ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲੀਆ ਫਲੋਰੇਸ ਦੀ ਗ੍ਰਿਫਤਾਰੀ ਦੇ ਸਿੱਟੇ ਵਜੋਂ ਅਮਰੀਕਾ ਵਲੋਂ ਚਲਾਈ ਗਈ ਇਕ ਬੇਮਿਸਾਲ ਅਮਰੀਕੀ ਮੁਹਿੰਮ ਪਿੱਛੋਂ ਅਮਰੀਕਾ ਵੈਨੇਜ਼ੁਏਲਾ ਦਾ ‘ਰਾਜ’ ਚਲਾਏਗਾ।
ਇਹ ਸਪੱਸ਼ਟ ਨਹੀਂ ਹੈ ਕਿ ਅਮਰੀਕਾ ਵੈਨੇਜ਼ੁਏਲਾ ਨੂੰ ਕਿਸ ਤਰ੍ਹਾਂ ‘ਕੰਟਰੋਲ’ ਕਰਨ ਦਾ ਇਰਾਦਾ ਰੱਖਦਾ ਹੈ ਅਤੇ ਕੀ ਇਸ ’ਚ ਲੰਬੇ ਸਮੇਂ ਤੱਕ ਫੌਜ ਦਾ ਕਬਜ਼ਾ ਸ਼ਾਮਲ ਹੋ ਸਕਦਾ ਹੈ? ਟਰੰਪ ਨੇ ਇਸ ਸੰਬੰਧੀ ਅਸਪੱਸ਼ਟ ਜਾਣਕਾਰੀ ਦਿੱਤੀ, ਇਹ ਕਹਿੰਦੇ ਹੋਏ ਕਿ ਉਹ ਇਸ ਪ੍ਰਕਿਰਿਆ ਦੀ ਨਿਗਰਾਨੀ ਲਈ ਕੁਝ ਲੋਕਾਂ ਨੂੰ ਨਿਯੁਕਤ ਕਰਨਗੇ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਅਮਰੀਕੀ ਅਧਿਕਾਰੀ ਸਿੱਧੇ ਤੌਰ ’ਤੇ ਸ਼ਾਮਲ ਹੋਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਦੇ ਅਨੁਸਾਰ ਵੈਨੇਜ਼ੁਏਲਾ ਦੀ ਉਪ ਰਾਸ਼ਟਰਪਤੀ ਡੇਲਸੀ ਰੋਡਰੀਗੇਜ ਨੇ ਹਾਲ ਹੀ ’ਚ ਮਾਦੁਰੋ ਦੀ ਥਾਂ ’ਤੇ ਸਹੁੰ ਚੁੱਕੀ ਹੈ। ਟਰੰਪ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਰੋਡਰੀਗੇਜ ਨਾਲ ਗੱਲਬਾਤ ਕੀਤੀ ਅਤੇ ਉਹ ਅਮਰੀਕਾ ਨਾਲ ਕੰਮ ਕਰਨ ਲਈ ਤਿਆਰ ਹਨ।
ਟਰੰਪ ਨੇ ਵੈਨੇਜ਼ੁਏਲਾ ’ਚ ਫੌਜ ਦੀ ਮੌਜੂਦਗੀ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਅਤੇ ਸੰਕੇਤ ਦਿੱਤਾ ਿਕ ਅਮਰੀਕਾ ਕਈ ਸਾਲਾਂ ਤੱਕ ਦੇਸ਼ ਦੇ ਰਾਜ ’ਚ ਸ਼ਾਮਲ ਹੋ ਸਕਦਾ ਹੈ।
ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ’ਤੇ ਹਮਲਾ ਕਰ ਕੇ, ਉਸ ਦੇ ਰਾਸ਼ਟਰਪਤੀ ਨੂੰ ਬੰਧਕ ਬਣਾ ਕੇ ਅਤੇ ਅਣਮਿੱਥੇ ਸਮੇਂ ਤੱਕ ਦੇਸ਼ ’ਤੇ ਆਪਣਾ ਰਾਜ ਚਲਾਉਣ ਦਾ ਵਾਅਦਾ ਕਰ ਕੇ (ਬਿਨਾਂ ਕਿਸੇ ਸੰਸਦੀ ਜਾਂ ਸੰਯੁਕਤ ਰਾਸ਼ਟਰ ਦੀ ਆਗਿਆ ਤੋਂ) ਸ਼ਾਇਦ ਕੌਮਾਂਤਰੀ ਪੈਮਾਨਿਆਂ ਦੇ ਬਚੇ-ਖੁਚੇ ਹਿੱਸਿਆਂ ਨੂੰ ਵੀ ਚਕਨਾਚੂਰ ਕਰ ਦਿੱਤਾ ਹੈ ਅਤੇ ਵਿਸ਼ਵ ਮੰਚ ’ਤੇ ਅਮਰੀਕਾ ਦੇ ਮੁਕਾਬਲੇਬਾਜ਼ ਚੀਨ ਅਤੇ ਰੂਸ ਵਲੋਂ ਹਮਲਾਵਰਤਾ ਦੇ ਨਵੇਂ ਕਾਰਿਆਂ ਦਾ ਰਾਹ ਪੱਧਰਾ ਕਰ ਦਿੱਤਾ।
ਹਾਲਾਂਕਿ ਇਹ ਸੱਚ ਹੈ ਕਿ ਵੈਨੇਜ਼ੁਏਲਾ ਦੇ ਵਧੇਰੇ ਲੋਕ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਜਾਇਜ਼ ਨਹੀਂ ਮੰਨਦੇ ਸਨ ਅਤੇ ਮਾਦੁਰੋ ’ਤੇ ਅਮਰੀਕਾ ’ਚ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ਦੇ ਦੋਸ਼ ਹੇਠ ਮੁਕੱਦਮਾ ਚਲਾਇਆ ਜਾ ਚੁੱਕਾ ਹੈ ਪਰ ਕੁਝ ਆਲੋਚਕਾਂ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਨੇ ਹੁਣ ਇਕ ਸੰਭਾਵਿਤ ਰੂਪ ਨਾਲ ਤਬਾਹਕੁੰਨ ਮਿਸਾਲ ਕਾਇਮ ਕਰ ਦਿੱਤੀ ਹੈ।
ਅਮਰੀਕੀ ਡੈਮੋਕ੍ਰੇਟਿਕ ਸੀਨੇਟਰ ਮਾਰਕ ਵਾਰਨਰ, ਜੋ ਸੀਨੇਟ ਦੀ ਖੁਫੀਆ ਮਾਮਲਿਆਂ ਦੀ ਚੋਣ ਕਮੇਟੀ ਦੇ ੳੁਪ-ਮੁਖੀ ਹਨ, ਨੇ ਇਕ ਬਿਆਨ ’ਚ ਕਿਹਾ, ‘‘ਜੇ ਸੰਯੁਕਤ ਰਾਜ ਅਮਰੀਕਾ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਅਗਵਾ ਕਰਨ ਦੇ ਅਧਿਕਾਰ ਦਾ ਦਾਅਵਾ ਕਰਦਾ ਹੈ, ਤਾਂ ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਨੂੰ ਅਗਵਾ ਕਰਨ ਲਈ ਇਸੇ ਤਰ੍ਹਾਂ ਦਾ ਤੁੱਕ ਦੱਸਣ ਤੋਂ ਕਿਉਂ ਰੋਕਦਾ ਹੈ? ਇਕ ਵਾਰ ਜਦੋਂ ਇਹ ਸਰਹੱਦ ਪਾਰ ਹੋ ਜਾਂਦੀ ਹੈ ਤਾਂ ਕੌਮਾਂਤਰੀ ਅਰਾਜਕਤਾ ਨੂੰ ਕੰਟਰੋਲ ਕਰਨ ਵਾਲੇ ਨਿਯਮ ਟੁੱਟਣ ਲੱਗਦੇ ਹਨ ਅਤੇ ਸੱਤਾਧਾਰੀ ਸ਼ਾਸਨ ਦੀਆਂ ਵਿਵਸਥਾਵਾਂ ਇਸ ਦਾ ਸਭ ਤੋਂ ਪਹਿਲਾਂ ਲਾਭ ਉਠਾਉਣਗੀਆਂ।’’
ਟਰੰਪ ਦੇ ਇਸ ਕਦਮ ਦੀ ਸਭ ਤੋਂ ਨੇੜੇਲੀ ਉਦਾਹਰਣ ਸ਼ਾਇਦ ਸਾਬਕਾ ਰਾਸ਼ਟਰਪਤੀ ਜਾਰਜ ਐੱਚ. ਡਬਲਿਊ. ਬੁਸ਼ ਦਾ 1989 ’ਚ ਪਨਾਮਾ ’ਚ ਤਾਨਾਸ਼ਾਹ ਮੈਨੁਅਲ ਨੋਰੀਗਾ ਨੂੰ ਫੜਨ ਲਈ ਅਮਰੀਕੀ ਫੌਜ ਭੇਜਣਾ ਸੀ।
ਪਰ ਇਤਿਹਾਸ ਦੱਸਦਾ ਹੈ ਕਿ ਇਸ ਦੇ ਨਤੀਜੇ ਉਮੀਦ ਮੁਤਾਬਕ ਹੋਣ ਦੀ ਬਜਾਏ ਵੱਧ ਨਿਰਾਸ਼ਾਜਨਕ ਹੋ ਸਕਦੇ ਹਨ। 1961 ’ਚ ਬੇਅ ਆਫ ਪਿਗਸ ਦੀ ਘਟਨਾ ਪਿੱਛੋਂ ਲੈਟਿਨ ਅਮਰੀਕਾ ’ਚ ਲਗਭਗ ਅਮਰੀਕੀ ਫੌਜ ਦੀ ਹਰ ਦਖਲਅੰਦਾਜ਼ੀ ਨਾਕਾਮ ਰਹੀ ਹੈ।
ਜਿੱਥੋਂ ਤੱਕ ਵੈਨੇਜ਼ੁਏਲਾ ਦੀ ਗੱਲ ਹੈ, ਅਮਰੀਕਾ ਪਿਛਲੇ 20 ਸਾਲ ਤੋਂ ਵੈਨੇਜ਼ੁਏਲਾ ਨੂੰ ਆਪਣੇ ਕਬਜ਼ੇ ’ਚ ਲੈਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਇਸ ਦਾ ਕਾਰਨ ਹੈ 17 ਟ੍ਰਿਲੀਅਨ ਡਾਲਰ ਕੀਮਤ ਦਾ ਤੇਲ (3,03,221 ਮਿਲੀਅਨ ਬੈਰਲ), ਜਿੰਨਾ ਦੁਨੀਆ ’ਚ ਹੋਰ ਕਿਸੇ ਦੇਸ਼ ਕੋਲ ਨਹੀਂ ਅਤੇ ਇਸ ਨਾਲ ਅਮਰੀਕਾ ਦਾ ਸਾਰਾ ਕਰਜ਼ਾ ਸਾਫ ਹੋ ਜਾਵੇਗਾ।
ਟਰੰਪ ਨੇ ਜਨਵਰੀ 2025 ’ਚ ਆਪਣਾ ਦੂਜਾ ਕਾਰਜਕਾਲ ਸੰਭਾਲਣ ਪਿੱਛੋਂ ਕੌਮਾਂਤਰੀ ਸੰਘਰਸ਼ਾਂ ਨੂੰ ਖਤਮ ਕਰਵਾ ਕਿ ਸ਼ਾਂਤੀ ਕਾਇਮ ਕਰਨ ਦੀ ਸਹੁੰ ਚੁੱਕੀ ਸੀ ਪਰ ਉਦੋਂ ਤੋਂ ਅਮਰੀਕਾ 7 ਦੇਸ਼ਾਂ ’ਤੇ ਹਮਲਾ ਕਰ ਚੁੱਕਾ ਹੈ ਅਤੇ ਵੈਨੇਜ਼ੁਏਲਾ ਇਨ੍ਹਾਂ ’ਚੋਂ ਹੁਣ ਤੱਕ ਅੰਤਿਮ ਹੈ, ਸਾਰੇ 7 ਦੇਸ਼ ਤੇਲ ਨਾਲ ਮਾਲਾਮਾਲ ਹਨ, ਇਸ ਦਾ ਇਕ ਸਿੱਧਾ ਅਰਥ ਹੈ, ਕੌਮਾਂਤਰੀ ਤੇਲ ਭੰਡਾਰਾਂ ’ਤੇ ਕਬਜ਼ਾ ਅਤੇ ਚੀਨ ਲਈ ਤੇਲ ਦੀ ਸਪਲਾਈ ’ਚ ਰੁਕਾਵਟ ਪਾਉਣੀ ਜਿਸ ਦਾ ਰੂਸ ਦੀ ਤੇਲ ਦੀ ਬਰਾਮਦ ’ਤੇ ਵੀ ਸਿੱਧਾ ਅਸਰ ਪਵੇਗਾ। ਟਰੰਪ ਮੁਤਾਬਕ ਉਹ ਵੈਨੇਜ਼ੁਏਲਾ ਦਾ ਤੇਲ ਵੇਚ ਕਿ ਅਮਰੀਕੀ ਕਰਜ਼ੇ ਨੂੰ ਉਤਾਰਨ ਅਤੇ ਅਮਰੀਕਾ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦਾ ਇਕ ਰਾਹ ਹੈ।
ਪਰ ਹੁਣ ਜੇ ਰੂਸ ਯੂਕ੍ਰੇਨ ’ਤੇ ਅਤੇ ਚੀਨ ਤਾਈਵਾਨ ’ਤੇ ਕਬਜ਼ਾ ਕਰ ਲੈਂਦਾ ਹੈ ਤਾਂ ਅਮਰੀਕਾ ਉਨ੍ਹਾਂ ਨੂੰ ਕਿਵੇਂ ਰੋਕ ਸਕੇਗਾ?
ਭਾਰਤ-ਕੈਨੇਡਾ ਵਪਾਰ ਸਬੰਧਾਂ ਦੀ ਸਫਲਤਾ ਵਿਚ ਇੰਡੋ-ਕੈਨੇਡੀਅਨ ਭਾਈਚਾਰੇ ਦੀ ਭੂਮਿਕਾ
NEXT STORY