗੀ, ਹੌਲੀ-ਹੌਲੀ ਸੰਭਲ ਰਿਹੈ ਤਹਿਰਾਨ
  • ulas project more than 10 000 illiterate elders have been educated in gurdaspur
    ਉਲਾਸ ਪ੍ਰਾਜੈਕਟ :ਗੁਰਦਾਸਪੁਰ ’ਚ 10 ਹਜ਼ਾਰ ਤੋਂ ਵੱਧ ਅਨਪੜ੍ਹ ਬਜ਼ੁਰਗਾਂ ਨੂੰ ਦਿੱਤੀ ਜਾ ਚੁੱਕੀ ਹੈ ਸਿੱਖਿਆ
  • aam aadmi party government  farmer leaders
    19 ਮਾਰਚ ਨੂੰ ਸਾੜੇ ਜਾਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੁਤਲੇ : ਕਿਸਾਨ ਆਗੂ
  • delhi gurudwara  langar seva  dsgmc  hardeep puri  gas supply
    ਗੁਰੂਘਰਾਂ 'ਚ ਲੰਗਰ ਸੇਵਾ ਨੂੰ ਲੈ ਕੇ DSGMC ਚਿੰਤਤ, ਹਰਦੀਪ ਪੁਰੀ ਨੂੰ ਲਿਖੀ ਚਿੱਠੀ- "ਗੈਸ ਸਪਲਾਈ ਯਕੀਨੀ ਬਣਾਓ"
  • sheetal angural big statement
    ਸ਼ੀਤਲ ਅੰਗੂਰਾਲ ਨੇ 'ਆਪ' ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਕਿਹਾ-ਸਰਕਾਰ ਦੀ ਕਠਪੁਤਲੀ ਬਣੀ ਪੰਜਾਬ ਪੁਲਸ
  • punjab employees have not yet received their february salary
    'ਆਪ' ਸਰਕਾਰ ਦੇ ਬਿਆਨ ਦੀ ਨਿਕਲੀ ਫੂਕ, ਅਜੇ ਤੱਕ ਮੁਲਾਜ਼ਮਾਂ ਨੂੰ ਨਸੀਬ ਨਹੀਂ ਹੋਈ ਫਰਵਰੀ ਮਹੀਨੇ ਦੀ ਤਨਖਾਹ
  • journalists from punjab and himachal pradesh reach mizoram on media tour
    ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪੱਤਰਕਾਰ ਮੀਡੀਆ ਟੂਰ ਦੇ ਤਹਿਤ ਮਿਜ਼ੋਰਮ ਪਹੁੰਚੇ
  • nri installs statue of liberty in jalandhar
    ਜਲੰਧਰ ਦੇ NRI ਨੇ ਕਰ 'ਤਾ ਕਮਾਲ! 4 ਮੰਜ਼ਿਲਾ ਕੋਠੀ 'ਤੇ ਖੜ੍ਹਾ ਕਰਵਾ ਦਿੱਤਾ...
  • sukhpal khaira statement on cm bhagwant mann s pictures on pilgrimage buses
    ਤੀਰਥ ਯਾਤਰਾ ਬੱਸਾਂ 'ਤੇ CM ਮਾਨ ਦੀਆਂ ਤਸਵੀਰਾਂ ਵੇਖ ਖਹਿਰਾ ਨੇ ਘੇਰੀ 'ਆਪ',...
  • jalandhar student commits suicide in kharar
    ਜਲੰਧਰ ਦੀ ਵਿਦਿਆਰਥਣ ਦੀ ਖਰੜ 'ਚੋਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼! ਘਰੋਂ...
  • navjot singh sidhu property division to childrens
    ਨਵਜੋਤ ਸਿੰਘ ਸਿੱਧੂ ਨੇ ਵੰਡੀ ਜਾਇਦਾਦ! ਜਾਣੋ ਕੀ-ਕੀ ਆਇਆ ਧੀ ਤੇ ਪੁੱਤਰ ਦੇ ਹਿੱਸੇ
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • big encounter in jalandhar
    ਜਲੰਧਰ 'ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
  • 2 arrested with 19 stolen mobile phones and country made pistols
    19 ਚੋਰੀ ਦੇ ਮੋਬਾਈਲ ਤੇ ਦੇਸੀ ਪਿਸਤੌਲ ਸਮੇਤ 2 ਕਾਬੂ
Trending
Ek Nazar
palestinian cars vandalized and set fire in west bank

ਵੈਸਟ ਬੈਂਕ 'ਚ ਫਲਸਤੀਨੀ ਕਾਰਾਂ ਦੀ ਭੰਨਤੋੜ ਅਤੇ ਅੱਗਜ਼ਨੀ

43 shops to ashes in afghanistan

ਅਫਗਾਨਿਸਤਾਨ : ਸਥਾਨਕ ਬਾਜ਼ਾਰ 'ਚ ਲੱਗੀ ਅੱਗ, 43 ਦੁਕਾਨਾਂ ਸੜ ਕੇ ਸੁਆਹ

parineeti chopra reveals she has a crush on her co actor

ਪਰਿਣੀਤੀ ਚੋਪੜਾ ਨੂੰ ਆਪਣੇ 'ਕੋ-ਸਟਾਰ' ਨਾਲ ਹੋਇਆ ਪਿਆਰ, ਤਸਵੀਰ ਸਾਂਝੀ ਕਰਕੇ...

nuclear powered british submarine arrives in arabian sea

ਆਰ-ਪਾਰ ਦੀ ਲੜਾਈ ਦੇ ਰੌਅ 'ਚ ਬ੍ਰਿਟੇਨ ! ਫੌਜੀ ਅੱਡੇ 'ਤੇ ਹਮਲੇ ਮਗਰੋਂ ਇਰਾਨ...

comedy king seen   pressing   clothes on the roadside

ਸੜਕ ਕਿਨਾਰੇ ਕੱਪੜੇ 'ਪ੍ਰੈੱਸ' ਕਰਦਾ ਨਜ਼ਰ ਆਇਆ ਕਾਮੇਡੀ ਕਿੰਗ ! ਵੀਡੀਓ ਹੋਈ...

this actress got intimate with her future father in law

ਆਪਣੇ ਹੋਣ ਵਾਲੇ ਸਹੁਰੇ ਨਾਲ ਹੀ ਇੰਟੀਮੇਟ ਹੋ ਗਈ ਸੀ ਇਹ ਅਦਾਕਾਰਾ ! ਫਿਰ...

bank holiday

Bank Holiday: ਅਗਲੇ ਹਫ਼ਤੇ 4 ਦਿਨ ਬੰਦ ਰਹਿਣਗੇ ਬੈਂਕ ! ਦੋਖੇ RBI ਦੀ ਛੁੱਟੀਆਂ...

indian cuisine playgrounds kamaljit kaur

ਖੇਡ ਗਰਾਊਂਡਾਂ 'ਚ ਭਾਰਤੀ ਪਕਵਾਨ ਮੁੱਹਈਆ ਕਰਵਾਉਣ ਦੀ ਨਿਵੇਕਲੀ ਪਿਰਤ ਪਾ ਰਹੀ...

parents left their daughter under the seat in the theater

ਥੀਏਟਰ 'ਚ ਸੀਟ ਹੇਠਾਂ ਧੀ ਨੂੰ ਛੱਡ ਗਏ ਸਨ ਮਾਪੇ ! ਚੂਹੇ ਨੋਚਦੇ ਰਹੇ ਸਰੀਰ, ਫਿਰ...

nicholas brendon passes away

ਮਨੋਰੰਜਨ ਜਗਤ 'ਚ ਸੋਗ ਦੀ ਲਹਿਰ; ਮਸ਼ਹੂਰ ਅਦਾਕਾਰ ਨਿਕੋਲਸ ਦਾ ਦਿਹਾਂਤ

anaya bangar thanks father sanjay bangar

ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ...

is jeffrey epstein alive

ਕੀ ਜ਼ਿੰਦਾ ਹੈ Jeffrey Epstein? ਫਲੋਰਿਡਾ ਦੀ ਵਾਇਰਲ Video ਕਾਰਨ ਸੋਸ਼ਲ ਮੀਡੀਆ...

heart attack blood groups are at higher risk

ਸਾਵਧਾਨ! ਬਲੱਡ ਗਰੁੱਪ ਵਧਾ ਸਕਦਾ ਹੈ ਹਾਰਟ ਅਟੈਕ ਦਾ ਖ਼ਤਰਾ, ਜਾਣੋ ਕਿਹੜਾ ਗਰੁੱਪ...

heavy rain warning issued

ਭਾਰੀ ਮੀਂਹ ਦੀ ਜਾਰੀ ਹੋ ਗਈ ਚਿਤਾਵਨੀ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਨੂੰ...

marriage opportunities are forming in 3 zodiac signs

Marriage Zodiac Signs: ਇਨ੍ਹਾਂ 3 ਰਾਸ਼ੀਆਂ ਵਾਲਿਆਂ ਲਈ ਬਣ ਰਿਹਾ ਵਿਆਹ ਦਾ ਯੋਗ

five people  including three children  found dead in a rented house

ਕੋਚੀ 'ਚ ਰੂਹ ਕੰਬਾਊ ਵਾਰਦਾਤ: ਕਿਰਾਏ ਦੇ ਮਕਾਨ 'ਚੋਂ 3 ਬੱਚਿਆਂ ਸਣੇ ਇੱਕੋ...

punjabi actress shines in   dhurandar 2    plays an important role with ranveer

'ਧੁਰੰਦਰ 2' 'ਚ ਛਾ ਗਈ ਪੰਜਾਬੀ ਅਦਾਕਾਰਾ; ਰਣਵੀਰ ਸਿੰਘ ਨਾਲ ਨਿਭਾਇਆ ਅਹਿਮ...

odissi dancer madhumita raut dies of cardiac arrest

ਮਸ਼ਹੂਰ ਨ੍ਰਿਤਕੀ ਮਧੂਮਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ ! ਕਲਾ ਜਗਤ 'ਚ ਛਾਇਆ ਸੋਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    •   empty chairs   a big problem in consumer courts
      ਖਪਤਕਾਰ ਅਦਾਲਤਾਂ ’ਚ ‘ਖਾਲੀ ਕੁਰਸੀਆਂ’ ਇਕ ਵੱਡੀ ਸਮੱਸਿਆ
    • amit shah moga rally analysis
      ਅਮਿਤ ਸ਼ਾਹ ਦੀ ਮੋਗਾ ਰੈਲੀ : ਇਕ ਤੀਰ ਨਾਲ ਕਈ ਨਿਸ਼ਾਨੇ
    • us iran war and india a veteran s concern
      ਅਮਰੀਕਾ-ਈਰਾਨ ਜੰਗ ਅਤੇ ਭਾਰਤ : ਸਾਬਕਾ ਫੌਜੀ ਦੀ ਚਿੰਤਾ
    • elections in 5 states will transform the character of indian politics
      5 ਸੂਬਿਆਂ ਦੀਆਂ ਚੋਣਾਂ ਬਦਲਣਗੀਆਂ ਭਾਰਤੀ ਰਾਜਨੀਤੀ ਦੀ ਤਾਸੀਰ
    • fires continue to cause loss of life and property in the country
      ਦੇਸ਼ ’ਚ ਅਗਨੀਕਾਂਡਾਂ ਨਾਲ ਲਗਾਤਾਰ ਹੋ ਰਿਹਾ ਜਾਨ-ਮਾਲ ਦਾ ਨੁਕਸਾਨ!
    • pakistan s enmity
      ਪਾਕਿਸਤਾਨ ਦੀ ਲਗਾਤਾਰ ਦੁਸ਼ਮਣੀ ਦੇ ਪਿੱਛੇ ਦਾ ‘ਅਰਥਸ਼ਾਸਤਰ’
    • fuel crisis
      ਦੇਸ਼ ’ਚ ਅਜੇ ਕਿਤੇ ਨਹੀਂ ਹੈ ‘ਪੈਟਰੋ ਸਮੱਸਿਆ’
    • assembly elections are more significant for non bjp parties
      ਵਿਧਾਨ ਸਭਾ ਚੋਣਾਂ ਗੈਰ-ਭਾਜਪਾ ਪਾਰਟੀਆਂ ਲਈ ਵੱਧ ਮਹੱਤਵਪੂਰਨ
    • an open letter to rahul gandh
      ਰਾਹੁਲ ਗਾਂਧੀ ਦੇ ਨਾਂ ਖੁੱਲ੍ਹਾ ਪੱਤਰ
    • now some politicians and their relatives are also involved in   drug smuggling
      ‘ਨਸ਼ਿਆਂ ਦੀ ਸਮੱਗਲਿੰਗ ਤੇ ਸੇਵਨ ’ਚ’ ਹੁਣ ਕੁਝ ਨੇਤਾ ਤੇ ਉਨ੍ਹਾਂ ਦੇ ਸਬੰਧੀ ਵੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +